ਬਗ਼ਾਵਤ ਛੱਡ ਕੇ ਸਚਿਨ ਪਾਇਲਟ ਫਿਰ ਕਾਂਗਰਸ ਵਿੱਚ ਪਰਤੇ
Connect with us [email protected]

ਰਾਜਨੀਤੀ

ਬਗ਼ਾਵਤ ਛੱਡ ਕੇ ਸਚਿਨ ਪਾਇਲਟ ਫਿਰ ਕਾਂਗਰਸ ਵਿੱਚ ਪਰਤੇ

Published

on

ਨਵੀਂ ਦਿੱਲੀ, 11 ਅਗਸਤ – ਪਿਛਲੇ ਇੱਕ ਮਹੀਨੇ ਤੋਂ ਬਗਾਵਤ ਦੇ ਰਾਹ ਪਏ ਹੋਏ ਸਚਿਨ ਪਾਇਲਟ ਨੇ ਜ਼ਿੱਦ ਛੱਡ ਦਿੱਤੀ ਅਤੇ ਕਾਂਗਰਸ ਦੇ ਰਸਤੇ ‘ਤੇ ਚੱਲਣ ਲਈ ਤਿਆਰ ਹੋ ਗਏ ਹਨ।

ਰਾਜਸਥਾਨ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਅਚਾਨਕ ਤੇਜ਼ ਹੋਏ ਸਿਆਸੀ ਘਟਨਾਕ੍ਰਮ ਹੇਠ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕੱਲ੍ਹ ਪਾਇਲਟ ਨੂੰ ਸੱਦ ਕੇ ਸਿੱਧੀ ਗੱਲ ਕੀਤੀ ਤਾਂ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਖਿਲਾਫ ਸ਼ਿਕਾਇਤਾਂ ਦਾ ਪਿਟਾਰਾ ਖੋਲ੍ਹਿਆ। ਹਾਈ ਕਮਾਨ ਨੇ ਹੱਲ ਕਰਨ ਦਾ ਭਰੋਸਾ ਦਿੱਤਾ।

ਪਾਇਲਟ ਨੇ ਵੀ ਕਾਂਗਰਸ ਨਾਲ ਆਪਣੀ ਸਿਆਸੀ ਸਾਂਝ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ। ਹਾਈ ਕਮਾਨ ਨੇ ਪਾਇਲਟ ਤੇ ਉਨ੍ਹਾਂ ਦੇ ਹਮਾਇਤੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਉਤੇ ਵਿਚਾਰ ਕਰ ਕੇ ਹੱਲ ਕੱਢਣ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ।

ਸਾਫ ਹੈ ਕਿ ਇਸ ਬਹਾਨੇ ਜਿੱਥੇ ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ‘ਚ ਨੰਬਰ ਗੇਮ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਉਥੇ ਆਪਣੇ ਕੈਂਪ ਦੇ ਸਾਥੀਆਂ ਦੀ ਹਮਾਇਤ ਗੁਆ ਰਹੇ ਸਚਿਨ ਨੇ ਵੀ ਪਾਰਟੀ ਦੀ ਛੱਤਰੀ ‘ਚ ਰਹਿਣਾ ਹੀ ਜ਼ਿਆਦਾ ਸੁਰੱਖਿਅਤ ਸਮਝਿਆ ਹੈ।

ਰਾਹੁਲ ਗਾਂਧੀ ਦੇ ਘਰ ਕਰੀਬ ਦੋ ਘੰਟੇ ਤੋਂ ਵੱਧ ਚੱਲੀ ਬੈਠਕ ‘ਚ ਪਾਇਲਟ ਨੇ ਆਪਣੇ ਸਾਥੀ ਹਮਾਇਤੀ ਬਾਗੀ ਵਿਧਾਇਕਾਂ ਦੀ ਵਾਪਸੀ ਦੇ ਫਾਰਮੂਲੇ ‘ਤੇ ਹਾਈ ਕਮਾਨ ਨਾਲ ਸਿੱਧੀ ਗੱਲ ਕੀਤੀ। ਸੁਲਹਾ ਬੈਠਕ ਦੀ ਆਗੂ ਰਹੀ ਪ੍ਰਿਅੰਕਾ ਗਾਂਧੀ ਵੀ ਇਸ ਦੌਰਾਨ ਪੂਰਾ ਸਮਾਂ ਮੌਜੂਦ ਰਹੀ ਅਤੇ ਬਾਗੀਆਂ ਦੀ ਵਾਪਸੀ ‘ਚ ਆ ਰਹੀਆਂ ਰੁਕਾਵਟਾਂ ਦੂਰ ਕਰਨ ਵਿੱਚ ਵੀ ਸਰਗਰਮੀ ਵਿਖਾਈ।

ਪਾਰਟੀ ਸੂਤਰਾਂ ਮੁਤਾਬਕ ਹਾਈ ਕਮਾਨ ਨੇ ਬਗਾਵਤ ਛੱਡਣ ਲਈ ਰਾਜ਼ੀ ਹੋਏ ਸਚਿਨ ਪਾਇਲਟ ਨੂੰ ਕਾਂਗਰਸ ‘ਚ ਉਨ੍ਹਾਂ ਦੇ ਰੁਤਬੇ ਦੇ ਹਿਸਾਬ ਨਾਲ ਅਹੁਦਾ ਦੇਣ ਦਾ ਵਾਅਦਾ ਕੀਤਾ ਹੈ ਅਤੇ ਵਾਪਸ ਆਏ ਉਨ੍ਹਾਂ ਦੇ ਸਾਥੀ ਬਾਗੀ ਵਿਧਾਇਕਾਂ ਨੂੰ ਵੀ ਰਾਜਸਥਾਨ ਸਰਕਾਰ ਤੇ ਸੰਗਠਨ ਵਿੱਚ ਉਚਿਤ ਥਾਂ ਮਿਲੇਗੀ।

ਬਗਾਵਤ ਕਾਰਨ ਮੰਤਰੀ ਅਹੁਦੇ ਤੋਂ ਕੱਢੇ ਗਏ ਵਿਧਾਇਕਾਂ ਨੂੰ ਫਿਰ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ, ਪਰ ਪਾਇਲਟ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਇੱਕ ਦਮ ਕੋਈ ਅਹੁਦਾ ਨਹੀਂ ਮਿਲੇਗਾ, ਸਗੋਂ ਸ਼ਿਕਾਇਤਾਂ ‘ਤੇ ਗੌਰ ਕਰਨ ਲਈ ਬਣੀ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਫਾਰਮੂਲਾ ਨਿਕਲੇਗਾ।

ਪਾਇਲਟ ਦੀ ਡਿਪਟੀ ਮੁਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦੋਹਰੇ ਅਹੁਦੇ ‘ਤੇ ਵਾਪਸੀ ਦੀ ਗੁੰਜਾਇਸ਼ ਘੱਟ ਹੈ, ਪਰ ਅਗਲੀਆਂ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਲਈ ਕਾਂਗਰਸ ਵਿੱਚ ਜਨਰਲ ਸਕੱਤਰ ਬਣਾਉਣ ਵਰਗੇ ਬਦਲ ਉਸ ਦੇ ਲਈ ਜ਼ਰੂਰ ਖੁੱਲ੍ਹੇ ਹੋਏ ਹਨ।

ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਬਿਆਨ ਜਾਰੀ ਕਰ ਕੇ ਪਾਇਲਟ ਦੇ ਕਾਂਗਰਸ ਦੇ ਰਸਤੇ ‘ਤੇ ਪਰਤਣ ਦਾ ਸਾਫ ਸੰਦੇਸ਼ ਦਿੱਤਾ। ਉਨ੍ਹਾਂ ਮੁਤਾਬਕ ਪਾਇਲਟ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਵਿੱਚ ਸਾਰੀਆਂ ਸ਼ਿਕਾਇਤਾਂ ‘ਤੇ ਖੁੱਲ੍ਹੀ ਗੱਲ ਕੀਤੀ।

ਪਾਇਲਟ ਨੇ ਇਸ ਦੌਰਾਨ ਕਾਂਗਰਸ ਪਾਰਟੀ ਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਦੇ ਹਿੱਤ ‘ਚ ਕੰਮ ਕਰਨ ਦੀ ਵਚਨਬੱਧਤਾ ਦੱਸੀ। ਵੇਣੂਗੋਪਾਲ ਨੇ ਕਿਹਾ ਕਿ ਰਾਹੁਲ-ਸਚਿਨ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਫੈਸਲਾ ਕੀਤਾ ਹੈ ਕਿ ਪਾਇਲਟ ਤੇ ਨਾਰਾਜ਼ ਵਿਧਾਇਕਾਂ ਦੀਆਂ ਸ਼ਿਕਾਇਤਾਂ ‘ਤੇ ਗੌਰ ਕਰ ਕੇ ਉਨ੍ਹਾਂ ਦਾ ਉਚਿਤ ਹੱਲ ਕੱਢਣ ਲਈ ਏ ਆਈ ਸੀ ਸੀ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ।

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਰਾਜਨੀਤੀ

ਸੁਖਬੀਰ ਬਾਦਲ ਨੇ ਚੰਨੀ, ਸਿੱਧੂ ਤੇ ਭਗਵੰਤ ਮਾਨ ਨੂੰ ਲਾਏ ਰਗੜੇ

Published

on

Sukhbir Singh Badal

ਵਿਧਾਨਸਭਾ ਚੋਣਾਂ 2022 ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ‘ਤੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ। ਜਗਰਾਓਂ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਰੈਲੀ ਹਲਕੇ ਦੇ ਉਮੀਦਵਾਰ ਐਸ ਆਰ ਕਲੇਰ ਵੱਲੋਂ ਰੱਖੀ ਗਈ। ਇਸ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚੰਨੀ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ। ਰੈਲੀ ਵਿੱਚ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਮੈਂਟਲ ਕਿਹਾ ਗਿਆ। ਸੂਬੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਦਰਬਾਰ ਸਾਹਿਬ ਉੱਪਰ ਹਮਲੇ ਨੂੰ ਲੈਕੇ ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ਉੱਤੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਵੱਲੋਂ ਸਿੱਧੂ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਲਾਉਣ ਦੇ ਬਿਆਨ ਨੂੰ ਲੈਕੇ ਸਵਾਲ ਚੁੱਕੇ ਗਏ ਸਨ।
ਇਸ ਮੌਕੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਜੋ ਵੀ ਬੇਅਦਬੀਆਂ ਹੋਈਆਂ ਹਨ ਉਨ੍ਹਾਂ ਦੀ ਜਾਂਚ ਆਖਿਰ ਕਿਉਂ ਨਹੀਂ ਕਰਵਾਈ ਜਾ ਰਹੀ। ਉੁਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦੀ ਪਹਿਚਾਣ ਤੱਕ ਵੀ ਨਹੀਂ ਕੀਤੀ ਗਈ ਕਿ ਇਹ ਆਖਿਰ ਕੌਣ ਸਨ। ਨਾਲ ਹੀ ਸੁਖਬੀਰ ਵੱਲੋਂ ਸੂਬੇ ਵਿਚ ਬਲਾਸਟ ਦੀਆਂ ਘਟਨਾਵਾਂ ਨੂੰ ਲੈਕੇ ਸਰਕਾਰ ਨੂੰ ਘੇਰਿਆ ਗਿਆ ਹੈ।

Read More Latest Politics News

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਲੁਧਿਆਣਾ ਅਦਾਲਤ ‘ਚ ਧਮਾਕੇ ਦੀ ਕੀਤੀ ਨਿੰਦਾ

Published

on

Captain-Amrinder

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਣੌਤੀਆਂ ਸਬੰਧੀ ਆਪਣੀ ਚਿੰਤਾ ਨੂੰ ਇੱਕ ਵਾਰ ਦੁਹਰਾਉਂਦਿਆਂ ਹੋਇਆ, ਲੁਧਿਆਣਾ ਕੋਰਟ ਕੰਪਲੈਕਸ ਚ ਬਲਾਸਟ ਦੀ ਨਿੰਦਾ ਕੀਤੀ ਹੈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।ਕੈਪਟਨ ਅਮਰਿੰਦਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਜਿਥੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਜ਼ਖ਼ਮੀ ਲੋਕਾਂ ਦੀ ਸਿਹਤ ਵਿੱਚ ਜਲਦ ਸੁਧਾਰ ਦੀ ਕਾਮਨਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਹੈ ਕਿ ਪੰਜਾਬ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਜ਼ਦੀਕੀ ਤਾਲਮੇਲ ਨਾਲ ਬਲਾਸਟ ਦੀ ਜਾਂਚ ਕਰਨਗੀਆਂ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਹੈ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਦਾ ਭਟਕਾਉਣ ਦੀ ਰਣਨੀਤੀ ਤੇ ਕੰਮ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਲਾਸਟ, ਬੇਅਦਬੀ ਦੀਆਂ ਘਟਨਾਵਾਂ ਅਤੇ ਇਕ ਅਕਾਲੀ ਆਗੂ ਵਿਰੁਧ ਕੇਸ ਦਰਜ ਕਰਨ ਵਿਚਾਲੇ ਲਿੰਕ ਸਥਾਪਤ ਕਰਦਿਆਂ ਹੋਇਆਂ ਨਤੀਜਿਆਂ ਤੇ ਪਹੁੰਚਣਾ ਨਾ ਸਿਰਫ਼ ਮੰਦਭਾਗਾ ਹੈ, ਬਲਕਿ ਬਹੁਤ ਹੀ ਗ਼ੈਰ ਜ਼ਿੰਮੇਵਾਰਾਨਾ ਰਵੱਈਆ ਹੈ। ਮੁੱਖ ਮੰਤਰੀ ਨੂੰ ਤੱਥਾਂ ਦੇ ਆਧਾਰ ਤੇ ਬੋਲਣਾ ਚਾਹੀਦਾ ਹੈ, ਨਾ ਕਿ ਸਿਆਸੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ, ਜੋ ਅਸਲੀ ਗੁਨਾਹਗਾਰਾਂ ਨੂੰ ਬਚਣ ਦਾ ਰਾਹ ਦਿੰਦੀ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca