ਯੂ ਐੱਨ ਦੀ ਰਿਪੋਰਟ ਪਾਕਿ ਅੱਤਵਾਦੀ ਨੇ ਕੀਤਾ ਸੀ ਅਫਗਾਨਿਸਾਨ ਦੇ ਗੁਰਦੁਆਰੇ ਉੱਤੇ ਹਮਲਾ
Connect with us [email protected]

ਪੰਜਾਬੀ ਖ਼ਬਰਾਂ

ਯੂ ਐੱਨ ਦੀ ਰਿਪੋਰਟ ਪਾਕਿ ਅੱਤਵਾਦੀ ਨੇ ਕੀਤਾ ਸੀ ਅਫਗਾਨਿਸਾਨ ਦੇ ਗੁਰਦੁਆਰੇ ਉੱਤੇ ਹਮਲਾ

Published

on

 • ਅੱਤਵਾਦੀ ਪਾਕਿਸਤਾਨੀ ਆਗੂਆਂ ਦੇ ਨਾਂਅ ਹਾਲੇ ਵੀ ਬਲੈਕ-ਲਿਸਟ ਨਹੀਂ
  ਯੂ ਐੱਨ ਓ, 26 ਜੁਲਾਈ, –ਅਫਗਾਨਿਸਤਾਨ ਵਿੱਚ ਅੱਤਵਾਦ ਬਾਰੇ ਯੂ ਐੱਨ ਓ ਦੀ ਰਿਪੋਰਟ ਭਾਰਤ ਦੇ ਲੋਕਾਂ ਅਤੇ ਖਾਸ ਕਰ ਕੇ ਸਿੱਖਾਂ ਦਾ ਧਿਆਨ ਖਿੱਚਣ ਵਾਲੀ ਹੈ। ਇਸ ਰਿਪੋਰਟ ਦੇ ਮੁਤਾਬਕ ਅਫਗਾਨਿਸਤਾਨ ਦੇ ਇੱਕ ਗੁਰਦੁਆਰੇ ਵਿੱਚ ਜਿਹੜਾ ਵੱਡਾ ਹਮਲਾ ਹੋਇਆ ਸੀ, ਉਹ ਪਾਕਿਸਤਾਨੀ ਅੱਤਵਾਦੀ ਨੇ ਕੀਤਾ ਸੀ।
 • ਯੂ ਐੱਨ ਓ ਦੀ ਰਿਪੋਰਟ ਕਹਿੰਦੀ ਹੈ ਕਿ ਪਾਕਿਸਤਾਨੀ ਨਾਗਰਿਕ ਭਾਰਤੀ ਉੱਪ-ਮਹਾਦੀਪ ਵਿਚ ਅਲ-ਕਾਇਦਾ, ਇਸਲਾਮਿਕ ਸਟੇਟ ਇਨ ਇਰਾਕ ਐਂਡ ਦੀ ਲੇਵਾਂਟ-ਖੁਰਾਸਾਨ (ਆਈ ਐੱਸ ਆਈ ਐੱਲ ਕੇ) ਅਤੇ ਇਨ੍ਹਾਂ ਸੰਗਠਨਾਂ ਤੋਂ ਇਲਾਵਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਵਰਗੇ ਅੱਤਵਾਦੀ ਟੋਲਿਆਂ ਵਿਚ ਲੀਡਰਸ਼ਿਪ ਪੱਧਰ ਉੱਤੇਬਾਕੀਆਂ ਤੋਂ ਮੋਹਰੀ ਹਨ।
 • ਇਸ ਰਿਪੋਰਟ ਮੁਤਾਬਕ ਕਈ ਅੱਤਵਾਦੀਆਂ ਦੇ ਨਾਮ ਹਾਲੇ ਕਿਸੇ ਬਲੈਕ-ਲਿਸਟ ਵਿਚ ਸ਼ਾਮਲ ਨਹੀਂ ਕੀਤੇ ਗਏ ਅਤੇ ਉਹ ਕਿਸੇ ਵੀ ਥਾਂ ਖੁੱਲ੍ਹੇ ਫਿਰ ਸਕਦੇ ਹਨ।
  ‘ਆਈ ਐੱਸ ਆਈ ਐੱਸ, ਅਲ-ਕਾਇਦਾ ਅਤੇ ਹੋਰ ਸਬੰਧਤ ਅੱਤਵਾਦੀ ਆਗੂਆਂ ਅਤੇ ਉਨ੍ਹਾਂ ਦੇ ਟੋਲਿਆਂ ਬਾਰੇ ਵਿਸ਼ਲੇਸ਼ਣਾਤਮਕ ਮਦਦ ਅਤੇ ਪਾਬੰਦੀ ਨਿਗਰਾਨੀ ਟੀਮ ਦੀ 26ਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੀਆਂ ਸਪੈਸ਼ਲ ਫੋਰਸਿਜ਼ ਨੇ ਦੇਸ਼ ਪੱਧਰ ਦੀਆਂ ਮੁਹਿੰਮਾਂ ਚਲਾਈਆਂ, ਜਿਸ ਵਿੱਚ ਆਈ ਐੱਸ ਆਈ ਐੱਲ-ਕੇ ਦਾ ਲੀਡਰ ਅਸਲਮ ਫਾਰੂਕੀ ਅਤੇ ਉਸ ਤੋਂ ਪਹਿਲਾਂ ਜ਼ਿਆ ਉਲ ਹੱਕ ਤੇ ਕੁਝ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
 • ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪ੍ਰਮੁੱਖ ਗੁਰਦੁਆਰੇ ਉੱਤੇ ਹੋਏ ਜਾਨਲੇਵਾ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਰਾਜ ਦਾ ਅਸਲਮ ਫਾਰੂਕੀਸੀ। ਇਸ ਵੱਡੇ ਹਮਲੇ ਵਿਚ 25 ਸਿੱਖ ਮਾਰੇ ਗਏ ਸਨ। ਯੂ ਐੱਨ ਓ ਸੁਰੱਖਿਆ ਕੌਂਸਲ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਨੇ ਉਸਅੱਤਵਾਦੀ ਦਾ ਨਾਮ ਵੀ ਬਲੈਕਲਿਸਟ ਵਿਚ ਨਹੀਂ ਪਾਇਆ। ਇਸੇ ਤਰ੍ਹਾਂ ਜ਼ਿਆ ਉਲ ਹੱਕ ਵੀ ਪਾਕਿਸਤਾਨੀ ਨਾਗਰਿਕ ਹੈ ਅਤੇ ਉਹ ਵੀ ਬਲੈਕਲਿਸਟ ਵਿਚ ਨਹੀਂ।’
 • ਭਾਰਤੀ ਉੱਪ-ਮਹਾਦੀਪ ਵਿਚ ਅਲ-ਕਾਇਦਾ ਗਰੁੱਪ ਤਾਲਿਬਾਨ ਨਾਲ ਮਿਲ ਕੇ ਅਫਗਾਨਿਸਤਾਨ ਵਿੱਚ ਨਿਮਰੂਜ, ਹੇਲਮੰਦ ਤੇ ਕੰਧਾਰ ਰਾਜਾਂਵਿੱਚ ਕਾਰਵਾਈਆਂ ਕਰਦਾ ਹੈ। ਇਸ ਦਾ ਇਸ ਵੇਲੇ ਦਾ ਮੁਖੀ ਪਾਕਿਸਤਾਨੀ ਅੱਤਵਾਦੀ ਓਸਾਮਾ ਮਹਿਮੂਦ ਹੈ, ਜਿਸ ਨੂੰ ਯੂ ਐੱਨ ਸਕਿਓਰਟੀ ਕੌਂਸਲ ਦੀਆਂ ਪਾਬੰਦੀਆਂ ਹੇਠ ਬਲੈਕ ਲਿਸਟਨਹੀਂ ਕੀਤਾ ਗਿਆ।
 • ਮਹਿਮੂਦ ਨੇ ਆਸਿਮ ਉਮਰ ਦੇ ਮਰਨ ਪਿੱਛੋਂ ਉਸ ਦੀ ਥਾਂ ਲਈ ਸੀ। ਰਿਪੋਰਟ ਮੁਤਾਬਕ ਇਸ ਸੰਗਠਨ ਵਿਚ ਬੰਗਲਾ ਦੇਸ਼, ਭਾਰਤ, ਮਿਆਂਮਾਰ ਤੇ ਪਾਕਿਸਤਾਨ ਤੋਂ 150 ਤੋਂ 200 ਅੱਤਵਾਦੀ ਹਨ ਅਤੇ ਖਬਰਾਂ ਹਨ ਕਿ ਆਪਣੇ ਮਾਰੇ ਜਾ ਚੁੱਕੇਆਗੂਆਂ ਦੀ ਮੌਤ ਦਾ ਬਦਲਾ ਲੈਣ ਲਈ ਇਹ ਸੰਗਠਨ ਇਸ ਖੇਤਰ ਵਿਚ ਜਵਾਬੀ ਕਾਰਵਾਈ ਦੀ ਸਾਜਿਸ਼ ਰਚ ਰਿਹਾ ਹੈ।
 • ਯੂ ਐੱਨ ਦੀ ਪਾਬੰਦੀਆਂ ਬਾਰੇ ਨਿਗਰਾਨੀ ਟੀਮ ਦੀ ਰਿਪੋਰਟ ਅਫਗਾਨਿਸਤਾਨ ਦੇ ਅੰਦਰ ਸਭ ਤੋਂ ਵੱਡਾ ਅੱਤਵਾਦੀ ਟੋਲਾ ਤਹਿਰੀਕ-ਏ-ਤਾਲਿਬਾਨ ਹੈ, ਜਿਸ ਦਾ ਆਗੂ ਆਮਿਰ ਨੂਰ ਵਲੀ ਮਹਿਸੂਦ ਹੈ।
 • ਟੀ ਟੀ ਪੀਦਾ ਮੁਖੀ ਬਣਨ ਦੇ ਦੋ ਸਾਲ ਤੋਂ ਵੀ ਵੱਧ ਸਮਾਂਪਿੱਛੋਂ ਯੂ ਐੱਨ ਸਕਿਓਰਟੀ ਕੌਂਸਲ ਦੀ ਪਾਬੰਦੀਆਂ ਬਾਰੇ ਕਮੇਟੀ ਨੇ ਇਸ ਪਾਕਿਸਤਾਨੀ ਮੂਲ ਦੇ ਅੱਤਵਾਦੀ ਮਹਿਸੂਦ ਨੂੰ ਪਿਛਲੇ ਮਹੀਨੇ ਗਲੋਬਲ ਅੱਤਵਾਦੀ ਐਲਾਨ ਕੀਤਾ ਹੈ।
 • ਮਹਿਸੂਦ ਦਾ ਸਮਰਥਨ ਉਸ ਦੇ ਸਾਥੀ ਕਾਰੀ ਅਮਜਦ ਅਤੇ ਟੀ ਟੀ ਪੀ ਦੇਬੁਲਾਰੇ ਮੁਹੰਮਦ ਖੁਰਾਸਾਨੀ ਕਰਦੇ ਹਨ ਤੇ ਇਨ੍ਹਾਂ ਦੋਵਾਂ ਦਾ ਨਾਮ ਸਕਿਓਰਟੀ ਕੌਂਸਲ ਦੀ ਪਾਬੰਦੀਆਂ ਬਾਰੇ ਕਮੇਟੀ ਵਿਚ ਸ਼ਾਮਲ ਨਹੀਂ। ਇਸ ਰਿਪੋਰਟ ਮੁਤਾਬਕ ਪਾਕਿਸਤਾਨੀ ਨਾਗਰਿਕ ਅੱਤਵਾਦੀ ਸੰਗਠਨਾਂ ਵਿਚ ਲੀਡਰਸ਼ਿਪ ਦੇ ਪੱਧਰ ਉੱਤੇ ਕੰਮ ਕਰਦੇ ਹਨਤੇ ਅੱਤਵਦੀ ਸੰਗਠਨਾਂ ਦਾ ਪਾਕਿਸਤਾਨ ਨਾਲ ਸੰਬੰਧ ਹੈ।
 • ਰਿਪੋਰਟ ਦੇ ਮੁਤਾਬਕ ਯੂ ਐੱਨ ਦੇ ਮੈਂਬਰ ਦੇਸ਼ਾਂ ਮੁਤਾਬਕ ਅਲ-ਕਾਇਦਾ 12 ਅਫਗਾਨ ਰਾਜਾਂ ਵਿਚ ਗੁਪਤ ਸਰਗਰਮੀ ਕਰਦਾ ਹੈ ਅਤੇ ਇਸ ਦਾ ਮੁਖੀ ਐਮਾਨ ਅਲ-ਜਵਾਹਿਰੀ ਇਸ ਦੇਸ਼ ਵਿਚ ਅੱਡਾ ਬਣਾਈ ਬੈਠਾ ਹੈ। ਨਿਗਰਾਨੀ ਟੀਮ ਦਾ ਇਹ ਅੰਦਾਜ਼ਾ ਹੈ ਕਿ ਅਫਗਾਨਿਸਤਾਨ ਵਿਚ ਅਲ-ਕਾਇਦਾ ਅੱਤਵਾਦੀਆਂ ਦੀ ਕੁੱਲ ਗਿਣਤੀ 400 ਤੋਂ 600 ਦੇ ਵਿਚਾਲੇ ਅਤੇ ਲੀਡਰਸ਼ਿਪ ਦਾ ਹੱਕਾਨੀ ਨੈੱਟਵਰਕ ਨਾਲ ਨੇੜਲਾ ਸੰਪਰਕ ਹੈ।
 • ਫਰਵਰੀ 2020 ਵਿਚ ਅਲ-ਜਵਾਹਿਰੀ ਨੇ ਏਦਾਂ ਦੇ ਸਹਿਯੋਗ ਉੱਤੇ ਚਰਚਾ ਲਈ ਯਾਹੀਆ ਹੱਕਾਨੀ ਨਾਲ ਇੱਕ ਮੁਲਾਕਾਤ ਕੀਤੀ ਸੀ, ਜੋ 2009 ਦੇ ਅੱਧ ਤੋਂ ਅਲ-ਕਾਇਦਾ ਨਾਲ ਹੱਕਾਨੀ ਨੈੱਟਵਰਕ ਦਾ ਸ਼ੁਰੂਆਤੀ ਸੰਪਰਕ ਵਾਲਾ ਵਿਅਕਤੀ ਹੈ।

ਪੰਜਾਬੀ ਖ਼ਬਰਾਂ

ਬੇਅਦਬੀ ਕੇਸਾਂ ਦੇ ਪੀੜਤਾਂ ਨੇ ਕਿਹਾ:ਸਿਆਸੀ ਨੇਤਾ ਰਾਜਨੀਤੀ ਬੰਦ ਕਰਕੇ ਇਨਸਾਫ਼ ਦੇਣ ਵੱਲ ਮੂੰਹ ਕਰਨ

Published

on

Navjot Sidhu

ਚੰਡੀਗੜ੍ਹ, 31 ਜੁਲਾਈ, – ਸਾਲ 2015 ਵਿੱਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਤੇ ਬਾਅਦ ਵਿੱਚ ਹੋਏ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡਾਂ ਦੇ ਪੀੜਤਾਂ ਨੇ ਕਿਹਾ ਹੈ ਕਿ ਇਨ੍ਹਾਂ ਕੇਸਾਂ ਬਾਰੇ ਰਾਜਨੀਤਕ ਪਾਰਟੀਆਂ ਆਪਣੀਆਂ ਰੋਟੀਆਂ ਸੇਕਣੀਆਂ ਬੰਦ ਕਰਨ, ਲੋਕਾਂ ਨੂੰ ਇਨਸਾਫ਼ ਚਾਹੀਦਾ ਹੈ, ਰਾਜਨੀਤਿਕ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਵੱਲੋਂ ਕੀਤੀ ਜਾਣ ਵਾਲੀ ਵਾਰ-ਵਾਰ ਦੀ ਬਿਆਨਬਾਜ਼ੀ ਨਹੀਂ ਚਾਹੀਦੀ।
ਬਹਿਬਲਕਲਾਂ ਵਿੱਚ ਸਿੱਖ ਸੰਗਤ ਦੇ ਰੋਸ ਪ੍ਰਦਰਸ਼ਨ ਵੇਲੇ ਗੋਲੀ ਲੱਗਣ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਦੇ ਨਾਲ ਕੋਟਕਪੂਰਾ ਗੋਲੀਕਾਂਡ ਵਿੱਚ ਜ਼ਖਮੀ ਹੋਏ ਨੌਜਵਾਨ ਅਜੀਤ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਆਰਥਿਕ ਮੁਆਵਜ਼ਾ ਦੇ ਦਿੱਤਾ, ਪਰ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਬੇਅਦਬੀ ਕੇਸਾਂ ਦੇ ਸਾਰੇ ਦੋਸ਼ੀ ਜੇਲਾਂ ਵਿੱਚ ਪਾਏ ਜਾਣ ਤੇ ਜਿਨ੍ਹਾਂ ਨੇ ਸਿੱਖ ਸੰਗਤ ਉੱਤੇ ਗੋਲੀ ਚਲਾਈ ਸੀ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨੇ ਰਾਜਸੀ ਨੇਤਾਵਾਂ ਬਾਰੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਕੇਸਾਂ ਦੇ ਕਾਰਨ ਹੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ 2017 ਦੀਆਂ ਚੋਣਾਂ ਵਿਚ ਤੀਸਰੇ ਥਾਂ ਪੁਚਾ ਦਿੱਤਾ ਸੀ, ਪਰ ਰਾਜ ਦੀ ਸਰਕਾਰ ਬਦਲਣ ਦੇ ਬਾਅਦ ਵੀ ਸਾਢੇ ਚਾਰ ਸਾਲ ਦਾ ਸਮਾਂ ਗੁਜ਼ਰ ਗਿਆ, ਪਰ ਨਾ ਬੇਅਦਬੀ ਦੇ ਕੇਸਾਂ ਦਾ ਇਨਸਾਫ਼ ਮਿਲ ਸਕਿਆ ਤੇ ਨਾ ਗੋਲੀਬਾਰੀ ਦੇ ਦੋਸ਼ੀ ਪੁਲਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਹੋਈ ਹੈ। ਸਬੂਤ ਹੋਣ ਦੇ ਬਾਵਜੂਦ ਵੱਡੇ ਪੁਲਸ ਅਫਸਰ ਕਨੂੰਨ ਦੇ ਸ਼ਿਕੰਜੇ ਤੋਂ ਬਚੇ ਹੋਏ ਹਨ ਅਤੇ ਕਿਸੇ ਚਿੰਤਾ ਤੋਂ ਬਿਨਾਂ ਖੁੱਲ੍ਹੇ ਘੁੰਮ ਰਹੇ ਹਨ।
ਪੰਜਾਬ ਕਾਂਗਰਸ ਦੇ ਨਵੇਂ ਬਣਾਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਣ ਉੱਤੇ ਪੀੜਤ ਪਰਵਾਰਾਂ ਨੇ ਕਿਹਾ ਕਿ ਸਿੱਧੂ ਪਿਛਲੇ ਕੁੱਝ ਸਮੇਂ ਤੋਂ ਟਵੀਟ ਕਰ ਰਹੇ ਹਨ, ਪਰ ਸਰਕਾਰ ਵਿਚ ਤਾਂ ਉਹ ਵੀ ਢਾਈ ਸਾਲ ਸ਼ਾਮਲ ਰਹੇ ਸਨ, ਕੰਮ ਕੋਈ ਨਹੀਂ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਮੈਂਬਰ ਰਹੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਨੂੰ ਸਿਰੇ ਲਾਏ ਬਿਨਾਂ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਕਾਰਨ ਉਹ ਵੀ ਉਥੇ ਜਾ ਖੜੋਤੇ ਹਨ, ਜਿੱਥੇ ਬਾਕੀ ਲੀਡਰ ਖੜੇ ਹਨ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਕਿਸਾਨੀ ਮੋਰਚੇ ਦਾ ਦਬਾਅ:ਅਡਾਨੀ ਵੱਲੋਂ ਪੰਜਾਬ ਵਿਚਲਾ ਕਿਲ੍ਹਾ ਰਾਏਪੁਰ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ

Published

on

adani

ਨਵੀਂ ਦਿੱਲੀ, 31 ਜੁਲਾਈ, – ਪਿਛਲੇ ਸਾਲ 26 ਨਵੰਬਰ ਤੋ ਦਿੱਲੀ ਦੇ ਬਾਰਡਰਾਂ ਉੱਤੇ ਅਤੇ ਓਥੇ ਜਾਣ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਤੋਂ ਪੰਜਾਬ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ-ਪ੍ਰਦਰਸ਼ਨਾਂ ਦੇ ਦਬਾਅ ਹੇਠ ਭਾਰਤ ਦੇ ਪ੍ਰਮੁੱਖ ਉਦਯੋਗਪਤੀ ਘਰਾਣੇ ਅਡਾਨੀ ਗਰੁੱਪ ਨੇ ਪੰਜਾਬ ਦੇ ਕਿਲ੍ਹਾ ਰਾਏਪੁਰ ਵਾਲਾ ਆਪਣਾ ਆਈ ਸੀ ਡੀ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ।ਅਡਾਨੀ ਗਰੁੱਪ ਨੇ ਇਸ ਬਾਰੇ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਐਫੀਡੇਵਿਟ ਪੇਸ਼ ਕਰ ਦਿੱਤਾ ਅਤੇ ਸਾਫ ਕਿਹਾ ਕਿ ਇਨ੍ਹਾਂ ਸਾਰੇ ਮਹੀਨਿਆਂਦੌਰਾਨਪੰਜਾਬ ਸਰਕਾਰਨੇ ਉਨ੍ਹਾਂ ਨੂੰ ਕੋਈ ਵੀ ਸੁਰੱਖਿਆ ਤੇ ਸਹੂਲਤ ਨਹੀਂ ਦਿੱਤੀ, ਜਿਸ ਕਾਰਨ ਕੰਮ ਚਲਾਉਣਾ ਔਖਾ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਡਾਨੀ ਗਰੁੱਪ ਨੇ ਸਾਲ 2017 ਵਿੱਚ ਪੰਜਾਬ ਸਰਕਾਰ ਵੱਲੋਂ ਕਰਾਈ ਗਈ ਖੁੱਲ੍ਹੀ ਤੇ ਮੁਕਾਬਲੇ ਦੀ ਬੋਲੀ ਨਾਲ ਪੰਜਾਬ ਦੇ ਜਿ਼ਲਾ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਵਿੱਚ ਅੱਸੀ ਏਕੜ ਜ਼ਮੀਨ ਲੈ ਕੇ ਇਕ ਮਲਟੀ ਮਾਡਲ ਲਾਜਿਸਟਿਕ ਪਾਰਕ (ਆਈ ਸੀ ਡੀ ਕਿਲ੍ਹਾ ਰਾਏਪੁਰ) ਸ਼ੁਰੂ ਕੀਤਾ ਸੀ, ਜਿਸ ਦਾ ਉਦੇਸ਼ ਲੁਧਿਆਣਾ ਅਤੇ ਪੰਜਾਬ ਦੀਆਂ ਹੋਰਨਾਂ ਥਾਵਾਂ ਉੱਪਰਲੇ ਉਦਯੋਗਾਂ ਨੂੰ ਰੇਲ ਤੇ ਸੜਕ ਦੇ ਰਾਹਾਂ ਨਾਲ ਕਾਰਗੋ ਇੰਪੋਰਟ ਅਤੇ ਐਕਸਪੋਰਟ ਦੀ ਸੇਵਾ ਦੇਣਾ ਸੀ, ਪਰ ਜਨਵਰੀ 2021 ਤੋਂ ਪ੍ਰਦਰਸ਼ਨਕਾਰੀਆਂ ਨੇ ਆਈ ਸੀ ਡੀ ਕਿਲ੍ਹਾ ਰਾਏਪੁਰ ਦੇ ਮੇਨ ਗੇਟ ਸਾਹਮਣੇ ਆਪਣੇਟਰੈਕਟਰ ਟਰਾਲੀਆਂ ਲਾ ਕੇ ਨਾਕਾਬੰਦੀ ਕਰ ਦਿੱਤੀ ਤੇ ਇਸ ਸਟੇਸ਼ਨ ਵਿੱਚ ਮਾਲ ਦੀ ਆਵਾਜਾਈ ਦੇ ਨਾਲ-ਨਾਲ ਲੋਕਾਂ ਦੇ ਆਉਣ-ਜਾਣ ਵਿੱਚ ਵੀ ਰੁਕਾਵਟਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਓਦੋਂ ਤੋਂ ਕੋਈ ਕੰਮ ਨਹੀਂ ਹੋ ਰਿਹਾ।
ਗਰੁੱਪ ਦਾ ਕਹਿਣਾ ਹੈ ਕਿ ਬੀਤੇ ਸੱਤ ਮਹੀਨਿਆਂ ਵਿੱਚ ਇਸ ਪਾਰਕ ਤੋਂ ਕੋਈ ਵਪਾਰਕ ਕੰਮ ਨਹੀਂ ਹੋਇਆ, ਪਰ ਅਡਾਨੀ ਗਰੁੱਪ ਨੇ ਆਪਣੇ ਸਟਾਫ ਦੀ ਤਨਖਾਹ ਚਾਲੂ ਰੱਖੀ ਅਤੇ ਸੰਸਥਾ ਦੀ ਮੇਨਟੀਨੈਂਸ ਦਾ ਖਰਚਾ ਚੁੱਕਦਾ ਰਿਹਾ। ਇਸ ਦੌਰਾਨ ਕੰਪਨੀ ਨੇ ਪੁਲਸ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਤੇ ਫਿਰ ਵਿੱਚ ਮਾਰਚ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ। ਹਾਈ ਕੋਰਟ ਦੇ ਹੁਕਮ ਅਨੁਸਾਰ ਰਾਜ ਸਰਕਾਰ ਦੇ ਅਫਸਰਾਂ ਨੇ ਹਾਈ ਕੋਰਟ ਵਿੱਚ ਕਈ ਵਾਰ ਸਟੇਟਸ ਰਿਪੋਰਟ ਪੇਸ਼ ਕੀਤੀ, ਪਰ ਓਥੋਂ ਨਾਕਾਬੰਦੀ ਹਟਾਉਣ ਤੋਂ ਪੂਰੀ ਤਰ੍ਹਾਂ ਅਸਫਲ ਰਹੇ।ਇਸ ਦੇ ਬਾਅਦ ਪਿਛਲੀ 20 ਜੁਲਾਈ ਦੀ ਸੁਣਵਾਈ ਵੇਲੇ ਹਾਈ ਕੋਰਟ ਨੇ ਇਕ ਵਾਰ ਫਿਰ ਰਾਜ ਸਰਕਾਰ ਦੇ ਵਕੀਲ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਸਮੱਸਿਆ ਦਾ ਹੱਲ ਕੱਢਣ ਲਈ ਅਗਲੀ ਤਾਰੀਖ਼ 30 ਜੁਲਾਈ ਨੂੰ ਹਾਈ ਕੋਰਟ ਵਿੱਚ ਕੋਈ ਤਜਵੀਜ਼ ਪੇਸ਼ ਕਰਨ, ਤਾਂ ਜੁ ਇਸ ਪ੍ਰਾਜੈਕਟ ਨੂੰ ਚਾਲੂ ਰੱਖਿਆ ਜਾਣ ਦਾ ਰਾਹ ਕੱਢਿਆ ਜਾ ਸਕੇ।
ਜਾਣਕਾਰ ਸੂਤਰਾਂ ਅਨੁਸਾਰ ਕੰਪਨੀ ਨੇ ਕੱਲ੍ਹ 30 ਜੁਲਾਈ ਨੂੰ ਪੇਸ਼ ਕੀਤੇ ਆਪਣੇ ਐਫੀਡੇਵਿਟ ਵਿੱਚਦੱਸਿਆ ਕਿ ਪੰਜਾਬ ਸਰਕਾਰ ਨਾਕਾਬੰਦੀ ਹਟਾਉਣ ਤੋਂ ਅਸਫਲ ਰਹੀ ਹੈ ਅਤੇ ਹਾਈ ਕੋਰਟ ਵੀ ਇਸ ਮੁੱਦੇ ਦਾ ਕੋਈ ਫ਼ੈਸਲਾ ਨਹੀਂ ਲੈ ਸਕੀ, ਇਸ ਕਰ ਕੇ ਪਟੀਸ਼ਨਰ ਅਡਾਨੀ ਗਰੁੱਪ ਦੇ ਮੁੱਢਲੇ ਅਧਿਕਾਰਾਂ ਦਾ ਘਾਣ ਹੁੰਦਾ ਹੋਣ ਕਾਰਨ ਉਸ ਨੇ ਇਸ ਆਈ ਸੀ ਡੀ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ। ਆਈ ਸੀ ਡੀ ਕਿਲ੍ਹਾ ਰਾਏਪੁਰ ਨੂੰ ਬੰਦ ਕਰਨ ਦੀ ਸ਼ੁਰੂਆਤ ਵਜੋਂ ਗਰੁੱਪ ਨੇਕੱਲ੍ਹ ਆਈ ਸੀ ਡੀ ਕਿਲ੍ਹਾ ਰਾਏਪੁਰ ਦੇ ਮੇਨ ਗੇਟ ਤੋਂ ਆਪਣਾ ਸਾਈਨ ਬੋਰਡ ਲਾਹ ਦਿੱਤਾ ਤੇ ਆਪਣੇ ਕਰਮਚਾਰੀਆਂ, ਮਜ਼ਦੂਰਾਂ ਅਤੇ ਹੋਰ ਸਾਰੇ ਸਬੰਧਿਤ ਲੋਕਾਂ ਨੂੰ ਟਰਮੀਨੇਸ਼ਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਆਈ ਸੀ ਡੀ ਕਿਲ੍ਹਾ ਰਾਏਪੁਰ ਵਿੱਚ ਵਪਾਰਕ ਸਰਗਰਮੀਆਂ ਬੰਦ ਹੋਣ ਨਾਲ ਪ੍ਰਾਜੈਕਟ ਦੇ ਅੰਦਰ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਕੰਮ ਕਰਦੇ 400 ਲੋਕਾਂ/ਪਰਿਵਾਰਾਂ ਦਾ ਰੁਜ਼ਗਾਰ ਰੁਕ ਜਾਵੇਗਾ ਤੇ ਰੇਲ ਢੁਲਾਈ, ਜੀ ਐੱਸ ਟੀ, ਕਸਟਮ ਤੇ ਹੋਰ ਟੈਕਸਾਂ ਵਜੋਂ 700 ਕਰੋੜ ਰੁਪਏ ਤੇ ਹੋਰ ਆਰਥਿਕ ਪ੍ਰਭਾਵ ਵਜੋਂ ਤਕਰੀਬਨ 7000 ਕਰੋੜ ਰੁਪਏ ਦਾ ਸਰਕਾਰੀ ਖ਼ਜ਼ਾਨੇ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪੰਜਾਬੀ ਲੇਖਿਕਾ ਦੀ ਕਿਤਾਬ 50 ਸਾਲ ਬਾਅਦ ਲਾਇਬ੍ਰੇਰੀ ਨੂੰ ਵਾਪਸ ਕੀਤੀ ਗਈ

Published

on

The Punjabi author

ਗਲਾਸਗੋ, 31 ਜੁਲਾਈ – ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿੱਚ ਇੱਕ ਲਾਇਬ੍ਰੇਰੀ ਤੋਂ ਤਕਰੀਬਨ 50 ਸਾਲ ਪਹਿਲਾਂ ਲਈ ਗਈ ਇੱਕ ਪੰਜਾਬੀ ਲੇਖਿਕਾ ਦੀ ਕੁਕਿੰਗ ਦੀ ਕਿਤਾਬ ਆਖਰ ਵਾਪਸ ਆ ਗਈ ਹੈ।
ਪੇਜ਼ਲੀ ਸੈਂਟਰਲ ਲਾਇਬ੍ਰੇਰੀ ਵਿੱਚੋਂ ਸ਼੍ਰੀਮਤੀ ਬਲਬੀਰ ਸਿੰਘ ਦੀ ਇੰਡੀਅਨ ਕੁੱਕਰੀ ਦੀ ਕਿਤਾਬ ਵਾਪਸ ਭੇਜੀ ਗਈ ਹੈ, ਜੋ ਆਖਰੀ ਵਾਰ 1968 ਵਿੱਚ ਉਧਾਰ ਦਿੱਤੀ ਗਈ ਸੀ। ਸਾਲ 1965 ਵਿੱਚ ਮਿਲਸ ਅਤੇ ਬੂਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਕਿਤਾਬ ਪਾਠਕ ਨੇ ਇੱਕ ਵੱਡੇ ਚਿੱਟੇ ਬੈਗ ਵਿੱਚ ਡਾਕ ਰਾਹੀਂ 20 ਪੌਂਡ ਦੇ ਨੋਟ ਅਤੇ ਮੁਆਫੀ ਦੀ ਇੱਕ ਗੁੰਮਨਾਮ ਚਿੱਠੀ ਨਾਲ ਵਾਪਸ ਭੇਜੀ ਹੈ। ਇਸ ਚਿੱਠੀ ਵਿੱਚ ਕਿਤਾਬ ਦੀ ਦੇਰੀ ਨਾਲ ਵਾਪਸੀ ਦੀ ਮੁਆਫੀ ਸਵੀਕਾਰ ਕਰਨ ਦੀ ਗੱਲ ਲਿਖੀ ਗਈ ਹੈ। ਇਸ ਕਿਤਾਬ ਨਾਲ ਭੇਜੇ ਗਏ 20 ਪੌਂਡ ਇੱਕ ਚੈਰਿਟੀ ਨੂੰ ਦਾਨ ਕੀਤੇ ਜਾ ਰਹੇ ਹਨ, ਕਿਉਂਕਿ ਰੇਨਫਰਿਊਸ਼ਾਇਰ ਲਾਇਬ੍ਰੇਰੀਆਂ ਬਕਾਇਆ ਕਿਤਾਬਾਂ ਦੀ ਵਾਪਸੀ ਲਈ ਜੁਰਮਾਨਾ ਨਹੀਂ ਸਨ ਵਸੂਲ ਰਹੀਆਂ।
ਸ਼੍ਰੀਮਤੀ ਬਲਬੀਰ ਸਿੰਘ ਦਾ ਜਨਮ 1921 ਵਿੱਚ ਪੰਜਾਬ ਵਿੱਚ ਹੋਇਆ ਸੀ ਅਤੇ ਉਹ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ੈਫ, ਕੁੱਕਰੀ ਅਧਿਆਪਕ ਤੇ ਰਸੋਈ ਕਿਤਾਬ ਦੀ ਲੇਖਿਕਾ ਸਨ। ਉਨ੍ਹਾ ਦੀ ਇੰਡੀਅਨ ਕੁੱਕਰੀ ਕਿਤਾਬ ਨੂੰ ਪਹਿਲੀ ਵਾਰ ਲੰਡਨ ਵਿੱਚ ਛਪਣ ਉੱਤੇ ਬਹੁਤ ਪ੍ਰਸ਼ੰਸਾ ਮਿਲੀ ਸੀ। ਇਸ ਕਿਤਾਬ ਦੀਆਂ ਦੁਨੀਆਂ ਵਿੱਚ ਸੈਂਕੜੇ ਹਜ਼ਾਰਾਂ ਕਾਪੀਆਂ ਵਿਕੀਆਂ ਸਨ। ਇਸ ਪਿੱਛੋਂ ਕਿਤਾਬ ਦੇ ਕਈ ਐਡੀਸ਼ਨ ਵੀ ਛਪੇ ਸਨ। ਲੇਖਿਕਾਦੀ 1994 ਵਿੱਚ ਮੌਤ ਹੋ ਗਈ ਸੀ।

Continue Reading

ਰੁਝਾਨ


Copyright by IK Soch News powered by InstantWebsites.ca