1,278 crore fake GST bills exposed
Connect with us [email protected]

ਅਪਰਾਧ

1,278 ਕਰੋੜੀ ਦੇ ਫਰਜ਼ੀ ਜੀ ਐਸ ਟੀ ਬਿੱਲਾਂ ਦੇ ਗੋਰਖ ਧੰਦੇ ਦਾ ਪਰਦਾਫਾਸ਼

Published

on

money

ਨਵੀਂ ਦਿੱਲੀ, 30 ਅਕਤੂਬਰ – ਗੁਡਸ ਅਤੇ ਸਰਵਿਸ ਟੈਕਸ (ਜੀ ਐਸ ਟੀ) ਅਧਿਕਾਰੀਆਂ ਨੇ ਫਰਜ਼ੀ ਬਿੱਲ ਬਣਾਉਣ ਦੇ ਗੋਰਖ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਨਾਜਾਇਜ਼ ਧੰਦੇ ਵਿੱਚ 1,278 ਕਰੋੜ ਰੁਪਏ ਦੇ ਫਰਜ਼ੀ ਬਿੱਲ ਬਣਾਉਣ ਦਾ ਭੇਦ ਖੁੱਲ੍ਹਾ ਹੈ, ਜਿਨ੍ਹਾਂਨਾਲ ਨਾਜਾਇਜ਼ ਇਨਪੁਟ ਟੈਕਸ ਕ੍ਰੈਡਿਟ (ਆਈ ਟੀ ਸੀ) ਦਾ ਦਾਅਵਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕੰਮ 7 ਵੱਖ-ਵੱਖ ਫਰਜ਼ੀ ਕੰਪਨੀਆਂ ਬਣਾ ਕੇ ਕੀਤਾ ਜਾ ਰਿਹਾ ਸੀ। ਇਸ ਵਿੱਚ 137 ਕਰੋੜ ਰੁਪਏ ਦੇ ਆਈ ਟੀ ਸੀ ਸ਼ਾਮਲ ਕਰਨ ਦੀ ਚਾਲ ਸੀ। ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਇਨ੍ਹਾਂ ਲੋਕਾਂ ਦੀ ਪਛਾਣ ਲਈ ਜੀ ਐਸ ਟੀ ਅਧਿਕਾਰੀਆਂ ਨੇ ਦਿੱਲੀ ਤੇ ਹਰਿਆਣਾ ਵਿੱਚ ਵੱਖ ਵੱਖ ਸਥਾਨਾਂ ‘ਤੇ ਛਾਪੇ ਮਾਰੀ ਕੀਤੀ ਸੀ। ਇਸ ਪੂਰੇ ਗੋਰਖ ਧੰਦੇ ਵਿੱਚ ਸਭ ਕੁਝ ਨਕਦ ਹੁੰਦਾ ਹੈ। ਫਰਜ਼ੀ ਕੰਪਨੀਆਂ ਨਕਲੀ ਬਿੱਲ ਬਣਾਉਂਦੀਆਂ ਹਨ। ਕੋਈ ਮਾਲ ਭੇਜੇ ਬਿਨਾਂ ਫਰਜ਼ੀ ਈ-ਵੇਅ ਬਿਲ ਬਣਾਏ ਜਾਂਦੇ ਹਨ ਤੇ ਉਸ ਦੇ ਬਾਅਦ ਸਰਕਾਰ ਉੱਤੇ ਆਈ ਟੀ ਸੀ ਦਾ ਦਾਅਵਾ ਕੀਤਾ ਜਾਂਦਾ ਹੈ। ਜੀ ਐਸ ਟੀ ਸਿਸਟਮ ਹੇਠ ਕੱਚੇ ਮਾਲ ਅਤੇ ਦੂਜੀ ਵਾਰੀ ਖ਼ਰੀਦ ‘ਤੇ ਦਿੱਤੇ ਗਏ ਟੈਕਸ ਦੀ ਵਾਪਸੀ ਹੁੰਦੀ ਹੈ।ਦੱਸਿਆ ਜਾਂਦਾ ਹੈ ਕਿ ਇਸ ਗੋਰਖ ਧੰਦੇ ਦੇ ਪਿੱਛੇ ਆਸ਼ੀਸ਼ ਅਗਰਵਾਲ ਨਾਮੀ ਵਿਅਕਤੀ ਦਾ ਦਿਮਾਗ਼ ਸੀ। ਉਸ ਨੂੰ ਜੀ ਐਸ ਟੀ ਕਾਨੂੰਨ ਦੀ ਧਾਰਾ 132 ਹੇਠ 29 ਅਕਤੂਬਰ ਨੂੰ ਗ਼੍ਰਿਫ਼ਤਾਰ ਕਰਕੇ ਟ੍ਰਾਂਜਿਟ ਜੁਡੀਸ਼ਲ ਹਿਰਾਸਤ ਵਿੱਚ ਦੇ ਦਿੱਤਾ ਗਿਆ।ਮਿਲੀ ਜਾਣਕਾਰੀ ਅਨੁਸਾਰ ਫਰਜ਼ੀ ਬਿੱਲ ਬਣਾਉਣ ਦੇ ਅਮਲ ਵਿੱਚ ਸ਼ੁਰੂਆਤੀ ਲਾਭ ਨੂੰ ਬੜੇ ਹਿਸਾਬ ਨਾਲ ਕੰਪਨੀ ‘ਮੈਸਰਜ਼ ਮਾਇਆ ਇੰਪੈਕਸ’, ਜੋ ਅਗਰਵਾਲ ਦੀ 66 ਸਾਲ ਮਾਂ ਦੇ ਨਾਮ ‘ਤੇ ਰਜਿਸਟਰਡ ਹੈ, ਦੇ ਖਾਤੇ ਵਿਚ ਪਾਇਆ ਜਾਂਦਾ ਹੈ। ਇਸ ਕੰਪਨੀ ਰਾਹੀਂ ਫਰਜ਼ੀ ਤੌਰ ‘ਤੇ 77 ਕਰੋੜ ਰੁਪਏ ਦੇ ਆਈ ਟੀ ਸੀ ਟਰਾਂਸਫਰ ਕੀਤੇ ਗਏ ਅਤੇ ਕਈ ਪ੍ਰਮੁੱਖ ਕੰਪਨੀਆਂ ਦੇ ਨਾਮ ‘ਤੇ ਘਿਓ, ਦੁੱਧ ਪਾਊਡਰ ਦੀ ਸਪਲਾਈ ਦੀ ਨਕਲੀ ਵਿਕਰੀ ਦਿਖਾਈ ਗਈ। ਹਾਲੇ ਤੱਕ 7 ਕਰੋੜ ਰੁਪਏ ਤੋਂ ਜ਼ਿਆਦਾ ਦੇ ਆਈ ਟੀ ਸੀ ਦੀ ਵਸੂਲੀ ਹੋ ਚੁੱਕੀ ਹੈ।

Click Here To Read Punjab Crime Latest breaking news

ਅਪਰਾਧ

ਫਾਈਨਾਂਸ ਕੰਪਨੀ ਨੇ ਸੈਂਕੜੇ ਲੋਕਾਂ ਤੋਂ 50 ਕਰੋੜ ਰੁਪਏ ਠੱਗ ਲਏ

Published

on

Finance Company

ਕਪੂਰਥਲਾ, 27 ਨਵੰਬਰ – ਇਸ ਜ਼ਿਲ੍ਹੇ ਵਿੱਚ ਕੰਮ ਕਰਦੀ ਇੱਕ ਫਾਈਨਾਂਸ ਕੰਪਨੀ ਨੇ ਸੈਂਕੜੇ ਲੋਕਾਂ ਨੂੰ ਉਨ੍ਹਾਂ ਕੋਲ ਜਮ੍ਹਾ ਕਰਵਾਈ ਨਕਦੀ ਨੂੰ ਸਿਰਫ 25 ਮਹੀਨਿਆਂ ਵਿਚ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਕਰੀਬ 50 ਕਰੋੜ ਰੁਪਏ ਦੀ ਰਕਮ ਹੜੱਪ ਈ ਅਤੇ ਕਪੂਰਥਲਾ ਸ਼ਹਿਰ ‘ਚ ਆਪਣਾ ਕੰਮ ਬੰਦ ਕਰਕੇ ਕੰਪਨੀ ਦਾ ਮਾਲਕ ਵਿਦੇਸ਼ ਭੱਜ ਜਾਣ ਪਿੱਛੋਂ ਲੋਕਾਂ ਨੂੰ ਪੈਸੇ ਵਾਪਸ ਨਾ ਕਰਕੇ ਕੰਪਨੀ ਦੇ ਦੂਜੇ ਹਿੱਸੇਦਾਰ ਵੀ ਲੋਕਾਂ ਨੂੰ ਤੰਗ ਕਰ ਰਹੇ ਹਨ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇਇਸ ਬਾਰੇ ਐਸ ਐਸ ਪੀ ਕਪੂਰਥਲਾ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਇਨ੍ਹਾਂ ਪੀੜਤ ਲੋਕਾਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਸੁਨਹਿਰੇ ਭਵਿੱਖ ਲਈ ਕਪੂਰਥਲਾ ਸ਼ਹਿਰ ‘ਚ ਕੰਮ ਕਰਦੀ ਇੱਕ ਫਾਈਨਾਂਸ ਕੰਪਨੀ ਵਿੱਚ ਕਰੋੜਾਂ ਰੁਪਏ ਰਕਮ ਫਸਾ ਲਈ ਹੈ। ਜਦੋਂ ਉਨ੍ਹਾਂ ਉਕਤ ਕੰਪਨੀ ‘ਚ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਨਾਲ ਕਮਾਈ ਗਈ ਰਕਮ ਨੂੰ ਨਿਵੇਸ਼ ਕੀਤਾ ਤਾਂ ਕੰਪਨੀ ਦੇ ਮਾਲਕ ਤੇ ਹਿੱਸੇਦਾਰਾਂ ਨੇ ਉਨ੍ਹਾਂ ਨੂੰ ਸਿਰਫ 2 ਸਾਲ ‘ਚ ਉਨ੍ਹਾਂ ਦੀ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਵੱਡੇ-ਵੱਡੇ ਸਬਜ਼ਬਾਗ ਦਿਖਾਏ ਸਨ।ਉਨ੍ਹਾਂ ਦੱਸਿਆ ਕਿ ਇਸ ਕੰਪਨੀ ਨੇ ਪੰਜਾਬ ਦੇ ਕਈ ਸ਼ਹਿਰਾਂ ਨਾਲ ਸਬੰਧਤ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ, ਜਿਨ੍ਹਾਂਕੋਲ ਪਰਵਾਰ ਚਲਾਉਣ ਲਈ ਵੀ ਕੁਝ ਨਹੀਂ ਬਚਿਆ। ਇਸ ਬਾਰੇ ਐਸ ਐਸ ਪੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਸਬੰਧਤ ਲੋਕਾਂ ਨੂੰ ਪੂਰਾ ਇਨਸਾਫ ਦਿੱਤਾ ਜਵੇਗਾ।

Click Here To Read Latest crime news

Continue Reading

ਅਪਰਾਧ

ਕਰੋੜਾਂ ਦੇ ਗਹਿਣਿਆਂ ਦੀ ਧੋਖਾਧੜੀ ਦਾ ਇੱਕ ਹੋਰ ਦੋਸ਼ੀ ਗ਼੍ਰਿਫ਼ਤਾਰ

Published

on

arrest theaf

ਜਲੰਧਰ, 27 ਨਵੰਬਰ – ਇਸ ਸ਼ਹਿਰ ਦੇ ਮਾਡਲ ਟਾਊਨ ਖੇਤਰ ਵਿੱਚ ਚੱਲਦੇ ਗਹਿਣਿਆਂ ਦੇ ਮਸ਼ਹੂਰ ਸ਼ੋਅਰੂਮ ਦੇ ਮੁਲਾਜ਼ਮਾਂ ਨਾਲ ਮਿਲ ਕੇ ਕਰੋੜਾਂ ਰੁਪਏ ਦੇ ਗਹਿਣਿਆਂ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਸ ਨੇ ਇੱਕ ਹੋਰ ਵਿਅਕਤੀ ਗ਼੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਸਾਗਰ ਵਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਮਾ ਮੰਡੀ, ਜਲੰਧਰ ਵਜੋਂ ਦੱਸੀ ਗਈ ਹੈ ਅਤੇ ਪੁਲਸ ਅਗਲੀ ਜਾਂਚ ਕਰ ਰਹੀ ਹੈ।
ਏ ਸੀ ਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ੋਅ ਰੂਮ ਦੇ ਰੀਜਨਲ ਮੈਨੇਜਰ ਅਰੁਣ ਚੇਰੀਆ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਸ਼ੋਅਰੂਮ ਦੇ ਕੁਝ ਮੁਲਾਜ਼ਮਾਂ ਨੇ ਵੱਖ-ਵੱਖ ਸਮੇਂ ਕਰੋੜਾਂ ਰੁਪਏ ਦੇ ਗਹਿਣੇ ਕੰਪਨੀ ਤੋਂ ਮੰਗਵਾਏ ਸਨ, ਪਰ ਨਾ ਉਨ੍ਹਾਂ ਦਾ ਕੋਈ ਰਿਕਾਰਡ ਮੌਜੂਦ ਹੈ ਅਤੇ ਨਾਉਨ੍ਹਾਂਬਾਰੇ ਕੋਈ ਪੱਕੀ ਜਾਣਕਾਰੀ ਦਿੱਤੀ ਜਾ ਰਹੀ ਹੈ।ਸ਼ਿਕਾਇਤ ਕਰਤਾ ਨੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸ ਬਾਰੇ ਕੇਸ ਦਰਜ ਕਰ ਲਿਆ ਸੀ।ਥਾਣਾ ਮੁਖੀ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੇਸ ‘ਚ ਲੋੜੀਂਦੇ ਸਾਗਰ ਵਰਮਾ ਨੂੰ ਏ ਐਸ ਆਈ ਰਾਕੇਸ਼ ਕੁਮਾਰ ਦੀ ਪੁਲਸ ਪਾਰਟੀ ਨੇ ਗ਼੍ਰਿਫ਼ਤਾਰ ਕਰ ਲਿਆ ਅਤੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਜਾਂਚ ਦੌਰਾਨ ਸਾਗਰ ਨੇ ਦੱਸਿਆ ਕਿ 30 ਅਗਸਤ 2019 ਨੂੰ ਇੱਕ ਬੈਗ ਵਿੱਚ ਸੋਨੇ ਅਤੇ ਡਾਇਮੰਡ ਦੇ ਗਹਿਣੇ ਲੈ ਕੇ ਉਹ ਵੇਚਣ ਜਾ ਰਿਹਾ ਸੀ ਤਾਂ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਉਸ ਕੋਲੋਂ ਬਰਾਮਦ ਕਰ ਲਏ ਸਨ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚਤੋਂ ਬਾਅਦ ਇਸ ਕੇਸ ‘ਚ ਕਿਸ਼ੋਰ ਕੁਮਾਰ ਪੁੱਤਰ ਸੰਤੋਸ਼ ਕੁਮਾਰ ਵਾਸੀ ਕੇਰਲਾ, ਮੌਜੂਦਾ ਵਾਸੀ ਮਾਡਲ ਟਾਊਨ, ਜਲੰਧਰ, ਅਵਿਨਾਸ਼ ਵੀ ਕੇ ਪੁੱਤਰ ਦਿਵਾਕਰਨ ਵੀ ਕੇ ਵਾਸੀ ਕੇਰਲਾ, ਮੌਜੂਦਾ ਵਾਸੀ ਮਾਡਲ ਟਾਊਨ ਜਲੰਧਰ, ਮਨਦੀਪ ਕੌਰ ਪਤਨੀ ਹਿਮਾਂਸ਼ੂ ਅਰੋੜਾ ਵਾਸੀ ਗਰੀਨ ਐਵੀਨਿਊ ਪੂਰਨਪੁਰ, ਪਤਾਰਾ, ਜਲੰਧਰ ਤੇ ਹਿਮਾਂਸ਼ੂ ਅਰੋੜਾ ਉਰਫ਼ ਨੰਨੂੰ ਪੁੱਤਰ ਜੋਗਿੰਦਰ ਪਾਲ ਅਰੋੜਾ ਵਾਸੀ ਗਰੀਨ ਐਵੀਨਿਊ, ਪੂਰਨਪੁਰ ਦੀ ਸ਼ਮਲੂਅਤ ਪਾਏ ਜਾਣ ਉੱਤੇ ਇਨ੍ਹਾਂ ਸਾਰਿਆਂ ਨੂੰ ਪਹਿਲਾਂ ਹੀ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।

Click Here To Read Punjab Crime News

Continue Reading

ਅਪਰਾਧ

ਵਿਦੇਸ਼ ਭੇਜਣ ਦੇ ਨਾਂਅ ਉੱਤੇ ਲੱਖਾਂ ਰੁਪਏ ਠੱਗਣ ਵਾਲਾ ਠੱਗ ਖੁਦ ਪੀੜਤ ਨੇ ਫੜਿਆ

Published

on

money

ਜਲੰਧਰ, 27 ਨਵੰਬਰ – ਈਸ਼ਵਰ ਕਾਲੋਨੀ ਦਾ ਵਸਨੀਕ ਟ੍ਰੈਵਲ ਏਜੇਂਟ ਕਈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ ਲੱਖਾਂ ਰੁਪਏ ਠੱਗ ਕੇ ਭੱਜ ਗਿਆ ਸੀ। ਪੀੜਤ ਪਰਵਾਰਾਂ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਕਰ ਕੇ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸੇ ਦੌਰਾਨ ਪਤਾ ਲੱਗਾ ਕਿ ਉਕਤ ਟ੍ਰੈਵਲ ਏਜੈਂਟ ਨੇ ਇੱਕ ਹੋਰ ਵਿਅਕਤੀ ਨਾਲ ਠੱਗੀ ਕੀਤੀ ਹੈ ਅਤੇ ਉਹ ਵਿਅਕਤੀ ਖੁਦ ਹੀ ਟ੍ਰੈਵਲ ਏਜੈਂਟ ਨੂੰ ਫੜ ਕੇ ਪ੍ਰੈੱਸ ਕਾਨਫਰੰਸ ਵਿੱਚ ਲੈ ਆਇਆ।
ਨੰਦਨਪੁਰ ਦੇ ਵਸਨੀਕ ਆਟੋ ਇਲੈਕਟ੍ਰੀਸ਼ੀਅਨ ਸੁਖਜੀਤ ਸਿੰਘ ਤੇ ਅਲਮੀਨੀਅਮ ਡੋਰ ਬਣਾਉਣ ਦਾ ਕੰਮ ਕਰਨ ਵਾਲੇ ਆਬਾਦਪੁਰਾ ਦੇ ਵਾਸੀ ਸਤੀਸ਼ ਕੁਮਾਰ ਨੇ ਦੱਸਿਆ ਕਿ ਈਸ਼ਵਰ ਨਗਰ ਦੇ ਵਾਸੀ ਟ੍ਰੈਵਲ ਏਜੇਂਟ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਨਾਮ ਉੱਤੇ ਠੱਗ ਲਿਆ ਹੈ। ਸਤੀਸ਼ ਕੁਮਾਰ ਤੋਂ ਉਸ ਨੇ 11 ਲੱਖ ਰੁਪਏ ਅਤੇ ਸੁਖਜੀਤ ਸਿੰਘ ਤੋਂ 8.50 ਲੱਖ ਰੁਪਏ ਠੱਗ ਲਏ ਸਨ। ਦੋਵਾਂ ਨੇ ਦੱਸਿਆ ਕਿ ਟ੍ਰੈਵਲ ਏਜੈਂਟ ਉਨ੍ਹਾਂ ਨੂੰ ਕਿਸੇ ਜਾਣਕਾਰ ਦੇ ਰਾਹੀਂ ਮਿਲਿਆ ਸੀ। ਫਿਰ ਉਸ ਨੇ ਉਨ੍ਹਾਂ ਨੂੰ ਨਕਲੀ ਦਸਤਾਵੇਜ਼ ਦਿੱਤੇ, ਨਕਲੀ ਵੀਜਾ ਭੇਜੇ ਅਤੇ ਪੈਸੇ ਪੈਸੇ ਲੈਂਦਾ ਰਿਹਾ।ਕਰੀਬ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਜਦੋਂ ਉਸ ਨੇ ਨਾ ਵਿਦੇਸ਼ ਭੇਜਿਆ ਤੇ ਨਾ ਪੈਸੇ ਮੋੜੇ ਤਾਂ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ।
ਪ੍ਰੈੱਸ ਕਾਨਫਰੰਸ ਦੌਰਾਨ ਮਾਮਲਾ ਉਸ ਵਿੱਚ ਵਿਵਾਦਤ ਹੋ ਗਿਆ, ਜਦੋਂ ਇੱਕ ਪੀੜਤ ਵਿਅਕਤੀ ਹੀ ਠੱਗ ਟ੍ਰੈਵਲ ਏਜੈਂਟ ਨੂੰ ਫੜ ਲਿਆਇਆ। ਪੱਤਰਕਾਰਾਂ ਨੂੰ ਪੀੜਤ ਲੋਕਾਂ ਨੇ ਦੱਸਿਆ ਕਿ ਇਸ ਟ੍ਰੈਵਲ ਏਜੈਂਟ ਨੇ ਲੱਖਾਂ ਰੁਪਏ ਠੱਗੇ ਹਨ। ਉਸ ਦੇ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਪਰ ਅਜੇ ਤੱਕ ਉਸਦੀ ਗ਼੍ਰਿਫ਼ਤਾਰੀ ਨਹੀਂ ਹੋ ਸਕੀ। ਦੋਸ਼ੀ ਦਾ ਕਹਿਣਾ ਸੀ ਕਿ ਉਹ ਅਦਾਲਤ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਹੋਇਆ ਹੈ।

Click Here To Read Punjab Crime News

Continue Reading

ਰੁਝਾਨ