ਰਾਮਪੁਰਾ ਫੂਲ ਵਿੱਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ|ਨੌਜਵਾਨ ਦੀ ਗੋਲੀਆਂ
Connect with us [email protected]

ਪੰਜਾਬੀ ਖ਼ਬਰਾਂ

ਰਾਮਪੁਰਾ ਫੂਲ ਵਿੱਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ

Published

on

ਰਾਮਪੁਰਾ ਫੂਲ, 27 ਜੁਲਾਈ – ਇਸ ਨਗਰ ਵਿੱਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਨੇ ਦੋਸ਼ੀ ਨੂੰ 32 ਬੋਰ ਪਿਸਤੌਲ ਸਮੇਤ ਗ਼੍ਰਿਫ਼ਤਾਰ ਕਰ ਲਿਆ ਹੈ।

ਥਾਣਾ ਮੁਖੀ ਜਗਦੇਵ ਸਿੰਘ ਕੁਲਾਰ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਉਰਫ਼ ਰਾਜੂ ਪੁੱਤਰ ਨਛੱਤਰ ਸਿੰਘ ਵਾਸੀ ਫ਼ਰੀਦ ਨਗਰ ਨੇ ਬਿਆਨ ਦਿੱਤੇ ਹਨ ਕਿ ਕੱਲ੍ਹ ਰਾਤ ਜਸਵਿੰਦਰ ਸਿੰਘ ਉਰਫ਼ ਕਾਕਾ ਤੇ ਉਸਦਾ ਦੋਸਤ ਮਨੀ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਰਾਮਪੁਰਾ ਜਗਦੀਸ਼ ਰਾਏ ਬੂਚਾ ਦੇ ਘਰ ਵਾਲੀ ਗਲੀ ਵਿੱਚ ਜਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਜਦ ਇਹ ਨੌਜਵਾਨ ਜਗਦੀਸ਼ ਰਾਏ ਬੂਚਾ ਦੇ ਘਰ ਕੋਲ ਪਹੁੰਚੇ ਤਾਂ ਘਰ ਦੇ ਬਾਹਰ ਹੈਪੀ ਕੁਮਾਰ ਪੁੱਤਰ ਜਗਦੀਸ਼ ਰਾਏ ਖੜ੍ਹਾ ਸੀ। ਉਕਤ ਨੌਜਵਾਨਾਂ ਨੂੰ ਵੇਖਦਿਆਂ ਹੀ ਹੈਪੀ ਕੁਮਾਰ ਨੇ ਪਿਸਤੌਲ ਨਾਲ ਜਸਵਿੰਦਰ ਸਿੰਘ ਉਰਫ਼ ਕਾਕਾ Ḕਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੇ ਮੂੰਹ ਅਤੇ ਸਿਰ ਉਪਰ ਲੱਗੀਆਂ।

ਪਲਾਂ ਮਨੀ ਦੀ ਭੈਣ ਨੂੰ ਜਗਦੀਸ਼ ਰਾਏ ਬੂਚਾ ਦਾ ਲੜਕਾ ਮਹਿਤਾਬ ਕੁਮਾਰ ਉਰਫ਼ ਮੀਸੂ ਭਜਾ ਕੇ ਲੈ ਗਿਆ ਸੀ ਜਿਸ ਕਰਕੇ ਹੈਪੀ ਦੀ ਮਨੀ ਨਾਲ ਕਈ ਵਾਰ ਬਹਿਸਬਾਜ਼ੀ ਹੋਈ ਸੀ।

ਮਨੀ ਅਤੇ ਜਸਵਿੰਦਰ ਸਿੰਘ ਆਪਸ ਵਿੱਚ ਗੂੜੇ ਦੋਸਤ ਸਨ ਅਤੇ ਇਨ੍ਹਾਂ ਨੂੰ ਸ਼ੱਕ ਸੀ ਕਿ ਜਸਵਿੰਦਰ ਸਿੰਘ ਉਰਫ਼ ਕਾਕਾ ਇਨ੍ਹਾਂ ਦੀ ਮਦਦ ਕਰਦਾ ਹੈ। ਇਸ ਕਾਰਨ ਹੈਪੀ ਕੁਮਾਰ ਨੇ ਜਸਵਿੰਦਰ ਸਿੰਘ ਕਾਕਾ ਨੂੰ ਮਾਰ ਦਿੱਤਾ ਹੈ। ਪਰਵਾਰਕ ਮੈਂਬਰਾਂ ਦੇ ਬਿਆਨਾਂ ਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਤੇ ਮਜ਼ਦੂਰ ਦੀਆਂ ਬਾਹਾਂ ਨਾਲ ਖਡ਼੍ਹਾ ਹੋਵੇਗਾ ਪੰਜਾਬ : ਨਵਜੋਤ ਸਿੱਧੂ

Published

on

Navjot Singh Sidhu

ਮੋਗਾ : ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਕਿਸਾਨ ਤੇ ਮਜ਼ਦੂਰ ਦੀਆਂ ਦੋ ਬਾਹਾਂ ਨਾਲ ਖਡ਼੍ਹਾ ਹੋ ਸਕੇਗਾ। ਇਹ ਤਾਂ ਸੰਭਵ ਹੋ ਸਕਦਾ ਹੈ ਜੇ ਸਮੇਂ ਦੀਆਂ ਸਰਕਾਰਾਂ ਕਿਸਾਨ ਤੇ ਮਜ਼ਦੂਰ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣ।
ਨਵਜੋਤ ਸਿੱਧੂ ਨੇ ਕਿਹਾ ਕਿ ਹਰੇਕ ਮਜ਼ਦੂਰ ਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਪੈਸੇ ਸਿੱਧੇ ਖਾਤਿਆਂ ਵਿਚ ਆਉਣਗੇ। ਉਨ੍ਹਾਂ ਕਿਹਾ ਜੇ ਕਿਸਾਨ ਤੇ ਮਜ਼ਦੂਰ ਖਡ਼੍ਹਾ ਨਹੀਂ ਹੋਵੇਗਾ ਤਾਂ ਪੰਜਾਬ ਵੀ ਨਹੀਂ ਖਡ਼੍ਹਾ ਹੋ ਸਕਦਾ। ਸਿੱਧੂ ਨੇ ਪੰਜਾਬ ਨੂੰ ਆਕਸੀਜ਼ਨ ’ਤੇ ਪਿਆ ਆਖਦਿਆਂ ਕਿਹਾ ਕਿ ਮਜ਼ਦੂਰ ਨੇ ਮਿਹਨਤ ਕਰ ਕੇ ਹਰ ਇਕ ਦਾ ਭਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਜੋ ਵੀ ਐਗਰੀਮੈਂਟ ਕਰੇ ਪਰ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਉਜਰਤ ਨਹੀਂ ਲੈਣ ਦੇਵਾਂਗਾ। ਉਨ੍ਹਾਂ ਨੇ ਸ਼ਰਾਬ ਤੇ ਰੇਤ ’ਤੇ ਬੋਲਦਿਆਂ ਕਿਹਾ ਕਿ ਜਦੋਂ ਇਹ ਚੀਜ਼ਾਂ ਦੁਗਣੇ ਭਾਅ ਵਿਚ ਵਿਕ ਰਹੀਆਂ ਹਨ ਤਾਂ ਮਜਦੂਰ ਦੀ ਦਿਹਾਡ਼ੀ ਵਿਚ ਵਾਧਾ ਕਿਉਂ ਨਹੀਂ ਹੁੰਦਾ? ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਤਨਜ਼ ਕੱਸਦਿਆਂ ਆਖਿਆ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਪੈਰਾਂ ਸਿਰ ਖਡ਼੍ਹਾ ਨਹੀਂ ਹੋਣ ਦਿੱਤਾ। ਸਿੱਧੂ ਨੇ ਕਿਹਾ ਕਿ ਗ਼ਰੀਬ ਤੇ ਮਜ਼ਦੂਰ ਦੇ ਬੱਚੇ ਲਈ ਸਕੂਲ ਬਣਾਏ ਜਾਣਗੇ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ‘ਚ ਦੇਣਗੀਆਂ ਨਵਾਂ ਸਿਆਸੀ ਬਦਲ

Published

on

Balbir Singh Rajewal

ਚੰਡੀਗੜ੍ਹ: ਦਿੱਲੀ ਦਾ ਮੋਰਚਾ ਫਤਹਿ ਕਰਕੇ ਪਰਤੇ ਕਿਸਾਨ ਲੀਡਰਾਂ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ਦੀ ਸਿਆਸਤ ਨੂੰ ਨਵਾਂ ਬਦਲ ਦੇਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਆਸੀ ਬਦਲ ਕਿਵੇਂ ਦਾ ਹੋਏਗਾ, ਇਸ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ ਪਰ ਪੰਜਾਬ ਦੇ ਲੋਕਾਂ ਨੂੰ ਸਿਆਸੀ ਬਦਲ ਜ਼ਰੂਰ ਦਿੱਤਾ ਜਾਏਗਾ।ਕਿਸਾਨ ਲੀਡਰਾਂ ਗੱਲ਼ਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਹਨ, ਉਸ ਉੱਪਰ ਜ਼ਰੂਰ ਕੰਮ ਕੀਤਾ ਜਾਏਗਾ। ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸੀ ਸਮੀਕਰਨਾਂ ਕਰਕੇ ਮੰਗ ਉੱਠ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਆਪਣੀ ਪਾਰਟੀ ਬਣਾ ਕੇ ਚੋਣ ਲੜਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca