ਜ਼ਹਿਰੀਲੀ ਸ਼ਰਾਬ ਕੇਸ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮ੍ਰਿਤਕਾਂ ਦੀ ਗਿਣਤੀ ਤੀਸਰੇ ਦਿਨ 90 ਨੂੰ ਪਹੁੰਚੀ - ਇਕ ਸੋਚ
Connect with us [email protected]

Uncategorized

ਜ਼ਹਿਰੀਲੀ ਸ਼ਰਾਬ ਕੇਸ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮ੍ਰਿਤਕਾਂ ਦੀ ਗਿਣਤੀ ਤੀਸਰੇ ਦਿਨ 90 ਨੂੰ ਪਹੁੰਚੀ

Published

on

  • 6 ਪੁਲਸ ਅਫਸਰ ਤੇ 7 ਐਕਸਾਈਜ਼ ਵਾਲੇਸਸਪੈਂਡ ਕਰਨ ਦੇ ਹੁਕਮ
    ਚੰਡੀਗੜ੍ਹ, 1 ਅਗਸਤ, – ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਮਾਰ ਅਜੇ ਵੀ ਰੁਕੀ ਨਹੀਂ ਤੇ ਸ਼ਨੀਵਾਰ ਤੀਸਰੇ ਦਿਨ ਸ਼ਾਮ ਤੱਕ ਤਿੰਨ ਜ਼ਿਲਿਆਂ, ਤਰਨ ਤਾਰਨ, ਅਮ੍ਰਿਤਸਰ ਦੇਹਾਤੀ ਅਤੇ ਬਟਾਲਾ ਪੁਲਸ ਜ਼ਿਲੇ ਵਿੱਚ ਕੁੱਲ ਮੌਤਾਂ ਦੀ ਗਿਣਤੀ 90 ਨੂੰ ਟੱਪ ਗਈ ਹੈ।
  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਕੇਸ ਵਿੱਚਪੰਜਾਬ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਨਲਾਈਕੀ ਮੰਨਦੇ ਹੋਏ ਐਕਸਾਈਜ਼ ਵਿਭਾਗ ਦੇ 7 ਤੇ ਪੁਲਿਸ ਦੇ 6 ਅਫਸਰ ਸਸਪੈਂਡ ਕਰ ਕੇ ਉਨ੍ਹਾਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ।
  • ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਹੈ। ਸਭ ਤੋਂ ਵੱਧ 63 ਮੌਤਾਂ ਤਰਨ ਤਾਰਨ ਜ਼ਿਲੇ ਵਿੱਚ ਹੋਈਆਂ ਹਨ, ਅੰਮ੍ਰਿਤਸਰ ਦਿਹਾਤੀ ਵਿੱਚ 12 ਤੇ ਬਟਾਲਾ ਪੁਲਸ ਜ਼ਿਲੇ ਵਿੱਚ 11 ਮੌਤਾਂ ਹੋਣ ਦੀ ਖਬਰ ਹੈ।
    ਸ਼ਰਾਬ ਨਾਲ ਮੌਤਾਂ ਹੋਣ ਦੀ ਹਰ ਪਾਸੇ ਚਰਚਾ ਹੈ ਅਤੇ ਰਾਜ ਸਰਕਾਰ ਨੇ ਲਾਪਰਵਾਹੀ ਦੇ ਦੋਸ਼ ਹੇਠ ਐਕਸਾਈਜ਼ ਵਿਭਾਗ ਦੇ ਸੱਤ ਅਫਸਰਾਂ ਤੇ ਛੇ ਪੁਲਿਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ।
  • ਪੰਜਾਬ ਪੁਲਿਸ ਨੇ ਅੱਜ ਸ਼ਨਿਚਰਵਾਰ ਸੌ ਤੋਂ ਵੱਧ ਥਾਵਾਂ ਉੱਤੇ ਛਾਪੇਮਾਰੇ ਤੇ ਏਦਾਂ ਦੀ ਜ਼ਹਿਰੀਲੀ ਸ਼ਰਾਬ ਲਈ ਅਲਕੋਹਲ ਸਪਲਾਈ ਵਾਲਾ ਨੈੱਟਵਰਕ ਤੋੜਨ ਦਾ ਦਾਅਵਾ ਕੀਤਾ ਹੈ। ਪਤਾ ਲੱਗਾ ਹੈ ਕਿ ਇਹ ਸ਼ਰਾਬ ਬਣਾਉਣ ਲਈ ਅਲਕੋਹਲ ਪਟਿਆਲਾ ਜ਼ਿਲ੍ਹੇਵਾਲੇ ਢਾਬਿਆਂ ਤੋਂ ਤਰਨਤਾਰਨ ਨੂੰ ਜਾਂਦੀ ਸੀ।
  • ਇਸ ਦੋਸ਼ ਹੇਠ ਤਿੰਨ ਢਾਬੇ ਸੀਲ ਕੀਤੇ ਗਏ ਤੇ ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਵਿੱਚ ਛਾਪੇਮਾਰ ਕੇ ਕੁਲ ਵੀਹ ਦੇ ਕਰੀਬਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
    ਪੰਜਾਬ ਪੁਲਸ ਦੇ ਡੀਜੀਪੀ ਦਿਨਕਰ ਗੁਪਤਾ ਦੇ ਦੱਸਣ ਮੁਤਾਬਕ ਗ੍ਰਿਫਤਾਰ ਕੀਤੇ ਲੋਕਾਂ ਵਿੱਚ ਬਟਾਲੇ ਦੀ ਇੱਕ ਔਰਤ ਅਤੇ ਸ਼ਰਾਬ ਸਪਲਾਈ ਧੰਦੇ ਦੀ ਕਿੰਗਪਿਨ ਦਰਸ਼ਨ ਰਾਣੀ ਉਰਫ਼ ਫ਼ੌਜਣ ਅਤੇ ਜੰਡਿਆਲਾ ਗੂਰ ਦਾ ਗੋਬਿੰਦਬੀਰ ਸਿੰਘ ਉਰਫ਼ ਗੋਬਿੰਦਾ ਸ਼ਾਮਲ ਹਨ।
  • ਪਤਾ ਲੱਗਾ ਹੈ ਕਿ ਗੋਬਿੰਦਾ ਤਰਨਤਾਰਨ ਤੋਂ ਅੰਮ੍ਰਿਤਸਰ ਦੇਹਾਤੀ ਇਲਾਕੇਨੂੰ ਸਾਰੀ ਸ਼ਰਾਬ ਸਪਲਾਈ ਕਰਦਾ ਸੀ। ਇਸ ਮੌਕੇ ਤਰਨ ਤਾਰਨ ਪੁਲਿਸ ਨੂੰ ਲੋੜੀਂਦੇ ਟਰਾਂਸਪੋਰਟਰ ਪ੍ਰੇਮ ਸਿੰਘ ਅਤੇ ਭਿੰਦਾ ਨੂੰ ਵੀ ਰਾਜਪੁਰਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
  • ਡੀਜੀਪੀ ਦਿਨਕਰ ਗੁਪਤਾ ਦੇ ਮੁਤਾਬਕ ਨਕਲੀ ਸ਼ਰਾਬ ਬਣਾਉਣ ਲਈ ਸ਼ਰਾਬ ਫੈਕਟਰੀਆਂ ਨੂੰ ਭੇਜੇ ਜਾਂਦੇ ਅਲਕੋਹਲ ਤੇ ਸਪਿਰਟ ਨੂੰ ਜ਼ਿਲ੍ਹਾ ਪਟਿਆਲਾ ਦੇ ਢਾਬਿਆਂ ਉੱਤੇਲਾਹ ਕੇ ਅੰਮ੍ਰਿਤਸਰ ਤੇ ਤਰਨਤਾਰਨਵੱਲਭੇਜਿਆ ਜਾਂਦਾ ਸੀ।
  • ਬਨੂੜ ਨੇੜੇ ਪਿਛਲੇਰੇ ਮਹੀਨੇ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦੇ ਕੇਸ ਵਿੱਚ ਦੋਸ਼ੀ ਭਿੰਦਾ ਤੇ ਬਨੂੜ ਨੇੜਲੇ ਪਿੰਡ ਥੂਹਾ ਦਾ ਬਿੱਟੂ ਵੀ ਇਸ ਵਿੱਚ ਸ਼ਾਮਲ ਸਨ ਤੇ ਉਹੀ ਤਰਨਤਾਰਨ ਅਤੇ ਮਾਝੇ ਦੇ ਹੋਰਨਾਂ ਖੇਤਰਾਂ ਵਿੱਚ ਸਪਲਾਈ ਦਿੰਦੇ ਸਨ। ਇਸ ਸੰਬੰਧ ਵਿੱਚ ਸ਼ੰਭੂ ਦਾ ਝਿਲਮਿਲ ਢਾਬਾ, ਬਨੂੜ ਦਾ ਗ੍ਰੀਨ ਢਾਬਾ ਅਤੇ ਰਾਜਪੁਰਾ ਦਾ ਛਿੰਦਾ ਢਾਬਾ ਸੀਲ ਕਰ ਦਿੱਤਾ ਗਿਆ ਹੈ। ਝਿਲਮਿਲ ਢਾਬੇਤੋਂ 200 ਲੀਟਰ ਲਾਹਣ ਮਿਲਣ ਦੀ ਖਬਰ ਹੈ।
  • ਇਸ ਢਾਬੇ ਦਾ ਪ੍ਰਬੰਧਕ ਨਰਿੰਦਰ ਸਿੰਘ ਫੜ ਲਿਆ ਤੇ ਢਾਬਾ ਮਾਲਕ ਹਰਜੀਤ ਸਿੰਘ ਉੱਤੇ ਕੇਸ ਦਰਜ ਕੀਤਾ ਗਿਆ ਹੈ। ਰਾਜਪੁਰਾ-ਚੰਡੀਗੜ੍ਹ ਰੋਡ ਉੱਤੇ ਬਨੂੜ ਵਿੱਚ ਗ੍ਰੀਨ ਢਾਬੇ ਤੋਂ 200 ਲੀਟਰ ਡੀਜ਼ਲ ਵਰਗੇ ਪਦਾਰਥ ਦੇ ਕੰਟੇਨਰ ਮਿਲਣ ਪਿੱਛੋਂ ਢਾਬਾ ਮਾਲਕ ਗੁਰਜੰਟ ਸਿੰਘ ਤੇ ਮੁਲਤਾਨੀ ਢਾਬੇ ਦੇ ਮਾਲਕ ਨਰਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
  • ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਨਿਚਰਵਾਰ ਵਾਲੇ ‘ਆਸਕ ਕੈਪਟਨ’ ਪ੍ਰੋਗਰਾਮ ਵਿੱਚ ਕਿਹਾ ਕਿ ਇਹ ਸ਼ਰਮਨਾਕ ਹੈਕਿਨਕਲੀ ਸ਼ਰਾਬ ਬਣਾਉਣ ਵਾਲਿਆਂ ਨੂੰਪੁਲਿਸ ਤੇ ਐਕਸਾਈਜ਼ ਵਿਭਾਗਵਾਲੇ ਫੜ ਨਹੀਂ ਸਕੇ। ਇਸ ਵਿੱਚ ਲਾਪਰਵਾਹੀ ਵਰਤਣਵਾਲੇ 13 ਅਧਿਕਾਰੀ ਸਸਪੈਂਡ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
  • ਸਸਪੈਂਡ ਕੀਤੇ ਐਕਸਾਈਜ਼ਅਫਸਰਾਂ ਵਿੱਚ ਗੁਰਦਾਸਪੁਰ ਦੇ ਈਟੀਓ ਲਵਜਿੰਦਰ ਸਿੰਘ ਬਰਾੜ, ਅੰਮ੍ਰਿਤਸਰ ਦੇ ਈਟੀਓ, ਬੀ ਐੱਸ ਚਾਹਲ, ਤਰਨਤਾਰਨ ਦੇ ਈਟੀਓ ਮਧੁਰ ਭਾਟੀਆ ਤੇ ਇੰਸਪੈਕਟਰ ਰਵੀ ਕੁਮਾਰ (ਗੁਰਦਾਸਪੁਰ), ਗੁਰਦੀਪ ਸਿੰਘ (ਅੰਮ੍ਰਿਤਸਰ), ਪੁਖਰਾਜ (ਫਤਿਹਾਬਾਦ) ਅਤੇ ਹਿਤੇਸ਼ ਪ੍ਰਭਾਕਰ (ਤਰਨਤਾਰਨ) ਸ਼ਾਮਲ ਹਨ।
  • ਪੁਲਸ ਵਿੱਚੋਂ ਅੰਮ੍ਰਿਤਸਰ ਦਾ ਡੀ ਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ, ਡੀ ਐੱਸਪੀ ਤਰਨਤਾਰਨ ਸੁੱਚਾ ਸਿੰਘ ਬੱਲ, ਤਰਨਤਾਰਨ ਥਾਣਾ ਸਿਟੀ ਦਾਐੱਸ ਐੱਚ ਓ ਅੰਮ੍ਰਿਤਪਾਲ ਸਿੰਘ, ਥਾਣਾ ਸਦਰ ਦੀ ਐੱਸ ਐੱਚ ਓ ਬਲਜੀਤ ਕੌਰ, ਤਰਸਿੱਕਾ ਥਾਣੇ ਦਾਐੱਸ ਐੱਚ ਓ ਬਿਕਰਮ ਸਿੰਘ ਅਤੇ ਬਟਾਲਾ ਸਿਵਲ ਲਾਈਨ ਥਾਣੇ ਦਾਐੱਸ ਐੱਚ ਓਮੁਖਤਿਆਰ ਸਿੰਘ ਸਸਪੈਂਡ ਕੀਤੇ ਹਨ।
  • ਡੀ ਜੀ ਪੀ ਦਿਨਕਰ ਗੁਪਤਾ ਦੇ ਮੁਤਾਬਕ ਪਿੰਡ ਮੁੱਛਲ ਤੋਂਫੜੀ ਬਲਵਿੰਦਰ ਕੌਰ ਤੋਂ ਬਿਨਾ ਅੰਮ੍ਰਿਤਸਰ ਤੋਂ ਮਿੱਠੂ ਨਾਂ ਦਾ ਦੋਸ਼ੀ ਫੜਿਆ ਗਿਆ ਹੈ। ਮਿੱਠੂ ਨੇ ਸ਼ਰਾਬ ਸਪਲਾਈ ਕਰਨ ਦੀ ਗੱਲ ਮੰਨੀ ਹੈ।
  • ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ, ਜਿਸ ਵਿੱਚ ਕਈਘਰ ਤਬਾਹ ਹੋ ਗਏ ਹਨ, ਦਾ ਸਿਆਸੀਕਰਨ ਨਾ ਕਰਨ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਰਾਜਵੇਲੇ ਸਾਲ 2012 ਅਤੇ ਸਾਲ 2016 ਵਿੱਚ ਗੁਰਦਾਸਪੁਰ ਅਤੇ ਬਟਾਲਾ ਵਿੱਚ ਵੀ ਏਦਾਂ ਦੀਆਂ ਘਟਨਾਵਾਂ ਵਾਪਰੀਆਂ ਸਨ।
  • ਉਨ੍ਹਾਂ ਕਿਹਾ ਕਿ ਓਦੋਂ ਇਨ੍ਹਾਂ ਘਟਨਾਵਾਂ ਵਿੱਚ ਵੀ ਕਈ ਮੌਤਾਂ ਹੋਈਆਂ ਸਨ ਤੇ ਬਟਾਲਾ ਕੇਸ ਵਿੱਚ ਪਰਚਾ ਵੀ ਦਰਜ ਨਹੀਂਕੀਤਾ ਗਿਆ ਸੀ ਅਤੇ ਨਾ ਮੁੱਖ ਦੋਸ਼ੀ ਦੇ ਖਿਲਾਫ਼ ਕਾਰਵਾਈ ਕੀਤੀ ਗਈ ਸੀ।

Uncategorized

ਸਿਆਲ ਦੀਆਂ ਹਵਾਵਾਂ ਨੇ ਆਰਕਟਿਕ ਸਾਗਰ ਦੀ ਪੁਰਾਣੀ ਬਰਫ ਨੂੰ ਪਿਘਲਣ ਲਾਇਆ

Published

on

the Arctic Ocean

ਲੰਡਨ, 8 ਅਗਸਤ – ਹਵਾ ਦੇ ਵਹਾਅ ਦੇ ਗੈਰ ਸਾਵੇਂ ਪੈਟਰਨ ਨੇ ਸਾਲ 2020 ਦੇ ਸਿਆਲ ਵਾਲੇ ਮੌਸਮ ਵਿੱਚ ਆਰਕਟਿਕ ਮਹਾਸਾਗਰ ਦੀ ਪੁਰਾਣੀ ਬਰਫ ਨੂੰ ਅਸਥਿਰਤਾ ਸਥਿਤੀ ਵਿੱਚ ਪਾ ਦਿੱਤੀ ਹੈ। ਪਾਣੀ ਵਿੱਚ ਗਰਮਾਹਟ ਕਾਰਨ ਆਰਕਟਿਕ ਦੀ ਬਰਫ ਦਾ ਪੁਰਾਣਾ ਭੰਡਾਰ ਪਿਘਲਣ ਦਾ ਖਤਰਾ ਬਣ ਗਿਆ ਹੈ, ਪਰ ਇਹ ਹੋਇਆ ਕਿਵੇਂ ਅਤੇ ਇਹ ਪੁਰਾਣੀ ਬਰਫ ਆਖਰ ਇੰਨਾ ਮਹੱਤਵ ਕਿਉਂ ਰੱਖਦੀ ਹੈ, ਇਸ ਬਾਰੇ ਵਿਚਾਰ ਹੋ ਰਹੀ ਹੈ?
ਆਰਕਟਿਕ ਮਹਾਸਾਗਰ ਵਿੱਚ ਜਦੋਂ ਸਰਦੀ ਵਧਦੀ ਹੈ ਤਾਂ ਤਾਪਮਾਨ ਤੀਹ ਡਿਗਰੀ ਸੈਲਸੀਅਸ ਮਾਈਨਸ ਤੱਕ ਡਿੱਗ ਜਾਂਦਾ ਹੈ। ਸਮੁੰਦਰ ਦੀ ਉੱਪਰਲੀ ਸਤ੍ਹਾ ਉੱਤੇ ਵੱਗਦੀ ਬਰਫ ਦੀ ਪਰਤ ਹੋਰ ਮੋਟੀ ਹੋ ਜਾਂਦੀ ਹੈ, ਕਿਉਂਕਿ ਉਸ ਦੇ ਹੇਠਾਂ ਵਗਦਾ ਪਾਣੀ ਜੰਮ ਜਾਂਦਾ ਹੈ। ਉਹ ਬਰਫ ਉਨ੍ਹਾਂ ਸਥਾਨਾਂ ਵੱਲ ਰੁੜ੍ਹ ਕੇ ਚਲੀ ਜਾਂਦੀ ਹੈ, ਜਿੱਥੇ ਕਦੇ ਖੁੱਲ੍ਹਾ ਪਾਣੀ ਸੀ। ਗਰਮੀਆਂ ਵਿੱਚ ਜਦੋਂ ਤਾਪਮਾਨ ਵਧਦਾ ਹੈ ਤੇ ਸੂਰਜ ਦੀਆਂ ਕਿਰਨਾਂ ਤੇਜ਼ ਹੋ ਜਾਂਦੀਆਂ ਹਨ ਤਾਂ ਬਰਫ ਦੀ ਪਰਤ ਪਤਲੀ ਹੋ ਜਾਂਦੀ ਹੈ ਅਤੇ ਉਸ ਸਥਾਨ ਨੂੰ ਛੱਡ ਦਿੰਦੀ ਹੈ।
ਹਰ ਸਾਲ ਸਤੰਬਰ ਵਿੱਚ ਆਰਕਟਿਕ ਸਾਗਰ ਵਿੱਚ ਬਰਫ ਸਾਲ ਦੇ ਸਭ ਤੋਂ ਹੇਠਲੇ ਪੱਧਰ ਤੱਕ ਰਹਿ ਜਾਂਦੀ ਹੈਤੇ ਇਸ ਉੱਤੇ ਵਿਗਿਆਨੀਆਂ ਦੀ ਨਜ਼ਰ ਹੁੰਦੀ ਹੈ ਕਿਉਂਕਿ ਇਹ ਸੰਕੇਤ ਦਿੰਦਾ ਹੈ ਕਿ ਖੇਤਰ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ। ਜੋ ਬਰਫ ਗਰਮੀ ਦੇ ਮੌਸਮ ਵਿੱਚ ਪਿਘਲਣ ਤੋਂ ਰਹਿ ਜਾਂਦੀ ਹੈ, ਉਹ ਸਿਆਲਾਂ ਦੇ ਇੱਕ ਹੋਰ ਮੌਸਮ ਲਈ ਤਿਆਰ ਹੋ ਜਾਂਦੀ ਹੈ। ਕੁਝ ਬਰਫ ਅਜਿਹੀ ਹੁੰਦੀ ਹੈ, ਜੋ ਪਿਘਲਣ ਤੋਂ ਪਹਿਲਾਂ ਗਰਮੀਆਂ ਦੇ ਕਈ ਮੌਸਮਾਂ ਦਾ ਸਾਹਮਣਾ ਕਰ ਲੈਂਦੀ ਹੈ। ਇਹ ਆਮ ਤੌਰ ਉੱਤੇ ਉਤਰੀ ਧਰੁਵ ਦੇ ਨੇੜੇ ਠੰਢੇ ਖੇਤਰਾਂ ਵਿੱਚ ਹੁੰਦਾ ਹੈ। ਜਿਸ ਬਰਫ ਦੀ ਹੋਂਦ ਗਰਮੀਆਂ ਵਿੱਚ ਵੀ ਬਣੀ ਰਹਿੰਦੀ ਹੈ, ਉਸ ਨੂੰ ਸਥਾਈ ਬਰਫ (ਪੇਰੇਨੀਅਲ ਆਈਸ) ਕਹਿੰਦੇ ਹਨ। ਇਹ ਆਰਕਟਿਕ ਸਾਗਰ ਦੇ ਜਲਵਾਯੂ ਤੇ ਵਾਤਾਵਰਣ ਦਾ ਅਹਿਮ ਹਿੱਸਾ ਹੈ, ਜੋ ਗਲੋਬਲ ਵਾਰਮਿੰਗ ਕਾਰਨ ਗਾਇਬ ਹੁੰਦਾ ਜਾ ਰਿਹਾ ਹੈ।

Read More Latest Punjabi News

Continue Reading

Uncategorized

ਸੀ ਬੀ ਆਈ ਦੇ ਸਾਬਕਾ ਡਾਇਰੈਕਟਰ ਅਲੋਕ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼

Published

on

CBI

ਨਵੀਂ ਦਿੱਲੀ, 5 ਅਗਸਤ – ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਅਲੋਕ ਵਰਮਾ ਉੱਤੇ ਅਹੁਦੇ ਦੀ ਦੁਰਵਰਤੋਂ ਤੇ ਸਬੰਧਤ ਸੇਵਾ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ।
ਅਧਿਕਾਰੀਆਂ ਦੇ ਮੁਤਾਬਕ ਗ੍ਰਹਿ ਮੰਤਰਾਲੇ ਨੇ ਸੀ ਬੀ ਆਈ ਦੇ ਨੋਡਲ ਮੰਤਰਾਲੇ ਪਰਸੋਨਲ ਤੇ ਟਰੇਨਿੰਗ ਵਿਭਾਗ (ਡੀ ਓ ਪੀ ਟੀ) ਨੂੰ ਪੱਤਰ ਲਿਖ ਕੇ ਅਲੋਕ ਵਰਮਾ ਖਿਲਾਫ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾ ਦੱਸਿਆ ਕਿ ਅਲੋਕ ਵਰਮਾ ਦੇ ਖਿਲਾਫ ਕਾਰਵਾਈ ਨੂੰ ਮਨਜ਼ੂਰੀ ਮਿਲੀ ਤਾਂ ਉਨ੍ਹਾਂ ਦੀ ਪੈਨਸ਼ਨ ਤੇ ਸੇਵਾਮੁਕਤੀ ਲਾਭਾਂ ਉੱਤੇ ਆਰਜ਼ੀ ਜਾਂ ਪੱਕੀ ਰੋਕ ਲੱਗ ਸਕਦੀ ਹੈ। ਵਰਨਣ ਯੋਗ ਹੈ ਕਿ ਸੀ ਬੀ ਆਈ ਵਿੱਚ ਆਪਣੇ ਕਾਰਜਕਾਲ ਵੇਲੇ 1979 ਬੈਚ ਦੇ ਭਾਰਤੀ ਸਿਵਲ ਸੇਵਾ ਦੇ ਸੇਵਾਮੁਕਤ ਅਧਿਕਾਰੀ ਅਲੋਕ ਵਰਮਾ ਦਾ ਭਿ੍ਰਸ਼ਟਾਚਾਰ ਦੇ ਦੋਸ਼ਾਂ ਬਾਰੇ ਆਪਣੇ ਰਾਜ ਗੁਜਰਾਤ ਦੇ ਕਾਡਰ ਦੇ ਆਈ ਪੀ ਐਸ ਅਧਿਕਾਰੀ ਰਾਕੇਸ਼ ਅਸਥਾਨਾ ਨਾਲ ਵਿਵਾਦ ਹੋਇਆ ਸੀ। ਵਰਮਾ ਅਤੇ ਅਸਥਾਨਾ ਦੋਵਾਂ ਨੇ ਇੱਕ ਦੂਜੇ ਉੱਤੇ ਭਿ੍ਰਸ਼ਟਾਚਾਰ ਦੇ ਦੋਸ਼ ਲਾਏ ਹਨ। ਅਸਥਾਨਾ ਅੱਜਕੱਲ੍ਹ ਦਿੱਲੀ ਪੁਲਸ ਦੇ ਕਮਿਸ਼ਨਰ ਹਨ।ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, ‘ਵਰਮਾ ਉੱਤੇ ਅਹੁਦੇ ਦੀ ਦੁਰਵਰਤੋਂ ਅਤੇ ਸਬੰਧਤ ਸੇਵਾ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਖਿਲਾਫ ਜ਼ਰੂਰੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ।’
ਗ੍ਰਹਿ ਮੰਤਰਾਲਾ ਆਈ ਪੀ ਐਸ ਅਧਿਕਾਰੀਆਂ ਦੇ ਕੰਟਰੋਲ ਵਾਲੀ ਅਥਾਰਟੀ ਹੈ। ਡੀ ਓ ਪੀਟੀ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਆਈ ਪੀ ਐਸ ਅਧਿਕਾਰੀਆਂ ਦੀ ਨਿਯੁਕਤੀ ਕਰਨ ਵਾਲੀ ਸੰਸਥਾ ਕੇਂਦਰੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐਸ ਸੀ) ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਈ ਪੀ ਐਸ ਅਧਿਕਾਰੀਆਂ ਉੱਤੇ ਕੋਈ ਜੁਰਮਾਨਾ ਲਾਉਣ ਤੋਂ ਪਹਿਲਾਂ ਯੂ ਪੀ ਐਸ ਸੀ ਨਾਲ ਸਲਾਹ ਕਰਨੀ ਜ਼ਰੂਰੀ ਹੁੰਦੀ ਹੈ।ਅਲੋਕ ਵਰਮਾ ਨੇ ਪਹਿਲੀ ਫਰਵਰੀ 2017 ਨੂੰ ਦੋ ਸਾਲਾਂ ਵਾਸਤੇ ਸੀ ਬੀ ਆਈ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ ਤੇ 10 ਜਨਵਰੀ 2019 ਨੂੰ ਵਰਮਾ ਨੂੰ ਇਸ ਅਹੁਦੇ ਤੋਂ ਹਟਾ ਕੇ ਇਸ ਤੋਂ ਘੱਟ ਅਹਿਮ ਵਿਭਾਗ ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਦਾ ਡਾਇਰੈਕਟਰ ਜਨਰਲ ਲਾ ਦਿੱਤਾ ਗਿਆ ਸੀ। ਉਸ ਨੇ ਇਹ ਪੇਸ਼ਕਸ਼ ਮਨਜ਼ੂਰ ਨਹੀਂ ਕੀਤੀ ਸੀ ਤੇ ਕੇਂਦਰ ਸਰਕਾਰ ਨੂੰ ਲਿਖਿਆ ਸੀ ਕਿ ਉਹ 31 ਜੁਲਾਈ 2017 ਨੂੰ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਸੇਵਾਮੁਕਤ ਮੰਨ ਲਿਆ ਜਾਵੇ।

Continue Reading

Uncategorized

ਭਾਰਤ ਵਿੱਚ ਕੋਰੋਨਾ ਕੇਸਾਂ ਵਿੱਚ ਨਵਾਂ ਉਛਾਲਾ, ਇੱਕੋ ਦਿਨ41,831 ਨਵੇਂ ਕੇਸ ਮਿਲੇ

Published

on

india corona

ਅਮਰੀਕਾ ਵਿੱਚ ਇੱਕੋ ਦਿਨ ਇੱਕ ਲੱਖ ਤੋਂ ਵੱਧ ਨਵੇਂ ਕੇਸ
ਨਵੀਂ ਦਿੱਲੀ, 1 ਅਗਸਤ, – ਭਾਰਤ ਵਿੱਚ ਪਿਛਲੇ ਦਿਨ ਕੋਵਿਡ-19 ਦੇ 41,831 ਨਵੇਂ ਕੇਸਮਿਲਣਦੇ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3,16,55,824 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਦਿੱਤੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਵਾਇਰਸ ਕਾਰਨ ਬੀਤੇ ਚੌਵੀ ਘੰਟਿਆਂ ਵਿੱਚ 541 ਹੋਰ ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ 4,24,351 ਹੋ ਗਈ ਹੈ। ਪਿਛਲੇ ਦਿਨੀਂ ਕੋਰੋਨਾ ਕੇਸਾਂ ਵਿੱਚ ਗਿਰਾਵਟ ਦਰਜ ਆਗਈ ਸੀ, ਪਰ ਇਹ ਲਗਾਤਾਰ 5ਵਾਂ ਦਿਨ ਹੈ, ਜਦੋਂ ਕੋਰੋਨਾਦੇ ਕੇਸ 40 ਹਜ਼ਾਰ ਤੋਂ ਉੱਪਰਹੋ ਰਹੇ ਹਨ।
ਇਸ ਬਾਰੇ ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਾਤਾਰ 5ਵੇਂ ਦਿਨ ਵਧਦੀ 4,10,952 ਤੱਕ ਚਲੀ ਗਈ ਹੈ, ਜੋ ਵਾਇਰਸ ਦੇ ਕੁੱਲ ਕੇਸਾਂ ਦਾ 1.30 ਫ਼ੀਸਦੀ ਹੈ। ਕੋਵਿਡ-19 ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 97.36 ਫ਼ੀਸਦੀ ਹੈ।
ਓਧਰ ਅਮਰੀਕਾ ਵਿੱਚ ਪੰਜ ਮਹੀਨਿਆਂ ਪਿੱਛੋਂ ਫਿਰ ਇੱਕੋ ਦਿਨ 1 ਲੱਖ ਤੋਂ ਵੱਧ ਨਵੇਂ ਕੋਰੋਨਾ ਦੇ ਕੇਸ ਮਿਲੇ ਹਨ।ਫਰਵਰੀ ਤੋਂ ਬਾਅਦ ਏਥੇ ਨਵੇਂ ਮਿਲਦੇ ਕੇਸਾਂ ਦੇ ਪਿੱਛੇ ਕੋਰੋਨਾ ਦਾ ਡੈਲਟਾ ਵੇਰੀਐਂਟ ਹੈ।ਅਮਰੀਕਾ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 3 ਕਰੋੜ 49 ਲੱਖ 43,203 ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ 613,006 ਦੱਸੀ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਕਈ ਦੇਸ਼ਾਂ ਵਿੱਚ ਵਧਦੇ ਕੇਸ ਦੇਖ ਕੇ ਬਿਆਨ ਜਾਰੀ ਕੀਤਾ ਹੈ ਕਿ ਡੈਲਟਾ ਵੇਰੀਐਂਟ ਦੇ ਵੱਧ ਜਾਨ-ਲੇਵਾ ਹੋਣ ਕਾਰਨ ਇਸ ਉੱਤੇਰੋਕ ਲਈ ਸਖ਼ਤ ਪ੍ਰਬੰਧਾਂ ਦੀ ਲੋੜ ਹੈ।ਅੱਜਕੱਲ੍ਹ ਚੀਨ, ਸਪੇਨ, ਇੰਡੋਨੇਸ਼ੀਆ ਤੇ ਅਮਰੀਕਾ ਸਣੇ ਕਈ ਦੇਸ਼ ਡੈਲਟਾ ਵੇਰੀਐਂਟ ਦੀ ਲਪੇਟ ਵਿੱਚ ਹਨ।ਅਮਰੀਕਾ ਦਾ ਹਰ ਪੰਜਵਾਂ ਮਰੀਜ਼ ਫਲੋਰੀਡਾ ਦਾ ਹੈਤੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਏਥੇ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ। ਫਲੋਰੀਡਾ ਵਿੱਚ ਇਕ ਹਫ਼ਤੇ ਵਿੱਚ 409 ਲੋਕਾਂ ਦੀ ਮੌਤ ਹੋ ਗਈ ਹੈ, ਜਿਹੜੀਗਿਣਤੀ 29 ਮਾਰਚ ਤੋਂ ਬਾਅਦ ਸਭ ਤੋਂ ਵੱਧ ਹੈ।

Continue Reading

ਰੁਝਾਨ


Copyright by IK Soch News powered by InstantWebsites.ca