ਰਾਸ਼ਟਰਪਤੀ ਚੋਣਾਂ ਤੱਕ ਅਮਰੀਕਾ ਦੀ ਡਾਕ ਸੇਵਾ ਵਿੱਚ ਕੀਤੇ ਗਏ ਬਦਲਾਅ ਮੁਲਤਵੀ - ਇਕ ਸੋਚ
Connect with us [email protected]

ਅੰਤਰਰਾਸ਼ਟਰੀ

ਰਾਸ਼ਟਰਪਤੀ ਚੋਣਾਂ ਤੱਕ ਅਮਰੀਕਾ ਦੀ ਡਾਕ ਸੇਵਾ ਵਿੱਚ ਕੀਤੇ ਗਏ ਬਦਲਾਅ ਮੁਲਤਵੀ

Published

on

ਵਾਸ਼ਿੰਗਟਨ, 20 ਅਗਸਤ – ਅਮਰੀਕੀ ਪੋਸਟਮਾਸਟਰ ਜਨਰਲ ਲੁਈਸ ਡੇਜਾਏ ਨੇ ਡਾਕ ਸੇਵਾ ਵਿੱਚ ਕੀਤੇ ਬਦਲਾਵਾਂ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੱਕ ਮੁਲਤਵੀ ਕਰ ਦਿੱਤਾ ਹੈ। ਬਦਲਾਵਾਂ ਨੂੰ ਉਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਮੁਲਤਵੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਨਾਲ ਡਾਕ ਰਾਹੀਂ ਵੋਟਿੰਗ ਕਰਨ ਦੀ ਪ੍ਰਕਿਰਿਆ ਵਿੱਚ ਅੜਿੱਕਾ ਪਵੇਗਾ।
ਡੈਮੋਕ੍ਰੇਟਿਕ ਪਾਰਟੀ ਸ਼ੁਰੂ ਤੋਂ ਬਦਲਾਵਾਂ ਦਾ ਵਿਰੋਧ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਚੋਣਾਂ ਵਿੱਚ ਲਾਭ ਪੁਚਾਉਣ ਲਈ ਇਹ ਬਦਲਾਅ ਕੀਤਾ ਗਿਆ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਓਪੀਨੀਅਨ ਪੋਲ ਵਿੱਚ ਡੈਮੋਕ੍ਰੇਟਿਕ ਜੋਅ ਬਿਡੇਨ ਤੋਂ ਪਿਛੜਨ ਕਾਰਨ ਰਾਸ਼ਟਰਪਤੀ ਟਰੰਪ ਡਾਕ ਰਾਹੀਂ ਵੋਟਿੰਗ ਦੀ ਪ੍ਰਕਿਰਿਆ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਇਹੀ ਕਾਰਨ ਹੈ ਕਿ ਉਹ ਵਾਰ-ਵਾਰ ਤੇ ਬਿਨਾਂ ਸਬੂਤ ਦੇ ਡਾਕ ਜ਼ਰੀਏ ਮਤਦਾਨ ਧੋਖੇ ਨਾਲ ਵਾਧੇ ਦੀ ਗੱਲ ਕਰ ਰਹੇ ਹਨ। ਵਰਨਣ ਯੋਗ ਹੈ ਕਿ ਅਮਰੀਕਾ ਵਿੱਚ ਡਾਕ ਰਾਹੀਂ ਵੋਟਿੰਗ ਦੀ ਕੋਈ ਪ੍ਰਕਿਰਿਆ ਨਹੀਂ। 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪੰਜ ‘ਚੋਂ ਇੱਕ ਵੋਟਰ ਨੇ ਇਸ ਪ੍ਰਕਿਰਿਆ ਨਾਲ ਮਤਦਾਨ ਕੀਤਾ ਸੀ। ਇਸ ਵਾਰ ਕੋਰੋਨਾ ਮਹਾਮਾਰੀ ਦੇ ਕਾਰਨ ਡਾਕ ਰਾਹੀਂ ਲਗਭਗ ਪੰਜਾਹ ਫੀਸਦੀ ਤੱਕ ਮਤਦਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਡੇਜਾਏ ਨੇ ਇੱਕ ਬਿਆਨ ਵਿੱਚ ਕਿਹਾ, ਮੈਂ ਇਨ੍ਹਾਂ ਬਦਲਾਵਾਂ ਨੂੰ ਮੁਲਤਵੀ ਕਰ ਰਿਹਾ ਹਾਂ। ਖਾਸ ਗੱਲ ਇਹ ਹੈ ਕਿ ਇਸ ਫੈਸਲੇ ਨਾਲ ਵਾਈਟ ਹਾਊਸ ਨੇ ਦੂਰੀ ਬਣਾ ਲਈ ਹੈ। ਐਰੀਜ਼ੋਨਾ ਦੀ ਯਾਤਰਾ ‘ਤੇ ਗਏ ਰਾਸ਼ਟਰਪਤੀ ਟਰੰਪ ਜਦੋਂ ਪੱਤਰਕਾਰਾਂ ਨੇ ਇਸ ਫੈਸਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਵਿੱਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ। ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ ਨੇ ਕਿਹਾ ਕਿ ਟਰੰਪੇ ਨੇ ਕਦੇ ਵੀ ਦਖਲ ਨਹੀਂ ਦਿੱਤਾ।

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ‘ਚ ਪਾਕਿ ਫ਼ੌਜ

Published

on

imran khan

ਨਵੀਂ ਦਿੱਲੀ- ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਲਈ ਇਕ ਨਵੇਂ ਮੁਖੀ ਦੀ ਨਿਯੁਕਤੀ ਨਾਲ ਇਮਰਾਨ ਸਰਕਾਰ ਅਤੇ ਪਾਕਿਸਤਾਨੀ ਫ਼ੌਜ ਵਿਚਾਲੇ ਤਣਾਅ ਤੋਂ ਬਾਅਦ ਫੌਜ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਲੈਫਟੀਨੈਂਟ ਜਨਰਲ ਨਦੀਮ ਅੰਜੁਮ 20 ਨਵੰਬਰ ਨੂੰ ਡੀ. ਜੀ. (ਆਈ. ਐੱਸ. ਆਈ.) ਦੇ ਤੌਰ ‘ਤੇ ਅਹੁਦਾ ਸੰਭਾਲਣ ਵਾਲੇ ਹਨ। ਇਸ ਦੌਰਾਨ ਇਮਰਾਨ ਖਾਨ ਅਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਾਲੇ ਤਣਾਅ ਆਪਣੇ ਸਿਖ਼ਰ ‘ਤੇ ਹੈ, ਕਿਉਂਕਿ ਉਹ ਅਜੇ ਵੀ ਆਈ. ਐੱਸ. ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਬਣਾਏ ਰੱਖਣ ਦੇ ਹੱਕ ‘ਚ ਹਨ।
ਸੂਤਰਾਂ ਨੇ ਦੱਸਿਆ ਕਿ ਪੀ. ਟੀ. ਆਈ. ਦੇ ਪਰਵੇਜ਼ ਖੱਟਕ ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਅਹੁਦੇ ਲਈ ਸੰਭਾਵੀ ਨਾਂ ਹਨ।
ਮੀਡੀਆ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਸਾਹਮਣੇ 2 ਬਦਲ ਪੇਸ਼ ਕੀਤੇ ਗਏ ਹਨ। ਪਹਿਲਾ ਇਹ ਕਿ ਉਹ 20 ਨਵੰਬਰ ਤੋਂ ਪਹਿਲਾਂ ਆਪਣੇ-ਆਪ ਅਸਤੀਫ਼ਾ ਦੇ ਦੇਣ ਤੇ ਦੂਜਾ ਇਹ ਕਿ ਵਿਰੋਧੀ ਧਿਰ ਸੰਸਦ ‘ਚ ਇਨ ਹਾਊਸ ਬਦਲਾਅ ਲਿਆਏ। ਦੋਵਾਂ ਹੀ ਮਾਮਲਿਆਂ ‘ਚ ਇਮਰਾਨ ਖਾਨ ਸੱਤਾ ਤੋਂ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ‘ਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਆਪਣੇ ਸਿਆਸੀ ਸਹਿਯੋਗੀਆਂ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਅਤੇ ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ.-ਕਿਊ) ਨੂੰ ਗੁਆ ਦੇਵੇਗੀ। ਇਕ ਸਮਝੌਤੇ ਦੇ ਹਿੱਸੇ ਦੇ ਰੂਪ ‘ਚ ਪਾਕਿਸਤਾਨੀ ਸਰਕਾਰ ਨੇ ਪਿਛਲੇ ਹਫ਼ਤੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਸੈਂਕੜੇ ਸਮਰਥਕਾਂ ਨੂੰ ਰਿਹਾਅ ਕੀਤਾ ਹੈ ਤਾਂ ਕਿ ਹਿੰਸਕ ਝੜਪਾਂ ਨੂੰ ਖ਼ਤਮ ਕੀਤਾ ਜਾ ਸਕੇ, ਜਿਸ ਦੇ ਨਤੀਜੇ ਵਜੋਂ ਕਈ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਸੀ।
ਇਹ ਗਰੁੱਪ ਆਪਣੀ ਪਾਰਟੀ ਦੇ ਪ੍ਰਧਾਨ ਸਾਦ ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਪਾਕਿਸਤਾਨੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨੂੰ ਇਸ ਸਾਲ ਅਪ੍ਰੈਲ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। 18 ਅਕਤੂਬਰ ਨੂੰ ਇਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਸੀ ਕਿ ਇਹ ਪਾਕਿਸਤਾਨੀ ਫ਼ੌਜ ਸੀ, ਜੋ ਟੀ. ਐੱਲ. ਪੀ. ਅਤੇ ਇਮਰਾਨ ਖਾਨ ਸਰਕਾਰ ਵਿਚਾਲੇ ਪੀ. ਐੱਮ. ਨੂੰ ‘ਬੈਕਫੁੱਟ’ ‘ਤੇ ਰੱਖਣ ਲਈ ਤਣਾਅ ਵਧਾ ਰਹੀ ਸੀ। ਸੂਤਰਾਂ ਨੇ ਕਿਹਾ ਸੀ ਕਿ ਅਜਿਹਾ ਇਸ ਲਈ ਸੀ, ਕਿਉਂਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਲੈਫਟੀਨੈਂਟ ਨਦੀਮ ਅੰਜੁਮ ਦੀ ਨਿਯੁਕਤੀ ‘ਚ ਦੇਰੀ ਅਤੇ ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ (ਡੀ. ਜੀ.) ਦੇ ਰੂਪ ‘ਚ ਸ਼ਾਮਲ ਹੋਣ ਲਈ ਸਰਕਾਰ ਨਾਲ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਗੱਲਬਾਤ ਕਰ ਰਹੇ ਸਨ।

Read More Latest Punjabi News

Continue Reading

ਅੰਤਰਰਾਸ਼ਟਰੀ

ਸਰਕਾਰ ਦੀ ਅਗਵਾਈ ਕਰ ਸਕਦੈ ਬਰਾਦਰ, ਕਾਬੁਲ ਹੀ ਹੋਵੇਗੀ ਰਾਜਧਾਨੀ

Published

on

Taliban occupy Afghanistan

ਕਾਬੁਲ- ਅਫਗਾਨਿਸਤਾਨ ਵਿਚ ਨਵੀਂ ਸਰਕਾਰ ਦਾ ਗਠਨ ਸ਼ਨੀਵਾਰ ਨੂੰ ਹੋ ਸਕਦਾ ਹੈ। ਤਾਲਿਬਾਨ ਨੇ ਨਵੀਂ ਅਫਗਾਨ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਿਜ਼ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ ਦਾ ਅਧਿਕਾਰਕ ਐਲਾਨ ਸ਼ੁੱਕਰਵਾਰ ਦੇ ਬਾਅਦ ਕੀਤਾ ਜਾਏਗਾ। ਮੁਜਾਹਿਦ ਨੇ ਕਿਹਾ ਕਿ ਨਵੇਂ ਮੰਤਰੀ ਮੰਡਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ। ਮੁਜਾਹਿਦ ਦਾ ਕਹਿਣਾ ਹੈ ਕਿ ਤਾਲਿਬਾਨ ਵਲੋਂ ਇਕ ਨਵੀਂ ਅਫਗਾਨ ਸਰਕਾਰ ਦੇ ਗਠਨ ਦਾ ਐਲਾਨ ਸ਼ੁੱਕਰਵਾਰ ਨੂੰ ਕੀਤੀ ਜਾਣੀ ਸੀ, ਪਰ ਹੁਣ ਇਸ ਵਿਚ ਇਕ ਦਿਨ ਦੀ ਦੇਰੀ ਹੋ ਗਈ ਹੈ। ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਸ਼ਨੀਵਾਰ ਨੂੰ ਕੀਤਾ ਜਾਏਗਾ।
ਉਧਰ, ਨਵੀਆਂ ਖਬਰਾਂ ਮੁਤਾਬਕ ਤਾਲਿਬਾਨ ਦੇ ਸਿਆਸੀ ਦਫਤਰ ਦੇ ਪ੍ਰਮੁੱਖ ਅਬਦੁੱਲ ਗਨੀ ਬਰਾਦਰ ਹੀ ਨਵੀਂ ਅਫਗਾਨ ਸਰਕਾਰ ਦੀ ਅਗਵਾਈ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਮੂਵਮੈਂਟ ਦੇ ਸਵ. ਸੰਸਥਾਪਕ ਦੇ ਬੇਟੇ ਮੁੱਲਾ ਮੁਹੰਮਦ ਯਾਕੂਬ ਅਤੇ ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਸਰਕਾਰ ‘ਚ ਸੀਨੀਅਰ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਰਾਦਰ ਨੂੰ ਵਿਦੇਸ਼ ਮੰਤਰੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ ਜਦਕਿ ਯਾਕੂਬ ਰੱਖਿਆ ਮੰਤਰੀ ਬਣਨਗੇ।

Read More Latest Politics News

Continue Reading

ਅੰਤਰਰਾਸ਼ਟਰੀ

ਅਗਲੇ ਚਾਰ ਮਹੀਨਿਆਂ ਅੰਦਰ 5 ਲੱਖ ਅਫ਼ਗਾਨੀ ਦੇਸ਼ ਛੱਡਣ ਲਈ ਹੋਣਗੇ ਮਜਬੂਰ

Published

on

Five million Afghans

ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਕਬਜੇ ਮਗਰੋ ਹੋਏ ਮਾੜੇ ਹਾਲਾਤ ਦੇ ਕਾਰਨ, ਅਫ਼ਗਾਨ ਨਾਗਰਿਕ ਆਪਣਾ ਦੇਸ਼ ਛੱਡਣ ਲਈ ਸੰਘਰਸ਼ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੇ ਕਾਰਨ ਅਗਲੇ ਚਾਰ ਮਹੀਨਿਆਂ ਵਿਚ ਪੰਜ ਲੱਖ ਤੋਂ ਜ਼ਿਆਦਾ ਅਫ਼ਗਾਨ ਨਾਗਰਿਕ ਅਫ਼ਗਾਨਿਸਤਾਨ ਛੱਡ ਦੇਣਗੇ। ਰਾਜਨੀਤਿਕ ਅਨਿਸ਼ਚਿਤਤਾ ਦੇ ਕਾਰਨ ਵਧੇਗਾ ਪਰਵਾਸ ਯੂਐਨਐਚਸੀਆਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਾਲਿਬਾਨ ਨੇ 15 ਅਗਸਤ ਨੂੰ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਜੇ ਤਕ ਵੱਡੇ ਪੱਧਰ ‘ਤੇ ਹਿਜਰਤ ਨਹੀਂ ਕੀਤਾ ਹੈ, ਪਰ ਇਥੇ ਰਾਜਨੀਤਿਕ ਅਨਿਸ਼ਚਿਤਤਾ ਦੀ ਸਥਿਤੀ ਦੇ ਕਾਰਨ ਹੁਣ ਇਕ ਵੱਡੇ ਪੱਧਰ ‘ਤੇ ਅਫ਼ਗਾਨ ਨਾਗਰਿਕ ਹਿਜਰਤ ਕਰਨਗੇ। ਯੂਐਨਐਚਸੀਆਰ ਦੀ ਡਿਪਟੀ ਹਾਈ ਕਮਿਸ਼ਨਰ ਕੈਲੀ ਟੀ। ਕਲੇਮੈਂਟਸ ਨੇ ਕਿਹਾ ਕਿ ਜਿੰਨਾ ਸਮਝਿਆ ਜਾ ਰਿਹਾ ਹੈ ਉਸ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਹਿਜਰਤ ਹੋਵੇਗਾ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨੂੰ ਇਨ੍ਹਾਂ ਦੁਖੀ ਨਾਗਰਿਕਾਂ ਦੀ ਸਹਾਇਤਾ ਲਈ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਣ ਲਈ ਕਿਹਾ ਹੈ। ਅਫ਼ਗਾਨਿਸਤਾਨ ਵਿਚ ਭੁੱਖਮਰੀ ਦੀ ਸਥਿਤੀ ਵੀ ਬਣ ਰਹੀ ਹੈ।ਅਫ਼ਗਾਨਿਸਤਾਨ ਵਿਚ ਵਧੀ ਭੁੱਖਮਰੀ, 90 ਕਰੋੜ ਦੀ ਫੌਰੀ ਮਦਦ ਦੀ ਲੋੜ ਸਥਿਤੀ ਇੰਨੀ ਖ਼ਰਾਬ ਹੈ ਕਿ ਡਬਲਯੂਐਫਪੀ ਨੇ ਸੰਯੁਕਤ ਰਾਸ਼ਟਰ ਤੋਂ 1।2 ਮਿਲੀਅਨ ਡਾਲਰ (ਲਗਪਗ 90 ਕਰੋੜ ਰੁਪਏ) ਦੀ ਤੁਰੰਤ ਸਹਾਇਤਾ ਮੰਗੀ ਹੈ, ਜਿਸ ਨਾਲ ਭੁੱਖਿਆਂ ਨੂੰ ਭੋਜਨ ਖਵਾਇਆ ਜਾ ਸਕੇ। ਬਹੁਤ ਸਾਰੇ ਅਫ਼ਗਾਨ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਿਕ ਅਨਿਸ਼ਚਿਤਤਾ, ਬੇਰੁਜ਼ਗਾਰੀ ਅਤੇ ਅਸੁਰੱਖਿਆ ਦੇ ਕਾਰਨ ਆਪਣਾ ਦੇਸ਼ ਛੱਡਣ ਲਈ ਮਜਬੂਰ ਹਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca