12 pro-Khalistan websites blocked by India
Connect with us [email protected]

ਤਕਨੀਕ

12 ਖਾਲਿਸਤਾਨ ਪੱਖੀ ਵੈੱਬਸਾਈਟਾਂ ਭਾਰਤ ਵੱਲੋਂ ਬਲਾਕ

Published

on

khalistan

ਨਵੀਂ ਦਿੱਲੀ, 4 ਨਵੰਬਰ – ਭਾਰਤ ਸਰਕਾਰ ਵੱਲੋਂ ਖਾਲਿਸਤਾਨ ਪ੍ਰਚਾਰਕ ਜਥੇਬੰਦੀਆਂ ਨਾਲ ਜੁੜੀਆਂ 12 ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਜਾਣ ਦੀ ਖਬਰ ਮਿਲੀ ਹੈ। ਬਲਾਕ ਕੀਤੀਆਂ ਕੁਝ ਵੈੱਬਸਾਈਟਾਂ ਨੂੰ ਸਿੱਧੇ ਤੌਰ ‘ਤੇ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ (ਐਸ ਐਫ ਜੇ) ਵੱਲੋਂਚਲਾਇਆ ਜਾ ਰਿਹਾ ਸੀ। ਇਨ੍ਹਾਂ ਵੈੱਬਸਾਈਟਾਂ ‘ਤੇ ਖਾਲਿਸਤਾਨ ਪੱਖੀ ਸਮੱਗਰੀ ਪੇਸ਼ ਕੀਤੀ ਜਾ ਰਹੀ ਸੀ।
ਇਸ ਸੰਬੰਧ ਵਿੱਚ ਭਾਰਤ ਦੇ ਸੂਚਨਾ ਟੈਕਨਾਲੋਜੀ ਐਕਟ ਦੀ ਧਾਰਾ 69-ਏ ਤਹਿਤ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਇਨ੍ਹਾਂ ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਹੁਕਮਬੀਤੇ ਸੋਮਵਾਰ ਦਿੱਤਾ ਗਿਆ ਸੀ। ਭਾਰਤਵਿੱਚ ਸਾਈਬਰ ਸਪੇਸ ਦੀ ਨਿਗਰਾਨੀ ਲਈ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਇਕ ਨੋਡਲ ਏਜੰਸੀ ਵਜੋਂ ਵੀ ਕੰਮ ਕਰਦਾ ਹੈ। ਜਿਨ੍ਹਾਂ ਵੈੱਬਸਾਈਟਾਂ ‘ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿੱਚ ਐਚ ਐਫ ਜੇ, ਚਾਰ ਫਾਰਮਰਸ, ਪੀ ਬੀ ਟੀ, ਸੇਵਾ 413, ਪੀ ਬੀ 4 ਯੂ, ਸਾਡਾ ਪਿੰਡ ਸ਼ਾਮਲ ਹਨ। ਜਿਨ੍ਹਾਂ ਵੈੱਬਸਾਈਟਾਂ ਉੱਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਪਾਬੰਦੀ ਲਾਈ ਹੈ, ਉਨ੍ਹਾਂ ਨੂੰ ਕਲਿੱਕ ਕਰਨ ਨਾਲ ਇਹ ਸੰਦੇਸ਼ ਲਿਖਿਆ ਆ ਰਿਹਾ ਹੈ, ‘ਤੁਹਾਡੀ ਅਪੀਲ ਵਾਲੇ ਯੂ ਆਰ ਐਲ ਨੂੰ ਭਾਰਤ ਸਰਕਾਰ ਦੇ ਟੈਲੀਕਾਮ ਵਿਭਾਗ ਦੇ ਨਿਰਦੇਸ਼ ਉਤੇ ਬਲਾਕ ਕਰ ਦਿੱਤਾ ਗਿਆ ਹੈ। ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰ ਕੇ ਐਡਮਨ ਨਾਲ ਸੰਪਰਕ ਕਰੋ।’
ਵਰਨਣ ਯੋਗ ਹੈ ਕਿ ਪਿਛਲੇ ਸਾਲ ਗ੍ਰਹਿ ਮੰਤਰਾਲੇ ਨੇ ਐਸ ਐਫ ਜੇ ਉੱਤੇ ਉਸ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਲਈ ਪਾਬੰਦੀ ਲਾਈ ਸੀ। ਆਪਣੇ ਇੱਕ ਵੱਖਵਾਦੀ ਏਜੰਡੇ ਹੇਠ ਉਸ ਨੇ ਰੈਫਰੈਂਡਮ-2020 ਨੂੰ ਚਲਾਇਆ ਸੀ। ਵੱਖਵਾਦੀ ਸਰਗਰਮੀਆਂ ਦਾ ਪ੍ਰਚਾਰ ਕਰਨ ਵਾਲੀਆਂ ਸਿੱਖਸ ਫਾਰ ਜਸਟਿਸ ਦੀਆਂ ਚਾਲੀ ਵੈੱਬਸਾਈਟਾਂ ਨੂੰ ਵੀ ਕੇਂਦਰ ਸਰਕਾਰ ਨੇ ਇਸ ਸਾਲ ਜੁਲਾਈ ਵਿੱਚ ਬਲਾਕ ਕਰ ਦਿੱਤਾ ਸੀ।

ਤਕਨੀਕ

ਰਿਜ਼ਰਵ ਬੈਂਕ ਨੇ ਐਚ ਡੀ ਐਫ ਸੀ ਨੂੰ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨੋਂ ਰੋਕਿਆ

Published

on

Reserve Bank of India

ਨਵੀਂ ਦਿੱਲੀ, 4 ਦਸੰਬਰ – ਭਾਰਤ ਦੇ ਪ੍ਰਾਈਵੇਟ ਬੈਂਕ, ਐਚ ਡੀ ਐਫ ਸੀ ਬੈਂਕ ਨੇ ਕੱਲ੍ਹ ਕਿਹਾ ਕਿ ਆਰ ਬੀ ਆਈ (ਭਾਰਤੀ ਰਿਜ਼ਰਵ ਬੈਂਕ) ਨੇ ਉਸ ਨੂੰ ਆਪਣੀਆਂ ਅਗਲੀਆਂ ਡਿਜੀਟਲ ਕਾਰੋਬਾਰੀ ਗਤੀਵਿਧੀਆਂ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਨੂੰ ਅਸਥਾਈ ਰੂਪ ਵਿੱਚ ਰੋਕਣ ਲਈ ਕਿਹਾ ਹੈ। ਰਿਜ਼ਰਵ ਬੈਂਕ ਨੇ ਐਚ ਡੀ ਐਫ ਸੀ ਬੈਂਕ ਦੇ ਡਾਟਾ ਸੈਂਟਰ ਨੂੰ ਪਿਛਲੇ ਮਹੀਨੇ ਕੰਮਕਾਜ ਪ੍ਰਭਾਵਿਤ ਹੋਣ ਦੇ ਕਾਰਨ ਇਹ ਆਦੇਸ਼ ਦਿੱਤਾ ਹੈ।
ਇਸ ਬਾਰੇ ਐਚ ਡੀ ਐਫ ਸੀ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਰਿਜ਼ਰਵ ਬੈਂਕ ਨੇ ਐਚ ਡੀ ਐਫ ਸੀ ਬੈਂਕ ਲਿਮਟਿਡ ਨੂੰ ਕੱਲ੍ਹ ਆਦੇਸ਼ ਦਿੱਤੇ ਹਨ, ਜੋ ਪਿਛਲੇ 2 ਸਾਲਾਂ ‘ਚ ਬੈਂਕ ਦੇ ਇੰਟਰਨੈਟ ਬੈਂਕਿੰਗ/ ਮੋਬਾਈਲ ਬੈਂਕਿੰਗ/ ਪੇਮੈਂਟ ਬੈਂਕਿੰਗ ‘ਚ ਪ੍ਰੇਸ਼ਾਨੀਆਂ ਦੇ ਸਬੰਧ ‘ਚ ਹਨ, ਜਿਸ ਵਿੱਚ 21 ਨਵੰਬਰ 2020 ਨੂੰ ਪ੍ਰਾਇਮਰੀ ਡਾਟਾ ਸੈਂਟਰ ਵਿੱਚ ਬਿਜਲੀ ਬੰਦ ਹੋਣ ਕਾਰਨ ਬੈਂਕ ਦੀ ਇੰਟਰਨੈਟ ਬੈਂਕਿੰਗ ਅਤੇ ਭੁਗਤਾਨ ਪ੍ਰਣਾਲੀ ਬੰਦ ਹੋਣਾ ਸ਼ਾਮਲ ਹੈ।ਐਚ ਡੀ ਐਫ ਸੀ ਬੈਂਕ ਨੇ ਕਿਹਾ ਕਿ ਆਰ ਬੀ ਆਈ ਨੇ ਸਲਾਹ ਦਿੱਤੀ ਹੈ ਕਿ ਉਹ ਆਪਣੇ ਡਿਜੀਟਲ ਪ੍ਰੋਗਰਾਮ 2.0 ਅਤੇ ਹੋਰ ਆਈ ਟੀ ਪ੍ਰਯੋਗਾਂ ਦੇ ਤਹਿਤ ਅਗਲੀਆਂ ਡਿਜੀਟਲ ਵਪਾਰ ਵਿਕਾਸ ਗਤੀਵਿਧੀਆਂ ਅਤੇ ਨਵੇਂ ਕ੍ਰੈਡਿਟ ਕਾਰਡ ਗਾਹਕਾਂ ਨੂੰ ਜਾਰੀ ਕਰਨਾ ਰੋਕ ਦੇਵੇ। ਆਰ ਬੀ ਆਈ ਦੇ ਬੋਰਡ ਆਫ ਡਾਇਰੈਕਟਰਜ਼ ਨੇ ਐਚ ਡੀ ਐਫ ਸੀ ਨੂੰ ਕਿਹਾ ਹੈ ਕਿ ਉਹ ਕਮੀਆਂ ਦੀ ਜਾਂਚ ਕਰੇ ਅਤੇ ਜਵਾਬਦੇਹੀ ਤੈਅ ਕਰੇ। ਐਚ ਡੀ ਐਫ ਸੀ ਬੈਂਕ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਨਾਲ ਉਨ੍ਹਾਂ ਦੇ ਸਮੁੱਚੇ ਕਾਰੋਬਾਰ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਕੰਮ ਏਸੇ ਤਰ੍ਹਾਂ ਚੱਲਦਾ ਰਹੇਗਾ।

Click Here To Read Trending tech news

Continue Reading

ਤਕਨੀਕ

ਡੀ ਐਮ ਡਬਲਯੂ ਪਟਿਆਲਾ ਵਿੱਚ ਰੇਲ ਦੇ ਡੀਜ਼ਲ ਇੰਜਣ ਬਣਾਏ ਜਾਣੇ ਬੰਦ ਹੋਏ

Published

on

Diesel engines stopped

ਪਟਿਆਲਾ, 4 ਦਸੰਬਰ – ਇਸ ਸ਼ਹਿਰ ਵਿੱਚ ਸਥਿਤ ਰੇਲ ਬਣਾਉਣ ਵਾਲੇ ਕਾਰਖਾਨੇ ਡੀਜ਼ਲ ਇੰਜਣ ਨਵੀਨੀਕਰਨ ਵਰਕਸ਼ਾਪ (ਡੀ ਐਮ ਡਬਲਯੂ) ਵਿੱਚ ਅੱਗੇ ਤੋਂ ਰੇਲ ਦੇ ਡੀਜ਼ਲ ਇੰਜਣ (ਲੋਕੋਮੋਟਿਵ) ਬਣਾਉਣੇ ਬੰਦ ਕਰ ਦਿੱਤੇ ਗਏ ਹਨ। ਤਾਜ਼ਾ ਹੁਕਮਾਂ ਤਹਿਤ ਇੱਥੇ ਡੀਜ਼ਲ ਇੰਜਣਾਂ ਦੇ ਪੁਰਜੇ ਵੀ ਨਹੀਂ ਬਣਾਏ ਜਾਣਗੇ।
ਇਸ ਬਾਰੇ ਰੇਲਵੇ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਵਿਰੋਧ ਪ੍ਰਗਟਾਇਆ ਹੈ। ਵਾਰਾਣਸੀ ਵਿੱਚ ਵੀ ਡੀਜ਼ਲ ਇੰਜਣ ਬਣਦੇ ਸਨ, ਜੋ ਬਣਾਉਣੇ ਬੰਦ ਕਰ ਦਿੱਤੇ ਗਏ ਹਨ ਅਤੇ ਅੱਗੇ ਤੋਂ ਇਹ ਡੀਜ਼ਲ ਇੰਜਣ ਇੱਕ ਪ੍ਰਾਈਵੇਟ ਕੰਪਨੀ ਜਨਰਲ ਇਲੈਕਟ੍ਰਿਕ (ਜੀ ਈ) ਵੱਲੋਂ ਬਣਾਏ ਜਾਣਗੇ, ਜੋ ਹਰ ਸਾਲ ਰੇਲਵੇ ਨੂੰ 100 ਡੀਜ਼ਲ ਇੰਜਣ ਬਣਾਕੇ ਦੇਵੇਗੀ।ਪਟਿਆਲਾ ਦੇ ਡੀ ਐਮ ਡਬਲਯੂ ਵਿੱਚ 1986 ਵਿੱਚ ਡੀਜ਼ਲ ਇੰਜਣ ਬਣਾਉਣ ਦੀ ਸ਼ੁਰੂਆਤ ਹੋਈ ਸੀ। ਮਾਰਚ 2019 ਤੱਕ ਇਥੇ ਰੇਲਵੇ ਦੇ 2700 ਤੋਂ ਵੱਧ ਡੀਜ਼ਲ ਇੰਜਣ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ। ਡੀ ਐਮ ਡਬਲਯੂ ਦੇ ਮੁੱਖ ਪ੍ਰਬੰਧਕ (ਸੀ ਈ ਓ) ਐਸ ਐਨ ਦੂਬੇ ਨੇ ਦੱਸਿਆ ਕਿ ਅੱਗੇ ਤੋਂ ਪਟਿਆਲਾ ਦੇ ਡੀਜ਼ਲ ਇੰਜਣ ਕਾਰਖਾਨੇ ਵਿੱਚ ਰੇਲ ਦੇ ਡੀਜ਼ਲ ਇੰਜਣ ਨਹੀਂ ਬਣਾਏ ਜਾਣਗੇ। ਇਹ ਫੈਸਲਾ ਰੇਲਵੇ ਬੋਰਡ ਨੇ ਲਿਆ ਹੈ।
ਰੇਲਵੇ ਦੀ ਕੌਮੀ ਪੱਧਰ ਦੀ ਮੁਲਾਜ਼ਮ ਜਥੇਬੰਦੀ ਦੇ ਸੰਗਠਨ ਸਕੱਤਰ ਜੁਮੇਰਦੀਨ ਤੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਨਿੱਜੀ ਕੰਪਨੀ ਨਾਲ ਡੀਜ਼ਲ ਇੰਜਣ ਬਣਾਉਣ ਸਬੰਧੀ ਸਮਝੌਤਾ ਸਹੀਬੰਦ ਕੀਤਾ ਗਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕੋਲ ਕਾਬਲ ਸਟਾਫ ਹੈ, ਪਰ ਨਿੱਜੀ ਕੰਪਨੀ ਨਾਲ ਸਮਝੌਤਾ ਕਰਨ ਨਾਲ ਉਨ੍ਹਾਂ ਦੀਆਂ ਵਰਕਸ਼ਾਪਾਂ ਖਾਲੀ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਇਸ ਫੈਸਲੇ ਵਿਰੁੱਧ ਸੰਘਰਸ਼ ਕਰਨਗੇ।

Click Here To Read Technology news headlines in Punjabi

Continue Reading

ਤਕਨੀਕ

ਚੀਨ ਦੇ ਭੇਜੇ ਪੁਲਾੜ ਯਾਨ ਨੇ ਚੰਦ ਉੱਤੇ ਨਮੂਨੇ ਇਕੱਠੇ ਕੀਤੇ

Published

on

moon

ਬੀਜਿੰਗ, 3 ਦਸੰਬਰ – ਚੰਦਰਮਾ ‘ਤੇ ਕਾਮਯਾਬੀ ਨਾਲ ਉਤਰੇ ਚੀਨ ਦੇ ਚਾਂਗ ਈ-5 ਪੁਲਾੜ ਯਾਨ ਨੇ ਧਰਾਤਲ ਤੋਂ ਪੁਟਾਈ ਕਰਕੇ ਉਥੋਂ ਦੀ ਕੀਮਤੀ ਮਿੱਟੀ ਨੂੰ ਧਰਤੀ ‘ਤੇ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਮਿਸ਼ਨ ਦਾ ਉਦੇਸ਼ ਚੰਦਰਮਾ ਤੋਂ ਮਿੱਟੀ ਦੇ ਨਮੂਨੇ ਧਰਤੀ ਉੱਤੇ ਲਿਆਉਣਾ ਹੈ ਤਾਂ ਜੋ ਵਿਗਿਆਨੀਆਂ ਨੂੰ ਚੰਦਰਮਾ ਦੀ ਉਤਪਤੀ ਬਾਰੇ ਜਾਨਣ ‘ਚ ਮਦਦ ਮਿਲ ਸਕੇ।
ਚੀਨ ਨੇ ਆਪਣੇ ਸਭ ਤੋਂ ਤਾਕਤਵਰ ਰਾਕਟ ਲਾਂਗ ਮਾਰਚ-5 ਨੂੰ 25 ਨਵੰਬਰ ਨੂੰ ਲਾਂਚ ਕੀਤਾ ਸੀ। ਇਹ ਰਾਕੇਟ ਤਰਲ ਕੈਰੋਸਿਨ ਅਤੇ ਤਰਲ ਆਕਸੀਜਨ ਦੀ ਮਦਦ ਨਾਲ ਚੱਲਦਾ ਹੈ। ਚੀਨ ਦਾ ਇਹ ਮਹਾਂ ਸ਼ਕਤੀਸ਼ਾਲੀ ਰਾਕੇਟ 187 ਫੁੱਟ ਲੰਮਾ ਅਤੇ 870 ਟਨ ਭਾਰਾ ਹੈ। ਓਥੋਂ ਦੇ ਸਰਕਾਰੀ ਮੀਡੀਆ ਮੁਤਾਬਕ ਲੈਂਡਰ ਨੇ ਚੰਦਰਮਾ ਦੀ ਸਤ੍ਹਾ ਉਤੇ ਕਰੀਬ ਦੋ ਮੀਟਰ ਤੱਕ ਸੁਰਾਖ ਕੀਤਾ ਅਤੇ ਕੱਲ੍ਹ ਸਵੇਰੇ 4.53 ਵਜੇ (ਸਥਾਨਕ ਸਮੇਂ ਮੁਤਾਬਕ) ਨਮੂਨੇ ਇਕੱਠੇ ਕੀਤੇ। ਚਾਈਨਾ ਨੈਸ਼ਨਲ ਸਪੇਸ ਐਡਮਨਿਸਟਰੇਸ਼ਨ (ਸੀ ਐਨ ਐਸ ਏ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਰੀਬ ਦੋ ਕਿਲੋਗਰਾਮ ਨਮੂਨੇ ਇੱਕਠੇ ਹੋਣ ਨਾਲ ਉਸ ਨੂੰ ਇੱਕ ਕੰਟੇਨਰ ਵਿੱਚ ਸੀਲ ਕੀਤੇ ਜਾਣ ਦੀ ਆਸ ਹੈ। ਮੀਡੀਆ ਨੇ ਚੰਦਰਮਾ ਦੇ ਧਰਾਤਲ ‘ਤੇ ਲੈਂਡਰ ਦੇ ਕਾਮਯਾਬੀ ਨਾਲ ਉਤਾਰੇ ਜਾਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਚੈਂਗ-5 ਪੁਲਾੜ ਯਾਨ ਦੇ ਡਿਪਟੀ ਚੀਫ ਡਿਜ਼ਾਈਨਰ ਪੇਂਗ ਜਿੰਗ ਨੇ ਕਿਹਾ ਹੈ ਕਿ ਅਸੀਂ ਯਾਨ ਵੱਲੋਂ ਨਮੂਨੇ ਇਕੱਠੇ ਕਰਨ ਦੇ ਦੋ ਤਰੀਕੇ ਤਿਆਰ ਕੀਤੇ ਹਨ। ਇੱਕ ਚੰਦਰਮਾ ਦੇ ਧਰਾਤਲ ਦਾ ਨਮੂਨਾ ਲੈਣਾ ਤੇ ਦੂਜਾ ਧਰਾਤਲ ‘ਚ ਸੁਰਾਖ ਕਰ ਕੇ ਮਿੱਟੀ ਦਾ ਨਮੂਨਾ ਲੈਣਾ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੈਂਗ-5 ਮਿਸ਼ਨ ਲਈ ਚੀਨ ਦੀ ਪੁਲਾੜ ਏਜੰਸੀ ਨੂੰ ਵਧਾਈ ਦਿੱਤੀ ਹੈ।ਨਾਸਾ ਦੇ ਸੀਨੀਅਰ ਅਧਿਕਾਰੀ ਡਾ. ਥਾਮਸ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਜਿਹੜੇ ਨਮੂਨੇ ਇਕੱਠੇ ਹੋਣਗੇ, ਉਸ ‘ਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਅਧਿਅਨ ਕਰਨ ਦੀ ਸਹੂਲਤ ਮਿਲੇਗੀ। ਵਰਨਣ ਯੋਗ ਹੈ ਕਿ ਜੇ ਇਹ ਪੂਰੀ ਪ੍ਰਕਿਰਿਆ ਕਾਮਯਾਬ ਰਹਿੰਦੀ ਹੈ ਤਾਂ ਸਾਲ 1970 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਚੰਦਰਮਾ ਦੇ ਧਰਾਤਲ ਦੇ ਨਮੂਨੇ ਟੈਸਟਿੰਗ ਲਈ ਵਿਗਿਆਨੀਆਂ ਨੂੰ ਮਿਲਣਗੇ। ਪਿਛਲੀ ਸਦੀ ਦੇ ਸੱਤਵੇਂ ਦਹਾਕੇ ਵਿੱਚ ਉਦੋਂ ਦੇ ਸੋਵੀਅਤ ਰੂਸੇ ਦ ਮਿਸ਼ਨ ਨੇ ਚੰਦਰਮਾ ਦੀਆਂ ਚੱਟਾਨਾਂ ਦੇ ਨਮੂਨੇ ਇਕੱਠੇ ਕੀਤੇ ਹਨ। ਨਾਸਾ ਦੇ ਅਪੋਲੋ ਪੁਲਾੜ ਪ੍ਰੋਗਰਾਮ ਤਹਿਤ ਚੰਦਰਮਾ ਉਤੇ ਗਏ ਅਮਰੀਕੀ ਪੁਲਾੜ ਯਾਤਰੀਆਂ ਨੇ 1969 ਤੋਂ 1972 ਵਿਚਾਲੇ ਕਰੀਬ 842 ਪੌਂਡ (383 ਕਿਲੋ) ਨਮੂਨੇ ਇੱਕਠੇ ਕੀਤੇ ਸਨ।

Continue Reading

ਰੁਝਾਨ