3 convicts sentenced for attack on Gurdwara Nankana Sahib in Pakistan
Connect with us apnews@iksoch.com

ਅੰਤਰਰਾਸ਼ਟਰੀ

ਪਾਕਿਸਤਾਨ ਵਿਚਲੇ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਹਮਲੇ ਦੇ 3 ਦੋਸ਼ੀਆਂ ਨੂੰ ਕੈਦ ਦੀ ਸਜ਼ਾ

Published

on

law
  • ਗ੍ਰੰਥੀ ਸਿੰਘ ਦੀ ਧੀ ਨੂੰ ਅਗਵਾ ਕਰਨ ਪਿੱਛੋਂ ਹੋਈ ਸੀ ਹਿੰਸਾ
    ਇਸਲਾਮਾਬਾਦ, 13 ਜਨਵਰੀ, – ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਐਂਟੀ ਟੈਰੇਰਿਜ਼ਮ ਕੋਰਟ (ਏ ਟੀ ਸੀ) ਨੇ ਕੱਲ੍ਹ ਇਸ ਦੇਸ਼ ਦੇ ਪੰਜਾਬ ਰਾਜ ਵਿਚਲੇ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਭੰਨ-ਤੋੜ ਕਰਨ ਦੇ 3 ਦੋਸ਼ੀਆਂ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਪਿਛਲੇ ਸਾਲ ਦਾ ਹੈ, ਜਦੋਂ ਇਕ ਸਿੱਖ ਕੁੜੀ ਦਾ ਧਰਮ ਪਰਿਵਰਤਨ ਤੇ ਜ਼ਬਰੀ ਵਿਆਹ ਕਰਾਉਣ ਪਿੱਛੋਂ ਮੁਸਲਮਾਨਾਂ ਅਤੇ ਸਿੱਖਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ।
    ਗੁਰਦੁਆਰਾ ਨਨਕਾਣਾ ਸਾਹਿਬ ਨੂੰ ਗੁਰਦੁਆਰਾ ਜਨਮ ਸਥਾਨ ਵੀ ਕਿਹਾ ਜਾਂਦਾ ਹੈ, ਕਿਉਂਕਿ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਏਥੇ ਹੋਇਆ ਸੀ। ਪਿਛਲੇ ਸਾਲ ਜਨਵਰੀ ਵਿਚ ਹਿੰਸਕ ਭੀੜ ਨੇ ਗੁਰਦੁਆਰੇ ਉੱਤੇ ਹਮਲਾ ਕੀਤਾ ਤੇ ਧਰਮ ਦੇ ਨਾਮ ਉੱਤੇ ਪੱਥਰਬਾਜ਼ੀ ਕਰ ਕੇ ‘ਗੁਲਾਮ-ਏ-ਮੁਸਤਫਾ’ ਸਥਾਨ ਬਣਾਉਣ ਲਈ ਗੁਰਦੁਆਰਾ ਜਨਮ ਅਸਥਾਨ ਨੂੰ ਨਸ਼ਟ ਕਰਨ ਦੀ ਧਮਕੀ ਦਿੱਤੀਸੀ, ਪਰ ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ ਸੀ।
    ਕੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਲਾਹੌਰ ਦੀਅੱਤਵਾਦ ਵਿਰੋਧੀ ਕੋਰਟ ਨੇ ਇਸ ਕਾਂਡ ਦੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ 2 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਤੇ 10,000 ਰੁਪਏ ਦਾ ਜੁਰਮਾਨਾ ਕੀਤਾ ਹੈ। ਦੋ ਹੋਰ ਦੋਸ਼ੀਆਂ (ਮੁਹੰਮਦ ਸਲਮਾਨ ਅਤੇ ਮੁਹੰਮਦ ਅਹਿਮਦ) ਨੂੰ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਚਾਰ ਹੋਰ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾਹੈ। ਐਂਟੀ ਟੈਰੇਰਿਜ਼ਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਵੇਲੇ ਸਾਰੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ। ਉਨ੍ਹਾਂ ਦੀ ਸਜ਼ਾ ਪਿੱਛੋਂਧਾਰਮਿਕ ਆਗੂਆਂ ਵੱਲੋਂਹੋਣ ਵਾਲੇ ਕਿਸੇ ਪ੍ਰਦਰਸ਼ਨ ਨੂੰ ਸੰਭਾਲਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਵੀ ਸਰਕਾਰ ਨੇ ਕੀਤੇ ਹੋਏ ਸਨ।
    ਇਮਰਾਨ ਚਿਸ਼ਤੀ ਰਾਜ ਸਰਕਾਰ ਦੇ ਮੱਛੀ ਵਿਭਾਗ ਵਿਚ ਕੰਮ ਕਰਦਾ ਹੈ। ਉਸ ਨੂੰ ਤੇ 2 ਹੋਰ ਦੋਸ਼ੀਆਂ ਨੂੰ ਪਿਛਲੇ ਸਾਲ ਗੁਰਦੁਆਰੇ ਉੱਤੇ ਹੋਏ ਹਮਲੇ ਦੇ ਬਾਅਦ ਅੱਤਵਾਦ ਅਤੇ ਕੁਫਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਅਤੇ ਪਾਕਿਸਤਾਨ ਪੀਨਲ ਕੋਡ ਅਤੇ ਐਂਟੀ ਟੈਰੇਰਿਜ਼ਮ ਐਕਟ ਦੀ ਧਾਰਾ 295ਏ, 290, 291, 341, 506, 148 ਅਤੇ 149 ਹੇਠ ਦੋਸ਼ੀ ਦੱਸਿਆ ਗਿਆ ਸੀ। ਇਸ ਬਾਰੇ ਦਰਜ ਕੇਸ ਮੁਤਾਬਕ ਇਮਰਾਨ ਚਿਸ਼ਤੀ ਨੇ ਧਰਮ ਦੇ ਨਾਮ ਉੱਤੇਭੀੜ ਨੂੰ ਉਕਸਾਇਆ ਸੀ। ਉਹ ਆਪਣਾ ਪਰਿਵਾਰਕ ਮੁੱਦਾ ਹੱਲ ਕਰਵਾਉਣਾ ਚਾਹੁੰਦਾ ਸੀ, ਇਸ ਲਈ ਨਨਕਾਣਾ ਸ਼ਹਿਰ ਵਿਚ ਕਾਨੂੰਨ ਵਿਵਸਥਾ ਖਰਾਬ ਕਰਨ ਦਾ ਯਤਨ ਕੀਤਾ ਸੀ। ਉਸ ਦੇ ਵੱਡੇ ਭਰਾ ਮੁਹੰਮਦ ਹਸਨ ਨੇ ਸਤੰਬਰ 2020 ਵਿਚ ਇਕ ਨਾਬਾਲਗ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾ ਕੀਤਾ ਤੇ ਇਸਲਾਮ ਕਬੂਲ ਕਰਵਾ ਕੇ ਵਿਆਹ ਕਰਵਾਇਆ ਸੀ। ਨਨਕਾਣਾ ਸਾਹਿਬ ਦੇ ਮੁਸਲਮਾਨ ਤੇ ਸਿੱਖ ਇਸ ਤੋਂ ਆਹਮੋ-ਸਾਹਮਣੇ ਆ ਗਏ ਸਨ। ਚਿਸ਼ਤੀ ਨੇ ਦਾਅਵਾ ਕੀਤਾ ਸੀ ਕਿ ਗੁਰਦੁਆਰੇ ਦੇ ਗ੍ਰੰਥੀ ਦੀ ਧੀ ਦੇ ਨਾਲ ਵਿਆਹ ਕਰਨ ਦੇ ਕਾਰਨ ਹਸਨ ਨੂੰ ਪੁਲਸ ਨੇ ਕੁੱਟਿਆ ਸੀ, ਜਿਸ ਤੋਂ ਭੀੜ ਭੜਕੀ ਸੀ।

Punjabi News Today

ਅੰਤਰਰਾਸ਼ਟਰੀ

ਚੀਨ ਦੀ ਖਾਣ `ਚ ਫਸੇ ਹੋਏ 11 ਮਜ਼ਦੂਰ ਜ਼ਿੰਦਾ ਮਿਲੇ

Published

on

ਬੀਜਿੰਗ, 25 ਜਨਵਰੀ – ਚੀਨ ਵਿੱਚ ਸੋਨੇ ਦੀ ਖਾਣ ਵਿੱਚ ਧਮਾਕੇ ਪਿੱਛੋਂ ਉਸ ਵਿੱਚ ਫਸੇ 22 ਮਜ਼ਦੂਰਾਂ ਵਿੱਚੋਂ 11 ਮਜ਼ਦੂਰਾਂ ਨੂੰ 14 ਦਿਨਾਂ ਦੇ ਰਾਹਤ ਕੰਮਾਂ ਪਿੱਛੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਕੱਢੇ ਗਏ ਮਜ਼ਦੂਰ ਬਹੁਤ ਕਮਜ਼ੋਰ ਹੋ ਗਏ ਸਨ। ਉਨ੍ਹਾਂ ਨੂੰ ਕੰਬਲਾਂ ਵਿੱਚ ਲਪੇਟ ਕੇ ਹਸਪਤਾਲ ਭੇਜਿਆ ਗਿਆ। ਇਸ ਤੋਂ ਪਹਿਲੇ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਸੀ। ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਸੀ।
ਬੀਤੀ 10 ਜਨਵਰੀ ਨੂੰ ਹੋਏ ਹਾਦਸੇ ਵਿੱਚ ਜ਼ਮੀਨ ਦੇ 600 ਮੀਟਰ ਹੇਠਾਂ ਧਮਾਕੇ ਪਿੱਛੋਂ 22 ਮਜ਼ਦੂਰ ਫਸ ਗਏ ਸਨ। ਅਧਿਕਾਰੀਆਂ ਦੇ ਅਨੁਸਾਰ ਖਾਣ ਵਿੱਚ ਰਾਹਤ ਕਾਰਜ ਅਤੇ ਬੰਦ ਹੋਏ ਹਿੱਸਿਆਂ ਨੂੰ ਖੋਲ੍ਹਣ ਵਿੱਚ ਦੋ ਹਫਤੇ ਦਾ ਸਮਾਂ ਹੋਰ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਰਾਹਤ ਟੀਮ ਨੇ ਸੋਨੇ ਦੀ ਖਾਣ ਵਿੱਚ ਡਰਿਲ ਕਰ ਕੇ ਉਸ ਅੰਦਰ ਫਸੇ ਮਜ਼ਦੂਰਾਂ ਨੂੰ ਖਾਣਾ ਪਹੁੰਚਾਇਆ ਸੀ ਤਾਂ ਕਿ ਰਾਹਤ ਪੁੱਜਣ ਤੱਕ ਉਹ ਜ਼ਿੰਦਾ ਰਹਿ ਸਕਣ। ਚੀਨ ਵਿੱਚ ਖਾਣਾਂ ਵਿੱਚ ਕੰਮ ਕਰਦੇ ਸਮੇਂ ਹਾਦਸਿਆਂ ਕਾਰਨ ਹਰ ਸਾਲ ਸੈਂਕੜੇ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ।

Continue Reading

ਅੰਤਰਰਾਸ਼ਟਰੀ

ਯੂ ਐੱਨ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਪਾਕਿ ਹਵਾਈ ਜਹਾਜ਼ਾਂ `ਚ ਯਾਤਰਾ ਨਾ ਕਰਨ ਦੀ ਸਲਾਹ

Published

on

un

ਜੇਨੇਵਾ, 25 ਜਨਵਰੀ – ਯੂ ਐੱਨ ਓ ਨੇ ਆਪਣੇ ਮੁਲਾਜ਼ਮਾਂ ਨੂੰ ਪਾਕਿਸਤਾਨੀ ਏਅਰਲਾਈਨਸ ਦੇ ਹਵਾਈ ਜਹਾਜ਼ਾਂ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਵਿੱਚ ਸ਼ੱਕੀ ਲਾਇਸੈਂਸ ਵਾਲੇ ਪਾਇਲਟਾਂ ਵੱਲੋਂ ਜਹਾਜ਼ ਉਡਾਉਣ ਦੀਆਂ ਖ਼ਬਰਾਂ ਆਉਣ ਤੋਂ ਕੁਝ ਮਹੀਨਿਆਂ ਬਾਅਦ ਯੂ ਐੱਨ ਓ ਨੇ ਇਹ ਫੈਸਲਾ ਲਿਆ ਹੈ।
ਅਸਲ ਵਿੱਚ ਯੂ ਐੱਨ ਓ ਸੁਰੱਖਿਆ ਪ੍ਰਬੰਧਕੀਸਿਸਟਮ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਸ਼ੱਕੀ ਲਾਇਸੈਂਸਾਂ ਦੀ ਜਾਂਚ ਹੋਣ ਨੂੰ ਦੇਖਦੇ ਹੋਏ ਪਾਕਿਸਤਾਨ ਵਿੱਚ ਰਜਿਸਟਰਡ ਹਵਾਈ ਜਹਾਜ਼ ਆਪਰੇਟਰਾਂ ਦੀ ਸੇਵਾ ਬਾਰੇ ਸੁਚੇਤ ਰਹਿਣ ਦੀ ਲੋਵ ਹੈ। ਯੂ ਐੱਨ ਓ ਨੇ ਵਿਸ਼ਵ ਸਿਹਤ ਸੰਗਠਨ, ਯੂ ਐੱਨ ਓ ਰਿਫਿਊਜ਼ੀ ਹਾਈ ਕਮਿਸ਼ਨ, ਯੂ ਐੱਨ ਓ ਵਿਕਾਸ ਪ੍ਰੋਗਰਾਮ, ਖੁਰਾਕ ਅਤੇ ਖੇਤੀਬਾੜੀ ਸੰਗਠਨ ਸਣੇ ਕਈ ਹੋਰ ਏਜੰਸੀਆਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀਹੈ। ਯੂ ਐੱਨ ਓ ਦੀ ਇਸ ਐਡਵਾਈਜ਼ਰੀ ਤੋਂ ਬਾਅਦ ਪਾਕਿਸਤਾਨ ਵਿੱਚ ਕੰਮ ਕਰਦੇ ਇਸ ਦੇ ਕਰਮਚਾਰੀ ਪਾਕਿਸਤਾਨੀ ਏਅਰਲਾਈਨਸ ਰਾਹੀਂ ਪਾਕਿਸਤਾਨ ਦੇ ਅੰਦਰ ਜਾਂ ਬਾਹਰ ਯਾਤਰਾ ਨਹੀਂ ਕਰਨਗੇ। ਪਿਛਲੇ ਸਾਲ ਦਸੰਬਰ ਵਿੱਚ ਯੂਰਪੀਨ ਯੂਨੀਅਨ ਏਵੀਏਸ਼ਨ ਸੁਰੱਖਿਆ ਏਜੰਸੀ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਸ (ਪੀ ਆਈ ਏ) ਉੱਤੇ ਤਿੰਨ ਮਹੀਨੇ ਦੀ ਪਾਬੰਦੀ ਲਾਈ ਸੀ। ਯੂਰਪੀਨ ਯੂਨੀਅਨ ਅਤੇ ਬ੍ਰਿਟੇਨ ਵੱਲੋਂ ਉਡਾਣਾਂ ਰੱਦ ਕੀਤੇ ਜਾਣ ਕਾਰਨ ਪੀ ਆਈ ਏ ਨੂੰ ਕਈ ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।

Continue Reading

ਅੰਤਰਰਾਸ਼ਟਰੀ

ਰੂਸ ਵਿੱਚ ਨਵਲਨੀ ਦੀ ਰਿਹਾਈ ਲਈ ਸਮਰਥਕਾਂ ਅਤੇ ਪੁਲਸ ਵਿਚਾਲੇ ਝੜਪ

Published

on

ਮਾਸਕੋ, 25 ਜਨਵਰੀ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸੇਈ ਨਵਲਨੀ ਦੇ ਸਮਰਥਕਾਂ ਦੀ ਪੁਲਸ ਨਾਲ ਹਿੰਸਕ ਝੜਪ ਹੋ ਗਈ। ਦੁਨੀਆ ਭਰ ਵਿੱਚ ਨਵਲਨੀ ਦੀ ਗ਼੍ਰਿਫ਼ਤਾਰੀ ਦੇ ਨਾਲ ਵਿਖਾਵਾ ਕਰਨ ਵਾਲਿਆਂ ਦੇ ਖ਼ਿਲਾਫ਼ ਹਿੰਸਾ ਦੀ ਆਲੋਚਨਾ ਕੀਤੀ ਗਈ ਹੈ।
ਵਲਾਦੀਮੀਰ ਪੁਤਿਨ ਦੀ ਸਰਕਾਰ ਦੇ ਖ਼ਿਲਾਫ਼ ਲੱਗਭਗ 70 ਸ਼ਹਿਰਾਂ ਵਿੱਚ ਵਿਖਾਵੇ ਹੋਣ ਤੋਂ ਬਾਅਦ ਘੱਟੋ-ਘੱਟ 3400 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਨਵਲਨੀ ਦੀ ਪਤਨੀ ਯੂਲੀਆ ਨਵਲਨਯਾ ਵੀ ਸ਼ਾਮਲ ਹੈ। ਹਿੰਸਕ ਵਿਖਾਵਿਆਂ ਕਾਰਨ ਅਮਰੀਕਾ ਅਤੇ ਰੂਸ ਵਿਚਾਲੇ ਕੌੜ ਇੱਕ ਵਾਰ ਫਿਰ ਵਧ ਗਈ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਅੰਬੈਸੀ ਨੂੰ ਕਸੂਰਵਾਰ ਦੱਸ ਕੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੇ ਵਿਰੋਧੀ ਪਾਰਟੀਆਂ ਦੇ ਵਿਖਾਵਿਆਂ ਵਿੱਚ ਅਮਰੀਕਾ ਦਖਲ ਦੇ ਰਿਹਾ ਹੈ। ਪੁਲਸ ਨੇ -51 ਡਿਗਰੀ ਤਾਪਮਾਨ ਚ ਵਿਖਾਵਾ ਕਰਦੇ ਲੋਕਾਂ ਨੂੰ ਬੱਸਾਂ ਅਤੇ ਟਰੱਕਾਂ ਵਿੱਚ ਖਿੱਚ ਕੇ ਬਿਠਾਇਆ, ਕੁਝ ਲੋਕਾਂ ਨੂੰ ਪੁਲਸ ਦੇ ਡੰਡਿਆਂ ਨਾਲ ਕੁੱਟਿਆ ਵੀ। ਵਿਖਾਵਾ ਕਰਦੇਲੋਕਾਂ ਨੂੰ ਪ੍ਰਸ਼ਾਸਨ ਨੇ ਮਾਸਕੋ ਦੇ ਪੁਸ਼ਕਿਨ ਸੁਕੇਅਰ ਤੋਂ ਬਾਹਰ ਕਰ ਦਿਤਾ ਪਰ ਅੱਧਾ ਮੀਲ ਦੂਰੀਤੇ ਉਹ ਇਕੱਠੇ ਹੋ ਗਏ। ਇਨ੍ਹਾਂ ਵਿੱਚੋਂ ਕਈਆਂ ਨੇ ਪੁਲਸ `ਤੇ ਬਰਫ ਦੇ ਗੋਲੇ ਵੀ ਸੁੱਟੇ।

Continue Reading

ਰੁਝਾਨ


Copyright by IK Soch News powered by InstantWebsites.ca