ਸਹੁਰਿਆਂ ਨੂੰ ਫਸਾਉਣ ਲਈ ਆਪਣੇ ਘਰ ਦੇ 11 ਜੀਆਂ ਦਾ ਕਤਲ - ਇਕ ਸੋਚ
Connect with us [email protected]

ਅਪਰਾਧ

ਸਹੁਰਿਆਂ ਨੂੰ ਫਸਾਉਣ ਲਈ ਆਪਣੇ ਘਰ ਦੇ 11 ਜੀਆਂ ਦਾ ਕਤਲ

Published

on

Ex-serviceman killed

ਕਰਾਚੀ, 22 ਅਗਸਤ – ਪਾਕਿਸਤਾਨ ਦੇ ਸੂਬਾ ਸਿੰਧ ‘ਚ ਦਰਿੰਦਗੀ ਦੀ ਕਰਦਿਆਂ ਇੱਕ ਵਿਅਕਤੀ ਨੇ ਆਪਣੇ ਤਿੰਨ ਪੁੱਤਰਾਂ ਦੀ ਸਹਾਇਤਾ ਨਾਲ ਆਪਣੀ ਪਤਨੀ, ਤਿੰਨ ਪੁੱਤਰਾਂ, ਚਾਰ ਧੀਆਂ ਨੂੰਹ ਅਤੇ ਦੋ ਪੋਤੇ-ਪੋਤੀਆਂ ਸਮੇਤ ਆਪਣੇ ਹੀ ਪਰਵਾਰ ਦੇ 11 ਮੈਂਬਰਾਂ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਵਹਾਬਉਲਾ ਇਨਧਰ ਵਜੋਂ ਹੋਈ ਹੈ। ਮ੍ਰਿਤਕ ਬੱਚਿਆਂ ‘ਚੋਂ ਇੱਕ ਦੀ ਉਮਰ ਪੰਜ ਸਾਲ ਤੇ ਦੂਜੇ ਦੀ ਅੱਠ ਸਾਲ ਦੱਸੀ ਜਾ ਰਹੀ ਹੈ।
ਸ਼ਹਿਰ ਹਲਿਆਜਵੀ ਦੇ ਪਿੰਡ ਪਨੋ ਅਕੀਲ ਦੇ ਵਹਾਬਉਲਾ ਅਤੇ ਉਸ ਦੇ ਪੁੱਤਰਾਂ ਨੇ ਇਸ ਵਾਰਦਾਤ ਓਦੋਂ ਕੀਤੀ, ਜਦੋਂ ਪਰਵਾਰ ਦੇ ਸਭ ਮੈਂਬਰ ਰਾਤ ਨੂੰ ਗੂੜ੍ਹੀ ਨੀਂਦ ਸੁੱਤੇ ਹੋਏ ਸਨ। ਐਸ ਐਸ ਪੀ ਸੁਕੁਰ ਇਨਫਾਨ ਸੰਮੋ ਨੇ ਦੱਸਿਆ ਕਿ ਮ੍ਰਿਤਕਾਂ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਤਲਾਂ ਦੇ ਬਾਅਦ ਵਹਾਬਉਲਾ ਆਪਣੇ ਤਿੰਨ ਪੁੱਤਰਾਂ ਹਬੀਬੁੱਲਾ, ਦੁਰ ਮੁਹੰਮਦ ਤੇ ਹਿਜਬੁੱਲਹਾਲ ਸਮੇਤ ਫ਼ਰਾਰ ਹੋ ਕੇ ਆਦਿਲਪੁਰ (ਘੋਟਕੀ) ਚਲਾ ਗਿਆ, ਜਿੱਥੋਂ ਉਨ੍ਹਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਚਾਰਾਂ ਜਣਿਆਂ ਨੇ ਕਤਲੇਆਮ ਦੀ ਗੱਲ ਮੰਨਿਦਆਂ ਪੁਲਸ ਨੂੰ ਦੱਸਿਆ ਕਿ ਵਹਾਬਉਲਾ ਨੇ ਆਪਣੇ ਸਹੁਰਿਆਂ ਨਾਲ ਚੱਲ ਰਹੇ ਵਿਵਾਦ ਦੇ ਕਾਰਨ ਉਨ੍ਹਾਂ ਨੂੰ ਕਤਲ ਕੇਸ ‘ਚ ਫਸਾਉਣ ਲਈ ਇਹ ਕਾਰਵਾਈ ਕੀਤੀ ਹੈ। ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਆਪਣੇ ਪਰਵਾਰ ਦੇ ਜੀਆਂ ਦਾ ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਨਸ਼ਾ ਦਿੱਤਾ ਸੀ। ਮ੍ਰਿਤਕਾਂ ‘ਚ ਵਹਾਬਉਲਾ ਦੀ ਪਤਨੀ ਰੁਕਈਆ (42), ਧੀ ਇਕਰਾ (18), ਇਸਰਾ(8), ਸੁਰੱਈਆ (6), ਹਾਜਾਨੀ (5) ਅਤੇ ਤਿੰਨ ਪੁੱਤਰ ਮਹਿਮੂਦ ਅਸਦ (4), ਮਹਿਮੂਦ ਅਹਿਸਨ (3) ਤੇ ਸਭ ਤੋਂ ਛੋਟਾ, ਜਿਸ ਦੀ ਉਮਰ ਇੱਕ ਸਾਲ ਸੀ, ਦੀ ਪਛਾਣ ਨਹੀਂ ਹੋ ਸਕੀ ਅਤੇ ਨੂੰਹ ਨਸੀਮਾ (19), ਪੋਤਰੀ ਨਾਜ਼ੀਆ (3) ਅਤੇ ਪੋਤਰਾ ਅਲੀ ਸ਼ੇਰ (ਇੱਕ ਸਾਲ) ਸ਼ਾਮਲ ਹਨ। ਐਸ ਐਸ ਪੀ ਅਨੁਸਾਰ ਦੋਸ਼ੀ ਵਹਾਬਉਲਾ ਨੇ ਕੁਝ ਸਮਾਂ ਪਹਿਲਾਂ ਆਪਣੇ ਭਰਾ ਦੀ ਵੀ ਹੱਤਿਆ ਕੀਤੀ ਸੀ ਅਤੇ ਉਸ ਦੀ ਮਾਨਸਿਕ ਬਿਮਾਰੀ ਦਾ ਇਲਾਜ ਹੈਦਰਾਬਾਦ ‘ਚ ਇੱਕ ਮਨੋਵਿਗਿਆਨ ਸੰਸਥਾ ‘ਚ ਚੱਲ ਰਿਹਾ ਹੈ।

ਅਪਰਾਧ

45 ਲੱਖ ਰੁੁਪਏ ਗਾਇਬ ਹੋਣ ‘ਤੇ ਦਿੱਲੀ ਗੁਰਦੁਆਰਾ ਕਮੇਟੀ ਵਿਰੁੱਧ ਮਾਮਲਾ ਦਰਜ

Published

on

Manjinder Singh Sirsa

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ‘ਚੋਂ ਕਥਿਤ ਤੌਰ ‘ਤੇ 45 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਆਰਥਿਕ ਗੜਬੜ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਾਰਥ ਐਵੇਨਿਊ ਵਿਖੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਨਾਲ ਸਬੰਧਤ ਮੈਂਬਰ ਕਰਤਾਰ ਸਿੰਘ ਚਾਵਲਾ ਦੀ ਸ਼ਿਕਾਇਤ ‘ਤੇ ਕੇਸ ਦਰਜ ਹੋਇਆ ਹੈ।
ਇਸ ਵਿਚ ਕਿਸੇ ਨੂੰ ਨਾਮਜ਼ਦ ਮੁਲਜ਼ਮ ਨਹੀਂ ਬਣਾਇਆ ਗਿਆ ਪਰ ਧੋਖੇ ਦੀ ਧਾਰਾ ਲਾਈ ਗਈ ਹੈ। ਦਿੱਲੀ ਕਮੇਟੀ ਦੇ ਐਕਟ ਮੁਤਾਬਕ ਦਿੱਲੀ ਕਮੇਟੀ ਦਾ ਸਟਾਫ, ਕਮੇਟੀ ਦੇ ਮੈਂਬਰ ਅਤੇ ਸਭ ਕਮੇਟੀਆਂ ਦੇ ਮੈਂਬਰ ਲੋਕ ਸੇਵਾ ਦੇ ਘੇਰੇ ‘ਚ ਆਉਂਦੇ ਹਨ। ਇਸ ਮਾਮਲੇ ‘ਚ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਿਰੁੱਧ ਜਾਂਚ ਹੋ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲਾ ਅਤੇ ਦਿੱਲੀ ਪੁਲਸ ਕਮਿਸ਼ਨਰ ਵੱਲੋਂ ਦਖਲ ਦੇਣ ਪਿੱਛੋਂ ਕੇਸ ਦਰਜ ਕਰ ਲਿਆ ਗਿਆ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ (ਆਰਥਿਕ) ਗੜਬੜ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ। ਦੋਸ਼ੀ ਪਾਏ ਜਾਣ ‘ਤੇ 10 ਸਾਲ ਦੀ ਸਜ਼ਾ ਸੰਭਵ ਹੈ। ਸਰਨਾ ਨੇ ਦਾਅਵਾ ਕੀਤਾ ਕਿ 13 ਨਵੰਬਰ ਨੂੰ ਜਦੋਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਮੇਟੀ ਦਾ ਰਿਕਾਰਡ ਚੈੱਕ ਕੀਤਾ ਸੀ ਤਾਂ ਰਜਿਸਟਰ ਵਿਚ ਇਕ ਕਰੋੜ 30 ਲੱਖ ਰੁਪਏ ਖਜ਼ਾਨਾ ਵਿਚ ਹੋਣ ਦੀ ਗੱਲ ਕਹੀ ਗਈ ਸੀ। ਜਦੋਂ ਖਜ਼ਾਨੇ ਵਿਚ ਰਜਿਸਟਰ ਦੇ ਹਿਸਾਬ ਨਾਲ ਮਿਲਾਨ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ। ਇਸ ਿਵਚੋਂ 45 ਲੱਖ ਰੁਪਏ ਗਾਇਬ ਸਨ। ਪੁੱਛਣ ‘ਤੇ ਦੱਸਿਆ ਗਿਆ ਕਿ ਪੈਸਾ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਭੇਜਿਆ ਗਿਆ ਹੈ ਜਦੋਂ ਕਿ ਉਸ ਦਿਨ ਸ਼ਨੀਵਾਰ ਸੀ ਅਤੇ ਕੌਮੀ ਛੁੱਟੀ ਕਾਰਨ ਬੈਂਕ ਬੰਦ ਸਨ। ਇਸ ਤੋਂ ਇਲਾਵਾ ਸਾਢੇ 38 ਲੱਖ ਰੁਪਏ ਦੀ ਪਾਬੰਦੀਸ਼ੁਦਾ ਕਰੰਸੀ ਬਰਾਮਦ ਹੋਈ। ਇਸ ਕਰੰਸੀ ਨੂੰ ਸਰਕਾਰ ਨੇ ਲਗਭਗ 5 ਸਾਲ ਪਹਿਲਾਂ ਬੰਦ ਕਰ ਦਿੱਤਾ ਸੀ। ਇਸ ਪੈਸੇ ਨੂੰ ਮੂਲ ਵਿਚ ਜੋੜਿਆ ਗਿਆ ਸੀ। ਕਾਨੂੰਨੀ ਤੌਰ ‘ਤੇ ਕੋਈ ਵੀ ਸੰਸਥਾ ਇਸ ਤਰ੍ਹਾਂ ਦਾ ਪੈਸਾ ਆਪਣੇ ਕੋਲ ਨਹੀਂ ਰੱਖ ਸਕਦੀ।

Read More Latest Punjabi News

Continue Reading

ਅਪਰਾਧ

ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ

Published

on

Aryan Khan

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ 18 ਦਿਨਾਂ ਤੋਂ ਮੁੰਬਈ ਦੀ ਆਰਥਰ ਜੇਲ੍ਹ ‘ਚ ਬੰਦ ਹਨ । ਉਨ੍ਹਾਂ ਉੱਤੇ ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਡਰੱਗਜ਼ ਰੱਖਣ ਤੇ ਵਰਤਣ ਦਾ ਦੋਸ਼ ਹੈ। ਆਰੀਅਨ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਸੁਣਵਾਈ ਹੋਈ। ਇਸ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਸਾਬਕਾ ਅਟਾਰਨੀ ਜਨਰਲ ਆਫ ਇੰਡੀਆ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ। ਕੋਰਟ ‘ਚ ਐੱਨ. ਸੀ. ਬੀ. ਤੇ ਆਰੀਅਨ ਖਾਨ ਦੇ ਵਕੀਲਾਂ ਨੇ ਜ਼ੋਰਦਾਰ ਦਲੀਲਾਂ ਦਿੱਤੀਆਂ।
ਐੱਨ. ਸੀ. ਬੀ. ਨੇ ਜਿਥੇ ਜ਼ਮਾਨਤ ਮਿਲਣ ਦਾ ਜ਼ੋਰਦਾਰ ਵਿਰੋਧ ਕੀਤਾ, ਉਥੇ ਹੀ ਮੁਕੁਲ ਰੋਹਤਗੀ ਨੇ ਆਰੀਅਨ ਦੀ ਗ੍ਰਿਫ਼ਤਾਰੀ ‘ਤੇ ਸਵਾਲ ਉਠਾਏ। ਕਰੂਜ਼ ਡਰੱਗਜ਼ ਮਾਮਲੇ ‘ਚ 11 ਨੰਬਰ ਦੇ ਦੋਸ਼ੀ ਮਨੀਸ਼ ਰਾਜਗਰੀਆ ਨੂੰ 2.4 ਗ੍ਰਾਮ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੇ ਵਕੀਲ ਅਜੇ ਦੁਬੇ ਨੇ ਕਿਹਾ ਕਿ ਮਨੀਸ਼ ਨੂੰ 50 ਹਜ਼ਾਰ ਦੇ ਬਾਂਡ ‘ਤੇ ਜ਼ਮਾਨਤ ਮਿਲ ਗਈ ਹੈ।

Read More Latest Punjabi News

Continue Reading

ਅਪਰਾਧ

ਨੌਜਵਾਨ ਨੇ ਆਪਣੀ ਸੱਸ ਅਤੇ ਪਤਨੀ ਉਤੇ ਗੋਲੀਆਂ ਚਲਾਈਆਂ

Published

on

pistal

ਸੱਸ ਦੀ ਮੌਕੇ ਉੱਤੇ ਹੀ ਮੌਤ, ਪਤਨੀ ਗੰਭੀਰ ਜ਼ਖਮੀ
ਹੁਸ਼ਿਆਰਪੁਰ, 23 ਅਗਸਤ – ਪਿੰਡ ਝੁੰਗੀਆਂ ਵਿੱਚ ਵਿਦੇਸ਼ ਤੋਂ ਆਏ ਨੌਜਵਾਨ ਨੇ ਕੱਲ੍ਹ ਆਪਣੀ ਪਤਨੀ ਤੇ ਸੱਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੱਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦੇ ਇੱਕ ਹਸਪਤਾਲ ਦਾਖਲ ਕਰਾਇਆ ਹੈ। ਉਸ ਦੀ ਹਾਲਤ ਗੰਭੀਰ ਹੈ। ਚੱਬੇਵਾਲ ਪੁਲਸ ਨੇ ਚੱਲੀਆਂ ਗੋਲੀਆਂ ਦੇ ਖੋਲ, ਨਸ਼ੀਲਾ ਪਦਾਰਥ ਅਤੇ ਹੋਰ ਸ਼ੱਕੀ ਸਾਮਾਨ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਵਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਪਿੰਡ ਝੁੰਗੀਆਂ ਦਾ ਵਿਆਹ ਮਨਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਸਿੰਘਪੁਰਾ ਨਾਲ 2018 ਵਿੱਚ ਹੋਇਆ ਸੀ, ਜਿਹੜਾ ਵਿਆਹ ਤੋਂ ਬਾਅਦ ਅਮਰੀਕਾ ਚਲਾ ਗਿਆ ਤੇ ਉਸ ਦੇ ਜਾਣ ਮਗਰੋਂ ਸ਼ਵਦੀਪ ਕੌਰ ਆਪਣੀ ਮਾਂ ਬਲਵੀਰ ਕੌਰ ਨਾਲ ਪਿੰਡ ਝੁੰਗੀਆਂ ਵਿੱਚ ਰਹਿਣ ਲੱਗ ਗਈ। ਲੜਕੀ ਦੇ ਪਰਵਾਰ ਨੇ ਦੱਸਿਆ ਕਿ ਸ਼ਵਦੀਪ ਵੀ ਅਮਰੀਕਾ ਜਾਣ ਲਈ ਤਿਆਰ ਸੀ। ਕੁਝ ਦਿਨ ਪਹਿਲਾਂ ਮਨਦੀਪ ਭਾਰਤ ਆ ਗਿਆ ਅਤੇ ਸ਼ਨੀਵਾਰ ਰਾਤ ਆਪਣੀ ਪਤਨੀ ਤੇ ਸੱਸ ਨੂੰ ਮਿਲਣ ਸਹੁਰੇ ਘਰ ਗਿਆ। ਕੱਲ੍ਹ ਸਵੇਰੇ ਉਹ ਪਿਸਤੌਲ ਨਾਲ ਆਪਣੀ ਸੱਸ ਤੇ ਪਤਨੀ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਇਸ ਨਾਲ ਸੱਸ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦਾਖਲ ਕਰਵਾਇਆ ਹੈ। ਪੁਲਸ ਨੇੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਮਨਦੀਪ ਬਾਰੇ ਸੂਚਿਤ ਕਰ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਨਾ ਜਾ ਸਕੇ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca