ਸਾਈਬਰ ਹਮਲੇ ਰੋਕਣ ਲਈ ਯੂਰਪੀ ਯੂਨੀਅਨ ਨੇ ਪਹਿਲੀ ਵਾਰ ਚਾਰ ਦੇਸ਼ਾਂ ਉੱਤੇ ਰੋਕਾਂ ਲਾਈਆਂ
Connect with us [email protected]

ਕਾਰੋਬਾਰ

ਸਾਈਬਰ ਹਮਲੇ ਰੋਕਣ ਲਈ ਯੂਰਪੀ ਯੂਨੀਅਨ ਨੇ ਪਹਿਲੀ ਵਾਰ ਚਾਰ ਦੇਸ਼ਾਂ ਉੱਤੇ ਰੋਕਾਂ ਲਾਈਆਂ

Published

on

ਬ੍ਰਸੇਲਸ, 31 ਜੁਲਾਈ, -ਲਗਾਤਾਰ ਹੁੰਦੇ ਸਾਈਬਰ ਹਮਲਿਆਂ ਦੀ ਵੱਡੀ ਚਿੰਤਾ ਵਿੱਚ ਅਠਾਈ ਦੇਸ਼ਾਂ ਦੇ ਸੰਗਠਨ ਯੂਰਪੀਨ ਯੂਨੀਅਨ (ਈ ਯੂ) ਨੇ ਅੱਜ ਵੱਡਾ ਐਕਸ਼ਨ ਲਿਆ ਤੇ ਸਾਈਬਰ ਜਾਸੂਸੀ ਲਈ ਰੂਸ, ਚੀਨ ਤੇ ਉੱਤਰੀ ਕੋਰੀਆ ਵੱਲ ਨਿਸ਼ਾਨਾ ਸਾਧਿਆ ਹੈ।

ਯੂਰਪੀਨ ਯੂਨੀਅਨ ਨੇ ਰੂਸ ਦੇ ਫੌਜੀ ਏਜੰਟਾਂ, ਚੀਨੀ ਸਾਈਬਰ ਜਾਸੂਸਾਂ ਤੇ ਉੱਤਰੀ ਕੋਰੀਆਈ ਫਰਮਾਂਤੇ ਸੰਗਠਨਾਂ ਉੱਤੇ ਦੋਸ਼ ਲਾ ਕੇ ਜਿਨ੍ਹਾਂ 6 ਵਿਅਕਤੀਆਂ ਅਤੇ 3 ਗਰੁੱਪਾਂ ਉੱਤੇ ਪਾਬੰਦੀ ਲਾਈ ਹੈ, ਉਨ੍ਹਾਂ ਵਿਚ ਰੂਸ ਦੇ ਜੀ ਆਰ ਯੂ ਮਿਲਟਰੀ ਇੰਟੈਲੀਜੈਂਸ ਏਜੰਸੀ ਵੀ ਸ਼ਾਮਲ ਹੈ।

ਇਸ ਸੰਬੰਧ ਵਿੱਚ ਯੂਰਪੀ ਯੂਨੀਅਨ ਦੇ ਹੈਡਕੁਆਰਟਰ ਨੇ ਬਿਆਨਜਾਰੀ ਕਰ ਕੇਇਨ੍ਹਾਂ ਦੇਸ਼ਾਂ ਤੇ ਲੋਕਾਂ ਨੂੰ ਸਾਲ 2017 ਦੇ ‘ਵਾਨਾ ਕ੍ਰਾਏ’ ਰੈਨਸਮਵੇਅਰ ਅਤੇ ‘ਨਾਟਪੇਟਯਾ’ ਮਾਲਵੇਅਰ ਹਮਲਿਆਂ ਅਤੇ ‘ਕਲਾਊਡ ਹਾਪਰ’ ਸਾਈਬਰ ਜਾਸੂਸੀ ਦੀ ਮੁਹਿੰਮ ਲਈ ਜ਼ਿੰਮੇਵਾਰ ਕਿਹਾ ਹੈ। ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਫ ਬੋਰੇਲ ਨੇ ਅੱਜ ਏਥੇ ਕਿਹਾ ਕਿ ਇਨ੍ਹਾਂ ਸਾਰੇਲੋਕਾਂ ਉੱਤੇ ਯਾਤਰਾਕਰਨ, ਜਾਇਦਾਦਾਂ ਦੇ ਲੈਣ-ਦੇਣ ਅਤੇ ਕੰਪਨੀਆਂ ਤੇ ਬਾਡੀਜ਼ ਦੀ ਜਾਇਦਾਦ ਦੇ ਟਰਾਂਸਫਰ ਉੱਤੇ ਰੋਕ ਲਾ ਦਿੱਤੀ ਗਈ ਹੈ।

ਇਸਦੇ ਨਾਲ ਹੀ ਇਨ੍ਹਾਂ ਲੋਕਾਂ ਅਤੇ ਕੰਪਨੀਆਂ ਅਤੇ ਬਾਡੀਜ਼ ਨੂੰ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਫੰਡ ਹਾਸਲ ਕਰਵਾਉਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਰੂਸ ਦੀ ਜੀ ਆਰ ਯੂ ਦੇ ਮੈਂਬਰਾਂ ਵਜੋਂ ਪਛਾਣੇ ਗਏ 4 ਰੂਸੀ ਨਾਗਰਿਕਾਂ ਉੱਤੇ ਨੀਦਰਲੈਂਡ ਵਿੱਚ ‘ਪ੍ਰੋਹਿਬਿਸ਼ਨ ਆਫ ਕੈਮੀਕਲ ਵੈਪਨਸ’ ਜਾਂ ਓ ਪੀ ਸੀ ਡਬਲਯੂ ਦਾ ਵਾਈ-ਫਾਈ ਨੈੱਟਵਰਕ ਹੈਕ ਕਰਨ ਦਾ ਦੋਸ਼ ਹੈ।

ਇਸ ਸੰਗਠਨ ਨੇ ਸੀਰੀਆ ਵਿੱਚ ਕੈਮੀਕਲ ਹਥਿਆਰਾਂ ਦੀ ਵਰਤੋਂ ਦੀ ਜਾਂਚ ਕੀਤੀ ਅਤੇ 2018 ਵਿੱਚ ਇੱਕ ਹਮਲੇ ਨੂੰ ਡੱਚ ਅਧਿਕਾਰੀਆਂ ਨੇ ਅਸਫਲ ਕਰ ਦਿੱਤਾ ਸੀ।

ਜਨਰਲ ਸਟਾਫ ਆਫ ਰਸ਼ੀਅਨ ਆਰਮਡ ਫੋਰਸਿਜ਼ (ਜੀ ਆਰ ਯੂ) ਉੱਤੇ’ ਨੋਟਪੇਟਿਆ’ ਦੇ ਸੰਬੰਧ ਵਿੱਚ ਵੀ ਰੋਕ ਲਾਈ ਗਈ ਹੈ, ਕਿਉਂਕਿ ਉਸ ਨੇ ਯੂਕਰੇਨ ਨਾਲ ਕਾਰੋਬਾਰ ਕਰਦੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਨਾਲ ਦੁਨੀਆ ਭਰ ਵਿੱਚ ਅਰਬਾਂ ਡਾਲਰ ਨੁਕਸਾਨ ਹੋਇਆ ਸੀ। ਸਾਲ 2015 ਅਤੇ 2016 ਵਿੱਚ ਯੂਕਰੇਨ ਦੀ ਪਾਵਰ ਗ੍ਰਿਡ ਉੱਤੇ ਸਾਈਬਰ ਹਮਲੇ ਵੀ ਹੋਏ ਸਨ।

ਪਾਬੰਦੀ ਹੇਠ ਲਿਆਂਦੇ ਗਏ 2 ਚੀਨੀਆਂ ਉੱਤੇ ‘ਆਪ੍ਰੇਸ਼ਨ ਕਲਾਊਡ ਹਾਪਰ’ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ, ਜਿਸ ਬਾਰੇ ਯੂਰਪੀ ਯੂਨੀਅਨ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਕਲਾਊਡ ਸੇਵਾ ਪ੍ਰੋਵਾਈਡਰਜ਼ ਦੇ ਰਾਹੀਂ 4 ਟਾਪੂਆਂ ਦੀਆਂ ਕੰਪਨੀਆਂ ਨੂੰ ਪ੍ਰਭਾਵਿਤ ਕੀਤਾ ਤੇ ਕਾਰੋਬਾਰੀ ਪੱਖ ਤੋਂ ਸੰਵੇਦਨਸ਼ੀਲ ਡਾਟਾ ਤੱਕ ਸੰਨ੍ਹ ਲਾਉਣ ਦਾ ਰਾਹ ਬਣਾਇਆ ਸੀ, ਜਿਸ ਦੇ ਕਾਰਨ ਬਹੁਤ ਸਾਰਾ ਆਰਥਿਕ ਨੁਕਸਾਨ ਹੋਇਆ ਸੀ।

ਇਸ ਤੋਂ ਬਿਨਾ ਉੱਤਰ ਕੋਰੀਆ ਦੀ ਕੰਪਨੀ ਚੋਸੂਨ ਐਕਸਪੋ ਉੱਤੇ ਪਾਬੰਦੀ ਲਾ ਦਿੱਤੀ ਹੈ, ਜਿਸਬਾਰੇ ਦੱਸਿਆ ਹੈ ਕਿ ਉਸਨੇ ਵਾਨਾਕ੍ਰਾਯ ਸਾਈਬਰ ਹਮਲਿਆਂ, ਸੋਨੀ ਪਿਕਚਰਸ ਦੀ ਹੈਕਿੰਗ ਅਤੇ ਵੀਅਤਨਾਮੀ ਅਤੇ ਬੰਗਲਾਦੇਸ਼ੀ ਬੈਂਕਾਂ ਦੀ ਸਾਈਬਰ ਲੁੱਟ ਵਿੱਚ ਮਦਦ ਕੀਤੀ ਹੈ।

ਕਾਰੋਬਾਰ

ਰਿਜ਼ਰਵ ਬੈਂਕ ਨੇ ਕਿਹਾ :ਏ ਟੀ ਐਮ ਵਿੱਚ ਜੇ ਨਕਦੀ ਨਾ ਹੋਈ ਤਾਂ ਬੈਂਕ ਉਤੇ 10,000 ਰੁਪਏ ਜੁਰਮਾਨਾ ਲੱਗੇਗਾ

Published

on

reserve bank

ਮੁੰਬਈ, 11 ਅਗਸਤ – ਭਾਰਤ ਵਿੱਚ ਕਿਸੇ ਏ ਟੀ ਐਮ ਵਿੱਚ ਲੋੜੀਂਦੀ ਨਕਦੀ ਨਾ ਰੱਖਣਾ ਅੱਗੇ ਲਈ ਬੈਂਕਾਂ ਨੂੰ ਮਹਿੰਗਾ ਪਵੇਗਾ। ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਕਿਹਾ ਹੈ ਕਿ ਇਸ ਸਾਲ ਪਹਿਲੀ ਅਕਤੂਬਰ ਤੋਂ ਜੇ ਨਕਦੀ ਦੀ ਕਮੀ ਕਾਰਨ ਕਿਸੇ ਗਾਹਕ ਨੂੰ ਏ ਟੀ ਐਮ ਤੋਂ ਖਾਲੀ ਹੱਥ ਮੁੜਨਾ ਪਿਆ ਤਾਂ ਸਬੰਧਤ ਬੈਂਕ ਉੱਤੇਜੁਰਮਾਨਾ ਲਾਇਆ ਜਾਏਗਾ। ਇੱਕ ਸਰਕੂਲਰ ਵਿੱਚਆਰ ਬੀ ਆਈ ਨੇ ਕਿਹਾ ਹੈ ਕਿ ਹਰ ਬੈਂਕ ਦੇ ਏ ਟੀ ਐਮ ਵਿੱਚ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 10 ਘੰਟੇ ਤਕ ਨਕਦੀ ਦੀ ਕਮੀ ਮਨਜ਼ੂਰ ਹੈ, ਪਰ ਜੇ ਉਸ ਤੋਂ ਵੱਧ ਦੀ ਕਮੀ ਹੋਈ ਤਾਂ ਬੈਂਕ ਨੂੰ ਪ੍ਰਤੀ ਦਿਨ ਏ ਟੀ ਐਮ ਉੱਤੇ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।
ਇਸ ਸੰਬੰਧ ਵਿੱਚ ਆਰ ਬੀ ਆਈ ਦਾ ਕਹਿਣਾ ਹੈ ਕਿ ਇਸ ਨੀਤੀ ਦਾ ਮਕਸਦ ਏ ਟੀ ਐਮ ਵਿੱਚ ਨਕਦ ਪੈਸਿਆਂ ਦੀ ਕਮੀ ਨਾਲ ਹੋਣ ਵਾਲੀ ਦਿੱਕਤ ਤੋਂ ਗਾਹਕਾਂ ਨੂੰ ਛੁਟਕਾਰਾ ਦਿਵਾਉਣਾ ਹੈ। ਜਿਵੇਂ ਆਰ ਬੀ ਆਈ ਉੱਤੇ ਬੈਂਕ ਨੋਟ ਜਾਰੀ ਕਰਨ ਦੀ ਜ਼ਿੰਮੇਵਾਰੀ ਹੈ, ਉਸੇ ਤਰ੍ਹਾਂ ਬੈਂਕਾਂ ਉੱਤੇ ਦੇਸ਼ ਵਿੱਚ ਆਪਣੇ ਏ ਟੀ ਐਮ ਦੇ ਨੈਟਵਰਕ ਜ਼ਰੀਏ ਗਾਹਕਾਂ ਤਕ ਨੋਟ ਪੁਚਾਉਣ ਦੀ ਜ਼ਿੰਮੇਵਾਰੀ ਹੈ। ਇਸ ਲਈ ਬੈਂਕਾਂ ਅਤੇ ਵ੍ਹਾਈਟ ਲੇਬਲ ਏ ਟੀ ਐਮ (ਜਿਨ੍ਹਾਂ ਕੰਪਨੀਆਂ ਨੂੰ ਆਰ ਬੀ ਆਈ ਨੇ ਸਿਰਫ ਏ ਟੀ ਐਮ ਚਲਾਉਣ ਦਾ ਲਾਇਸੈਂਸ ਦਿੱਤਾ ਹੈ) ਆਪਰੇਟਰਾਂ ਨੂੰ ਆਪਣਾ ਸਿਸਟਮ ਮਜ਼ਬੂਤ ਰੱਖਣਾ ਹੋਵੇਗਾ। ਉਨ੍ਹਾਂ ਨੂੰ ਯਕੀਨੀ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਹੇਠਲੇ ਕਿਸੇ ਏ ਟੀ ਐਮ ਵਿੱਚ ਨਕਦੀ ਦੀ ਕਦੇ ਕਮੀ ਨਹੀਂ ਹੋਵੇਗੀ।ਆਰ ਬੀ ਆਈ ਨੇ ਕਿਹਾ ਕਿ ਏ ਟੀ ਐਮ ਵਿੱਚ ਨਕਦੀ ਦੀ ਕਮੀ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਏਗਾ ਅਤੇ ਬੈਂਕਾਂ ਉੱਤੇ ਕਰੰਸੀ ਜੁਰਮਾਨਾ ਲੱਗੇਗਾ। ਜੇ ਕਿਸੇ ਵ੍ਹਾਈਟ ਲੇਬਲ ਏ ਟੀ ਐਮ ਵਿੱਚ ਨਕਦੀ ਦੀ ਕਮੀ ਮਿਲੀ ਤਾਂ ਜੁਰਮਾਨਾ ਉਸ ਬੈਂਕ ਉੱਤੇ ਲਗਾਇਆ ਜਾਏਗਾ, ਜਿਸ ਨਾਲ ਉਸ ਕੰਪਨੀ ਦਾ ਏ ਟੀ ਐਮ ਵਿੱਚ ਰਕਮ ਪਾਉਣ ਦਾ ਸਮਝੌਤਾ ਹੈ।

Continue Reading

ਕਾਰੋਬਾਰ

ਕਰਜਾਈ ਅਨਿਲ ਅੰਬਾਨੀ ਦੀ ਇੱਕ ਹੋਰ ਕੰਪਨੀ 1629 ਕਰੋੜ ਰੁਪਏ ਵਿੱਚ ਵਿਕ ਗਈ

Published

on

makesh ambani

ਨਵੀਂ ਦਿੱਲੀ, 20 ਜੁਲਾਈ – ਬੁਰੀ ਤਰ੍ਹਾਂ ਕਰਜ਼ੇ ਵਿੱਚ ਡੁੱਬੇ ਹੋਏ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀਦੀਆਂ ਕੰਪਨੀਆਂ ਇੱਕ-ਇੱਕ ਕਰਕੇ ਵਿਕ ਰਹੀਆਂ ਹਨ। ਉਸ ਦੀ ਇੱਕ ਹੋਰ ਕੰਪਨੀ ਵਿਕ ਗਈ ਹੈ, ਜਿਸ ਦਾ ਨਾਂ ਰਿਲਾਇੰਸ ਕਮਰਸ਼ੀਅਲ ਫਾਈਨਾਂਸ (ਆਰ ਸੀ ਐਫ) ਹੈ।
ਮਿਲੀ ਜਾਣਕਾਰੀ ਮੁਤਾਬਕ ਆਰ ਸੀ ਐਫ ਨੂੰ ਕਰਜ਼ਾ ਦੇਣ ਵਾਲਿਆਂ ਨੇ ਦਿਵਾਲੀਆ ਪ੍ਰਕਿਰਿਆ ਹੇਠਸਾਲਵੇਸ਼ਨ ਯੋਜਨਾ ਮਨਜ਼ੂਰ ਕੀਤੀ ਹੈ। ਕਰਜ਼ਾ ਦੇਣ ਵਾਲਿਆਂ ਨੇ ਆਥਮ ਇਨਵੈਸਟਮੈਂਟ ਐਂਡ ਇੰਫ੍ਰਾਸਟ੍ਰਕਚਰ ਨੂੰ ਸਫਲ ਬੋਲੀਦਾਤਾ ਵਜੌਂ ਚੁਣਿਆ ਹੈ। ਰਿਲਾਇੰਸ ਕੈਪੀਟਲ ਨੇ ਦੱਸਿਆ ਕਿ ਆਥਮ ਇਨਵੈਸਟਮੈਂਟ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਨੂੰ 1629 ਕਰੋੜ ਰੁਪਏ ਵਿੱਚ ਪ੍ਰਾਪਤ ਕਰੇਗਾ। ਰਿਲਾਇੰਸ ਕਮਰਸ਼ੀਅਲ ਫਾਈਨਾਂਸ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਰਿਲਾਇੰਸ ਕੈਪੀਟਲ ਲਿਮਟਿਡ ਨਾਮੀਂ ਸਹਾਇਕ ਕੰਪਨੀ ਹੈ। ਰਿਲਾਇੰਸ ਕੈਪੀਟਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕਰਜ਼ਾ ਦੇਣ ਵਾਲਿਆਂ ਨੇ ਇੱਕ ਮੁਕਾਬਲਾ ਪ੍ਰਕਿਰਿਆ ਹੇਠ ਆਥਮ ਇਨਵੈਸਟਮੈਂਟ ਨੂੰ ਆਰ ਸੀ ਐਫ ਦੀ ਐਕਵਾਇਰਮੈਂਟ ਲਈ ਬੋਲੀਦਾ ਤਾ ਵਜੋਂ ਚੁਣਿਆ।ਆਰ ਸੀ ਐਫ ਲੋਨ ਅਗੇਂਸਟ ਪ੍ਰਾਪਰਟੀ, ਐਮ ਐਸ ਐਮ ਈ ਲੋਨ, ਇੰਫ੍ਰਾਸਟ੍ਰਕਚਰ ਫਾਇਨੈਸ਼ਿੰਗ, ਐਜ਼ੂਕੇਸ਼ਨ ਲੋਨ ਅਤੇ ਮਾਈਕ੍ਰੋ ਫਾਈਨਾਂਸ਼ੀਅਲ ਨਾਲ ਜੁੜੇ ਕਾਰੋਬਾਰ ਕਰਦੀ ਹੈ। ਰਿਲਾਇੰਸ ਕੈਪੀਟਲ ਨੇ ਕਿਹਾ ਕਿ ਆਰ ਸੀ ਐਫ ਨੂੰ ਖਰੀਦਣ ਲਈ ਕੁੱਲ 18 ਕੰਪਨੀਆਂ ਨੇ ਬੋਲੀ ਲਾਈ ਸੀ ਅਤੇ ਇਨ੍ਹਾਂ ਵਿੱਚੋਂ ਚਾਰ ਕੰਪਨੀਆਂ ਨੂੰ ਅੰਤਿਮ ਬੋਲੀ ਲਾਉਣ ਲਈ ਚੁਣਿਆ ਗਿਆ ਸੀ। ਰਿਲਾਇੰਸ ਕੈਪੀਟਲ ਉੱਤੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰਜ਼ਾ ਸੀ।

Read More Latest Punjabi News

Continue Reading

ਕਾਰੋਬਾਰ

ਸਵਿਟਜ਼ਰਲੈਂਡ ਤੋਂ ਭਾਰਤ ਨੂੰ ਸੋਨੇ ਦੀ ਇੰਪੋਰਟ `ਚ ਵਾਧਾ ਜਾਰੀ

Published

on

gold

ਨਵੀਂ ਦਿੱਲੀ, 20 ਜੁਲਾਈ – ਭਾਰਤ ਵੱਲੋਂ ਸਾਲ 2021 ਦੌਰਾਨ ਇੰਪੋਰਟ ਕੀਤੇ ਕੁੱਲ ਸੋਨੇ ਵਿੱਚੋਂ ਕਰੀਬ 50 ਫੀਸਦੀ ਸੋਨਾ ਸਵਿੱਟਜ਼ਰਲੈਂਡ ਤੋਂ ਇੰਪੋਰਟਆਇਆ ਹੈ। ਕੇਂਦਰੀ ਵਪਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2020-21 ਦੌਰਾਨ ਭਾਰਤ ਨੇ 34.6 ਅਰਬ ਡਾਲਰ ਦੇ ਸੋਨੇ ਦੀ ਇੰਪੋਰਟ ਕੀਤੀ ਅਤੇ ਇਸ ਵਿੱਚੋਂ 16.3 ਅਰਬ ਡਾਲਰ ਦਾ ਸੋਨਾ ਸਵਿੱਟਜ਼ਰਲੈਂਡ ਤੋਂ ਇੰਪੋਰਟ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਭਾਰਤ ਨੇ ਵਿੱਤੀ ਸਾਲ 2019-20 ਵਿੱਚ 28.2 ਅਰਬ ਡਾਲਰ ਸੋਨੇ ਦੀ ਇੰਪੋਰਟ ਕੀਤੀ ਸੀ, ਪਰ ਕੋਰੋਨਾ ਮਹਾਮਾਰੀ ਦੇ ਬਾਵਜੂਦ ਵਿੱਤੀ ਸਾਲ 2021 ਵਿੱਚ ਸੋਨੇ ਦੀ ਇੰਪੋਰਟ ਵਿੱਚ ਵਾਧਾ ਹੋਇਆ ਹੈ। ਪਿਛਲੇ ਸਾਲ ਦੌਰਾਨ ਸਿਰਫ਼ ਸਵਿੱਟਜ਼ਰਲੈਂਡ ਹੀ ਅਜਿਹਾ ਦੇਸ਼ ਸੀ, ਜਿੱਥੋਂ ਭਾਰਤ ਨੂੰ ਆਉਣ ਵਾਲੇ ਸ਼ਿਪਮੈਂਟ ਵਿੱਚ 7.8 ਫ਼ੀਸਦੀ ਦੀ ਤੇਜ਼ੀ ਆਈ। ਭਾਰਤ ਨੇ ਸਵਿੱਟਜ਼ਰਲੈਂਡ ਤੋਂ ਕੁੱਲ 18.2 ਅਰਬ ਡਾਲਰ ਦੀ ਸ਼ਿਪਮੈਂਟ ਕੀਤੀ ਅਤੇ ਇਸ ਵਿੱਚ ਮੁੱਖ ਹਿੱਸਾ ਸੋਨੇ ਦਾ ਸੀ।ਸੋਨੇ ਦੀ ਇੰਪੋਰਟ ਵਿੱਚ ਹੋਏ ਵਾਧੇ ਸਦਕਾ ਸਵਿੱਟਜ਼ਰਲੈਂਡ ਸਾਊਦੀ ਅਰਬ ਨੂੰ ਪਛਾੜ ਕੇ ਭਾਰਤ ਦਾ ਚੌਥਾ ਵੱਡਾ ਟ੍ਰੇਡ ਪਾਰਟਨਰ ਬਣ ਗਿਆ। ਇਸ ਦੌਰਾਨ ਚੀਨ ਤੋਂ ਹੋ ਰਹੀ ਇੰਪੋਰਟ ਵਿੱਚ 0.07 ਫੀਸਦੀ ਦੀ ਕਮੀ ਆਈ ਪਰ ਇਹ 65.21 ਅਰਬ ਡਾਲਰ ਦੀ ਇੰਪੋਰਟ ਨਾਲ ਭਾਰਤ ਦਾ ਮੁੱਖ ਇੰਪੋਰਟਰ ਦੇਸ਼ ਰਿਹਾ। ਭਾਰਤ ਨੂੰ ਸੋਨਾ ਭੇਜਣ ਵਾਲੇ ਦੇਸ਼ਾਂ ਵਿੱਚ ਅਮਰੀਕਾ ਦੂਜੇ ਅਤੇ ਦੁਬਈ ਤੀਜੇ ਨੰਬਰ ਉੱਤੇ ਹੈ। ਪਿਛਲੇ ਸਾਲ ਜਰਮਨੀ ਵੀ ਭਾਰਤ ਨੂੰ ਭੇਜਣ ਵਾਲੇ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ, ਜਦਕਿ ਇੰਡੋਨੇਸ਼ੀਆ ਇਸ ਸੂਚੀ ਤੋਂ ਬਾਹਰ ਹੋ ਗਿਆ।
ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਇੰਪੋਰਟਰ ਦੇਸ਼ ਹੈ ਜਦ ਕਿ ਸਵਿੱਟਜ਼ਰਲੈਂਡ ਸੋਨੇ ਨੂੰ ਰਿਫਾਈਨ ਕਰਨ ਦੇ ਪੱਖ ਤੋਂ ਪਹਿਲੇ ਨੰਬਰ ਉੱਤੇ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਸਵਿੱਟਜ਼ਰਲੈਂਡ ਤੋਂ ਸੋਨੇ ਦੀ ਇੰਪੋਰਟ ਲਗਾਤਾਰ ਵਧੀ ਹੈ। ਪਿਛਲੇ ਸਾਲ ਭਾਰਤ ਨੇ ਦੁਬਈ ਤੋਂ 4.19 ਅਰਬ ਡਾਲਰ ਸੋਨੇ ਦੀ ਇੰਪੋਰਟ ਕੀਤੀ, ਜਦ ਕਿ ਦੱਖਣੀ ਅਫਰੀਕਾ ਤੋਂ ਸੋਨੇ ਦੀ ਇੰਪੋਰਟ 2.5 ਅਰਬ ਡਾਲਰ ਰਹੀ।ਸਰਕਾਰ ਨੇ ਸੋਨੇ ਦੀ ਇੰਪੋਰਟ ਉੱਤੇ ਲੱਗਣ ਵਾਲੀ ਡਿਊਟੀ ਨੂੰ 12.5 ਫੀਸਦੀ ਤੋਂ ਘੱਟ ਕਰ ਕੇ 10 ਫੀਸਦੀ ਕਰ ਦਿੱਤਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca