ਮੁੰਬਈ ਅੱਤਵਾਦੀ ਹਮਲਾ ਕੇਸ ਅਮਰੀਕੀ ਅਦਾਲਤ ਵੱਲੋਂ ਦੋਸ਼ੀ ਤਹੱਵੁਰ ਰਾਣਾ ਦੀ ਜ਼ਮਾਨਤ ਰੱਦ
Connect with us [email protected]

ਪੰਜਾਬੀ ਖ਼ਬਰਾਂ

ਮੁੰਬਈ ਅੱਤਵਾਦੀ ਹਮਲਾ ਕੇਸ ਅਮਰੀਕੀ ਅਦਾਲਤ ਵੱਲੋਂ ਦੋਸ਼ੀ ਤਹੱਵੁਰ ਰਾਣਾ ਦੀ ਜ਼ਮਾਨਤ ਰੱਦ

Published

on

  • ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਰਾਣਾ

  • ਵਾਸ਼ਿੰਗਟਨ, 25 ਜੁਲਾਈ, – ਸਾਲ 2008 ਮੁੰਬਈ ਅੱਤਵਾਦੀ ਹਮਲੇ ਵਿਚ ਸ਼ਾਮਲ ਹੋਣ ਕਾਰਨ ਭਾਰਤ ਸਰਕਾਰ ਵੱਲੋਂ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਜ਼ਮਾਨਤ ਅਰਜ਼ੀ ਇੱਕ ਅਮਰੀਕੀ ਅਦਾਲਤ ਨੇ ਰੱਦ ਕਰ ਦਿੱਤੀ ਹੈ।
  • ਇਸ ਕੇਸ ਦੇ ਬਹੁ-ਚਰਚਿਤ ਦੋਸ਼ੀ ਡੈਵਿਡ ਕੋਲਮੈਨ ਹੇਡਲੀ ਦੇ ਬਚਪਨ ਦੇ ਦੋਸਤ ਰਾਣਾ (59) ਨੂੰ 2008 ਮੁੰਬਈ ਅੱਤਵਾਦੀ ਹਮਲੇ ਸ਼ਾਮਲ ਹੋਣ ਦੇ ਦੋਸ਼ ਹੇਠ ਭਾਰਤ ਸਰਕਾਰ ਦੀ ਹਵਾਲਗੀ ਬੇਨਤੀ ਉੱਤੇ ਲਾਸ ਏਂਜਲਸ ਵਿਚ 10 ਜੂਨ ਨੂੰ ਦੋਬਾਰਾ ਗ੍ਰਿਫਤਾਰ ਕੀਤਾ ਗਿਆ ਸੀ। ਵਰਨਣ ਯੋਗ ਹੈ ਕਿ ਉਸ ਹਮਲੇ ਵਿਚ 6 ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ।

  • ਲਾਸ ਏਂਜਲਸ ਦੀ ਡਿਸਟ੍ਰਿਕਟ ਕੋਰਟ ਦੀ ਜੱਜ ਜੈਕਲੀਨ ਚੂਲਜਿਆਨ ਨੇ 24 ਸਫਿਆਂ ਦੇ ਹੁਕਮ ਵਿਚ ਤਹੱਵੁਰ ਰਾਣਾ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰਦੇ ਹੋਏ ਕਿਹਾ ਕਿ ਉਸ ਦੇ ਖਿਸਕ ਜਾਣ ਦਾ ਡਰ ਹੈ।
  • ਅਮਰੀਕਾ ਸਰਕਾਰ ਨੇ ਉਸ ਨੂੰ ਜ਼ਮਾਨਤ ਉੱਤੇ ਛੱਡਣ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਹ ਭਾਰਤ ਵਿਚ ਮੌਤ ਦੀ ਸਜ਼ਾ ਤੋਂ ਬਚਣ ਲਈ ਕੈਨੇਡਾ ਦੌੜ ਸਕਦਾ ਹੈ, ਜਿਸ ਦਾ ਮੌਕਾ ਉਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਮੌਕੇ ਅਮਰੀਕਾ ਦੇ ਸਹਾਇਕ ਅਟਾਰਨੀ ਜਾਨ ਜੇ ਲੁਲੇਜਿਆਨ ਨੇ ਅਦਾਲਤ ਨੂੰ ਦੱਸਿਆ, ‘ਕਿਸੇ ਵੀ ਬਾਂਡ ਉੱਤੇ ਜ਼ਮਾਨਤ ਦੇਣ ਨਾਲ ਅਦਾਲਤ ਵਿਚ ਰਾਣਾ ਦੀ ਹਾਜ਼ਰੀ ਯਕੀਨੀ ਨਹੀਂ ਕੀਤੀ ਜਾ ਸਕੇਗੀ।
  • ਉਸ ਨੂੰ ਜ਼ਮਾਨਤ ਦੇਣ ਨਾਲ ਅਮਰੀਕਾ ਨੂੰ ਆਪਣੇ ਵਿਦੇਸ਼ ਮਾਮਲਿਆਂ ਵਿਚ ਸ਼ਰਮਿੰਦਾ ਹੋਣਾ ਪੈ ਸਕਦਾ ਹੈ ਅਤੇ ਉਸ ਦੇ ਭਾਰਤ ਨਾਲ ਰਿਸ਼ਤੇ ਤਣਾਅ ਪੂਰਨ ਹੋ ਸਕਦੇ ਹਨ।’

  • ਤਹੱਵੁਰ ਰਾਣਾ ਦੇ ਵਕੀਲ ਨੇ ਕਿਹਾ ਕਿ ਮੁੰਬਈ ਹਮਲੇ ਦੇ ਦੋਸ਼ੀ ਰਾਣਾ ਦੇ ਫ਼ਰਾਰ ਹੋਣ ਦਾ ਕੋਈ ਡਰ ਨਹੀਂ ਅਤੇ ਉਨ੍ਹਾਂ ਨੇ ਉਸ ਦੀ ਜ਼ਮਾਨਤ ਲਈ 15 ਲੱਖ ਡਾਲਰ ਦਾ ਬਾਂਡ ਭਰਨ ਦੀ ਪੇਸ਼ਕਸ਼ ਰੱਖੀ। ਤਹੱਵੁਰ ਰਾਣਾ ਨੇ ਆਪਣੇ ਬਚਾਅ ਵਿਚ ਕਿਹਾ ਕਿ ਉਸ ਦੇ ਸਾਥੀ-ਦੋਸ਼ੀ ਡੇਵਿਡ ਕੋਲਮੈਨ ਹੇਡਲੀ ਨੂੰ ਅਮਰੀਕਾ ਵੱਲੋਂ ਭਾਰਤ ਹਵਾਲੇ ਨਾ ਕਰਨ ਦਾ ਫ਼ੈਸਲਾ ਨਾਜਾਇਜ਼ ਹੈ ਤੇ ਇਹ ਫੈਸਲਾ ਉਸ ਦੀ ਹਵਾਲਗੀ ਉੱਤੇ ਰੋਕ ਵੀ ਲਾਉਂਦਾ ਹੈ।
  • ਪਾਕਿਸਤਾਨ ਵਿਚ ਪੈਦਾ ਹੋਏ ਤੇ ਓਥੋਂ ਦੇ ਆਰਮੀ ਮੈਡੀਕਲ ਕਾਲਜ ਤੋਂ ਪੜ੍ਹੇ ਤਹੱਵੁਰ ਰਾਣਾ ਨੇ ਕੈਨੇਡਾ ਆਉਣ ਤੋਂ ਪਹਿਲਾਂ ਚੋਖਾ ਸਮਾਂ ਪਾਕਿਸਤਾਨ ਦੀ ਫੌਜ ਵਿਚ ਡਾਕਟਰ ਵਜੋਂ ਕੰਮ ਕੀਤਾ ਸੀ।
  • ਉਹ ਹਮਲੇ ਕਰਨ ਵੇਲੇ ਕੈਨੇਡਾ ਦਾ ਨਾਗਰਿਕ ਸੀ, ਪਰ ਉਹ ਅਮਰੀਕਾ ਦੇ ਸ਼ਿਕਾਗੋ ਵਿਚ ਰਹਿੰਦਾ ਸੀ, ਜਿੱਥੇ ਉਸ ਦਾ ਕਈ ਤਰ੍ਹਾਂ ਦਾ ਕਾਰੋਬਾਰ ਸੀ। ਅਦਾਲਤੀ ਦਸਤਾਵੇਜਾਂ ਅਨੁਸਾਰ ਉਹ ਕੈਨੇਡਾ, ਪਾਕਿਸਤਾਨ, ਜਰਮਨੀ ਅਤੇ ਇੰਗਲੈਂਡ ਦਾ ਵੀ ਵਸਨੀਕ ਹੈ ਤੇ ਓਥੋਂ ਦੀ ਯਾਤਰਾ ਕਰਦਾ ਰਹਿੰਦਾ ਹੈ ਤੇ ਸੱਤ ਭਾਸ਼ਾਵਾਂ ਬੋਲ ਸਕਦਾ ਹੈ।

  • ਅਮਰੀਕਾ ਦੇ ਫੈਡਰਲ ਵਕੀਲਾਂ ਨੇ ਕਿਹਾ ਕਿ ਜੇ ਤਹੱਵੁਰ ਰਾਣਾ ਕੈਨੇਡਾ ਦੌੜ ਜਾਵੇ ਤਾਂ ਭਾਰਤ ਵਿੱਚ ਮਿਲਣ ਵਾਲੀ ਮੌਤ ਦੀ ਸਜ਼ਾ ਤੋਂ ਬਚ ਸਕਦਾ ਹੈ। ਭਾਰਤ ਨਾਲ ਕੈਨੇਡਾ ਦੀ ਹਵਾਲਗੀ ਸੰਧੀ ਵਿਚ ਇਹ ਪ੍ਰਬੰਧ ਹੈ ਕਿ ਜਿਸ ਦੋਸ਼ ਲਈ ਹਵਾਲਗੀ ਦੀ ਮੰਗ ਕੀਤੀ ਗਈ ਹੈ, ਭਾਰਤ ਵਿਚ ਉਸ ਦੋਸ਼ ਵਿਚ ਮੌਤ ਦੀ ਸਜ਼ਾ ਨਹੀਂ ਸੁਣਾਈ ਜਾ ਸਕਦੀ ਅਤੇ ਕੈਨੇਡਾ ਵਿਚ ਉਸ ਜੁਰਮ ਲਈ ਮੌਤ ਦੀ ਸਜ਼ਾ ਨਹੀਂ ਤਾਂ ਹਵਾਲਗੀ ਤੋਂ ਨਾਂਹ ਕੀਤੀ ਜਾ ਸਕਦੀ ਹੈ।

  • ਅਦਾਲਤੀ ਰਿਕਾਰਡ ਅਨੁਸਾਰ ਤਹੱਵੁਰ ਰਾਣਾ 28 ਅਪ੍ਰੈਲ 2020 ਨੂੰ ਲਾਸ ਏਂਜਲਸ ਵਿਚ ਟਰਮੀਨਲ ਆਈਲੈਂਡ ਵਿਚ ਕੋਰੋਨਾ ਤੋਂ ਨਾਲ ਪੀੜਤ ਨਿਕਲਿਆ ਸੀ, ਪਰ ਉਸ ਵਿਚ ਬਿਮਾਰੀ ਦੇ ਲੱਛਣ ਨਹੀਂ ਸਨ ਅਤੇ ਇਸ ਵਕਤ ਠੀਕ ਹੈ।
  • ਫੈਡਰਲ ਵਕੀਲਾਂ ਮੁਤਾਬਕ 2006 ਤੋਂ ਨਵੰਬਰ 2008 ਵਿਚਾਲੇ ਰਾਣਾ ਨੇ ‘ਦਾਉਦ ਗਿਲਾਨੀ’ ਉਰਫ ਡੇਵਿਡ ਕੋਲਮੈਨ ਹੇਡਲੀ ਤੇ ਕੁਝ ਹੋਰ ਪਾਕਿਸਤਾਨੀ ਲੋਕਾਂ ਨਾਲ ਮਿਲ ਕੇ ਲਸ਼ਕਰ-ਏ-ਤੋਇਬਾ ਤੇ ਹਰਕਤ-ਉਲ-ਜਿਹਾਦ-ਏ-ਇਸਲਾਮੀ ਨੂੰ ਮੁੰਬਈ ਵਿਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਤੇ ਸਿਰੇ ਚਾੜ੍ਹਨ ਵਿਚ ਮਦਦ ਕੀਤੀ ਸੀ।
  • ਪਾਕਿਸਤਾਨੀ-ਅਮਰੀਕੀ ਹੇਡਲੀ ਅਸਲ ਵਿੱਚ ਲਸ਼ਕਰ ਦਾ ਅੱਤਵਾਦੀ ਸੀ, ਪਰ ਉਹ 2008 ਦੇ ਮੁੰਬਈ ਹਮਲਾ ਕੇਸ ਦੇ ਦੌਰਾਨ ਅਮਰੀਕਾ ਵਿਚ ਸਰਕਾਰੀ ਗਵਾਹ ਬਣ ਗਿਆ ਸੀ। ਉਹ ਇਸ ਦੋਸ਼ ਹੇਠ ਅਮਰੀਕਾ ਵਿਚ 35 ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਦੇ ਦੋਸ਼ੀ ਦਾ ਨਾਰਕੋ ਟੈਸਟ ਤੇ ਬਰੇਨ ਮੈਪਿੰਗ ਹੋਵੇ- ਬੀਬੀ ਜਗੀਰ ਕੌਰ

Published

on

jagir-kaur

ਅੰਮ੍ਰਿਤਸਰ; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਦੁੱਖਦਾਈ ਘਟਨਾ ਦੇ ਸਾਜ਼ਿਸ਼ ਕਰਤਾਵਾਂ ਤੱਕ ਪਹੁੰਚਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਲਗਦੀ, ਤਾਂ ਹੀ ਫੜ੍ਹੇ ਗਏ ਦੋਸ਼ੀ ਵਿਅਕਤੀ ਦੇ ਸੌਦਾ ਸਾਧ ਨਾਲ ਸਬੰਧ ਉਜਾਗਰ ਹੋਣ ਦੇ ਬਾਵਜੂਦ ਵੀ ਸਾਜ਼ਿਸ਼ ਕਰਤਾਵਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ।ਬੀਬੀ ਜਗੀਰ ਕੌਰ ਨੇ ਮੰਗ ਕੀਤੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਦੀ ਜੜ੍ਹ ਤੱਕ ਜਾਣ ਲਈ ਫ੍ਹੜੇ ਗਏ ਦੋਸ਼ੀ ਪਰਮਜੀਤ ਸਿੰਘ ਦਾ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਕਰਵਾਈ ਜਾਵੇ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਸਾਡੀ ਮੰਗ ‘ਤੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਵਿਰੁੱਧ ਲੱਗੀਆਂ ਧਰਾਵਾਂ ਵਿਚ ਵਾਧਾ ਕਰਦਿਆਂ ਯੂ.ਏ.ਪੀ.ਏ ਧਾਰਾ ਲਗਾ ਦਿੱਤੀ ਗਈ ਹੈ, ਪਰੰਤੂ ਅਜੇ ਵੀ ਘਟਨਾ ਦੇ ਅਸਲ ਸਾਜ਼ਿਸ਼ ਕਰਤਾਵਾਂ ਦਾ ਪਤਾ ਨਹੀਂ ਲਗਾਇਆ ਜਾ ਰਿਹਾ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਨੂੰ ਪੱਤਰ ਵੀ ਲਿਖਿਆ ਗਿਆ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ ਵਿਚ ਹੁਣ ਤੱਕ ਦੀ ਪੁਲਿਸ ਕਾਰਵਾਈ ‘ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਕਈ ਦਿਨ ਬੀਤਣ ਬਾਅਦ ਵੀ ਘਟਨਾ ਪਿੱਛੇ ਦੀ ਸਾਜ਼ਿਸ਼ ਬਾਰੇ ਕੋਈ ਠੋਸ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ।ਜਦਕਿ ਚਾਹੀਦਾ ਤਾਂ ਇਹ ਸੀ ਕਿ ਹੁਣ ਤੱਕ ਸਾਰੇ ਦੋਸ਼ੀ ਸ਼ਲਾਖਾਂ ਪਿੱਛੇ ਹੁੰਦੇ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ ਅਤੇ ਸਰਕਾਰੀ ਤੰਤਰ ਸੁੱਤਾ ਹੋਇਆ ਹੈ।ਬੀਬੀ ਜਗੀਰ ਕੌਰ ਨੇ ਸਰਕਾਰ ਦੇ ਖੁਫੀਆਂ ਤੰਤਰ ‘ਤੇ ਵੀ ਸਵਾਲ ਚੁੱਕੇ।ਉਨ੍ਹਾਂ ਕਿਹਾ ਕਿ ਏਜੰਸੀਆਂ ਦਾ ਵੱਡਾ ਤੰਤਰ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਘਟਨਾਵਾਂ ਸ਼ਰੇਆਮ ਵਾਪਰ ਰਹੀਆਂ ਹਨ ਅਤੇ ਫੜ੍ਹੇ ਗਏ ਦੋਸ਼ੀਆਂ ਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਤੱਕ ਪਹੁੰਚ ਨਹੀਂ ਕੀਤੀ ਜਾਂਦੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਨਵੇਂ ਮੁੱਖ ਮੰਤਰੀ 20 ਨੂੰ ਚੁੱਕਣਗੇ ਸਹੁੰ

Published

on

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਚੱਲ ਰਹੇ ਤਖ਼ਤਾ ਪਲਟ ਦੇ ਘਟਨਾਚੱਕਰ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਪੰਜਾਬ ਦੇ ਰਾਜਪਾਲ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ‘ਚ ਹਰੀਸ਼ ਰਾਵਤ, ਅਜੇ ਮਾਕਨ ਤੇ 78 ਵਿਧਾਇਕ ਮੌਜੂਦ ਸਨ। ਵਿਧਾਇਕ ਦਲ ਦੀ ਬੈਠਕ ‘ਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕਾਂਗਰਸ ਹਾਈਕਮਾਨ ਸੋਨੀਆ ਤੇ ਰਾਹੁਲ ਗਾਂਧੀ ‘ਤੇ ਛੱਡ ਦਿੱਤਾ ਗਿਆ ।
ਇਸ ਦਰਮਿਆਨ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਵਿਖੇ 3 ਵਜੇ ਆਯੋਜਿਤ ਕੀਤਾ ਜਾਵੇਗਾ। ਇਸ ‘ਚ ਪੰਜ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਹ ਹਾਈਕਮਾਨ ਫ਼ੈਸਲਾ ਕਰੇਗਾ ਕਿ ਮੁੱਖ ਮੰਤਰੀ ਦਾ ਤਾਜ ਕਿਸ ਦੇ ਸਿਰ ਸਜਦਾ ਹੈ। ਇਸ ਤੋਂ ਪਹਿਲਾਂ ਸਾਰਾ ਦਿਨ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ‘ਚ ਚੱਲ ਰਹੇ ਕਾਟੋ-ਕਲੇਸ਼ ਨੂੰ ਨਿਬੇੜਨ ਲਈ ਹਾਈਕਮਾਨ ਨੇ ਅੱਜ ਸ਼ਾਮ 5 ਵਜੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਸੀ, ਇਸ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ।ਜ਼ਿਕਰਯੋਗ ਹੈ ਕਿ ਕੈਪਟਨ ਤੋਂ ਨਾਰਾਜ਼ 40 ਵਿਧਾਇਕਾਂ ਨੇ ਪੱਤਰ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਸ਼ੁੱਕਰਵਾਰ ਵੱਡਾ ਫ਼ੈਸਲਾ ਲੈਂਦਿਆਂ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਸੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਅੱਧੀ ਰਾਤ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਸੀ। ਅਜੇ ਮਾਕਨ ਅਤੇ ਹਰੀਸ਼ ਚੌਧਰੀ ਨੂੰ ਵਿਧਾਇਕ ਦਲ ਦੀ ਬੈਠਕ ਲਈ ਆਬਜ਼ਰਵਰ ਬਣਾਇਆ ਗਿਆ ਅਤੇ ਦੋਵੇਂ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਵਿਚ ਸ਼ਮੂਲੀਅਤ ਕਰਨ ਦੀ ਡਿਊਟੀ ਲਗਾਈ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ

Published

on

disrespect og guru granth sahib

ਮੋਗਾ;ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸਬੰਧ ਵਿੱਚ ਬਾਘਾਪੁਰਾਣਾ ਦੇ ਪਿੰਡ ਲੰਗੇਆਣਾ ਦੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਸੀ।
ਇਸ ਦੇ ਸਬੰਧ ਵਿੱਚ ਅੱਜ ਲੰਗੇਆਣਾ ਦੇ ਪੂਰੇ ਪਿੰਡ ਦਾ ਇਕੱਠ ਗੁਰਦੁਆਰਾ ਸਾਹਿਬ ਲੰਗੇਆਣਾ ਵਿਚ ਰੱਖਿਆ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਉਸ ਦੇ ਪੂਰੇ ਪਰਿਵਾਰ ਦਾ ਸਾਰੇ ਪਿੰਡ ਵੱਲੋਂ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ ।
ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਇਹ 40-45 ਸਾਲ ਤੋਂ ਪਿੰਡ ਵਿਚ ਨਹੀਂ ਰਹਿ ਰਹੇ ਲੁਧਿਆਣਾ ਵਿੱਚ ਹੀ ਰਹਿ ਰਹੇ ਹਨ, ਲੰਗੇਆਣਾ ਵਿੱਚ ਸਿਰਫ਼ ਇਨ੍ਹਾਂ ਦੀ ਜ਼ਮੀਨ ਹੀ ਪਈ ਹੈ ਜੋ ਕਿ ਇਹ ਠੇਕੇ ਤੇ ਦਿੰਦੇ ਹਨ ਪਰ ਅੱਜ ਤੋਂ ਬਾਅਦ ਇਨ੍ਹਾਂ ਦੀ ਜ਼ਮੀਨ ਵੀ ਕੋਈ ਪਿੰਡ ਵਾਸੀ ਠੇਕੇ ਤੇ ਨਹੀਂ ਲਵੇਗਾ ਅਤੇ ਜੇਕਰ ਕੋਈ ਬਾਹਰੋਂ ਆ ਕੇ ਵੀ ਜ਼ਮੀਨ ਠੇਕੇ ਤੇ ਲਵੇਗਾ ਤਾਂ ਅਸੀਂ ਕਿਸੇ ਨੂੰ ਵੀ ਇਨ੍ਹਾਂ ਦੀ ਜ਼ਮੀਨ ਠੇਕੇ ਤੇ ਨਹੀਂ ਲੈਣ ਦਵਾਂਗੇ |
ਪਿੰਡ ਵਾਸੀਆਂ ਨੇ ਕਿਹਾ ਕਿ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਨ ਵਾਲਾ ਪਿੰਡ ਹੈ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪੂਰੇ ਪਿੰਡ ਦਾ ਨਾਮ ਬਦਨਾਮ ਕੀਤਾ ਹੈ ਇਸ ਲਈ ਅੱਜ ਪੂਰੇ ਪਿੰਡ ਵੱਲੋਂ ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ।
ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਹ ਸਰਸੇ ਵਾਲਿਆਂ ਦੇ ਪੱਕੇ ਪ੍ਰੇਮੀ ਹਨ ਅਤੇ ਇਸ ਦਾ ਪਿਤਾ ਗੁਰਮੇਲ ਸਿੰਘ ਸਰਸੇ ਵਾਲਿਆਂ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਵੀ ਹੈ | ਜੋ ਪਰਿਵਾਰ ਇਨ੍ਹਾਂ ਦੀ ਜ਼ਮੀਨ ਦੀ ਵਾਹੀ ਕਰ ਰਿਹਾ ਹੈ ਲੜਕੇ ਮਿਲਣਪ੍ਰੀਤ ਨੇ ਕਿਹਾ ਕਿ ਦੋ ਸਾਲ ਤੋਂ ਇਨ੍ਹਾਂ ਦੀ ਜ਼ਮੀਨ ਸਾਡੇ ਕੋਲ ਠੇਕੇ ਤੇ ਹੈ ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਿਗਰਟ ਸੁੱਟ ਇਨ੍ਹਾਂ ਦੇ ਲੜਕੇ ਵੱਲੋਂ ਬਹੁਤ ਮੰਦਭਾਗੀ ਘਟਨਾ ਕੀਤੀ ਗਈ ਹੈ ।ਇਸ ਲਈ ਅਸੀਂ ਇਨ੍ਹਾਂ ਦੀ ਜ਼ਮੀਨ ਅੱਗੇ ਤੋਂ ਠੇਕੇ ਤੇ ਨਹੀਂ ਲਵਾਂਗੇ ਅਤੇ ਕਣਕ ਦੀ ਫਸਲ ਵੀ ਨਹੀਂ ਲਗਾਵਾਂਗੇ l

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca