1700 Rohingya refugees sent from Bangladesh to desert island
Connect with us apnews@iksoch.com

ਅੰਤਰਰਾਸ਼ਟਰੀ

ਬੰਗਲਾ ਦੇਸ਼ ਤੋਂ 1700 ਰੋਹਿੰਗਿਆ ਸ਼ਰਨਾਰਥੀਆਂ ਨੂੰ ਬੀਆਬਾਨ ਟਾਪੂ `ਤੇ ਭੇਜਿਆ ਗਿਆ

Published

on

ਢਾਕਾ, 30 ਦਸੰਬਰ – ਮਨੁੱਖੀ ਅਧਿਕਾਰ ਗਰੁੱਪਾਂ ਦੀਆਂ ਚਿੰਤਾਵਾਂ ਦੇ ਬਾਵਜੂਦ ਬੰਗਲਾ ਦੇਸ਼ ਦੇ ਦੱਖਣ ਪੂਰਬ ਵਿੱਚ ਬੰਦਰਗਾਹ ਵਾਲੇ ਸ਼ਹਿਰ ਚਿਟਾਗੌਂਗ ਤੋਂ ਕੱਲ੍ਹ ਨੇਵੀ ਦੇ ਪੰਜ ਜਹਾਜ਼ਾਂ ਰਾਹੀਂ 1700 ਤੋਂ ਵੱਧ ਰੋਹਿੰਗਿਆ ਸ਼ਰਨਾਰਥੀਆਂ ਨੂੰ ਇਕ ਬੀਆਬਾਨ ਟਾਪੂ `ਤੇ ਭੇਜ ਦਿੱਤਾ ਗਿਆ ਹੈ।
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿੱਚ ਤਿੰਨ ਘੰਟਿਆਂ ਦੀ ਯਾਤਰਾ ਮਗਰੋਂ ਸ਼ਰਨਾਰਥੀਆਂ ਦੇ ਭਾਸ਼ਨ ਚਾਰ ਨਾਮੀਂ ਟਾਪੂ’ਤੇ ਪੁੱਜਣ ਦੀ ਸੰਭਾਵਨਾ ਹੈ। ਇਸ ਅਧਿਕਾਰੀ ਅਨੁਸਾਰ ਸ਼ਰਨਾਰਥੀਆਂ ਨੂੰ ਕਾਕਸ ਬਾਜ਼ਾਰ ਵਿੱਚ ਉਨ੍ਹਾਂ ਦੇ ਕੈਂਪਾਂ ਤੋਂ ਬੱਸਾਂ ਰਾਹੀਂ ਚਿਟਾਗੌਂਗ ਲਿਜਾਇਆ ਗਿਆ ਅਤੇ ਦੇਰ ਰਾਤ ਅਸਥਾਈ ਕੈਂਪ ‘ਚ ਠਹਿਰਾਇਆ ਗਿਆ। ਅਧਿਕਾਰੀਆਂ ਅਨੁਸਾਰ ਜਿਹੜੇ ਸ਼ਰਨਾਰਥੀ ਇਸ ਟਾਪੂ ‘ਤੇ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਹੀ ਉਥੇ ਭੇਜਿਆ ਗਿਆ ਹੈ, ਕਿਸੇ ‘ਤੇ ਕੋਈ ਦਬਾਅ ਨਹੀਂ ਬਣਾਇਆ ਗਿਆ। ਦੂਜੇ ਪਾਸੇ ਕਈ ਮਨੁੱਖੀ ਅਧਿਕਾਰ ਕਾਰਕੰੁਨਾਂ ਨੇ ਕਿਹਾ ਕਿ ਕੁਝ ਸ਼ਰਨਾਰਥੀਆਂ ਨੂੰ ਇੰਨੀ ਦੂਰ ਜਾਣ ਲਈ ਮਜਬੂਰ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਇਹ ਟਾਪੂ ਵੀਹ ਸਾਲ ਪਹਿਲਾਂ ਸਮੁੰਦਰ ਵਿੱਚ ਹੋਂਦ ਵਿੱਚ ਆਇਆ ਸੀ, ਜੋ ਮੌਨਸੂਨ ਦੌਰਾਨ ਮੀਂਹ ਪੈਣ ਮੌਕੇ ਡੁੱਬ ਜਾਂਦਾ ਹੈ, ਪਰ ਬੰਗਲਾ ਦੇਸ਼ ਦੀ ਜਲ ਸੈਨਾ ਨੇ ਉਥੇ ਘਰਾਂ, ਹਸਪਤਾਲਾਂ ਤੇ ਮਸਜਿਦਾਂ ਬਣਾ ਕੇ ਇਸ ਨੂੰ ਇੱਕ ਲੱਖ ਲੋਕਾਂ ਦੇ ਰਹਿਣ ਲਈ ਤਿਆਰ ਕੀਤਾ ਹੈ।

Click Here To Read Latest Punjabi news online

ਅੰਤਰਰਾਸ਼ਟਰੀ

ਭਾਰਤੀ ਪੰਜਾਬ ਦੀ ਜਨਮੀ ਗਰਿਮਾ ਵਰਮਾ ਅਮਰੀਕੀ ਰਾਸ਼ਟਰਪਤੀ ਦੀ ਟੀਮ ਮੈਂਬਰ ਬਣੀ

Published

on

ਬਰਨਾਲਾ, 16 ਜਨਵਰੀ, -ਪੰਜਾਬ ਦੇ ਬਰਨਾਲਾ ਦੀ ਬੇਟੀ ਗਰਿਮਾ ਵਰਮਾ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਊਸ ਵਿੱਚ ਕੰਮ ਕਰੇਗੀ। ਉਹ ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਤਨੀ ਜਿਲ ਦੇ ਨਾਲ ਡਿਜੀਟਲ ਡਾਇਰੈਕਟਰ ਨਿਯੁਕਤ ਹੋਈ ਹੈ। ਬਰਨਾਲਾ ਵਿੱਚਉਸ ਦੇ ਦਾਦੀ ਅਨੰਦ ਰਾਣੀ, ਚਾਚਾ ਸਮੀਰ ਮਹਿੰਦਰੂ ਅਤੇ ਚਾਚੀ ਮੋਨਾ ਵਰਮਾ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਗਰਿਮਾ ਵਰਮਾ ਦਾ ਜਨਮ 18 ਮਈ 1993 ਨੂੰ ਪਿਤਾ ਰਮਨ ਵਰਮਾ, ਮਾਤਾ ਪ੍ਰੀਤੀ ਵਰਮਾ ਦੇ ਘਰ ਹੋਇਆ ਸੀ। ਸਾਲ 1994 ਵਿਚ ਉਸ ਦੇ ਮਾਤਾ ਪਿਤਾ ਅਮਰੀਕਾ ਗਏ ਤੇ ਨਾਲ ਇਕ ਸਾਲ ਦੀ ਬੱਚੀ ਗਰਿਮਾ ਵੀ ਚਲੀ ਗਈ। ਗਰਿਮਾ ਦੇ ਪਿਤਾ ਰਮਨ ਵਰਮਾ ਹਾਰਟ ਸਪੈਸ਼ਲਿਸਟ ਅਤੇ ਮਾਤਾ ਪ੍ਰੀਤੀ ਵਰਮਾ ਬੱਚਿਆਂ ਦੇ ਡਾਕਟਰ ਹਨ।ਬਰਨਾਲਾ ਵਿਚ ਡਾ. ਹੀਰਾ ਲਾਲ ਹਸਪਤਾਲ ਕਾਫੀ ਪ੍ਰਸਿੱਧ ਹੈ। ਡਾ. ਹੀਰਾ ਲਾਲ ਗਰਿਮਾ ਵਰਮਾ ਦੇ ਪੜਦਾਦਾ ਸਨ ਅਤੇ ਉਸ ਪਿੱਛੋਂ ਗਰਿਮਾ ਦੇ ਦਾਦਾ ਮਨੋਹਰ ਲਾਲ ਵਰਮਾ ਡਾਕਟਰ ਸਨ। ਉਸ ਦੇ ਪਿਤਾ ਰਮਨ ਵਰਮਾ ਡਾਕਟਰ ਬਣੇ ਤੇ ਉਨ੍ਹਾ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਵਾਈਸਸੈਲੀਆ ਸ਼ਹਿਰ ਵਿਚ ਡਾ. ਹੀਰਾ ਲਾਲ ਦੇ ਨਾਂ ਉੱਤੇ ਹਸਪਤਾਲ ਖੋਲ੍ਹਿਆ ਸੀ। ਬਰਨਾਲਾ ਵਿਚ ਵੀ ਡਾ. ਹੀਰਾ ਲਾਲ ਹਸਪਤਾਲ ਚੱਲਦਾ ਹੈ, ਜਿਸ ਦੀ ਦੇਖਭਾਲ ਗਰਿਮਾ ਦੇ ਚਾਚੀ ਡਾ. ਮੋਨਾ ਵਰਮਾ ਕਰਦੇ ਹਨ। ਗਰਿਮਾ ਦੇ ਚਾਚਾ ਸਮੀਰ ਮਹਿੰਦਰੂ ਨੇ ਕਿਹਾ ਕਿ ਗਰਿਮਾ ਨੂੰ ਭਾਰਤ ਨਾਲ ਬਹੁਤ ਪਿਆਰ ਹੈ ਅਤੇ ਹਰ ਸਾਲ ਭਾਰਤ ਆਉਂਦੀ ਹੈ।

International Punjabi News

Continue Reading

ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਐੱਫ ਏ ਟੀ ਐੱਫ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਨੂੰ ਝਟਕਾ

Published

on

america pakistan

ਵਾਸ਼ਿੰਗਟਨ, 16 ਜਨਵਰੀ, -ਫਾਈਨੈਂਸ਼ਨਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਦੀ ਗ੍ਰੇਅਸੂਚੀ ਤੋਂ ਨਿਕਲਣ ਦਾਜ਼ੋਰ ਲਾ ਰਹੇ ਪਾਕਿਸਤਾਨ ਨੂੰ ਅਮਰੀਕਾ ਨੇ ਝਟਕਾ ਦਿੱਤਾ ਅਤੇ ਲਸ਼ਕਰ-ਏ-ਤੋਇਬਾ ਨੂੰ ਵਿਦੇਸ਼ੀ ਅੱਤਵਾਦੀ ਜਮਾਤਾਂ ਵਿਚ ਕਾਇਮ ਰੱਖ ਕੇ ਪਾਕਿਸਤਾਨ ਵਿਚਲੇ ਲਸ਼ਕਰ-ਏ-ਝਾਂਗਵੀ ਸਣੇ ਸੱਤ ਅੱਤਵਾਦੀ ਗਰੁੱਪਾਂ ਨੂੰ ਵੀ ਵਿਦੇਸ਼ੀ ਅੱਤਵਾਦੀ ਜਮਾਤ ਦਾ ਦਰਜਾ ਦੇ ਦਿੱਤਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦਾ ਇਹ ਆਦੇਸ਼ ਐੱਫ ਏ ਟੀ ਐੱਫ ਦੀ ਅਗਲੇ ਮਹੀਨੇ ਹੋਣ ਵਾਲੀ ਅਹਿਮ ਬੈਠਕ ਤੋਂ ਪਹਿਲਾਂ ਆਇਆ ਹੈ। ਪਾਕਿਸਤਾਨ ਅਜੇ ਤੱਕਐੱਫ ਏ ਟੀ ਐੱਫ ਦੀ ਗ੍ਰੇਅਸੂਚੀ ਵਿਚ ਹੈ, ਪਰ ਜੇ ਇਹ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਉੱਤੇ 27 ਪੁੁਆਇੰਟ ਦਾ ਐਕਸ਼ਨ ਪਲਾਨ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਕਾਲੀ ਸੂਚੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਐੱਫ ਏ ਟੀ ਐੱਫ ਦੀ ਪਿਛਲੀ ਬੈਠਕ ਤੀਕਰ ਪਾਕਿਸਤਾਨ ਨੇ ਸਿਰਫ਼ 21 ਨੁਕਤਿਆਂ ਉੱਤੇ ਕੰਮ ਕੀਤਾ ਸੀ। ਜੇ ਪਾਕਿਸਤਾਨ ਗ੍ਰੇਅਸੂਚੀ ਤੋਂ ਨਹੀਂ ਨਿਕਲ ਸਕਦਾ ਤਾਂ ਉਸ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਫਐੱਫ), ਵਿਸ਼ਵ ਬੈਂਕ ਅਤੇ ਯੂਰਪੀ ਯੂਨੀਅਨ ਤੋਂ ਆਰਥਿਕ ਮਦਦ ਮਿਲਣਾ ਮੁਸ਼ਕਲ ਹੋ ਜਾਵੇਗਾ।
ਸਾਲ 2008 ਵਿਚ ਮੁੰਬਈ ਹਮਲਾ ਕਰਵਾਉਣ ਵਾਲੇ ਲਸ਼ਕਰ-ਏ-ਤਾਇਬਾ ਨੂੰ ਅਮਰੀਕਾ ਨੇ ਸਾਲ 2001 ਵਿਚ ਅੱਤਵਾਦੀ ਜਮਾਤ ਕਰਾਰ ਦੇਦਿੱਤਾ ਸੀ। ਵਿਦੇਸ਼ੀ ਅੱਤਵਾਦੀ ਜਮਾਤ ਦਾ ਦਰਜਾ ਦੇਣ ਨਾਲ ਇਨ੍ਹਾਂ ਗਰੁੱਪਾਂਦੀ ਹਮਲੇ ਦੀ ਯੋਜਨਾ ਬਣਾਉਣ ਤੇ ਹਮਲਾ ਕਰਨ ਦੇ ਸਾਧਨ ਇਕੱਠੇ ਕਰਨ ਦੀ ਕੋਸ਼ਿਸ਼ਰੋਕੀ ਜਾਂਦੀ ਹੈ ਤੇ ਅਮਰੀਕਾ ਵਿਚ ਇਨ੍ਹਾਂ ਨਾਲ ਜੁੜੇ ਲੋਕਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਮਦਦ ਦੇਣਾ ਵੀ ਅਪਰਾਧ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾ ਅਮਰੀਕਾ ਨੇ ਸਾਲ 2019 ਵਿਚ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਅਤੇ ਕਈ ਹੋਰ ਅੱਤਵਾਦੀ ਗਰੁੱਪਾਂ ਦੀ ਕਰੀਬ 6.3 ਕਰੋੜ ਡਾਲਰ ਦੀ ਰਕਮ ਉੱਤੇ ਰੋਕ ਲਾਈ ਸੀ, ਜਿਨ੍ਹਾਂ ਵਿੱਚ ਲਸ਼ਕਰ ਦੇ 3,42,000 ਡਾਲਰ, ਜੈਸ਼ ਦੇ 1,725 ਡਾਲਰ, ਹਰਕਤ-ਉਲ-ਮੁਜਾਹਦੀਨ ਦੇ 45,798 ਡਾਲਰ ਦੇ ਫੰਡ ਰੋਕੇ ਗਏ ਸਨ।

Continue Reading

ਅੰਤਰਰਾਸ਼ਟਰੀ

ਆਸਟਰੇਲੀਆ 13,000 ਕਿਲੋਮੀਟਰ ਦੂਰੋਂ ਆਏ ਕਬੂਤਰ ਨੂੰ ਮਾਰਨਾ ਚਾਹੁੰਦੈ

Published

on

ਮੇਲਬੋਰਨ, 16 ਜਨਵਰੀ – ਸਫੈਦ ਕਬੂਤਰਾਂ ਦੀ ਖੂਬਸੂਰਤੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਪਰ ਇਸ ਵੇਲੇ ਆਸਟਰੇਲੀਆ ਵਿੱਚ ਇੱਕ ਅਜਿਹੇ ਕਬੂਤਰ ਨੂੰ ਮਾਰਨਾ ਚਾਹੁੰਦਾ ਹੈ।
ਇਸ ਕਬੂਤਰ ਦੀ ਖਾਸ ਗੱਲ ਇਹ ਹੈ ਕਿ ਇਹ ਕਬੂਤਰ ਅਮਰੀਕਾ ਤੋਂ ਆਸਟ੍ਰੇਲੀਆ 13 ਹਜ਼ਾਰ ਕਿਲੋਮੀਟਰ ਦਾ ਸਫਰ ਕਰ ਕੇ ਪਹੁੰਚਿਆ ਹੈ। ਆਸਟ੍ਰੇਲੀਆ ਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਕਬੂਤਰ ਦੇ ਆਉਣ ਨਾਲ ਪੂਰੇ ਦੇਸ਼ ਵਿੱਚ ਬੀਮਾਰੀ ਫੈਲ ਸਕਦੀ ਹੈ। ਰਿਪੋਰਟ ਮੁਤਾਬਿਕ ਪਿੱਛਲੇ ਸਾਲ ਅਕਤੂਬਰ ਵਿੱਚ ਇਹ ਸਫੈਦ ਕਬੂਤਰ ਅਮਰੀਕਾ ਦੇ ਆਰੇਗਾਨ ਵਿੱਚ ਕਬੂਤਰਾਂ ਦੀ ਰੇਸ ਵਿੱਚ ਸ਼ਾਮਲ ਹੋਇਆ ਸੀ। ਰੇਸ ਦੇ ਦੌਰਾਨ ਕਬੂਤਰ ਭਟਕ ਗਿਆ ਅਤੇ ਕਈ ਹਜ਼ਾਰ ਕਿਲੋਮੀਟਰ ਦਾ ਸਫਰ ਤਹਿ ਕਰ ਕੇ ਆਸਟ੍ਰੇਲੀਆ ਪਹੁੰਚ ਗਿਆ। ਇਸ ਇਸ ਕਬੂਤਰ ਦਾ ਨਾਮ ‘ਜੋ’ ਹੈ। ਇਸ ਨੂੰ ਜਦੋਂ ਆਸਟ੍ਰੇਲੀਆ ਵਿੱਚ ਫੜਿਆ ਗਿਆ ਤਾਂ ਇਸ ਦੇ ਪੈਰ ਵਿੱਚ ਨੀਲੇ ਰੰਗ ਦਾ ਪਟਾ ਬੰਨ੍ਹਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਹ ਪਟਾ ਉਸ ਕਬੂਤਰ ਦੀ ਇੱਕ ਵੱਖਰੀ ਪਛਾਣ ਲਈ ਬੰਨ੍ਹਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਹ ਕਬੂਤਰ 13 ਹਜ਼ਾਰ ਕਬੂਤਰ ਕਿਲੋਮੀਟਰ ਸਫਰ ਕਰ ਕੇ 26 ਦਸੰਬਰ ਨੂੰ ਇਹ ਕਬੂਤਰ ਮੇਲਬੋਰਨ ਪਹੁੰਚ ਗਿਆ। ਰੇਸਿੰਗ ਪਿਜਨ ਡਿਵੈਲਪਮੈਂਟ ਮੈਨੇਜਰ ਡਿਯੋਨ ਰਾਬਰਟਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਜੋ ਨਾਮ ਦਾ ਜਿਹੜਾ ਕਬੂਤਰ ਮਿਲਿਆ ਹੈ, ਉਹ ਅਮਰੀਕੀ ਨੀਲੇ ਖੰਭਾਂ ਵਾਲੇ ਕਬੂਤਰਾਂ ਤੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਰੇਸ ਵਿੱਚ ਸ਼ਾਮਲ ਕਬੂਤਰਾਂ ਨੂੰ ਅਜੇ ਤੱਕ ਟ੍ਰੇਸ ਨਹੀਂ ਕਰ ਪਾਏ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕਬੂਤਰ ਆਸਟ੍ਰੇਲੀਆ ਦਾ ਹੈ। ਉਨ੍ਹਾਂ ਨੇ ਇਹ ਕਿਹਾ ਕਿ ਜੇ ਇਹ ਰੇਸ ਵਾਲਾ ਕਬੂਤਰ ਹੁੰਦਾ ਤਾਂ ਅਸੀਂ ਇਸ ਨੂੰ ਆਸਾਨੀ ਨਾਲ ਪਛਾਣ ਲੈਂਦੇ।

World News in Punjabi

Continue Reading

ਰੁਝਾਨ


Copyright by IK Soch News powered by InstantWebsites.ca