16 ਸਾਲਾ ਅਫਗਾਨ ਕੁੜੀ ਨੇ ਮਾਂ-ਬਾਪ ਦੇ ਕਾਤਲ ਅੱਤਵਾਦੀ ਮਾਰੇ * ਮਾਂ-ਬਾਪ ਦੀ ਹੱਤਿਆ ਦਾ ਬਦਲਾ ਮੌਕੇ Ḕਤੇ ਲਿਆ - ਇਕ ਸੋਚ
Connect with us [email protected]

ਪੰਜਾਬੀ ਖ਼ਬਰਾਂ

16 ਸਾਲਾ ਅਫਗਾਨ ਕੁੜੀ ਨੇ ਮਾਂ-ਬਾਪ ਦੇ ਕਾਤਲ ਅੱਤਵਾਦੀ ਮਾਰੇ * ਮਾਂ-ਬਾਪ ਦੀ ਹੱਤਿਆ ਦਾ ਬਦਲਾ ਮੌਕੇ Ḕਤੇ ਲਿਆ

Published

on

ਕਾਬੁਲ, 22 ਜੁਲਾਈ – ਮਲਾਲਾ ਯੂਸਫਜ਼ਈ ਤੋਂ ਬਾਅਦ ਇੱਕ ਹੋਰ ਕੁੜੀ ਨੇ ਤਾਲਿਬਾਨ ਅੱਤਵਾਦੀਆਂ ਦੇ ਖਿਲਾਫ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਹਰ ਪਾਸੇ ਚਰਚਾ ਹੈ।
ਅਫਗਾਨਿਸਤਾਨ ਦੀ ਇਸ ਕੁੜੀ ਦੇ ਮਾਂ-ਬਾਪ ਦੀ ਤਾਲਿਬਾਨ ਅੱਤਵਾਦੀਆਂ ਨੇ ਜਦੋਂ ਹੱਤਿਆ ਕਰ ਦਿੱਤੀ ਤਾਂ ਉਸ ਨੇ ਮੌਕੇ Ḕਤੇ ਹੱਤਿਆ ਕਰਨ ਵਾਲੇ ਅੱਤਵਾਦੀਆਂ ਨੂੰ ਗੋਲੀਆਂ ਨਾਲ ਛਾਨਣੀ ਕਰ ਕੇ ਬਦਲਾ ਲੈ ਲਿਆ ਤੇ ਉਸ ਨੇ ਕੁਝ ਹੋਰ ਅੱਤਵਾਦੀਆਂ ਨੂੰ ਜ਼ਖਮੀ ਵੀ ਕਰ ਦਿੱਤਾ। ਇਹ ਘਟਨਾ ਪਿਛਲੇ ਹਫਤੇ ਅਫਗਾਨਿਸਤਾਨ ਦੇ ਘੋਰ ਸੂਬੇ ਦੀ ਹੈ। ਤਾਲਿਬਾਨ ਅੱਤਵਾਦੀ ਇਸ ਸੂਬੇ ਦੇ ਇਸ ਪਿੰਡ Ḕਚ ਕਮਰ ਗੁਲ ਦੇ ਪਿਤਾ ਨੂੰ ਲੱਭ ਰਹੇ ਸਨ। ਉਸ ਦੇ ਪਿਤਾ ਪਿੰਡ ਦੇ ਮੁਖੀ ਹੋਣ ਦੇ ਨਾਲ-ਨਾਲ ਸਰਕਾਰ ਦੇ ਸਮਰਥਕ ਵੀ ਸਨ। ਤਾਲਿਬਾਨ ਅੱਤਵਾਦੀ ਇਸ ਤੋਂ ਖਫ਼ਾ ਸਨ।
ਸਥਾਨਕ ਪੁਲਸ ਮੁਖੀ ਦੇ ਮੁਤਾਬਕ ਕਮਰ ਗੁਲ ਦੇ ਘਰ ਵੜ ਕੇ ਜਦੋਂ ਤਾਲਿਬਾਨ ਅੱਤਵਾਦੀਆਂ ਨੇ ਉਸ ਦੇ ਪਿਤਾ ਨੂੰ ਖਿੱਚ ਕੇ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਕਮਰ ਗੁਲ ਦੀ ਮਾਂ ਨੇ ਅੱਤਵਾਦੀਆਂ ਦਾ ਵਿਰੋਧ ਕੀਤਾ। ਇਸ ਉੱਤੇ ਅੱਤਵਾਦੀ ਉਸ ਦੇ ਮਾਂ-ਬਾਪ ਦੋਵਾਂ ਨੂੰ ਖਿੱਚ ਕੇ ਘਰ ਦੇ ਬਾਹਰ ਲੈ ਗਏ ਤੇ ਸ਼ਰੇਆਮ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਦੌਰਾਨ ਕਮਰ ਗੁਲ ਵੀ ਘਰ ਵਿੱਚ ਸੀ। ਉਸ ਨੇ ਘਰ ਵਿੱਚ ਰੱਖੀ ਏ ਕੇ 47 ਰਾਈਫਲ ਚੁੱਕੀ ਤੇ ਅੱਤਵਾਦੀਆਂ ਨੂੰ ਗੋਲੀਆਂ ਨਾਲ ਛਾਨਣੀ ਕਰ ਦਿੱਤਾ। ਗੋਲੀਬਾਰੀ ਦੌਰਾਨ ਉਸ ਨੇ ਕੁਝ ਹੋਰ ਅੱਤਵਾਦੀਆਂ ਨੂੰ ਜ਼ਖਮੀ ਵੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਬਦਲਾ ਲੈਣ ਦੇ ਇਰਾਦੇ ਨਾਲ ਕਈ ਹੋਰ ਤਾਲਿਬਾਨ ਅੱਤਵਾਦੀ ਕਮਰ ਗੁਲ ਦੇ ਘਰ ਹਮਲਾ ਕਰਨ ਪੁੱਜੇ, ਪਰ ਕਮਰ ਦੀ ਬਹਾਦਰੀ ਦੇਖ ਕੇ ਪਿੰਡ ਵਾਲਿਆਂ Ḕਚ ਹਿੰਮਤ ਆ ਗਈ ਤੇ ਸਰਕਾਰ ਸਮਰਥਕ ਮਿਲੀਸ਼ੀਆ ਦੇ ਸਹਿਯੋਗ ਨਾਲ ਉਨ੍ਹਾਂ ਨੇ ਗੋਲੀਬਾਰੀ ਕਰ ਕੇ ਅੱਤਵਾਦੀਆਂ ਨੂੰ ਭਜਾ ਦਿੱਤਾ। ਕਮਰ ਗੁਲ ਦੀ ਉਮਰ 16-18 ਸਾਲ ਦੇ ਵਿਚਾਲੇ ਹੈ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਗੈਂਗਸਟਰ ਜੈਪਾਲ ਭੁੱਲਰ ਦੀ ਦੂਸਰੀ ਪੋਸਟਮਾਰਟਮ ਰਿਪੋਰਟ ਵਿੱਚ ਵੀ ਤਸ਼ੱਦਦ ਦੀ ਗੱਲ ਨਹੀਂ ਨਿਕਲੀ

Published

on

gangster Jaipal Singh Bhullar

ਚੰਡੀਗੜ੍ਹ, 24 ਜੂਨ – ਗੈਂਗਸਟਰ ਜੈਪਾਲ ਸਿੰਘ ਭੁੱਲਰ ਦੀ ਦੂਸਰੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਉੱਤੇ ਤਸ਼ੱਦਦ ਢਾਹੁਣ ਦੀਆਂ ਸੰਭਾਵਨਾਵਾਂ ਨੂੰ ਰੱਦ ਕੀਤਾ ਗਿਆ ਹੈ।
ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਜੈਪਾਲ ਭੁੱਲਰ ਦੇ ਸਰੀਰ ਉੱਤੇ ਸੱਟ ਦਾ ਕੋਈ ਵਾਧੂ ਨਿਸ਼ਾਨ ਨਹੀਂ ਸੀ ਤੇ ਉਸ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ। ਰਿਪੋਰਟ ਮੁਤਾਬਕ ‘ਬਹੁਤੇ ਜ਼ਖਮ ਗੋਲੀਆਂ ਲੱਗਣ ਕਰ ਕੇ ਹਨ ਅਤੇ ਖੱਬੀ ਬਾਂਹ ਉੱਤੇ ਫਰੈਕਚਰ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਤਸ਼ੱਦਦ ਕਰ ਕੇ ਹੈ, ਅਸਲ ਵਿੱਚ ਗੋਲੀ ਦਾ ਅਸਰ ਹੈ, ਜਿਸ ਕਰ ਕੇ ਫਰੈਕਚਰ ਹੋਇਆ ਅਤੇ ਹੱਡੀ ਟੁੱਟ ਗਈ।” ਦੂਸਰੇ ਪਾਸੇ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭਾਵੇਂ ਆਪਣੇ ਪੁੱਤ ਦੇ ਸਸਕਾਰ ਲਈ ਸਹਿਮਤ ਹੋ ਗਏ, ਪਰ ਉਨ੍ਹਾਂ ਕਿਹਾ ਕਿ ਪੀ ਜੀ ਆਈ ਨੇ ਇਹ ਰਿਪੋਰਟ ਪੁਲਸ ਦੇ ਦਬਾਅ ਹੇਠ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਜੈਪਾਲ ਦੇ ਸਰੀਰ ਉੱਤੇ 22 ਸੱਟਾਂ ਦੇ ਨਿਸ਼ਾਨ ਸਨ ਤਾਂ ਫਿਰ ਇਹ ਨਿਸ਼ਾਨ ਕਿੱਥੋਂ ਆਏ? ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਿਦਾਇਤ ਉੱਤੇ ਭੁੱਲਰ ਦਾ ਮੰਗਲਵਾਰ ਨੂੰ ਪੰਜ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਗਿਆ ਸੀ। ਪੋਸਟਮਾਰਟਮ ਪੰਜ ਘੰਟੇ ਦੇ ਕਰੀਬ ਚੱਲਿਆ ਸੀ।
ਜੈਪਾਲ ਸਿੰਘ ਭੁੱਲਰ ਤੇ ਇੱਕ ਹੋਰ ਗੈਂਗਸਟਰ ਜਸਪ੍ਰੀਤ ਸਿੰਘ, ਲੁਧਿਆਣਾ ਵਿੱਚ ਦੋ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੇ ਕੇਸ ਵਿੱਚ ਲੋੜੀਂਦੇ ਸਨ। ਪੱਛਮੀ ਬੰਗਾਲ ਤੇ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਸਾਂਝੀ ਕਾਰਵਾਈ ਦੌਰਾਨ ਹੋਏ ਮੁਕਾਬਲੇ ਵਿੱਚ ਦੋਵੇਂ ਜਣੇ ਮਾਰੇ ਗਏ ਸਨ। ਭੁੱਲਰ ਦੇ ਪਿਤਾ, ਜੋ ਸਾਬਕਾ ਪੁਲਸ ਮੁਲਾਜ਼ਮ ਹਨ, ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆਪਣੇ ਪੁੱਤਰ ਦਾ ਪੀ ਜੀ ਆਈ ਚੰਡੀਗੜ੍ਹ ਜਾਂ ਦਿੱਲੀ ਦੇ ਏਮਜ਼ ਵਿੱਚ ਦੂਸਰੀ ਵਾਰ ਪੋਸਟਮਾਰਟਮ ਕਰਵਾਏ ਜਾਣ ਦੀ ਮੰਗ ਕੀਤੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਮੁਕਾਬਲੇ ਤੋਂ ਪਹਿਲਾਂ ਜੈਪਾਲ ਨੂੰ ਤਸੀਹੇ ਦਿੱਤੇ ਗਏ ਸਨ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਅਧਿਕਾਰ ਖੇਤਰ ਦਾ ਹਵਾਲਾ ਦਿੰਦਿਆਂ ਹੁਕਮ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ, ਪਰ ਸੁਪਰੀਮ ਕੋਰਟ ਦੇ ਦਖਲ ਪਿੱਛੋਂ ਹਾਈ ਕੋਰਟ ਨੇ ਮੁੜ ਪੋਸਟਮਾਰਟਮ ਕਰਵਾਉਣ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਕੋਲਕਾਤਾ ਵਿੱਚ ਹੋਏ ਪਹਿਲੇ ਪੋਸਟਮਾਰਟਮ ਦੌਰਾਨ ਜੈਪਾਲ ਭੁੱਲਰ ਦੇ ਸਰੀਰ ਵਿੱਚੋਂ ਤਿੰਨ ਗੋਲੀਆਂ ਨਿਕਲੀਆਂ ਸਨ। ਪਹਿਲੇ ਪੋਸਟਮਾਰਟਮ ਨੂੰ ਤਿੰਨ ਘੰਟੇ ਲੱਗੇ ਸਨ।
ਜੈਪਾਲ ਭੁੱਲਰ ਦਾ ਕੱਲ੍ਹ ਦੁਪਹਿਰੇ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਚੌਕਸੀ ਵਜੋਂ ਸ਼ਮਸ਼ਾਨਘਾਟ ਪੁਲਸ ਛਾਉਣੀ ਬਣਿਆ ਰਿਹਾ। ਬਠਿੰਡਾ ਜੇਲ੍ਹ ਵਿੱਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਲਿਆਂਦਾ ਗਿਆ ਹੈ। ਦੋਵਾਂ ਹੱਥਾਂ ਵਿੱਚ ਲੱਗੀ ਹੱਥਕੜੀ ਨਾਲ ਉਸ ਨੇ ਆਪਣੇ ਭਰਾ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਅਤੇ ਪੁਲਸ ਨੂੰ ਇੱਕ ਹਥਕੜੀ ਖੋਲ੍ਹਣ ਦੀ ਅਪੀਲ ਵੀ ਕੀਤੀ, ਪਰ ਪੁਲਸ ਨਹੀਂ ਮੰਨੀ। ਉਸ ਨੂੰ ਪਰਵਾਰ ਨਾਲ ਜ਼ਿਆਦਾ ਗੱਲਬਾਤ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਮਾਮਲਾ ਗੁਰਦੁਆਰਾ ਜੈਤੋ ਦਾ:ਦੋਸ਼ੀਆਂ ਦੇ ਖ਼ਿਲਾਫ਼ ਧਾਰਾਵਾਂ `ਚ ਵਾਧਾ, ਦੋ ਔਰਤਾਂ ਵੀ ਗ਼੍ਰਿਫ਼ਤਾਰ

Published

on

Woman arrested

ਜੈਤੋ, 24 ਜੂਨ – ਡੀ ਐਸ ਪੀ ਪਰਮਿੰਦਰ ਸਿੰਘ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਦੇ ਖੂਹ ਤੋਂਵੱਖ-ਵੱਖ ਇਤਰਾਜਯੋਗ ਵਸਤਾਂ, ਜਿਨ੍ਹਾਂ ਵਿੱਚ ਸ਼ਰਾਬ, ਬੀਅਰ ਦੀਆਂ ਬੋਤਲਾਂ, ਹੱਡੀ ਦੇ ਟੁਕੜੇ, ਪ੍ਰਯੋਗ ਕੀਤੇ ਗਏ ਕੰਡੋਮ ਆਦਿ ਸ਼ਾਮਲ ਸਨ, ਦੇ ਨਿਕਲਣ ਅਤੇ ਗੁਰਦੁਆਰਾ ਸਰਾਂ ਵਿੱਚ ਔਰਤਾਂਲਿਆਉਣ ਦੇ ਦੋਸ਼ ਵਿੱਚ ਗੁਰਦੁਆਰਾ ਸਾਹਿਬ ਦੇ ਦੋ ਕਰਮਚਾਰੀਆਂ ਦੇ ਖਿਲਾਫਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਡੀ ਐਸ ਪੀ ਨੇ ਦੱਸਿਆ ਕਿ ਦੋਸ਼ੀ ਸੁਖਮੰਦਰ ਸਿੰਘ ਅਤੇ ਗੁਰਬਾਜ ਸਿੰਘ ਦੇ ਖ਼ਿਲਾਫ਼ ਧਾਰਾ 295-ਏ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ 298 ਅਤੇ 120-ਏ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਧਾਰਾ 295-ਏ ਲਈ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ। ਮਨਜ਼ੂਰੀ ਆਉਂਦੇ ਸਾਰ ਇਸ ਧਾਰਾ ਦੇ ਤਹਿਤ ਚਾਲਾਨ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਜੈਤੋ ਦੇ ਉਪਰੋਕਤ ਮੁਲਾਜ਼ਮ ਜਿਨ੍ਹਾਂ ਔਰਤਾਂਨੂੰ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਲੈ ਕੇ ਆਉਂਦੇ ਸੀ, ਉਨ੍ਹਾਂ ਦੋ ਔਰਤਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਇਹ ਔਰਤਾਂਦੇ ਸ਼ੋਸ਼ਣ ਦਾ ਮਾਮਲਾ ਨਹੀਂ, ਕਿਉਂਕਿ ਸੁਖਮੰਦਰ ਸਿੰਘ ਅਤੇ ਹਰਦੀਪ ਕੌਰ ਦੇ ਪਿਛਲੇ 5-6 ਸਾਲਾਂ ਤੋਂ ਸੰਬੰਧ ਚੱਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜਿਸ ਕਾਰ ਵਿੱਚ ਔਰਤਾਂਲਿਆਂਦੀਆਂ ਗਈਆਂ ਸੀ, ਉਹ ਵੀ ਬਰਾਮਦ ਕਰ ਲਈ ਹੈ। ਜਿੱਥੋਂ ਇਹ ਇਤਰਾਜਯੋਗ ਸਾਮਾਨ ਲਿਆ ਜਾਂਦਾ ਸੀ ਉਸਦਾ ਵੀ ਪਤਾ ਲਾਇਆ ਜਾ ਰਿਹਾ ਹੈ। ਇਨ੍ਹਾ ਲੋਕਾਂ ਦੇ ਡੀ ਐਨ ਏ ਟੈਸਟ ਕਰਾਏ ਗਏ ਹਨ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਨੀਰਵ ਮੋਦੀ ਨੂੰ ਕਰਾਰਾ ਝਟਕਾ:ਭਾਰਤ ਨੂੰ ਹਵਾਲਗੀ ਕਰਨ ਦੇ ਵਿਰੁੱਧ ਪਟੀਸ਼ਨ ਬ੍ਰਿਟਿਸ਼ ਹਾਈ ਕੋਰਟ ਵੱਲੋਂ ਰੱਦ

Published

on

ਲੰਡਨ, 23 ਜੂਨ, – ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਘੁਟਾਲੇ ਵਿਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਵੱਲ ਹਵਾਲਗੀ ਰੋਕਣ ਵਾਸਤੇ ਪਾਈ ਪਟੀਸ਼ਨ ਬ੍ਰਿਟੇਨ ਦੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਹ ਹਵਾਲਗੀ ਵਿਰੁੱਧ ਅਪੀਲ ਦੀ ਪਹਿਲੇ ਪੜਾਅ ਦੀ ਲੜਾਈ ਹਾਰ ਗਿਆ ਹੈ।ਇਸ ਪਿੱਛੋਂ ਉਸ ਦੇ ਕੋਲ ਜ਼ੁਬਾਨੀ ਦਲੀਲਾਂ ਰੱਖਣ ਦੀ ਅਰਜ਼ੀ ਦੇਣ ਲਈ ਪੰਜ ਵਰਕਿੰਗ ਦਿਨਾਂ ਦਾ ਸਮਾਂ ਬਾਕੀ ਹੈ।ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੀਤੇ ਅਪਰੈਲ ਵਿਚ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ।
ਬ੍ਰਿਟੇਨ ਦੀ ਹਾਈ ਕੋਰਟ ਦੇ ਜੱਜ ਸਾਹਮਣੇ ਨੀਰਵ ਮੋਦੀ ਦੀ ਅਪੀਲ ਉਨ੍ਹਾਂ ਕਾਗ਼ਜ਼ਾਂ ਉੱਤੇ ਫ਼ੈਸਲੇ ਵਿਰੁੱਧ ਸੀ, ਜੋ ਇਹ ਤੈਅ ਕਰਨ ਲਈ ਪੇਸ਼ ਕੀਤੇ ਗਏ ਸਨ ਕਿ ਗ੍ਰਹਿ ਮੰਤਰੀ ਦੇ ਆਦੇਸ਼ ਜਾਂ ਨੀਰਵ ਦੀ ਭਾਰਤ ਹਵਾਲਗੀ ਦੇ ਪੱਖ ਵਿਚ ਵੈਸਟ ਮਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਫਰਵਰੀ ਦੇ ਫ਼ੈਸਲੇ ਵਿਰੁੱਧ ਅਪੀਲ ਦਾ ਕੋਈ ਆਧਾਰ ਵੀ ਹੈ ਜਾਂ ਨਹੀਂ। ਹਾਈ ਕੋਰਟ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਪੀਲ ਦੀ ਪ੍ਰਵਾਨਗੀ ਲਈ ਮੰਗਲਵਾਰ ਲਿਖਤੀ ਪਟੀਸ਼ਨ ਰੱਦ ਹੋਗਈ ਤੇ 50 ਸਾਲਾ ਭਗੌੜੇ ਕਾਰੋਬਾਰੀ ਕੋਲ ਹਾਈ ਕੋਰਟ ਵਿਚ ਸੰਖੇਪ ਜ਼ੁਬਾਨੀ ਸੁਣਵਾਈ ਦਾ ਮੌਕਾ ਬਾਕੀ ਹੈ, ਜਿਸਬਾਰੇ ਜੱਜ ਇਹ ਫ਼ੈਸਲਾ ਕਰ ਸਕਦੇ ਹਨ ਕਿ ਕੇਸ ਵਿਚ ਪੂਰੀ ਅਪੀਲ ਉੱਤੇ ਸੁਣਵਾਈ ਹੋ ਸਕਦੀ ਹੈ ਜਾਂ ਨਹੀਂ।
ਅਦਾਲਤ ਵਿੱਚਭਾਰਤ ਦਾ ਪੱਖ ਰੱਖਣ ਵਾਲੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਕਿਹਾ ਹੈ ਕਿ ਉਹ ਪ੍ਰਕਿਰਿਆ ਦਾ ਅਗਲਾ ਮੌਕਾ ਉਡੀਕ ਰਹੇ ਹਨ।ਉਨ੍ਹਾ ਪਿਛਲੇ ਮਹੀਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਅਪੀਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਕਿਸੇ ਵੀ ਅਪੀਲ ਪ੍ਰਕਿਰਿਆ ਦਾਭਾਰਤ ਸਰਕਾਰ ਵੱਲੋਂ ਵਿਰੋਧ ਕਰਨਗੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca