ਸ੍ਰੀ ਨਿਵਾਸਨ ਕਹਿੰਦੈ: ਮੈਂ ਧੋਨੀ ਦੀ ਕਪਤਾਨੀ ਬਚਾਈ ਸੀ - ਇਕ ਸੋਚ
Connect with us [email protected]

ਖੇਡਾਂ

ਸ੍ਰੀ ਨਿਵਾਸਨ ਕਹਿੰਦੈ: ਮੈਂ ਧੋਨੀ ਦੀ ਕਪਤਾਨੀ ਬਚਾਈ ਸੀ

Published

on

ਨਵੀਂ ਦਿੱਲੀ, 18 ਅਗਸਤ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਸਾਬਕਾ ਮੁਖੀ ਐਨ ਸ਼੍ਰੀਨਿਵਾਸਨ ਨੇ ਖੁਲਾਸਾ ਕੀਤਾ ਹੈ ਕਿ 2011-12 ਵਿੱਚ ਇੰਗਲੈਂਡ ਤੇ ਆਸਟ੍ਰੇਲੀਆ ਦੌਰਿਆਂ ‘ਤੇ ਟੀਮ ਇੰਡੀਆ ਦੀ 0-4 ਨਾਲ ਹਾਰ ਤੋਂ ਬਾਅਦ ਉਸ ਨੇ ਧੋਨੀ ਦੀ ਕਪਤਾਨੀ ਨੂੰ ਖੁੱਸਣ ਤੋਂ ਬਚਾਇਆ ਸੀ।
ਸ਼੍ਰੀਨਿਵਾਸਨ ਨੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਥੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਹ ਖੁਲਾਸਾ ਕਰਦੇ ਹੋਏ ਕਿਹਾ, ”ਭਾਰਤ ਦੀ 2011 ਵਿੱਚ ਵਿਸ਼ਵ ਕੱਪ ਜਿੱਤ ਦੇ ਬਾਵਜੂਦ ਟੀਮ ਇੰਡੀਆ ਦੀ ਇੰਗਲੈਂਡ ਤੇ ਆਸਟ੍ਰੇਲੀਆ ਦੌਰਿਆਂ ‘ਤੇ 0-4 ਨਾਲ ਹਾਰ ਪਿੱਛੋਂ ਧੋਨੀ ਉਤੇ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੀ ਗਾਜ਼ ਡਿੱਗਣ ਵਾਲੀ ਸੀ। ਰਾਸ਼ਟਰੀ ਚੋਣਕਾਰ ਆਸਟ੍ਰੇਲੀਆ ਵਿੱਚ ਹੋਣ ਵਾਲੀ ਤਿਕੋਣੀ ਸੀਰੀਜ਼ ਲਈ ਧੋਨੀ ਨੂੰ ਵਨ ਡੇ ਕਪਤਾਨੀ ਤੋਂ ਹਟਾਉਣਾ ਚਾਹੁੰਦੇ ਸਨ। ਚੋਣਕਾਰਾਂ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਧੋਨੀ ਨੇ 28 ਸਾਲ ਬਾਅਦ ਅਪ੍ਰੈਲ 2011 ਵਿੱਚ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ।” ਚੋਣ ਕਮੇਟੀ ਦੇ ਇਸ ਫੈਸਲੇ ਨੂੰ ਰੋਕਣ ਲਈ ਸ਼੍ਰੀਨਿਵਾਸਨ ਗੋਲਫ ਕੋਰਸ ਤੋਂ ਸਿੱਧਾ ਚੋਣ ਕਮੇਟੀ ਦੀ ਮੀਟਿੰਗ ਵਿੱਚ ਪਹੁੰਚ ਗਏ ਸਨ। ਸ਼੍ਰੀਨਿਵਾਸਨ ਉਸ ਚੇਨਈ ਸੁਪਰ ਕਿੰਗਜ਼ ਟੀਮ ਦਾ ਮਾਲਕ ਸੀ, ਜਿਸ ਦਾ ਕਪਤਾਨ ਧੋਨੀ ਹੈ। ਸ਼੍ਰੀਨਿਵਾਸਨ ਨੇ ਕਪਤਾਨੀ ਦੇ ਬਦਲਾਅ ਨੂੰ ਰੋਕਿਆ।
ਮੰਨਿਆ ਜਾਂਦਾ ਹੈ ਕਿ ਇਸੇ ਕਾਰਨ ਮੋਹਿੰਦਰ ਅਮਰਨਾਥ ਨੂੰ ਚੋਣਕਾਰ ਅਹੁਦੇ ਤੋਂ ਹਟਾਇਆ ਗਿਆ ਸੀ, ਜਿਹੜਾ ਧੋਨੀ ਨੂੰ ਕਪਤਾਨੀ ਤੋਂ ਹਟਾਉਣ ਚਾਹੁੰਦਾ ਸੀ। ਓਦੋਂ ਮੰਨਿਆ ਜਾਂਦਾ ਸੀ ਕਿ ਅਮਰਨਾਥ ਚੋਣ ਕਮੇਟੀ ਵਿੱਚ ਕੇ ਸ਼੍ਰੀਕਾਂਤ ਦੀ ਜਗ੍ਹਾ ਚੋਣ ਪ੍ਰਮੁੱਖ ਬਣ ਸਕਦਾ ਸੀ ਪਰ ਇਸ ਮਾਮਲੇ ਦੇ ਕਾਰਨ ਉਸ ਨੂੰ ਚੋਣਕਾਰ ਦਾ ਅਹੁਦਾ ਹੀ ਗੁਆਉਣਾ ਪੈ ਗਿਆ। ਅਮਰਨਾਥ ਦੇ ਸਾਬਕਾ ਟੀਮ ਸਾਥੀ ਸੰਦੀਪ ਪਾਟਿਲ ਨੂੰ ਤਦ ਚੋਣ ਪ੍ਰਮੁੱਖ ਬਣਾਇਆ ਗਿਆ ਸੀ।

Continue Reading
Click to comment

Leave a Reply

Your email address will not be published. Required fields are marked *

ਖੇਡਾਂ

ਲੌਂਗ ਜੰਪਰ ਸ਼ੈਲੀ ਇੱਕ ਸੈਂਟੀਮੀਟਰ ਨਾਲ ਸੋਨੇ ਤੋਂ ਖੁੰਝੀ

Published

on

Shelley Singh

ਨੈਰੋਬੀ, 23 ਅਗਸਤ – ਲੌਂਗ ਜੰਪ ਦੀ ਪ੍ਰਤਿਭਾਸ਼ਾਲੀ ਖਿਡਾਰਨ ਸ਼ੈਲੀ ਸਿੰਘ ਇੱਥੇ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗੇ ਦੇ ਨਾਲ ਇਤਿਹਾਸ ਰਚਣ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਈ, ਪਰ ਉਸ ਨੇ ਚਾਂਦੀ ਦਾ ਤਮਗਾ ਹਾਸਲ ਕਰ ਲਿਆ।
ਇਸ 17 ਸਾਲਾ ਭਾਰਤੀ ਖਿਡਾਰਨ ਸ਼ੈਲੀ ਸਿੰਘ ਨੇ 6.59 ਮੀਟਰ ਦਾ ਜੰਪ ਲਾ ਕੇ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਸਵੀਡਨ ਦੀ ਮੌਜੂਦਾ ਯੂਰਪੀਅਨ ਜੂਨੀਅਰ ਚੈਂਪੀਅਨ ਮਾਜਾ ਅਸਕਾਗਾ ਨੇ 6.60 ਮੀਟਰ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਸੰਸਾਰ ਪ੍ਰਸਿੱਧ ਭਾਰਤੀ ਲੌਂਗ ਜੰਪਰ ਅੰਜੂ ਬੌਬੀ ਜਾਰਜ ਦੀ ਚੇਲੀ ਸ਼ੈਲੀ ਪ੍ਰਤੀਯੋਗਿਤਾ ਦੇ ਆਖਰੀ ਦਿਨ ਤੀਜੇ ਦੌਰ ਤੋਂ ਬਾਅਦ ਅੰਕ ਸੂਚੀ ਵਿੱਚ ਚੋਟੀ ਉੱਤੇ ਸੀ, ਪਰ ਸਵੀਡਨ ਦੀ 18 ਸਾਲ ਦੀ ਖ਼ਿਡਾਰਨ ਨੇ ਚੌਥੇ ਦੌਰ ਵਿੱਚ ਉਸ ਤੋਂ ਇੱਕ ਸੈਂਟੀਮੀਟਰ ਦਾ ਬਿਹਤਰ ਪ੍ਰਦਰਸ਼ਨ ਕੀਤਾ, ਜਿਹੜਾ ਫੈਸਲਾਕੁੰਨ ਸਾਬਤ ਹੋਇਆ। ਯੂਕ੍ਰੇਨ ਦੀ ਮਾਰੀਆ ਹੋਰਿਏਲੋਵਾ ਨੇ 6.50 ਮੀਟਰ ਦੀ ਛਲਾਂਗ ਨਾਲ ਕਾਂਸੀ ਤਮਗਾ ਜਿੱਤਿਆ।
ਤਮਗਿਆਂ ਦੀ ਗਿਣਤੀ ਵਿੱਚ ਇਨ੍ਹਾਂ ਖੇਡਾਂ ਵਿੱਚ ਇਹ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ, ਜਿੱਥੇ ਉਸ ਨੇ ਦੋ ਚਾਂਦੀ ਤੇ ਇੱਕ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਹਾਲਾਂਕਿ ਓਲੰਪਿਕ ਚੈਂਪੀਅਨ ਜੈਵਲਿਨ ਥੋ੍ਰਅ ਖਿਡਾਰੀ ਨੀਰਜ ਚੌਪੜਾ (2016) ਤੇ ਫਰਾਟਾ ਦੌੜਾਕ ਹਿਮਾ ਦਾਸ (2018) ਨੇ 400 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਸੀ। ਇਸ ਸੈਸ਼ਨ ਵਿੱਚ ਇਸ ਤੋਂ ਪਹਿਲਾਂ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਕੱਲ੍ਹ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਪੈਦਲ ਚਾਲ ਦੇ ਖ਼ਿਡਾਰੀ ਅਮਿਤ ਖੱਤਰੀ ਨੇ 10 ਕਿਲੋਮੀਟਰ ਪ੍ਰਤੀਯੋਗਿਤਾ ਵਿੱਚ ਚਾਂਦੀ ਤਮਗਾ ਜਿੱਤਿਆ ਸੀ।

Continue Reading

ਖੇਡਾਂ

10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ

Published

on

Amit Khatri

ਨੈਰੋਬੀ, 22 ਅਗਸਤ – ਭਾਰਤੀ ਪੈਦਲ ਚਾਲ ਅਥਲੀਟ ਅਮਿਤ ਖੱਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਰੋਬੀ ਦੇ ਕਸਾਰਾਨੀ ਸਟੇਡੀਅਮ ਵਿੱਚ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ 10 ਕਿਲੋਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਖਤਰੀ ਨੇ 42-17.94 ਮਿੰਟ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦੋ ਲੈਪ ਵਿੱਚ ਕੀਨੀਆ ਦੇ ਹੈਰਿਸਟੋਨ ਵਾਨਿਓਨੀ ਦੇ ਅੱਗੇ ਨਿਕਲਣ ਤੋਂ ਪਹਿਲਾਂ ਉਹ ਇਸ ਮੁਕਾਬਲੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ। ਆਖਰ ਵਾਨਿਓਨੀ ਨੇ 42-10.84 ਮਿੰਟ ਸਮੇਂ ਨਾਲ ਸੋਨ ਤਮਗਾ ਜਿੱਤਿਆ। ਸਪੇਨ ਦੇ ਪਾਲ ਮੈਕਗ੍ਰਾਥ ਨੇ 42-31.11 ਮਿੰਟ ਦੇ ਸਮੇਂ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ।
ਅਮਿਤ ਨੇ ਕਿਹਾ, ਕਿਉਂਕਿ ਇਹ ਉਚਾਈ ਵਾਲਾ ਸਥਾਨ ਹੈ, ਇਸ ਲਈ ਮੇਰੇ ਲਈ ਸਾਹ ਲੈਣ ਦੀ ਸਮੱਸਿਆ ਸੀ। ਮੈਂ ਚਾਂਦੀ ਦੇ ਤਮਗੇ ਤੋਂ ਖੁਸ਼ ਹਾਂ, ਘੱਟੋ-ਘੱਟ ਮੈਂ ਭਾਰਤ ਦੀਆਂ ਆਸਾਂ ਨੂੰ ਪੂਰਾ ਕਰ ਸਕਿਆ। ਇਹ ਇਸ ਮੁਕਾਬਲੇਬਾਜ਼ੀ ਵਿੱਚ ਭਾਰਤ ਦਾ ਦੂਸਰਾ ਤਮਗਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਭਾਰਤ ਸ੍ਰੀਧਰ, ਪ੍ਰਿਆ ਐਚ ਮੋਹਨ, ਸੁਮੀ ਅਤੇ ਕਪਿਲ ਦੀ ਭਾਰਤੀ ਚੌਕੜੀ ਨੇ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਫਾਈਨਲ ਵਿੱਚ ਸੀਜਨ ਬੈਸਟ 3-20.60 ਮਿੰਟ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ ਸੀ। ਇਸ ਸਾਲ ਜਨਵਰੀ ਵਿੱਚ, ਖਤਰੀ ਨੇ ਭੋਪਾਲ ਵਿੱਚ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮਰਦਾਂ ਦੀ 10 ਕਿਲੋਮੀਟਰ ਪੈਦਲ ਚਾਲ ਦਾ ਖਿਤਾਬ ਜਿੱਤਦੇ ਹੋਏ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ।ਹਰਿਆਣਾ ਦੇਅਮਿਤ ਖਤਰੀ ਨੇ 40-40.97 ਸੈਕਿੰਡ ਵਿੱਚ ਦੌੜ ਪੂਰੀ ਕੀਤੀ ਸੀ। ਇਸ ਦੌਰਾਨ ਖਤਰੀ ਨੇ ਅਕਸ਼ਦੀਪ ਸਿੰਘ ਦੇ ਮੌਜੂਦਾ ਰਾਸ਼ਟਰੀ ਰਿਕਾਰਡ 40-37.78 ਮਿੰਟ ਵਿੱਚ ਸੁਧਾਰ ਕੀਤਾ ਅਤੇ ਸੂਬੇ ਦੇ ਪਰਮਦੀਪ ਮੋਰ ਦੇ ਰਿਕਾਰਡ ਤੋਂ ਲਗਭਗ ਅੱਧਾ ਮਿੰਟ ਅੱਗੇ ਰਹਿੰਦੇ ਹੋਏ ਫਿਨਿਸ਼ ਲਾਈਨ ਤਕ ਪੁੱਜਾ।

Continue Reading

ਖੇਡਾਂ

ਰਵੀ ਦਹੀਆ ਜਿੱਤਣ ਲਈ ਵਿਰੋਧੀ ਦੀ ਦੰਦੀ ਦਾ ਦਰਦ ਵੀ ਭੁੱਲ ਗਿਆ

Published

on

Ravi Dahiya won

ਨਵੀਂ ਦਿੱਲੀ, 11 ਅਗਸਤ – ਭਾਰਤ ਦੇ ਭਲਵਾਨ ਰਵੀ ਦਹੀਆ ਨੇ ਓਲੰਪਿਕ ਦਾ ਸਿਲਵਰ ਮੈਡਲ ਜਿੱਤ ਕੇ ਦੁਨੀਆ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ 2015 ਵਿੱਚ ਸੱਟ ਲੱਗਣ ਪਿੱਛੋਂ ਤਿੰਨ ਸਾਲ ਮੈਂ ਅਖਾੜੇ ਤੋਂ ਦੂਰ ਰਿਹਾ। ਇੱਕ ਵਾਰ ਲੱਗਾ ਕਿ ਕੁਸ਼ਤੀ ਦੁਬਾਰਾ ਨਹੀਂ ਹੋ ਸਕੇਗੀ, ਪਰ ਮਨ ਮੰਨਣ ਲਈ ਤਿਆਰ ਨਹੀਂ ਸੀ। ਤਦ ਮਨ ਦੁਖੀ ਹੁੰਦਾ ਸੀ ਕਿ ਮੇਰੇ ਨਾਲ ਕੀ ਹੋਇਆ।
ਕਜ਼ਾਕਿਸਤਾਨ ਦੇ ਭਲਵਾਨ ਵੱਲੋਂ ਦੰਦੀ ਵੱਢਣ ਬਾਰ ਰਵੀ ਦਹੀਆ ਨੇ ਕਿਹਾ ਕਿ ਇਹੋ ਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਦਰਦ ਨਾ ਹੋਵੇ, ਪਰ ਮੇਰਾ ਟੀਚਾ ਉਸ ਨੂੰ ਹਰਾਉਣਾ ਸੀ। ਮੁਕਾਬਲੇ ਦਾ ਉਹੀ ਸਮਾਂ ਖਤਮ ਹੋਣ ਵਾਲਾ ਸੀ ਤੇ ਜੇ ਮੈਂ ਦਰਦ ਲਈ ਉਸ ਨੂੰ ਛੱਡ ਦਿੰਦਾ ਤਾਂ ਉਹ ਜਿੱਤ ਜਾਂਦਾ। ਜਿੱਤ ਦਾ ਮੌਕਾ ਮੈਂ ਕਿਸੇ ਹਾਲਤ ਵਿੱਚ ਛੱਡਣਾ ਨਹੀਂ ਚਾਹੁੰਦਾ ਸੀ। ਉਸੇ ਦਾਅ ਉੱਤੇ ਜਿੱਤ ਦਰਜ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ। ਇਸੇ ਜਨੂੰਨ ਵਿੱਚ ਦਰਦ ਭੁੱਲ ਗਿਆ। ਉਨ੍ਹਾਂ ਕਿਹਾ ਕਿ ਮੈਂ ਪੈਰਿਸ ਵਿੱਚ ਗੋਲਡ ਆਪਣੇ ਨਾਂਅ ਕਰਾਂਗਾ। ਫਾਈਨਲ ਵਿੱਚ ਹਮਲਾਵਰੀ ਵਤੀਰੇ ਦੀ ਘਾਟ ਬਾਰੇ ਦਹੀਆ ਨੇ ਕਿਹਾ ਕਿ ਰੂਸ ਦੇ ਭਲਵਾਨ ਚੰਗੇ ਹੁੰਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੇਰੇ ਮੁਕਾਬਲੇ ਉਨ੍ਹਾਂ ਨੂੰ ਵੱਧ ਤਜਰਬਾ ਹੈ। ਫਾਈਨਲ ਵਿੱਚ ਮੇਰਾ 100 ਫੀਸਦੀ ਕਾਰਗੁਜਾਰੀ ਦਾ ਟੀਚਾ ਸੀ, ਪਰ ਉਹ ਮੇਰੇ ਤੋਂ ਚੰਗਾ ਖੇਡਿਆ ਤੇ ਚੈਂਪੀਅਨ ਬਣਿਆ। ਇੱਥੇ ਇੰਨਾ ਹੀ ਕਹਿਣਾ ਚਾਹਾਂਗਾ ਕਿ ਭਵਿੱਖ ਵਿੱਚ ਮੁਕਾਬਲੇ ਹੁੰਦੇ ਰਹਿਣਗੇ ਤੇ ਰੂਸ ਦੇ ਭਲਵਾਨ ਨੂੰ ਹੁਣ ਮੇਰੇ ਨਾਲ ਮੁਕਾਬਲਾ ਕਰਨਾ ਮੁਸ਼ਕਲ ਲੱਗੇਗਾ।

Continue Reading

ਰੁਝਾਨ


Copyright by IK Soch News powered by InstantWebsites.ca