ਵਿਆਹ ਦੇ ਦੋ ਦਿਨ ਬਾਅਦ ਪਤੀ ਦੀ ਪਹਿਲੀ ਪਤਨੀ ਨੂੰ ਕਿਡਨੀ ਦਿੱਤੀ - ਇਕ ਸੋਚ
Connect with us [email protected]

ਵਿਆਹ ਦੇ ਦੋ ਦਿਨ ਬਾਅਦ ਪਤੀ ਦੀ ਪਹਿਲੀ ਪਤਨੀ ਨੂੰ ਕਿਡਨੀ ਦਿੱਤੀ

Published

on

donated a kidney

ਫਲੋਰੀਡਾ, 4 ਜੂਨ – ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਫਿਲਮ ਵਰਗਾ ਮਾਮਲਾ ਪਤਾ ਲੱਗਾ ਹੈ। ਓਥੇ ਇੱਕ ਔਰਤ ਨੇ ਆਪਣੇ ਪਤੀ ਦੀ ਸਾਬਕਾ ਪਤਨੀ ਨੂੰ ਕਿਡਨੀ ਦੇ ਕੇ ਉਸ ਦੀ ਜਾਨ ਬਚਾ ਲਈ ਹੈ।
ਮਾਮਲਾ ਫੋਰਟ ਲਾਡਡਾਰਲੇ ਦਾ ਹੈ ਅਤੇ ਕਿਡਨੀ ਦਾਨ ਕਰਨ ਵਾਲੀ ਔਰਤ ਦਾ ਨਾਂਅ ਡੇਬੀ ਨੀਲ ਸਟਿ੍ਰਕਲੈਂਡਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਵਿਆਹ ਦੇ ਦੋ ਦਿਨ ਬਾਅਦ ੀ ਪਤੀ ਦੀ ਪਹਿਲੀ ਪਤਨੀ ਨੂੰ ਕਿਡਨੀ ਦੇ ਦਿੱਤੀ। ਅਸਲ ਵਿੱਚ ਜਿਮ ਅਤੇ ਉਸ ਦੀ ਪਤਨੀ ਮਾਇਲੇਨ ਦਾ 20 ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ, ਪਰ ਦੋਵੇਂ ਮਿਲ ਕੇ ਆਪਣੇ ਦੋਵਾਂ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਡੇਬੀ ਨੇ 10 ਸਾਲ ਤਕ ਡੇਟ ਕਰਨ ਦੇ ਬਾਅਦ ਜਿਮ ਨਾਲ ਵਿਆਹ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ ਦੇ ਵਿਆਹਾਂ ਅਤੇ ਹੋਰ ਕਾਰਨਾਂ ਕਰ ਕੇ ਉਨ੍ਹਾਂ ਦਾ ਵਿਆਹ ਟਲਦਾ ਰਿਹਾ ਸੀ। ਇਸੇ ਦੌਰਾਨ ਜਿਮ ਦੀ ਬੇਟੀ ਮਾਂ ਬਣਨ ਵਾਲੀ ਸੀ ਅਤੇ ਮਾਇਲੇਨ ਮੌਤ ਦੇ ਨੇੜੇ ਜਾ ਰਹੀਸੀ। ਜਦ ਡੇਬੀ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਜਿਮ ਨਾਲ ਗੱਲ ਕਰ ਕੇ ਮਾਇਲੇਨ ਨੂੰ ਕਿਡਨੀ ਦੇਣ ਦੀ ਇੱਛਾ ਪ੍ਰਗਟਾਈ। ਛੇ ਬੱਚਿਆਂ ਦੀ ਜ਼ਿੰਮੇਵਾਰੀ ਉਠਾ ਰਹੀ ਡੇਬੀ ਕਹਿੰਦੀ ਹੈ, ‘ਅਸੀਂ ਕਿਡਨੀ ਭੈਣਾਂ ਬਣ ਗਈਆਂ ਹਾਂ।’ ਡਾਕਟਰਾਂ ਮੁਤਾਬਕ ਦੋਵਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।ਜਿਮ ਅਤੇ ਮਾਇਲੇਨ ਦੀ ਬੇਟੀ ਮਾਂ ਬਣਨ ਵਾਲੀ ਹੈ। ਡੇਬੀ ਨੂੰ ਇਸ ਗੱਲ ਦਾ ਦੁੱਖ ਸੀ ਕਿ ਜੇ ਮਾਇਲੇਨ ਦੀ ਮੌਤ ਹੋ ਗਈ ਤਾਂ ਉਹ ਨਾਨੀ ਬਣਨ ਦਾ ਸੁੱਖ ਨਹੀਂ ਦੇਖ ਸਕੇਗੀ ਅਤੇ ਬੇਟੀ ਇਕੱਲੀ ਰਹਿ ਜਾਏਗੀ। ਇਸ ਲਈ ਉਨ੍ਹਾਂ ਨੇ ਵਿਆਹ ਅਤੇ ਅੱਗੇ ਦੀ ਜ਼ਿੰਦਗੀ ਦੇ ਬਾਰੇ ਜ਼ਿਆਦਾ ਨਾ ਸੋਚਦੇ ਹੋਏ ਇੰਨਾ ਵੱਡਾ ਫੈਸਲਾ ਲੈ ਲਿਆ।

Read More Latest Punjabi News

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ ਕੇਸ:ਸੈਣੀ, ਉਮਰਾਨੰਗਲ ਤੇ ਚਰਨਜੀਤ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ

Published

on

sumedh-umra

ਫ਼ਰੀਦਕੋਟ, 12 ਜੂਨ – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਦੀਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਸਸਪੈਂਡਿਡ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ।
ਇਸ ਬਾਰੇ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਹ ਪੁਲਸ ਅਫ਼ਸਰ ਸੱਚ ਛੁਪਾ ਰਹੇ ਹੋਣ ਕਰ ਕੇ ਇਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਅਦਾਲਤ ਨੇ ਜਾਂਚ ਟੀਮ ਦੀ ਅਰਜ਼ੀ ਲੈਣ ਪਿੱਛੋਂ ਦੋਸ਼ੀਆਂ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।ਇਸੇ ਤਰ੍ਹਾਂ ਜਾਂਚ ਟੀਮ ਨੇ ਕੱਲ੍ਹ ਉਨ੍ਹਾਂ ਲੋਕਾਂ ਦੇ ਬਿਆਨ ਦਰਜ ਕੀਤੇ, ਜਿਹੜੇ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਜ਼ਖ਼ਮੀ ਹੋਏ ਸਨ। ਮਿਲੀ ਸੂਚਨਾ ਅਨੁਸਾਰ ਬੂਟਾ ਸਿੰਘ ਵਾਸੀ ਰੋੜੀਕਪੂਰਾ ਦੇ ਇਸ ਗੋਲੀ ਕਾਂਡ ਦੌਰਾਨ ਗੋਲੀ ਵੱਜੀ ਸੀ ਅਤੇ ਰਣਜੀਤ ਸਿੰਘ ਵਾਸੀ ਵਾੜਾ ਦਰਾਕਾ ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਾਂਚ ਟੀਮ ਨੇ ਇਨ੍ਹਾਂ ਦੋਵਾਂ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਦੇ ਓਦੋਂ ਦੇ ਮੁੱਖ ਮੁਨਸੀ ਬਿੰਦਰ ਸਿੰਘ ਅਤੇ ਪੁਲਸ ਦੇ ਵਾਇਰਲੈਸ ਅਪਰੇਟਰ ਰਾਜੇਸ਼ ਕੁਮਾਰ ਦੇ ਵੀ ਬਿਆਨ ਲਏ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਐਡੀਸ਼ਨਲ ਡੀ ਜੀ ਪੀ, ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਇਸ ਤੋਂ ਪਹਿਲਾਂ ਸਾਬਕਾ ਡੀ ਜੀ ਪੀ ਸਮੁੇਧ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਓ ਐਸ ਡੀ ਗੁਰਚਰਨ ਸਿੰਘ ਸਮੇਤ 70 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।

Read More Punjabi News Today

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਦੋ ਸਾਲਾਂ ਪਿੱਛੋਂ ਸਰਕਾਰੀ ਘਰ ਵਿੱਚ ਵਾਪਸ ਆਏ

Published

on

ਚੰਡੀਗੜ੍ਹ, 12 ਜੂਨ – ਕਾਂਗਰਸ ਪਾਰਟੀ ਵਿੱਚ ਵਿਵਾਦ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਵਾਪਸ ਆਏ ਅਤੇ ਵਿਧਾਇਕਾਂ ਨੂੰ ਮਿਲੇ। ਇਹ ਇਸ ਲਈ ਮਹੱਤਵ ਪੂਰਨ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਦੇ ਵੱਲੋਂ ਬਣਾਈ ਗਈ ਤਿੰਨ ਮੈਂਬਰ ਕਮੇਟੀ ਨੇ ਜਦੋਂ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ, ਪਾਰਟੀ ਦੇ ਸੀਨੀਅਰ ਨੇਤਾਵਾਂ ਆਦਿ ਨਾਲ ਵੱਖ-ਵੱਖ ਗੱਲ ਕੀਤੀ ਤਾਂ ਉਨ੍ਹਾਂ ਵਿੱਚੋਂ ਕਈਆਂਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਆਮ ਲੋਕਾਂ ਨਾਲ ਮਿਲਣਾ ਤਾਂ ਦੂਰ, ਆਪਣੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ। ਉਨ੍ਹਾਂ ਦੀ ਇਹ ਵੀ ਸ਼ਿਕਾਇਤ ਸੀ ਕਿ ਜਦੋਂ ਤੋਂ ਉਹ ਸਰਕਾਰੀ ਘਰ ਨੂੰ ਛੱਡ ਕੇ ਆਪਣੇ ਫਾਰਮ ਹਾਊਸ ਉੱਤੇ ਚਲੇ ਗਏ ਹਨ, ਉਦੋਂ ਤੋਂ ਉਨ੍ਹਾਂ ਨਾਲ ਮਿਲਣਾ ਲੱਗਭਗ ਨਾਮੁਨਕਿਨ ਹੋ ਗਿਆ ਹੈ।
ਇਸ ਬਾਰੇ ਕਾਂਗਰਸ ਹਾਈ ਕਮਾਂਡ ਵੱਲੋਂ ਬਣਾਈ ਗਈ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਦੇ ਦੌਰਾਨ ਵਿਧਾਇਕਾਂ ਦੀ ਇਸ ਸ਼ਿਕਾਇਤ ਦਾ ਜਿ਼ਕਰ ਕੀਤਾ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਨੂੰ ਕਿਹਾ ਕਿ ਕੋਰੋਨਾ ਦੇ ਕਾਰਨ ਉਹ ਲੋਕਾਂ ਤੋਂ ਬਹੁਤਾ ਨਹੀਂ ਮਿਲ ਰਹੇ ਸਨ। ਵਰਨਣ ਯੋਗ ਹੈ ਕਿ ਕੋਰੋਨਾ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸਰਕਾਰੀ ਘਰ ਛੱਡ ਕੇ ਫਾਰਮ ਹਾਊਸ ਉੱਤੇ ਚਲੇ ਗਏ ਸਨ ਅਤੇ ਉਦੋਂ ਤੋਂ ਆਪਣੀ ਸਾਰੀ ਬੈਠਕਾਂ ਵਰਚੂਅਲ ਤੌਰ ਉੱਤੇ ਫਾਰਮ ਹਾਊਸ ਤੋਂ ਹੀ ਕਰਦੇ ਹਨ। ਕੈਬਨਿਟ ਅਤੇ ਵਿਭਾਗਾਂ ਦੀ ਬੈਠਕ ਵੀ ਓਥੋਂ ਹੀ ਹੁੰਦੀ ਸੀ, ਪਰ ਕੱਲ੍ਹ ਉਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਆਏ ਅਤੇ ਉਨ੍ਹਾਂ ਨੇ ਕਈ ਵਿਧਾਇਕਾਂ ਦੇ ਨਾਲ ਬੈਠਕ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਿਧਾਇਕਾਂ ਵਿੱਚ ਕੁਲਦੀਪ ਸਿੰਘ ਵੈਦ, ਬਲਵਿੰਦਰ ਸਿੰਘ ਧਾਲੀਵਾਲ, ਸਤਕਾਰ ਕੌਰ, ਡਾ. ਹਰਜੋਤ ਕਮਲ ਤੇ ਬਲਵਿੰਦਰ ਸਿੰਘ ਲਾਡੀ ਸ਼ਾਮਲ ਸਨ। ਬਲਵਿੰਦਰ ਸਿੰਘ ਲਾਡੀ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਹੋਰ ਵਿਧਾਇਕਾਂ ਦੇ ਨਾਲ ਕੈਪਟਨ ਨਾਲ ਮਿਲਵਾਉਣ ਦੇ ਲਈ ਕੁਲਦੀਪ ਸਿੰਘ ਵੈਦ ਲਿਆਏ ਸਨ। ਬਲਵਿੰਦਰ ਸਿੰਘ ਲਾਡੀ ਦੇ ਮੁੱਖ ਮੰਤਰੀ ਕੋਲ ਆਉਣ ਨਾਲ ਨਵੇਂ ਰਾਜਨੀਤਿਕ ਸਮੀਕਰਣ ਵੀ ਬਣਦੇ ਨਜ਼ਰ ਆ ਰਹੇ ਹਨ। ਕਿਸੇ ਵਿਧਾਇਕ ਨੇ ਇਹ ਨਹੀਂ ਦੱਸਿਆ ਕਿ ਮੀਟਿੰਗ ਕਿਸ ਲਈ ਸੀ।ਇਨ੍ਹਾਂ ਵਿਧਾਇਕਾਂ ਦੇ ਇਲਾਵਾ ਫਹਿਤਜੰਗ ਸਿੰਘ ਬਾਜਵਾ ਵੀ ਮੁੱਖ ਮੰਤਰੀ ਨੂੰ ਵੱਖਰੇ ਤੌਰ ਉੱਤੇ ਮਿਲੇ। ਫਤਿਹਜੰਗ ਸਿੰਘ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ।

Read More Political News Today

Continue Reading

ਪੰਜਾਬੀ ਖ਼ਬਰਾਂ

328 ਸਰੂਪਾਂ ਦੇ ਗ਼ਾਇਬ ਹੋਣ ਦਾ ਮਾਮਲਾ:ਅੰਮ੍ਰਿਤਸਰ ਅਕਾਲੀ ਦਲ ਨੇ ਕੋਹਲੀ ਐਸੋਸੀਏਟਸ ਨੂੰ ਸੱਤ ਕਰੋੜ ਤੋਂ ਵੱਧ ਲੁਟਾਉਣ ਦਾ ਦੋਸ਼ ਲਾਇਆ

Published

on

guru granth sahib

ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਉੱਤੇ ਠੇਕੇ ਵਧਾਉਣ ਦਾ ਦੋਸ਼
ਚੰਡੀਗ਼ੜ੍ਹ, 12 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਪ੍ਰਧਾਨ ਦੇ ਨਾਲ ਅੰਤਰਿਮ ਕਮੇਟੀ ਅਤੇ ਇਸ ਦੇ ਕਰੋੜਾਂ ਰੁਪਏ ਦੇ ਸਾਲਾਨਾ ਹਿਸਾਬ ਦਾ ਆਡਿਟ ਕਰਨ ਵਾਲੀ ਕੰਪਨੀ ਕੋਹਲੀ ਐਸੋਸੀਏਟਸ ਫਿਰ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ 328 ਸਰੂਪਾਂ ਦੇ ਗ਼ਾਇਬ ਹੋਣ ਦੇ ਮੁੱਦੇ ਉੱਤੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਉੱਤੇ ਦੋਸ਼ ਲੱਗਾ ਹੈ ਕਿ ਪਿਛਲੇ 11 ਸਾਲਾਂ ਤੋਂ ਆਡਿਟ ਕਰਦੀ ਇਸ ਕੰਪਨੀ ਨੇ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾਈ ਅਤੇ ਫ਼ੀਸ ਸੱਤ ਕਰੋੜ ਰੁਪਏ ਤੋਂ ਵੱਧ ਲੈ ਲਈ ਸੀ।
ਕੱਲ੍ਹ ਇੱਥੇ ਸੈਕਟਰ 34 ਦੇ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫ਼ਰੰਸਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਬਾਰੇ ਜੋ ਅਣਗਹਿਲੀ ਵਿਖਾਈ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪਿਛਲੇ 11 ਸਾਲਾਂ ਤੋਂ ਸਿਰਫ਼ ਇੱਕੋ ਕੰਪਨੀ ਤੋਂ ਆਡਿਟ ਕਰਾਇਆ, ਫ਼ੀਸ ਵੀ ਹਰ ਸਾਲ ਵਧਾਈ, ਸੱਤ ਕਰੋੜ ਰੁਪਏ ਤੋਂ ਵੱਧ ਗੁਰੂ ਕੀ ਗੋਲਕ ਵਿੱਚੋਂ ਗ਼ਲਤ ਅਦਾਇਗੀ ਕੀਤੀ, ਪਰ ਕੰਪਨੀ ਨੇ ਲਿਖੇ ਸਮਝੌਤੇ ਮੁਤਾਬਕ ਸਟੋਰੇਜ਼ ਵਿੱਚ ਪਏ ਸਰੂਪਾਂ ਦੀ ਠੀਕ ਰਿਪੋਰਟ ਨਹੀਂ ਸੀ ਦਿੱਤੀ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਦੇ ਉਮੀਦਵਾਰਾਂ ਨੇ ਦੂਜੀ ਵੱਡੀ ਪਾਰਟੀ ਵਜੋਂ ਸ਼੍ਰੋਮਣੀ ਕਮੇਟੀ ਦੀਆਂ 2011 ਚੋਣਾਂ ਵਿੱਚ 6 ਲੱਖ ਸਿੱਖ ਵੋਟ ਪ੍ਰਾਪਤ ਕੀਤੀ ਸੀ, ਨੇ ਇਹ ਵੀ ਸਖ਼ਤ ਇਤਰਾਜ਼ ਕੀਤਾ ਕਿ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਹੁੰਦਿਆਂ 15 ਸਤੰਬਰ 2020 ਨੂੰ ਐਗਜ਼ੈਕਟਿਵ ਕਮੇਟੀ ਨੇ ਇਸ ਆਡਿਟ ਕੰਪਨੀ ਦੀ ਵੱਡੀ ਕੁਤਾਹੀ ਨੂੰ ‘ਕ੍ਰਿਮੀਨਲ ਕਾਰਾ’ ਕਰਾਰ ਦੇਣ ਦੀ ਥਾਂ ਮਤਾ ਪਾਸ ਕਰ ਕੇ ਕੇਵਲ ‘ਵਿਭਾਗੀ ਕਾਰਵਾਈ’ ਕਰਨ ਦਾ ਇਸ਼ਾਰਾ ਕਰ ਦਿੱਤਾ ਸੀ। ਪ੍ਰੈਸ ਕਾਨਫ਼ਰੰਸ ਵਿੱਚਕੁਸ਼ਲਪਾਲ ਸਿੰਘ ਮਾਨ ਅਤੇ ਐਡਵੋਕੇਟ ਸਿਮਰਨ ਸਿੰਘ ਨੇ ਦੱਸਿਆ ਕਿ ਆਡਿਟ ਕੰਪਨੀ ਕੋਹਲੀ ਐਸੋਸੀਏਟਸ ਨਾਲ 2010 ਵਿੱਚ ਲਿਖਤੀ ਸਮਝੌਤਾ 3.5 ਲੱਖ ਰੁਪਏ ਪ੍ਰਤੀ ਮਹੀਨਾ ਕਰ ਕੇ ਕੁਝ ਮਹੀਨੇ ਬਾਅਦ 75,000 ਰੁਪਏ ਫ਼ੀਸ ਵਧਾ ਦਿੱਤੀ ਗਈ, ਫਿਰ 2011 ਵਿੱਚ 20,000 ਰੁਪਏ ਮਾਸਿਕ ਵਾਧਾ ਕੀਤਾ, ਜੂਨ 2012 ਵਿੱਚ 4.65 ਲੱਖ ਰੁਪਏ ਫੀਸ ਕੀਤੀ ਅਤੇ ਇਸ ਕੰਪਨੀ ਕੋਲ 2021 ਤੱਕ ਦਾ ਠੇਕਾ ਚੱਲ ਰਿਹਾ ਹੈ। ਇਸ ਦਲ ਦੇ ਵਕੀਲ ਸਿਮਰਨ ਸਿੰਘ ਨੇ 15 ਦਿਨ ਦਾ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਜੋ ਇਸ ਆਡਿਟ ਕੰਪਨੀ ਦਾ ਸਮਝੌਤਾ ਰੱਦ ਨਾ ਕੀਤਾ ਤਾਂ ਇੰਸਟੀਚਿਊਟ ਆਫ਼ ਆਡਿਟ ਨੂੰ ਇਸ ਕੰਪਨੀ ਦੀ ਮਾਨਤਾ ਰੱਦ ਕਰਨ ਦੇ ਲਈ ਲਿਖਿਆ ਜਾਵੇਗਾ, ਕਿਉਂਕਿ ਇਸ ਕੰਪਨੀ ਨੇ ਆਪਣੇ ਪਵਿੱਤਰ ਕਿੱਤੇ ਦੇ ਨੈਤਿਕ ਮਾਪਦੰਡਾਂ ਨੂੰ ਤੋੜਿਆ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca