10 arrested for selling Ramdaswear in Lucknow
Connect with us [email protected]

ਅਪਰਾਧ

ਲਖਨਊ ਵਿੱਚ ਰੈਮਡੇਸਵੀਅਰ ਵੇਚਦੇ 10 ਜਣੇ ਗ਼੍ਰਿਫ਼ਤਾਰ

Published

on

arrested

ਦਿੱਲੀ ਪੁਲਸ ਨੇ ਅੰਮ੍ਰਿਤਸਰ ਦੇ ਦੋ ਜਣੇ ਤਿੰਨ ਸ਼ੀਸ਼ੀਆਂ ਸਮੇਤ ਫੜੇ
ਨਵੀਂ ਦਿੱਲੀ, 24 ਅਪ੍ਰੈਲ – ਕੋਰੋਨਾ ਦੇ ਇਲਾਜ ਵਿੱਚ ਰੈਮਡੇਸਵੀਅਰ ਬਾਰੇ ਵਿਗਿਆਨਿਕਾਂ ਦੀ ਸਭ ਹਿਦਾਇਤਾਂ ਦੇ ਬਾਵਜੂਦ ਇਸ ਦੀ ਕਾਲਾ-ਬਾਜ਼ਾਰੀ ਰੋਕਣ ਦਾ ਨਾਮ ਨਹੀਂ ਲੈ ਰਹੀ।
ਕੱਲ੍ਹ ਦਿੱਲੀ ਪੁਲਸ ਨੇ ਇਸਦੀ ਕਾਲਾਬਾਜ਼ਾਰੀ ਕਰਦੇ ਦੋ ਅੰਤਰਰਾਜ ਗੈਂਗਾਂ ਦੇ ਚਾਰ ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਤਾਂ ਲਖਨਊ ਵਿੱਚ ਇਸ ਦੀਆਂ ਨਕਲੀ ਦਵਾਈਆਂ ਦੇ ਅਜਿਹੇ 10 ਸੌਦਾਗਰਾਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਨ੍ਹਾਂ ਤੋਂ 218 ਇੰਜੈਕਸ਼ਨ, 2.38 ਲੱਖ ਤੋਂ ਵੱਧ ਰੁਪਏ ਅਤੇ ਹੋਰ ਸਾਮਾਨ ਫੜਿਆ ਹੈ। ਇਸ ਗੈਂਗ ਦਾ ਨੈਟਵਰਕ ਕਈ ਜ਼ਿਲ੍ਹਿਆਂ ਵਿੱਚ ਫੈਲਿਆ ਹੈ। ਉਤਰ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ ਵਿੱਚ ਦਵਾਈਆਂ ਅਤੇ ਆਕਸੀਜਨ ਦੀ ਕਾਲਾਬਾਜ਼ਾਰੀ ਵਿੱਚ 25 ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ।
ਐਡੀਸ਼ਨਲ ਡੀ ਸੀ ਪੀ ਚਿਰੰਜੀਵ ਨਾਥ ਸਿਨਹਾ ਨੇ ਦੱਸਿਆ ਕਿ ਫੜੇ ਦੋਸ਼ੀਆਂ ਵਿੱਚ ਅਲੀਗੰਜ ਮੁਸਾਫਿਰਖਾਨਾ ਸੁਲਤਾਨਪੁਰ ਦਾ ਵਿਕਾਸ ਦੁਬੇ ਨਰਸਿੰਗ ਦਾਤੀਜੇ ਸਾਲ ਦਾ ਵਿਦਿਆਰਥੀ ਹੈ, ਜਦਕਿ ਸੀਤਾਪੁਰ ਰੋਡ ਖਦਰਾ ਦਾ ਵਸਨੀਕ ਕੌਸ਼ਲ ਸ਼ੁਕਲਾ ਡੀ-ਫਾਰਮਾ ਕੋਰਸ ਕਰ ਚੁੱਕਾ ਹੈ। ਸੋਨਭਦਰ ਦੇ ਗੇਂਦੀ ਪਿੰਡ ਦਾ ਅਜੀਤ ਮੌਹਰੀਆਂ ਲਾਰੀ ਹਸਪਤਾਲ ਦੇ ਆਪਰੇਸ਼ਨ ਥੀਏਟਰ ਦਾ ਟੈਕਨੀਸ਼ੀਅਨ ਹੈ, ਜਦ ਕਿ ਬਲਰਾਮਪੁਰ ਦੇ ਸ਼ੰਕਰਪੁਰ ਦਾ ਰਾਕੇਸ਼ ਤਿਵਾੜੀ ਕਵੀਨ ਮੇਰੀ ਹਸਪਤਾਲ ਦਾ ਸਟਾਫਰਹੈ। ਉਨ੍ਹਾਂ ਕੋਲੋਂ 91 ਨਕਲੀ ਰੈਮਡੇਸਵੀਅਰ ਇੰਜੇਕਸ਼ਨ, ਚਾਰ ਮੋਬਾਈਲ ਫ਼ੋਨ, ਇੱਕ ਸਕੂਟੀ ਅਤੇ 5250 ਰੁਪਏ ਮਿਲੇ ਹਨ।
ਉਧਰ ਦਿੱਲੀ ਪੁਲਸ ਨੇ ਪੰਜਾਬ ਦੇ ਅੰਮ੍ਰਿਤਸਰ ਵਾਸੀ ਤਲਵਿੰਦਰ ਸਿੰਘ ਅਤੇ ਦਿੱਲੀ ਦੇ ਜਤਿੰਦਰ ਨੂੰ ਗ਼੍ਰਿਫ਼ਤਾਰ ਕੀਤ ਹੈ, ਜਿਨ੍ਹਾਂ ਦੇ ਕਬਜ਼ੇ ਤੋਂ ਰੈਮਡੇਸਵੀਅਰ ਦੀ ਤਿੰਨ ਸ਼ੀਸ਼ੀਆਂ ਮਿਲੀਆਂ ਹਨ। ਦੋਸ਼ੀ ਇਨ੍ਹਾਂ ਇੰਜੈਕਸ਼ਨ ਨੂੰ 25 ਤੋਂ 40 ਹਜ਼ਾਰ ਰੁਪਏ ਵਿੱਚ ਵੇਚਦੇ ਸਨ ਅਤੇ ਕਾਲਾ ਬਾਜ਼ਾਰੀ ਕਰਦੇ ਸਨ।

Read More Punjab Crime News

ਅਪਰਾਧ

ਅੱਠ ਸਾਲਾ ਬੱਚੀ ਨੂੰ ਅਗਵਾ ਕਰਨ ਲੱਗਾ ਦੋਸ਼ੀ ਕਾਬੂ

Published

on

Arrested

ਫਿਰੋਜ਼ਪੁਰ, 10 ਮਈ – ਸਥਾਨਕ ਗੋਬਿੰਦ ਨਗਰੀ ਦੀ ਗਲੀ ਵਿੱਚ ਸਾਈਕਲ ਚਲਾ ਰਹੀ ਅੱਠ ਸਾਲਾ ਬੱਚੀ ਨੂੰ ਸਕੂਟਰ ਸਵਾਰ ਨੇ ਅਗਵਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਬੱਚੀ ਦੇ ਰੌਲਾ ਪਾਉਣ ਅਤੇ ਆਪਣਾ ਸਾਈਕਲ ਛੱਡ ਕੇ ਘਰ ਵੱਲ ਭੱਜ ਜਾਣ ਉੱਤੇ ਸਕੂਟਰ ਸਵਾਰ ਖਿਸਕ ਗਿਆ।
ਇਸ ਦੇ ਬਾਅਦ ਡਰੀ ਸਹਿਮੀ ਬੱਚੀ ਨੇ ਘਰ ਜਾ ਕੇ ਮਾਪਿਆਂ ਨੂੰ ਦੱਸਿਆ ਤਾਂ ਆਂਢ-ਗੁਆਂਢ ਦੇ ਲੋਕਾਂ ਅਤੇ ਬੱਚੀ ਦੇ ਮਾਪਿਆਂ ਨੇ ਥਾਣਾ ਸਦਰ ਵਿੱਚ ਪਹੁੰਚ ਕੀਤੀ ਤਾਂ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਇੱਕ ਜਣੇ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਾਕੇਸ਼ ਵਾਸੀ ਗੋਬਿੰਦ ਨਗਰੀ ਨੇ ਦੱਸਿਆ ਕਿ ਉਸ ਦੀ ਅੱਠ ਸਾਲਾ ਧੀ ਘਰ ਦੇ ਨੇੜੇ ਸਾਈਕਲ ਚਲਾ ਰਹੀ ਸੀ ਤਾਂ ਇੱਕ ਮੋਨਾ ਨੌਜਵਾਨ ਜੋ ਐਕਟਿਵਾ ਉੱਤੇ ਗਲੀ ਵਿੱਚ ਗੇੜੇ ਮਾਰ ਰਿਹਾ ਸੀ, ਨੇ ਐਕਟਿਵਾ ਰੋਕ ਕੇ ਬੱਚੀ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਰੌਲਾ ਪਾਇਆ ਤਾਂ ਦੋਸ਼ੀ ਐਕਟਿਵਾ ਭਜਾ ਕੇ ਲੈ ਗਿਆ। ਹੌਲਦਾਰ ਰਮੇਸ਼ ਨੇ ਦੱਸਿਆ ਕਿ ਦੋਸ਼ੀ ਕਾਬੂ ਕਰ ਲਿਆ ਹੈ। ਉਸ ਦੀ ਪਛਾਣ ਸੰਦੀਪ ਧਵਨ ਪੁੱਤਰ ਮਦਨ ਵਾਸੀ ਮਕਾਨ ਨੰਬਰ ਤੀਹ ਗਲੀ ਨੰਬਰ ਤਿੰਨ ਫਿਰੋਜ਼ਪੁਰ ਕੈਂਟ ਵਜੋਂ ਹੋਈ ਹੈ। ਪੁਲਸ ਨੇ ਸੰਦੀਪ ਧਵਾਨ ਦੀ ਨਿਸ਼ਾਨਦੇਹੀ ਉੱਤੇ ਸਕੂਟਰੀ ਬਰਾਮਦ ਕਰ ਲਈ ਹੈ।

Read More Punjab Crime News

Continue Reading

ਅਪਰਾਧ

ਜਾਅਲੀ ਵੀਜ਼ਾ ਫੜਾ ਕੇ ਨੌਜਵਾਨ ਨਾਲ 11 ਲੱਖ ਰੁਪਏ ਦੀ ਠੱਗੀ

Published

on

fake

ਆਦਮਪੁਰ, 10 ਮਈ – ਜਲੰਧਰ ਦੇ ਟਰੈਵਲ ਏਜੰਟ ਜੋੜੇ ਨੇ ਇੱਕ ਨੌਜਵਾਨ ਨੂੰ ਆਸਟਰੇਲੀਆ ਭੇਜਣ ਦੇ ਨਾਮ ਉੱਤੇਉਸ ਕੋਲੋਂ 11 ਲੱਖ ਰੁਪਏ ਠੱਗ ਲਏ। ਨੌਜਵਾਨ ਦੇ ਪਿਤਾ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਪੈਸੇ ਟਰੈਵਲ ਏਜੰਟ ਨੂੰ ਦੇ ਦਿੱਤੇ। ਬਦਲੇ ਵਿੱਚ ਉਸ ਨੌਜਵਾਨ ਨੂੰ ਜਾਅਲੀ ਵੀਜ਼ਾ ਦੇ ਦਿਤਾ ਗਿਆ। ਗੱਲ ਵਧੀ ਤਾਂ ਦੋਸ਼ੀਆਂ ਨੇ ਪੈਸੇ ਵੀ ਵਾਪਸ ਨਹੀਂ ਕੀਤੇ। ਜਦੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਤਾਂ ਬੱਸ ਅੱਡੇ ਨੇੜੇ ਅਰੋੜਾ ਪ੍ਰਾਈਮ ਟਾਵਰ ਵਿਖੇ ਹੇਮੂਨ (ਹਿਯਮੋਨ) ਟਰੈਵਲ ਵਾਲੇ ਦੋਸ਼ੀ ਜੋੜੇ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।
ਹਰਿਆਣਾ ਦੇ ਕੈਥਲ ਵਿੱਚ ਪਟਿਆਲਾ ਰੋਡ ਚੀਕਾ ਦੇ ਵਾਸੂ ਜਸਪ੍ਰੀਤ ਸਿੰਘ ਪੱਤੜ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਹ ਸਤਨਾਮ ਸਿੰਘ ਨਿਵਾਸੀ 46, ਨਿਊ ਕਲਗੀਧਰ ਐਵੀਨਿਊ ਮਿੱਠਾਪੁਰ ਰੋਡ ਨੂੰ ਬੱਸ ਸਟੈਂਡ ਵਿਖੇ ਹੇਮੂਨ ਟਰੈਵਲਜ਼ ਵਿਖੇ ਮਿਲਿਆ।ਉਸਦੀ ਪਤਨੀ ਸਤਿੰਦਰ ਕੌਰ ਵੀ ਉਥੇ ਸੀ। ਉਸ ਨੇ ਕਿਹਾ ਕਿ ਉਸ ਨੂੰ ਟੂਰਿਸਟ ਵੀਜ਼ੇ ਉੱਤੇ ਆਸਟਰੇਲੀਆ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦਾ 9 ਲੱਖ ਲਈ ਸੌਦਾ ਤੈਅ ਹੋਇਆ ਸੀ। ਜਸਪ੍ਰੀਤ ਨੇ ਉਸ ਨੂੰ ਪਾਸਪੋਰਟ ਦਿੱਤਾ। ਕੁਝ ਦਿਨਾਂ ਬਾਅਦ ਉਸ ਨੇ ਕਿਹਾ ਕਿ ਉਹ 11 ਲੱਖ ਰੁਪਏ ਲੈ ਲਵੇਗਾ। ਸਹਿਮਤ ਹੋਣ ਤੋਂ ਬਾਅਦ ਉਸ ਨੇ ਪਹਿਲਾਂ 25 ਹਜ਼ਾਰ ਲੈ ਲਏ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਦੇ ਖਾਤੇ ਵਿੱਚ 8 ਲੱਖ ਰੁਪਏ ਜਮ੍ਹਾਂ ਕਰਾਉਣ। ਉਸ ਦੇ ਪਿਤਾ ਨੇ ਬਾਈ ਕਿੱਲੇ ਗਿਰਵੀ ਰੱਖੇ ਅਤੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਕੇ ਉਸ ਨੂੰ ਬਿਆਨਾ ਭੇਜਿਆ। ਲੱਗਭਗ 20 ਦਿਨਾਂ ਬਾਅਦ ਉਸ ਨੇ ਵੀਜ਼ੇ ਦੀ ਇੱਕ ਕਾਪੀ ਵਟਸਐਪ ਉੱਤੇ ਭੇਜ ਦਿੱਤੀ। ਉਹ ਖਾਤੇ ਵਿੱਚੋਂ ਪੈਸੇ ਕੱਢਵਾ ਕੇ ਜਲੰਧਰ ਆਇਆ ਅਤੇ ਇਸ ਜੋੜੇ ਨੂੰ 11 ਲੱਖ ਰੁਪਏ ਦਿੱਤੇ ਤੇ ਉਸ ਨੇ ਆਸਟਰੇਲੀਆਈ ਡਾਲਰ ਨੂੰ ਦੋ ਲੱਖ ਰੁਪਏ ਵਿੱਚ ਖਰੀਦਿਆ। ਉਸ ਨੂੰ ਆਸਟਰੇਲੀਆ ਦੀ ਟਿਕਟ ਮਿਲੀ। ਜਦੋਂ ਉਹ ਮਿਥੇ ਦਿਨ ਦਿੱਲੀ ਏਅਰਪੋਰਟ ਪਹੁੰਚੇ ਤਾਂ ਏਅਰ ਲਾਈਨ ਦੇ ਲੋਕਾਂ ਨੇ ਉਸ ਨੂੰ ਜਾਅਲੀ ਵੀਜ਼ੇ ਕਾਰਨ ਉਡਾਣ ਵਿੱਚ ਚੜ੍ਹਨ ਤੋਂ ਰੋਕ ਦਿੱਤਾ।

Read More Latest Crime News

Continue Reading

ਅਪਰਾਧ

ਪੁੱਡਾ ਦਾ ਕਲਰਕ ਰਿਸ਼ਵਤ ਲੈਂਦਾ ਕਾਬੂ ਆ ਗਿਆ

Published

on

bribery

ਬਠਿੰਡਾ, 8 ਮਈ – ਵਿਜੀਲੈਂਸ ਬਿਊਰੋ ਬਠਿੰਡਾ ਨੇ ਪੁੱਡਾ ਦੇ ਇੱਕ ਕਲਰਕ ਨੂੰ ਜਾਇਦਾਦ ਦੀ ਮਾਲਕੀ ਤਬਦੀਲ ਕਰਨ ਦੇ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ਼੍ਰਿਫ਼ਤਾਰ ਕੀਤਾ ਹੈ।
ਸੰਜੀਵ ਕੁਮਾਰ ਦੇ ਵਾਸੀ ਮਾਡਲ ਟਾਊਨ ਫੇਜ਼-1 ਬਠਿੰਡਾ ਵੱਲੋਂ ਐਸ ਐਸ ਪੀ ਵਿਜੀਲੈਂਸਨਰਿੰਦਰ ਭਾਰਗਵ ਨੂੰ ਕੀਤੀ ਸ਼ਿਕਾਇਤ ਅਨੁਸਾਰ ਉਸ ਨੇ 2002 ਦੌਰਾਨ ਹਾਊਸਿੰਗ ਬੋਰਡ ਕਾਲੋਨੀ ਵਿੱਚ ਇੱਕ ਐਸ ਆਈ ਜੀ ਕੁਆਰਟਰ ਖਰੀਦਿਆ ਸੀ। ਲੋੜ ਪਈ ਤਾਂ ਉਸ ਨੇ ਇੱਕ ਤੋਂ ਵਿੱਚ ਕਰਜ਼ਾ ਲੈਣ ਦੀ ਦਰਖ਼ਾਸਤ ਦਿੱਤੀ, ਜਿੱਥੇ ਉਕਤ ਕੁਆਰਟਰ ਦੇ ਮਾਲਕੀ ਸਰਟੀਫਿਕੇਟ ਦੀ ਲੋੜ ਸੀ। ਉਸ ਨੇ 26 ਮਾਰਚ 2021 ਨੂੰ ਸਰਟੀਫਿਕੇਟ ਲਈ ਪੁੱਡਾ ਨੂੰ ਦਰਖਾਸਤ ਦਿੱਤੀ ਤਾਂ 12 ਦਿਨਾਂ ਬਾਅਦ ਉਸ ਨੂੰ ਜਗਮੀਤ ਸਿੰਘ ਕਲਰਕ ਨੇ ਸੰਪਰਕ ਕਰ ਕੇ ਕਿਹਾਕਿ ਜੇ ਇਹ ਕੰਮ ਕਰਵਾਉਣਾ ਹੈ ਤਾਂ ਉਸ ਦੀ 5000 ਰੁਪਏ ਰਿਸ਼ਵਤ ਦੇਣੀ ਪਵੇਗੀ। ਸੰਜੀਵ ਕੁਮਾਰ ਪੁੱਡਾ ਦਫ਼ਤਰ ਵਿੱਚ ਜਾ ਕੇ ਕਲਰਕ ਨੂੰ 1500 ਰੁਪਏ ਦੇ ਆਇਆ, ਪ੍ਰੰਤੂ ਉਸ ਨੇ ਕਿਹਾ ਕਿ ਜਦੋਂ ਤੱਕ ਬਾਕੀ 3500 ਰੁਪਏ ਨਾ ਮਿਲ,ਉਦੋਂ ਤੱਕ ਸਰਟੀਫਿਕੇਟ ਨਹੀਂ ਮਿਲੇਗਾ। ਫਿਰ ਮਾਮਲਾ 3000 ਵਿੱਚ ਤੈਅ ਹੋ ਗਿਆ। ਵਿਜੀਲੈਂਸ ਨੇ ਸ਼ਿਕਾਇਤ ਮੁਤਾਬਕ ਕਲਰਕ ਨੂੰ ਰੰਗੇ ਹੱਥੀਂ ਗ਼੍ਰਿਫ਼ਤਾਰ ਕਰਨ ਲਈ ਪ੍ਰੋਗਰਾਮ ਉਲੀਕਿਆ, ਜਿਸ ਦੀ ਅਗਵਾਈ ਡੀ ਐਸ ਪੀ ਕੁਲਦੀਪ ਸਿੰਘ ਕਰ ਰਹੇ ਸਨ। ਮਿਥੇ ਸਮੇਂ ਮੁਤਾਬਕ ਜਦੋਂ ਸ਼ਿਕਾਇਤ ਕਰਤਾ ਨੇ ਕਲਰਕ ਜਗਮੀਤ ਸਿੰਘ ਨੂੰ ਰਿਸ਼ਵਤ ਦੇ 3000 ਰੁਪਏ ਦਿੱਤੇ ਤਾਂ ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਕਲਰਕ ਨੂੰ ਰੰਗੇ ਹੱਥੀਂ ਗ਼੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਨਕਦੀ 33800 ਰੁਪਏ ਬਰਾਮਦ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca