ਪੰਜਾਬ ਵਿੱਚ ਭਲਕੇ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ
Connect with us [email protected]

ਤਕਨੀਕ

ਪੰਜਾਬ ਵਿੱਚ ਭਲਕੇ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ

Published

on

  • 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੋਨ ਦੇਣ ਨੂੰ ਮਨਜ਼ੂਰੀ ਮਿਲੀ
    ਚੰਡੀਗੜ੍ਹ, 10 ਅਗਸਤ, – ਪੰਜਾਬ ਸਰਕਾਰ ਇਸ 12 ਅਗਸਤ ਨੂੰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇ ਕੇ ਆਪਣੇ ਇੱਕ ਵਾਅਦੇ ਉੱਤੇ ਅਮਲ ਕਰਨ ਲੱਗੀ ਹੈ।
  • ਰਾਜ ਦੇ ਸਿੱਖਿਆ ਸਕੱਤਰ ਨੇ 12 ਅਗਸਤ ਨੂੰ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਉੱਤੇਰਾਜ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਲਈ ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਪੱਤਰ ਜਾਰੀ ਕਰ ਦਿੱਤਾ ਹੈ। ਵਿਦਿਆਰਥੀਆਂ ਨੂੰ ਲਾਵਾ ਕੰਪਨੀ ਦਾ ਫੋਨ ਦਿੱਤਾ ਜਾਵੇਗਾ, ਜਿਸ ਉੱਤੇ ਪੰਜਾਬ ਸਰਕਾਰ ਦਾ ਲੋਗੋ ਅਤੇ ਮੁੱਖ ਮੰਤਰੀ ਦੀ ਫੋਟੋ ਹੋਵੇਗੀ। ਫੋਨ ਆਨ ਕਰਦੇ ਸਾਰ ਮੁੱਖ ਮੰਤਰੀ ਦੀ ਫੋਟੋ ਇਸ ਫੋਨ ਸੈੱਟ ਉੱਤੇ ਆਵੇਗੀ।
  • ਇਸ ਸੰਬੰਧ ਵਿੱਚ ਪੰਜਾਬ ਦੇ ਸਿੱਖਿਆ ਸੈਕਟਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਭੇਜ ਕੇ ਦੱਸਿਆ ਹੈ ਕਿ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦਾ ਫ਼ੈਸਲਾ ਕੀਤਾ ਹੈ, ਪਰ ਨਾਲ ਹੀ ਕਿਹਾ ਹੈ ਕਿ ਕੋਵਿਡ 19 ਦੇ ਕਾਰਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਂ ਹੋਰ ਕਿਸੇ ਯੋਗ ਥਾਂ ਉੱਤੇ ਛੋਟਾ ਜਿਹਾ ਪ੍ਰੋਗਰਾਮ ਕੀਤਾ ਜਾਵੇ, ਜਿਸ ਵਿੱਚ ਵਿਦਿਆਰਥੀਆਂ ਨੂੰ ਫੋਨ ਦਿੱਤੇ ਜਾ ਸਕਣ।
  • ਵਰਨਣ ਯੋਗ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਤੇ ਨੌਜਵਾਨਾਂ ਤੋਂ ਬਕਾਇਦਾ ਸਮਾਰਟ ਫੋਨ ਲਈ ਫਾਰਮ ਭਰਵਾਏ ਸਨ।
  • ਤਿੰਨ ਸਾਲਾਂ ਦੌਰਾਨ ਨੌਜਵਾਨਾਂ ਨੂੰ ਸਮਾਰਟ ਫੋਨ ਨਾ ਮਿਲਣ ਕਾਰਨ ਵਿਰੋਧੀ ਧਿਰਾਂ ਦੇ ਆਗੂ ਰਾਜ ਸਰਕਾਰ ਉੱਤੇ ਵਾਅਦਾ ਤੋੜਨ ਦੇ ਦੋਸ਼ ਲਾ ਰਹੇ ਸਨ। ਇਸ ਵਾਅਦੇ ਉੱਤੇ ਅਮਲ ਲਈ ਸਤੰਬਰ 2019 ਵਿਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀਆਂ 11ਵੀਂ ਤੇ 12ਵੀਂ ਜਮਾਤ ਦੀਆਂ 1.6 ਲੱਖ ਵਿਦਿਆਰਥਣਾਂ ਨੂੰ ਫੋਨ ਦੇਣ ਦਾ ਫ਼ੈਸਲਾ ਕੀਤਾ ਸੀ।
  • ਸਰਕਾਰ ਦਾ ਦਾਅਵਾ ਹੈ ਕਿ ਇਸ ਨਵੰਬਰ ਤਕ 1,73,823 ਸਮਾਰਟ ਫੋਨ ਵੰਡ ਦਿੱਤੇ ਜਾਣਗੇ। ਅਜਿਹੇ 50 ਹਜ਼ਾਰ ਫੋਨਾਂ ਦੀ ਪਹਿਲੀ ਖੇਪ ਰਾਜ ਸਰਕਾਰ ਨੂੰ ਮਿਲ ਚੁੱਕੀ ਹੈ, ਜਿਨ੍ਹਾਂ ਵਿਚ ਟੱਚ ਸਕਰੀਨ, ਕੈਮਰਾ ਅਤੇ ਪਹਿਲਾਂ ਤੋਂ ਲੋਡ ਹੋਈਆਂ ਸਰਕਾਰੀ ਐਪਲੀਕੇਸ਼ਨਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਵੇਂ ‘ਈ-ਸੇਵਾ ਐਪ’ ਅਤੇ ਸਕੂਲ ਸਿੱਖਿਆ ਵਿਭਾਗ ਦੀ ਪ੍ਰਵਾਨਗੀ ਵਾਲਾ 11ਵੀਂਅਤੇ 12ਵੀਂ ਜਮਾਤ ਦਾ ਈ-ਸਿਲੇਬਸਵੀ ਇਸ ਵਿੱਚ ਸ਼ਾਮਲ ਹੋਵੇਗਾ।

ਤਕਨੀਕ

1 ਨਵੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਵਰਨਾ Samsung, Apple ਸਮੇਤ ਇਨ੍ਹਾਂ 50 ਸਮਾਰਟਫੋਨਜ਼ ‘ਚ ਨਹੀਂ ਚੱਲੇਗਾ WhatsApp

Published

on

whatsapp

WhatsApp ਯੂਜ਼ਰਜ਼ ਲਈ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਪੁਰਾਣੇ ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਜਾਣ ਲਓ ਕਿ 1 ਨਵੰਬਰ ਤੋਂ ਕੁਝ ਚੋਣਵੇ ਸਮਾਰਟਫੋਨਜ਼ ‘ਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਨੇ ਐਲਾਨ ਕੀਤਾ ਹੈ ਕਿ ਪੁਰਾਣੇ ਐਂਡਰਾਇਡ ਤੇ iOS ਵਰਜ਼ਨ ਵਾਲੇ ਸਮਾਰਟਫੋਨ ‘ਚ 1 ਨਵੰਬਰ ਤੋਂ WhatsApp ਚੱਲਣਾ ਬੰਦ ਹੋ ਜਾਵੇਗਾ। ਅਜਿਹੇ ਵਿਚ WhatsApp ਸਿਰਫ਼ ਐਂਡਰਾਇਡ ਆਪਰੇਟਿੰਗ ਸਿਸਟਮ 4.1 ਤੇ ਉਸ ਤੋਂ ਉੱਪਰਲੇ ਵਰਜ਼ਨ ‘ਤੇ ਕੰਮ ਕਰੇਗਾ। ਇਸੇ ਤਰ੍ਹਾਂ iOS 10 ਤੇ ਉਸ ਤੋਂ ਉੱਪਰਲੇ ਵਰਜ਼ਨ ਵਾਲੇ ਸਮਾਰਟਪੋਨ ‘ਚ ਹੀ WhatsApp ਦਾ ਇਸੇਤਮਾਲ ਕੀਤਾ ਜਾ ਸਕੇਗਾ। ਸਾਧਾਰਨ ਸ਼ਬਦਾਂ ‘ਚ ਕਹੀਏ ਤਾਂ ਜੇਕਰ ਤੁਹਾਡਾ ਸਮਾਰਟਫੋਨ 2013 ਤੋਂ ਪਹਿਲਾਂ ਦਾ ਹੈ ਤਾਂ ਸਮਾਰਟਫੋਨ ‘ਚ WhatsApp ਕੰਮ ਨਹੀਂ ਕਰੇਗਾ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ WhatsApp ਬਿਨਾਂ ਰੁਕੇ ਚੱਲਦਾ ਰਹੇ, ਤਾਂ ਬਿਹਤਰ ਹੈ ਕਿ ਤੁਸੀਂ ਲੇਟੈਸਟ ਐਂਡਰਾਇਡ ਜਾਂ ਫਿਰ iOS ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਸਮਾਂ ਰਹਿੰਦੇ ਇਸਤੇਮਾਲ ਸ਼ੁਰੂ ਕਰ ਦਿਉ, ਵਰਨਾ ਹੋ ਸਕਦਾ ਹੈ ਦੀਵਾਲੀ ਫੈਸਟੀਵਲ ਸੀਜ਼ਨ ‘ਚ ਤੁਹਾਡੇ ਸਮਾਰਟਫੋਨ ‘ਤੇ WhatsApp ਕੰਮ ਕਰਨਾ ਬੰਦ ਕਰ ਦੇਵੇ। ਯੂਜ਼ਰਜ਼ ਫੋਨ ਦੇ Setting Menu ਦੇ About Session ‘ਤੇ ਜਾ ਕੇ ਆਪਣੇ ਸਾਫਟਵੇਅਰ ਅਪਡੇਟ ਬਾਰੇ ਡਿਟੇਲ ਚੈੱਕ ਕਰ ਸਕਦੇ ਹਨ।

Read More Latest Punjabi News

Continue Reading

ਤਕਨੀਕ

ਟਵਿੱਟਰ ਨੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲਾ ਨਕਸ਼ਾ ਹਟਾਇਆ

Published

on

twitter

ਨਵੀਂ ਦਿੱਲੀ, 29 ਜੂਨ – ਭਾਰੀ ਵਿਰੋਧ ਪਿੱਛੋਂ ਟਵਿੱਟਰ ਨੇ ਕੱਲ੍ਹ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲੇ ਨਕਸ਼ੇ ਨੂੰ ਆਪਣੀ ਵੈਬਸਾਈਟ ਤੋਂ ਹਟਾ ਲਿਆ ਹੈ।
ਸੂਚਨਾ ਟੈਕਨਾਲੋਜੀ (ਆਈ ਟੀ) ਦੇ ਨਵੇਂ ਨਿਯਮਾਂ ਦੀ ਪਾਲਣਾ ਬਾਰੇ ਭਾਰਤ ਸਰਕਾਰ ਨਾਲ ਅੜਿੱਕੇ ਦੌਰਾਨ ਟਵਿਟਰ ਦੀ ਵੈਬਸਾਈਟ ਭਾਰਤ ਦਾ ਗਲਤ ਨਕਸ਼ਾ ਦਿਖਾ ਰਹੀ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਵਿਖਾਇਆ ਗਿਆ ਸੀ। ਟਵਿੱਟਰ ਵੈਬਸਾਈਟ ਉਤੇ ਕਰੀਅਰ ਬਲਾਕ ਵਿੱਚ ‘ਟਵੀਪ ਲਾਈਫ ਸਿਰਲੇਖ’ ਤਹਿਤ ਇਹ ਸਪੱਸ਼ਟ ਗੜਬੜੀ ਨਜ਼ਰ ਆਈ ਸੀ। ਇਸ ਬਾਰੇ ਦੇਸ਼ ਵਾਸੀਆਂ ਨੇ ਸਖ਼ਤ ਵਿਰੋਧ ਪ੍ਰਗਟਾਇਆ ਅਤੇ ਮਾਇਕ੍ਰੋਬਲਾਗਿੰਗ ਪਲੇਟਫਾਰਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਟਵਿੱਟਰ ਨੇ ਭਾਰਤ ਦਾ ਨਕਸ਼ਾ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਲੇਹ ਨੂੰ ਚੀਨ ਦਾ ਹਿੱਸਾ ਵਿਖਾਇਆ ਸੀ। ਵਿਰੋਧ ਦੌਰਾਨ ਕੱਲ੍ਹ ਸ਼ਾਮ ਟਵਿੱਟਰ ਨੇ ਨਕਸ਼ਾ ਹਟਾ ਲਿਆ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਤੋਂ ਪਹਿਲਾਂ ਟਵਿੱਟਰ ਦੀ ਵੈਬਸਾਈਟ ਉੱਤੇ ਭਾਰਤ ਦੇ ਨਕਸ਼ੇ ਨਾਲ ਛੇੜਖਾਨੀ ਕਰ ਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਦਿਖਾਇਆ ਗਿਆ ਸੀ।

Continue Reading

ਤਕਨੀਕ

ਸਮਾਰਟਫੋਨ ਰਾਹੀਂ ਕੋਵਿਡ-19 ਦੀ ਸਸਤੀ ਤੇ ਜਲਦੀ ਜਾਂਚ ਦਾ ਅਨੋਖਾ ਤਰੀਕਾ

Published

on

Covid-19 via smartphone

ਲੰਡਨ, 25 ਜੂਨ – ਕੋਵਿਡ-19 ਦਾ ਪਤਾ ਲਾਉਣ ਲਈ ਖੋਜਕਾਰਾਂ ਨੇ ਇੱਕ ਅਜਿਹੀ ਸਸਤੀ ਤਕਨੀਕ ਤਿਆਰ ਕੀਤੀ ਹੈ, ਜਿਸ ਵਿੱਚ ਸਮਾਰਟਫੋਨ ਦੀ ਸਕਰੀਨ ਤੋਂ ਲਏ ਨਮੂਨਿਆਂ ਦੀ ਜਾਂਚ ਕਰ ਕੇ ਇਨਫੈਕਸ਼ਨ ਦਾ ਸਹੀ ਅਤੇ ਜਲਦੀ ਨਾਲ ਪਤਾ ਲਾਇਆ ਜਾ ਸਕਦਾ ਹੈ।
ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਨੇ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦਾ ਟੈੱਸਟ ਕੀਤਾ ਤਾ ਪਤਾ ਲੱਗਾ ਕਿ ਨੱਕ ਦੇ ਸਵਾਬ ਵਾਲੀ ਪੀ ਸੀ ਆਰ ਜਾਂਚ ਵਿੱਚ ਇਨਫੈਕਟਿਡ ਨਿਕਲੇ ਲੋਕ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦੀ ਜਾਂਚ ਵਿੱਚ ਵੀ ਇਨਫੈਕਟਿਡ ਨਿਕਲੇ। ਨਵੀਂ ਤਕਨੀਕ ਬਾਰੇ ਪਿਛਲੇ ਮੰਗਲਵਾਰ ਜਰਨਲ ਈ-ਲਾਈਫ ਵਿੱਚ ਦੱਸਿਆ ਗਿਆ ਹੈ। ਇਸ ਤਕਨੀਕ ਨੇ 81 ਤੋਂ 100 ਫੀਸਦੀ ਇਨਫੈਕਟਿਡ ਲੋਕਾਂ ਦੇ ਸਮਾਰਟਫੋਨ ਉੱਤੇ ਵਾਇਰਸ ਦੀ ਮੌਜੂਦਗੀ ਦਾ ਪਤਾ ਲਾਇਆ, ਜੋ ਸਹੀ ਜਾਂਚ ਸਾਬਤ ਹੋ ਸਕਦੀ ਹੈ।ਖੋਜਕਾਰਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਨਮੂਨੇ ਇਕੱਠੇ ਕਰਨ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਤੇ ਇਸ ਵਿੱਚ ਮੈਡੀਕਲ ਕਰਮਚਾਰੀ ਦੀ ਵੀ ਜ਼ਰੂਰਤ ਨਹੀਂ। ਯੂ ਸੀ ਐਲ ਇੰਸਟੀਚਿਊਟ ਆਫ ਆਪਥਲਮੋਲਾਜੀ ਦੇ ਰੋਦਿਰਗੋ ਯੰਗ ਨੇ ਕਿਹਾ ਕਿ ਕਈ ਲੋਕਾਂ ਵਾਂਗ ਮੈਂ ਵੀ ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਮਹਾਮਾਰੀ ਦੇ ਸਮਾਜਕ ਤੇ ਆਰਥਿਕ ਪ੍ਰਭਾਵਾਂ ਤੋਂ ਚਿੰਤਤ ਸੀ। ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਨਾ ਸਿਰਫ ਕੋਵਿਡ-19 ਦੀ ਵਿਆਪਕ ਪੱਧਰ ਉੱਤੇ ਜਾਂਚ ਨੂੰ ਆਸਾਨ ਬਣਾਏਗੀ, ਬਲਕਿ ਇਸ ਦੀ ਵਰਤੋਂ ਭਵਿੱਖ ਵਿੱਚ ਮਹਾਮਾਰੀ ਨੂੰ ਰੋਕਣ ਵਿੱਚ ਵੀ ਕੀਤੀ ਜਾ ਸਕੇਗੀ। ਇਸ ਤਕਨੀਕ ਦੇ ਤਹਿਤ ਜਾਂਚ ਦੇ ਲਈ ਡਾਇਗਨੋਸਿਸ ਬਾਇਓਟੈਕ ਵੱਲੋਂ ਇੱਕ ਮਸ਼ੀਨ ਬਣਾਈ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca