ਸਿਮਰਜੀਤ ਬੈਂਸ ਨੇ ਕਿਹਾ: ਬਾਦਲ ਦਲ ਦਾ ਚੰਡੀਗੜ੍ਹ ਵਿਖੇ ਰੋਜ਼ਾਨਾ ਧਰਨਾ 'ਚੋਰ ਮਚਾਵੇ ਸ਼ੋਰ' ਦੀ ਕਹਾਵਤ ਜਾਪਦੈ
Connect with us [email protected]

ਰਾਜਨੀਤੀ

ਸਿਮਰਜੀਤ ਬੈਂਸ ਨੇ ਕਿਹਾ: ਬਾਦਲ ਦਲ ਦਾ ਚੰਡੀਗੜ੍ਹ ਵਿਖੇ ਰੋਜ਼ਾਨਾ ਧਰਨਾ ‘ਚੋਰ ਮਚਾਵੇ ਸ਼ੋਰ’ ਦੀ ਕਹਾਵਤ ਜਾਪਦੈ

Published

on

ਲੁਧਿਆਣਾ, 11 ਅਗਸਤ – ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਤਰਨ ਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਦੋਸ਼ੀ ਕਾਂਗਰਸ ਨੂੰ ਦੱਸ ਕੇ ਬਾਦਲ ਅਕਾਲੀ ਦਲ ਦੇ ਆਗੂ ਚੰਡੀਗੜ੍ਹ ਵਿਖੇ ਰੋਜ਼ਾਨਾ ਧਰਨਾ ਲਾ ਕੇ ‘ਚੋਰ ਮਚਾਵੇ ਸ਼ੋਰ’ ਵਾਲੀ ਕਹਾਵਤ ਸਾਬਤ ਕਰ ਰਹੇ ਹਨ।

ਸਿਮਰਜੀਤ ਸਿੰਘ ਬੈਂਸ ਨੇ ਕੱਲ੍ਹ ਏਥੇ ਕਿਹਾ ਕਿ ਅਕਾਲੀ ਸਰਕਾਰ ਦੇ 10 ਸਾਲਾ ਰਾਜ ਦੌਰਾਨ 2010 ਵਿੱਚ ਟਾਂਡਾ ਅਤੇ ਦਸੂਹਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਦੇ ਕਰੀਬ ਮੌਤਾਂ ਹੋਈਆਂ ਸਨ ਤੇ ਇਨ੍ਹਾਂ ਦੇ ਰਾਜ ਸਮੇਂ ਕਈ ਹੋਰ ਵੀ ਮੌਤਾਂ ਸ਼ਰਾਬ ਪੀਣ ਨਾਲ ਹੋਈਆਂ ਸਨ। ਓਦੋਂ ਕਾਂਗਰਸੀ ਧਰਨੇ-ਪ੍ਰਦਰਸ਼ਨ ਅਤੇ ਬਿਆਨਬਾਜ਼ੀ ਕਰਦੇ ਸਨ।

ਬੈਂਸ ਨੇ ਕਿਹਾ ਕਿ ਚਿੱਟੇ ਦੀ ਸ਼ੁਰੂਆਤ ਅਕਾਲੀ ਸਰਕਾਰ ਦੇ ਸਮੇਂ ਹੋਈ ਸੀ, ਜੇ ਸਰਕਾਰਾਂ ਚਾਹੁਣ ਤਾਂ ਸੂਈ ਦੀ ਨੋਕ ਜਿੰਨਾ ਨਸ਼ਾ ਪੰਜਾਬ ਵਿੱਚ ਨਹੀਂ ਵਿਕ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਲੰਬੇ ਸਮੇਂ ਤੱਕ ਸਥਿਤੀਆਂ ਨਹੀਂ ਬਦਲੀਆਂ, ਕੇਵਲ ਧਰਨੇ-ਪ੍ਰਦਰਸ਼ਨ ਤੇ ਬਿਆਨਬਾਜ਼ੀ ਬਦਲੀ ਹੈ।

ਅਕਾਲੀਆਂ ਨੂੰ ਪਹਿਲਾਂ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਚਿੱਟੇ ਦੇ ਨਸ਼ੇ ਨੇ ਪੰਜਾਬ ਦੇ ਕਿੰਨੇ ਮਾਵਾਂ ਦੇ ਪੁੱਤ ਮਾਰ ਦਿੱਤੇ ਹਨ। ਅਕਾਲੀ ਡਰਾਮਾ ਕਰਕੇ ਇਹ ਨਾ ਸੋਚਣ ਕਿ 2022 ‘ਚ ਉਨ੍ਹਾਂ ਦੀ ਸਰਕਾਰ ਬਣ ਜਾਵੇਗੀ। ਲੋਕ ਭਲੀ-ਭਾਂਤ ਜਾਣਦੇ ਹਨ ਕਿ 10 ਸਾਲ ਅਕਾਲੀ ਸਰਕਾਰ ਅਤੇ ਚਾਰ ਸਾਲ ਕਾਂਗਰਸ ਦੀ ਸਰਕਾਰ ਨੇ ਕੀ ਕੀਤਾ ਹੈ।

ਰੇਤ ਮਾਫੀਆ, ਸ਼ਰਾਬ ਮਾਫੀਆ, ਚਿੱਟੇ ਦੇ ਨਸ਼ੇ ਦੇ ਵਪਾਰੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਵਲ ਨੌਟੰਕੀ ਹੀ ਕਰਦੇ ਹਨ।

ਰਾਜਨੀਤੀ

ਚਰਨਜੀਤ ਸਿੰਘ ਚੰਨੀ ਕੱਲ੍ਹ 11 ਵਜੇ CM ਅਹੁਦੇ ਦੀ ਚੁਕਣਗੇ ਸਹੁੰ

Published

on

Charanjit Singh Channi

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੇ ਨਾਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਖ਼ਤਮ ਹੋ ਗਈ ਹੈ। ਵਿਧਾਇਕਾਂ ਦੀ ਨਬਜ਼ ਟਟੋਲਣ ਤੋਂ ਬਾਅਦ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਦਰਕਿਨਾਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਕਾਂਗਰਸ ਹਾਈਕਮਾਨ ਨੇ ਇਕ ਦਲਿਤ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਰਾਜਪਾਨ ਨਾਲ ਮੁਲਾਕਾਤ ਕਰਨ ਤੋੰ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਕੱਲ ਸਵੇਰੇ 11 ਵਜੇ ਸਹੁ ਚੁੱਕ ਸਮਾਰੋਹ ਹੋਵੇਗਾ ਅਤੇ ਉਸ ਤੋਂ ਬਾਅਦ ਕੈਬਨਿਟ ਕਿਵੇਂ ਹੋਵੇਗੀ ਇਸ ‘ਤੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਅਹੁਦੇ ਵਜੋਂ ਕੱਲ ਸਵੇਰੇ 11 ਵਜੇ ਸਹੁੰ ਚੁੱਕਣਗੇ।

Read More Latest Punjabi News

Continue Reading

ਰਾਜਨੀਤੀ

ਅਸਤੀਫ਼ੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ- ‘ਨਵਜੋਤ ਸਿੱਧੂ ਨੂੰ ਬਤੌਰ CM ਨਹੀਂ ਕਰਾਂਗਾ ਸਵੀਕਾਰ’

Published

on

Captain-Amrinder-Navjot-Sidhu

ਚੰਡੀਗੜ੍ਹ: ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦੇਣ ਮਗਰੋਂ ਕੈਪਟਨ ਅਮਰਿੰਦਰ ਦਾ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਕੈਪਟਨ ਨੇ ਅਖਿਆ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ CM ਵਜੋਂ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਇਕ ਵਿਭਾਗ ਤਾਂ ਚਲਾ ਨਹੀਂ ਸਕਿਆ, ਪੰਜਾਬ ਕਿਵੇਂ ਚਲਾਏਗਾ।
ਕੈਪਟਨ ਨੇ ਅੱਗੇ ਕਿਹਾ ਕਿ, “ਮੈਂ ਪਿੱਛੇ ਹਟਣ ਵਾਲਿਆਂ ਵਿਚੋਂ ਨਹੀਂ ਹਾਂ, ਮੈਂ ਵੀ ਫੌਜੀ ਹਾਂ। ਸਭ ਕੁੱਝ ਵਾਹਿਗੁਰੂ ਦੇ ਹੱਥ ਹੈ, ਉਸਨੇ ਹੀ ਸਭ ਕੁੱਝ ਕਰਾਉਣਾ ਹੈ।” ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਸਿਆਸਤ ਨਹੀਂ ਆਉਂਦੀ ਜਾਂ ਉਹ ਝੂਠ ਬੋਲਦਾ ਹੈ। ਉਨ੍ਹਾਂ ਕਿਹਾ ਕਿ 13 ਸਾਲ ਅਕਾਲੀ ਦਲ ਕਰ ਕੇ ਮੇਰੇ ਖਿਲਾਫ਼ ਕੇਸ ਚਲਦੇ ਰਹੇ ਅਤੇ ਅਸੈਂਬਲੀ ਤੋਂ ਮੈਨੂੰ ਬਾਹਰ ਕੀਤਾ ਗਿਆ। ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਉਨ੍ਹਾਂ ਨਾਲ ਸਾਂਝ ਕਿਵੇਂ ਪਾ ਸਕਦਾ ਹਾਂ।
ਕੈਪਟਨ ਨੇ ਕਿਹਾ ਕਿ ੳੇੁਨ੍ਹਾਂ ਦੇ ਭਵਿੱਖ ਦੇ ਰਸਤੇ ਖੁਲ੍ਹੇ ਹਨ ਅਤੇ ਉਹ ਆਪਣੇ 52 ਸਾਲਾਂ ‘ਚ ਬਣਾਏ ਦੋਸਤਾਂ ਨਾਲ ਸਲਾਹ ਮਸ਼ਵਰਾ ਕਰ ਕੇ ਅੱਗੇ ਦੀ ਰਣਨੀਤੀ ਉਲੀਕਣਗੇ। ਇਸ ਦੌਰਾਨ ਕੈਪਟਨ ਨੇ ਸਾਫ਼ ਕੀਤਾ ਕਿ ਉਹਨ੍ਹਾਂ ਪਹਿਲਾਂ ਹੀ ਆਪਣੇ ਅਸਤੀਫ਼ੇ ਬਾਰੇ ਪਾਰਟੀ ਨੂੰ ਅਤੇ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ।

Read More Latest Politics News

Continue Reading

ਰਾਜਨੀਤੀ

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਮਨਜ਼ੂਰ

Published

on

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ ਲੰਮੇ ਸਮੇਂ ਤੋਂ ਵਿਵਾਦ ‘ਚ ਰਹਿਣ ਵਾਲੇ ਗੁਰਦਾਸ ਮਾਨ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।ਗੁਰਦਾਸ ਮਾਨ ਨੇ ਮਾਮਲੇ ‘ਚ ਗਿ੍ਰਫ਼ਤਾਰੀ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦਿਆਂ ਉਨ੍ਹਾਂ ਅਗਾਉ ਜ਼ਮਾਨਤ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੁਣ ਦਾ ਮਾਮਲਾ ਦਰਜ ਹੋਇਆ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca