30 million single births in China, a sharp drop in the birth rate of girls
Connect with us [email protected]

ਅੰਤਰਰਾਸ਼ਟਰੀ

ਚੀਨ ਵਿੱਚ ਤਿੰਨ ਕਰੋੜ ਕੁਆਰੇ, ਕੁੜੀਆਂ ਜੰਮਣ ਦੀ ਦਰ ਵਿੱਚ ਵੱਡੀ ਗਿਰਾਵਟ

Published

on

birth

ਪੇਈਚਿੰਗ, 18 ਮਈ – ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲੇ ਚੀਨ ਵਿੱਚ ਤਿੰਨ ਕਰੋੜ ਵਿਅਕਤੀ ਵਿਆਹ ਕਰਵਾਉਣ ਲਈ ਘੁੰਮ ਰਹੇ ਹਨ ਪਰ ਕੁੜੀਆਂ ਦੀ ਕਮੀ ਹੋਣ ਕਾਰਨ ਉਨ੍ਹਾਂ ਦੇ ਵਿਆਹ ਨਹੀਂ ਹੋ ਰਹੇ। ਦੇਸ਼ ਵਿੱਚ ਕੁਆਰੇ ਮਰਦਾਂ ਦੀ ਗਿਣਤੀ ਕੁਝ ਦੇਸ਼ਾਂ ਦੀ ਕੁਲ ਆਬਾਦੀ ਦੇ ਬਰਾਬਰ ਹੈ।
ਵਰਨਣ ਯੋਗ ਹੈ ਕਿ ਚੀਨ ਵਿੱਚ 10 ਸਾਲ ਵਿੱਚ ਇੱਕ ਵਾਰ ਹੋਣ ਵਾਲੀ ਮਰਮਦ ਸ਼ੁਮਾਰੀ ਤੋਂ ਪਤਾ ਲੱਗਾ ਹੈ ਕਿ ਦੇਸ਼ ਵਿੱਚ ਲੱਗਭਗ ਤਿੰਨ ਕਰੋੜ ਕੁਆਰੇ ਮਰਦ ਹਨ। ਸਾਊਥ ਚਾਈਨਾ ਮਾਰਨਿੰਗ ਪੋਸਟ (ਐਸ ਸੀ ਐਮ ਪੀ) ਨੇ ਦੱਸਿਆ ਕਿ ਚੀਨ ਨੇ ਲੰਬੇ ਸਮੇਂ ਤੋਂ ਮੁੰਡੇ ਦੀ ਜਨਮਦਰ ਨੂੰ ਪਹਿਲ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਰਮਦਸ਼ੁਮਾਰੀ ਦੇ ਨਵੇਂ ਅੰਕੜਿਆਂ ਵਿੱਚ ਕੁੜੀਆਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਹੋਣ ਦੇ ਬਾਵਜੂਦ ਚੀਨ ਵਿੱਚ ਲਿੰਗ ਫਰਕ ਦਾ ਮੁੱਦਾ ਜਲਦੀ ਹੱਲ ਹੋਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ।ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ (ਐਨ ਬੀ ਐਸ) ਵੱਲੋਂ ਚੀਨ ਦੀ 7ਵੀਂ ਮਰਦਮ ਸ਼ੁਮਾਰੀ ਮੁਤਾਬਕ ਪਿਛਲੇ ਸਾਲ ਪੈਦਾ ਹੋਏ 1.2 ਕਰੋੜ ਬੱਚਿਆਂ ਵਿੱਚੋਂ ਹਰ 100 ਕੁੜੀਆਂ ਲਈ 111.3 ਮੁੰਡੇ ਸਨ। 2010 ਵਿੱਚ ਇਹ ਅਨੁਪਾਤ 118.1 ਤੋਂ 100 ਸੀ। ਪ੍ਰੋਫੈਸਰ ਸਟੁਅਰਟ ਗਿਏਟੇਨ-ਬਾਸਟੇਨ ਦੱਸਦੇ ਹਨ ਕਿ ਚੀਨੀ ਪਰਵਾਰ ਕੁੜੀਆਂ ਦੀ ਥਾਂ ਮੁੰਡਿਆਂ ਦੇ ਚਾਹਵਾਨ ਹਨ ਜਿਸ ਨਾਲ ਸਥਿਤੀ ਹੋਰ ਖ਼ਰਾਬ ਹੁੰਦੀ ਜਾਂਦੀ ਹੈ।
ਇੱਕ ਹੋਰ ਪ੍ਰੋਫੈਸਰ ਬਿਓਰਨ ਐਲਪਰਮੈਨ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਜਨਮ ਲੈਣ ਵਾਲੇ ਬੱਚਿਆਂ ਦੀ ਉਮਰ ਵਿਆਹ ਕਰਨ ਦੀ ਹੋਵੇਗੀ, ਓਦੋਂ ਸੰਭਾਵੀ ਲਾੜੀਆਂ ਦੀ ਭਾਰੀ ਕਮੀ ਹੋ ਜਾਏਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੈਦਾ ਹੋਏ ਇਨ੍ਹਾਂ 1.2 ਕਰੋੜ ਬੱਚਿਆਂ ਵਿੱਚੋਂ ਛੇ ਲੱਖ ਮੁੰਡੇ ਵੱਡੇ ਹੋਣ ਉੱਤੇ ਆਪਣੀ ਉਮਰ ਦੀ ਜੀਵਨਸਾਥਣ ਨਹੀਂ ਲੱਭ ਸਕਣਗੇ। ਡੈਮੋਗ੍ਰਾਫ਼ੀ ਦੇ ਪ੍ਰੋਫੈਸਰ ਜਿਯਾਂਗ ਕਵਾਨਬਾਓ ਨੇ ਕਿਹਾ ਕਿ ਚੀਨ ਦੀ ਇੱਕ ਬੱਚੇ ਦੀ ਨੀਤੀ, 1979 ਵਿੱਚ ਲਾਗੂ ਕੀਤੀ ਗਈ ਅਤੇ 2016 ਵਿੱਚ ਵਾਪਸ ਲੈ ਲਈ ਗਈ, ਜਿਸਨੇ ਮੁੰਡਿਆਂ ਦੇ ਪੱਖ ਵਿੱਚ ਗਰਭਪਾਤ ਦੇ ਰਿਵਾਜ਼ ਨੂੰ ਵਧਾ ਦਿੱਤਾ ਸੀ। ਇਸ ਦੌਰਾਨ, ਐਸ ਸੀ ਐਮ ਪੀ ਨੇ ਐਮ ਐਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਚੀਨ ਦੀ ਪ੍ਰਜਨਣ ਦਰ ਪ੍ਰਤੀ ਔਰਤ 1.3 ਬੱਚੇ ਸੀ, ਜੋ ਸਥਿਰ ਆਬਾਦੀ ਨੂੰ ਬਣਾਈ ਰੱਖਣ ਲਈ ਜ਼ਰੂਰੀ 2.1 ਤੋਂ ਬਹੁਤ ਘੱਟ ਹੈ।

Read More Latest Punjabi News

ਅੰਤਰਰਾਸ਼ਟਰੀ

ਚੀਨ ਦਾ ਖ਼ੁਫ਼ੀਆ ਮੁੱਖੀ ‘ਫ਼ਰਾਰ’, ਸ਼ੀ ਨੇ ਆਗੂਆਂ ਨੂੰ ਵਫ਼ਦਾਰੀ ਦੀ ਸਹੁੰ ਚੁਕਾਈ

Published

on

Xi Jinping

ਬੀਜਿੰਗ, 21 ਜੂਨ – ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੀ ਸਥਾਪਨਾ ਦੀ ਸ਼ਤਾਬਦੀ ਦਾ ਸਮਾਰੋਹ ਅਜਿਹੇ ਸਮੇਂ ਮਨਾਉਣ ਜਾ ਰਹੀ ਹੈ ਜਦੋਂ ਕੋਵਿਡ-19 ਦੀ ਉਤਪਤੀ, ਸ਼ਿਜਿਆਂਗ, ਹਾਂਗਕਾਂਗ ਤੇ ਤਿੱਬਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਬਾਰੇ ਉਸ ਵਿਰੁੱਧ ਵਿਸ਼ਵ ਵਿਆਪੀ ਵਿਰੋਧ ਵਧ ਰਿਹਾ ਹੈ।
ਇਸ ਦੌਰਾਨ ਚੀਨ ਦੇ ਖ਼ੁਫ਼ੀਆ ਸੇਵਾ ਦੇ ਮੁਖੀ ਡੋਂਗ ਜਿਨਗਵੇਈ ਦੇ ਅਮਰੀਕਾ ਫ਼ਰਾਰ ਹੋ ਜਾਣ ਦੀਆਂ ਅਟਕਲਾਂ ਹਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬਗ਼ਾਵਤ ਤੋਂ ਡਰੇ ਹੋਏ ਹਨ ਅਤੇ ਸ਼ਤਾਬਦੀ ਸਮਾਰੋਹਾਂ ਦੇ ਬਹਾਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਨੂੰ ਵਫ਼ਾਦਾਰੀ ਦੀ ਸਹੁੰ ਚੁੱਕਾ ਰਹੇ ਹਨ।ਜਿਨਪਿੰਗ ਨੇ ਸਾਰੇ ਸੀਨੀਅਰ ਨੇਤਾਵਾਂ ਨੂੰ ‘ਮੁੱਖ ਲੀਡਰਸ਼ਿਪ’ ਨੂੰ ਮੰਨਣ ਅਤੇ ਚੀਨ ਦੇ ਆਧੁਨਿਕੀਕਰਨ ਅਤੇ ਰਾਸ਼ਟਰੀ ਨਵੀਨੀਕਰਨ ਲਈ ਕੰਮ ਕਰਨ ਦੀ ਵੀ ਅਪੀਲ ਕੀਤੀ ਹੈ। ਵਰਨਣ ਯੋਗ ਹੈ ਕਿ ਦਸੰਬਰ 2020 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸ਼ੀ ਜਿਨਪਿੰਗ ਨੂੰ ਅਧਿਕਾਰਤ ਤੌਰ ਉੱਤੇ ਚੀਨ ਦੀ ਕਮਿਊਨਿਸਟ ਪਾਰਟੀ ਦਾ ‘ਮੁੱਖ ਆਗੂ’ ਐਲਾਨ ਦਿਤਾ ਗਿਆ ਸੀ।ਚੀਨ ਦੀ ਸੱਤਾਧਾਰੀ ਪਾਰਟੀ ਦੇ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਰਾਸ਼ਟਰਪਤੀ ਸ਼ੀ ਨੇ ਕੱਲ੍ਹ 25 ਸੀਨੀਅਰ ਨੇਤਾਵਾਂ ਨੂੰ ਬੀਜਿੰਗ ਵਿੱਚ ਸੀ ਪੀ ਸੀ ਦੇ ਅਜਾਇਬ ਘਰ ਵਿੱਚ ਪ੍ਰਦਰਸ਼ਨੀ ਵੇਖਦਿਆਂ ਜਨਤਕ ਤੌਰ ਉੱਤੇ ਸਹੁੰ ਚੁਕਾਈ, ਜੋ ਸਰਕਾਰੀ ਟਲੀਵਿਜ਼ਨ ਚੈਨਲਾਂ ਉੱਤੇਪੇਸ਼ ਕੀਤੀ ਗਈ। ਇਸ ਅਜਾਇਬ ਘਰ ਦਾ ਉਦਘਾਟਨ ਪਿੱਛੇ ਜਿਹੇ ਹੋਇਆ ਸੀ। ਇਸ ਮੌਕੇ ਨੰਬਰ-2 ਦੇ ਨੇਤਾ ਪ੍ਰਧਾਨ ਮੰਤਰੀ ਲੀ ਕਿੰਗ ਮੌਜੂਦ ਸਨ। ਮਾਓਜ਼ੇਦੋਂਗ ਤੋਂ ਬਾਅਦ ਸ਼ੀ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਵਜੋਂ ਉਭਰੇ ਹਨ।

Continue Reading

ਅੰਤਰਰਾਸ਼ਟਰੀ

ਚੀਨ ਦਾ ਦਬਾਅ ਮੰਨਣ ਦੀ ਥਾਂ ਤਾਈਵਾਨੀ ਸਟਾਫ ਹਾਂਗ ਕਾਂਗ ਛੱਡ ਕੇ ਵਾਪਸ ਜਾਣ ਲੱਗਾ

Published

on

ਤਾਈਪੇ, 20 ਜੂਨ, – ਚੀਨ ਦੇ ਕੰਟਰੋਲ ਵਾਲੇ ਹਾਂਗਕਾਂਗ ਦੇ ਪ੍ਰਤੀਨਿਧੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਤਾਈਵਾਨੀ ਮੁਲਾਜ਼ਮਾਂ ਨੇ ਅੱਜ ਐਤਵਾਰ ਨੂੰ ਹਾਂਗਕਾਂਗ ਦਾ ਦਫ਼ਤਰ ਛੱਡਣਾ ਸ਼ੁਰੂ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਇਨ੍ਹਾਂ ਮੁਲਾਜ਼ਮਾਂ ’ਤੇ ਚੀਨੀ ਸਰਕਾਰ ਵੱਲੋਂ ਇਕ ਅਜਿਹੇ ਦਸਤਾਵੇਜ਼ ਉੱਤੇ ਦਸਖ਼ਤ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਨੂੰ ਚੀਨ ਦੇ ਤਾਈਵਾਨ ਬਾਰੇ ਦਾਅਵੇ ਦਾ ਸਮਰਥਨ ਕਰਨ ਲਈ ਕਿਹਾ ਗਿਆ ਹੈ।ਤਾਈਵਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਸੱਤ ਲੋਕਇਸ ਟਾਪੂ ਉੱਤੇ ਪਰਤ ਆਏ ਹਨ। ਤਾਈਪੇ ਤੇ ਬੀਜਿੰਗ ਵਿਚਾਲੇ ਤਨਾਅ ਦੇ ਦੌਰਾਨ ਆਜ਼ਾਦੀ ਪਸੰਦ ਹਾਂਗਕਾਂਗ ਦੇ ਲੋਕ ਖੁੱਲ੍ਹ ਕੇ ਤਾਈਵਾਨ ਦਾ ਸਾਥ ਦੇਣ ਲੱਗੇ ਹਨ ਅਤੇ ਤਾਈਵਾਨ ਨੇ ਉਸ ਉਤੇ ਥੋਪੇ ਗਏ ਚੀਨ ਦੇ ਸ਼ਹਿਰੀ ਕਾਨੂੰਨ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਹੈ, ਜੋ ਹਾਂਗਕਾਂਗ ਉੱਤੇ ਪਹਿਲਾਂ ਤੋਂ ਥੋਪਿਆ ਜਾ ਚੁੱਕਾ ਹੈ।ਤਾਈਵਾਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਉਸ ਦੇ ਟਾਪੂ ਵਿੱਚ ਆ ਕੇ ਵੱਸਣ ਦਾ ਸੱਦਾ ਦੇ ਦਿੱਤਾ ਹੈ। ਚੀਨੀ ਕਮਿਊਨਿਸਟ ਪਾਰਟੀ ਦੀ ਸਰਕਾਰ ਹਾਂਗਕਾਂਗ ਸਰਕਾਰ ਕੋਲੋਂ ‘ਇਕ ਚੀਨ’ ਦੀ ਵਚਨਬੱਧਤਾ ਨੂੰ ਮੰਨਣ ਲਈ ਦਸਤਾਵੇਜ਼ਾਂ ਉੱਤੇ ਪਹਿਲਾਂ ਹੀ ਦਸਤਖ਼ਤ ਕਰਵਾ ਚੁੱਕੀ ਹੈ।

Read More Punjabi News Today

Continue Reading

ਅੰਤਰਰਾਸ਼ਟਰੀ

ਈਰਾਨ ਨਾਲ ਐਟਮੀ ਡੀਲ ਬਾਰੇ ਸੰਸਾਰ ਭਰ ਦੀਆਂ ਮਹਾਸ਼ਕਤੀਆਂ ਨੂੰ ਇਜ਼ਰਾਈਲ ਵੱਲੋਂ ਚੇਤਾਵਨੀ

Published

on

Israel warns

ਯੇਰੂਸ਼ਲਮ, 20 ਜੂਨ, – ਕੱਟੜਪੰਥੀ ਜੱਜ ਇਬਰਾਹੀਮ ਰਾਇਸੀ ਦੇ ਈਰਾਨ ਦਾ ਰਾਸ਼ਟਰਪਤੀ ਚੁਣੇ ਜਾਣ ਦੀ ਨਿੰਦਾ ਕਰਦੇ ਹੋਏ ਇਜ਼ਰਾਈਲ ਨੇ ਕਿਹਾ ਹੈ ਕਿ ਇਹ ਜੱਲਾਦਾਂ ਦਾ ਸ਼ਾਸਨ ਹੋਵੇਗਾ ਅਤੇ ਇਸ ਦੇ ਨਾਲ ਸੰਸਾਰ ਦੀਆਂ ਸ਼ਕਤੀਆਂ ਨੂੰ ਇਕ ਨਵੇਂ ਐਟਮੀ ਸਮਝੌਤੇ ਉੱਤੇ ਗੱਲਬਾਤ ਨਹੀਂ ਕਰਨੀ ਚਾਹੀਦੀ।
ਵਰਨਣ ਯੋਗ ਹੈ ਕਿ ਕੱਟੜਪੰਥੀ ਆਗੂ ਰਾਇਸੀ ਨੇ ਬੀਤੇ ਸ਼ਨਿਚਰਵਾਰ ਈਰਾਨ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਆਰਥਿਕ ਮੁਸ਼ਕਲਾਂ ਅਤੇ ਸਿਆਸੀ ਪਾਬੰਦੀਆਂ ਦੇ ਬਾਵਜੂਦ ਮੁਕਾਬਲੇ ਪਿੱਛੋਂ ਓਦੋਂ ਜਿੱਤ ਹਾਸਲ ਕੀਤੀ ਹੈ, ਜਦੋਂਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਮਰੀਕੀ ਪਾਬੰਦੀਆਂ ਉਸ ਉੱਤੇ ਲੱਗੀਆਂ ਹੋਈਆਂ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਪਿਛਲੇ ਹਫ਼ਤੇ ਅਹੁਦਾ ਸੰਭਾਲਣ ਪਿੱਛੋਂ ਆਪਣਾ ਪਹਿਲਾ ਟੈਲੀਵਿਜ਼ਨ ਕੈਬਨਿਟ ਸੈਸ਼ਨ ਬੁਲਾਉਂਦੇ ਹੋਏ ਇਰਾਨ ਦੇ ਰਾਸ਼ਟਰਪਤੀ ਵਜੋਂ ਰਾਇਸੀ ਦੀ ਜਿੱਤ ਨੂੰ ਇਕ ਨਿਰਪੱਖ ਤੇ ਪਾਪੂਲਰ ਵੋਟ ਦੀ ਥਾਂ ਈਰਾਨੀ ਸਰਬ ਉੱਚ ਨੇਤਾ ਅਯਾਤੁੱਲਾ ਅਲੀ ਖੁਮੈਨੀ ਦੇ ਇਸ਼ਾਰੇ ਨਾਲ ਹੋਈ ਜਿੱਤਕਿਹਾ ਹੈ। ਬੈਨੇਟ ਨੇ ਪਹਿਲਾਂ ਆਪਣਾ ਬਿਆਨ ਹਿਬਰੂ ਭਾਸ਼ਾ ਅਤੇ ਫਿਰ ਅੰਗਰੇਜ਼ੀ ਵਿੱਚ ਪੜ੍ਹਦੇ ਹੋਏ ਕਿਹਾ ਕਿ ਮੈਂ ਕਹਾਂਗਾ ਕਿ ਰਾਇਸੀ ਦਾ ਚੋਣ ਨਤੀਜਾ ਸਮਝੌਤੇ ਉੱਤੇ ਉਸ ਦੇ ਦੇਸ਼ ਦੇ ਮੁੜਨ ਤੋਂ ਪਹਿਲਾਂ ਵਿਸ਼ਵ ਸ਼ਕਤੀਆਂ ਨੂੰ ਜਗਾਉਣ ਦਾ ਆਖਰੀ ਮੌਕਾ ਹੈ। ਉਹ ਸਮਝਣ ਕਿ ਉਹ ਕਿਸ ਨਾਲ ਵਪਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਈਰਾਨ ਵਿੱਚ ਜੱਲਾਦਾਂ ਦੇ ਸ਼ਾਸਨ ਨੂੰ ਕਦੇ ਵੀ ਜਨਤਕ ਤਬਾਹੀ ਦੇ ਹਥਿਆਰ ਰੱਖ ਸਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸ ਬਾਰੇ ਇਜ਼ਰਾਈਲ ਦਾ ਰੁਖ਼ ਨਹੀਂ ਬਦਲੇਗਾ।
ਇਸ ਦੌਰਾਨ ਈਰਾਨ ਨੇ ਵੀਆਨਾ ਵਿੱਚ ਕਿਹਾ ਕਿ ਐਟਮੀਗੱਲਬਾਤਲਈ ਉਸ ਵੱਲੋਂਸੰਸਾਰ ਦੀਆਂ ਛੇ ਤਾਕਤਾਂ ਨਾਲ ਐਤਵਾਰ ਨੂੰ ਹੋਣ ਵਾਲੀ ਬੈਠਕਅੱਗੇ ਪਾ ਦਿੱਤੀਸੀ।ਈਰਾਨ ਦੇ ਵਫ਼ਦ ਦੇ ਮੁਖੀ ਅੱਬਾਸ ਅਰਾਕਚੀ ਨੇ ਕਿਹਾ ਕਿ ਅਸੀਂ ਇਰਾਨ ਵਾਪਸ ਜਾ ਰਹੇ ਹਾਂ। ਇਹ ਅਜੇ ਸਪਸ਼ਟ ਨਹੀਂ ਕਿ ਐਟਮੀਸਮਝੌਤੇ ਉਤੇ ਗੱਲਬਾਤ ਫਿਰ ਸ਼ੁਰੂ ਹੋਵੇਗੀ ਜਾਂ ਨਹੀਂ, ਉਂਜ 2015 ਦੇ ਈਰਾਨੀ ਐਟਮੀ ਪ੍ਰੋਗਰਾਮ ’ਤੇ ਚਰਚਾ ਲਈ ਅੱਜ ਆਸਟ੍ਰੀਆ ਦੀ ਰਾਜਧਾਨੀ ਵਿਆਨਾ ’ਚ ਚੀਨ, ਜਰਮਨੀ, ਫਰਾਂਸ, ਰੂਸ ਅਤੇ ਬਰਤਾਨੀਆ ਦੇ ਸੀਨੀਅਰ ਡਿਪਲੋਮੈਟ ਪਹੁੰਚ ਚੁੱਕੇ ਸਨ, ਪਰ ਪਿੱਛੋਂ ਮੁੜ ਗਏ ਹਨ।

Read More Punjabi News Papers

Continue Reading

ਰੁਝਾਨ


Copyright by IK Soch News powered by InstantWebsites.ca