ਸੁੱਚਾ ਸਿੰਘ ਲੰਗਾਹ ਵੱਲੋਂ ਅਕਾਲ ਤਖਤ ਨੂੰ ਝਕਾਨੀ ਦੇ ਕੇ 'ਪੰਜਾਂ ਪਿਆਰਿਆਂ' ਅੱਗੇ ਖ਼ਿਮਾ ਯਾਚਨਾ
Connect with us [email protected]

ਅਪਰਾਧ

ਸੁੱਚਾ ਸਿੰਘ ਲੰਗਾਹ ਵੱਲੋਂ ਅਕਾਲ ਤਖਤ ਨੂੰ ਝਕਾਨੀ ਦੇ ਕੇ ‘ਪੰਜਾਂ ਪਿਆਰਿਆਂ’ ਅੱਗੇ ਖ਼ਿਮਾ ਯਾਚਨਾ

Published

on

  • ਨਿਹੰਗ ਸਿੰਘਾਂ ਦੇ ਪੰਜ ਪਿਆਰਿਆਂ ਨੇ 21 ਦਿਨਾਂ ਦੀ ਤਨਖ਼ਾਹ ਲਾਈ
  • ਤਨਖਾਹ ਭੁਗਤਣ ਤੋਂ ਪਹਿਲਾਂ ਹੀ ਅੰਮ੍ਰਿਤ ਵੀ ਛਕਾ ਦਿੱਤਾ ਗਿਆ
    ਗੁਰਦਾਸਪੁਰ, 3 ਅਗਸਤ, – ਪੰਜਾਬ ਦੇ ਵਿਵਾਦਾਂ ਵਿੱਚ ਫਸੇ ਹੋਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਏਥੇ ਨਿਹੰਗ ਸਿੰਘ ਦਲ ਦੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ ਤੇ ਇਸ ਪਿੱਛੋਂ ਪੰਜ ਪਿਆਰਿਆਂ ਨੇ ਉਸ ਨੂੰ ਤਨਖ਼ਾਹ ਲਾ ਕੇ ਖੜੇ ਪੈਰ ਦੁਬਾਰਾ ਅੰਮ੍ਰਿਤਪਾਨ ਵੀ ਕਰਵਾ ਦਿੱਤਾ ਹੈ।
  • ਵਰਨਣ ਯੋਗ ਹੈ ਕਿ ਸਾਲ 2017 ਵਿੱਚ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਉੱਤੇ ਇੱਕ ਔਰਤ ਨੇ ਬਲਾਤਕਾਰ ਦੇ ਦੋਸ਼ ਲਾਏ ਸਨ।
  • ਕੇਸ ਦਰਜ ਹੋਣ ਪਿੱਛੋਂ ਸ੍ਰੀ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਖੜੇ ਪੈਰ ਸਿੱਖੀ ਤੋਂ ਛੇਕ ਦਿੱਤਾ ਗਿਆ ਸੀ। ਪਿੱਛੋਂ ਗੁਰਦਾਸਪੁਰ ਦੀ ਅਦਾਲਤ ਵਿੱਚ ਉਹ ਔਰਤ ਆਪਣੇ ਬਿਆਨਾਂ ਤੋਂ ਮੁੱਕਰ ਗਈ ਤਾਂ ਅਦਾਲਤਨੇ ਇਸ ਆਧਾਰ ਉੱਤੇ ਲੰਗਾਹ ਨੂੰ ਬਰੀ ਕਰ ਦਿੱਤਾ ਸੀ।
  • ਇਸ ਦੇ ਬਾਅਦ ਸੁੱਚਾ ਸਿੰਘ ਲੰਗਾਹ ਨੇ ਸਿੱਖ ਪੰਥ ਵਿੱਚ ਵਾਪਸੀ ਲਈ ਕਈ ਤਰ੍ਹਾਂ ਸ੍ਰੀ ਅਕਾਲ ਤਖਤ ਤੱਕ ਪਹੁੰਚ ਕਰਨ ਦਾ ਯਤਨ ਕੀਤਾ, ਪਰ ਉਸ ਦੀ ਬਦਨਾਮੀ ਨੂੰ ਵੇਖਦੇ ਹੋਏ ਉਸ ਦੀ ਅਰਜ਼ੀ ਅਜੇ ਤੱਕ ਵਿਚਾਰਨ ਦਾ ਕੋਈ ਸੰਕੇਤ ਨਹੀਂ ਸੀ ਮਿਲ ਸਕਿਆ।
  • ਅੱਜ ਸੋਮਵਾਰ ਸੁੱਚਾ ਸਿੰਘ ਲੰਗਾਹ ਧਾਰੀਵਾਲ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚਬਣੇ ਗੁਰਦਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪਹੁੰਚੇ। ਇਸ ਥਾਂ ਹਰ ਸਾਲਤਰਨਾ ਦਲ ਮਹਿਤਾ ਚੌਕ ਦੇ ਮੁਖੀ ਜਥੇਦਾਰ ਤਰਸੇਮ ਸਿੰਘ ਦੀ ਅਗਵਾਈ ਵਿੱਚ ਪੂਰਨਮਾਸ਼ੀ ਮੌਕੇ ਕਰਵਾਏ ਗਏ ਸਾਲਾਨਾ ਮੌਕੇ ਸੁੱਚਾ ਸਿੰਘ ਲੰਗਾਹ ਪਰਿਵਾਰ ਸਮੇਤ ਪਹੁੰਚੇ ਤੇ ਪੰਜਾਂ ਪਿਆਰਿਆਂ ਕੋਲ ਪੇਸ਼ ਹੋਏ।
  • ਉਨ੍ਹਾਂ ਨੇ ਖੜੇ ਹੋ ਕੇ ਪਿਛਲੀ ਭੁੱਲ ਦੀ ਖਿਮਾ ਯਾਚਨਾ ਕੀਤੀ ਤਾਂ ਪੰਜਾਂ ਪਿਆਰਿਆਂ ਨੇ ਲੰਗਾਹ ਨੂੰ 21 ਦਿਨ ਰੋਜ਼ ਇਕ ਘੰਟਾ ਗੁਰੂ ਘਰ ਵਿੱਚ ਝਾੜੂ ਫੇਰਨ ਵਾਲੀ ਤਨਖ਼ਾਹ (ਧਾਰਮਿਕ ਸਜ਼ਾ) ਲਾਈ ਅਤੇ ਇਸ ਦੇ ਨਾਲ ਹੀ ਅੰਮ੍ਰਿਤਪਾਨ ਵੀ ਕਰਵਾ ਦਿੱਤਾ।
  • ਨਿਹੰਗ ਸਿੰਘਾਂ ਦੇ ਪੰਜ ਪਿਆਰਿਆਂ ਸਾਹਮਣੇ ਪੇਸ਼ੀ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਦਾ ਗੁਰੂ-ਘਰਲਈ ਸਮਰਪਤ ਰਹੇ ਹਨ। ਉਨ੍ਹਾਂ ਕਿਹਾ:’ਮੈਂ ਪੰਜਾਂ ਪਿਆਰਿਆਂ ਵਲੋਂ ਲਾਈ ਤਨਖ਼ਾਹ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਤਨਖ਼ਾਹ ਪੂਰੀ ਕਰਨ ਪਿੱਛੋਂ ਇਸੇ ਅਸਥਾਨ ਉੱਤੇ ਸੋਧ ਦੀ ਅਰਦਾਸ ਕਰਵਾ ਕੇ ਸਤਿਗੁਰ ਦਾ ਸ਼ੁਕਰਾਨਾ ਕਰਾਂਗਾ।’ ਇਸ ਕਾਰਵਾਈ ਤੋਂ ਅੱਜ ਹੀ ਵਿਵਾਦ ਉੱਠਣ ਲੱਗ ਪਏ ਹਨ।
  • ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਤਰ੍ਹਾਂ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ ਕਰ ਕੇ ਦੁਬਾਰਾ ਅੰਮ੍ਰਿਤ ਛਕਾਉਣ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਅਤੇ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮ ਸਸਪੈਂਡ ਕਰ ਦਿੱਤੇ ਹਨ। ਉਨ੍ਹਾਂ ਇਸ ਕੇਸ ਦੀ ਪੂਰੀ ਪੜਤਾਲ ਦੇ ਹੁਕਮ ਦਿੱਤੇ ਹਨ।
  • ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕੀਤੀ ਕਾਰਵਾਈ ਬਾਰੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿਗੁਰਦੁਆਰਾ ਸਾਹਿਬ ਨਾਲ ਸਬੰਧਤ ਮੁਲਾਜ਼ਮਾਂ, ਰਛਪਾਲ ਸਿੰਘ ਇੰਚਾਰਜ, ਖੁਸ਼ਵੰਤ ਸਿੰਘ ਗ੍ਰੰਥੀ ਤੇ ਹਰਮੀਤ ਸਿੰਘ ਕਥਾਵਾਚਕ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਦੀ ਪੜਤਾਲ ਲਈ ਫਲਾਇੰਗ ਵਿਭਾਗ ਦੇ ਅਮਲੇ, ਸੀਨੀਅਰ ਪ੍ਰਚਾਰਕਾਂ ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਸਾਰੀ ਜ਼ਿੰਮੇਵਾਰੀਦੇ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੇ ਸਹਾਇਕ ਜਸਪਾਲ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਤੋਂ ਸੁੱਚਾ ਸਿੰਘ ਲੰਗਾਹ ਨੂੰ ਅਜੇ ਕੋਈ ਮੁਆਫੀ ਨਹੀਂ ਦਿੱਤੀ ਗਈ।

ਅਪਰਾਧ

ਨੌਜਵਾਨ ਨੇ ਆਪਣੀ ਸੱਸ ਅਤੇ ਪਤਨੀ ਉਤੇ ਗੋਲੀਆਂ ਚਲਾਈਆਂ

Published

on

pistal

ਸੱਸ ਦੀ ਮੌਕੇ ਉੱਤੇ ਹੀ ਮੌਤ, ਪਤਨੀ ਗੰਭੀਰ ਜ਼ਖਮੀ
ਹੁਸ਼ਿਆਰਪੁਰ, 23 ਅਗਸਤ – ਪਿੰਡ ਝੁੰਗੀਆਂ ਵਿੱਚ ਵਿਦੇਸ਼ ਤੋਂ ਆਏ ਨੌਜਵਾਨ ਨੇ ਕੱਲ੍ਹ ਆਪਣੀ ਪਤਨੀ ਤੇ ਸੱਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੱਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦੇ ਇੱਕ ਹਸਪਤਾਲ ਦਾਖਲ ਕਰਾਇਆ ਹੈ। ਉਸ ਦੀ ਹਾਲਤ ਗੰਭੀਰ ਹੈ। ਚੱਬੇਵਾਲ ਪੁਲਸ ਨੇ ਚੱਲੀਆਂ ਗੋਲੀਆਂ ਦੇ ਖੋਲ, ਨਸ਼ੀਲਾ ਪਦਾਰਥ ਅਤੇ ਹੋਰ ਸ਼ੱਕੀ ਸਾਮਾਨ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਵਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਪਿੰਡ ਝੁੰਗੀਆਂ ਦਾ ਵਿਆਹ ਮਨਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਸਿੰਘਪੁਰਾ ਨਾਲ 2018 ਵਿੱਚ ਹੋਇਆ ਸੀ, ਜਿਹੜਾ ਵਿਆਹ ਤੋਂ ਬਾਅਦ ਅਮਰੀਕਾ ਚਲਾ ਗਿਆ ਤੇ ਉਸ ਦੇ ਜਾਣ ਮਗਰੋਂ ਸ਼ਵਦੀਪ ਕੌਰ ਆਪਣੀ ਮਾਂ ਬਲਵੀਰ ਕੌਰ ਨਾਲ ਪਿੰਡ ਝੁੰਗੀਆਂ ਵਿੱਚ ਰਹਿਣ ਲੱਗ ਗਈ। ਲੜਕੀ ਦੇ ਪਰਵਾਰ ਨੇ ਦੱਸਿਆ ਕਿ ਸ਼ਵਦੀਪ ਵੀ ਅਮਰੀਕਾ ਜਾਣ ਲਈ ਤਿਆਰ ਸੀ। ਕੁਝ ਦਿਨ ਪਹਿਲਾਂ ਮਨਦੀਪ ਭਾਰਤ ਆ ਗਿਆ ਅਤੇ ਸ਼ਨੀਵਾਰ ਰਾਤ ਆਪਣੀ ਪਤਨੀ ਤੇ ਸੱਸ ਨੂੰ ਮਿਲਣ ਸਹੁਰੇ ਘਰ ਗਿਆ। ਕੱਲ੍ਹ ਸਵੇਰੇ ਉਹ ਪਿਸਤੌਲ ਨਾਲ ਆਪਣੀ ਸੱਸ ਤੇ ਪਤਨੀ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਇਸ ਨਾਲ ਸੱਸ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦਾਖਲ ਕਰਵਾਇਆ ਹੈ। ਪੁਲਸ ਨੇੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਮਨਦੀਪ ਬਾਰੇ ਸੂਚਿਤ ਕਰ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਨਾ ਜਾ ਸਕੇ।

Read More Punjab Crime News

Continue Reading

ਅਪਰਾਧ

ਸੀ ਟੀ ਇੰਸਟੀਚਿਊਟ ਤੋਂ ਪੈਸੇ ਚੋਰੀ ਕਰਨ ਵਾਲੇ ਦੋ ਜਣੇ ਕਾਬੂ

Published

on

arrested

ਜਲੰਧਰ, 22 ਅਗਸਤ – ਮਕਸੂਦਾਂ ਨੇੜੇ ਸੀ ਟੀ ਕਾਲਜ ਵਿੱਚ ਦੋ ਦਿਨ ਪਹਿਲਾਂ 3.73 ਲੱਖ ਰੁਪਏ ਕੈਸ਼ ਚੋਰੀ ਕਰਨ ਦੇ ਕੇਸ ਨੂੰ ਪੁਲਸ ਨੇ ਸੁਲਝਾ ਲਿਆ ਹੈ। ਕਾਲਜ ਦੇ ਕਲਰਕ ਨੇ ਦੋਸਤ ਦੇ ਨਾਲ ਮਿਲ ਕੇ ਪੂਰੀ ਸਾਜ਼ਿਸ ਰਚੀ ਸੀ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੀ ਰਕਮ ਬਰਾਮਦ ਕਰ ਲਈ ਹੈ।
ਪਤਾ ਲੱਗਾ ਹੈ ਕਿ ਕਲਰਕ ਨੂੰ ਪੈਸਿਆਂ ਦੀ ਲੋੜ ਕਾਰਨ ਉਸ ਨੇ ਦੋਸਤਾਂ ਦੇ ਨਾਲ ਮਿਲ ਕੇ ਰੇਕੀ ਕਰਵ ਕੇ ਇਹ ਵਾਰਦਾਤ ਕਰਵਾ ਦਿਤੀ। ਥਾਣਾ ਨੰਬਰ ਇੱਕ ਦੇ ਐਸ ਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਮੁਹੱਲਾ ਗੁਰੂ ਨਾਨਕ ਨਗਰ ਵੇਰਕਾ ਦਾ ਵਾਸੀ ਅਮਰਬੀਰ ਸਿੰਘ ਕਲਰਕ ਦੀ ਨੌਕਰੀ ਕਰਦਾ ਹੈ। ਉਸ ਨੂੰ ਪਤਾ ਸੀ ਕਿ ਕਾਲਜ ਦਾ ਕੈਸ਼ੀਅਰ ਰਾਹੁਲ ਕੱਕੜ ਰੋਜ਼ ਦੋ ਵਜੇ ਦੇ ਬਾਅਦ ਰੋਟੀ ਖਾਣ ਲਈ ਬਾਹਰ ਜਾਂਦਾ ਹੈ। ਇਸ ਵਕਤ ਕੈਸ਼ੀਅਰ ਦੇ ਦਫਤਰ ਵਿੱਚ ਕੋਈ ਨਹੀਂ ਹੁੰਦਾ ਅਤੇ ਦਫਤਰ ਵਿੱਚ ਫੀਸ ਅਤੇ ਐਡਮਿਸ਼ਨ ਦੇ ਪੈਸੇ ਹੁੰਦੇ ਹਨ। ਅਮਰਬੀਰ ਨੇ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਦੋਸਤ ਤੇ ਗਵਾਂਢੀ ਰਾਕੇਸ਼ ਕੁਮਾਰ ਨਾਲ ਸਾਜ਼ਿਸ ਰਚੀ। ਰਾਕੇਸ਼ ਤੇ ਉਹ ਦੋਵੇਂ ਇਕੱਠੇ ਪੜ੍ਹੇ ਸਨ। ਵਾਰਦਾਤ ਲਈ ਉਸ ਨੇ ਰਾਕੇਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਬੁਲਾ ਕੇ ਪੂਰੀ ਰੇਕੀ ਕਰਵਾਈ। ਘਟਨਾ ਵਾਲੇ ਦਿਨ ਯਾਨੀ 19 ਅਗਸਤ ਨੂੰ ਜਦ ਰਾਹੁਲ ਲੰਚ ਕਰਨ ਗਿਆ ਤਾਂ ਅਮਰਬੀਰ ਨੇ ਰਾਕੇਸ਼ ਨੂੰ ਇਸ਼ਾਰਾ ਕਰ ਦਿੱਤਾ, ਜਿਸ ਪਿੱਛੋਂ ਰਕੇਸ਼ ਕੈਸ਼ੀਅਰ ਰੂਮ ਵਿੱਚ ਗਿਆ ਅਤੇ ਕੈਸ਼ ਦਾ ਬੈਗ ਲੈ ਕੇ ਫਰਾਰ ਹੋ ਗਿਆ। ਇਸ ਪਿੱਛੋਂ ਰਾਕੇਸ਼ ਸਿੱਧਾ ਅੰਮ੍ਰਿਤਸਰ ਚਲਾ ਗਿਆ। ਪੁਲਸ ਨੇ ਜਾਂਚ ਦੌਰਾਨ ਕਲਰਕ ਅਮਰਬੀਰ ਨੂੰ ਕਾਲਜ ਤੋਂ ਹੀ ਗ੍ਰਿਫਤਾਰ ਕੀਤਾ। ਤਲਾਸ਼ੀ ਲੈਣ ਉੱਤੇ ਉਸ ਕੋਲੋਂ ਸੱਠ ਹਜ਼ਾਰ ਰੁਪਏ ਮਿਲ ਗਏ। ਰਾਕੇਸ਼ ਨੂੰ ਉਸ ਦੇ ਘਰੋਂ 3.13 ਲੱਖ ਰੁਪਏ ਕੈਸ਼ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

Continue Reading

ਅਪਰਾਧ

ਜੰਤਰ-ਮੰਤਰ ਨਾਅਰੇਬਾਜ਼ੀ ਕੇਸ:‘ਹਿੰਦੂ ਆਰਮੀ’ ਦਾ ਭਗੌੜਾ ਹੋਇਆ ਮੁਖੀ ਸੁਸ਼ੀਲ ਤਿਵਾੜੀ ਗ੍ਰਿਫਤਾਰ

Published

on

arrested

ਨਵੀਂ ਦਿੱਲੀ, 21 ਅਗਸਤ, -ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਆਜ਼ਦੀ ਦਿਨ ਤੋਂ ਪਹਿਲਾਂ ਜੰਤਰ-ਮੰਤਰ ਉੱਤੇ ਇੱਕ ਵਿਸ਼ੇਸ਼ ਭਾਈਚਾਰੇ ਖਿਲਾਫ਼ ਭੜਕਾਊ ਨਾਅਰੇ ਲਾਉਣ ਦੇ ਕੇਸ ਵਿੱਚ ਦਿੱਲੀ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਿਨੀ ਉਪਾਧਿਆਏ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਸੀ। ਉਸ ਦੇ ਬਾਅਦ ਅੱਜ ਦਿੱਲੀ ਪੁਲਸ ਨੇ ਇਸ ਕੇਸ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ।ਪਤਾ ਲੱਗਾ ਹੈ ਕਿ ਜੰਤਰ-ਮੰਤਰ ਨਾਅਰੇਬਾਜ਼ੀ ਕੇਸ ਵਿੱਚ ਦੋਸ਼ੀ‘ਹਿੰਦੂਆਰਮੀ’ਦਾਮੁਖੀ ਸੁਸ਼ੀਲ ਤਿਵਾੜੀ (40) ਗ੍ਰਿਫਤਾਰ ਕਰ ਲਿਆ ਹੈ।
ਵਰਨਣ ਯੋਗ ਹੈ ਕਿਜੰਤਰ-ਮੰਤਰ ਵਿਖੇ ਇੱਕ ਖਾਸ ਭਾਈਚਾਰੇ ਦੇ ਵਿਰੁੱਧ ਭੜਕਾਊ ਨਾਅਰੇਬਾਜ਼ੀ ਅਤੇ ਇਸ ਦੇ ਨਾਲ ਕਈ ਤਰ੍ਹਾਂ ਦੀ ਹੁੱਲੜਬਾਜ਼ੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਸ ਨੂੰ ਜਦੋਂ ਇਸ ਦਾ ਨੋਟਿਸ ਲੈਣਾ ਪਿਆ ਤਾਂ ਉਸ ਵਕਤ ਤੋਂ ਆਪਣੇ ਆਪ ਨੂੰ ‘ਹਿੰਦੂ ਆਰਮੀ’ ਦਾ ਚੀਫ ਕਹਿਣ ਵਾਲਾ ਸੁਸ਼ੀਲ ਤਿਵਾੜੀ ਫਰਾਰ ਚੱਲ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ ਸ਼ੁੱਕਰਵਾਰਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਉਸ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜੰਤਰ-ਮੰਤਰਵਿਖੇ ਉਸ ਦਿਨ ‘ਹਿੰਦੂ ਆਰਮੀ’ ਦੀ ਭੀੜ ਵੱਲੋਂ ਮੁਸਲਮਾਨ ਵਿਰੋਧੀ ਭੜਕਾਊ ਨਾਅਰੇਬਾਜ਼ੀ ਦੇ ਮੁੱਦੇ ਉੱਤੇ ਦਿੱਲੀ ਪੁਲਸ ਕਾਰਵਾਈ ਕਰ ਰਹੀ ਹੈ ਤੇ ਇਸ ਕੇਸ ਵਿੱਚ ਕਈ ਰਾਜਨੀਤਕ ਹਸਤੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਵਿਨੋਦ ਸ਼ਰਮਾ,ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ, ਪ੍ਰੀਤ ਸਿੰਘ ਸ਼ਾਮਲ ਹਨ।
ਇਸ ਦੌਰਾਨ ਸੁਪਰੀਮ ਕੋਰਟਦੇ ਐਡਵੋਕੇਟ ਤੇ ਭਾਜਪਾ ਆਗੂ ਅਸ਼ਵਨੀ ਉਪਾਧਿਆਏ ਨੇ ਆਪਣੀ ਸਫਾਈ ਵਿੱਚਕਿਹਾ ਸੀ ਕਿ ਜਦੋਂ ਤੱਕ ਮੈਂ ਜੰਤਰ-ਮੰਤਰ ਉੱਤੇ ਸੀ, ਉੱਥੇ ਉੱਤੇ ਕਿਸੇ ਤਰ੍ਹਾਂ ਦੀ ਨਾਅਰੇਬਾਜ਼ੀ ਨਹੀਂ ਹੋਈ ਤੇ ਜਿਸ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦਾ ਮੈਨੂੰ ਕੋਈ ਪਤਾ ਨਹੀਂ। ਉਲਟਾ ਉਨ੍ਹਾਂ ਨੇ ਪੁਲਸ ਨੂੰ ਅਪੀਲ ਕੀਤੀ ਸੀ ਕਿ ਉਹ ਏਦਾਂ ਦੇ ਨਾਅਰੇ ਲਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚਦਿੱਸਦਾ ਸੀ ਕਿ ਐਤਵਾਰ 8 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਇਲਾਕੇ ਵਿੱਚ ਕੁਝ ਲੋਕਾਂ ਨੇ ਮੁਸਲਮਾਨ ਵਿਰੋਧੀ ਨਾਅਰੇ ਲਾਏ ਸਨ। ਕਿਹਾ ਜਾ ਰਿਹਾ ਹੈ ਕਿ ਇਹ ਨਾਅਰੇ ਸੇਵ ਇੰਡੀਆ ਫਾਉਂਡੇਸ਼ਨ ਵਲੋਂ ਕਰਾਏ ਇੱਕ ਪ੍ਰੋਗਰਾਮ ਵਿੱਚ ਲੱਗੇ ਸਨ, ਜਿੱਥੇ ਦਿੱਲੀ ਦੀ ਭਾਜਪਾ ਦਾ ਬੁਲਾਰਾ ਅਸ਼ਵਿਨੀ ਉਪਾਧਿਆਏ ਮੌਜੂਦ ਸੀ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca