ਭਾਰਤੀ ਕ੍ਰਿਕਟ ਬੋਰਡ ਨੇ ਚੀਨੀ ਮੋਬਾਈਲ ਕੰਪਨੀ ਨੂੰ ਟਾਈਟਲ ਦੇ ਸਪਾਂਸਰ ਤੋਂ ਹਟਾਇਆ
Connect with us [email protected]

ਖੇਡਾਂ

ਭਾਰਤੀ ਕ੍ਰਿਕਟ ਬੋਰਡ ਨੇ ਚੀਨੀ ਮੋਬਾਈਲ ਕੰਪਨੀ ਨੂੰ ਟਾਈਟਲ ਦੇ ਸਪਾਂਸਰ ਤੋਂ ਹਟਾਇਆ

Published

on

ਨਵੀਂ ਦਿੱਲੀ, 7 ਅਗਸਤ – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈ ਪੀ ਐਲ 2020 ਲਈ ਚੀਨੀ ਮੋਬਾਈਲ ਕੰਪਨੀ ਵੀਵੋ ਨਾਲ ਟਾਈਟਲ ਸਪਾਂਸਰ ਬਾਰੇ ਆਪਣੇ ਰਾਹ ਵੱਖ ਕਰ ਲਏ ਹਨ। ਪੰਜ ਸਾਲ ਲਈ ਕੀਤਾ ਗਿਆ ਇਹ ਸਮਝੌਤਾ ਦੋ ਸਾਲ ਤੋਂ ਬਾਅਦ ਹੀ ਟੁੱਟ ਰਿਹਾ ਹੈ।

ਬੀ ਸੀ ਸੀ ਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਵੀਵੋ ਫਿਲਹਾਲ 2020 ਦੇ ਆਈ ਪੀ ਐਲ ਦੇ ਮੁੱਖ ਸਪਾਂਸਰ ਵਜੋਂ ਨਹੀਂ ਰਹ ਸਕੇਗਾ। ਆਈ ਪੀ ਐਲ ਦਾ ਆਯੋਜਨ ਇਸ ਸਾਲ ਯੂ ਏ ਈ ਵਿੱਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣਾ ਹੈ।

ਬੀ ਸੀ ਸੀ ਆਈ ਨੇ ਮੀਡੀਆ ਨੂੰ ਮੇਲ ਜਾਰੀ ਕਰਦਿਆਂ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਆਈ ਪੀ ਐਲ ਲਈ ਚੀਨੀ ਮੋਬਾਈਲ ਵੀਵੋ ਟਾਈਟਲ ਸਪਾਂਸਰ ਨਹੀਂ ਹੋਵੇਗਾ।

ਇਸ ਮੇਲ ਮੁਤਾਬਕ ‘ਭਾਰਤੀ ਕ੍ਰਿਕਟ ਕੰਟੋਰਲ ਬੋਰਡ ਅਤੇ ਵੀਵੋ ਮੋਬਾਈਲ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਮਿਲ ਕੇ 2020 ‘ਚ ਇੰਡੀਅਨ ਪ੍ਰੀਮੀਅਰ ਲੀਗ ਲਈ ਆਪਣੀ ਸਾਂਝੇ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।’ ਵੀਵੋ ਨੇ 2018 ਤੋਂ 2022 ਤੱਕ ਪੂਰੇ ਪੰਜ ਸਾਲ ਲਈ 2190 ਕਰੋੜ ਰੁਪਏ ‘ਚ ਆਈ ਪੀ ਐਲ ਸਪਾਂ ਸਰਸ਼ਿਪ ਦਾ ਅਧਿਕਾਰ ਹਾਸਲ ਕੀਤਾ ਸੀ।

ਖੇਡਾਂ

ਭਾਰਤ ਦਾ T-20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਫਿਰ ਟੁੱਟਾ

Published

on

World Cup 2021

ਨਵੀਂ ਦਿੱਲੀ : ਟੀਮ ਇੰਡੀਆ ਦਾ T-20 ਵਿਸ਼ਵ ਕੱਪ 2021 ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਨਿਊਜ਼ੀਲੈਂਡ ਨੇ ਐਤਵਾਰ ਨੂੰ ਖੇਡੇ ਗਏ ਇਕ ਅਹਿਮ ਮੈਚ ‘ਚ ਅਫ਼ਗ਼ਾਨਿਸਤਾਨ ਨੂੰ ਹਰਾ ਦਿਤਾ ਹੈ, ਇਸ ਨਾਲ ਨਿਊਜ਼ੀਲੈਂਡ ਸੈਮੀਫ਼ਾਈਨਲ ‘ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਜੇਕਰ ਅਫ਼ਗ਼ਾਨਿਸਤਾਨ ਇਸ ਮੈਚ ‘ਚ ਜਿੱਤ ਜਾਂਦਾ ਤਾਂ ਟੀਮ ਇੰਡੀਆ ਲਈ ਮੌਕਾ ਹੋ ਸਕਦਾ ਸੀ।ਪਰ ਹੁਣ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ ਅਤੇ ਸੋਮਵਾਰ ਨੂੰ ਹੋਣ ਵਾਲਾ ਨਾਮੀਬੀਆ ਖ਼ਿਲਾਫ਼ ਮੈਚ ਹੁਣ ਸਿਰਫ਼ ਇੱਕ ਰਸਮ ਰਹਿ ਗਿਆ ਹੈ। ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ‘ਚ ਹੁਣ ਆਸਟ੍ਰੇਲੀਆ-ਪਾਕਿਸਤਾਨ, ਨਿਊਜ਼ੀਲੈਂਡ-ਇੰਗਲੈਂਡ ਵਿਚਾਲੇ ਜੰਗ ਹੋਵੇਗੀ।
ਸਾਲ 2007 ‘ਚ ਜਦੋਂ ਟੀ-20 ਵਿਸ਼ਵ ਕੱਪ ਸ਼ੁਰੂ ਹੋਇਆ ਸੀ ਤਾਂ ਟੀਮ ਇੰਡੀਆ ਪਹਿਲੀ ਵਾਰ ਚੈਂਪੀਅਨ ਬਣੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ IPL ਸ਼ੁਰੂ ਹੋਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਇਸ ਫਾਰਮੈਟ ‘ਤੇ ਹਾਵੀ ਹੋ ਜਾਵੇਗੀ। ਪਰ 2007 ਤੋਂ ਬਾਅਦ ਟੀਮ ਇੰਡੀਆ ਅਜੇ ਤੱਕ ਦੁਬਾਰਾ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ ਅਤੇ ਇਸ ਵਾਰ ਵੀ ਇਹ ਮੌਕਾ ਖੁੰਝ ਗਿਆ ਹੈ।ਟੀਮ ਇੰਡੀਆ 2007 ਵਿਚ ਚੈਂਪੀਅਨ ਬਣੀ, 2014 ਵਿਚ ਉਪ ਜੇਤੂ ਅਤੇ 2016 ਵਿਚ ਸੈਮੀਫ਼ਾਈਨਲ ਵਿਚ ਪਹੁੰਚੀ। ਇਸ ਵਾਰ ਟੀਮ ਇੰਡੀਆ ਸੈਮੀਫ਼ਾਈਨਲ ‘ਚ ਵੀ ਨਹੀਂ ਪਹੁੰਚ ਸਕੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ 2007 ਦਾ ਵਿਸ਼ਵ ਕੱਪ ਜਿੱਤਿਆ ਸੀ, ਐੱਮ.ਐੱਸ. ਧੋਨੀ 2021 ਦੇ ਟੀ-20 ਵਿਸ਼ਵ ਕੱਪ ਵਿਚ ਟੀਮ ਇੰਡੀਆ ਨਾਲ ਇੱਕ ਸਲਾਹਕਾਰ ਵਜੋਂ ਜੁੜੇ ਹੋਏ ਸਨ।
ਟੀ-20 ਫਾਰਮੈਟ ‘ਚ ਕਪਤਾਨ ਦੇ ਤੌਰ ‘ਤੇ ਵਿਰਾਟ ਕੋਹਲੀ ਦਾ ਇਹ ਆਖਰੀ ਟੂਰਨਾਮੈਂਟ ਸੀ। ਇਸ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ‘ਚ ਭਾਰਤੀ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹੁਣ ਜਦੋਂ ਇਹ ਤੈਅ ਹੋ ਗਿਆ ਹੈ ਕਿ ਭਾਰਤ ਸੈਮੀਫ਼ਾਈਨਲ ‘ਚ ਨਹੀਂ ਪਹੁੰਚ ਰਿਹਾ ਹੈ ਤਾਂ ਵਿਰਾਟ ਕੋਹਲੀ ਨਾਮੀਬੀਆ ਖ਼ਿਲਾਫ਼ ਟੀ-20 ਫਾਰਮੈਟ ‘ਚ ਆਖਰੀ ਵਾਰ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।

Read More Latest Punjabi News

Continue Reading

ਖੇਡਾਂ

ਭਾਰਤ ਨੇ 8ਵੀਂ ਵਾਰ ਜਿੱਤੀ ਸੈਫ ਚੈਂਪੀਅਨਸ਼ਿਪ, ਛੇਤਰੀ ਨੇ ਕੀਤੀ ਮੇਸੀ ਦੇ 80 ਗੋਲਾਂ ਦੀ ਬਰਾਬਰੀ

Published

on

India win SAFE Championship

ਭਾਰਤੀ ਫੁੱਟਬਾਲ ਟੀਮ ਨੇ ਨੇਪਾਲ ਨੂੰ 3.0 ਨਾਲ ਹਰਾ ਕੇ 8ਵੀਂ ਵਾਰ ਸੈਫ ਚੈਂਪੀਅਨਸ਼ਿਪ ਖਿਤਾਬ ਜਿੱਤ ਲਿਆ ਜਦੋਂ ਕਿ ਕਪਤਾਨ ਸੁਨੀਲ ਛੇਤਰੀ ਨੇ 49ਵੇਂ ਮਿੰਟ ਵਿੱਚ ਗੋਲ ਕਰਕੇ ਲਿਯੋਨੇਲ ਮੇਸੀ ਦੇ 80 ਅੰਤਰਰਾਸ਼ਟਰੀ ਗੋਲਾਂ ਦੀ ਬਰਾਬਰੀ ਕਰ ਲਈ। ਭਾਰਤ ਲਈ ਦੂਜੇ ਹਾਫ ਵਿੱਚ ਛੇਤਰੀ, ਸੁਰੇਸ਼ ਸਿੰਘ ਅਤੇ ਸਹਿਲ ਅਬਦੁਲ ਸਮਾਦ ਨੇ ਗੋਲ ਕੀਤੇ। ਸੁਰੇਸ਼ ਨੇ 50ਵੇਂ ਅਤੇ ਸਮਾਦ ਨੇ 90ਵੇਂ ਮਿੰਟ ਵਿੱਚ ਗੋਲ ਕੀਤੇ।
ਪਹਿਲੇ ਹਾਫ ਵਿੱਚ ਭਾਰਤ ਨੇ ਗੇਂਦ ‘ਤੇ ਕਾਬੂ ਦੇ ਮਾਮਲੇ ਵਿੱਚ ਬਾਜੀ ਮਾਰੀ ਪਰ ਗੋਲ ਨਹੀਂ ਹੋ ਸਕਿਆ। ਛੇਤਰੀ ਨੇ ਦੂਜੇ ਹਾਫ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸਦੇ ਇੱਕ ਮਿੰਟ ਬਾਅਦ ਹੀ ਸੁਰੇਸ਼ ਨੇ ਭਾਰਤ ਦੀ ਬੜਤ ਦੁੱਗਣੀ ਕਰ ਦਿੱਤੀ। ਮੁੱਖ ਕੋਚ ਇਗੋਰ ਸਟਿਮਕ ਦੇ ਨਾਲ ਭਾਰਤ ਦਾ ਇਹ ਪਹਿਲਾ ਖਿਤਾਬ ਹੈ। ਉਹ ਜਿਰੀ ਪੇਸੇਕ (1993) ਅਤੇ ਸਟੀਫਨ ਕੋਂਸਟੇਂਟਾਇਨ (2015) ਤੋਂ ਬਾਅਦ ਤੀਸਰੇ ਵਿਦੇਸ਼ੀ ਕੋਚ ਹੋ ਗਏ ਜਿਨ੍ਹਾਂ ਦੇ ਮਾਰਗਦਰਸ਼ਨ ਵਿੱਚ ਭਾਰਤੀ ਟੀਮ ਨੇ ਇਹ ਖਿਤਾਬ ਜਿੱਤਿਆ।
ਛੇਤਰੀ ਨੇ ਸੱਜੇ ਫਲੈਂਕ ਰਾਹੀਂ ਪ੍ਰੀਤਮ ਕੋਟਾਲ ਤੋਂ ਮਿਲੀ ਗੇਂਦ ‘ਤੇ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸ ਤੋਂ ਇੱਕ ਮਿੰਟ ਬਾਅਦ ਭਾਰਤੀਆਂ ਨੇ ਫਿਰ ਹਮਲਾ ਬੋਲਕੇ ਨੇਪਾਲ ਦੇ ਡਿਫੈਂਸ ਨੂੰ ਤਬਾਹ ਕਰ ਦਿੱਤਾ। ਸੁਰੇਸ਼ ਨੇ ਇਹ ਗੋਲ ਦਾਗਿਆ। ਮਨਵੀਰ ਸਿੰਘ ਵੀ 52ਵੇਂ ਮਿੰਟ ਵਿੱਚ ਗੋਲ ਕਰਨ ਦੇ ਕਰੀਬ ਪੁਜੇ ਪਰ ਖੱਬੇ ਪੈਰ ਨਾਲ ਉਨ੍ਹਾਂ ਦਾ ਸ਼ਾਟ ਨੇਪਾਲੀ ਗੋਲਕੀਪਰ ਨੇ ਰੋਕ ਦਿੱਤਾ। ਭਾਰਤ ਲਈ ਤੀਜਾ ਗੋਲ 90ਵੇਂ ਮਿੰਟ ਵਿੱਚ ਸਮਾਦ ਨੇ ਕੀਤਾ।

Read More Latest Punjabi News

Continue Reading

ਖੇਡਾਂ

ਹੈਦਰਾਬਾਦ ਨੇ ਰੋਮਾਂਚਕ ਮੁਕਾਬਲੇ ‘ਚ ਬੈਂਗਲੁਰੂ ਨੂੰ ਚਾਰ ਦੌੜਾਂ ਨਾਲ ਹਰਾਇਆ

Published

on

Hyderabad beat Bangalore

ਨਵੀਂ ਦਿੱਲੀ :ਪਹਿਲਾਂ ਹੀ ਪਲੇਆਫ ਵਿਚ ਥਾਂ ਯਕੀਨੀ ਬਣਾ ਚੁੱਕੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੇ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਜਦ ਬੁੱਧਵਾਰ ਨੂੰ ਆਬੂਧਾਬੀ ’ਚ ਆਈਪੀਐੱਲ ਮੈਚ ਵਿਚ ਆਹਮੋ-ਸਾਹਮਣੇ ਹੋਈਆਂ ਤਾਂ ਉਹ ਜਾਣਦੀਆਂ ਸਨ ਕਿ ਦੋਵਾਂ ਲਈ ਇਸ ਮੈਚ ਦਾ ਨਤੀਜਾ ਬਹੁਤ ਜ਼ਿਆਦਾ ਮਾਅਨੇ ਨਹੀਂ ਰੱਖਦਾ। ਇਸ ਕਾਰਨ ਦੋਵਾਂ ਟੀਮਾਂ ਨੇ ਆਪਣੇ ਆਖ਼ਰੀ ਇਲੈਵਨ ਵਿਚ ਕੋਈ ਤਬਦੀਲੀ ਨਹੀਂ ਕੀਤੀ। ਹਾਲਾਂਕਿ ਹੈਦਰਾਬਾਦ ਨੂੰ ਅਭਿਸ਼ੇਕ ਸ਼ਰਮਾ ਦੇ ਰੂਪ ’ਚ ਸ਼ੁਰੂਆਤੀ ਝਟਕਾ ਲੱਗਣ ਤੋਂ ਬਾਅਦ ਉਹ ਸੰਭਲੀ ਤੇ ਉਸ ਨੇ ਤੈਅ 20 ਓਵਰਾਂ ’ਚ ਸੱਤ ਵਿਕਟਾਂ ’ਤੇ 141 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਸਨਰਾਈਜ਼ਰਜ਼ ਵੱਲੋਂ ਜੇਸਨ ਰਾਏ ਸਰਬੋਤਮ ਸਕੋਰਰ ਰਹੇ ਜਿਨ੍ਹਾਂ ਨੇ 38 ਗੇਂਦਾਂ ’ਤੇ ਪੰਜ ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਬੈਂਗਲੁਰੂ ਵੱਲੋਂ ਹਰਸ਼ਲ ਨੇ ਤਿੰਨ ਤੇ ਕ੍ਰਿਸਟੀਅਨ ਨੇ ਦੋ ਖਿਡਾਰੀ ਆਊਟ ਕੀਤੇ। ਜਵਾਬ ’ਚ ਬੈਂਗਲੁਰੂ ਦੀ ਟੀਮ ਦੇਵਦੱਤ (41) ਤੇ ਮੈਕਸਵੈਲ (40) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਛੇ ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ ਤੇ ਚਾਰ ਦੌੜਾਂ ਨਾਲ ਮੈਚ ਹਾਰ ਗਈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca