ਮਹਿੰਦਰ ਧੋਨੀ ਅਤੇ ਸੁਰੇਸ਼ ਰੈਣਾ ਨੇ ਇੱਕੋ ਦਿਨ ਵਰਲਡ ਕ੍ਰਿਕਟ ਤੋਂ ਸੰਨਿਆਸ ਲਿਆ
Connect with us [email protected]

ਖੇਡਾਂ

ਮਹਿੰਦਰ ਧੋਨੀ ਅਤੇ ਸੁਰੇਸ਼ ਰੈਣਾ ਨੇ ਇੱਕੋ ਦਿਨ ਵਰਲਡ ਕ੍ਰਿਕਟ ਤੋਂ ਸੰਨਿਆਸ ਲਿਆ

Published

on

ਨਵੀਂ ਦਿੱਲੀ, 16 ਅਗਸਤ, – ਇਸ ਵਾਰ ਦੇਭਾਰਤ ਦੇ ਆਜ਼ਾਦੀ ਦਿਵਸ ਮੌਕੇ ਸੰਸਾਰ ਕ੍ਰਿਕਟ ਵਿੱਚੋਂ ਮਹਿੰਦਰ ਸਿੰਘ ਧੋਨੀ ਤੇ ਸੁਰੇਸ਼ ਰੈਣਾ ਦੋਵਾਂ ਨੇ ਅੱਗੜ-ਪਿੱਛੜ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਇਹ ਐਲਾਨ ਕੀਤਾ ਅਤੇ ਇਸ ਦੇ ਕੁਝ ਦੇਰ ਬਾਅਦ ਸੁਰੇਸ਼ ਰੈਣਾ ਨੇ ਵੀ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਇਸ ਤਰ੍ਹਾਂ ਦਾ ਐਲਾਨ ਕਰ ਦਿੱਤਾ, ਜਿਸ ਨਾਲ ਹਰ ਪਾਸੇ ਹੈਰਾਨੀ ਫੈਲ ਗਈ।

ਟੀਮ ਇੰਡੀਆ ਨੂੰ ਸਾਲ 2011 ਦਾ ਕ੍ਰਿਕਟ ਵਰਲਡ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ (39 ਸਾਲ) ਨੇ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ ਉੱਤੇ ‘ਮੈਂ ਪਲ ਦੋ ਪਲ ਕਾ ਸ਼ਾਇਰ ਹੂ’ ਗਾਣੇ ਨਾਲ ਵੀਡੀਓ ਪੋਸਟ ਕੀਤੀ ਤੇ ਨਾਲ ਲਿਖ ਦਿਤਾ ਕਿ ਲੋਕਾਂਵੱਲੋਂ ਮਿਲੇ ਪਿਆਰ ਅਤੇ ਸਪੋਰਟ ਲਈ ਸ਼ੁਕਰੀਆ, ਸ਼ਾਮ 7-29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ। ਉਨ੍ਹਾਂ ਨੇ ਆਪਣੀ ਇਸ ਪੋਸਟ ਵਿਚ ਆਪਣੇ ਕਰੀਅਰ ਦੇ ਸਾਰੇਉਤਾਰ-ਚੜਾਅ ਨੂੰ ‘ਮੈਂ ਪਲ ਦੋ ਪਲ ਕਾ ਸ਼ਾਇਰ ਹੂ’ ਗਾਣੇ ਨਾਲ ਸਮੇਟ ਦਿੱਤਾ।

ਇਸ ਦੇ ਨਾਲ ਬੀਤੇ 15-16 ਸਾਲਾਂ ਵਿਚ ਭਾਰਤੀ ਕ੍ਰਿਕਟ ਵਿਚ ਚੱਲਿਆ ਆ ਰਿਹਾ ਧੋਨੀ ਦਾ ਕਰਿਸ਼ਮਾਈ ਯੁੱਗ ਖਤਮ ਹੋ ਗਿਆ ਹੈ। ਫਿਰ ਵੀ ਇਸ ਸੀਜ਼ਨ ਦੇ ਆਈ ਪੀ ਐੱਲ ਵਿਚ ਇਕ ਵਾਰ ਫਿਰ ਚੇਨੱਈ ਸੁਪਰ ਕਿੰਗਸ ਵੱਲੋਂਉਹ ਮੈਦਾਨ ਵਿਚ ਖੇਡਣਗੇ ਜਾਣਗੇ।

ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨ ਰਹੇ ਹਨ।ਵਰਲਡ ਕ੍ਰਿਕਟ ਵਿਚ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਆਈ ਸੀ ਸੀ ਦੀਆਂ ਤਿੰਨੇ ਵੱਡੀਆਂ ਟ੍ਰਾਫੀਆਂ ਉੱਤੇ ਕਬਜ਼ਾ ਕੀਤਾ ਹੈ। ਧੋਨੀ ਦੀ ਕਪਤਾਨੀ ਵਿਚ ਭਾਰਤ ਆਈ ਸੀ ਸੀ ਵਰਲਡ-ਟੀ-20 (2007), ਕ੍ਰਿਕਟ ਵਰਲਡ ਕੱਪ (2011 ਵਿਚ) ਅਤੇ ਆਈ ਸੀ ਸੀ ਚੈਂਪੀਅਨਸ ਟ੍ਰਾਫੀ (2013 ਵਿਚ) ਖਿਤਾਬ ਜਿੱਤ ਚੁੱਕਾ ਹੈ।

ਉਸ ਨੇ ਦੇਸ਼ਵੱਲੋਂ 350 ਵਨ-ਡੇਅ ਖੇਡ ਕੇ 50 ਤੋਂਵੱਧ ਔਸਤ ਨਾਲ 10,773 ਰਨ ਬਣਾਏ, ਜਿਸ ਵਿੱਚ 10 ਸੈਂਕੜੇ ਅਤੇ 73 ਅਰਧ ਸੈਂਕੜੇ ਸਨ। ਇਸ ਦੇ ਨਾਲ ਉਨ੍ਹਾਂ ਨੇ ਵਿਕਟ-ਕੀਪਰ ਵਜੋਂ 321 ਕੈਚ ਫੜੇ ਤੇ 123 ਖਿਡਾਰੀ ਸਟੰਪ ਆਊਟ ਕੀਤੇ ਸਨ। ਟੀ-20 ਕ੍ਰਿਕਟ ਵਿਚ ਧੋਨੀ ਨੇ ਭਾਰਤ ਵੱਲੋਂ 98 ਮੈਚ ਖੇਡੇ, ਜਿਨ੍ਹਾਂ ਵਿਚ ਉਸ ਨੇ 37 ਤੋਂਵੱਧ ਔਸਤ ਨਾਲ 1617 ਰਨ ਬਣਾਏ। ਟੈਸਟ ਕ੍ਰਿਕਟ ਤੋਂ ਧੋਨੀ ਨੇ 2014 ਵਿਚ ਸੰਨਿਆਸ ਲੈ ਲਿਆ ਸੀ।

ਉਸ ਨੇ 90 ਟੈਸਟ ਮੈਚਾਂ ਵਿਚ 38 ਤੋਂਵੱਧ ਔਸਤ ਨਾਲ 4876 ਰਨ ਬਣਾਏ ਸਨ। ਟੈਸਟ ਮੈਚਾਂ ਵਿਚ ਧੋਨੀ ਨੇ ਵਿਕੇਟ ਪਿੱਛੇ 256 ਕੈਚ ਫੜੇ ਅਤੇ 38 ਸਟੰਪ ਕੀਤੇ। ਬੱਲੇਬਾਜ਼ ਵਜੋਂ ਉਸ ਨੇ 6 ਸੈਂਕੜੇ ਅਤੇ 33 ਅਰਧ-ਸੈਂਕੜੇ ਲਾਏ ਸਨ।

ਜਦੋਂ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਦਾ ਐਲਾਨ ਕੀਤਾ, ਉਸ ਦੇ ਬਾਅਦ ਸੁਰੇਸ਼ ਰੈਣਾ ਦਾ ਸੰਨਿਆਸ ਲੈਣ ਦਾ ਐਲਾਨ ਆ ਗਿਆ। ਸੁਰੇਸ਼ ਰੈਣਾ ਨੇ ਭਾਰਤ ਲਈ 18 ਟੈਸਟ ਮੈਚ ਅਤੇ 226 ਵਨ-ਡੇਅ ਮੈਚ ਤੋਂ ਇਲਾਵਾ ਕੁਲ 78 ਟੀ-20 ਮੈਚ ਖੇਡੇ ਹਨ।

226 ਵਨ-ਡੇਅ ਮੈਚਾਂ ਵਿਚ ਰੈਣਾ ਨੇ 5 ਸੈਂਕੜਿਆਂ ਦੀ ਮਦਦ ਨਾਲ 5615 ਰਨ ਬਣਾਏ। ਟੀ-20 ਕ੍ਰਿਕਟ ਵਿਚ ਉਨ੍ਹਾਂ ਨੇ ਇਕ ਸੈਂਕੜੇ ਨਾਲ 1605 ਰਨ ਬਣਾਏ ਸਨ। ਟੈਸਟ ਮੈਚਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ 18 ਟੈਸਟ ਮੈਚਾਂ ਵਿਚ ਉਨ੍ਹਾਂ ਦੇ ਬੱਲੇ ਨਾਲ ਸਿਰਫ 768 ਰਨ ਨਿਕਲੇ ਸਨ।

ਖੇਡਾਂ

ਭਾਰਤ ਦਾ T-20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਫਿਰ ਟੁੱਟਾ

Published

on

World Cup 2021

ਨਵੀਂ ਦਿੱਲੀ : ਟੀਮ ਇੰਡੀਆ ਦਾ T-20 ਵਿਸ਼ਵ ਕੱਪ 2021 ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਨਿਊਜ਼ੀਲੈਂਡ ਨੇ ਐਤਵਾਰ ਨੂੰ ਖੇਡੇ ਗਏ ਇਕ ਅਹਿਮ ਮੈਚ ‘ਚ ਅਫ਼ਗ਼ਾਨਿਸਤਾਨ ਨੂੰ ਹਰਾ ਦਿਤਾ ਹੈ, ਇਸ ਨਾਲ ਨਿਊਜ਼ੀਲੈਂਡ ਸੈਮੀਫ਼ਾਈਨਲ ‘ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਜੇਕਰ ਅਫ਼ਗ਼ਾਨਿਸਤਾਨ ਇਸ ਮੈਚ ‘ਚ ਜਿੱਤ ਜਾਂਦਾ ਤਾਂ ਟੀਮ ਇੰਡੀਆ ਲਈ ਮੌਕਾ ਹੋ ਸਕਦਾ ਸੀ।ਪਰ ਹੁਣ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ ਅਤੇ ਸੋਮਵਾਰ ਨੂੰ ਹੋਣ ਵਾਲਾ ਨਾਮੀਬੀਆ ਖ਼ਿਲਾਫ਼ ਮੈਚ ਹੁਣ ਸਿਰਫ਼ ਇੱਕ ਰਸਮ ਰਹਿ ਗਿਆ ਹੈ। ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ‘ਚ ਹੁਣ ਆਸਟ੍ਰੇਲੀਆ-ਪਾਕਿਸਤਾਨ, ਨਿਊਜ਼ੀਲੈਂਡ-ਇੰਗਲੈਂਡ ਵਿਚਾਲੇ ਜੰਗ ਹੋਵੇਗੀ।
ਸਾਲ 2007 ‘ਚ ਜਦੋਂ ਟੀ-20 ਵਿਸ਼ਵ ਕੱਪ ਸ਼ੁਰੂ ਹੋਇਆ ਸੀ ਤਾਂ ਟੀਮ ਇੰਡੀਆ ਪਹਿਲੀ ਵਾਰ ਚੈਂਪੀਅਨ ਬਣੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ IPL ਸ਼ੁਰੂ ਹੋਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਇਸ ਫਾਰਮੈਟ ‘ਤੇ ਹਾਵੀ ਹੋ ਜਾਵੇਗੀ। ਪਰ 2007 ਤੋਂ ਬਾਅਦ ਟੀਮ ਇੰਡੀਆ ਅਜੇ ਤੱਕ ਦੁਬਾਰਾ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ ਅਤੇ ਇਸ ਵਾਰ ਵੀ ਇਹ ਮੌਕਾ ਖੁੰਝ ਗਿਆ ਹੈ।ਟੀਮ ਇੰਡੀਆ 2007 ਵਿਚ ਚੈਂਪੀਅਨ ਬਣੀ, 2014 ਵਿਚ ਉਪ ਜੇਤੂ ਅਤੇ 2016 ਵਿਚ ਸੈਮੀਫ਼ਾਈਨਲ ਵਿਚ ਪਹੁੰਚੀ। ਇਸ ਵਾਰ ਟੀਮ ਇੰਡੀਆ ਸੈਮੀਫ਼ਾਈਨਲ ‘ਚ ਵੀ ਨਹੀਂ ਪਹੁੰਚ ਸਕੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ 2007 ਦਾ ਵਿਸ਼ਵ ਕੱਪ ਜਿੱਤਿਆ ਸੀ, ਐੱਮ.ਐੱਸ. ਧੋਨੀ 2021 ਦੇ ਟੀ-20 ਵਿਸ਼ਵ ਕੱਪ ਵਿਚ ਟੀਮ ਇੰਡੀਆ ਨਾਲ ਇੱਕ ਸਲਾਹਕਾਰ ਵਜੋਂ ਜੁੜੇ ਹੋਏ ਸਨ।
ਟੀ-20 ਫਾਰਮੈਟ ‘ਚ ਕਪਤਾਨ ਦੇ ਤੌਰ ‘ਤੇ ਵਿਰਾਟ ਕੋਹਲੀ ਦਾ ਇਹ ਆਖਰੀ ਟੂਰਨਾਮੈਂਟ ਸੀ। ਇਸ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ‘ਚ ਭਾਰਤੀ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹੁਣ ਜਦੋਂ ਇਹ ਤੈਅ ਹੋ ਗਿਆ ਹੈ ਕਿ ਭਾਰਤ ਸੈਮੀਫ਼ਾਈਨਲ ‘ਚ ਨਹੀਂ ਪਹੁੰਚ ਰਿਹਾ ਹੈ ਤਾਂ ਵਿਰਾਟ ਕੋਹਲੀ ਨਾਮੀਬੀਆ ਖ਼ਿਲਾਫ਼ ਟੀ-20 ਫਾਰਮੈਟ ‘ਚ ਆਖਰੀ ਵਾਰ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।

Read More Latest Punjabi News

Continue Reading

ਖੇਡਾਂ

ਭਾਰਤ ਨੇ 8ਵੀਂ ਵਾਰ ਜਿੱਤੀ ਸੈਫ ਚੈਂਪੀਅਨਸ਼ਿਪ, ਛੇਤਰੀ ਨੇ ਕੀਤੀ ਮੇਸੀ ਦੇ 80 ਗੋਲਾਂ ਦੀ ਬਰਾਬਰੀ

Published

on

India win SAFE Championship

ਭਾਰਤੀ ਫੁੱਟਬਾਲ ਟੀਮ ਨੇ ਨੇਪਾਲ ਨੂੰ 3.0 ਨਾਲ ਹਰਾ ਕੇ 8ਵੀਂ ਵਾਰ ਸੈਫ ਚੈਂਪੀਅਨਸ਼ਿਪ ਖਿਤਾਬ ਜਿੱਤ ਲਿਆ ਜਦੋਂ ਕਿ ਕਪਤਾਨ ਸੁਨੀਲ ਛੇਤਰੀ ਨੇ 49ਵੇਂ ਮਿੰਟ ਵਿੱਚ ਗੋਲ ਕਰਕੇ ਲਿਯੋਨੇਲ ਮੇਸੀ ਦੇ 80 ਅੰਤਰਰਾਸ਼ਟਰੀ ਗੋਲਾਂ ਦੀ ਬਰਾਬਰੀ ਕਰ ਲਈ। ਭਾਰਤ ਲਈ ਦੂਜੇ ਹਾਫ ਵਿੱਚ ਛੇਤਰੀ, ਸੁਰੇਸ਼ ਸਿੰਘ ਅਤੇ ਸਹਿਲ ਅਬਦੁਲ ਸਮਾਦ ਨੇ ਗੋਲ ਕੀਤੇ। ਸੁਰੇਸ਼ ਨੇ 50ਵੇਂ ਅਤੇ ਸਮਾਦ ਨੇ 90ਵੇਂ ਮਿੰਟ ਵਿੱਚ ਗੋਲ ਕੀਤੇ।
ਪਹਿਲੇ ਹਾਫ ਵਿੱਚ ਭਾਰਤ ਨੇ ਗੇਂਦ ‘ਤੇ ਕਾਬੂ ਦੇ ਮਾਮਲੇ ਵਿੱਚ ਬਾਜੀ ਮਾਰੀ ਪਰ ਗੋਲ ਨਹੀਂ ਹੋ ਸਕਿਆ। ਛੇਤਰੀ ਨੇ ਦੂਜੇ ਹਾਫ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸਦੇ ਇੱਕ ਮਿੰਟ ਬਾਅਦ ਹੀ ਸੁਰੇਸ਼ ਨੇ ਭਾਰਤ ਦੀ ਬੜਤ ਦੁੱਗਣੀ ਕਰ ਦਿੱਤੀ। ਮੁੱਖ ਕੋਚ ਇਗੋਰ ਸਟਿਮਕ ਦੇ ਨਾਲ ਭਾਰਤ ਦਾ ਇਹ ਪਹਿਲਾ ਖਿਤਾਬ ਹੈ। ਉਹ ਜਿਰੀ ਪੇਸੇਕ (1993) ਅਤੇ ਸਟੀਫਨ ਕੋਂਸਟੇਂਟਾਇਨ (2015) ਤੋਂ ਬਾਅਦ ਤੀਸਰੇ ਵਿਦੇਸ਼ੀ ਕੋਚ ਹੋ ਗਏ ਜਿਨ੍ਹਾਂ ਦੇ ਮਾਰਗਦਰਸ਼ਨ ਵਿੱਚ ਭਾਰਤੀ ਟੀਮ ਨੇ ਇਹ ਖਿਤਾਬ ਜਿੱਤਿਆ।
ਛੇਤਰੀ ਨੇ ਸੱਜੇ ਫਲੈਂਕ ਰਾਹੀਂ ਪ੍ਰੀਤਮ ਕੋਟਾਲ ਤੋਂ ਮਿਲੀ ਗੇਂਦ ‘ਤੇ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸ ਤੋਂ ਇੱਕ ਮਿੰਟ ਬਾਅਦ ਭਾਰਤੀਆਂ ਨੇ ਫਿਰ ਹਮਲਾ ਬੋਲਕੇ ਨੇਪਾਲ ਦੇ ਡਿਫੈਂਸ ਨੂੰ ਤਬਾਹ ਕਰ ਦਿੱਤਾ। ਸੁਰੇਸ਼ ਨੇ ਇਹ ਗੋਲ ਦਾਗਿਆ। ਮਨਵੀਰ ਸਿੰਘ ਵੀ 52ਵੇਂ ਮਿੰਟ ਵਿੱਚ ਗੋਲ ਕਰਨ ਦੇ ਕਰੀਬ ਪੁਜੇ ਪਰ ਖੱਬੇ ਪੈਰ ਨਾਲ ਉਨ੍ਹਾਂ ਦਾ ਸ਼ਾਟ ਨੇਪਾਲੀ ਗੋਲਕੀਪਰ ਨੇ ਰੋਕ ਦਿੱਤਾ। ਭਾਰਤ ਲਈ ਤੀਜਾ ਗੋਲ 90ਵੇਂ ਮਿੰਟ ਵਿੱਚ ਸਮਾਦ ਨੇ ਕੀਤਾ।

Read More Latest Punjabi News

Continue Reading

ਖੇਡਾਂ

ਹੈਦਰਾਬਾਦ ਨੇ ਰੋਮਾਂਚਕ ਮੁਕਾਬਲੇ ‘ਚ ਬੈਂਗਲੁਰੂ ਨੂੰ ਚਾਰ ਦੌੜਾਂ ਨਾਲ ਹਰਾਇਆ

Published

on

Hyderabad beat Bangalore

ਨਵੀਂ ਦਿੱਲੀ :ਪਹਿਲਾਂ ਹੀ ਪਲੇਆਫ ਵਿਚ ਥਾਂ ਯਕੀਨੀ ਬਣਾ ਚੁੱਕੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੇ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਜਦ ਬੁੱਧਵਾਰ ਨੂੰ ਆਬੂਧਾਬੀ ’ਚ ਆਈਪੀਐੱਲ ਮੈਚ ਵਿਚ ਆਹਮੋ-ਸਾਹਮਣੇ ਹੋਈਆਂ ਤਾਂ ਉਹ ਜਾਣਦੀਆਂ ਸਨ ਕਿ ਦੋਵਾਂ ਲਈ ਇਸ ਮੈਚ ਦਾ ਨਤੀਜਾ ਬਹੁਤ ਜ਼ਿਆਦਾ ਮਾਅਨੇ ਨਹੀਂ ਰੱਖਦਾ। ਇਸ ਕਾਰਨ ਦੋਵਾਂ ਟੀਮਾਂ ਨੇ ਆਪਣੇ ਆਖ਼ਰੀ ਇਲੈਵਨ ਵਿਚ ਕੋਈ ਤਬਦੀਲੀ ਨਹੀਂ ਕੀਤੀ। ਹਾਲਾਂਕਿ ਹੈਦਰਾਬਾਦ ਨੂੰ ਅਭਿਸ਼ੇਕ ਸ਼ਰਮਾ ਦੇ ਰੂਪ ’ਚ ਸ਼ੁਰੂਆਤੀ ਝਟਕਾ ਲੱਗਣ ਤੋਂ ਬਾਅਦ ਉਹ ਸੰਭਲੀ ਤੇ ਉਸ ਨੇ ਤੈਅ 20 ਓਵਰਾਂ ’ਚ ਸੱਤ ਵਿਕਟਾਂ ’ਤੇ 141 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਸਨਰਾਈਜ਼ਰਜ਼ ਵੱਲੋਂ ਜੇਸਨ ਰਾਏ ਸਰਬੋਤਮ ਸਕੋਰਰ ਰਹੇ ਜਿਨ੍ਹਾਂ ਨੇ 38 ਗੇਂਦਾਂ ’ਤੇ ਪੰਜ ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਬੈਂਗਲੁਰੂ ਵੱਲੋਂ ਹਰਸ਼ਲ ਨੇ ਤਿੰਨ ਤੇ ਕ੍ਰਿਸਟੀਅਨ ਨੇ ਦੋ ਖਿਡਾਰੀ ਆਊਟ ਕੀਤੇ। ਜਵਾਬ ’ਚ ਬੈਂਗਲੁਰੂ ਦੀ ਟੀਮ ਦੇਵਦੱਤ (41) ਤੇ ਮੈਕਸਵੈਲ (40) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਛੇ ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ ਤੇ ਚਾਰ ਦੌੜਾਂ ਨਾਲ ਮੈਚ ਹਾਰ ਗਈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca