ਯੂ ਐੱਨ ਨੇ ਅਫਗਾਨ ਵਿਚਲੇ ਸਿੱਖਾਂ ਉੱਤੇ ਹਮਲੇ ਦਾ ਦਸਤਾਵੇਜ਼ ਬਣਾਇਆ
Connect with us [email protected]

ਪੰਜਾਬੀ ਖ਼ਬਰਾਂ

ਯੂ ਐੱਨ ਨੇ ਅਫਗਾਨ ਵਿਚਲੇ ਸਿੱਖਾਂ ਉੱਤੇ ਹਮਲੇ ਦਾ ਦਸਤਾਵੇਜ਼ ਬਣਾਇਆ

Published

on

ਯੂ ਐੱਨ ਓ, 29 ਜੁਲਾਈ – ਅਫਗਾਨਿਸਤਾਨ ਵਿੱਚ ਯੂ ਐੱਨ ਮਿਸ਼ਨ ਨੇ ਸਿੱਖ ਭਾਈਚਾਰੇ ਅਤੇ ਹੋਰਨਾਂ ਧਾਰਮਿਕ ਘੱਟ ਗਿਣਤੀਆਂ Ḕਤੇ ਇਸਲਾਮਿਕ ਅੱਤਵਾਦੀਆਂ ਵੱਲੋਂ ਕੀਤੇ ਹਮਲਿਆਂ ਦਾ ਦਸਤਾਵੇਜ਼ ਬਣਾਇਆ ਅਤੇ ਕਿਹਾ ਹੈ ਕਿ ਜੰਗ ਮਾਰੇ ਦੇਸ਼ ਵਿੱਚ ਸਾਲ 2020 ਦੀ ਪਹਿਲੀ ਛਿਮਾਹੀ ਵਿੱਚ 3400 ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ।

ਮਿਲੀ ਸੂਚਨਾ ਅਨੁਸਾਰ ਅਫਗਾਨਿਸਤਾਨ ਵਿਚ ਯੂ ਐੱਨ ਸਹਾਇਤਾ ਮਿਸ਼ਨ ਦੀ ‘ਦ ਪ੍ਰੋਟੈਕਸ਼ਨ ਆਫ ਸਿਵਲੀਅਨ ਇਨ ਆਰਮਡ ਕੰਫਲਿਕਟ’ ਦੀ ਛਿਮਾਹੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2020 ਦੇ ਪਹਿਲੇ ਛੇ ਮਹੀਨੇ Ḕਚ ਆਮ ਲੋਕਾਂ ਉਤੇ ਹੋਏ ਹਮਲੇ ਵਿੱਚ ਉਤਾਰ-ਚੜ੍ਹਾਅ ਦੇਖਿਆ ਗਿਆ ਹੈ।

ਯੂ ਐਨ ਦੇ ਦਸਤਾਵੇਜ਼ਾਂ ਮੁਤਾਬਕ ਕੁੱਲ 3458 ਲੋਕ ਪ੍ਰਭਾਵਤ ਹੋਏ ਹਨ ਤੇ ਇਨ੍ਹਾਂ ਵਿੱਚੋਂ 1282 ਲੋਕ ਮਾਰੇ ਗਏ ਹਨ, ਜਦ ਕਿ 2176 ਲੋਕ ਜ਼ਖਮੀ ਹੋਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂ ਐੱਨ ਮਿਸ਼ਨ ਅਫਗਾਨਿਸਤਾਨ ਵਿੱਚ ਇਸਲਾਮਕ ਸਟੇਟ ਆਫ ਇਰਾਕ ਐਂਡ ਲੇਵੈਂਟ-ਖੁਰਾਸਾਨ ਪ੍ਰੋਵਿੰਸ (ਆਈ ਐੱਸ ਆਈ ਐੱਲ-ਕੇ ਪੀ) ਵੱਲੋਂ ਸਿੱਖ ਅਤੇ ਸ਼ੀਆ ਮੁਸਲਿਮ ਆਬਾਦੀ Ḕਤੇ ਕੀਤੇ ਗਏ ਹਮਲਿਆਂ ਦਾ ਵੀ ਮੁਲਾਂਕਣ ਕਰ ਰਿਹਾ ਹੈ।

ਇਸ ਰਿਪੋਰਟ ਮੁਤਾਬਕ 2019 ਦੇ ਪਹਿਲੇ ਛੇ ਮਹੀਨਿਆਂ ਦੇ ਮੁਕਾਬਲੇ ਪ੍ਰਭਾਵਤਾਂ ਦੀ ਗਿਣਤੀ ਵਿੱਚ 13 ਫੀਸਦੀ ਕਮੀ ਆਈ ਹੈ, ਪਰ ਅਫਗਾਨਿਸਤਾਨ ਅਜੇ ਵੀ ਆਮ ਨਾਗਰਿਕਾਂ ਲਈ ਸਭ ਤੋਂ ਖਤਰਨਾਕ ਥਾਵਾਂ ਵਿੱਚੋਂ ਹੈ।

ਇਸ ਸਾਲ ਮਾਰਚ ਵਿੱਚ ਕੁਝ ਹਥਿਆਰਬੰਦ ਅੱਤਵਾਦੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਕਾਬੁਲ ਦੇ ਸ਼ੋਰ ਬਾਜ਼ਾਰ ਇਲਾਕੇ ਵਿੱਚ ਇੱਕ ਸਿੱਖ ਗੁਰਦੁਆਰੇ Ḕਤੇ ਹਮਲਾ ਕੀਤਾ ਸੀ, ਜਿਸ ਵਿੱਚ 25 ਸਿੱਖ ਮਾਰੇ ਗਏ ਸਨ।

ਪਾਕਿਸਤਾਨੀ ਨਾਗਰਿਕ ਅਤੇ ਆਈ ਐੱਸ ਆਈ ਐੱਲ-ਕੇ ਦਾ ਮੁਖੀ ਅਸਲਮ ਫਾਰੂਕੀ ਇਸ ਗੁਰਦੁਆਰੇ Ḕਤੇ ਹੋਏ ਹਮਲੇ ਦਾ ਮਾਸਟਰ ਮਾਈਂਡ ਸੀ। ਇਸ ਹਮਲੇ ਪਿੱਛੋਂ ਅਪ੍ਰੈਲ ਅਤੇ ਮਈ ਵਿੱਚ ਅਫਗਾਨ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖਿਲਾਫ ਦੇਸ਼ ਪੱਧਰੀ ਮੁਹਿੰਮ ਚਲਾਈ ਸੀ, ਜਿਸ ਪਿੱਛੋਂ ਫਾਰੂਕੀ ਤੇ ਉਸ ਟੋਲੇ ਦੇ ਸਾਬਕਾ ਮੁਖੀ ਜ਼ਿਆ ਉਲ ਹਕ ਸਣੇ ਦੂਜੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਭਾਵਤ ਨਾਗਰਿਕਾਂ ਦੀ ਗਿਣਤੀ ਵਿੱਚ ਕਮੀ ਤਾਲਿਬਾਨ ਅਤੇ ਅਫਗਾਨ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਨਹੀਂ ਆਈ।

ਪੰਜਾਬੀ ਖ਼ਬਰਾਂ

ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ

Published

on

disrespect og guru granth sahib

ਮੋਗਾ;ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸਬੰਧ ਵਿੱਚ ਬਾਘਾਪੁਰਾਣਾ ਦੇ ਪਿੰਡ ਲੰਗੇਆਣਾ ਦੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਸੀ।
ਇਸ ਦੇ ਸਬੰਧ ਵਿੱਚ ਅੱਜ ਲੰਗੇਆਣਾ ਦੇ ਪੂਰੇ ਪਿੰਡ ਦਾ ਇਕੱਠ ਗੁਰਦੁਆਰਾ ਸਾਹਿਬ ਲੰਗੇਆਣਾ ਵਿਚ ਰੱਖਿਆ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਉਸ ਦੇ ਪੂਰੇ ਪਰਿਵਾਰ ਦਾ ਸਾਰੇ ਪਿੰਡ ਵੱਲੋਂ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ ।
ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਇਹ 40-45 ਸਾਲ ਤੋਂ ਪਿੰਡ ਵਿਚ ਨਹੀਂ ਰਹਿ ਰਹੇ ਲੁਧਿਆਣਾ ਵਿੱਚ ਹੀ ਰਹਿ ਰਹੇ ਹਨ, ਲੰਗੇਆਣਾ ਵਿੱਚ ਸਿਰਫ਼ ਇਨ੍ਹਾਂ ਦੀ ਜ਼ਮੀਨ ਹੀ ਪਈ ਹੈ ਜੋ ਕਿ ਇਹ ਠੇਕੇ ਤੇ ਦਿੰਦੇ ਹਨ ਪਰ ਅੱਜ ਤੋਂ ਬਾਅਦ ਇਨ੍ਹਾਂ ਦੀ ਜ਼ਮੀਨ ਵੀ ਕੋਈ ਪਿੰਡ ਵਾਸੀ ਠੇਕੇ ਤੇ ਨਹੀਂ ਲਵੇਗਾ ਅਤੇ ਜੇਕਰ ਕੋਈ ਬਾਹਰੋਂ ਆ ਕੇ ਵੀ ਜ਼ਮੀਨ ਠੇਕੇ ਤੇ ਲਵੇਗਾ ਤਾਂ ਅਸੀਂ ਕਿਸੇ ਨੂੰ ਵੀ ਇਨ੍ਹਾਂ ਦੀ ਜ਼ਮੀਨ ਠੇਕੇ ਤੇ ਨਹੀਂ ਲੈਣ ਦਵਾਂਗੇ |
ਪਿੰਡ ਵਾਸੀਆਂ ਨੇ ਕਿਹਾ ਕਿ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਨ ਵਾਲਾ ਪਿੰਡ ਹੈ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪੂਰੇ ਪਿੰਡ ਦਾ ਨਾਮ ਬਦਨਾਮ ਕੀਤਾ ਹੈ ਇਸ ਲਈ ਅੱਜ ਪੂਰੇ ਪਿੰਡ ਵੱਲੋਂ ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ।
ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਹ ਸਰਸੇ ਵਾਲਿਆਂ ਦੇ ਪੱਕੇ ਪ੍ਰੇਮੀ ਹਨ ਅਤੇ ਇਸ ਦਾ ਪਿਤਾ ਗੁਰਮੇਲ ਸਿੰਘ ਸਰਸੇ ਵਾਲਿਆਂ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਵੀ ਹੈ | ਜੋ ਪਰਿਵਾਰ ਇਨ੍ਹਾਂ ਦੀ ਜ਼ਮੀਨ ਦੀ ਵਾਹੀ ਕਰ ਰਿਹਾ ਹੈ ਲੜਕੇ ਮਿਲਣਪ੍ਰੀਤ ਨੇ ਕਿਹਾ ਕਿ ਦੋ ਸਾਲ ਤੋਂ ਇਨ੍ਹਾਂ ਦੀ ਜ਼ਮੀਨ ਸਾਡੇ ਕੋਲ ਠੇਕੇ ਤੇ ਹੈ ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਿਗਰਟ ਸੁੱਟ ਇਨ੍ਹਾਂ ਦੇ ਲੜਕੇ ਵੱਲੋਂ ਬਹੁਤ ਮੰਦਭਾਗੀ ਘਟਨਾ ਕੀਤੀ ਗਈ ਹੈ ।ਇਸ ਲਈ ਅਸੀਂ ਇਨ੍ਹਾਂ ਦੀ ਜ਼ਮੀਨ ਅੱਗੇ ਤੋਂ ਠੇਕੇ ਤੇ ਨਹੀਂ ਲਵਾਂਗੇ ਅਤੇ ਕਣਕ ਦੀ ਫਸਲ ਵੀ ਨਹੀਂ ਲਗਾਵਾਂਗੇ l

Read More Latest Punjabi News

Continue Reading

ਪੰਜਾਬੀ ਖ਼ਬਰਾਂ

ਐਨ ਐਸ ਕਿਉ ਐਫ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਬੈਰੀਕੇਟ ਤੋੜ ਕੇ ਮੋਤੀ ਮਹਿਲ ਦਾ ਘਿਰਾਉ, ਸੁਰੱਖਿਆ ਬਲਾਂ ਨੇ ਕੀਤਾ ਲਾਠੀਚਾਰਜ

Published

on

police

ਪਟਿਆਲਾ : ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਨਐਸਕਿਉਐਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਵਾਈਪੀਐਸ ਚੌਕ ਚ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਰਸਤੇ ਚ ਲਾਏ ਬੇਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਸੁਰਖਿਆ ਬਲਾਂ ਨਾਲ ਅਧਿਆਪਕ ਯੂਨੀਅਨ ਦੇ ਆਗੂਆਂ ਨਾਲ ਟਕਰਾ ਹੋ ਗਿਆ ਤਾਂ ਸੁਰੱਖਿਆ ਬਲਾਂ ਹਲਕਾ ਲਾਠੀਚਾਰਜ ਕੀਤਾ । ਅਧਿਆਪਕ ਯੂਨੀਅਨ ਦੇ ਕਈ ਆਗੂਆਂ ਨੂੰ ਪੁਲੀਸ ਨੇ ਗਿਫ਼ਤਾਰ ਕਰ ਕੇ ਅਣਦੱਸੀ ਥਾਂ ਤੇ ਲੈ ਗਏ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ । ਪਰ ਸੁਰੱਖਿਆ ਬਲਾਂ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ।
ਪੰਜਾਬ ਸਰਕਾਰ ਨਾਲ ਸਾਡੀਆ ਅਣਗਿਣਤ ਮੀਟਿੰਗਾਂ ਹੋ ਚੁਕਿਆਂ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਿਰਕਦੀ । ਅਸੀਂ ਪਿਛਲੇ ਤਿੰਨ ਚਾਰ ਮਹੀਨਿਆਂ ਤੋ ਮੁੱਖ ਮੰਤਰੀ ਦੇ ਸ਼ਹਿਰ ਚ ਆਪਣੀਆਂ ਮੁਢਲੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਾਂ ਪਰੰਤੂ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਯੂਨੀਅਨ ਆਗੂ ਨੇ ਕਿਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਹਮੇਸ਼ਾਂ ਹੀ ਬੇਸਿੱਟਾ ਨਿਕਲੀ ਹੈ ਕਿਉਂਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਬੜਾਵਾ ਦੇ ਰਹੀਆਂ ਹਨ ਸਾਡੀਆਂ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ । ਅਧਿਆਪਕਾਂ ਨੇ ਆਪਣੇ ਗਿ੍ਰਫ਼ਤਾਰ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਮੁੜ ਫੁਹਾਰਾਂ ਚੋਂਕ ਵਿੱਚ ਧਰਨਾ ਲਾ ਦਿੱਤਾ ਹੈ। ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸੋਨੂੰ ਸੂਦ ਦੇ ਦਫ਼ਤਾਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

Published

on

Income tax department

ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਕੇ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ, ਇੱਥੋਂ ਤੱਕ ਕਿ ਜਦੋਂ ਦੇਸ਼ ਵਿੱਚ ਆਕਸੀਜਨ ਲਈ ਰੌਲਾ ਪਿਆ, ਉਹ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਵਰਗੀਆਂ ਚੀਜ਼ਾਂ ਵੀ ਲੈ ਕੇ ਆਇਆ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਦੇ ਦਫਤਰ ਉੱਤੇ ਆਮਦਨ ਕਰ ਦੀ ਛਾਪੇਮਾਰੀ ਹੋਈ ਹੈ ਅਤੇ ਆਮਦਨ ਕਰ ਵਿਭਾਗ ਸੋਨੂੰ ਸੂਦ ਦੀ ਸੰਪਤੀ ਦਾ ਸਰਵੇਖਣ ਕਰਨ ਲਈ ਪਹੁੰਚ ਗਿਆ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca