ਬਿੱਟੂ ਦਾ ਘਰ ਘੇਰਨ ਗਏ ਬੈਂਸ ਸਮਰਥਕ ਕਾਂਗਰਸੀਆਂ ਨੇ ਕੁੱਟੇ
Connect with us [email protected]

ਰਾਜਨੀਤੀ

ਬਿੱਟੂ ਦਾ ਘਰ ਘੇਰਨ ਗਏ ਬੈਂਸ ਸਮਰਥਕ ਕਾਂਗਰਸੀਆਂ ਨੇ ਕੁੱਟੇ

Published

on

ਲੁਧਿਆਣਾ, 9 ਅਗਸਤ – ਇਸ ਹਲਕੇ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਕੋਠੀ ਸਾਹਮਣੇ ਕੱਲ੍ਹ ਲੋਕ ਇਨਸਾਫ ਪਾਰਟੀ ਦੇ ਮੈਂਬਰ ਜਦੋਂ ਗਏ ਤਾਂ ਉਥੇ ਪਹਿਲਾਂ ਤੋਂ ਮੌਜੂਦ ਕਾਂਗਰਸੀ ਵਰਕਰਾਂ ਵੱਲੋਂ ਲੋਕ ਇਨਸਾਫ ਪਾਰਟੀ (ਐੱਲ ਆਈ ਪੀ) ਦੇ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ। ਇਸ ਮੌਕੇ ਐੱਲ ਆਈ ਪੀ ਵਰਕਰਾਂ ਨੂੰ ਘੜੀਸਿਆ ਗਿਆ ਤਾਂ ਉਨ੍ਹਾਂ ਦੀਆਂ ਪੱਗਾਂ ਉੱਤਰ ਗਈਆਂ।

ਹੰਗਾਮੇ ਪਿੱਛੋਂ ਐੱਲ ਆਈ ਪੀ ਆਗੂ ਬਲਵਿੰਦਰ ਸਿੰਘ ਬੈਂਸ ਕੁੱਟਮਾਰ ਦਾ ਸ਼ਿਕਾਰ ਹੋਏ ਆਪਣੇ ਪਾਰਟੀ ਵਰਕਰਾਂ ਨੂੰ ਲੈ ਕੇ ਪੁਲਸ ਕਮਿਸ਼ਨਰ ਦੇ ਦਫਤਰ ਪੁੱਜੇ ਅਤੇ ਕਾਂਗਰਸੀ ਆਗੂਆਂ ਵਿਰੁੱਧ ਕੇਸ ਦਰਜ ਕਰਵਾਇਆ। ਜਦੋਂ ਕਾਂਗਰਸੀ ਵਰਕਰਾਂ ਨੇ ਐਲ ਆਈ ਪੀ ਮੈਂਬਰਾਂ ਦੀ ਮਾਰਕੁੱਟ ਕੀਤੀ ਤਾਂ ਉਸ ਮੌਕੇ ਪੁਲਸ ਵੀ ਮੌਜੂਦ ਸੀ, ਜੋ ਇਸ ਲੜਾਈ ਦੌਰਾਨ ਮੂਕ ਦਰਸ਼ਕ ਬਣੀ ਰਹੀ।

ਲੋਕ ਇਨਸਾਫ ਪਾਰਟੀ ਦੇ ਆਗੂ ਗਗਨਦੀਪ ਸਿੰਘ ਅਤੇ ਹੋਰ ਆਪਣੇ ਵਰਕਰਾਂ ਦੇ ਨਾਲ ਭਾਰਤ ਨਗਰ ਚੌਕ ਪੁੱਜੇ ਅਤੇ ਉਨ੍ਹਾਂ ਨੇ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਲਵਾਉਣ ਲਈ ਕਰੀਬ ਤਿੰਨ ਘੰਟੇ ਭੀਖ ਮੰਗੀ ਅਤੇ ਭੀਖ ਤੋਂ ਮਿਲੇ ਪੈਸੇ ਲੈ ਕੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਦੇਣ ਗਏ।

ਸੰਨੀ ਨੇ ਐੱਸ ਐੱਚ ਓ ਜਰਨੈਲ ਸਿੰਘ ਨੂੰ ਦੱਸਿਆ ਕਿ ਉਹ ਬਿੱਟੂ ਦੀ ਕੋਠੀ ਜਾ ਰਹੇ ਹਨ। ਜਦੋਂ ਸੰਨੀ ਆਪਣੇ ਸਾਥੀਆਂ ਨਾਲ ਬਿੱਟੂ ਦੀ ਕੋਠੀ ਪੁੱਜੇ ਤਾਂ ਓਥੇ ਮੌਜੂਦ ਕਰੀਬ 150 ਯੂਥ ਕਾਂਗਰਸੀ ਵਰਕਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਪੱਗਾਂ ਲਾਹ ਕੇ ਘੜੀਸ ਘੜੀਸ ਕੇ ਕੁੱਟਿਆ। ਸੰਨੀ ਨੇ ਇਸ ਦੌਰਾਨ ਯੂਥ ਕਾਂਗਰਸ ਦੇ ਰਾਜੀਵ ਰਾਜਾ, ਅੱਬਾਸ ਰਾਜਾ ਸਮੇਤ ਪੰਜ ਲੋਕਾਂ ਨੂੰ ਪਛਾਣਨ ਦਾ ਦਾਅਵਾ ਕੀਤਾ ਹੈ।

ਯੂਥ ਕਾਂਗਰਸੀ ਆਗੂ ਰਾਜੀਵ ਰਾਜਾ ਨੇ ਸੰਨੀ ਕੈਂਥ ਦੇ ਦੋਸ਼ ਰੱਦ ਕਰਦੇ ਹੋਏ ਕਿਹਾ ਕਿ ਉਹ ਝਗੜੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਥੇ ਪੁੱਜੇ ਸਨ। ਰਾਜੀਵ ਨੇ ਐਲ ਆਈ ਪੀ ਵਰਕਰਾਂ ਤੇ ਕਾਂਗਰਸੀ ਵਰਕਰਾਂ ਨੂੰ ਉਕਸਾਉਣ ਦਾ ਦੋਸ਼ ਲਾ ਕੇ ਕਿਹਾ ਕਿ ਇਨ੍ਹਾਂ ‘ਚੋਂ ਕਈਆਂ ਨੇ ਸ੍ਰੀ ਸਾਹਿਬ ਕੱਢ ਕੇ ਹਮਲਾ ਕੀਤਾ।

ਉਨ੍ਹਾਂ ਕਿਹਾ ਕਿ ਜੇ ਐਲ ਆਈ ਪੀ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੈਂਟੀਲੇਟਰ ਲਾਉਣ ਲਈ ਗੰਭੀਰ ਹਨ ਤਾਂ ਪਿਤਾ ਦੇ ਇਲਾਜ ਲਈ ਸਰਕਾਰ ਤੋਂ ਲਏ 34 ਲੱਖ ਉਨ੍ਹਾਂ ਨੂੰ ਵਾਪਸ ਕਰ ਦੇਣੇ ਚਾਹੀਦੇ ਜਾਂ ਉਨ੍ਹਾਂ ਪੈਸਿਆਂ ਨਾਲ ਵੈਂਟੀਲੇਟਰ ਸਿਵਲ ਹਸਪਤਾਲ ਵਿੱਚ ਲਾ ਦੇਣਾ ਚਾਹੀਦਾ ਹੈ।

ਘੁਮਾਰ ਮੰਡੀ ਚੌਕੀ ਦੇ ਇੰਚਾਰਜ ਕੁਲਬੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਸ਼ਿਕਾਇਤ ‘ਤੇ ਦੋਵਾਂ ‘ਤੇ ਅਪਰਾਧਕ ਕੇਸ ਦਰਜ ਕਰ ਲਿਆ ਹੈ, ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਰਾਜਨੀਤੀ

ਚਰਨਜੀਤ ਸਿੰਘ ਚੰਨੀ ਕੱਲ੍ਹ 11 ਵਜੇ CM ਅਹੁਦੇ ਦੀ ਚੁਕਣਗੇ ਸਹੁੰ

Published

on

Charanjit Singh Channi

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੇ ਨਾਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਖ਼ਤਮ ਹੋ ਗਈ ਹੈ। ਵਿਧਾਇਕਾਂ ਦੀ ਨਬਜ਼ ਟਟੋਲਣ ਤੋਂ ਬਾਅਦ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਦਰਕਿਨਾਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਕਾਂਗਰਸ ਹਾਈਕਮਾਨ ਨੇ ਇਕ ਦਲਿਤ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਰਾਜਪਾਨ ਨਾਲ ਮੁਲਾਕਾਤ ਕਰਨ ਤੋੰ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਕੱਲ ਸਵੇਰੇ 11 ਵਜੇ ਸਹੁ ਚੁੱਕ ਸਮਾਰੋਹ ਹੋਵੇਗਾ ਅਤੇ ਉਸ ਤੋਂ ਬਾਅਦ ਕੈਬਨਿਟ ਕਿਵੇਂ ਹੋਵੇਗੀ ਇਸ ‘ਤੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਅਹੁਦੇ ਵਜੋਂ ਕੱਲ ਸਵੇਰੇ 11 ਵਜੇ ਸਹੁੰ ਚੁੱਕਣਗੇ।

Read More Latest Punjabi News

Continue Reading

ਰਾਜਨੀਤੀ

ਅਸਤੀਫ਼ੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ- ‘ਨਵਜੋਤ ਸਿੱਧੂ ਨੂੰ ਬਤੌਰ CM ਨਹੀਂ ਕਰਾਂਗਾ ਸਵੀਕਾਰ’

Published

on

Captain-Amrinder-Navjot-Sidhu

ਚੰਡੀਗੜ੍ਹ: ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦੇਣ ਮਗਰੋਂ ਕੈਪਟਨ ਅਮਰਿੰਦਰ ਦਾ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਕੈਪਟਨ ਨੇ ਅਖਿਆ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ CM ਵਜੋਂ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਇਕ ਵਿਭਾਗ ਤਾਂ ਚਲਾ ਨਹੀਂ ਸਕਿਆ, ਪੰਜਾਬ ਕਿਵੇਂ ਚਲਾਏਗਾ।
ਕੈਪਟਨ ਨੇ ਅੱਗੇ ਕਿਹਾ ਕਿ, “ਮੈਂ ਪਿੱਛੇ ਹਟਣ ਵਾਲਿਆਂ ਵਿਚੋਂ ਨਹੀਂ ਹਾਂ, ਮੈਂ ਵੀ ਫੌਜੀ ਹਾਂ। ਸਭ ਕੁੱਝ ਵਾਹਿਗੁਰੂ ਦੇ ਹੱਥ ਹੈ, ਉਸਨੇ ਹੀ ਸਭ ਕੁੱਝ ਕਰਾਉਣਾ ਹੈ।” ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਸਿਆਸਤ ਨਹੀਂ ਆਉਂਦੀ ਜਾਂ ਉਹ ਝੂਠ ਬੋਲਦਾ ਹੈ। ਉਨ੍ਹਾਂ ਕਿਹਾ ਕਿ 13 ਸਾਲ ਅਕਾਲੀ ਦਲ ਕਰ ਕੇ ਮੇਰੇ ਖਿਲਾਫ਼ ਕੇਸ ਚਲਦੇ ਰਹੇ ਅਤੇ ਅਸੈਂਬਲੀ ਤੋਂ ਮੈਨੂੰ ਬਾਹਰ ਕੀਤਾ ਗਿਆ। ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਉਨ੍ਹਾਂ ਨਾਲ ਸਾਂਝ ਕਿਵੇਂ ਪਾ ਸਕਦਾ ਹਾਂ।
ਕੈਪਟਨ ਨੇ ਕਿਹਾ ਕਿ ੳੇੁਨ੍ਹਾਂ ਦੇ ਭਵਿੱਖ ਦੇ ਰਸਤੇ ਖੁਲ੍ਹੇ ਹਨ ਅਤੇ ਉਹ ਆਪਣੇ 52 ਸਾਲਾਂ ‘ਚ ਬਣਾਏ ਦੋਸਤਾਂ ਨਾਲ ਸਲਾਹ ਮਸ਼ਵਰਾ ਕਰ ਕੇ ਅੱਗੇ ਦੀ ਰਣਨੀਤੀ ਉਲੀਕਣਗੇ। ਇਸ ਦੌਰਾਨ ਕੈਪਟਨ ਨੇ ਸਾਫ਼ ਕੀਤਾ ਕਿ ਉਹਨ੍ਹਾਂ ਪਹਿਲਾਂ ਹੀ ਆਪਣੇ ਅਸਤੀਫ਼ੇ ਬਾਰੇ ਪਾਰਟੀ ਨੂੰ ਅਤੇ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ।

Read More Latest Politics News

Continue Reading

ਰਾਜਨੀਤੀ

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਮਨਜ਼ੂਰ

Published

on

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ ਲੰਮੇ ਸਮੇਂ ਤੋਂ ਵਿਵਾਦ ‘ਚ ਰਹਿਣ ਵਾਲੇ ਗੁਰਦਾਸ ਮਾਨ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।ਗੁਰਦਾਸ ਮਾਨ ਨੇ ਮਾਮਲੇ ‘ਚ ਗਿ੍ਰਫ਼ਤਾਰੀ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦਿਆਂ ਉਨ੍ਹਾਂ ਅਗਾਉ ਜ਼ਮਾਨਤ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੁਣ ਦਾ ਮਾਮਲਾ ਦਰਜ ਹੋਇਆ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca