ਸਮਰ ਉਲੰਪਿਕ ਤੋਂ ਚੀਨ ਤੋਂ ਬਾਹਰ ਕਰਾਉਣ ਦੀ ਮੰਗ ਉੱਠੀ - ਇਕ ਸੋਚ
Connect with us [email protected]

ਖੇਡਾਂ

ਸਮਰ ਉਲੰਪਿਕ ਤੋਂ ਚੀਨ ਤੋਂ ਬਾਹਰ ਕਰਾਉਣ ਦੀ ਮੰਗ ਉੱਠੀ

Published

on

Summer Olympics
  • ਲੋਕਾਂ ਨੂੰ 1936 ਦੇ ਹਿਟਲਰ ਦਾ ਡਰ ਸਤਾ ਰਿਹੈ
    ਬੀਜਿੰਗ, 27 ਅਕਤੂਬਰ – ਸਾਲ 1936 ਵਿੱਚ ਜਰਮਨੀ ਦੀ ਸੈਨਾ ਨੇ ਏਡੋਲਫ ਹਿਟਲਰ ਦੀ ਅਗਵਾਈ ਵਿੱਚ ਉਲੰਪਿਕਾ (ਸਮਰ) ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਸ ਨੂੰ ਲੱਗਭਗ 84 ਸਾਲ ਬੀਤ ਚੁੱਕੇ ਹਨ, ਪਰ ਅੱਜ ਵੀ ਉਸੇ ਸਵੈ ਪ੍ਰਚਾਰ ਲਈ ਵਰਤੇ ਗਏ ਸਭ ਤੋਂ ਵੱਡੇ ਸੰਸਾਰ ਮੇਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਖੇਡਾਂ ਦੇ ਆਯੋਜਨ ਦਾ ਆਦੇਸ਼ ਇਹ ਸੀ ਕਿ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਵਿੱਚ ਖੇਲ ਭਾਵਨਾ ਵਿਕਸਿਤ ਹੋ। ਇਨ੍ਹਾਂ ਗੱਲਾਂ ਦੇ ਉਲਟ ਹਿਟਲਰ ਨੇ ਇਸ ਨੂੰ ‘ਨਵੇ ਜਰਮਨੀ’ ਦਾ ਪ੍ਰੋਪੇਗੇਂਡਾ ਕਰਨ ਦਾ ਵਸੀਲਾ ਬਣਾ ਲਿਆ ਸੀ।
    ਅੱਜ ਇਸੇ ਕੜੀ ਵਿੱਚ ਕਈ ਸਮਾਜਿਕ ਵਰਕਰਾਂ ਦਾ ਅਨੁਮਾਨ ਹੈ ਕਿ ਸ਼ੀ ਜਿਨਪਿੰਗ 2022 ਵਿੱਚ ਬੀਜਿੰਗ ਵਿੱਚ ਹੋਣ ਵਾਲੇ ਵਿੰਟਰ ਉਲੰਪਿਕ ਦੀ ਵਰਤੋਂ ਕੁਝ ਇਸੇ ਤਰ੍ਹਾਂ ਕਰ ਸਕਦੇ ਹਨ। ਟਵਿਟਰ ਉੱਤੇ ਇੱਕ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ ਜਿਸ ਦੇ ਤਹਿਤ ਲੋਕ ਆਯੋਜਕਾਂ ਤੋਂ ਮੰਗ ਕਰ ਰਹੇ ਹਨ ਕਿ 2022 ਵਿੱਚ ਹੋਣ ਵਾਲੇ ਉਲੰਪਿਕ ਦਾ ਸਥਾਨ ਬਦਲ ਦਿੱਤਾ ਜਾਵੇ ਤੇ ਚੀਨ ਦੀ ਜਗ੍ਹਾ ਕਿਸੇ ਹੋਰ ਤਾਂ ਕਰਾਇਆ ਜਾਏ। 6 ਅਕਤੂਬਰ ਨੂੰ ਬ੍ਰਿਟੇਨ ਨੇ ਇਸ ਦਾ ਐਲਾਨ ਕੀਤਾ ਸੀ ਕਿ ਜੇ ਇਸ ਗੱਲ ਨਾਲ ਹੋਰ ਸਬੂਤ ਸਾਹਮਣੇ ਆਏ ਕਿ ਚੀਨ ਵਿੱਚ ਓਈਗਰ ਮੁਸਲਮਾਨਾਂ ਦੇ ਮਨੁੱਖੀ ਅਕਿਧਾਂਰਾਂ ਦਾ ਘਾਣ ਹੁੰਦਾ ਹੈ ਤਾਂ ਉਹ 2022 ਦੇ ਵਿੰਟਰ ਉਲੰਪਿਕ ਦਾ ਬਾਈਕਾਟ ਕਰ ਸਕਦਾ ਹੈ।

ਖੇਡਾਂ

ਏਸ਼ੀਅਨ ਟੈਨਿਸ ਦਾ ਚੈਂਪੀਅਨ ਮੈਦਵੇਦੇਵ ਬਣਿਆ

Published

on

Medvedev

ਲੰਡਨ, 24 ਨਵੰਬਰ – ਰੂਸ ਦੇ ਡੈਨੀਅਲ ਮੈਦਵੇਦੇਵ ਨੇ ਏ ਟੀ ਪੀ ਫਾਈਨਲ ਵਿੱਚ ਯੂ ਐਸ ਓਪਨ ਚੈਂਪੀਅਨ ਡੋਮੋਨਿਕ ਥੀਮ ਨੂੰ ਹਰਾ ਦਿੱਤਾ ਹੈ। ਡੈਨੀਅਲ ਨੇ ਤਿੰਨ ਸੈਟਾਂ ਵਿੱਚ ਆਪਣੇ ਵਿਰੋਧੀ ਨੂੰ ਹਰਾ ਕੇ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਖਿਤਾਬ ਜਿੱਤਿਆ ਹੈ।
ਪਹਿਲਾ ਸੈਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਡੈਨੀਅਲ ਨੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਥੀਮ ਨੂੰ 4-6, 7-6 ਅਤੇ 6-4 ਨਾਲ ਹਰਾਇਆ। ਚੌਥੇ ਨੰਬਰ ਦੇ ਖਿਡਾਰੀ ਡੈਨੀਅਲ ਨੇ ਇਸ ਖਿਤਾਬੀ ਜਿੱਤ ਦੇ ਦੌਰਾਨ ਪਹਿਲੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਅਤੇ ਦੋ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੂੰ ਵੀ ਹਰਾਇਆ ਅਤੇ ਉਸ ਨੇ ਇਸ ਮੁਕਾਬਲੇ ਵਿੱਚ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਉਣ ਦਾ ਮਾਣ ਹਾਸਲ ਕੀਤਾ ਹੈ। ਖਿਤਾਬ ਹਾਸਲ ਕਰਨ ਤੋਂ ਬਾਅਦ ਡੈਨੀਅਲ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਉਹ ਅੱਗੇ ਨਾਲੋਂ ਵੱਧ ਮਜ਼ਬੂਤ ਹੋਇਆ ਹੈ ਤੇ ਉਸ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ।ਉਸ ਨੇ ਕਿਹਾ ਕਿ ਜਦ ਉਹ ਮਾਨਸਿਕ ਤੇ ਸਰੀਰਕ ਪੱਖੋਂ ਠੀਕ ਮਹਿਸੂਸ ਕਰਦਾ ਹੈ ਤਾਂ ਇਸ ਦੇ ਖੇਡਾਂ ਵਿੱਚ ਵੀ ਚੰਗੇ ਨਤੀਜੇ ਮਿਲਦੇ ਹਨ। ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਨਤੀਜੇ ਦੇਵੇਗਾ ਤੇ ਆਪਣੀ ਖੇਡ ਸ਼ੈਲੀ ਵਿੱਚ ਹੋਰ ਸੁਧਾਰ ਕਰੇਗਾ। ਵਰਨਣ ਯੋਗ ਹੈ ਕਿ ਟੂਰਨਾਮੈਂਟ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਜੋਕੋਵਿਚ ਤੇ ਨਡਾਲ ਜਿੱਤ ਸਕਦੇ ਹਨ, ਪਰ ਡੈਨੀਅਲ ਨੇ ਕਿਆਫਿਆਂ ਨੂੰ ਖਤਮ ਕਰਦਿਆਂ ਜਿੱਤ ਹਾਸਲ ਕੀਤੀ ਹੈ।

Continue Reading

ਖੇਡਾਂ

ਕ੍ਰਿਕਟ ਖਿਡਾਰੀ ਕੁਨਾਲ ਪਾਂਡਿਆ ਤੋਂ ਕਰੋੜ ਰੁਪਏ ਦੀਆਂ ਘੜੀਆਂ ਫੜੀਆਂ ਗਈਆਂ

Published

on

Kunal Pandya

ਮੁੰਬਈ, 15 ਨਵੰਬਰ – ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਨੇ ਪਰਸੋਂ ਆਈ ਪੀ ਐੱਲ ਕ੍ਰਿਕਟ ਦੀ ਮੁੰਬਈ ਇੰਡੀਅਨ ਟੀਮ ਦੇ ਹਰਫਨ ਮੌਲਾ ਖਿਡਾਰੀ ਕੁਨਾਲ ਪਾਂਡਿਆ ਤੋਂ ਮਹਿੰਗੇ ਮੁੱਲ ਦੀਆਂ ਘੜੀਆਂ ਮਿਲਣ ਕਾਰਨ ਮੁੰਬਈ ਅੰਤਰਰਾਸ਼ਟਰ ਹਵਾਈ ਅੱਡੇਉਨ੍ਹਾਂ ਦੀ ਪੁੱਛਗਿੱਛ ਕੀਤੀ ਹੈ।
ਇਸ ਬਾਰੇ ਡੀ ਆਰ ਆਈ ਨੇ ਕਿਹਾ, ‘ਕ੍ਰਿਕਟਰ ਕੁਨਾਲ ਪਾਂਡਿਆ ਨੂੰ ਮੁੰਬਈ ਹਵਾਈ ਅੱਡੇ ਉੱਤੇ ਰੋਕਿਆ ਗਿਆ ਤਾਂ ਉਨ੍ਹਾਂ ਕੋਲੋਂ ਮਹਿੰਗੀਆਂ ਘੜੀਆਂ ਮਿਲੀਆਂ ਸਨ।’ ਡੀ ਆਰ ਆਈ ਸਟੈਂਡਰਡਜ਼ ਮੁਤਾਬਕ ਇਹ ਛੋਟਾ ਕੇਸ ਸੀ। ਇਸ ਵਿੱਚ ਸਾਮਾਨ ਦੀ ਕੀਮਤ ਅਨੁਸਾਰ ਕੇਸਹਵਾਈ ਅੱਡੇ ਦੇ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ। ਕ੍ਰਿਕਟ ਆਈ ਪੀ ਐਲ ਦੀ ਜੇਤੂ ਮੁੰਬਈ ਟੀਮ ਦੇ ਮੈਂਬਰ ਕੁਨਾਲ ਜਦੋਂ ਦੁਬਈ ਤੋਂ ਭਾਰਤ ਆਏ ਸੀ ਤਾਂਉਨ੍ਹਾਂ ਨੂੰ ਨਾਜਾਇਜ਼ ਸੋਨਾ ਲਿਆਉਣ ਦੇ ਸ਼ੱਕ ਵਿੱਚ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂਇਸ ਵਿੱਚੋਂ ਮਹਿੰਗੀਆਂ ਘੜੀਆਂ ਮਿਲੀਆਂ, ਜਿਨ੍ਹਾਂ ਦੀ ਕੀਮਤ 1 ਕਰੋੜ ਰੁਪਏ ਦੱਸੀ ਗਈ ਹੈ। ਡੀ ਆਰ ਆਈ ਨੇ ਮੁੰਬਈ ਹਵਾਈ ਅੱਡੇ ਉੱਤੇ ਕਸਟਮ ਯੂਨਿਟ ਨੂੰ ਕੇਸ ਦੇ ਕੇ ਕੁਨਾਲ ਨੂੰ ਜਾਣ ਦਿੱਤਾ ਹੈ।

Click Here To Read Punjabi sports News

Continue Reading

ਖੇਡਾਂ

ਟੋਕੀਓ ਓਲੰਪਿਕ ਵਿੱਚ ਖਿਡਾਰੀ 14 ਦਿਨ ਤੱਕ ਕੁਆਰੰਟਾਈਨ ਨਹੀਂ ਹੋਣਗੇ

Published

on

Tokyo Olympics

ਟੋਕੀਓ, 13 ਨਵੰਬਰ – ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਖਿਡਾਰੀਆਂ ਨੂੰ 14 ਦਿਨ ਤੱਕ ਕੁਆਰੰਟਾਈਨ ਨਹੀਂ ਰਹਿਣਾ ਪਵੇਗਾ। ਜਾਪਾਨ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਰੋਕਣ ਲਈ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨ ਕੁਆਰੰਟਾਈਨ ਤੈਅ ਕੀਤਾ ਸੀ, ਜਿਸ ਨੂੰ ਜਾਪਾਨ ਸਰਕਾਰ ਘੱਟ ਕਰਨ ‘ਤੇ ਵਿਚਾਰ ਕਰ ਰਹੀ ਹੈ। ਅਜਿਹੇ ਵਿੱਚ ਇਸ ਦਾ ਲਾਭ ਖਿਡਾਰੀਆਂ ਨੂੰ ਵੀ ਮਿਲੇਗਾ।
ਓਲੰਪਿਕ ਆਯੋਜਨ ਕਮੇਟੀ ਦਾ ਕਹਿਣਾ ਹੈ ਕਿ ਇਸ ‘ਤੇ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਕਿਉਂਕਿ 14 ਦਿਨ ਦਾ ਕੁਆਰੰਟਾਈਨ ਸੰਭਵ ਨਹੀਂ। ਖਿਡਾਰੀਆਂ ਦਾ ਜਾਪਾਨ ਆਉਣ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਵਿੱਚ ਨੈਗੇਟਿਵ ਆਉਣਾ ਜ਼ਰੂਰੀ ਹੋਵੇਗਾ। ਟੋਕੀਓ 2020 ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਸੀਰੋ ਮੋਟੋ ਨੇ ਇਥੋਂ ਦੇ ਸਥਾਨਕ ਪ੍ਰਸ਼ਾਸਨ ਨਾਲ ਬੈਠਕ ਕਰਨ ਦੇ ਬਾਅਦ ਕਿਹਾ, ‘ਖਿਡਾਰੀ, ਕੋਚ ਅਤੇ ਖੇਡ ਦੇ ਅਧਿਕਾਰੀ ਟੋਕੀਓ ਖੇਡਾਂ ਵਿੱਚ ਆਉਣ ਦੇ ਲਈ ਯੋਗ ਹੋਣਗੇ। ਵਿਦੇਸ਼ੀ ਦਰਸ਼ਕਾਂ ਦੇ ਆਉਣ ਦੀ ਮਨਜ਼ੂਰੀ ਉੱਤੇ ਫੈਸਲਾ ਅਗਲੇ ਸਾਲ ਲਿਆ ਜਾਏਗਾ ਤੇ ਇਹ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਦੇਖ ਕੇ ਹੋਵੇਗਾ, ਪਰ ਵਿਦੇਸ਼ੀ ਨਾਗਰਿਕਾਂ ਲਈ 14 ਦਿਨ ਦਾ ਕੁਆਰੰਟਾਈਨ ਸੰਭਵ ਨਹੀਂ ਹੈ, ਇਸ ਲਈ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅਤੇ ਇਥੇ ਰਹਿਣ ਦੌਰਾਨ ਕੋਰੋਨਾ ਟੈਸਟ ਕੀਤਾ ਜਾਏਗਾ।’

Click Here To Read Sports News in Punjabi

Continue Reading

ਰੁਝਾਨ