ਮਾਣ-ਹਾਨੀ ਦੇ ਕੇਸ ਵਿੱਚ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਉੱਤੇ ਅੜ ਗਈਆਂ - ਇਕ ਸੋਚ
Connect with us [email protected]

ਪੰਜਾਬੀ ਖ਼ਬਰਾਂ

ਮਾਣ-ਹਾਨੀ ਦੇ ਕੇਸ ਵਿੱਚ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਉੱਤੇ ਅੜ ਗਈਆਂ

Published

on

  • ਪਟੀਸ਼ਨ ਰੱਦ ਕਰ ਕੇ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਦੋ ਦਿਨ ਦਿੱਤੇ
  • ਪ੍ਰਸ਼ਾਂਤ ਨੇ ਕਿਹਾ: ਰਹਿਮ ਦੀ ਭੀਖ ਨਹੀਂ ਮੰਗਾਂਗਾ, ਸਜ਼ਾਪ੍ਰਵਾਨ ਕਰਾਂਗਾ
    ਨਵੀਂ ਦਿੱਲੀ, 20 ਅਗਸਤ, – ਪ੍ਰਮੁੱਖ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਮਾਣ-ਹਾਨੀ ਕੇਸ ਵਿੱਚ ਸਜ਼ਾ ਦੇ ਮੁੱਦੇ ਉੱਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਤਾਂ ਭੂਸ਼ਣ ਨੇ ਮੁੜ ਵਿਚਾਰ ਪਟੀਸ਼ਨ ਦਾਖ਼ਲ ਕਰਨ ਦੀ ਦਲੀਲ ਦੇ ਕੇ ਸਜ਼ਾ ਉੱਤੇ ਸੁਣਵਾਈ ਟਾਲਣ ਦੀ ਅਪੀਲ ਕੀਤੀ ਸੀ, ਪਰ ਇਹ ਬੇਨਤੀ ਅਦਾਲਤ ਨੇ ਰੱਦ ਕਰ ਦਿੱਤੀ। ਵਰਨਣ ਯੋਗ ਹੈ ਕਿ ਪ੍ਰਸ਼ਾਂਤ ਭੂਸ਼ਣ ਨੂੰ ਦੋ ਟਵੀਟਸ ਵਿੱਚਅਦਾਲਤ ਦੀ ਮਰਿਆਦਾ ਘਟਾਉਣ ਵਾਲੀ ਟਿੱਪਣੀ ਕਰਨ ਕਰ ਕੇ ਮਾਣ-ਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿੱਚ 6 ਮਹੀਨੇ ਤਕ ਦੀ ਸਜ਼ਾ ਹੋ ਸਕਦੀ ਹੈ।
    ਅੱਜ ਸੁਪਰੀਮ ਕੋਰਟ ਵਿੱਚ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਵਕੀਲ ਰਾਹੀਂਆਖਿਆ ਕਿ ਮੁੜ ਵਿਚਾਰ ਦੀ ਅਰਜ਼ੀ ਦੇਣਾ ਮੇਰਾ ਅਧਿਕਾਰ ਹੈ,ਇਹ ਕੋਈ ਮਜਬੂਰੀ ਨਹੀਂ ਕਿ ਮੈਂ 24 ਘੰਟਿਆਂ ਵਿੱਚ ਮੁੜ ਵਿਚਾਰ ਦੀ ਅਰਜ਼ੀ ਦੇਵਾਂ, ਇਹ ਅਰਜ਼ੀਦੇਣਦਾ ਸਮਾਂ 30 ਦਿਨ ਹੈ। ਇਸ ਉੱਤੇਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਆਖਿਆ ਕਿ ਅਜੇ ਦੋਸ਼ੀ ਠਹਿਰਾਇਆ ਹੈ, ਇਹ ਫ਼ੈਸਲਾ ਸਜ਼ਾ ਦੱਸਣਨਾਲ ਪੂਰਾ ਹੋਵੇਗਾ। ਕੋਰਟ ਨੇ ਭੂਸ਼ਣ ਦੇ ਵਕੀਲ ਨੂੰ ਕਿਹਾ ਹੈ ਕਿ ਸਜ਼ਾ ਹੋਣ ਪਿੱਛੋਂ ਵੀ ਮੁੜ ਵਿਚਾਰ ਪਟੀਸ਼ਨ ਤਕ ਉਸ ਉੱਤੇ ਅਮਲ ਨਹੀਂ ਹੋਵੇਗਾ, ਪਰ ਅਦਲਾਤ ਉਸ ਦੀ ਸਜ਼ਾ ਉੱਤੇ ਸੁਣਵਾਈ ਨੂੰ ਟਾਲਣ ਦੀ ਚਾਹਵਾਨ ਨਹੀਂ। ਇਸ ਦੌਰਾਨਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਅਦਾਲਤੀ ਮਾਣ-ਹਾਨੀ ਕੇਸ ਵਿੱਚ ਆਪਣੇ ਬਿਆਨ ਉੱਤੇ ਮੁੜ ਵਿਚਾਰ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ। ਸੁਣਵਾਈ ਦੌਰਾਨ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਵੀ ਭੂਸ਼ਣ ਨੂੰ ਸਜ਼ਾ ਨਾ ਦੇਣ ਦੀ ਵਕਾਲਤ ਕੀਤੀ ਹੈ। ਅੱਗੋਂ ਇਸ ਕੇਸ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ।
    ਇਸ ਤੋਂ ਪਹਿਲਾਂ ਆਸ ਕੀਤੀ ਜਾਂਦੀ ਸੀ ਕਿ ਸਜ਼ਾ ਦਾ ਐਲਾਨ ਅੱਜ ਹੋ ਜਾਵੇਗਾ, ਪਰ ਸੁਣਵਾਈ ਸ਼ੁਰੂ ਹੁੰਦੇ ਸਾਰ ਜਸਟਿਸ ਅਰੁਣ ਮਿਸ਼ਰਾ ਨੇ ਸਾਫਕਿਹਾ ਕਿ ਜੇ ਉਨ੍ਹਾਂ ਨੇ ਅੱਜ ਸਜ਼ਾ ਸੁਣਾ ਦਿੱਤੀ, ਤਾਂ ਵੀ ਇਹ ਸਜ਼ਾ ਤੁਰੰਤ ਲਾਗੂ ਨਹੀਂ ਹੋਏਗੀ, ਅਦਾਲਤ ਪ੍ਰਸ਼ਾਂਤ ਭੂਸ਼ਣ ਨੂੰ ਇਸ ਕੇਸ ਵਿੱਚ ਮੁੜ ਵਿਚਾਰ ਦੀ ਅਰਜ਼ੀ ਦਾ ਮੌਕਾ ਦੇਵੇਗੀ। ਸਜ਼ਾ ਓਦੋਂ ਤਕ ਲਾਗੂ ਨਹੀਂ ਹੁੰਦੀ, ਜਦੋਂ ਤਕ ਮੁੜ ਵਿਚਾਰ ਪਟੀਸ਼ਨਦਾ ਫੈਸਲਾ ਨਹੀਂ ਹੁੰਦਾ। ਇਸ ਬਹਿਸ ਦੌਰਾਨ ਅਦਾਲਤ ਨੇ ਪ੍ਰਸ਼ਾਂਤ ਭੂਸ਼ਣ ਨੂੰ ਪੁੱਛਿਆ ਕਿ ਕੀ ਉਹ ਗਲਤੀ ਮੰਨਦਾ ਹੈ। ਜਵਾਬ ਵਿਚ ਭੂਸ਼ਣ ਨੇ ਕਿਹਾ ਕਿਉਸ ਨੇ ਜੋ ਬਿਆਨ ਦਿੱਤਾ ਹੈ, ਉਹ ਆਮ ਲੋਕਾਂ ਤੇ ਨਿਆਂ ਪਾਲਿਕਾ ਦੀ ਰੱਖਿਆ ਲਈ ਸੀ, ਉਹ ਮੁਆਫੀ ਨਹੀਂ ਮੰਗੇਗਾ ਤੇ ਹਰ ਸਜ਼ਾ ਲਈ ਤਿਆਰ ਹੈ। ਕੋਰਟ ਨੇ ਸਾਰੀ ਬਹਿਸ ਸੁਣਨ ਪਿੱਛੋਂ ਭੂਸ਼ਣ ਨੂੰ ਸੋਚਣ ਲਈ ਦੋ ਹੋਰ ਦਿਨ ਦੇ ਕੇ ਕਿਹਾ ਕਿ ਜੇ ਉਹ ਆਪਣੇ ਬਿਆਨ ਵਿਚ ਢਿੱਲ ਲਿਆਉਂਦਾ ਹੈ ਤਾਂ ਅਦਾਲਤ ਉਸ ਦੀ ਸਜ਼ਾ ਨੂੰ ਉਸੇ ਤਰ੍ਹਾਂ ਵਿਚਾਰੇਗੀ। ਅਗਲੀ ਸੁਣਵਾਈ ਸੋਮਵਾਰ ਨੂੰ ਹੋ ਸਕਦੀ ਹੈ।
    ਵਰਨਣ ਯੋਗ ਹੈ ਕਿ ਪ੍ਰਸ਼ਾਂਤ ਭੂਸ਼ਣ ਨੇ ਟਵੀਟ ਕਰਕੇ ਚੀਫ਼ ਜਸਟਿਸ ਜਸਟਿਸ ਜਸਟਿਸ ਐਸ ਏ ਬੋਬਡੇ ਤੇ ਚਾਰ ਹੋਰ ਸਾਬਕਾ ਚੀਫ ਜੱਜਾਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਅਦਾਲਤ ਨੇ ਪ੍ਰਸ਼ਾਂਤ ਭੂਸ਼ਣ ਦਾ ਜਵਾਬ ਸੁਣਨ ਤੋਂਪਿੱਛੋਂਅਟਾਰਨੀ ਜਨਰਲ ਤੋਂ ਰਾਏ ਮੰਗੀ ਸੀ ਕਿ ਬੋਲਣ ਦੀ ਆਜ਼ਾਦੀ ਦੀ ਲਕਸ਼ਮਣਰੇਖਾ ਕੀ ਹੋਵੇਗੀ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਮੰਨਿਆ ਕਿ ਪ੍ਰਸ਼ਾਂਤ ਭੂਸ਼ਣ ਨੂੰ ਦੋਸ਼ੀ ਮੰਨਣਾ ਸਹੀ ਹੋ ਸਕਦਾ ਹੈ, ਪਰ ਉਸ ਨੂੰ ਸਜ਼ਾ ਨਹੀਂਦੇਣੀ ਚਾਹੀਦੀ। ਉਸ ਨੇ ਲੋਕ ਹਿੱਤ ਵਿਚ ਬਹੁਤ ਕੰਮ ਕੀਤਾ ਹੋਣ ਕਰ ਕੇ ਸਜ਼ਾ ਨਹੀਂ ਚਾਹੀਦੀ। ਵੇਣੂਗੋਪਾਲ ਨੇ ਇਹ ਰਾਏ ਸਰਕਾਰ ਵੱਲੋਂਨਹੀਂ, ਅਟਾਰਨੀ ਜਨਰਲ ਵਜੋਂ ਖੁਦ ਦਿੱਤੀ ਸੀ।ਪ੍ਰਸ਼ਾਂਤ ਭੂਸਣ ਨੇ ਕੋਰਟ ਵਿੱਚ ਕਿਹਾ, ‘ਮੇਰੇ ਟਵੀਟ ਵਿਚ ਅਜਿਹਾ ਕੁਝ ਨਹੀਂ ਸੀ। ਇਹ ਨਾਗਰਿਕ ਵਜੋਂ ਮੇਰੀ ਡਿਊਟੀ ਨਿਭਾਉਣ ਦੇ ਯਤਨ ਸਨæ ਮੈਂ ਆਪਣੇ ਦਿਮਾਗ ਨਾਲ ਟਵੀਟ ਕੀਤਾ ਸੀ।’ਭੂਸ਼ਣ ਨੇ ਕੋਰਟ ਵਿੱਚ ਮਹਾਤਮਾ ਗਾਂਧੀ ਦਾ ਬਿਆਨ ਦੁਹਰਾਇਆ, ‘ਮੈਂ ਰਹਿਮ ਦੀ ਭੀਖ ਨਹੀਂ ਮੰਗਾਂਗਾ, ਮੈਂ ਖੁੱਲਦਿਲੀ ਦਿਖਾਉਣ ਦੀ ਅਪੀਲ ਵੀ ਨਹੀਂ ਕਰਾਂਗਾ। ਅਦਾਲਤ ਵੱਲੋਂ ਦਿੱਤੀ ਸਜ਼ਾ ਨੂੰ ਖ਼ੁਸ਼ੀ ਨਾਲ ਸਵੀਕਾਰ ਕਰਾਂਗਾ।’ ਉਸ ਨੇ ਇਹ ਕਿਹਾ, ‘ਮੇਰਾ ਮੰਨਣਾ ਹੈ ਕਿ ਸੰਵਿਧਾਨਕ ਸਿਸਟਮ ਦੀ ਰਾਖੀ ਲਈ ਲੋਕਤੰਤਰ ਵਿੱਚ ਖੁੱਲ੍ਹੀ ਆਲੋਚਨਾ ਜ਼ਰੂਰੀ ਹੈ।’

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਸੋਨੂੰ ਸੂਦ ਦੇ ਦਫ਼ਤਾਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

Published

on

Income tax department

ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਕੇ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ, ਇੱਥੋਂ ਤੱਕ ਕਿ ਜਦੋਂ ਦੇਸ਼ ਵਿੱਚ ਆਕਸੀਜਨ ਲਈ ਰੌਲਾ ਪਿਆ, ਉਹ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਵਰਗੀਆਂ ਚੀਜ਼ਾਂ ਵੀ ਲੈ ਕੇ ਆਇਆ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਦੇ ਦਫਤਰ ਉੱਤੇ ਆਮਦਨ ਕਰ ਦੀ ਛਾਪੇਮਾਰੀ ਹੋਈ ਹੈ ਅਤੇ ਆਮਦਨ ਕਰ ਵਿਭਾਗ ਸੋਨੂੰ ਸੂਦ ਦੀ ਸੰਪਤੀ ਦਾ ਸਰਵੇਖਣ ਕਰਨ ਲਈ ਪਹੁੰਚ ਗਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਕਿ ਅੰਦੋਲਨ ਕਾਂਗਰਸ ਨਹੀਂ ਚਲਾ ਰਹੀ : ਟਿਕੈਤ

Published

on

rakesh takent

ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਤੇ ਹਰਿਆਣਾ ਵਿਚ ਧਰਨੇ ਦੇਣ ਦੀ ਕੀਤੀ ਗਈ ਅਪੀਲ ਨੂੰ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਹਿੱਸਾ ਦੱਸਿਆ ਹੈ | ਉਨ੍ਹਾ ਕਿਹਾ ਕਿ ਦੇਸ਼ ਦੀ ਵਿਰੋਧੀ ਧਿਰ ਕਾਂਗਰਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ | ਟਿਕੈਤ ਨੇ ਕਿਹਾ ਕਿ ਜੇ ਕਿਸੇ ‘ਤੇ ਕੋਈ ਅੱਤਿਆਚਾਰ ਹੁੰਦਾ ਹੈ ਤਾਂ ਵਿਰੋਧੀ ਧਿਰ ਨੂੰ ਇਸ ਦੇ ਵਿਰੁੱਧ ਅੰਦੋਲਨ ਦਾ ਹਿੱਸਾ ਹੋਣਾ ਚਾਹੀਦਾ ਹੈ | ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਹ ਅੰਦੋਲਨਾਂ ਦੇ ਨਾਲ ਰਹਿੰਦੀ ਸੀ | ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਵਿਚ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਸਮੱਸਿਆ ਹੈ, ਤਾਂ ਉਹ ਪੰਜਾਬ ਦੀਆਂ ਜੱਥੇਬੰਦੀਆਂ ਨਾਲ ਗੱਲਬਾਤ ਕਰ ਸਕਦੇ ਹਨ | ਟਿਕੈਤ ਨੇ ਭਾਜਪਾ ‘ਤੇ ਵੀ ਚੁਟਕੀ ਲਈ | ਉਨ੍ਹਾ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸਾਨੂੰ ਸਮਰਥਨ ਨਹੀਂ ਦੇ ਰਹੀ | ਭਾਜਪਾ ਕਹਿ ਰਹੀ ਸੀ ਕਿ ਕਿਸਾਨਾਂ ਦਾ ਅੰਦੋਲਨ ਕਾਂਗਰਸ ਚਲਾ ਰਹੀ ਹੈ | ਹੁਣ ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਕਿਸਾਨ ਹੀ ਚਲਾ ਰਹੇ ਹਨ |

Read More Latest Punjabi News

Continue Reading

ਪੰਜਾਬੀ ਖ਼ਬਰਾਂ

ਨਸੀਰੂਦੀਨ ਸ਼ਾਹ ਨੇ ਵਿੰਨ੍ਹਿਆ ਸਰਕਾਰ ‘ਤੇ ਨਿਸ਼ਾਨਾ

Published

on

Naseeruddin Shah

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਆਪਣੇ ਬੇਬਾਕ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਫਿਲਮ ਉਦਯੋਗ ਇਸਲਾਮੋਫੋਬੀਆ ਤੋਂ ਪੀੜਤ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਸਰਕਾਰ ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਜੋ ਇਸ ਦਿਸ਼ਾ ਵਿੱਚ ਫਿਲਮਾਂ ਬਣਾਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਾਲਿਬਾਨ ਨੂੰ ਲੈ ਕੇ ਉਹਨਾਂ ਦੇ ਬਿਆਨ ਨੂੰ ਗਲਤ ਲਿਆ ਗਿਆ ਸੀ।
ਹਾਲ ਹੀ ਵਿੱਚ ਦਿੱਤੀ ਇੰਟਰਵਿਊ ਵਿੱਚ ਜਦੋਂ ਨਸੀਰੂਦੀਨ ਸ਼ਾਹ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨਾਲ ਫਿਲਮ ਇੰਡਸਟਰੀ ਵਿੱਚ ਕਦੇ ਵਿਤਕਰਾ ਹੋਇਆ ਹੈ, ਤਾਂ ਉਨ੍ਹਾਂ ਕਿਹਾ, ‘ਮੈਨੂੰ ਨਹੀਂ ਪਤਾ ਕਿ ਫਿਲਮ ਇੰਡਸਟਰੀ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਕੋਈ ਵਿਤਕਰਾ ਹੁੰਦਾ ਹੈ ਜਾਂ ਨਹੀਂ। ਮੇਰਾ ਮੰਨਣਾ ਹੈ ਕਿ ਸਾਡਾ ਯੋਗਦਾਨ ਮਹੱਤਵਪੂਰਨ ਹੈ। ਇਸ ਇੰਡਸਟਰੀ ਵਿੱਚ ਪੈਸਾ ਰੱਬ ਹੈ। ਤੁਸੀਂ ਜਿੰਨਾ ਪੈਸਾ ਇੱਥੇ ਕਮਾਉਂਦੇ ਹੋ, ਓਨਾਂ ਹੀ ਤੁਹਾਡਾ ਸਨਮਾਨ ਕੀਤਾ ਜਾਂਦਾ ਹੈ। ਅੱਜ ਵੀ ਇੰਡਸਟਰੀ ਦੇ 3 ਖਾਨ ਚੋਟੀ ‘ਤੇ ਹਨ। ਉਨ੍ਹਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਉਹ ਅੱਜ ਵੀ ਨਤੀਜੇ ਦੇ ਰਹੇ ਹਨ।
ਮੈਂ ਕਦੇ ਵੀ ਭੇਦਭਾਵ ਵਰਗਾ ਕੁਝ ਮਹਿਸੂਸ ਨਹੀਂ ਕੀਤਾ। ਮੈਨੂੰ ਮੇਰੇ ਕਰੀਅਰ ਦੇ ਸ਼ੁਰੂ ਵਿੱਚ ਨਾਮ ਸੁਝਾਇਆ ਗਿਆ ਸੀ ਪਰ ਮੈਂ ਆਪਣਾ ਨਾਮ ਨਹੀਂ ਬਦਲਿਆ । ਮੈਨੂੰ ਨਹੀਂ ਲਗਦਾ ਕਿ ਇਸ ਨਾਲ ਕੋਈ ਫ਼ਰਕ ਪੈਂਦਾ।’ ਸ਼ਾਹ ਦਾ ਕਹਿਣਾ ਹੈ ਕਿ ਜਦੋਂ ਮੁਸਲਿਮ ਨੇਤਾ, ਯੂਨੀਅਨ ਦੇ ਮੈਂਬਰ ਅਤੇ ਵਿਦਿਆਰਥੀ ਆਮ ਬਿਆਨ ਦਿੰਦੇ ਹਨ, ਤਾਂ ਵੀ ਉਹਨਾਂ ਦਾ ਵਿਰੋਧ ਹੁੰਦਾ ਹੈ। ਇਸ ਦੇ ਨਾਲ ਹੀ ਜਦੋਂ ਮੁਸਲਿਮ ਭਾਈਚਾਰੇ ਦੇ ਖਿਲਾਫ ਹਿੰਸਕ ਬਿਆਨ ਦਿੱਤੇ ਜਾਂਦੇ ਹਨ ਤਾਂ ਉਸ ਤਰ੍ਹਾਂ ਦਾ ਹਮਲਾ ਨਜ਼ਰ ਨਹੀਂ ਆਉਂਦਾ।
ਇੰਨਾ ਹੀ ਨਹੀਂ, ਉਸ ਨੇ ਕਿਹਾ, ‘ਮੈਨੂੰ ਬੰਬਈ ਤੋਂ ਕੋਲੰਬੋ ਅਤੇ ਕੋਲੰਬੋ ਤੋਂ ਕਰਾਚੀ ਲਈ ਟਿਕਟਾਂ ਵੀ ਭੇਜੀਆਂ ਗਈਆਂ ਸਨ।’ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕੱਟੜਤਾ ਨਹੀਂ ਹੈ, ਫਿਰ ਵੀ ਫਿਲਮ ਇੰਡਸਟਰੀ ਵਿੱਚ ਬਦਲਾਅ ਆ ਰਹੇ ਹਨ। ਉਹ ਕਹਿੰਦਾ ਹੈ, ‘ਸਰਕਾਰ ਫਿਲਮ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਪੱਖ ਵਿੱਚ ਫਿਲਮਾਂ ਬਣਾਉਣ ਲਈ ਸਮਰਥਨ ਦੇ ਰਹੀ ਹੈ। ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਜੇ ਉਹ ਲੋਕ ਪ੍ਰਚਾਰਕ ਫਿਲਮਾਂ ਵੀ ਬਣਾ ਰਹੇ ਹਨ ਤਾਂ ਇਸ ਨੂੰ ਸਰਲ ਸ਼ਬਦਾਂ ਵਿੱਚ ਕਿਹਾ ਜਾਵੇ। ਉਸ ਦੇ ਅਨੁਸਾਰ, ਨਾਜ਼ੀ ਜਰਮਨੀ ਵਿੱਚ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca