Arrested, including Religare officials, on charges of embezzlement
Connect with us [email protected]

ਅਪਰਾਧ

ਫੰਡ ਗਬਨ ਦੇ ਦੋਸ਼ ਵਿੱਚ ਰੈਲੀਗੇਅਰ ਦੇ ਅਧਿਕਾਰੀ ਸਮੇਤ ਜਣੇ ਗ੍ਰਿਫਤਾਰ

Published

on

arrest

ਨਵੀਂ ਦਿੱਲੀ, 28 ਅਕਤੂਬਰ – ਭਾਰਤ ਦੀ ਰਾਜਧਾਨੀ ਦਿੱਲੀ ਦੀ ਪੁਲਸ ਨੇ ਕੱਲ੍ਹ ਕਰੀਬ 2397 ਕਰੋੜ ਰੁਪਏ ਦੇ ਗਬਨ ਦੇ ਦੋਸ਼ ਵਿੱਚ ਰੈਲੀਗੇਅਰ ਇੰਟਰਪ੍ਰਾਈਜਿਜ਼ ਲਿਮਟਿਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼-2 ਵਿੱਚ ਰਹਿਣ ਵਾਲੇ ਮਨਿੰਦਰ ਸਿੰਘ (56) ਅਤੇ ਫਰੀਦਾਬਾਦ ਦੇ ਰਹਿਣ ਵਾਲੇ ਨਰਿੰਦਰ ਕੁਮਾਰ (56) ਨੂੰ ਦਿੱਲੀ ਪੁਲਸ ਦੇ ਆਰਥਿਕ ਅਪਰਾਧ ਸੈਲ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਅਨੁਸਾਰ ਮਨਿੰਦਰ ਸਿੰਘ 2017 ਵਿੱਚ ਰੈਲੀਗੇਅਰ ਗਰੁੱਪ ਦੇ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਨ। ਉਹ ਕਰਜ਼ਾ ਵੰਡ ਲਈ ਗਰੁੱਪ ਦੇ ਖਤਰਾ ਵਿਰੋਧੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਨ। ਸਿੰਘ ਅਤੇ ਇੱਕ ਹੋਰ ਕਵੀ ਅਰੋੜਾ ਨੇ ਲਗਭਗ 700 ਕਰੋੜ ਰੁਪਏ ਦਾ 13 ਕਾਰਪੋਰੇਟਰਾਂ ਨੂੰ ਕਰਜ਼ਾ ਮਨਜ਼ੂਰ ਕੀਤਾ ਸੀ ਅਤੇ ਜਾਅਲੀ ਸੰਸਥਾਵਾਂ ਨੂੰ ਕਰਜ਼ਾ ਦਿੱਤਾ ਸੀ, ਜਿਸ ਨਾਲ ਕੰਪਨੀ ਦੇ ਪ੍ਰੋਮੋਟਰਾਂ ਨੂੰ ਭਾਰੀ ਨੁਕਸਾਨ ਹੋਇਆ ਸੀ।

ਅਪਰਾਧ

ਮਾਂ-ਬਾਪ ਦੀਆਂ ਲਾਸ਼ਾਂ ਦੇ ਨਾਲ ਮਾਨਸਿਕ ਰੋਗੀ ਧੀ 6 ਦਿਨ ਕਮਰੇ ਵਿੱਚ ਪਈ ਰਹੀ

Published

on

dead body

ਕੋਲਕਾਤਾ, 1 ਦਸੰਬਰ – ਇੱਕ ਡਾਕਟਰੀ ਜੋੜੇ ਦੀਆਂ ਲਾਸ਼ਾਂ ਨਾਲ ਪਿਛਲੇ ਛੇ ਦਿਨਾਂ ਤੋਂ ਉਨ੍ਹਾਂ ਦੀ ਧੀ ਉਨ੍ਹਾਂ ਦੇ ਫਲੈਟ ਦੇ ਕਮਰੇ ਵਿੱਚ ਪਈ ਹੋਈ ਸੀ। ਲਾਸ਼ਾਂ ਦੇ ਸੜਨ ਨਾਲ ਫੈਲੀ ਬਦਬੂ ਨਾਲ ਭੇਦ ਖੁੱਲ੍ਹਾ ਹੈ।
ਉਤਰੀ 24 ਪਰਗਨਾ ਜ਼ਿਲ੍ਹੇ ਦੇ ਬੜਾ ਨਗਰ ‘ਚ ਸਾਹਮਣੇ ਆਈ ਇਸ ਖੌਫਨਾਕ ਘਟਨਾ ਨੇ ਫਿਰ ਰਾਬਿਨਸਨ ਸਟਰੀਟ ਕਾਂਡ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਮ੍ਰਿਤਕਾਂ ਦੇ ਨਾਂਅ ਡਾæ ਏ ਕੇ ਚੌਧਰੀ ਅਤੇ ਡਾæ ਐਸ ਚੌਧਰੀ ਹਨ। ਦੋਵਾਂ ਦੀ ਉਮਰ ਸੱਤਰ ਤੋਂ ਪਾਰ ਸੀ। ਉਨ੍ਹਾਂ ਦੀ ਧੀ ਦੇਵੀ ਮਾਨਸਿਕ ਰੋਗੀ ਦੱਸੀ ਗਈ ਹੈ।ਇਸ ਪਰਵਾਰ ਦਾ ਇਲਾਕੇ ਦੇ ਲੋਕਾਂ ਨਾਲ ਮੇਲ ਜੋਲ ਕਾਫੀ ਘੱਟ ਸੀ। ਡਾਕਟਰ ਜੋੜੇ ਦੀ ਸੁਭਾਵਿਕ ਮੌਤ ਹੋਈ ਜਾਂ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਜਾਂ ਉਨ੍ਹਾਂ ਦੀ ਹੱਤਿਆ ਕੀਤੀ ਗਈ, ਪੁਲਸ ਇਸ ਬਾਰੇ ਉਲਝਣ ਵਿੱਚ ਹੈ।
ਮਾਨਸਕਿ ਰੋਗੀ ਦੀ ਦੇਵੀ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ, ਪਰ ਮਨੋਰੋਗੀ ਹੋਣ ਕਾਰਨ ਉਹ ਕਿਸੇ ਵੀ ਸਵਾਲ ਦਾ ਸਹੀ ਢੰਗ ਨਾਲ ਜਵਾਬ ਨਹੀਂ ਦੇ ਰਹੀ। ਗੁਆਂਢੀਆਂ ਤੋਂ ਪਤਾ ਲੱਗਾ ਕਿ ਦੇਵੀ ਤਲਾਕਸ਼ੁਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਆਪਣੇ ਮਾਤਾ-ਪਿਤਾ ਨਾਲ ਉਨ੍ਹਾਂ ਦੇ ਫਲੈਟ ਵਿੱਚ ਰਹਿ ਰਹੀ ਸੀ। ਪੁਲਸ ਇਸ ਨੂੰ ਸੁਭਾਵਿਕ ਮੌਤ ਦਾ ਕੇਸਨਹੀਂ ਮੰਨ ਰਹੀ, ਕਿਉਂਕਿ ਇੱਕੋ ਸਮੇਂ ਦੋ ਜਣਿਆਂ ਦੀ ਮੌਤ ਕਿਵੇਂ ਹੋ ਸਕਦੀ ਹੈ।
ਕੁਝ ਸਾਲ ਪਹਿਲਾਂ ਰਾਬਿਨਸਨ ਸਟਰੀਟ ‘ਚ ਅਜਿਹੀ ਘਟਨਾ ਵਿੱਚ ਇੱਕ ਵਿਅਕਤੀ ਸਾਲਾਂ ਤੋਂ ਆਪਣੀ ਭੈਣ ਦੇ ਪਿੰਜਰ ਨਾਲ ਰਹਿ ਰਿਹਾ ਸੀ। ਬੇਹਲਾ ‘ਚ ਵੀ ਇੱਕ ਅਜਿਹੀ ਘਟਨਾ ਵਿੱਚ ਇੱਕ ਵਿਅਕਤੀ ਨੇ ਆਪਣੀ ਮਾਂ ਦੀ ਲਾਸ਼ ਨੂੰ ਫਰਿੱਜ ਵਿੱਚ ਰੱਖ ਦਿੱਤਾ ਸੀ ਤੇ ਪੈਨਸ਼ਨ ਲੈਣ ਲਈ ਉਨ੍ਹਾਂ ਦੇ ਅੰਗੂਠੇ ਦੇ ਨਿਸ਼ਾਨ ਦੀ ਵਰਤੋਂ ਕਰਦਾ ਰਿਹਾ ਸੀ।

Click Here To Read Punjab Crime News

Continue Reading

ਅਪਰਾਧ

ਪ੍ਰੇਮ ਸੰਬੰਧਾਂ ਦੇ ਸ਼ੱਕ ‘ਚ ਚਚੇਰੇ ਭਰਾਵਾਂ ਨੂੰ ਗੱਡੀ ਨਾਲ ਕੁਚਲਿਆ

Published

on

murder

ਤਰਨ ਤਾਰਨ, 1 ਦਸੰਬਰ – ਪਿੰਡ ਭੂਰਾ ਕੋਹਨਾ ਦੇ ਬੱਸ ਅੱਡੇ ਨੇੜੇ ਮੇਨ ਸੜਕ ‘ਤੇ ਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਇਨੋਵਾ ਕਾਰ ਨਾਲ ਕੁਚਲ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਦੂਸਰਾ ਜ਼ਖਮੀ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਚਚੇਰੇ ਭਰਾ ਦੱਸੇ ਜਾ ਰਹੇ ਹਨ। ਥਾਣਾ ਖੇਮਕਰਨ ਪੁਲਸ ਨੇ ਦੋ ਔਰਤਾਂ ਸਮੇਤ ਸੱਤ ਜਣਿਆਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਜ਼ਖਮੀ ਲੜਕੇ ਗੁਰਪਿੰਦਰ ਸਿੰਘ ਪਿੰਡ ਮਹਿਮੂਦਪੁਰਾ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਭੂਰਾ ਕੋਹਨਾ ਦੀਆਂ ਦੋ ਔਰਤਾਂ ਮਾਣੋ ਉਰਫ ਨਿੰਦਰ ਕੌਰ, ਜਿਸ ਦਾ ਵਿਆਹ ਪਿੰਡ ਮਨਾਵਾਂ ਵਿੱਚ ਹੋਇਆ ਹੈ ਤੇ ਉਸ ਦੀ ਭੈਣ ਅਮਰਜੀਤ ਕੌਰ, ਜੋ ਪੱਟੀ ਵਿੱਚ ਰਹਿੰਦੀ ਹੈ, ਨੇ ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਮਿਲਣ ਲਈ ਆਪਣੇ ਪੇਕੇ ਪਿੰਡ ਭੂਰਾ ਕੋਹਨਾ ਅੱਡੇ ਉਤੇ ਧੋਖੇ ਨਾਲ ਬੁਲਾਇਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ। ਜਦ ਉਹ ਮੋਟਰ ਸਾਈਕਲ ‘ਤੇ ਭੱਜਣ ਲੱਗੇ ਤਾਂ ਉਨ੍ਹਾਂ ਨੇ ਪਿੱਛੇ ਗੱਡੀ ਲਾ ਕੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ। ਘਟਨਾ ਦਾ ਪਤਾ ਲੱਗਣ ‘ਤੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤਾਂ ਅਨਮੋਲ ਪ੍ਰੀਤ ਸਿੰਘ (17) ਦੀ ਰਾਹ ਵਿੱਚ ਮੌਤ ਹੋ ਗਈ।ਡੀ ਐਸ ਪੀ ਭਿਖੀਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਦੋ ਔਰਤਾਂ ਸਮੇਤ ਲਵਪ੍ਰੀਤ ਸਿੰਘ ਲੱਭਾ, ਅਮਨ ਉਰਫ ਮਨੀ, ਗੁਰਪ੍ਰੀਤ ਸਿੰਘ ਗੋਪੀ ਅਤੇ ਦੋ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Click Here To Read Punjab Crime News

Continue Reading

ਅਪਰਾਧ

ਥਾਣੇ ਦੇ ਮਾਲ ਖਾਨੇ ਵਿੱਚੋਂ 20 ਲੱਖ ਗਾਇਬ ਹੋਣ ‘ਤੇ ਮੁੱਖ ਮੁਨਸ਼ੀ ਗ੍ਰਿਫਤਾਰ

Published

on

arrest

ਜੰਡਿਆਲਾ ਗੁਰੂ, 1 ਦਸੰਬਰ – ਸਥਾਨਕ ਥਾਣੇ ਦੇ ਮਾਲ ਖਾਨੇ ਵਿੱਚੋਂ ਵੀਹ ਲੱਖ ਰੁਪਏ ਗਾਇਬ ਹੋਣ ‘ਤੇ ਮੁੱਖ ਮੁਨਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਬਾਰੇ ਡੀ ਐਸ ਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਥਾਣੇ ਦੇ ਮੁੱਖ ਮੁਨਸ਼ੀ ਕਿਸ਼ਨ ਚੰਦ ਨੇ 28 ਨਵੰਬਰ ਨੂੰ ਐਸ ਆਈ ਚਰਨ ਸਿੰਘ ਨੂੰ ਦੱਸਿਆ ਕਿ ਥਾਣੇ ਦੇ ਮਾਲ ਖਾਨੇ ਦੇ ਬਾਹਰ ਲੱਗਿਆ ਤਾਲਾ ਚੈਕ ਕਰਨ ‘ਤੇ ਢਿੱਲਾ ਪਾਇਆ ਗਿਆ ਸੀ, ਜਿਸ ਨੂੰ 26 ਨਵੰਬਰ ਨੂੰ ਬਦਲ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲ ਖਾਨੇ ਦੇ ਤਾਲੇ ਦੀਆਂ ਚਾਬੀਆਂ ਥਾਣੇ ਦੇ ਮੁੱਖ ਮੁਨਸ਼ੀ ਕੋਲ ਹੁੰਦੀਆਂ ਹਨ ਅਤੇ ਇਹ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਮਾਲ ਖਾਨੇ ਵਿੱਚ 20 ਲੱਖ ਰੁਪਏ ਬਤੌਰ ਮਾਲ ਮੁਕੱਦਮਾ ਅਤੇ ਹੋਰ ਕੀਮਤੀ ਸਾਮਾਨ ਰੱਖਿਆ ਹੋਇਆ ਸੀ। ਡੀ ਐਸ ਪੀ ਨੇ ਦੱਸਿਆ ਕਿ 28 ਨਵੰਬਰ ਨੂੰ ਥਾਣੇ ਦੇ ਸਹਾਇਕ ਮੁਨਸ਼ੀ ਸਿਪਾਹੀ ਹਰਪ੍ਰੀਤ ਸਿੰਘ ਨੇ ਮਾਲ ਖਾਨੇ ਅੰਦਰ ਪਿਆ ਬਕਸਾ ਚੈਕ ਕੀਤਾ ਤਾਂ ਉਸ ਵਿੱਚੋਂ ਵੀਹ ਲੱਖ ਰੁਪਏ ਗਾਇਬ ਮਿਲੇ। ਐਸ ਆਈ ਚਰਨ ਸਿੰਘ, ਕਿਸ਼ਨ ਚੰਦ ਮੁੱਖ ਮੁਨਸ਼ੀ, ਏ ਐਸ ਆਈ ਬਲਕਾਰ ਸਿੰਘ, ਸਿਪਾਹੀ ਹਰਪ੍ਰੀਤ ਸਿੰਘ ਤੇ ਸਿਪਾਹੀ ਸੰਦੀਪ ਸਿੰਘ ਨੇ ਮਾਲ ਖਾਨਾ ਦੁਬਾਰਾ ਚੈਕ ਕੀਤਾ ਤੇ ਦੇਖਿਆ ਕਿ ਮਾਲ ਖਾਨੇ ਅੰਦਰਲੇ ਬਕਸੇ ਦੇ ਕੁੰਡੇ ਟੁੱਟੇ ਹੋਏ ਸਨ। ਜਾਂਚ ਤੋਂ ਪਤਾ ਲੱਗਾ ਕਿ ਮਾਲ ਖਾਨੇ ਵਿੱਚੋਂ ਵੀਹ ਲੱਖ ਰੁਪਏ ਗਾਇਬ ਹਨ। ਜੰਡਿਆਲਾ ਗੁਰੂ ਪੁਲਸ ਨੇ ਥਾਣੇ ਦੇ ਮੁੱਖ ਮੁਨਸ਼ੀ ਕ੍ਰਿਸ਼ਨ ਚੰਦ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ ਐਸ ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ ਤੇ ਜੇ ਕੋਈ ਹੋਰ ਵੀ ਮੁਲਜ਼ਮ ਪਾਇਆ ਗਿਆ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Click Here To Read Latest crime news

Continue Reading

ਰੁਝਾਨ