11 pistols, 25 magazines seized at the behest of a jailed gangster
Connect with us [email protected]

ਅਪਰਾਧ

ਜੇਲ੍ਹ ਵਿੱਚ ਬੰਦ ਗੈਂਗਸਟਰ ਦੀ ਸ਼ਹਿ ਉਤੇ 11 ਪਿਸਤੌਲ, 25 ਮੈਗਜ਼ੀਨ ਲਿਆਉਣ ਵਾਲਾ ਕਾਬੂ

Published

on

arrested

ਖੰਨਾ, 23 ਮਈ – ਇਸ ਜਿ਼ਲੇ ਦੀ ਪੁਲਸ ਨੂੰਓਦੋਂ ਵੱਡੀ ਸਫਲਤਾ ਮਿਲੀ ਜਦੋਂ ਖੰਨਾ ਦੀ ਸੀ ਆਈ ਏ ਪੁਲਸ ਨੇ ਇੱਕ ਆਦਮੀ ਨੂੰ 11 ਪਿਸਤੌਲਾਂ, 25 ਮੈਗਜ਼ੀਨਾਂ ਅਤੇ ਤਿੰਨ ਜਿੰਦਾ ਕਾਰਤੂਸਾਂ ਨਾਲ ਫੜ ਲਿਆ।
ਪੁਲਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸੀ ਆਈ ਏ ਖੰਨਾ ਦੇ ਮੁਖੀ ਇੰਸੈਪਕਟਰ ਵਿਨੋਦ ਕੁਮਾਰ ਪੁਲਸ ਪਾਰਟੀ ਨਾਲ ਖੰਨਾ ਦੇ ਸਮਰਾਲਾ ਚੌਕ ਵਿੱਚ ਸੀ ਤਾਂ ਸੂਚਨਾ ਮਿਲੀ ਕਿ ਅਦਿਤਿਆ ਕਪੂਰ ਉਰਫ ਮੱਖਣ ਪੁੱਤਰ ਦਰਸ਼ਨ ਲਾਲ ਵਾਸੀ ਅੰਮ੍ਰਿਤਸਰ ਜੇਲ੍ਹ ਵਿੱਚ ਬੈਠੇ ਹੀ ਮੋਬਾਈਲ ਫੋਨ ਰਾਹੀਂ ਹਰਪ੍ਰੀਤ ਸਿੰਘ ਵਾਸੀ, ਗੁਰੂ ਹਰ ਸਹਾਏ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਪਰਕ ਕਰ ਕੇ ਬਾਹਰਲੇ ਰਾਜਾਂ ਤੋਂ ਨਾਜਾਇਜ਼ ਅਸਲਾ ਮੰਗਵਾ ਕੇ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਸਪਲਾਈ ਕਰਵਾਉਂਦਾ ਹੈ। ਪੁਲਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਫੜ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 11 ਨਾਜਾਇਜ਼ ਪਿਸਤੌਲ, 25 ਮੈਗਜ਼ੀਨ ਅਤੇ 03 ਜਿੰਦ ਕਾਰਤੂਸ ਮਿਲੇ। ਗਰੇਵਾਲ ਦੇ ਅਨੁਸਾਰ ਦੋਸ਼ੀ ਹਰਪ੍ਰੀਤ ਸਿੰਘ ਤੋਂ ਮੁੱਢਲੀ ਪੁੱਛਗਿੱਛ ਦੌਰਾਨਪਤਾ ਲੱਗੀਾ ਕਿ ਇਸ ਦੇ ਜੇਲ੍ਹਾਂ ਵਿੱਚ ਬੰਦ ਨਾਮੀ ਗੈਂਗਸਟਰਾਂ ਨਾਲ ਸੰਬੰਧ ਹਨ। ਉਹ ਮੱਧ ਪ੍ਰਦੇਸ਼ ਤੋਂ ਅਸਲਾ ਲਿਆਇਆ ਸੀ ਅਤੇ ਕਪੂਰਥਲਾ ਜੇਲ੍ਹ ਵਿੱਚ ਬੰਦ ਅਦਿਤਿਆ ਕਪੂਰ ਉਰਫ ਮੱਖਣ ਦੇ ਕਹਿਣ ਉੱਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਅਪਰਾਧੀਆਂ ਨੂੰ ਸਪਲਾਈ ਕਰਬਾ ਸੀ।

Read More Punjab Crime News

ਅਪਰਾਧ

ਪਤਨੀ ਤੇ ਜਵਾਨ ਧੀ ਨੂੰ ਨਹਿਰ ਵਿੱਚ ਧੱਕਾ ਦੇ ਕੇ ਮਾਰਿਆ

Published

on

death river

ਚੱਬਾ, 13 ਜੂਨ – ਅੰਮ੍ਰਿਤਸਰ ਝਬਾਲ ਰੋਡਦੀ ਬਹੋੜੂ ਵਾਲੀ ਨਹਿਰ ਵਿੱਚ ਕੱਲ੍ਹਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਬੇਟੀ ਨੂੰ ਧੱਕਾ ਮਾਰ ਕੇ ਨਹਿਰ ਵਿੱਚ ਸੁੱਟਣ ਦਾ ਪਤਾ ਲੱਗਾ ਹੈ।
ਥਾਣਾ ਚਾਟੀਵਿੰਡ ਦੀ ਚੌਕੀ ਬਹੋੜੂ ਦੇ ਇੰਚਾਰਜ ਏ ਐਸ ਆਈ ਹਰਵਿੰਦਰ ਕੌਰ ਨੇ ਦੱਸਿਆ ਕਿ ਗਰੁੂ ਰਾਮਦਾਸ ਕਾਲੋਨੀ, ਅੰਮ੍ਰਿਤਸਰ ਦਾ ਵਸਨੀਕ ਅਸ਼ੋਕ ਕੁਮਾਰ ਸ਼ੱਕ ਦੇ ਆਧਾਰ ਉੱਤੇ ਆਪਣੀ ਪਤਨੀ ਮਨਜੀਤ ਕੌਰ (45) ਤੇ ਬੇਟੀ ਪਾਇਲ (16) ਨੂੰ ਰੋਜ਼ ਕੁੱਟਦਾ-ਮਾਰਦਾ ਸੀ। ਕੱਲ੍ਹ ਮਾਵਾਂ-ਧੀਆਂ ਬਾਜ਼ਾਰੋਂ ਘਰ ਆਈਆਂ ਤਾਂ ਅਸ਼ੋਕ ਕੁਮਾਰ ਨੇ ਮਾਂ-ਧੀ ਨਾਲ ਕੁੱਟਮਾਰ ਕੀਤੀ ਤੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਉਸ ਨੂੰ ਪੇਕੇ ਸੁਰਸਿੰਘ ਛੱਡ ਕੇ ਆਵੇਗਾ। ਰਾਤ ਉਹ ਆਪਣੀ ਪਤਨੀ ਅਤੇ ਬੇਟੀ ਨੂੰ ਸੁਰਸਿੰਘ ਛੱਡਣ ਆ ਰਿਹਾ ਸੀ। ਜਦ ਉਹ ਬਹੋੜੂ ਵਾਲੀ ਨਹਿਰ ਉੱਤੇ ਪੁੱਜਾ ਤਾਂ ਉਸ ਨੇ ਧੱਕਾ ਮਾਰ ਕੇ ਪਤਨੀ ਤੇ ਬੇਟੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਸਵੇਰੇ ਉਸ ਨੇ ਥਾਣਾ-ਸੀ ਡਵੀਜ਼ਨ ਅੰਮ੍ਰਿਤਸਰ ਵਿਖੇ ਖੁਦ ਪੇਸ਼ ਹੋ ਕੇ ਘਟਨਾ ਵਾਲੀ ਸਾਰੀ ਗੱਲਬਾਤ ਪੁਲਸ ਨੂੰ ਦੱਸੀ। ਏ ਐਸ ਆਈ ਹਰਵਿੰਦਰ ਕੌਰ ਨੇ ਦੱਸਿਆ ਕਿ ਅਸੀਂ ਘਟਨਾ ਵਾਲੀ ਜਗ੍ਹਾ ਉੱਤੇ ਪਹੁੰਚੇ ਤਾਂ ਉਥੋਂ ਮ੍ਰਿਤਕ ਮਨਜੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਤੇ ਦੋਸ਼ੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਬਾਅਦ ਇਸ ਕੇਸ ਦੀ ਜਾਂਚ ਜਾਰੀ ਹੈ।

Continue Reading

ਅਪਰਾਧ

ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ

Published

on

bjp news in punjabi

ਬੁਢਲਾਡਾ, 13 ਜੂਨ – ਸਥਾਨਕ ਪੁਲਸ ਨੇ ਇਸ ਸ਼ਹਿਰ ਦੇ ਵਾਰਡ ਨੰਬਰ 14 ਤੋਂ ਦੂਸਰੀ ਵਾਰ ਨਗਰ ਕੌਂਸਲ ਮੈਂਬਰ ਚੁਣੇ ਗਏ ਭਾਜਪਾ ਆਗੂ ਪ੍ਰੇਮ ਕੁਮਾਰ ਗਰਗ ਦੇ ਵਿਰੁੱਧ ਕੌਂਸਲ ਦੀ ਇੱਕ ਸੇਵਾਦਾਰ ਔਰਤ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਜਾਂਚ ਅਫਸਰ ਬਲਜੀਤ ਕੌਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਨਗਰ ਕੌਂਸਲਰ ਪ੍ਰੇਮ ਗਰਗ ਪੀੜਤ ਲੜਕੀ ਨੂੰ ਕੌਂਸਲ ਵਿੱਚ ਸਰਕਾਰੀ ਨੌਕਰੀ ਉੱਤੇ ਲਵਾਉਣ ਦਾ ਲਾਰਾ ਲਾ ਕੇ ਫਰੀਦਕੋਟ ਤੋਂ ਇੱਥੇ ਲਿਆਇਆ ਸੀ। ਇਸ ਪਿੱਛੋਂਉਸ ਨੇ ਲੜਕੀ ਨੂੰ ਕੌਂਸਲ ਵਿੱਚ ਸੇਵਾਦਾਰ ਰਖਵਾ ਦਿੱਤਾ। ਪਿਛਲੇ ਕੁਝ ਦਿਨਾਂ ਤੋਂ ਪੀੜਤ ਦੀ ਛੋਟੀ ਭੈਣ ਉਸ ਨੂੰ ਮਿਲਣ ਆਈ ਸੀ। ਕੱਲ੍ਹ ਉਹ ਘਰ ਵਿੱਚ ਇਕੱਲੀ ਸੀ। ਇਸ ਮੌਕੇ ਜਦੋਂ ਪ੍ਰੇਮ ਗਰਗ ਉਸ ਨਾਲ ਛੇੜਛਾੜ ਕਰਨ ਲੱਗਾ ਤਾਂ ਉਸ ਨੇ ਆਪਣੀ ਭੈਣ (ਸੇਵਾਦਾਰ ਲੜਕੀ) ਨੂੰ ਦੱਸ ਦਿੱਤਾ। ਜਦੋਂ ਸੇਵਾਦਾਰ ਲੜਕੀ ਨੇ ਪ੍ਰੇਮ ਗਰਗ ਨੂੰ ਤਾੜਿਆ ਤਾਂ ਭਾਜਪਾ ਆਗੂ ਉਸ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਲੱਗਿਆ।ਇਸ ਮਗਰੋਂ ਸੇਵਾਦਾਰ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਪ੍ਰੇਮ ਗਰਗ ਦੇ ਵਿਰੁੱਧ ਪੀੜਤ ਲੜਕੀ ਦੀ ਭੈਣ ਦੇ ਬਿਆਨਾਂ ਦੇ ਆਧਾਰ ਉੱਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More Punjabi News Today

Continue Reading

ਅਪਰਾਧ

ਸੀਰਮ ਇੰਸਟੀਚਿਊਟ ਦੇ ਸੀ ਈ ਓ, ਡਬਲਿਊ ਐੱਚ ਓ ਅਤੇ ਹੋਰਨਾਂ ਖਿਲਾਫ ਕੇਸ ਦਰਜ

Published

on

Serum Institute CEO

ਭਾਰਤੀ ਨਾਗਰਿਕ ਨੇ ਧੋਖਾਧੜੀ ਦਾ ਦੋਸ਼ ਲਾਇਆ
ਲਖਨਊ, 12 ਜੂਨ, – ਮਨੁੱਖੀ ਅਧਿਕਾਰਾਂ ਦੇ ਵਰਕਰ ਪ੍ਰਤਾਪ ਚੰਦਰ ਨੇ ਕੋਵਿਸ਼ੀਲਡ ਵੈਕਸੀਨ ਲਵਾਉਣ ਦੇ ਬਾਵਜੂਦ ਐਂਟੀ-ਬਾਡੀ ਨਾ ਬਣਨ ਉੱਤੇ ਅੱਜ ਸ਼ਨੀਵਾਰ ਨੂੰ ਲਖਨਊ ਦੇ ਐਡੀਸ਼ਨਲ ਚੀਫ ਜੁਡੀਸ਼ਲ ਮੈਜਿਸਟਰੇਟ-5 ਸ਼ਾਂਤਨੂ ਤਿਆਗੀ ਦੀ ਅਦਾਲਤ ਵਿੱਚ ਕਾਨੂੰਨ ਦੀ ਧਾਰਾ 156-3 ਤਹਿਤਸੀਰਮ ਕੰਪਨੀ ਦੇ ਮਾਲਕ ਅਦਾਰ ਪੂਨਾਵਾਲਾ, ਭਾਰਤ ਸਰਕਾਰ ਦੇ ਡਰੱਗ ਕੰਟਰੋਲ ਡਾਇਰੈਕਟਰ, ਸਿਹਤ ਸੈਕਟਰੀ, ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਅਤੇ ਸੰਸਾਰ ਸਿਹਤ ਸੰਗਠਨ ਦੇ ਵਿਰੁੱਧਧੋਖਾਧੜੀ ਦਾ ਕੇਸਦਰਜ ਕਰਵਾਇਆ ਹੈ।
ਪ੍ਰਤਾਪ ਚੰਦਰ ਨੇ 30 ਮਈ ਨੂੰ ਇਨ੍ਹਾਂ ਸਾਰਿਆਂ ਦੇ ਵਿਰੁੱਧ ਆਸ਼ਿਆਨਾ ਥਾਣੇ ਨੂੰ ਸਿ਼ਕਾਇਤ ਦਿੱਤੀ ਸੀ, ਪਰ ਕੇਸ ਨਾ ਦਰਜ ਕੀਤੇ ਜਾਣ ਉੱਤੇ ਲਖਨਊ ਦੇ ਪੁਲਸ ਕਮਿਸ਼ਨਰ ਅਤੇ ਉੱਤਰ ਪ੍ਰਦੇਸ਼ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਇਹਸਿ਼ਕਾਇਤ ਭੇਜ ਕੇ ਕੇਸ ਦਰਜ ਕਰਨ ਦੀ ਅਪੀਲ ਕੀਤੀ ਸੀ। ਜਦੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਉਸ ਨੇ ਅਦਾਲਤ ਦੀ ਸ਼ਰਨ ਵਿੱਚ ਜਾ ਕੇ ਕੇਸ ਦਰਜ ਕਰਵਾ ਦਿੱਤਾ ਹੈ।
ਇਸ ਸਿ਼ਕਾਇਤ ਵਿੱਚ ਲਿਖਿਆ ਹੈ ਕਿ ਸੀਰਮ ਇੰਸਟੀਟਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਤੇ ਸਰਕਾਰੀ ਸੰਸਥਾਵਾਂ, ਸਿਹਤ ਮੰਤਰਾਲਾ, ਨੈਸ਼ਨਲ ਹੈੱਲਥ ਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਅਤੇ ਸਪਲਾਈ ਕੀਤਾ ਜਾਂਦਾ ਕੋਵਿਸ਼ੀਲਡਵੈਕਸੀਨ ਅਤੇ ਵੱਖ-ਵੱਖ ਅਖਬਾਰਾਂ ਅਤੇ ਦੂਰਦਰਸ਼ਨ ਉੱਤੇ ਵੈਕਸੀਨ ਲਵਾਉਣ ਲਈ ਪ੍ਰੇਰਿਤ ਕੀਤੇ ਜਾਂਦੇ ਇਸ਼ਤਿਹਾਰਾਂ ਤੋਂ ਪ੍ਰੇਰਿਤ ਹੋ ਕੇ ਸਿ਼ਕਾਇਤ ਕਰਤਾ ਨੇ8 ਅਪ੍ਰੈਲ 2021 ਨੂੰ ਆਸ਼ਿਆਨਾ ਥਾਣਾ, ਰੁਚੀ ਡਵੀਜ਼ਨ ਦੇ ਗੋਵਿੰਦ ਹਸਪਤਾਲ ਵਿੱਚ ਪਹਿਲਾ ਡੋਜ਼ ਲਵਾਇਆ ਸੀ। ਦੂਸਰੇ ਡੋਜ਼ ਦੀ ਤਾਰੀਖ਼ 28 ਦਿਨ ਪਿੱਛੋਂਦਿੱਤੀ ਗਈ, ਪਰ 28 ਦਿਨ ਬਾਅਦ ਜਾਣ ਉੱਤੇਦੱਸਿਆ ਗਿਆ ਕਿ ਦੂਸਰੀ ਡੋਜ਼ 6 ਹਫਤੇ ਵਿੱਚ ਲੱਗੇਗੀ। ਇਸ ਪਿੱਛੋਂਸਰਕਾਰ ਨੇ ਐਲਾਨ ਕੀਤਾ ਕਿ 6 ਹਫਤੇ ਨਹੀਂ, 12 ਹਫਤੇ ਬਾਅਦ ਦੂਸਰੀ ਡੋਜ਼ ਲੱਗੇਗੀ। ਪ੍ਰਤਾਪ ਚੰਦਰ ਨੇ ਇਸ ਬਾਰੇ ਕਿਹਾ ਕਿ ਵੈਕਸੀਨ ਲਵਾਉਣ ਤੋਂ ਬਾਅਦ ਸਿਹਤ ਠੀਕ ਨਹੀਂ ਰਹੀ ਤਾਂ ਸਿਹਤ ਮੰਤਰਾਲਾ ਦੀ 21 ਮਈ 2021 ਦੀ ਪ੍ਰੈੱਸ ਕਾਨਫਰੰਸ ਟੀ ਵੀ ਚੈਨਲਾਂ ਉੱਤੇ ਵੇਖੀਤੇ ਅਖਬਾਰਾਂ ਵਿੱਚ ਪੜ੍ਹੀ ਕਿਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਸਪੱਸ਼ਟ ਕਿਹਾ ਕਿ ਕੋਵਿਸ਼ੀਲਡ ਵੈਕਸੀਨ ਦੇ ਪਹਿਲੇ ਡੋਜ਼ ਤੋਂ ਪਿੱਛੋਂ ਚੰਗੇ ਲੈਵਲ ਦਾ ਐਂਟੀ-ਬਾਡੀ ਬਣ ਜਾਂਦਾ ਹੈ।ਇਸ ਲਈ ਮੈਂ 25 ਮਈ 2021 ਨੂੰ ਸਰਕਾਰ ਦੀ ਮਾਨਤਾ ਪ੍ਰਾਪਤ ਲੈਬਾਰਟਰੀ ਥਾਇਰੋਕੇਅਰ ਤੋਂ ਆਪਣਾ ਕੋਵਿਡ ਐਂਟੀ-ਬਾਡੀ ਟੈਸਟ ਕਰਾਇਆ, ਜਿਸ ਤੋਂ ਪਤਾ ਲੱਗ ਸਕੇ ਕਿ ਕੋਵਿਸ਼ੀਲਡ ਵੈਕਸੀਨ ਜਿਹੜੀ ਐਂਟੀ-ਬਾਡੀ ਬਣਾਉਣ ਲਈ ਲਵਾਈ ਸੀ, ਉਸ ਨਾਲ ਐਂਟੀ-ਬਾਡੀ ਬਣੀਜਾਂ ਨਹੀਂ, ਪਰ 27 ਮਈ 2021 ਨੂੰ ਰਿਪੋਰਟ ਨੈਗੇਟਿਵ ਆਈ, ਯਾਨੀ ਜਿਸ ਐਂਟੀ-ਬਾਡੀ ਨੂੰ ਬਣਾਉਣ ਲਈ ਵੈਕਸੀਨ ਲਵਾਈ ਸੀ, ਉਹ ਨਹੀਂ ਬਣੀ, ਸਗੋਂ ਪਲੇਟਲੇਟਸ 3 ਲੱਖ ਤੋਂ ਘੱਟ ਕੇ 1.5 ਲੱਖ ਹੋ ਗਏ। ਪ੍ਰਤਾਪ ਚੰਦਰ ਦਾ ਕਹਿਣਾ ਹੈ ਕਿ ਮੇਰੇ ਨਾਲ ਨਾਸਿਰਫ ਧੋਖਾ ਹੋਇਆ ਹੈ, ਸਗੋਂ ਜਾਨ ਦਾ ਜੋਖ਼ਮ ਬਣਿਆ ਹੋਇਆ ਹੈ। ਉਨ੍ਹਾ ਦੋਸ਼ ਲਾਇਆ ਹੈ ਕਿ ਇਹ ਮੇਰੇ ਨਾਲ ਭਰੋਸੇ ਯੋਗ ਕੰਪਨੀ, ਸੰਸਥਾ, ਅਹੁਦੇਦਾਰਾਂ ਵੱਲੋਂ ਕੀਤੀ ਧੋਖਾਧੜੀ ਹੈ, ਜਿਸ ਨਾਲ ਮੇਰੀ ਮੌਤ ਹੋ ਸਕਦੀ ਹੈ, ਕਿਉਂਕਿ ਅਜੇ ਤੱਕ ਸਰਕਾਰ ਦੀਆਂ ਜਿ਼ਮੇਵਾਰ ਸੰਸਥਾਵਾਂ ਨੇ ਇਹ ਨਹੀਂ ਦੱਸਿਆ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਐਂਟੀ-ਬਾਡੀ ਨਾ ਬਣੀ ਤਾਂ ਫਿਰ ਕੀ ਹੋਵੇਗਾ, ਫਿਰ ਕੋਈ ਹੋਰ ਵੈਕਸੀਨ ਲੱਗੇਗੀ, ਜਾਂ ਕੀ ਹਮੇਸ਼ਾ ਉਹ ਵਿਅਕਤੀ ਘਰ ਵਿੱਚ ਰਹੇਗਾ, ਕਿਉਂਕਿਉਸ ਨੂੰ ਖੁਦ ਅਤੇ ਸਮਾਜ ਲਈ ਖ਼ਤਰਾ ਹੋ ਸਕਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca