ਯਾਦਾਂ ਦਾ ਘੜਮੱਸ, ਲੈ ਦੱਸ !!
ਉੱਤੋਂ ਕਹਿੰਦੈ ਹੱਸ, ਲੈ ਦੱਸ !!
ਜੀਹਨੇ ਹੁਣ ਤਕ ਹਾਲ ਨਾ ਪੁੱਛਿਆ
ਹੁਣ ਕਹਿੰਦਾ ਏ ਦੱਸ, ਲੈ ਦੱਸ !!
ਅੱਖਾਂ ਨਾਲ ਪਿਆਉਂਦਾ ਹੋਇਆ
ਪੁੱਛਣ ਲੱਗਾ : ” ਬੱਸ ?” ਲੈ ਦੱਸ !!
ਅੱਖ ਚੋਂ ਤੀਰ ਚਲਾ ਕੇ, ਮੈਨੂੰ
ਆਖਣ ਲੱਗਾ : “ਨੱਸ”, ਲੈ ਦੱਸ !!
ਵੱਸ ਵਿਚ ਕਰ ਕੇ ਆਖਣ ਲੱਗਾ :
“ਕੁਝ ਨਈਂ ਮੇਰੇ ਵੱਸ”, ਲੈ ਦੱਸ !!
-ਤਜੱਮੁਲ ਕਲੀਮ Tajammul Kaleem
One Response
Nice