1.75 lakh fine for tampering with electricity meter
Connect with us [email protected]

ਅਪਰਾਧ

ਬਿਜਲੀ ਮੀਟਰ ਨਾਲ ਛੇੜਛਾੜ ਕਰਨ ਉੱਤੇ 1.75 ਲੱਖ ਜੁਰਮਾਨਾ

Published

on

  • ਮੀਟਰ ਰੀਡਰ ਨੌਕਰੀ ਤੋਂ ਕੱਢ ਦਿੱਤਾ ਗਿਆ
    ਜਲੰਧਰ, 10 ਫਰਵਰੀ – ਪੰਜਾਬ ਪਾਵਰਕਮਾ ਦੇ ਮੀਟਰ ਰੀਡਰਾਂ ਦੀ ਮਿਲੀਭੁਗਤ ਨਾਲ ਬਿਜਲੀ ਮੀਟਰਾਂ ਨਾਲ ਛੇੜਛਾੜ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੱਲ੍ਹ ਫਿਰ ਇਨਫੋਰਸਮੈਂਟ ਵਿੰਗ ਨੇ ਜਨਤਾ ਕਾਲੋਨੀ ਵਿੱਚ ਇੱਕ ਬਿਜਲੀ ਮੀਟਰ ਨਾਲ ਛੇੜਛਾੜ ਕਰਕੇ ਪਾਵਰਕਾਮ ਨੂੰ ਚੂਨਾ ਲਾਉਣ ਦਾ ਕੇਸ ਫੜਿਆ ਹੈ।
    ਇਸ ਮਾਮਲੇ ਵਿੱਚ ਪਾਵਰਕਮਾ ਦੇ ਇਨਫੋਰਸਮੈਂਟ ਵਿੰਗ ਨੇ ਛੇੜਛਾੜ ਕਰਨ ਵਾਲੇ ਖਪਤਕਾਰਾਂ ਨੂੰ ਜਿੱਥੇ 1.75 ਲੱਖ ਰੁਪਏ ਜੁਰਮਾਨਾ ਪਾਇਆ,ਉਥੇ ਸਟਰਲਿੰਗ ਕੰਪਨੀ ਨੂੰ 2.75 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਨਫੋਰਸਮੈਂਟ ਦੇ ਡਿਪਟੀ ਚੀਫ ਇੰਜੀਨੀਅਰ ਰਜਤ ਸ਼ਰਮਾ ਨੇ ਦੱਸਿਆ ਕਿ ਜਨਤਾ ਕਾਲੋਨੀ ਵਿੱਚ ਇੱਕ ਖਪਤਕਾਰ ਨੇ ਮੀਟਰ ਰੀਡਰ ਨਾਲ ਮਿਲ ਕੇ ਦੋ ਸਾਲ ਤੱਕ ਅਸਲ ਖਪਤ ਤੋਂ ਕਾਫੀ ਘੱਟ ਰਕਮ ਦਾ ਬਿੱਲ ਦਿੱਤਾ ਅਤੇ ਮੀਟਰ ਦਾ ਡਿਸਪਲੇ ਖ਼ਰਾਬ ਕਰ ਦਿੱਤਾ ਗਿਆ ਸੀ। ਖਪਤਕਾਰ ਨੇ ਇਹ ਮੀਟਰ ਖ਼ਰਾਬ ਦਿਖਾ ਕੇ ਨਵਾਂ ਮੀਟਰ ਲਗਵਾਇਆ ਤਾਂ ਵਿੰਗ ਨੇ ਇਸ ਮੀਟਰ ਦੀ ਲੈਬ ਵਿੱਚ ਜਾਂਚ ਕੀਤੀ ਅਤੇ ਪਿਛਲੀ ਸਾਰੀ ਖਪਤ ਦਾ ਡਾਟਾ ਕੱਢ ਲਿਆ। ਖਪਤਕਾਰ ਦੀ ਅਸਲ ਖਪਤ 16100 ਯੂਨਿਟ ਨਿਕਲੀ, ਪਰ ਮੀਟਰ ਤੋਂ 14 ਨਵੰਬਰ 2019 ਤੱਕ 6308 ਯੂਨਿਟ ਖਪਤ ਕੀਤੀ ਗਈ ਸੀ। ਬਿਜਲੀ ਚੋਰੀ ਦਾ ਕੰਮ ਲੰਬੇ ਸਮੇਂ ਤੋਂ ਮੀਟਰ ਰੀਡਰ ਪੈਸੇ ਲੈ ਕੇ ਕਰਵਾ ਰਿਹਾ ਸੀ। ਇੰਜੀਨੀਅਰ ਰਜਤ ਸ਼ਰਮਾ ਦਾ ਕਹਿਣਾ ਸੀ ਕਿ ਜਨਤਾ ਕਾਲੋਨੀ ਵਿੱਚ ਇਸ ਤਰ੍ਹਾਂ ਦੇ ਤਿੰਨ ਹੋਰ ਮਾਮਲੇ ਫੜੇ ਹਨ, ਜਿਨ੍ਹਾਂ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਕੇਸ ਨਾਲ ਸੰਬੰਧ ਰੱਖਦੇ ਮੀਟਰ ਰੀਡਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਅਪਰਾਧ

ਸਾਬਕਾ ਅਕਾਲੀ ਸਰਪੰਚ ਸਣੇ 121 ਤਸਕਰ ਗ੍ਰਿਫਤਾਰ, 140 ਜਣੇ ਹੋਰ ਨਾਮਜ਼ਦ

Published

on

ਜਲੰਧਰ, 3 ਮਾਰਚ – ਨਸ਼ੇ ਦੇ ਖਿਲਾਫ ਪੰਜਾਬ ਪੁਲਸ ਦੀ ਮੁਹਿੰਮ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ 140 ਨਸ਼ਾ ਤਸਕਰਾਂ ਦੇ ਖਿਲਾਫ ਕੇਸ ਦਰਜ ਕਰ ਕੇ 121 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤਰਨ ਤਾਰਨ ਜਿ਼ਲੇ ਵਿੱਚ ਪੁਲਸ ਨੇ ਵੱਖ-ਵੱਖ ਥਾਵਾਂ ਉੱਤੇ ਨਾਕਾਬੰਦੀ ਅਤੇ ਛਾਪੇਮਾਰੀ ਕਰ ਕੇ ਪਿੰਡ ਨਾਰਲਾ ਦੇ ਸਾਬਕਾ ਅਕਾਲੀ ਸਰਪੰਚ ਸਰਵਨ ਸਿੰਘ ਸਣੇ 13 ਨਸ਼ਾ ਤਸਕਰਾਂ ਨੂੰ ਫੜਿਆ ਤੇ 21 ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਗ੍ਰਿਫਤਾਰ ਦੋਸ਼ੀਆਂ ਕੋਲੋਂ 705 ਗਰਾਮ ਹੈਰੋਇਨ ਅਤੇ 619 ਨਸ਼ੇ ਦੀਆਂ ਗੋਲੀਆਂ ਮਿਲੀਆਂ ਸਨ। ਸਾਬਕਾ ਸਰਪੰਚ ਕੋਲੋਂ 255 ਗਰਾਮ ਹੈਰੋਇਨ ਮਿਲੀ ਸੀ। ਓਧਰ ਅੰਮ੍ਰਿਤਸਰ ਜ਼ਿਲੇ੍ਹ ਵਿੱਚ ਪੁਲਸ ਨੇ 12 ਤਸਕਰਾਂ ਨੂੰ ਕੁੱਲ 952 ਗਰਾਮ ਹੈਰੋਇਨ ਨਾਲ ਫੜਿਆ ਅਤੇ ਇਨ੍ਹਾਂ ਵਿੱਚੋਂ ਇੱਕ ਤਸਕਰ ਕੋਲੋਂ 370 ਗਰਾਮ ਹੈਰੋਇਨ ਮਿਲੀ ਹੈ, ਜੋ ਸਰਹੱਦੀ ਪਿੰਡ ਦੇ ਕਿਸੇ ਤਸਕਰ ਤੋਂ ਹੈਰੋਇਨ ਲੈ ਕੇ ਗਿਰੋਹ ਦੇ ਨਾਲ ਸ਼ਹਿਰ ਵਿੱਚ ਸਪਲਾਈ ਕਰਦਾ ਸੀ। ਇਸ ਦੇ ਇਲਾਵਾ ਦੂਸਰੇ ਤਸਕਰ ਤੋਂ ਸੌ ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹ ਪਿਛਲੇ ਤਿੰਨ ਸਾਲ ਤੋਂ ਹੈਰੋਇਨ ਵੇਚ ਰਿਹਾ ਸੀ। ਹੋਰਨਾਂ ਦਸ ਦੋਸ਼ੀਆਂ ਨੂੰ ਕੁੱਲ 483 ਗਰਾਮ ਹੈਰੋਇਨ ਨਾਲ ਫੜਿਆ ਗਿਆ। ਹੁਸ਼ਿਆਰਪੁਰ ਜਿ਼ਲੇ ਵਿੱਚ ਪੰਜ ਕੇਸ ਦਰਜ ਕਰ ਕੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਸ ਨੂੰ 45 ਗਰਾਮ ਨਸ਼ੀਲਾ ਪਾਊਡਰ, 49 ਗਰਾਮ ਹੈਰੋਇਨ ਅਤੇ 2000 ਲੀਟਰ ਲਾਹਣਮਿਲੀ ਹੈ। ਜਿ਼ਲਾ ਜਲੰਧਰ ਵਿੱਚ ਪੁਲਸ ਨੇ ਸੱਤ ਕਿਲੋ ਅਫੀਮ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।ਇਕ ਦੋਸ਼ੀ ਝਾਰਖੰਡ ਦਾ ਵਸਨੀਕ ਹੈ ਅਤੇ ਉਥੋਂ ਅਫੀਮ ਲਿਆਉਂਦਾ ਸੀ। ਲੁਧਿਆਣੇ ਜਿ਼ਲੇ ਵਿੱਚ ਕੱਲ੍ਹ ਨਸ਼ਾ ਤਸਕਰੀ ਦੇ ਛੇ ਕੇਸ ਦਰਜ ਕਰ ਕੇ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ 84 ਬੋਤਲਾਂ ਸ਼ਰਾਬ, ਪੰਜ ਗਰਾਮ ਹੈਰੋਇਨ ਅਤੇ 1800 ਪਾਬੰਦੀਸ਼ੁਦਾ ਗੋਲੀਆਂ ਮਿਲੀਆਂ ਹਨ। ਪਟਿਆਲੇ ਵਿੱਚ ਪੁਲਸ ਨੇ 15 ਕੇਸ ਦਰਜ ਕਰ ਕੇ ਇੱਕ ਔਰਤ ਸਣੇ 15 ਲੋਕਾਂ ਨੂੰ ਫੜਿਆ ਹੈ। ਦੋਸ਼ੀਆਂ ਤੋਂ ਨਾਜਾਇਜ਼ ਸ਼ਰਾਬ, ਨਸ਼ੀਲੀਆਂ ਗੋਲੀਆਂ, ਹੈਰੋਇਨ, ਭੁੱਕੀ, ਗਾਂਜਾ ਆਦਿ ਨਸ਼ੀਲਾ ਪਦਾਰਥ ਮਿਲਿਆ ਹੈ। ਪਠਾਨਕੋਟ ਪੁਲਸ ਨੇ ਦੋ ਕੇਸਾਂ ਵਿੱਚ 11 ਗਰਾਮ ਹੈਰੋਇਨ ਬਰਾਮਦ ਕਰ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੰਗਰੂਰ ਵਿੱਚ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਤਿੰਨ ਕੇਸ ਦਰਜ ਕੀਤੇ ਹਨ।ਫਿਰੋਜ਼ਪੁਰ ਵਿੱਚ ਪੁਲਸ ਨੇ ਅੱਠ ਕੇਸ ਦਰਜ ਕਰ ਕੇ 309 ਗਰਾਮ ਹੈਰੋਇਨ ਅਤੇ 230 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਦਸ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਇਲਾਵਾ ਐਕਸਾਈਜ ਐਕਟ ਦੇ ਤਹਿਤ ਮਾਮਲੇ ਦਰਜ ਕਰ ਕੇ 38 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਦੋਸ਼ੀ ਜ਼ਮਾਨਤ ਉੱਤੇ ਰਿਹਾਅ ਹੋ ਗਏ। ਫਾਜ਼ਿਲਕਾ ਜ਼ਿਲੇ੍ਹ ਵਿੱਚ ਪੁਲਸ ਨੇ ਨਸ਼ਾ ਤਸਕਰੀ ਦੇ ਚਾਰ ਕੇਸ ਦਰਜ ਕਰ ਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

Read More Latest Crime News in Punjabi

Continue Reading

ਅਪਰਾਧ

ਬਾਪ ਦੀ ਮੌਤ ਦਾ ਬਦਲਾ ਲੈਣ ਲਈ ਭਾਣਜੇ ਵੱਲੋਂ ਮਾਮਿਆਂ ਦਾ ਕਤਲ

Published

on

ਮਕਸੂਦਾਂ, 3 ਮਾਰਚ – ਜਲੰਧਰ ਦੇ ਥਾਣਾ-1 ਦੇ ਹੇਠਲੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਨਵੀਂ ਬਣ ਰਹੀ ਕੋਠੀ ਵਿੱਚ ਰਹਿੰਦੇ ਮਿਸਤਰੀ-ਮਜ਼ਦੂਰ ਦੀਆਂ ਕੱਲ੍ਹ ਬੁਰੀ ਹਾਲਤ ਵਿੱਚ ਖ਼ੂਨ ਨਾਲ ਭਰੀਆਂ ਲਾਸ਼ਾਂ ਮਿਲੀਆਂ ਸਨ। ਘਟਨਾ ਦੀ ਸੂਚਨਾ ਮਿਲਣ ਉੱਤੇ ਪੁਲਸ ਦੇ ਵੱਡੇ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਕਾਤਲ ਨੂੰ ਤਿੰਨ ਘੰਟਿਆਂ ਵਿੱਚਫੜ ਲਿਆ, ਜਦਕਿ ਉਸ ਦੇ ਫ਼ਰਾਰ ਇੱਕ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਰਾਮ ਸਰੂਪ ਤੇ ਕੋਮਲ ਵਾਸੀ ਮੱਧ-ਪ੍ਰਦੇਸ਼ ਵਜੋਂ ਹੋਈ ਅਤੇ ਕਾਤਲ ਰਾਜਾ ਪੁੱਤਰ ਬੱਚੂ ਯਾਦਵ ਵਾਸੀ ਮੱਧ ਪ੍ਰਦੇਸ਼ ਅਤੇ ਉਸ ਦੇ ਸਾਥੀ ਆਕਾਸ਼ ਵਾਸੀ ਗੋਰਖਪੁਰ (ਉੱਤਰ ਪ੍ਰਦੇਸ਼) ਦੇ ਤੌਰ ਉੱਤੇ ਪਤਾ ਲੱਗੇ ਹਨ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰਾਜਾ ਨੇ ਆਪਣੇ ਸਾਥੀ ਆਕਾਸ਼ ਨਾਲ ਇਸ ਕਤਲ ਦੀ ਵਾਰਦਾਤ ਕੀਤੀ ਹੈ। ਰਾਜਾ ਆਪਣੇ ਮਾਮਿਆਂ ਨਾਲ ਖ਼ੁੰਦਕ ਰੱਖਦਾ ਸੀ ਕਿਉਂਕਿ ਰਾਜਾ ਦੇ ਮਾਮੇ ਦਾ ਵਿਹਾਰ ਉਸ ਦੇ ਪਿਤਾ ਨਾਲ ਚੰਗਾ ਨਹੀਂ ਸੀ, ਜਿਸ ਕਾਰਨ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਉਸ ਦੇ ਭਰਾ ਦੀ ਵੀ ਮੌਤ ਹੋ ਗਈ ਸੀ, ਜਿਸ ਲਈ ਉਹ ਮਾਮਿਆਂ ਨੂੰ ਜ਼ਿੰਮੇਵਾਰ ਮੰਨਦਾ ਸੀ। ਇਸੇ ਖ਼ੁੰਦਕ ਵਿੱਚ ਰਾਜਾ ਨੇ ਆਪਣੇ ਸਾਥੀ ਦੀ ਮਦਦ ਨਾਲ ਮਾਮਿਆਂ ਦਾ ਕਤਲ ਕਰ ਦਿੱਤਾ। ਇਹ ਕਤਲ ਇੱਕ ਹਥੌੜੀ ਨਾਲ ਕੀਤਾ ਗਿਆ, ਜਿਸ ਨੂੰ ਪੁਲਸ ਬਰਾਮਦ ਕਰ ਰਹੀ ਹੈ।

Read More Punjab Crime News

Continue Reading

ਅਪਰਾਧ

ਟਰੱਕ ਡਰਾਈਵਰ ਦਾ ਕਤਲ ਕਰਕੇ 9 ਲੱਖ ਰੁਪਏ ਲੁੱਟ ਲਏ

Published

on

ਮੁੱਲਾਂਪੁਰ ਦਾਖਾ, 3 ਮਾਰਚ – ਕੱਲ੍ਹ ਤੇ ਪਰਸੋਂ ਦੀ ਰਾਤ ਲੁੁਧਿਆਣਾ-ਫ਼ਿਰੋਜ਼ਪੁਰ ਰੋਡ ਉੱਤੇ ਚੌਕੀਮਾਨ ਨੇੜੇ ਪੈਂਦੀ ਵਿਦਿਅਕ ਯੂਨੀਵਰਸਿਟੀ ਕੋਲ ਅਣਪਛਾਤੇ ਲੁਟੇਰਿਆਂ ਨੇ ਇੱਕ ਟਰੱਕ ਨੂੰ ਘੇਰ ਕੇ 9 ਲੱਖ ਦੀ ਨਕਦੀ ਲੁੱਟਣ ਤੋਂ ਬਾਅਦ ਟਰੱਕ ਡਰਾਈਵਰ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ।
ਪਤਾ ਲੱਗਾ ਹੈ ਕਿ ਟਰੱਕ ਡਰਾਈਵਰ ਇੰਦਰਜੀਤ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਸੰਤ ਨਗਰ ਜ਼ਿਲ੍ਹਾ ਮੋਗਾ ਆਪਣੇ ਟਰੱਕ ਵਿੱਚ ਸਕਰੈਪ ਭਰ ਕੇ ਮੋਗੇ ਤੋਂ ਮੰਡੀ ਗੋਬਿੰਦਰਗੜ੍ਹ ਗਿਆ ਸੀ ਅਤੇ ਓਥੋਂ ਸਕਰੈਪ ਦੇ 9 ਲੱਖ ਰੁਪਏ ਦੇ ਕਰੀਬ ਲੈ ਕੇ ਵਾਪਸ ਆ ਰਿਹਾ ਸੀ।ਇਸ ਦੌਰਾਨ ਰਸਤੇ ਵਿੱਚ ਚੌਕੀਮਾਨ ਨੇੜੇ ਇੱਕ ਵਿਦਿਅਕ ਯੂਨੀਵਰਸਿਟੀ ਕੋਲ ਪੁੱਜਾ ਤਾਂ ਉਸ ਨੂੰ ਕੁਝ ਲੁਟੇਰਿਆਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਦੀ ਜਾਣਕਾਰੀ ਮਿਲਦੇ ਸਾਰ ਡੀ ਐਸ ਪੀ ਰਾਜੇਸ਼ ਕੁਮਾਰ ਡੀ ਐਸ ਪੀ ਜਤਿੰਦਰ ਸਿੰਘ ਅਤੇ ਹੋਰ ਉਚ ਅਧਿਕਾਰੀ ਮੌਕੇ ਉਤੇ ਪਹੁੰਚੇ ਤੇ ਛਾਣਬੀਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕੀਤੀ। ਇਸ ਬਾਰੇ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕਰ ਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ਼੍ਰਿਫ਼ਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca