ਹਰਿਆਣਾ ਦੀ ਵਿਨੇਸ਼ ਫੋਗਾਟ ਨੂੰ ਇਸ ਸਾਲ 'ਰਾਜੀਵ ਗਾਂਧੀ ਖੇਲ ਰਤਨ ਐਵਾਰਡ' ਮਿਲੇਗਾ - ਇਕ ਸੋਚ
Connect with us [email protected]

ਖੇਡਾਂ

ਹਰਿਆਣਾ ਦੀ ਵਿਨੇਸ਼ ਫੋਗਾਟ ਨੂੰ ਇਸ ਸਾਲ ‘ਰਾਜੀਵ ਗਾਂਧੀ ਖੇਲ ਰਤਨ ਐਵਾਰਡ’ ਮਿਲੇਗਾ

Published

on

  • ਹਾਕੀ ਓਲੰਪੀਅਨ ਅਜੀਤ ਸਿੰਘ ਨੂੰ ਮੇਜਰ ਧਿਆਨ ਚੰਦ ਐਵਾਰਡ
    ਨਵੀਂ ਦਿੱੱਲੀ, 18 ਅਗਸਤ, – ਹਰਿਆਣਾ ਵਿੱਚ ਜਨਮੀ ਅਤੇ ਭਾਰਤ ਦਾ ਨਾਂ ਚਮਕਾ ਚੁੱਕੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਇਸ ਵਾਰ ‘ਰਾਜੀਵ ਗਾਂਧੀ ਖੇਲ ਰਤਨ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਦਿੱਲੀ ਵਿਚ ਹੋਈ ਚੋਣ ਕਮੇਟੀ ਦੀ ਬੈਠਕ ਵਿੱਚ ਵਿਨੇਸ਼ ਫੋਗਾਟ ਸਮੇਤ 4 ਖਿਡਾਰੀਆਂ ਦੇ ਨਾਂ ਇਸ ਐਵਾਰਡ ਲਈ ਤੈਅ ਕੀਤੇ ਗਏ। ਕਮੇਟੀ ਨੇ ਵਿਨੇਸ਼ ਫੋਗਾਟ, ਕ੍ਰਿਕਟਰ ਰੋਹਿਤ ਸ਼ਰਮਾ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਤੇ ਪੈਰਾ ਓਲੰਪਿਕ ਦੇ ਸੋਨ ਤਮਗਾ ਜੇਤੂ ਮਰੀਆਪਨ ਥਾਂਗਾਵੇਲੂ ਦੇ ਨਾਮ ਦੀ ਸਿਫਾਰਸ਼ ਖੇਡ ਰਤਨ ਲਈ ਕੀਤੀ ਹੈ।
    ਵਿਨੇਸ਼ ਫੋਗਾਟ ਹਰਿਆਣਾ ਤੋਂ ਰਾਜੀਵ ਗਾਂਧੀ ਖੇਡ ਰਤਨ ਲੈਣ ਵਾਲੀ 7ਵੀਂ ਖਿਡਾਰਨ ਹੋਵੇਗੀ। ਇਸ ਤੋਂ ਪਹਿਲਾਂ ਹਰਿਆਣਾ ਦੇ 6 ਹੋਰਨਾਂ ਖਿਡਾਰੀਆਂ ਨੂੰ ਖੇਡ ਰਤਨ ਮਿਲਿਆ ਹੈ। ਪਹਿਲਾਂ ਬਜਰੰਗ ਪੂਨੀਆ, ਦੀਪਾ ਮਲਿਕ, ਵਜਿੰਦਰ ਸਿੰਘ, ਯੋਗੇਸ਼ਵਰ ਦੱਤ, ਸਾਕਸ਼ੀ ਮਲਿਕ, ਸਰਦਾਰ ਸਿੰਘ ਨੂੰ ਖੇਡ ਰਤਨ ਮਿਲਿਆ ਸੀ।ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਬਲਾਲੀ ਪਿੰਡ ਵਿੱਚ ਜਨਮੀ ਵਿਨੇਸ਼ ਫੋਗਾਟ ਪਹਿਲਵਾਨਾਂ ਦੇ ਖਾਨਦਾਨ ਵਿੱਚੋਂ ਹੈ। ਕੌਮਾਂਤਰੀ ਪੱਧਰ ਉੱਤੇ ਕਈ ਤਮਗੇ ਹਾਸਲ ਕਰ ਚੁੱਕੀਆਂ ਗੀਤਾ ਤੇ ਬਬੀਤਾ ਵੀ ਉਸ ਦੀਆਂ ਭੈਣਾਂ ਹਨ। ਵਿਨੇਸ਼ ਫੋਗਾਟ ਨੇ ਆਪਣਾ ਕਰੀਅਰ 2013 ਤੋਂ ਸ਼ੁਰੂ ਕੀਤਾ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
    ਭਾਰਤ ਸਰਕਾਰ ਦੇ ਯੂਥ ਅਫੇਅਰ ਅਤੇ ਸਪੋਰਟਸ ਮੰਤਰਾਲੇ ਨੇ ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਲਈ ਅੱਜ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਓਲੰਪੀਅਨ ਅਜੀਤ ਸਿੰਘ ਨੂੰ ਓਲੰਪਿਕ, ਏਸ਼ੀਅਨ ਖੇਡਾਂ ਤੇ ਵਿਸ਼ਵ ਹਾਕੀ ਵਿੱਚ ਤਮਗੇ ਜਿੱਤਣ ਸਦਕਾ ‘ਮੇਜਰ ਧਿਆਨ ਚੰਦ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਅਜੀਤ ਸਿੰਘ ਇਸ ਪਰਿਵਾਰ ਦਾ ਤੀਜਾ ਓਲੰਪੀਅਨ ਹੈ ਜਿਸ ਨੂੰ ਭਾਰਤ ਸਰਕਾਰ ਨੇ ਖੇਡ ਐਵਾਰਡ ਨਾਲ ਨਿਵਾਜਿਆ ਹੈ। ਭਾਰਤ ਸਰਕਾਰ ਵੱਲੋਂ ਪਰਿਵਾਰਦਾ ਪਹਿਲਾ ‘ਅਰਜੁਨ ਐਵਾਰਡ’ ਅਜੀਤ ਸਿੰਘ ਦੇ ਵੱਡੇ ਭਰਾ ਓਲੰਪੀਅਨ ਹਰਮੀਕ ਸਿੰਘ ਨੂੰ ਸਾਲ 1997 ਵਿੱਚਮਿਲਿਆ ਸੀ। ਕੌਮੀ ਟੀਮ ਦੇ ਸਾਬਕਾ ਕਪਤਾਨ ਹਰਮੀਕ ਸਿੰਘ ਨੂੰ ਮਿਊਨਿਖ-1972 ਵਿੱਚ ਓਲੰਪਿਕ ਹਾਕੀ ਟੀਮ ਦੀ ਕਪਤਾਨੀ ਦੇ ਇਲਾਵਾ ਦੋ ਵਰਲਡ ਹਾਕੀ ਕੱਪ, ਦੋ ਵਾਰ ਓਲੰਪਿਕ ਹਾਕੀ ਤੇ ਤਿੰਨ ਵਾਰ ਏਸ਼ੀਆਈ ਹਾਕੀ ਖੇਡਣ ਦਾ ਮਾਣ ਹਾਸਲ ਹੈ। ਪਰਿਵਾਰਨੂੰ ਦੂਜਾ ‘ਅਰਜੁਨ ਐਵਾਰਡ’ ਓਲੰਪੀਅਨ ਅਜੀਤ ਸਿੰਘ ਦੇ ਸਪੁੱਤਰ ਅਤੇ ਕੌਮੀ ਟੀਮ ਦੇ ਸਾਬਕਾ ਕਪਤਾਨ ਗਗਨਅਜੀਤ ਸਿੰਘ ਨੂੰ ਸਾਲ-2003 ਵਿੱਚਮਿਲਿਆ ਸੀ। ਆਪਣੀ ਕਪਤਾਨੀ ਵਿੱਚ ਜੂਨੀਅਰ ਕੌਮੀ ਹਾਕੀ ਟੀਮ ਨੂੰ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਗਗਨਅਜੀਤ ਸਿੰਘ ਨੂੰ ਸੀਨੀਅਰ ਹਾਕੀ ਟੀਮ ਦੀ ਕਪਤਾਨੀ ਤੋਂ ਇਲਾਵਾ ਦੋ ਵਾਰ ਓਲੰਪਿਕ ਹਾਕੀ, ਏਸ਼ੀਆਈ ਹਾਕੀ ਤੇ ਵਿਸ਼ਵ ਹਾਕੀ ਕੱਪ ਖੇਡਣ ਦਾ ਮਾਣਮਿਲਿਆ ਸੀ।ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇਸ ਪਰਿਵਾਰ ਨੂੰ ਤਿੰਨ ਓਲੰਪੀਅਨ ਤੇ ਇਕ ਕੌਮਾਂਤਰੀ ਹਾਕੀ ਖਿਡਾਰੀ ਮੈਦਾਨ ਵਿੱਚ ਉਤਾਰਨ ਦਾ ਮਾਣ ਹੈ। ਮਰਹੂਮ ਹਾਕੀ ਓਲੰਪੀਅਨ ਧਿਆਨ ਚੰਦ ਤੇ ਰੂਪ ਸਿੰਘ ਦੋਵੇਂ ਭਰਾਵਾਂ ਵਾਂਗ ਫਿਰੋਜ਼ਪੁਰ ਦੇ ਦੋਂਹ ਭਰਾਵਾਂ ਹਰਮੀਕ ਸਿੰਘ ਅਤੇ ਅਜੀਤ ਸਿੰਘ ਦੀ ਪਿੱਠ ਉੱਤੇਵੀ ਓਲੰਪੀਅਨ ਹਾਕੀ ਖਿਡਾਰੀ ਦੀ ਮੋਹਰ ਲੱਗੀ ਹੈ। ਗਗਨਅਜੀਤ ਸਿੰਘ ਨੂੰ ਦੋ ਵਾਰ ਓਲੰਪਿਕ ਹਾਕੀ ਵਿੱਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਦਾ ਮਾਣ ਹਾਸਲ ਹੈ। ਅਜੀਤ ਸਿੰਘ ਹੁਰੀਂ ਚਾਰ ਭਰਾ ਸਨ, ਜਿਨ੍ਹਾਂ ਵਿੱਚੋਂ ਬਲਜੀਤ ਸਿੰਘ ਨੇ ਜੂਨੀਅਰ ਹਾਕੀ ਟੀਮ ਦੀ ਸੰਸਾਰ ਪੱਧਰ ਉੱਤੇ ਨੁਮਾਇੰਦਗੀ ਕਰਨ ਤੋਂ ਇਲਾਵਾ ਕੌਮੀ ਪੱਧਰ ਉੱਤੇ ਖੇਡਣ ਦਾ ਮਾਣ ਹਾਸਲ ਕੀਤਾ। ਬਲਜੀਤ ਸਿੰਘ ਦੇ ਪੁੱਤਰ ਨਵਸ਼ੇਰ ਸਿੰਘ ਤੇ ਦਲੇਰ ਸਿੰਘ ਨੂੰ ਕੌਮੀ ਅਤੇ ਕੌਮਾਂਤਰੀ ਹਾਕੀ ਖੇਡ ਚੁੱਕੇ ਹਨ। ਜੂਨੀਅਰ ਵਰਲਡ ਕੱਪ ਹਾਕੀਦੀ ਸਿਲਵਰ ਮੈਡਲ ਜੇਤੂ ਟੀਮ ਵਿੱਚ ਖੇਡ ਚੁੱਕੇ ਨਵਸ਼ੇਰ ਸਿੰਘ ਦੀ ਪਤਨੀ ਪੂਨਮ ਨਵਸ਼ੇਰ ਸਿੰਘ ਵੀ ਬਾਸਕਿਟਬਾਲ ਦੀ ਕੌਮੀ ਅਤੇ ਕੌਮਾਂਤਰੀ ਹਾਕੀ ਖਿਡਾਰਨ ਹੈ ਅਤੇ ਇਹ ਪਰਵਾਰ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਮਾਣ ਰੱਖਦਾ ਹੈ।

ਖੇਡਾਂ

ਲੌਂਗ ਜੰਪਰ ਸ਼ੈਲੀ ਇੱਕ ਸੈਂਟੀਮੀਟਰ ਨਾਲ ਸੋਨੇ ਤੋਂ ਖੁੰਝੀ

Published

on

Shelley Singh

ਨੈਰੋਬੀ, 23 ਅਗਸਤ – ਲੌਂਗ ਜੰਪ ਦੀ ਪ੍ਰਤਿਭਾਸ਼ਾਲੀ ਖਿਡਾਰਨ ਸ਼ੈਲੀ ਸਿੰਘ ਇੱਥੇ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗੇ ਦੇ ਨਾਲ ਇਤਿਹਾਸ ਰਚਣ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਈ, ਪਰ ਉਸ ਨੇ ਚਾਂਦੀ ਦਾ ਤਮਗਾ ਹਾਸਲ ਕਰ ਲਿਆ।
ਇਸ 17 ਸਾਲਾ ਭਾਰਤੀ ਖਿਡਾਰਨ ਸ਼ੈਲੀ ਸਿੰਘ ਨੇ 6.59 ਮੀਟਰ ਦਾ ਜੰਪ ਲਾ ਕੇ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਸਵੀਡਨ ਦੀ ਮੌਜੂਦਾ ਯੂਰਪੀਅਨ ਜੂਨੀਅਰ ਚੈਂਪੀਅਨ ਮਾਜਾ ਅਸਕਾਗਾ ਨੇ 6.60 ਮੀਟਰ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਸੰਸਾਰ ਪ੍ਰਸਿੱਧ ਭਾਰਤੀ ਲੌਂਗ ਜੰਪਰ ਅੰਜੂ ਬੌਬੀ ਜਾਰਜ ਦੀ ਚੇਲੀ ਸ਼ੈਲੀ ਪ੍ਰਤੀਯੋਗਿਤਾ ਦੇ ਆਖਰੀ ਦਿਨ ਤੀਜੇ ਦੌਰ ਤੋਂ ਬਾਅਦ ਅੰਕ ਸੂਚੀ ਵਿੱਚ ਚੋਟੀ ਉੱਤੇ ਸੀ, ਪਰ ਸਵੀਡਨ ਦੀ 18 ਸਾਲ ਦੀ ਖ਼ਿਡਾਰਨ ਨੇ ਚੌਥੇ ਦੌਰ ਵਿੱਚ ਉਸ ਤੋਂ ਇੱਕ ਸੈਂਟੀਮੀਟਰ ਦਾ ਬਿਹਤਰ ਪ੍ਰਦਰਸ਼ਨ ਕੀਤਾ, ਜਿਹੜਾ ਫੈਸਲਾਕੁੰਨ ਸਾਬਤ ਹੋਇਆ। ਯੂਕ੍ਰੇਨ ਦੀ ਮਾਰੀਆ ਹੋਰਿਏਲੋਵਾ ਨੇ 6.50 ਮੀਟਰ ਦੀ ਛਲਾਂਗ ਨਾਲ ਕਾਂਸੀ ਤਮਗਾ ਜਿੱਤਿਆ।
ਤਮਗਿਆਂ ਦੀ ਗਿਣਤੀ ਵਿੱਚ ਇਨ੍ਹਾਂ ਖੇਡਾਂ ਵਿੱਚ ਇਹ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ, ਜਿੱਥੇ ਉਸ ਨੇ ਦੋ ਚਾਂਦੀ ਤੇ ਇੱਕ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਹਾਲਾਂਕਿ ਓਲੰਪਿਕ ਚੈਂਪੀਅਨ ਜੈਵਲਿਨ ਥੋ੍ਰਅ ਖਿਡਾਰੀ ਨੀਰਜ ਚੌਪੜਾ (2016) ਤੇ ਫਰਾਟਾ ਦੌੜਾਕ ਹਿਮਾ ਦਾਸ (2018) ਨੇ 400 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਸੀ। ਇਸ ਸੈਸ਼ਨ ਵਿੱਚ ਇਸ ਤੋਂ ਪਹਿਲਾਂ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਕੱਲ੍ਹ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਪੈਦਲ ਚਾਲ ਦੇ ਖ਼ਿਡਾਰੀ ਅਮਿਤ ਖੱਤਰੀ ਨੇ 10 ਕਿਲੋਮੀਟਰ ਪ੍ਰਤੀਯੋਗਿਤਾ ਵਿੱਚ ਚਾਂਦੀ ਤਮਗਾ ਜਿੱਤਿਆ ਸੀ।

Continue Reading

ਖੇਡਾਂ

10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ

Published

on

Amit Khatri

ਨੈਰੋਬੀ, 22 ਅਗਸਤ – ਭਾਰਤੀ ਪੈਦਲ ਚਾਲ ਅਥਲੀਟ ਅਮਿਤ ਖੱਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਰੋਬੀ ਦੇ ਕਸਾਰਾਨੀ ਸਟੇਡੀਅਮ ਵਿੱਚ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ 10 ਕਿਲੋਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਖਤਰੀ ਨੇ 42-17.94 ਮਿੰਟ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦੋ ਲੈਪ ਵਿੱਚ ਕੀਨੀਆ ਦੇ ਹੈਰਿਸਟੋਨ ਵਾਨਿਓਨੀ ਦੇ ਅੱਗੇ ਨਿਕਲਣ ਤੋਂ ਪਹਿਲਾਂ ਉਹ ਇਸ ਮੁਕਾਬਲੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ। ਆਖਰ ਵਾਨਿਓਨੀ ਨੇ 42-10.84 ਮਿੰਟ ਸਮੇਂ ਨਾਲ ਸੋਨ ਤਮਗਾ ਜਿੱਤਿਆ। ਸਪੇਨ ਦੇ ਪਾਲ ਮੈਕਗ੍ਰਾਥ ਨੇ 42-31.11 ਮਿੰਟ ਦੇ ਸਮੇਂ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ।
ਅਮਿਤ ਨੇ ਕਿਹਾ, ਕਿਉਂਕਿ ਇਹ ਉਚਾਈ ਵਾਲਾ ਸਥਾਨ ਹੈ, ਇਸ ਲਈ ਮੇਰੇ ਲਈ ਸਾਹ ਲੈਣ ਦੀ ਸਮੱਸਿਆ ਸੀ। ਮੈਂ ਚਾਂਦੀ ਦੇ ਤਮਗੇ ਤੋਂ ਖੁਸ਼ ਹਾਂ, ਘੱਟੋ-ਘੱਟ ਮੈਂ ਭਾਰਤ ਦੀਆਂ ਆਸਾਂ ਨੂੰ ਪੂਰਾ ਕਰ ਸਕਿਆ। ਇਹ ਇਸ ਮੁਕਾਬਲੇਬਾਜ਼ੀ ਵਿੱਚ ਭਾਰਤ ਦਾ ਦੂਸਰਾ ਤਮਗਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਭਾਰਤ ਸ੍ਰੀਧਰ, ਪ੍ਰਿਆ ਐਚ ਮੋਹਨ, ਸੁਮੀ ਅਤੇ ਕਪਿਲ ਦੀ ਭਾਰਤੀ ਚੌਕੜੀ ਨੇ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਫਾਈਨਲ ਵਿੱਚ ਸੀਜਨ ਬੈਸਟ 3-20.60 ਮਿੰਟ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ ਸੀ। ਇਸ ਸਾਲ ਜਨਵਰੀ ਵਿੱਚ, ਖਤਰੀ ਨੇ ਭੋਪਾਲ ਵਿੱਚ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮਰਦਾਂ ਦੀ 10 ਕਿਲੋਮੀਟਰ ਪੈਦਲ ਚਾਲ ਦਾ ਖਿਤਾਬ ਜਿੱਤਦੇ ਹੋਏ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ।ਹਰਿਆਣਾ ਦੇਅਮਿਤ ਖਤਰੀ ਨੇ 40-40.97 ਸੈਕਿੰਡ ਵਿੱਚ ਦੌੜ ਪੂਰੀ ਕੀਤੀ ਸੀ। ਇਸ ਦੌਰਾਨ ਖਤਰੀ ਨੇ ਅਕਸ਼ਦੀਪ ਸਿੰਘ ਦੇ ਮੌਜੂਦਾ ਰਾਸ਼ਟਰੀ ਰਿਕਾਰਡ 40-37.78 ਮਿੰਟ ਵਿੱਚ ਸੁਧਾਰ ਕੀਤਾ ਅਤੇ ਸੂਬੇ ਦੇ ਪਰਮਦੀਪ ਮੋਰ ਦੇ ਰਿਕਾਰਡ ਤੋਂ ਲਗਭਗ ਅੱਧਾ ਮਿੰਟ ਅੱਗੇ ਰਹਿੰਦੇ ਹੋਏ ਫਿਨਿਸ਼ ਲਾਈਨ ਤਕ ਪੁੱਜਾ।

Continue Reading

ਖੇਡਾਂ

ਰਵੀ ਦਹੀਆ ਜਿੱਤਣ ਲਈ ਵਿਰੋਧੀ ਦੀ ਦੰਦੀ ਦਾ ਦਰਦ ਵੀ ਭੁੱਲ ਗਿਆ

Published

on

Ravi Dahiya won

ਨਵੀਂ ਦਿੱਲੀ, 11 ਅਗਸਤ – ਭਾਰਤ ਦੇ ਭਲਵਾਨ ਰਵੀ ਦਹੀਆ ਨੇ ਓਲੰਪਿਕ ਦਾ ਸਿਲਵਰ ਮੈਡਲ ਜਿੱਤ ਕੇ ਦੁਨੀਆ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ 2015 ਵਿੱਚ ਸੱਟ ਲੱਗਣ ਪਿੱਛੋਂ ਤਿੰਨ ਸਾਲ ਮੈਂ ਅਖਾੜੇ ਤੋਂ ਦੂਰ ਰਿਹਾ। ਇੱਕ ਵਾਰ ਲੱਗਾ ਕਿ ਕੁਸ਼ਤੀ ਦੁਬਾਰਾ ਨਹੀਂ ਹੋ ਸਕੇਗੀ, ਪਰ ਮਨ ਮੰਨਣ ਲਈ ਤਿਆਰ ਨਹੀਂ ਸੀ। ਤਦ ਮਨ ਦੁਖੀ ਹੁੰਦਾ ਸੀ ਕਿ ਮੇਰੇ ਨਾਲ ਕੀ ਹੋਇਆ।
ਕਜ਼ਾਕਿਸਤਾਨ ਦੇ ਭਲਵਾਨ ਵੱਲੋਂ ਦੰਦੀ ਵੱਢਣ ਬਾਰ ਰਵੀ ਦਹੀਆ ਨੇ ਕਿਹਾ ਕਿ ਇਹੋ ਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਦਰਦ ਨਾ ਹੋਵੇ, ਪਰ ਮੇਰਾ ਟੀਚਾ ਉਸ ਨੂੰ ਹਰਾਉਣਾ ਸੀ। ਮੁਕਾਬਲੇ ਦਾ ਉਹੀ ਸਮਾਂ ਖਤਮ ਹੋਣ ਵਾਲਾ ਸੀ ਤੇ ਜੇ ਮੈਂ ਦਰਦ ਲਈ ਉਸ ਨੂੰ ਛੱਡ ਦਿੰਦਾ ਤਾਂ ਉਹ ਜਿੱਤ ਜਾਂਦਾ। ਜਿੱਤ ਦਾ ਮੌਕਾ ਮੈਂ ਕਿਸੇ ਹਾਲਤ ਵਿੱਚ ਛੱਡਣਾ ਨਹੀਂ ਚਾਹੁੰਦਾ ਸੀ। ਉਸੇ ਦਾਅ ਉੱਤੇ ਜਿੱਤ ਦਰਜ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ। ਇਸੇ ਜਨੂੰਨ ਵਿੱਚ ਦਰਦ ਭੁੱਲ ਗਿਆ। ਉਨ੍ਹਾਂ ਕਿਹਾ ਕਿ ਮੈਂ ਪੈਰਿਸ ਵਿੱਚ ਗੋਲਡ ਆਪਣੇ ਨਾਂਅ ਕਰਾਂਗਾ। ਫਾਈਨਲ ਵਿੱਚ ਹਮਲਾਵਰੀ ਵਤੀਰੇ ਦੀ ਘਾਟ ਬਾਰੇ ਦਹੀਆ ਨੇ ਕਿਹਾ ਕਿ ਰੂਸ ਦੇ ਭਲਵਾਨ ਚੰਗੇ ਹੁੰਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੇਰੇ ਮੁਕਾਬਲੇ ਉਨ੍ਹਾਂ ਨੂੰ ਵੱਧ ਤਜਰਬਾ ਹੈ। ਫਾਈਨਲ ਵਿੱਚ ਮੇਰਾ 100 ਫੀਸਦੀ ਕਾਰਗੁਜਾਰੀ ਦਾ ਟੀਚਾ ਸੀ, ਪਰ ਉਹ ਮੇਰੇ ਤੋਂ ਚੰਗਾ ਖੇਡਿਆ ਤੇ ਚੈਂਪੀਅਨ ਬਣਿਆ। ਇੱਥੇ ਇੰਨਾ ਹੀ ਕਹਿਣਾ ਚਾਹਾਂਗਾ ਕਿ ਭਵਿੱਖ ਵਿੱਚ ਮੁਕਾਬਲੇ ਹੁੰਦੇ ਰਹਿਣਗੇ ਤੇ ਰੂਸ ਦੇ ਭਲਵਾਨ ਨੂੰ ਹੁਣ ਮੇਰੇ ਨਾਲ ਮੁਕਾਬਲਾ ਕਰਨਾ ਮੁਸ਼ਕਲ ਲੱਗੇਗਾ।

Continue Reading

ਰੁਝਾਨ


Copyright by IK Soch News powered by InstantWebsites.ca