1 arrested with fake currency of Rs 5 lakh 16 thousand
Connect with us [email protected]

ਅਪਰਾਧ

5 ਲੱਖ 16 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਣੇ 1 ਗ਼੍ਰਿਫ਼ਤਾਰ

Published

on

arrested

ਬਟਾਲਾ, 13 ਜੁਲਾਈ – ਬਟਾਲਾ ਪੁਲਸ ਨੇ ਜਾਅਲੀ ਨੋਟ ਬਣਾਉਣ ਵਾਲੇ ਦੋਸ਼ੀ ਦਾ ਪਰਦਾਫਾਸ਼ ਕਰਦੇ ਹੋਏ ਉਸ ਨੂੰ 5 ਲੱਖ 16 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਗ਼੍ਰਿਫ਼ਤਾਰ ਕੀਤਾ ਹੈ।
ਐਸ ਐਸ ਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਬਟਾਲਾ ਦੇ ਇੰਚਾਰਜ ਇੰਸਪੈਕਟਰ ਅਨਿਲ ਪਵਾਰ ਨੂੰ ਸੂਚਨਾ ਮਿਲੀ ਸੀ ਕਿ ਮਨੋਜ ਕੁਮਾਰ ਵਾਸੀ ਅਜੀਤ ਨਗਰ ਅਲੀਵਾਲ ਰੋਡ ਬਟਾਲਾ ਭਾਰਤੀ ਕਰੰਸੀ ਦੇ ਵੱਖ-ਵੱਖ ਜਾਅਲੀ ਨੋਟ ਤਿਆਰ ਕਰਕੇ ਬਾਜ਼ਾਰ ਵਿੱਚ ਰੇਹੜੀ ਵਾਲਿਆਂ ਤੇ ਹੋਰ ਦੁਕਾਨਦਾਰਾਂ ਕੋਲ ਚਲਾਉਂਦਾ ਹੈ।ਪੁਲਸ ਨੇ ਕਾਰਵਾਈ ਕਰਦੇ ਹੋਏ ਉਸ ਵਿਅਕਤੀ ਨੂੰ ਟੀ ਪੁਆਇੰਟ ਨਿਊ ਸੰਤ ਨਗਰ ਤੋਂ ਕਾਬੂ ਕਰ ਕੇ ਉਸ ਕੋਲੋਂ 2 ਹਜ਼ਾਰ ਦੇ 150 ਨੋਟ, 500 ਦੇ 420 ਅਤੇ 100 ਰੁਪਏ ਦੇ 60 ਜਾਅਲੀ ਨੋਟ, ਕੁਲ ਰਕਮ 5,16,000 ਰੁਪਏ ਬਰਾਮਦ ਕੀਤੇ ਹਨ। ਉਸ ਵਿਅਕਤੀ ਨੇ ਦੱਸਿਆ ਕਿ 2016 ਵਿੱਚ ਵੀ ਉਸ ਕੋਲੋਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਅੰਮ੍ਰਿਤਸਰ ਨੇ 1 ਲੱਖ 16 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਫੜੀ ਸੀ, ਜਿਸਦੀ ਉਹ ਸਜ਼ਾ ਭੁਗਤ ਚੁੱਕਾ ਹੈ ਅਤੇ ਬਾਹਰ ਆ ਕੇ ਉਸ ਨੇ ਫਿਰ ਜਾਅਲੀ ਨੋਟ ਤਿਆਰ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ। ਮਨੋਜ ਕੁਮਾਰ ਦੀ ਨਿਸ਼ਾਨਦੇਹੀਉੱਤੇ ਉਸਦੇ ਘਰ ਤੋਂ ਕਲਰ ਪ੍ਰਿੰਟਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਨੇ ਉਸ ਵਿਅਕਤੀ ਵਿਰੁੱਧ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More Latest Punjabi News

ਅਪਰਾਧ

ਯੂ ਪੀ ਅਤੇ ਹਰਿਆਣਾ ਤੋਂ ਪੰਜਾਬ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼

Published

on

Arrested

10 ਪਿਸਤੌਲਾਂ ਸਮੇਤ ਪੰਜ ਜਣੇ ਗ਼੍ਰਿਫ਼ਤਾਰ
ਹੁਸ਼ਿਆਰਪੁਰ, 31 ਜੁਲਾਈ – ਜ਼ਿਲ੍ਹਾ ਪੁਲਸ ਨੇ ਨਾਜਾਇਜ਼ ਅਸਲਾ ਦੀ ਸਪਲਾਈ ਕਰਨ ਦੀ ਚੇਨ ਤੋੜਦੇ ਹੋਏ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਵਿੱਚੋਂ ਦੋ ਆਨੰਦਪੁਰ ਸਾਹਿਬ, ਇੱਕ ਹਰਿਆਣਾ ਦੇ ਪੇਹੋਵਾ ਅਤੇ ਇੱਕ ਗਾਜ਼ੀਆਬਾਦ ਅਤੇ ਇੱਕ ਮੇਰਠ ਦਾ ਹੈ। ਪੁਲਸ ਨੇ ਇਨ੍ਹਾਂ ਤੋਂ ਕਾਰ, 10 ਨਾਜਾਇਜ਼ ਪਿਸਤੌਲ, ਪੰਜ ਮੈਗਜੀਨ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਸਾਰਿਆਂ ਦੀ ਪਛਾਣ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਦੋਵੇਂ ਆਨੰਦਪੁਰ ਸਾਹਿਬ, ਸ਼ਮਸ਼ਾਦ ਅੰਸਾਰੀ ਵਾਸੀ ਮੇਰਠ, ਅਸ਼ਵਨੀ ਕੁਮਾਰ ਵਾਸੀ ਖਿਦਰਪੁਰਾ (ਕੁਰੂਸ਼ੇਤਰ) ਅਤੇ ਮੁਹੰਮਦ ਆਸਿਫ ਵਾਸੀ ਸਾਹਿਬਵਾਲਾ (ਗਾਜ਼ੀਆਬਾਦ) ਦੇ ਰੂਪ ਵਿੱਚ ਹੋਈ ਹੈ।
ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੜ੍ਹਸ਼ੰਗਰ ਪੁਲਸ ਨੇ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਨੂੰ ਫੜਿਆ ਸੀ। ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪਿਸਤੌਲ ਹਰਿਆਣਾ ਦੇ ਅਸ਼ਵਨੀ ਕੁਮਾਰ ਤੋਂ ਖ਼ਰੀਦੇ ਹਨ। ਇਸ ਦੇ ਬਾਅਦ ਪੁਲਸ ਨੇ ਅਸ਼ਵਨੀ ਕੁਮਾਰ ਨੂੰ ਫੜਿਆ ਤੇ ਬਾਅਦ ਵਿੱਚ ਸਾਹਿਬਵਾਲਾ ਦੇ ਮੁਹੰਮਦ ਆਸਿਫ ਅਤੇ ਮੇਰਠ ਦੇ ਅੰਸਾਰੀ ਦਾ ਨਾਮ ਸਾਹਮਣੇ ਆਇਆ। ਪੁਲਸ ਨੇ ਮੁਹੰਮਦ ਆਸਿਫ ਅਤੇ ਸ਼ਮਸ਼ਾਦ ਅੰਸਾਰੀ ਨੂੰ ਫੜਿਆ ਜਿਨ੍ਹਾਂ ਤੋਂ 10 ਪਿਸਤੌਲ, ਪੰਜ ਮੈਗਜ਼ੀਨ ਅਤੇ ਜਿੰਦਾ ਕਾਰਤੂਸ ਮਿਲੇ। ਸੁਖਪਾਲ ਅਤੇ ਅਮਰਿੰਦਰ ਵਿੱਚ ਰੋਪੜ ਵਿੱਚ ਪਹਿਲਾਂ ਵੀ ਆਪਰਾਧਿਕ ਕੇਸ ਦਰਜ ਹਨ। ਐਸ ਐਸ ਪੀ ਮਾਹਲ ਦੇ ਅਨੁਸਾਰ ਅੰਸਾਰੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਹਥਿਆਰ ਸਪਲਾਈ ਕਰਦਾ ਹੈ। ਉਸ ਨੇ ਮੰਨਿਆ ਕਿ ਉਹ ਕਈ ਗੈਂਗਸਟਰਾਂ ਨੂੰ ਜਾਣਦੇ ਹਨ ਅਤੇ ਕਈ ਉਸ ਤੋਂ ਹਥਿਆਰ ਖ਼ਰੀਦਦੇ ਸਨ।

Continue Reading

ਅਪਰਾਧ

ਦਸ ਦਿਨ ਪਹਿਲਾਂ ਰੱਖੇ ਨੌਕਰ ਨੇ ਮਾਲਕ ਦਾ ਪੰਜ ਸਾਲਾ ਬੇਟਾ ਅਗਵਾ ਕਰ ਕੇ ਪੰਜ ਲੱਖ ਮੰਗੇ

Published

on

kidnap

ਲੁਧਿਆਣਾ, 31 ਜੁਲਾਈ – ਥਾਣਾ ਮਿਹਰਬਾਨ ਦੇ ਪਿੰਡ ਰੋਡ ਵਿੱਚ 10 ਦਿਨ ਪਹਿਲਾਂ ਕੰਮ ਉੱਤੇ ਰੱਖੇ ਨੌਕਰਵੱਲੋਂ ਮਾਲਕ ਦੇ ਪੰਜ ਸਾਲਾ ਲੜਕੇ ਨੂੰ ਅਗਵਾ ਕਰਨ ਦਾ ਕੇਸ ਸਾਹਮਣੇ ਆਇਆ ਹੈ।
ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਆਚਾਰ ਦਾ ਕੰਮ ਹੈ ਅਤੇ ਘਰ ਵਿੱਚ ਮੱਝ ਰੱਖੀ ਹੈ। 10 ਦਿਨ ਪਹਿਲਾਂ ਇੱਕ ਪ੍ਰਵਾਸੀ, ਜਿਸ ਨੇ ਆਪਣਾ ਨਾਂ ਵਿਜੇ ਕੁਮਾਰ ਰਾਜੂ ਦੱਸਿਆ ਸੀ, ਨੂੰ ਪਸ਼ੂਆਂ ਦੀ ਦੇਖ-ਭਾਲ ਲਈ ਰੱਖ ਲਿਆ। ਕੱਲ੍ਹ ਸ਼ਾਮ ਉਹ ਘਰੋਂ ਬਾਹਰ ਸੀ ਤਾਂ ਨੌਕਰ ਉਸਦੇ ਪੰਜ ਸਾਲਾ ਬੇਟੇ ਅਮਨਦੀਪ ਸਿੰਘ ਨੂੰ ਘਰ ਦੇ ਬਾਹਰ ਖੜ੍ਹੀ ਸਕੂਟਰੀਉੱਤੇ ਬਿਠਾ ਕੇ ਅਗਵਾ ਕਰ ਕੇ ਲੈ ਗਿਆ। ਜਦੋਂ ਉਹ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਵਿਜੇ ਬੇਟੇ ਨੂੰ ਸਕੂਟਰੀ ਉੱਤੇ ਬਿਠਾ ਕੇ ਲੈ ਗਿਆ ਹੈ। ਨੌਕਰ ਦਾ ਨੰਬਰ ਮਿਲਾਇਆ ਤਾਂ ਫ਼ੋਨ ਬੰਦ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਮੱਤੇਵਾੜਾ ਪੁਲਸ ਨੂੰ ਦਿੱਤੀ। ਪੀੜਤ ਪਰਵਾਰ ਨੇ ਦੱਸਿਆ ਕਿ ਅਮਨਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਹੈ।ਪਿੰਡ ਦੇ ਲੋਕ ਨੌਕਰ ਨੂੰ ਲੱਭਣ ਨਿਕਲੇ ਅਤੇ ਰਸਤੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਤਾਂ ਦੋਸ਼ੀ ਨੌਕਰ ਬੱਚੇ ਨੂੰ ਬਿਠਾ ਕੇ ਲਿਜਾਂਦਾ ਨਜ਼ਰ ਆ ਗਿਆ, ਜਿਸ ਪਿੱਛੋਂ ਥਾਣਾ ਮਿਹਰਬਾਨ ਦੀ ਮੁੱਖੀ ਸਿਮਰਜੀਤ ਕੌਰ ਨੇ ਪੁਲਸ ਦੀਆਂ ਚਾਰ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ। ਜਾਂਚ ਦੌਰਾਨ ਮੱਤੇਵਾੜਾ ਜੰਗਲ ਵਿੱਚਦੋਸ਼ੀ ਵੱਲੋਂ ਵਰਤੀ ਸਕੂਟਰੀ ਮਿਲ ਗਈ। ਥਾਣਾ ਮੁੱਖੀ ਨੇ ਦੱਸਿਆ ਕਿ ਦੋਸ਼ੀ ਉਸ ਬੱਚੇ ਨੂੰ ਮੱਤੇਵਾੜਾ ਪੁਲ ਪਾਰ ਕਰ ਕੇ ਨਵਾਂ ਸ਼ਹਿਰ ਵੱਲ ਲੈ ਗਿਆ ਹੈ, ਜਿਸ ਪਿੱਛੋਂ ਪੁਲਸ ਟੀਮ ਤੇ ਇਲਾਕੇ ਦੇ ਲੋਕਾਂ ਨੇ ਨਵਾਂਸ਼ਹਿਰ ਜਾਣ ਵਾਲੇ ਰਸਤੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾ ਦੱਸਿਆ ਕਿ ਇੱਕ ਵਿਅਕਤੀ ਬੱਚੇ ਨਾਲ ਕਾਫ਼ੀ ਦੇਰ ਤੱਕ ਅੱਡੇ ਉੱਤੇ ਬੈਠਾ ਰਿਹਾ ਸੀ ਤੇ ਫਿਰ ਬੱਸ ਵਿੱਚ ਚੜ੍ਹ ਕੇ ਚਲਾ ਗਿਆ।ਥਾਣਾ ਮੁੱਖੀ ਮੁਤਾਬਕ ਕੱਲ੍ਹ ਸਵੇਰੇ ਪਰਮਜੀਤ ਸਿੰਘ ਦੇ ਚਚੇਰੇ ਭਰਾ ਮੰਗਲ ਸਿੰਘ ਦੇ ਫ਼ੋਨਉੱਤੇ ਨੌਕਰ ਵਿਜੇ ਨੇ ਹਿੰਦੀ ਵਿੱਚ ਮੈਸੇਜ ਭੇਜਿਆ ਕਿ ਜੇ ਲੜਕਾ ਚਾਹੀਦਾ ਹੈ ਤਾਂ ਪੰਜ ਲੱਖ ਰੁਪਏ ਦਿਓ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੌਕਰ ਦੇ ਫ਼ੋਨ ਦੀ ਲੋਕੇਸ਼ਨ ਚੈਕ ਕਰਨ ਲਈ ਟ੍ਰੈਕ ਉੱਤੇ ਲਾ ਦਿੱਤੀ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਜਾਅਲੀ ਮਾਲ ਬਣਾਉਣ ਵਾਲੀ ਕੰਪਨੀ ਵਿੱਚ ਛਾਪਾ

Published

on

Fraud

ਖੰਨਾ, 31 ਜੁਲਾਈ – ਪੰਜਾਬ ਦੀ ਪ੍ਰਸਿੱਧ ਕੰਪਨੀ ਦਰਸ਼ਨ ਫੂਡਜ਼ ਦਾ ਬੇਹੱਦ ਪਸੰਸਦੀਦਾ ਪ੍ਰੋਡਕਟ ਯੋਫਨ ਤੇ ਫ੍ਰਿੰਗੋ ਦਾ ਜਾਅਲੀ ਮਾਲ ਬਣਾਉਣ ਵਾਲੀ ਆਰ ਐਸ ਫੂਡਜ਼ ਕੰਪਨੀ ਤਰਨਤਾਰਨ ਵਿੱਚ ਦਿੱਲੀ ਕਮਰਸ਼ੀਅਲ ਕੋਰਟ ਦੇ ਹੁਕਮਾਂ ਉੱਤੇ ਛਾਪੇਮਾਰੀ ਕੀਤੀ ਗਈ। ਅਦਾਲਤੀ ਕਮਿਸ਼ਨਰ ਤੇ ਲੋਕਲ ਪੁਲਸ ਦੇ ਛਾਪੇ ਦੌਰਾਨ ਯੋਫਨ ਤੇ ਫ੍ਰਿੰਗੋ ਦਾ ਭਾਰੀ ਮਾਤਰਾ ਵਿੱਚ ਜਾਅਲੀ ਮਾਲ ਅਤੇ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਸ ਬਾਰੇ ਦਰਸ਼ਨ ਫੂਡਜ਼ ਦੇ ਮਾਲਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਰ ਐਸ ਫੂਡਜ਼ ਕੰਪਨੀ ਕਈ ਮਹੀਨਿਆਂ ਤੋਂ ਸਾਡੇ ਯੋਫਨ ਨੇ ਫ੍ਰਿੰਗੋ ਦੇ ਜਾਅਲੀ ਪ੍ਰੋਡਕਟਸ ਬਣਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦਿਆਂ ਸਾਰ ਉਨ੍ਹਾਂ ਨੇ ਦਿੱਲੀ ਕਮਰਸ਼ੀਅਲ ਕੋਰਟ ਵਿੱਚ ਆਰ ਐਸ ਫੂਡਜ਼ ਕੰਪਨੀ ਦੇ ਖ਼ਿਲਾਫ਼ ਕੇਸ ਫਾਈਲ ਕੀਤਾ ਸੀ। ਇਸ ਦੀ ਜਾਂਚ ਪਿੱਛੋਂ ਉਕਤ ਕਾਰਵਾਈ ਕੀਤੀ ਗਈ ਹੈ। ਰੁਪਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਡਿਸਟ੍ਰੀਬਿਊਟਰ ਏਦਾਂ ਜਾਅਲੀ ਸਾਮਾਨ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਵੀ ਬਹੁਤ ਜਲਦੀ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca