ਬੁਲੇਟ ਖਰੀਦਣ ਵਿੱਚ ਪੰਜਾਬੀਆਂ ਨੇ ਬਾਕੀਆਂ ਨੂੰ ਪਿੱਛੇ ਛੱਡਿਆ - ਇਕ ਸੋਚ
Connect with us [email protected]

ਪੰਜਾਬੀ ਖ਼ਬਰਾਂ

ਬੁਲੇਟ ਖਰੀਦਣ ਵਿੱਚ ਪੰਜਾਬੀਆਂ ਨੇ ਬਾਕੀਆਂ ਨੂੰ ਪਿੱਛੇ ਛੱਡਿਆ

Published

on

ਚੰਡੀਗੜ੍ਹ, 19 ਜੁਲਾਈ – ਬੁਲੇਟ ਮੋਟਰ ਸਾਈਕਲ ਦਾ ਸ਼ੌਕ ਨੇ ਪੰਜਾਬੀ ਲੋਕਾਂ ਉੱਤੇ ਕੋਵਿਡ ਸੰਕਟ Ḕਚ ਵੀ ਬਹੁਤ ਭਾਰੂ ਪਿਆ ਹੈ। ਵਿੱਤੀ ਆਫਤਾਂ ਵਿੱਚ ਹੁੰਦਿਆਂ ਵੀ ਉਹ ਖੁੱਲ੍ਹੇ ਹੱਥੀਂ ਬੁਲੇਟ ਖਰੀਦ ਰਹੇ ਹਨ।
ਸਰਕਾਰੀ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਬੀਤੇ ਸਾਢੇ ਚਾਰ ਸਾਲਾਂ ਵਿੱਚ ਕਰੀਬ 2500 ਕਰੋੜ ਰੁਪਏ ਬੁਲੇਟ ਮੋਟਰ ਸਾਈਕਲ ਖਰੀਦਣ ਉੱਤੇ ਖਰਚ ਕੀਤੇ ਹਨ। ਟਰਾਂਸਪੋਰਟ ਵਿਭਾਗ ਕੋਲ ਪਹਿਲੀ ਜਨਵਰੀ 2016 ਤੋਂ 15 ਜੁਲਾਈ 2020 ਤੱਕ ਪੰਜਾਬ ਵਿੱਚ ਨਵੇਂ 1,87,291 ਬੁਲੇਟ ਮੋਟਰ ਸਾਈਕਲ (ਰਾਇਲ ਐਨਫੀਲਡ) ਰਜਿਸਟਰਡ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਸਾਢੇ ਚਾਰ ਸਾਲਾਂ ਵਿੱਚ ਰੋਜ਼ 113 ਬੁਲੇਟ ਮੋਟਰ ਸਾਈਕਲਾਂ ਦੀ ਵਿਕਰੀ ਹੋਈ ਹੈ।
ਪੰਜਾਬ ਵਿੱਚ ਸਾਲ 2019 ਦੌਰਾਨ 43,682 ਬੁਲੇਟ ਵਿਕੇ ਹਨ, ਜਿਨ੍ਹਾਂ ਦੀ ਰੋਜ਼ਾਨਾ ਵਿਕਰੀ ਔਸਤ 119 ਬਣਦੀ ਹੈ। ਸਾਲ 2018 ਵਿੱਚ ਇਹੋ ਔਸਤ ਰੋਜ਼ਾਨਾ 126 ਬੁਲੇਟ ਮੋਟਰ ਸਾਈਕਲਾਂ ਦੀ ਸੀ। ਚਾਲੂ ਕੈਲੰਡਰ ਵਰ੍ਹੇ ਦੌਰਾਨ ਪੰਜਾਬ ਵਿੱਚ 16,911 ਬੁਲੇਟ ਰਜਿਸਟਰਡ ਹੋਏ ਹਨ। ਬੁਲੇਟ ਦੀ ਕੀਮਤ ਹਰ ਸਾਲ ਕੰਪਨੀ ਵੱਲੋਂ ਪੰਜ ਤੋਂ ਸੱਤ ਹਜ਼ਾਰ ਰੁਪਏ ਵਧਾਈ ਜਾ ਰਹੀ ਹੈ। ਬੁਲੇਟ ਦੇ ਸਟੈਂਡਰਡ ਮਾਡਲ ਦੀ ਕੀਮਤ ਸਮੇਤ ਸਭ ਟੈਕਸਾਂ ਦੇ 1,49,500 ਰੁਪਏ ਹੈ, ਜੋ ਕਰੀਬ ਨੱਬੇ ਫੀਸਦੀ ਵਿਕਦਾ ਹੈ। ਕਲਾਸਿਕ ਮਾਡਲ ਦੀ ਕੀਮਤ 1æ90 ਲੱਖ ਰੁਪਏ ਹੈ। ਬੀਤੇ ਸਾਢੇ ਚਾਰ ਸਾਲਾਂ ਦੀ ਔਸਤਨ ਕੀਮਤ 1æ30 ਲੱਖ ਰੁਪਏ ਵੀ ਹੋਵੇ ਤਾਂ ਇਸ ਦੌਰਾਨ ਪੰਜਾਬ ਦੇ ਲੋਕਾਂ ਨੇ 2434æ78 ਕਰੋੜ ਰੁਪਏ ਖਰਚੇ ਹਨ।
ਪਟਿਆਲਾ ਵਿੱਚ ਰਾਇਲ ਐਨਫੀਲਡ ਏਜੰਸੀ ਦੇ ਅਧਿਕਾਰੀ ਜਗਦੀਸ਼ ਚੰਦ ਨੇ ਦੱਸਿਆ ਕਿ ਬੁਲੇਟ ਦੀ ਛੇ-ਛੇ ਮਹੀਨੇ ਦੀ ਪਹਿਲਾਂ ਵੇਟਿੰਗ ਹੁੰਦੀ ਸੀ, ਜੋ ਅੱਜਕੱਲ੍ਹ ਦੋ ਹਫਤਿਆਂ ਦੀ ਹੈ। ਭਾਅ ਵਧਣ ਦੇ ਬਾਵਜੂਦ ਲੋਕਾਂ ਵਿੱਚ ਇਸ ਦਾ ਸ਼ੌਕ ਘਟਿਆ ਨਹੀਂ ਹੈ। ਭਾਰਤ ਭਰ ਵਿੱਚ ਵਿਕਦੇ ਬੁਲੇਟ ਮੋਟਰ ਸਾਈਕਲਾਂ Ḕਚੋਂ ਕਰੀਬ 6æ50 ਫੀਸਦੀ ਇਕੱਲੇ ਪੰਜਾਬ ਵਿੱਚ ਵਿਕਦੇ ਹਨ। 2019 ਵਿੱਚ ਦੇਸ਼ ਵਿੱਚ 6,41,314 ਬੁਲੇਟ ਵਾਹਨਾਂ ਦੀ ਰਜਿਸਟਰੇਸ਼ਨ ਹੋਈ ਹੈ, ਜਿਸ Ḕਚੋਂ 6æ81 ਫੀਸਦੀ ਇਕੱਲੇ ਪੰਜਾਬ ਦੇ ਹਨ। ਸਾਲ 2017 ਵਿੱਚ 6æ55 ਫੀਸਦੀ ਬੁਲੇਟ ਇਕੱਲੇ ਪੰਜਾਬ ਵਿੱਚ ਵਿਕਿਆ ਹੈ।ਪੰਜਾਬ ਵਿੱਚ ਇੱਕ ਤੋਂ ਦੋ ਫੀਸਦੀ ਬੁਲੇਟ ਲੜਕੀਆਂ ਨੇ ਵੀ ਖਰੀਦੇ ਹਨ।
ਦੂਸਰੇ ਪਾਸੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ 5,59,670 ਕਾਰਾਂ ਦੀ ਵਿਕਰੀ ਹੋਈ ਹੈ ਜਿਸ ਦੀ ਰੋਜ਼ਾਨਾ ਔਸਤ 337 ਕਾਰਾਂ ਬਣਦੀ ਹੈ। ਇਨ੍ਹਾਂ ਸਾਢੇ ਚਾਰ ਸਾਲਾਂ ਵਿੱਚ 26æ70 ਲੱਖ ਮੋਟਰ ਸਾਈਕਲ, ਸਕੂਟਰ ਵਿਕੇ ਹਨ ਜਿਨ੍ਹਾਂ ਦੀ ਰੋਜ਼ਾਨਾ ਔਸਤ 1611 ਦੀ ਬਣਦੀ ਹੈ।ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚ 89,463 ਟਰੈਕਟਰ ਵਿਕੇ ਹਨ ਜਿਨ੍ਹਾਂ ਦੀ ਰੋਜ਼ਾਨਾ ਦੀ ਔਸਤ 53 ਹੈ। ਪੰਜਾਬ ਸਰਕਾਰ ਵਾਹਨਾਂ ਦੀ ਰਜਿਸਟਰੇਸ਼ਨ ਆਦਿ ਤੋਂ ਸਾਲਾਨਾ 1500 ਕਰੋੜ ਰੁਪਏ ਦੀ ਕਮਾਈ ਕਰਦੀ ਹੈ। ਕੋਵਿਡ ਦੇ ਬਾਵਜੂਦ ਪੰਜਾਬ ਵਿੱਚ ਚਾਲੂ ਸਾਲ ਦੌਰਾਨ 136 ਬੀ ਐੱਮ ਡਬਲਯੂ ਲਗਜ਼ਰੀ ਗੱਡੀਆਂ ਵੀ ਵਿਕੀਆਂ ਹਨ। ਸਾਲ 2019 ਦੌਰਾਨ 249 ਗੱਡੀਆਂ ਦੀ ਵਿਕਰੀ ਰਹੀ ਹੈ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ

Published

on

disrespect og guru granth sahib

ਮੋਗਾ;ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸਬੰਧ ਵਿੱਚ ਬਾਘਾਪੁਰਾਣਾ ਦੇ ਪਿੰਡ ਲੰਗੇਆਣਾ ਦੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਸੀ।
ਇਸ ਦੇ ਸਬੰਧ ਵਿੱਚ ਅੱਜ ਲੰਗੇਆਣਾ ਦੇ ਪੂਰੇ ਪਿੰਡ ਦਾ ਇਕੱਠ ਗੁਰਦੁਆਰਾ ਸਾਹਿਬ ਲੰਗੇਆਣਾ ਵਿਚ ਰੱਖਿਆ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਉਸ ਦੇ ਪੂਰੇ ਪਰਿਵਾਰ ਦਾ ਸਾਰੇ ਪਿੰਡ ਵੱਲੋਂ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ ।
ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਇਹ 40-45 ਸਾਲ ਤੋਂ ਪਿੰਡ ਵਿਚ ਨਹੀਂ ਰਹਿ ਰਹੇ ਲੁਧਿਆਣਾ ਵਿੱਚ ਹੀ ਰਹਿ ਰਹੇ ਹਨ, ਲੰਗੇਆਣਾ ਵਿੱਚ ਸਿਰਫ਼ ਇਨ੍ਹਾਂ ਦੀ ਜ਼ਮੀਨ ਹੀ ਪਈ ਹੈ ਜੋ ਕਿ ਇਹ ਠੇਕੇ ਤੇ ਦਿੰਦੇ ਹਨ ਪਰ ਅੱਜ ਤੋਂ ਬਾਅਦ ਇਨ੍ਹਾਂ ਦੀ ਜ਼ਮੀਨ ਵੀ ਕੋਈ ਪਿੰਡ ਵਾਸੀ ਠੇਕੇ ਤੇ ਨਹੀਂ ਲਵੇਗਾ ਅਤੇ ਜੇਕਰ ਕੋਈ ਬਾਹਰੋਂ ਆ ਕੇ ਵੀ ਜ਼ਮੀਨ ਠੇਕੇ ਤੇ ਲਵੇਗਾ ਤਾਂ ਅਸੀਂ ਕਿਸੇ ਨੂੰ ਵੀ ਇਨ੍ਹਾਂ ਦੀ ਜ਼ਮੀਨ ਠੇਕੇ ਤੇ ਨਹੀਂ ਲੈਣ ਦਵਾਂਗੇ |
ਪਿੰਡ ਵਾਸੀਆਂ ਨੇ ਕਿਹਾ ਕਿ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਨ ਵਾਲਾ ਪਿੰਡ ਹੈ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪੂਰੇ ਪਿੰਡ ਦਾ ਨਾਮ ਬਦਨਾਮ ਕੀਤਾ ਹੈ ਇਸ ਲਈ ਅੱਜ ਪੂਰੇ ਪਿੰਡ ਵੱਲੋਂ ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ।
ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਹ ਸਰਸੇ ਵਾਲਿਆਂ ਦੇ ਪੱਕੇ ਪ੍ਰੇਮੀ ਹਨ ਅਤੇ ਇਸ ਦਾ ਪਿਤਾ ਗੁਰਮੇਲ ਸਿੰਘ ਸਰਸੇ ਵਾਲਿਆਂ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਵੀ ਹੈ | ਜੋ ਪਰਿਵਾਰ ਇਨ੍ਹਾਂ ਦੀ ਜ਼ਮੀਨ ਦੀ ਵਾਹੀ ਕਰ ਰਿਹਾ ਹੈ ਲੜਕੇ ਮਿਲਣਪ੍ਰੀਤ ਨੇ ਕਿਹਾ ਕਿ ਦੋ ਸਾਲ ਤੋਂ ਇਨ੍ਹਾਂ ਦੀ ਜ਼ਮੀਨ ਸਾਡੇ ਕੋਲ ਠੇਕੇ ਤੇ ਹੈ ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਿਗਰਟ ਸੁੱਟ ਇਨ੍ਹਾਂ ਦੇ ਲੜਕੇ ਵੱਲੋਂ ਬਹੁਤ ਮੰਦਭਾਗੀ ਘਟਨਾ ਕੀਤੀ ਗਈ ਹੈ ।ਇਸ ਲਈ ਅਸੀਂ ਇਨ੍ਹਾਂ ਦੀ ਜ਼ਮੀਨ ਅੱਗੇ ਤੋਂ ਠੇਕੇ ਤੇ ਨਹੀਂ ਲਵਾਂਗੇ ਅਤੇ ਕਣਕ ਦੀ ਫਸਲ ਵੀ ਨਹੀਂ ਲਗਾਵਾਂਗੇ l

Read More Latest Punjabi News

Continue Reading

ਪੰਜਾਬੀ ਖ਼ਬਰਾਂ

ਐਨ ਐਸ ਕਿਉ ਐਫ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਬੈਰੀਕੇਟ ਤੋੜ ਕੇ ਮੋਤੀ ਮਹਿਲ ਦਾ ਘਿਰਾਉ, ਸੁਰੱਖਿਆ ਬਲਾਂ ਨੇ ਕੀਤਾ ਲਾਠੀਚਾਰਜ

Published

on

police

ਪਟਿਆਲਾ : ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਨਐਸਕਿਉਐਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਵਾਈਪੀਐਸ ਚੌਕ ਚ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਰਸਤੇ ਚ ਲਾਏ ਬੇਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਸੁਰਖਿਆ ਬਲਾਂ ਨਾਲ ਅਧਿਆਪਕ ਯੂਨੀਅਨ ਦੇ ਆਗੂਆਂ ਨਾਲ ਟਕਰਾ ਹੋ ਗਿਆ ਤਾਂ ਸੁਰੱਖਿਆ ਬਲਾਂ ਹਲਕਾ ਲਾਠੀਚਾਰਜ ਕੀਤਾ । ਅਧਿਆਪਕ ਯੂਨੀਅਨ ਦੇ ਕਈ ਆਗੂਆਂ ਨੂੰ ਪੁਲੀਸ ਨੇ ਗਿਫ਼ਤਾਰ ਕਰ ਕੇ ਅਣਦੱਸੀ ਥਾਂ ਤੇ ਲੈ ਗਏ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ । ਪਰ ਸੁਰੱਖਿਆ ਬਲਾਂ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ।
ਪੰਜਾਬ ਸਰਕਾਰ ਨਾਲ ਸਾਡੀਆ ਅਣਗਿਣਤ ਮੀਟਿੰਗਾਂ ਹੋ ਚੁਕਿਆਂ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਿਰਕਦੀ । ਅਸੀਂ ਪਿਛਲੇ ਤਿੰਨ ਚਾਰ ਮਹੀਨਿਆਂ ਤੋ ਮੁੱਖ ਮੰਤਰੀ ਦੇ ਸ਼ਹਿਰ ਚ ਆਪਣੀਆਂ ਮੁਢਲੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਾਂ ਪਰੰਤੂ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਯੂਨੀਅਨ ਆਗੂ ਨੇ ਕਿਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਹਮੇਸ਼ਾਂ ਹੀ ਬੇਸਿੱਟਾ ਨਿਕਲੀ ਹੈ ਕਿਉਂਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਬੜਾਵਾ ਦੇ ਰਹੀਆਂ ਹਨ ਸਾਡੀਆਂ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ । ਅਧਿਆਪਕਾਂ ਨੇ ਆਪਣੇ ਗਿ੍ਰਫ਼ਤਾਰ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਮੁੜ ਫੁਹਾਰਾਂ ਚੋਂਕ ਵਿੱਚ ਧਰਨਾ ਲਾ ਦਿੱਤਾ ਹੈ। ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸੋਨੂੰ ਸੂਦ ਦੇ ਦਫ਼ਤਾਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

Published

on

Income tax department

ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਕੇ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ, ਇੱਥੋਂ ਤੱਕ ਕਿ ਜਦੋਂ ਦੇਸ਼ ਵਿੱਚ ਆਕਸੀਜਨ ਲਈ ਰੌਲਾ ਪਿਆ, ਉਹ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਵਰਗੀਆਂ ਚੀਜ਼ਾਂ ਵੀ ਲੈ ਕੇ ਆਇਆ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਦੇ ਦਫਤਰ ਉੱਤੇ ਆਮਦਨ ਕਰ ਦੀ ਛਾਪੇਮਾਰੀ ਹੋਈ ਹੈ ਅਤੇ ਆਮਦਨ ਕਰ ਵਿਭਾਗ ਸੋਨੂੰ ਸੂਦ ਦੀ ਸੰਪਤੀ ਦਾ ਸਰਵੇਖਣ ਕਰਨ ਲਈ ਪਹੁੰਚ ਗਿਆ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca