ਸੁਰੱਖਿਆ ਗਾਰਡਾਂ ਨੂੰ ਕੋਰੋਨਾ ਪਿੱਛੋਂ ਬਾਦਲਾਂ ਦੀ ਹਵੇਲੀ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਈ ਗਈ - ਇਕ ਸੋਚ
Connect with us [email protected]

ਸਿਹਤ

ਸੁਰੱਖਿਆ ਗਾਰਡਾਂ ਨੂੰ ਕੋਰੋਨਾ ਪਿੱਛੋਂ ਬਾਦਲਾਂ ਦੀ ਹਵੇਲੀ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਈ ਗਈ

Published

on

  • ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਕੋਰੋਨਾ ਦੀ ਮਾਰ ਹੇਠ
  • ਪੰਜਾਬ ਵਿੱਚਇੱਕੋ ਦਿਨ ਰਿਕਾਰਡ 57 ਮੌਤਾਂ, 1320 ਕੇਸ ਮਿਲੇ
    ਚੰਡੀਗੜ੍ਹ, 22 ਅਗਸਤ, -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਨਾਲ ਸੰਬੰਧਤ ਇੱਕ ਐਸ ਪੀ ਅਤੇ ਅੱਠ ਸੁਰੱਖਿਆ ਮੁਲਾਜ਼ਮ ਕੋਰੋਨਾ ਪਾਜ਼ਿਟਿਵਹੋਣ ਪਿੱਛੋਂ ਬਾਦਲ ਪਰਵਾਰ ਦੀ ਰਿਹਾਇਸ਼ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਕਰਨਾ ਪਿਆ ਹੈ। ਇਸ ਪਿੱਛੋਂ ਕੋਈ ਵੀ ਬਾਹਰੀ ਵਿਅਕਤੀ ਇਸ ਪਰਵਾਰ ਦੇ ਜੀਅ ਨੂੰ ਮਿਲਣ ਨਹੀਂ ਜਾ ਸਕਦਾ। ਇਸਬਾਰੇ ਸਿਵਲ ਹਸਪਤਾਲ ਮਲੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ: ਮੰਜੂ ਨੇ ਦੱਸਿਆ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਪੰਜ ਤੋਂ ਵਧਜਾਣਤੋਂ ਬਾਅਦ ਇਸ ਰਿਹਾਇਸ਼ ਨੂੰ ਮਾਈਕਰੋ-ਕੰਟੇਨਮੈਂਟ ਜ਼ੋਨਐਲਾਨ ਕਰ ਦਿੱਤਾ ਗਿਆ ਹੈ ਤੇ ਕਿਸੇ ਵੀ ਬਾਹਰ ਦੇ ਵਿਅਕਤੀ ਨੂੰ ਇਸ ਬਿਲਡਿੰਗ ਦੇ ਅੰਦਰ ਜਾਣ ਜਾਂ ਕਿਸੇ ਨੂੰ ਮਿਲਣ ਦੀ ਆਗਿਆ ਨਹੀਂ ਹੋਵੇਗੀ।
    ਪਤਾ ਲੱਗਾ ਹੈ ਕਿ ਸਭ ਤੋਂ ਪਹਿਲਾਂ ਬਾਦਲ ਪਰਵਾਰ ਦੋ ਸੁਰੱਖਿਆ ਮੁਲਾਜ਼ਮਾਂ ਦਾ ਕੋਰੋਨਾ ਬਾਰੇ ਟੈਸਟ ਪਾਜ਼ਿਟਿਵ ਆਇਆ ਸੀ। ਫਿਰ ਸਿਹਤ ਵਿਭਾਗ ਨੇ ਲਗਭਗ 120 ਲੋਕਾਂ ਦੇ ਸੈਂਪਲ ਲਏ ਹਨ, ਪਰ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਕਈ ਹੋਰਨਾਂ ਲੋਕਾਂ ਦੇ ਟੈਸਟ ਲੈਣੇ ਅਜੇ ਬਾਕੀ ਹਨ। ਤਾਜਾ ਰਿਪੋਰਟਾਂਮੁਤਾਬਕ ਪੰਜ ਹੋਰ ਸੁਰੱਖਿਆ ਮੁਲਾਜ਼ਮਾਂ ਕੋਰੋਨਾ ਤੋਂ ਪਾਜ਼ਿਟਿਵ ਆਉਣ ਦੇ ਬਾਅਦ ਸਿਹਤ ਵਿਭਾਗ ਨੇ ਇਹ ਬਿਲਡਿੰਗ ਮਾਇਕਰੋ ਕੰਨਟੇਨਮੈਂਟ ਜੋਨ ਐਲਾਨ ਕੀਤੀ ਹੈ।ਇਸੇ ਪਿੰਡ ਵਿੱਚ ਇਕ ਬੈਂਕ ਦੇ ਦੋ ਮੁਲਾਜ਼ਮ ਅਤੇ ਪਿੰਡ ਦੇ ਕੁਝ ਹੋਰਲੋਕ ਵੀ ਕੋਰੋਨਾ ਪਾਜ਼ਿਟਿਵ ਆਏ ਹਨ।
    ਵਰਨਣ ਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਸਮੇਂ ਬਾਦਲ ਪਿੰਡ ਵਿਖੇ ਹੀ ਹਨ। ਦੱਸਿਆ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਖੁਦ ਕੋਰੋਨਾ ਦੀ ਮਹਾਂਮਾਰੀ ਦੌਰਾਨ ਬਹੁਤਾ ਕਰ ਕੇ ਘਰ ਹੀ ਰਹੇ ਸਨ, ਪਰ ਸੁਖਬੀਰ ਸਿੰਘ ਤੇ ਹਰਸਿਮਰਤ ਕੌਰ ਬਾਦਲ ਨੇ ਜਨਤਕ ਮੀਟਿੰਗਾਂ ਵੀ ਕੀਤੀਆਂ ਸਨ, ਜਿਸ ਬਾਰੇ ਪਹਿਲਾਂ ਤੋਂ ਹੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ।
    ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਸੈਂਪਲ ਵੀ ਕੋਰੋਨਾ ਪਾਜ਼ਿਟਿਵਨਿਕਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਰਕਾਰੀ ਟਵਿੱਟਰ ਹੈਂਡਲ ਉੱਤੇ ਟਵੀਟ ਕਰ ਕੇਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਮੰਤਰੀ ਰੰਧਾਵਾ ਕੋਰੋਨਾ ਪਾਜ਼ਿਟਿਵ ਹਨ ਤੇ ਮੈਂ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਰਿਪੋਰਟ ਕੋਰੋਨਾ ਪਾਜ਼ਿਟਿਵਆਈ ਸੀ। ਅਗਲੀ 28 ਅਗਸਤ ਨੂੰ ਵਿਧਾਨ ਸਭਾ ਸਮਾਗਮ ਵੀ ਹੋਣ ਵਾਲਾ ਹੈ ਅਤੇ ਅੱਧੀ ਦਰਜਨ ਦੇ ਕਰੀਬ ਵਿਧਾਇਕ ਕੋਰੋਨਾ ਪਾਜ਼ਿਟਿਵ ਹੋ ਚੁੱਕੇ ਹਨ।
    ਅੱਜ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ 57 ਲੋਕਾਂ ਦੀ ਮੌਤ ਹੋਈ ਤੇ 1320 ਨਵੇਂ ਕੇਸ ਪਤਾ ਲੱਗੇ ਹਨ। ਪੰਜਾਬ ਵਿੱਚਇਸ ਵੇਲੇਵੱਖ-ਵੱਖ ਥਾਂਈਂ 336 ਲੋਕ ਆਕਸੀਜਨ ਸਪੋਰਟ ਉੱਤੇ ਹਨ, ਜਦਕਿ 49 ਜਣਿਆਂ ਨੂੰ ਵੈਂਟੀਲੇਟਰ ਲੱਗਾ ਹੋਇਆ ਹੈ। ਇਨ੍ਹਾਂ ਵਿੱਚ ਅੱਜ 15 ਨਵੇਂ ਮਰੀਜ਼ ਨਵੇਂ ਰਲੇ ਹਨ, ਜਿਨ੍ਹਾਂ ਨੂੰ ਹਾਲਤ ਗੰਭੀਰ ਹੋਣ ਉੱਤੇ ਵੈਂਟੀਲੇਟਰ ਲਾਇਆ ਗਿਆ ਹੈ। ਅੱਜ ਦੇ ਕੇਸਾਂ ਨਾਲ ਪੰਜਾਬ ਵਿੱਚ ਕੇਸਾਂ ਦੀ ਕੁੱਲ ਗਿਣਤੀ 40,643 ਹੋ ਗਈ ਤੇ 1036 ਮੌਤਾਂ ਹੋ ਚੁੱਕੀਆਂ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਨੋਡਲ ਅਫਸਰ ਡਾ: ਰਾਜੇਸ਼ ਭਾਸਕਰ ਦੇ ਦੱਸਣ ਮੁਤਾਬਕ ਅੱਜ 57 ਮਰੀਜ਼ਾਂ ਦੀ ਮੌਤ ਹੋਈ ਹੈ। ਲੁਧਿਆਣਾ ਜ਼ਿਲੇਵਿੱਚ 15, ਜਲੰਧਰ ਤੇ ਪਟਿਆਲਾ 10-10, ਸੰਗਰੂਰ 5, ਮੋਹਾਲੀ 3, ਫਤਿਹਗੜ੍ਹ ਸਾਹਿਬਤੇ ਰੋਪੜ 2-2 ਅਤੇ ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਨਵਾਂ ਸ਼ਹਿਰ, ਫਿਰੋਜ਼ਪੁਰ, ਤਰਨਤਾਰਨ, ਮੋਗਾ, ਫਰੀਦਕੋਟ, ਬਠਿੰਡਾ ਤੇ ਮਾਨਸਾ ਵਿੱਚ 1-1 ਮੌਤ ਹੋਈ ਹੈ। ਰਾਜ ਵਿੱਚ ਕੋਰੋਨਾ ਵਾਲੇ ਕੇਸਾਂ ਦੀ ਗਿਣਤੀ ਵਿੱਚਵੱਡੇ ਵਾਧੇ ਕਾਰਨ ਮਰੀਜ਼ਾਂ ਨੂੰ ਬੈਡਲੈਣ ਲਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਵਿੱਚ ਅੱਜ ਦਯਾਨੰਦ ਹਸਪਤਾਲ ਨੇ ਹੋਰ ਮਰੀਜ਼ ਦਾਖਲ ਕਰਨੇ ਬੰਦ ਕਰ ਦਿੱਤੇ ਹਨ ਤੇ ਹੋਰ ਪ੍ਰਮੁੱਖ ਹਸਪਤਾਲਾਂ ਵਿੱਚੋਂ ਸੀ ਐਮ ਸੀ, ਸਤਿਗੁਰੂ ਪ੍ਰਤਾਪ ਸਿੰਘ ਫਾਰਟਿਸ ਹਸਪਤਾਲ, ਮੋਹਨ ਦੇਈ ਓਸਵਾਲ ਤੇ ਹੋਰ ਛੋਟੇ-ਵੱਡੇ ਹਸਪਤਾਲਾਂ ਵਿੱਚਭਰੇ ਹੋਣਵਾਲੀ ਹਾਲਤ ਹੈ। ਬਹੁਤੇ ਹਸਪਤਾਲ ਵਾਧੂ ਬੈਡ ਲਾ ਕੇ ਵੀ ਸਾਰੇ ਮਰੀਜ਼ ਦਾਖਲ ਕਰਨ ਦੀ ਪੁਜ਼ੀਸ਼ਨ ਵਿੱਚ ਨਹੀਂ ਹਨ।

ਸਿਹਤ

ਹਰੀਆਂ ਸਬਜ਼ੀਆਂ ਖਾਣ ਨਾਲ ਯਾਦਾਸ਼ਤ ਤੇਜ਼ ਹੋ ਸਕਦੀ ਹੈ

Published

on

green vegetables

ਵਾਸ਼ਿੰਗਟਨ, 20 ਜੂਨ – ਚੰਗੀ ਸਿਹਤ ਅਤੇ ਬਿਮਾਰੀਆਂ ਤੋਂ ਬਚਾਅ ਵਿੱਚ ਹਰੀਆਂ ਸਬਜ਼ੀਆਂ ਤੇ ਫਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਤਰ੍ਹਾਂ ਦੇ ਖਾਣ-ਪੀਣ ਨਾਲ ਨਾ ਸਿਰਫ ਯਾਦਾਸ਼ਤ ਸੁਧਰ ਸਕਦੀ ਹੈ, ਬਲਕਿ ਦਿਲ ਦੀ ਸਿਹਤ ਵੀ ਦਰੁਸਤ ਹੋਣ ਬਾਰੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ।
ਇੱਕ ਨਵੇਂ ਅਧਿਐਨ ਮੁਤਾਬਕ ਹਰੀਆਂ ਪੱਤੇਦਾਰ ਸਬਜ਼ੀਆਂ, ਫਲਾਂ ਤੇ ਸਾਬਤ ਅਨਾਜ ਵਰਤਣ ਨਾਲ ਵੱਧ ਫੈਟ ਵਾਲੀਆਂ ਖੁਰਾਕੀ ਵਸਤਾਂ ਅਤੇ ਮੀਟ ਆਦਿ ਦੀ ਵਰਤੋਂ ਵਿੱਚ ਕਮੀ ਕਰਨ ਨਾਲ ਹਾਰਟ ਫੇਲ੍ਹ ਦਾ ਖਤਰਾ ਘੱਟ ਹੋ ਸਕਦਾ ਹੈ। ਏਨਹੀ ਨਹੀਂ, ਯਾਦਾਸ਼ਤ ਕਮਜ਼ੋਰ ਹੋਣ ਅਤੇ ਡਿਮੈਂਸ਼ੀਆ ਦਾ ਖਤਰਾ ਵੀ ਘੱਟ ਹੋ ਸਕਦਾ ਹੈ।ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਦੇ ਖੋਜਕਾਰਾਂ ਵੱਲੋਂ ਨਿਊਟ੍ਰੀਸ਼ਨ ਹਾਰਟ ਫੇਲੀਅਰ ਮੈਗਜ਼ੀਨ ਵਿੱਚ ਅਧਿਐਨ ਦੇ ਨਤੀਜੇ ਛਾਪੇ ਗਏ ਹਨ। ਇਸ ਮੁਤਾਬਕ ਅਮਰੀਕਾ ਵਿੱਚ 65 ਲੱਖ ਤੋਂ ਵੱਧ ਲੋਕਾਂ ਨੂੰ ਹਾਰਟ ਫੇਲ੍ਹ ਦੀ ਸਮੱਸਿਆ ਹੁੰਦੀ ਹੈ ਤੇ ਇਸ ਦਾ ਦੂਸਰੇ ਅੰਗਾਂ ਉੱਤੇ ਅਸਰ ਹੁੰਦਾ ਹੈ। ਹਾਰਟ ਫੇਲ੍ਹ ਦੇ ਖਤਰੇ ਤੋਂ ਬਚਾਅ ਲਈ ਪਲਾਂਟ ਬੇਸਡ ਫੂਡ ਦੀ ਵੱਧ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ। ਏਦਾਂ ਦੇ ਖਾਣੇ ਵਿੱਚ ਉਹ ਵਸਤਾਂ ਸ਼ਾਮਲ ਹੁੰਦੀਆਂ ਹਨ, ਜੋ ਸਿੱਧੀਆਂਦਰਖਤਾਂ-ਪੌਦਿਆਂ ਤੋਂ ਮਿਲਦੀਆਂ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਬੇਰੀ ਦੀ ਵੱਧ ਵਰਤੋਂ ਕਰਨ ਨਾਲ ਵਧ ਫੈਟ ਵਾਲੀਆਂ ਚੀਜ਼ਾਂ ਅਤੇ ਮੀਟ ਆਦਿ ਦੀ ਵਰਤੋਂ ਵਿੱਚ ਕਮੀ ਲਿਆਉਣ ਨਾਲ ਦਿੱਲ ਦੀ ਸਿਹਤ ਉੱਤੇ ਹਾਂ ਪੱਖੀ ਅਸਰ ਪਾਇਆ ਗਿਆ ਹੈ। ਉਨ੍ਹਾਂ 2512 ਵਲੰਟੀਅਰਾਂ ਦੇ ਖਾਣ-ਪੀਣ ਦੇ ਵੇਰਵੇ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਇਹ ਸਿੱਟਾ ਕੱਢਿਆ ਹੈ।

Continue Reading

ਸਿਹਤ

ਬਿਨਾਂ ਮਾਸਕ ਲਾਏ ਗੱਲਬਾਤ ਕਰਨ ਨਾਲ ਕੋਰੋਨਾ ਫੈਲ ਸਕਦੈ

Published

on

mask

ਨਿਊ ਯਾਰਕ, 10 ਜੂਨ – ਇੱਕ ਖੋਜ ਅਨੁਸਾਰ ਸੀਮਿਤ ਥਾਵਾਂ ਉਤੇ ਬਿਨਾਂ ਮਾਸਕ ਦੇ ਬੋਲਣ ਨਾਲ ਐਸ ਏ ਆਰ ਐਸ ਕੋਵ 2 ਫੈਲਣ ਦਾ ਸਭ ਤੋਂ ਵੱਧ ਖਤਰਾ ਹੈ, ਜੋ ਵਾਇਰਸ ਕੋਵਿਡ-19 ਦਾ ਕਾਰਨ ਬਣਦਾ ਹੈ।
ਜਰਨਲ ਆਫ ਇੰਟਰਨਲ ਮੈਡੀਸਨ ਵਿੱਚ ਛਪੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਬੋਲਣ ਵੇਲੇ ਅਲੱਗ-ਅਲੱਗ ਆਕਾਰ ਦੀਆਂ ਸਾਹ ਦੀਆਂ ਬੂੰਦਾਂ ਨਿਕਲਦੀਆਂ ਹਨ, ਜੋ ਅਲੱਗ-ਅਲੱਗ ਮਾਤਰਾ ਮਾਤਰਾ ਵਿੱਚ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਜ਼ਿਆਦਾਤਰ ਸਬੰਧਤ ਮੱਧਮ ਆਕਾਰ ਦੀਆਂ ਬੂੰਦਾਂ ਹਨ, ਜੋ ਕਾਫੀ ਮਿੰਟਾਂ ਦੇ ਲਈ ਹਵਾ ਵਿੱਚ ਰਹਿੰਦੀਆਂ ਹਨ ਅਤੇ ਸਾਹ ਰਾਹੀਂ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਮੈਰੀਲੈਂਡ ਵਿੱਚ ਯੂ ਐਸ ਨੈਸ਼ਨਲ ਇੰਸਟੀਚਿਊਟ ਆਫ ਡਾਇਬਟੀਜ਼ ਐਂਡ ਡਾਇਜੈਸਟਿਵ ਐਂਡ ਕਿਡਨੀ ਡਿਜੀਜ ਦੇ ਐਡਰੀਆਨ ਬੈਕਸ ਨੇ ਕਿਹਾ, ਅਸੀਂ ਸਭ ਨੇ ਦੇਖਿਆ ਹੈ ਕਿ ਜਦ ਲੋਕ ਗੱਲ ਕਰਦੇ ਹਨ ਤਾਂ ਥੁੱਕ ਦੀਆਂ ਕੁਝ ਬੂੰਦਾਂ ਉਡਦੀਆਂ ਹਨ, ਪਰ ਹਜ਼ਾਰਾਂ ਅਤੇ ਛੋਟੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਬੈਕਸ ਨੇ ਕਿਹਾ, ਜਦ ਪਾਣੀ ਅਜਿਹੇ ਭਾਸ਼ਣ ਵਾਲੇ ਸੰਭਾਵੀ ਰੂਪ ਵਿੱਚ ਵਾਇਰਸ ਨਾਲ ਭਰਪੂਰ ਬੂੰਦਾਂ ਨਾਲ ਪ੍ਰਦੂਸ਼ਿਤ ਹੋ ਜਾਂਦਾ ਹੈ ਤਾਂ ਉਹ ਧੂੰਏਂ ਵਾਂਗ ਹਵਾ ਵਿੱਚ ਮਿੰਟਾਂ ਤਕ ਤੈਰਦੇ ਹਨ, ਜਿਸ ਨਾਲ ਦੂਸਰਿਆਂ ਨੂੰ ਖਤਰਾ ਹੁੰਦਾ ਹੈ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਮਗਰੋਂ ਖੋਜਕਾਰਾਂ ਨੇ ਤਰਕ ਦਿੱਤਾ ਕਿ ਕੋਵਿਡ-19 ਹਵਾਈ ਨਹੀਂ ਸੀ। ਯੂ ਐਸ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ ਡੀ ਸੀ) ਨੇ ਮਈ ਵਿੱਚ ਐਲਾਨ ਕੀਤਾ ਸੀ ਕਿ ਸਾਹ ਤਰਲ ਪਦਾਰਥ ਦੇ ਸੰਪਰਕ ਵਿੱਚ ਬਹੁਤ ਮਹੀਨ ਸਾਹ ਦੀਆਂ ਬੂੰਦਾਂ ਅਤੇ ਏਅਰਸੋਲ ਕਣ ਹਵਾ ਵਿੱਚ ਮੌਜੂਦ ਹੁੰਦੇ ਹਨ ਅਤੇ ਜੋ ਵਾਇਰਸ ਲੈ ਜਾਂਦੇ ਹਨ।

Read More Punjabi Newspaper

Continue Reading

ਸਿਹਤ

ਕੋਰੋਨਾ ਫੇਫੜਿਆਂ ਉਤੇ ਗਹਿਰਾ ਅਸਰ ਪਾ ਸਕਦੈ

Published

on

Corona

ਬ੍ਰਿਟੇਨ, 28 ਮਈ – ਕੋਰੋਨਾ ਵਾਇਰਸ (ਕੋਵਿਡ-19) ਦਾ ਸਭ ਤੋਂ ਵੱਧ ਫੇਫੜਿਆਂ ਉਤੇ ਅਸਰ ਪੈਂਦਾ ਹੈ। ਇਸ ਦਾ ਨਵੀਂ ਖੋਜ ਤੋਂ ਪਤਾ ਲੱਗਾ ਹੈੈ। ਵਿਗਿਆਨੀਆਂ ਨੂੰਕੋਰੋਨਾ ਪੀੜਤਾਂ ਦੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਬਾਅਦ ਵੀ ਫੇਫੜਿਆਂ ਨੂੰ ਲਗਾਤਾਰ ਨੁਕਸਾਨ ਪਹੁੰਚਣ ਦੇ ਲੱਛਣਾਂ ਦਾ ਪਤਾ ਲੱਗਾ ਹੈ।
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਸ਼ੇਫੀਲਡ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਸੀਟੀ ਸਕੈਨ ਅਤੇ ਕਲੀਨੀਕਲ ਟੈਸਟ ਨਾਲ ਇਸ ਦੀ ਪਛਾਣ ਨਹੀਂ ਹੋਈ। ਹਾਈਪਰਪੋਲਾਈਰਾਈਜ਼ਡ ਜੇਨਾਨ ਐਮ ਆਰ ਆਈ ਸਕੈਨ ਦੇ ਨਾਲ ਕੋਰੋਨਾ ਰੋਗੀਆਂ ਦੇ ਫੇਫੜਿਆਂ ਵਿੱਚ ਅਸਮਾਨਤਾ ਪਾਈ ਗਈ। ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਪਿੱਛੋਂ ਕਈ ਮਰੀਜ਼ਾਂ ਵਿੱਚ ਇਸ ਦੀ ਪਛਾਣ ਕੀਤੀ ਗਈ। ਕੁਝ ਮਰੀਜਾਂ ਨੂੰ ਨੌਂ ਮਹੀਨੇ ਬਾਅਦ ਫੇਫੜਿਆਂ ਨੂੰ ਨੁਕਸਾਨ ਹੋਇਆ ਹੈ। ਰੇਡੀਓਲਾਜੀ ਮੈਗਜ਼ੀਨ ਵਿੱਚ ਛਪੀ ਖੋਜ ਤੋਂ ਜ਼ਾਹਰ ਹੋਇਆ ਕਿ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ ਨੂੰ ਵੀ ਇਸੇ ਤਰ੍ਹਾਂ ਦਾ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਪੀੜਤਾਂ ਨੂੰ ਲੰਬੇ ਸਮੇਂ ਤੱਕ ਸਾਹ ਫੁੱਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੋਜਕਾਰਾਂ ਨੇ ਇਹ ਕਿਹਾ ਕਿ ਇਸ ਦੀ ਪੁਸ਼ਟੀ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ। ਖੋਜ ਦੇ ਪ੍ਰਮੁੱਖ ਖੋਜਕਾਰ ਅਤੇ ਆਕਸਫੋਰਡ ਦੇ ਪ੍ਰੋਫੈਸਰ ਫਰਗਸ ਗਲੀਸਨ ਨੇ ਕਿਹਾ, ‘ਹਸਪਤਾਲ ਤੋਂ ਛੁੱਟੀ ਮਿਲਣ ਦੇ ਮਹੀਨਿਆਂ ਬਾਅਦ ਵੀ ਕਈ ਮਰੀਜ਼ਾਂ ਨੂੰ ਸਾਹ ਫੁੱਲਣ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਲੋਕਾਂ ਦੇ ਸੀਟੀ ਸਕੈਨ ਵਿੱਚ ਫੇਫੜਿਆਂ ਨੂੰ ਠੀਕ ਪਾਇਆ ਗਿਆ ਸੀ। ਇਹ ਨਤੀਜੇ ਸ਼ੁਰੂਆਤੀ ਹਨ। ਸਾਨੂੰ ਇਸ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਸਮਝਣ ਦੇ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ।’

Continue Reading

ਰੁਝਾਨ


Copyright by IK Soch News powered by InstantWebsites.ca