ਭਾਰਤ ਵਿੱਚ ਪਹੁੰਚੇ ਰਾਫੇਲ ਲੜਾਕੂ ਜਹਾਜ਼ ਦਾ 'ਵਾਟਰ ਸੈਲਿਊਟ' ਨਾਲ ਸਵਾਗਤ|
Connect with us [email protected]

ਤਕਨੀਕ

ਭਾਰਤ ਵਿੱਚ ਪਹੁੰਚੇ ਰਾਫੇਲ ਲੜਾਕੂ ਜਹਾਜ਼ ਦਾ ‘ਵਾਟਰ ਸੈਲਿਊਟ’ ਨਾਲ ਸਵਾਗਤ

Published

on

  • ਹਰਕੀਰਤ ਸਿੰਘ ਦੀ ਅਗਵਾਈ ਹੇਠ ਪਹੁੰਚੇ ਹਨ ਜਹਾਜ਼
    ਅੰਬਾਲਾ, 29 ਜੁਲਾਈ, – ਲੰਮੀ ਉਡੀਕ ਤੋਂ ਬਾਅਦ ਅੱਜ ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ ਭਾਰਤਪਹੁੰਚ ਗਏ ਤੇਇਨ੍ਹਾਂ ਨੇ ਅੰਬਾਲਾ ਏਅਰਬੇਸ ਉੱਤੇ ਲੈਂਡਿੰਗ ਕੀਤੀ ਹੈ। ਅੰਬਾਲਾ ਵਿਚ ਜਹਾਜ਼ਾਂ ਨੂੰ ਵਾਟਰ ਸੈਲਿਊਟ ਦਿੱਤਾ ਗਿਆ ਹੈ।
  • ਫਰਾਂਸ ਤੋਂ ਮਿਲਣ ਵਾਲੇ ਕੁੱਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਡਿਲਿਵਰੀਦੀ ਪਹਿਲੀ ਖੇਪ ਵਜੋਂ ਭਾਰਤ ਅਜੇ ਇਹ 5 ਲੜਾਕੂ ਜਹਾਜ਼ ਮਿਲੇ ਹਨ।
  • ਇਨ੍ਹਾਂ 5 ਰਾਫੇਲ ਲੜਾਕੂ ਜਹਾਜ਼ਾਂ ਨਾਲ 2 ਸੁਖੋਈ ਐੱਸ ਯੂ-30ਐੱਮ ਕੇ ਐੱਲ ਉਨ੍ਹਾਂ ਦੀ ਸੁਰੱਖਿਆ ਲਈ ਨਾਲ ਪੁੱਜੇ ਸਨ। ਨਵੇਂ ਜਹਾਜ਼ਾਂ ਦਾ ਅੱਜ ਏਥੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਇਨ੍ਹਾਂ ਨੂੰ ਵਾਟਰ ਸੈਲਿਊਟ ਦੇਣ ਲਈ ਪਾਣੀਆਂ ਦੀ ਫੁਹਾਰਾਂ ਉਨ੍ਹਾਂ ਦੀ ਲੈਂਡਿੰਗ ਦੇ ਵਕਤ ਛੱਡੀਆਂ ਗਈਆਂ।
  • ਇਨ੍ਹਾਂ ਜਹਾਜ਼ਾਂ ਦੀ ਆਮਦ ਦੇ ਸਕੁਆਡ ਦੀ ਅਗਵਾਈ ਹਰਕੀਰਤ ਸਿੰਘ ਕੋਲ ਸੀ ਅਤੇ ਸਭ ਤੋਂ ਪਹਿਲੀ ਲੈਂਡਿੰਗ ਉਨ੍ਹਾਂ ਨੇ ਹੀ ਕੀਤੀ। ਹਰਕੀਰਤ ਸਿੰਘ ਏਅਰ ਫੋਰਸ ਦੀ ਵਧੀਆ ਸੇਵਾ ਲਈ ਸ਼ੌਰੀਆ ਚੱਕਰ ਐਵਾਰਡ ਨਾਲ ਸਨਮਾਨਤ ਅਧਿਕਾਰੀ ਹਨ।
  • ਵਰਨਣ ਯੋਗ ਹੈ ਕਿ ਰਾਫੇਲ ਲੜਾਕੂ ਜਹਾਜ਼ ਬੀਤੇ ਸੋਮਵਾਰ ਫਰਾਂਸ ਤੋਂ ਉੱਡਣ ਪਿੱਛੋਂ ਯੂ ਏ ਈ ਵਿੱਚ ਰੁਕੇ ਸਨ ਅਤੇ ਅੱਜ ਭਾਰਤ ਪੁੱਜੇ ਹਨ। ਅੰਬਾਲਾ ਏਅਰਬੇਸ ਉੱਤੇ ਇਨ੍ਹਾਂਦੇ ਸਵਾਗਤ ਲਈ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ ਵੀਮੌਜੂਦੇ ਸਨ ਅਤੇਸਾਬਕਾ ਏਅਰ ਚੀਫ਼ ਮਾਰਸ਼ਲ ਬੀ ਐੱਸ ਧਨੋਆ ਵੀ ਮੌਜੂਦਸਨ। ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਪ੍ਰਬੰਧ ਹੇਠ ਲੋਕਾਂ ਨੂੰ ਵੀਡੀਓਗ੍ਰਾਫ਼ੀ ਅਤੇ ਫੋਟੋ ਖਿੱਚਣਦੀ ਰੋਕ ਲਾ ਦਿੱਤੀ ਗਈ ਸੀ।
  • ਭਾਰਤ ਸਰਕਾਰ ਨੇ ਸਤੰਬਰ 2016 ਵਿੱਚਹਵਾਈ ਫ਼ੌਜ ਲਈ 36 ਰਾਫੇਲ ਜਹਾਜ਼ ਖਰੀਦਣ ਦਾ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਪੈਰਿਸ ਵਿੱਚ ਭਾਰਤੀ ਦੂਤਘਰ ਨੇ ਅੱਜ ਇਕ ਬਿਆਨ ਵਿੱਚ ਕਿਹਾ ਹੈ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ ਉੱਤੇ ਪੂਰੀ ਹੋ ਗਈ ਹੈ ਤੇ ਇਨ੍ਹਾਂਵਿੱਚੋਂ 5 ਜਹਾਜ਼ ਟਰੇਨਿੰਗ ਮਿਸ਼ਨ ਲਈ ਅਜੇ ਫਰਾਂਸ ਵਿਚ ਰੁਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਤੱਕ ਪੂਰੀ ਹੋਣੀ ਹੈ।
  • ਰਾਫੇਲ ਲੜਾਕੂ ਜਹਾਜ਼ ਦੇ ਕੁਝ ਗੁਣਾਂ ਵਿੱਚੋਂ ਪਹਿਲੀ ਇਸ ਦੀ ਟਾਪ ਸਪੀਡ- 2,130 ਕਿਲੋਮੀਟਰ ਪ੍ਰਤੀ ਘੰਟਾ ਤੇ ਰੇਂਜ 3,700 ਕਿਲੋਮੀਟਰ ਹੋਣਾ ਹੈ। ਇਸ ਜਹਾਜ਼ ਦਾ ਵਜ਼ਨ 24,500 ਕਿਲੋ, ਉਚਾਈ 5æ30 ਮੀਟਰ, ਲੰਬਾਈ 15æ30 ਮੀਟਰ ਹੈ।
  • ਕਈ ਮਾਹਰ ਇਸ ਜਹਾਜ਼ ਨੂੰ ਚੀਨ ਦੇ ਜੇ-20 ਦੀ ਟੱਕਰ ਦਾ ਮੰਨਦੇ ਹਨ। ਸਟੀਲਥ ਕੈਟਗਰੀ ਦੇ ਇਸ ਚੀਨੀ ਲੜਾਕੂ ਜਹਾਜ਼ ਬਾਰੇ ਅਜੇ ਦੁਨੀਆ ਨੂੰ ਓਨੀ ਜਾਣਕਾਰੀ ਨਹੀਂ, ਜਿੰਨੀ ਰਾਫੇਲ ਬਾਰੇ ਹੈ। ਰਾਫੇਲ ਵਿੱਚ ਰਾਡਾਰ ਤੋਂ ਬਚਣ ਦੀ ਸਮਰੱਥਾ ਅਤੇ ਦੂਰ ਤੋਂ ਦੁਸ਼ਮਣਾਂ ਉੱਤੇ ਬਾਜ ਅੱਖ ਰੱਖ ਕੇ ਹਮਲਾ ਕਰਨ ਦੀ ਮਹਾਰਤ ਵੀ ਹੈ।

ਤਕਨੀਕ

1 ਨਵੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਵਰਨਾ Samsung, Apple ਸਮੇਤ ਇਨ੍ਹਾਂ 50 ਸਮਾਰਟਫੋਨਜ਼ ‘ਚ ਨਹੀਂ ਚੱਲੇਗਾ WhatsApp

Published

on

whatsapp

WhatsApp ਯੂਜ਼ਰਜ਼ ਲਈ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਪੁਰਾਣੇ ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਜਾਣ ਲਓ ਕਿ 1 ਨਵੰਬਰ ਤੋਂ ਕੁਝ ਚੋਣਵੇ ਸਮਾਰਟਫੋਨਜ਼ ‘ਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਨੇ ਐਲਾਨ ਕੀਤਾ ਹੈ ਕਿ ਪੁਰਾਣੇ ਐਂਡਰਾਇਡ ਤੇ iOS ਵਰਜ਼ਨ ਵਾਲੇ ਸਮਾਰਟਫੋਨ ‘ਚ 1 ਨਵੰਬਰ ਤੋਂ WhatsApp ਚੱਲਣਾ ਬੰਦ ਹੋ ਜਾਵੇਗਾ। ਅਜਿਹੇ ਵਿਚ WhatsApp ਸਿਰਫ਼ ਐਂਡਰਾਇਡ ਆਪਰੇਟਿੰਗ ਸਿਸਟਮ 4.1 ਤੇ ਉਸ ਤੋਂ ਉੱਪਰਲੇ ਵਰਜ਼ਨ ‘ਤੇ ਕੰਮ ਕਰੇਗਾ। ਇਸੇ ਤਰ੍ਹਾਂ iOS 10 ਤੇ ਉਸ ਤੋਂ ਉੱਪਰਲੇ ਵਰਜ਼ਨ ਵਾਲੇ ਸਮਾਰਟਪੋਨ ‘ਚ ਹੀ WhatsApp ਦਾ ਇਸੇਤਮਾਲ ਕੀਤਾ ਜਾ ਸਕੇਗਾ। ਸਾਧਾਰਨ ਸ਼ਬਦਾਂ ‘ਚ ਕਹੀਏ ਤਾਂ ਜੇਕਰ ਤੁਹਾਡਾ ਸਮਾਰਟਫੋਨ 2013 ਤੋਂ ਪਹਿਲਾਂ ਦਾ ਹੈ ਤਾਂ ਸਮਾਰਟਫੋਨ ‘ਚ WhatsApp ਕੰਮ ਨਹੀਂ ਕਰੇਗਾ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ WhatsApp ਬਿਨਾਂ ਰੁਕੇ ਚੱਲਦਾ ਰਹੇ, ਤਾਂ ਬਿਹਤਰ ਹੈ ਕਿ ਤੁਸੀਂ ਲੇਟੈਸਟ ਐਂਡਰਾਇਡ ਜਾਂ ਫਿਰ iOS ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਸਮਾਂ ਰਹਿੰਦੇ ਇਸਤੇਮਾਲ ਸ਼ੁਰੂ ਕਰ ਦਿਉ, ਵਰਨਾ ਹੋ ਸਕਦਾ ਹੈ ਦੀਵਾਲੀ ਫੈਸਟੀਵਲ ਸੀਜ਼ਨ ‘ਚ ਤੁਹਾਡੇ ਸਮਾਰਟਫੋਨ ‘ਤੇ WhatsApp ਕੰਮ ਕਰਨਾ ਬੰਦ ਕਰ ਦੇਵੇ। ਯੂਜ਼ਰਜ਼ ਫੋਨ ਦੇ Setting Menu ਦੇ About Session ‘ਤੇ ਜਾ ਕੇ ਆਪਣੇ ਸਾਫਟਵੇਅਰ ਅਪਡੇਟ ਬਾਰੇ ਡਿਟੇਲ ਚੈੱਕ ਕਰ ਸਕਦੇ ਹਨ।

Read More Latest Punjabi News

Continue Reading

ਤਕਨੀਕ

ਟਵਿੱਟਰ ਨੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲਾ ਨਕਸ਼ਾ ਹਟਾਇਆ

Published

on

twitter

ਨਵੀਂ ਦਿੱਲੀ, 29 ਜੂਨ – ਭਾਰੀ ਵਿਰੋਧ ਪਿੱਛੋਂ ਟਵਿੱਟਰ ਨੇ ਕੱਲ੍ਹ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲੇ ਨਕਸ਼ੇ ਨੂੰ ਆਪਣੀ ਵੈਬਸਾਈਟ ਤੋਂ ਹਟਾ ਲਿਆ ਹੈ।
ਸੂਚਨਾ ਟੈਕਨਾਲੋਜੀ (ਆਈ ਟੀ) ਦੇ ਨਵੇਂ ਨਿਯਮਾਂ ਦੀ ਪਾਲਣਾ ਬਾਰੇ ਭਾਰਤ ਸਰਕਾਰ ਨਾਲ ਅੜਿੱਕੇ ਦੌਰਾਨ ਟਵਿਟਰ ਦੀ ਵੈਬਸਾਈਟ ਭਾਰਤ ਦਾ ਗਲਤ ਨਕਸ਼ਾ ਦਿਖਾ ਰਹੀ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਵਿਖਾਇਆ ਗਿਆ ਸੀ। ਟਵਿੱਟਰ ਵੈਬਸਾਈਟ ਉਤੇ ਕਰੀਅਰ ਬਲਾਕ ਵਿੱਚ ‘ਟਵੀਪ ਲਾਈਫ ਸਿਰਲੇਖ’ ਤਹਿਤ ਇਹ ਸਪੱਸ਼ਟ ਗੜਬੜੀ ਨਜ਼ਰ ਆਈ ਸੀ। ਇਸ ਬਾਰੇ ਦੇਸ਼ ਵਾਸੀਆਂ ਨੇ ਸਖ਼ਤ ਵਿਰੋਧ ਪ੍ਰਗਟਾਇਆ ਅਤੇ ਮਾਇਕ੍ਰੋਬਲਾਗਿੰਗ ਪਲੇਟਫਾਰਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਟਵਿੱਟਰ ਨੇ ਭਾਰਤ ਦਾ ਨਕਸ਼ਾ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਲੇਹ ਨੂੰ ਚੀਨ ਦਾ ਹਿੱਸਾ ਵਿਖਾਇਆ ਸੀ। ਵਿਰੋਧ ਦੌਰਾਨ ਕੱਲ੍ਹ ਸ਼ਾਮ ਟਵਿੱਟਰ ਨੇ ਨਕਸ਼ਾ ਹਟਾ ਲਿਆ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਤੋਂ ਪਹਿਲਾਂ ਟਵਿੱਟਰ ਦੀ ਵੈਬਸਾਈਟ ਉੱਤੇ ਭਾਰਤ ਦੇ ਨਕਸ਼ੇ ਨਾਲ ਛੇੜਖਾਨੀ ਕਰ ਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਦਿਖਾਇਆ ਗਿਆ ਸੀ।

Continue Reading

ਤਕਨੀਕ

ਸਮਾਰਟਫੋਨ ਰਾਹੀਂ ਕੋਵਿਡ-19 ਦੀ ਸਸਤੀ ਤੇ ਜਲਦੀ ਜਾਂਚ ਦਾ ਅਨੋਖਾ ਤਰੀਕਾ

Published

on

Covid-19 via smartphone

ਲੰਡਨ, 25 ਜੂਨ – ਕੋਵਿਡ-19 ਦਾ ਪਤਾ ਲਾਉਣ ਲਈ ਖੋਜਕਾਰਾਂ ਨੇ ਇੱਕ ਅਜਿਹੀ ਸਸਤੀ ਤਕਨੀਕ ਤਿਆਰ ਕੀਤੀ ਹੈ, ਜਿਸ ਵਿੱਚ ਸਮਾਰਟਫੋਨ ਦੀ ਸਕਰੀਨ ਤੋਂ ਲਏ ਨਮੂਨਿਆਂ ਦੀ ਜਾਂਚ ਕਰ ਕੇ ਇਨਫੈਕਸ਼ਨ ਦਾ ਸਹੀ ਅਤੇ ਜਲਦੀ ਨਾਲ ਪਤਾ ਲਾਇਆ ਜਾ ਸਕਦਾ ਹੈ।
ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਨੇ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦਾ ਟੈੱਸਟ ਕੀਤਾ ਤਾ ਪਤਾ ਲੱਗਾ ਕਿ ਨੱਕ ਦੇ ਸਵਾਬ ਵਾਲੀ ਪੀ ਸੀ ਆਰ ਜਾਂਚ ਵਿੱਚ ਇਨਫੈਕਟਿਡ ਨਿਕਲੇ ਲੋਕ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦੀ ਜਾਂਚ ਵਿੱਚ ਵੀ ਇਨਫੈਕਟਿਡ ਨਿਕਲੇ। ਨਵੀਂ ਤਕਨੀਕ ਬਾਰੇ ਪਿਛਲੇ ਮੰਗਲਵਾਰ ਜਰਨਲ ਈ-ਲਾਈਫ ਵਿੱਚ ਦੱਸਿਆ ਗਿਆ ਹੈ। ਇਸ ਤਕਨੀਕ ਨੇ 81 ਤੋਂ 100 ਫੀਸਦੀ ਇਨਫੈਕਟਿਡ ਲੋਕਾਂ ਦੇ ਸਮਾਰਟਫੋਨ ਉੱਤੇ ਵਾਇਰਸ ਦੀ ਮੌਜੂਦਗੀ ਦਾ ਪਤਾ ਲਾਇਆ, ਜੋ ਸਹੀ ਜਾਂਚ ਸਾਬਤ ਹੋ ਸਕਦੀ ਹੈ।ਖੋਜਕਾਰਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਨਮੂਨੇ ਇਕੱਠੇ ਕਰਨ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਤੇ ਇਸ ਵਿੱਚ ਮੈਡੀਕਲ ਕਰਮਚਾਰੀ ਦੀ ਵੀ ਜ਼ਰੂਰਤ ਨਹੀਂ। ਯੂ ਸੀ ਐਲ ਇੰਸਟੀਚਿਊਟ ਆਫ ਆਪਥਲਮੋਲਾਜੀ ਦੇ ਰੋਦਿਰਗੋ ਯੰਗ ਨੇ ਕਿਹਾ ਕਿ ਕਈ ਲੋਕਾਂ ਵਾਂਗ ਮੈਂ ਵੀ ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਮਹਾਮਾਰੀ ਦੇ ਸਮਾਜਕ ਤੇ ਆਰਥਿਕ ਪ੍ਰਭਾਵਾਂ ਤੋਂ ਚਿੰਤਤ ਸੀ। ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਨਾ ਸਿਰਫ ਕੋਵਿਡ-19 ਦੀ ਵਿਆਪਕ ਪੱਧਰ ਉੱਤੇ ਜਾਂਚ ਨੂੰ ਆਸਾਨ ਬਣਾਏਗੀ, ਬਲਕਿ ਇਸ ਦੀ ਵਰਤੋਂ ਭਵਿੱਖ ਵਿੱਚ ਮਹਾਮਾਰੀ ਨੂੰ ਰੋਕਣ ਵਿੱਚ ਵੀ ਕੀਤੀ ਜਾ ਸਕੇਗੀ। ਇਸ ਤਕਨੀਕ ਦੇ ਤਹਿਤ ਜਾਂਚ ਦੇ ਲਈ ਡਾਇਗਨੋਸਿਸ ਬਾਇਓਟੈਕ ਵੱਲੋਂ ਇੱਕ ਮਸ਼ੀਨ ਬਣਾਈ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca