ਵਿਲੱਖਣ ਇਤਿਹਾਸ : ਇਕੋ ਮੈਦਾਨ ਵਿਚ ਪੁੱਤਰ ਖੇਡੇ ਕ੍ਰਿਕਟ ਮੈਚ, ਪਿਤਾ ਅੰਪਾਇਰ
Connect with us [email protected]

ਖੇਡਾਂ

ਵਿਲੱਖਣ ਇਤਿਹਾਸ : ਇਕੋ ਮੈਦਾਨ ਵਿਚ ਪੁੱਤਰ ਖੇਡੇ ਕ੍ਰਿਕਟ ਮੈਚ, ਪਿਤਾ ਅੰਪਾਇਰ

Published

on

ਨਵੀਂ ਦਿੱਲੀ, 7 ਅਗਸਤ – ਪਿਤਾ ਮੈਚ ਰੈਫਰੀ ਤੇ ਪੁੱਤਰ ਕ੍ਰਿਕਟ ਦੇ ਮੈਦਾਨ ਵਿਚ ਖੇਡਰ ਰਿਹਾ ਹੋਵੇ, ਇਸ ਤਰ੍ਹਾਂ ਖੇਡਾਂ ਦੇ ਇਤਿਹਾਸ ਵਿਚ ਕਦੇ ਦੇਖਣ ਨੂੰ ਨਹੀਂ ਮਿਲੇਗਾ। ਏਦਾਂ ਇਕ ਨਹੀਂ, ਲਗਾਤਾਰ 3 ਮੈਚਾਂ ਵਿਚ ਹੋ ਰਿਹਾ ਹੈ।

ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਪਿਤਾ ਇਕ ਮੈਚ ਵਿਚ ਅੰਪਾਇਰ ਦੀ ਡਿਊਟੀ ਕਰਦਾ ਹੋਵੇ ਤੇ ਪੁੱਤਰ ਉਸੇ ਮੈਚ ਵਿਚ ਵਿਕਟ ਉਤੇ ਵਿਕਟ ਲੈ ਕੇ ਦਰਸ਼ਕਾਂ ਤੋਂ ਵਾਹ-ਵਾਹੀ ਲੈ ਰਿਹਾ ਹੋਵੇ।

ਇਹ ਵਿਲੱਖਣ ਰਿਕਾਰਡ ਕਿਸੇ ਹੋਰ ਨੇ ਨਹੀਂ, ਪਿੱਛੇ ਜਿਹੇ ਹੀ 500 ਵਿਕਟ ਪੂਰੇ ਕਰਨ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ ਸਟੂਅਰਡ ਬਰਾਡ ਅਤੇ ਉਸ ਦੇ ਪਿਤਾ ਸਾਬਕਾ ਕ੍ਰਿਕਟਰ ਕ੍ਰਿਸ ਬਰਾਡ ਨੇ ਬਣਾਇਆ ਹੈ।

ਵੈਸਟ ਇੰਡੀਜ਼ ਦੇ ਖਿਲਾਫ ਪਿੱਛੇ ਜਿਹੇ ਹੋਈ ਸੀਰੀਜ ਦੇ ਆਖਰੀ ਦੋ ਮੈਚਾਂ ਅਤੇ ਪਾਕਿਸਤਾਨ ਦੇ ਖਿਲਾਫ ਮੈਨਚੈਸਟਰ ਵਿਚ ਚਲ ਰਹੇ ਪਹਿਲੇ ਟੈਸਟ ਮੈਚ ਵਿਚ ਇਹ ਪਿਤਾ ਪੁੱਤਰ ਦੀ ਜੋੜੀ ਇਕੋ ਵੇਲੇ ਖੇਡ ਮੈਦਾਨ ਵਿਚ ਦਿਖਾਈ ਦੇ ਰਹੀ ਹੈ।

ਇਸ ਤੋਂ 14 ਸਾਲ ਪਹਿਲਾਂ (2006) ਵਿਚ ਵੀ ਕਿਸੇ ਇਕ ਮੈਚ ਵਿਚ ਪਿਤਾ ਪੁੱਤਰ ਦੀ ਜੋੜੀ ਨਜਰ ਆਈ ਸੀ। ਉਦੋਂ ਕੀਨੀਆ ਦਾ ਹਿਤੇਸ਼ ਖੇਡ ਰਿਹਾ ਸੀ ਤੇ ਉਸ ਦਾ ਪਿਤਾ ਸੁਭਾਸ਼ ਮੋਦੀ ਅੰਪਾਇਰਿੰਗ ਕਰ ਰਿਹਾ ਸੀ।

ਟੈਸਟ ਕ੍ਰਿਕਟ ਵਿਚ ਸਿਰਫ ਇਕ ਵਾਰੀ ਏਦਾਂ ਹੋਇਆ ਹੈ ਕਿ ਪਿਤਾ ਤੇ ਫਿਰ ਪੁੱਤਰ ਨੇ ਉਦਘਾਟਨੀ ਟੈਸਟ ਮੈਚ ਵਿਚ ਸੈਂਚਰੀ ਬਣਾਈ ਹੋਵੇ। ਇਹ ਰਿਕਾਰਡ ਭਾਰਤ ਦੇ ਲਾਲਾ ਅਮਰਨਾਥ ਤੇ ਉਸ ਦੇ ਪੁੱਤਰ ਸੁਰਿੰਦਰ ਅਮਰਨਾਥ ਦੇ ਨਾਮ ਦਰਜ ਹੈ।

ਅਜਿਹਾ ਦੋ ਵਾਰੀ ਹੋਇਆ ਕਿ ਦਾਦਾ, ਪਿਤਾ ਤੇ ਪੁੱਤਰ (ਤਿੰਨ ਪੀੜੀਆਂ) ਨੇ ਟੈਸਟ ਮੈਚ ਖੇਡਿਆ ਹੋਵੇ। ਇਨ੍ਹਾ ਵਿਚ ਵੈਸਟ ਇੰਡੀਜ਼ ਦੇ ਜਾਰਜ (ਦਾਦਾ), ਰਾਨ (ਪਿਤਾ) ਆਪਣੇ ਦੇਸ਼ ਅਤੇ ਡੀਨ (ਪੋਤਾ) ਇੰਗਲੈਂਡ ਲਈ ਖੇਡਿਆ ਸੀ। ਇਸੇ ਤਰ੍ਹਾਂ ਜਹਾਂਗੀਰ ਖਾਨ ਭਾਰਤ ਲਈ ਤੇ ਉਸ ਦਾ ਪੁੱਤਰ ਮਾਜਿਦ ਅਤੇ ਪੋਤਾ ਬਾਜਿਦ ਪਾਕਿਸਤਾਨ ਲਈ ਖੇਡਿਆ ਸੀ।

ਖੇਡਾਂ

ਭਾਰਤ ਦਾ T-20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਫਿਰ ਟੁੱਟਾ

Published

on

World Cup 2021

ਨਵੀਂ ਦਿੱਲੀ : ਟੀਮ ਇੰਡੀਆ ਦਾ T-20 ਵਿਸ਼ਵ ਕੱਪ 2021 ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਨਿਊਜ਼ੀਲੈਂਡ ਨੇ ਐਤਵਾਰ ਨੂੰ ਖੇਡੇ ਗਏ ਇਕ ਅਹਿਮ ਮੈਚ ‘ਚ ਅਫ਼ਗ਼ਾਨਿਸਤਾਨ ਨੂੰ ਹਰਾ ਦਿਤਾ ਹੈ, ਇਸ ਨਾਲ ਨਿਊਜ਼ੀਲੈਂਡ ਸੈਮੀਫ਼ਾਈਨਲ ‘ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਜੇਕਰ ਅਫ਼ਗ਼ਾਨਿਸਤਾਨ ਇਸ ਮੈਚ ‘ਚ ਜਿੱਤ ਜਾਂਦਾ ਤਾਂ ਟੀਮ ਇੰਡੀਆ ਲਈ ਮੌਕਾ ਹੋ ਸਕਦਾ ਸੀ।ਪਰ ਹੁਣ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ ਅਤੇ ਸੋਮਵਾਰ ਨੂੰ ਹੋਣ ਵਾਲਾ ਨਾਮੀਬੀਆ ਖ਼ਿਲਾਫ਼ ਮੈਚ ਹੁਣ ਸਿਰਫ਼ ਇੱਕ ਰਸਮ ਰਹਿ ਗਿਆ ਹੈ। ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ‘ਚ ਹੁਣ ਆਸਟ੍ਰੇਲੀਆ-ਪਾਕਿਸਤਾਨ, ਨਿਊਜ਼ੀਲੈਂਡ-ਇੰਗਲੈਂਡ ਵਿਚਾਲੇ ਜੰਗ ਹੋਵੇਗੀ।
ਸਾਲ 2007 ‘ਚ ਜਦੋਂ ਟੀ-20 ਵਿਸ਼ਵ ਕੱਪ ਸ਼ੁਰੂ ਹੋਇਆ ਸੀ ਤਾਂ ਟੀਮ ਇੰਡੀਆ ਪਹਿਲੀ ਵਾਰ ਚੈਂਪੀਅਨ ਬਣੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ IPL ਸ਼ੁਰੂ ਹੋਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਇਸ ਫਾਰਮੈਟ ‘ਤੇ ਹਾਵੀ ਹੋ ਜਾਵੇਗੀ। ਪਰ 2007 ਤੋਂ ਬਾਅਦ ਟੀਮ ਇੰਡੀਆ ਅਜੇ ਤੱਕ ਦੁਬਾਰਾ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ ਅਤੇ ਇਸ ਵਾਰ ਵੀ ਇਹ ਮੌਕਾ ਖੁੰਝ ਗਿਆ ਹੈ।ਟੀਮ ਇੰਡੀਆ 2007 ਵਿਚ ਚੈਂਪੀਅਨ ਬਣੀ, 2014 ਵਿਚ ਉਪ ਜੇਤੂ ਅਤੇ 2016 ਵਿਚ ਸੈਮੀਫ਼ਾਈਨਲ ਵਿਚ ਪਹੁੰਚੀ। ਇਸ ਵਾਰ ਟੀਮ ਇੰਡੀਆ ਸੈਮੀਫ਼ਾਈਨਲ ‘ਚ ਵੀ ਨਹੀਂ ਪਹੁੰਚ ਸਕੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ 2007 ਦਾ ਵਿਸ਼ਵ ਕੱਪ ਜਿੱਤਿਆ ਸੀ, ਐੱਮ.ਐੱਸ. ਧੋਨੀ 2021 ਦੇ ਟੀ-20 ਵਿਸ਼ਵ ਕੱਪ ਵਿਚ ਟੀਮ ਇੰਡੀਆ ਨਾਲ ਇੱਕ ਸਲਾਹਕਾਰ ਵਜੋਂ ਜੁੜੇ ਹੋਏ ਸਨ।
ਟੀ-20 ਫਾਰਮੈਟ ‘ਚ ਕਪਤਾਨ ਦੇ ਤੌਰ ‘ਤੇ ਵਿਰਾਟ ਕੋਹਲੀ ਦਾ ਇਹ ਆਖਰੀ ਟੂਰਨਾਮੈਂਟ ਸੀ। ਇਸ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ‘ਚ ਭਾਰਤੀ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹੁਣ ਜਦੋਂ ਇਹ ਤੈਅ ਹੋ ਗਿਆ ਹੈ ਕਿ ਭਾਰਤ ਸੈਮੀਫ਼ਾਈਨਲ ‘ਚ ਨਹੀਂ ਪਹੁੰਚ ਰਿਹਾ ਹੈ ਤਾਂ ਵਿਰਾਟ ਕੋਹਲੀ ਨਾਮੀਬੀਆ ਖ਼ਿਲਾਫ਼ ਟੀ-20 ਫਾਰਮੈਟ ‘ਚ ਆਖਰੀ ਵਾਰ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।

Read More Latest Punjabi News

Continue Reading

ਖੇਡਾਂ

ਭਾਰਤ ਨੇ 8ਵੀਂ ਵਾਰ ਜਿੱਤੀ ਸੈਫ ਚੈਂਪੀਅਨਸ਼ਿਪ, ਛੇਤਰੀ ਨੇ ਕੀਤੀ ਮੇਸੀ ਦੇ 80 ਗੋਲਾਂ ਦੀ ਬਰਾਬਰੀ

Published

on

India win SAFE Championship

ਭਾਰਤੀ ਫੁੱਟਬਾਲ ਟੀਮ ਨੇ ਨੇਪਾਲ ਨੂੰ 3.0 ਨਾਲ ਹਰਾ ਕੇ 8ਵੀਂ ਵਾਰ ਸੈਫ ਚੈਂਪੀਅਨਸ਼ਿਪ ਖਿਤਾਬ ਜਿੱਤ ਲਿਆ ਜਦੋਂ ਕਿ ਕਪਤਾਨ ਸੁਨੀਲ ਛੇਤਰੀ ਨੇ 49ਵੇਂ ਮਿੰਟ ਵਿੱਚ ਗੋਲ ਕਰਕੇ ਲਿਯੋਨੇਲ ਮੇਸੀ ਦੇ 80 ਅੰਤਰਰਾਸ਼ਟਰੀ ਗੋਲਾਂ ਦੀ ਬਰਾਬਰੀ ਕਰ ਲਈ। ਭਾਰਤ ਲਈ ਦੂਜੇ ਹਾਫ ਵਿੱਚ ਛੇਤਰੀ, ਸੁਰੇਸ਼ ਸਿੰਘ ਅਤੇ ਸਹਿਲ ਅਬਦੁਲ ਸਮਾਦ ਨੇ ਗੋਲ ਕੀਤੇ। ਸੁਰੇਸ਼ ਨੇ 50ਵੇਂ ਅਤੇ ਸਮਾਦ ਨੇ 90ਵੇਂ ਮਿੰਟ ਵਿੱਚ ਗੋਲ ਕੀਤੇ।
ਪਹਿਲੇ ਹਾਫ ਵਿੱਚ ਭਾਰਤ ਨੇ ਗੇਂਦ ‘ਤੇ ਕਾਬੂ ਦੇ ਮਾਮਲੇ ਵਿੱਚ ਬਾਜੀ ਮਾਰੀ ਪਰ ਗੋਲ ਨਹੀਂ ਹੋ ਸਕਿਆ। ਛੇਤਰੀ ਨੇ ਦੂਜੇ ਹਾਫ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸਦੇ ਇੱਕ ਮਿੰਟ ਬਾਅਦ ਹੀ ਸੁਰੇਸ਼ ਨੇ ਭਾਰਤ ਦੀ ਬੜਤ ਦੁੱਗਣੀ ਕਰ ਦਿੱਤੀ। ਮੁੱਖ ਕੋਚ ਇਗੋਰ ਸਟਿਮਕ ਦੇ ਨਾਲ ਭਾਰਤ ਦਾ ਇਹ ਪਹਿਲਾ ਖਿਤਾਬ ਹੈ। ਉਹ ਜਿਰੀ ਪੇਸੇਕ (1993) ਅਤੇ ਸਟੀਫਨ ਕੋਂਸਟੇਂਟਾਇਨ (2015) ਤੋਂ ਬਾਅਦ ਤੀਸਰੇ ਵਿਦੇਸ਼ੀ ਕੋਚ ਹੋ ਗਏ ਜਿਨ੍ਹਾਂ ਦੇ ਮਾਰਗਦਰਸ਼ਨ ਵਿੱਚ ਭਾਰਤੀ ਟੀਮ ਨੇ ਇਹ ਖਿਤਾਬ ਜਿੱਤਿਆ।
ਛੇਤਰੀ ਨੇ ਸੱਜੇ ਫਲੈਂਕ ਰਾਹੀਂ ਪ੍ਰੀਤਮ ਕੋਟਾਲ ਤੋਂ ਮਿਲੀ ਗੇਂਦ ‘ਤੇ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸ ਤੋਂ ਇੱਕ ਮਿੰਟ ਬਾਅਦ ਭਾਰਤੀਆਂ ਨੇ ਫਿਰ ਹਮਲਾ ਬੋਲਕੇ ਨੇਪਾਲ ਦੇ ਡਿਫੈਂਸ ਨੂੰ ਤਬਾਹ ਕਰ ਦਿੱਤਾ। ਸੁਰੇਸ਼ ਨੇ ਇਹ ਗੋਲ ਦਾਗਿਆ। ਮਨਵੀਰ ਸਿੰਘ ਵੀ 52ਵੇਂ ਮਿੰਟ ਵਿੱਚ ਗੋਲ ਕਰਨ ਦੇ ਕਰੀਬ ਪੁਜੇ ਪਰ ਖੱਬੇ ਪੈਰ ਨਾਲ ਉਨ੍ਹਾਂ ਦਾ ਸ਼ਾਟ ਨੇਪਾਲੀ ਗੋਲਕੀਪਰ ਨੇ ਰੋਕ ਦਿੱਤਾ। ਭਾਰਤ ਲਈ ਤੀਜਾ ਗੋਲ 90ਵੇਂ ਮਿੰਟ ਵਿੱਚ ਸਮਾਦ ਨੇ ਕੀਤਾ।

Read More Latest Punjabi News

Continue Reading

ਖੇਡਾਂ

ਹੈਦਰਾਬਾਦ ਨੇ ਰੋਮਾਂਚਕ ਮੁਕਾਬਲੇ ‘ਚ ਬੈਂਗਲੁਰੂ ਨੂੰ ਚਾਰ ਦੌੜਾਂ ਨਾਲ ਹਰਾਇਆ

Published

on

Hyderabad beat Bangalore

ਨਵੀਂ ਦਿੱਲੀ :ਪਹਿਲਾਂ ਹੀ ਪਲੇਆਫ ਵਿਚ ਥਾਂ ਯਕੀਨੀ ਬਣਾ ਚੁੱਕੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੇ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਜਦ ਬੁੱਧਵਾਰ ਨੂੰ ਆਬੂਧਾਬੀ ’ਚ ਆਈਪੀਐੱਲ ਮੈਚ ਵਿਚ ਆਹਮੋ-ਸਾਹਮਣੇ ਹੋਈਆਂ ਤਾਂ ਉਹ ਜਾਣਦੀਆਂ ਸਨ ਕਿ ਦੋਵਾਂ ਲਈ ਇਸ ਮੈਚ ਦਾ ਨਤੀਜਾ ਬਹੁਤ ਜ਼ਿਆਦਾ ਮਾਅਨੇ ਨਹੀਂ ਰੱਖਦਾ। ਇਸ ਕਾਰਨ ਦੋਵਾਂ ਟੀਮਾਂ ਨੇ ਆਪਣੇ ਆਖ਼ਰੀ ਇਲੈਵਨ ਵਿਚ ਕੋਈ ਤਬਦੀਲੀ ਨਹੀਂ ਕੀਤੀ। ਹਾਲਾਂਕਿ ਹੈਦਰਾਬਾਦ ਨੂੰ ਅਭਿਸ਼ੇਕ ਸ਼ਰਮਾ ਦੇ ਰੂਪ ’ਚ ਸ਼ੁਰੂਆਤੀ ਝਟਕਾ ਲੱਗਣ ਤੋਂ ਬਾਅਦ ਉਹ ਸੰਭਲੀ ਤੇ ਉਸ ਨੇ ਤੈਅ 20 ਓਵਰਾਂ ’ਚ ਸੱਤ ਵਿਕਟਾਂ ’ਤੇ 141 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਸਨਰਾਈਜ਼ਰਜ਼ ਵੱਲੋਂ ਜੇਸਨ ਰਾਏ ਸਰਬੋਤਮ ਸਕੋਰਰ ਰਹੇ ਜਿਨ੍ਹਾਂ ਨੇ 38 ਗੇਂਦਾਂ ’ਤੇ ਪੰਜ ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਬੈਂਗਲੁਰੂ ਵੱਲੋਂ ਹਰਸ਼ਲ ਨੇ ਤਿੰਨ ਤੇ ਕ੍ਰਿਸਟੀਅਨ ਨੇ ਦੋ ਖਿਡਾਰੀ ਆਊਟ ਕੀਤੇ। ਜਵਾਬ ’ਚ ਬੈਂਗਲੁਰੂ ਦੀ ਟੀਮ ਦੇਵਦੱਤ (41) ਤੇ ਮੈਕਸਵੈਲ (40) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਛੇ ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ ਤੇ ਚਾਰ ਦੌੜਾਂ ਨਾਲ ਮੈਚ ਹਾਰ ਗਈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca