Teacher! Jerusalem Municipal Corporation says: 'No worries Trump,
Connect with us [email protected]

ਅੰਤਰਰਾਸ਼ਟਰੀ

ਪੇਸ਼ਕਸ਼ ਜਾਂ ਟਿੱਚਰ ! ਯੇਰੂਸ਼ਲਮ ਦੀ ਨਗਰ ਨਿਗਮ ਨੇ ਕਿਹਾ:’ਫਿਕਰ ਨਹੀਂ ਟਰੰਪ, ਸਾਡੇ ਕੋਲ ਕਈ ਅਹੁਦੇ ਖਾਲੀ ਹਨ’

Published

on

trump

ਵਾਸ਼ਿੰਗਟਨ/ ਯੇਰੂਸ਼ਲਮ, 8 ਅਕਤੂਬਰ, – ਅਮਰੀਕੀ ਰਾਸ਼ਟਰਪਤੀ ਬਣਨ ਦੀ ਇਸ ਵਾਰੀ ਹੋਈ ਤਿੱਖੀ ਦੌੜ ਵਿਚ ਡੋਨਾਲਡ ਟਰੰਪ ਦੇ ਹਾਰ ਜਾਣ ਤੋਂ ਬਾਅਦ ਇਸਰਾਈਲ ਦੀ ਰਾਜਧਾਨੀ ਯੇਰੂਸ਼ਲਮ ਦੀ ਨਗਰ ਨਿਗਮ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਚਿੰਤਾ ਨਾ ਕਰਨ, ਕਿਉਂਕਿ ਇਥੇ ਉਨ੍ਹਾਂ ਲਈ ਕਈ ਅਹੁਦੇ ਖਾਲੀ ਹਨ, ਜਿਨ੍ਹਾਂ ਦੇ ਲਈ ਅਪਲਾਈ ਕਰਨ ਲਈ ਉਹ ਕੁਆਲੀਫਾਈ ਕਰਦੇ ਹਨ। ਇਹ ਗੱਲ ਇੱਕ ਮੀਡੀਆ ਰਿਪੋਰਟ ਵਿਚ ਕਹੀ ਗਈ ਹੈ।
ਯੇਰੂਸ਼ਲਮ ਦੀ ਲੋਕਲ ਬਾਡੀ ਦੇ ਫੇਸਬੁੱਕ ਪੇਜ ਉੱਤੇ ਜਾਬ ਬੋਰਡ ਦਾ ਲਿੰਕ ਸਾਂਝਾ ਕੀਤਾ ਅਤੇ ਲਿਖਿਆ ਗਿਆ ਹੈ ਕਿ ‘ਡੋਨਾਲਡ ਟਰੰਪ, ਤੁਹਾਨੂੰ ਫਿਕਰ ਕਰਨ ਦੀ ਲੋੜਨਹੀਂ, ਸਾਡਾ ਨਵਾਂ ਯੇਰੂਸ਼ਲਮ ਜਾਬ ਬੋਰਡ ਰੋਜ਼ ਨਵੀਆਂ ਪੇਸ਼ਕਸ਼ਾਂ ਨਾਲ ਅਪਡੇਟ ਕੀਤਾ ਗਿਆ ਹੈ।’ ਅਖਬਾਰ ‘ਯੇਰੂਸ਼ਲਮ ਪੋਸਟ’ ਦੀ ਖਬਰ ਮੁਤਾਬਕ ਇਹ ਪੋਸਟ ਇਸ ਨਗਰ ਨਿਗਮ ਦੇ ਫੇਸਬੁੱਕ ਪੇਜ ਤੋਂ ਤੁਰੰਤ ਹਟਾ ਦਿੱਤਾ ਗਈ ਹੈ। ਇਸ ਦੇ ਬਾਅਦ ਨਗਰ ਨਿਗਮ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਪੋਸਟ ਅਣਜਾਣੇ ਵਿਚ ਸ਼ੇਅਰ ਕੀਤੀ ਗਈ ਸੀ ਅਤੇ ਇਸ ਨੂੰ ਤੁਰੰਤ ਹਟਾ ਵੀ ਲਿਆ ਗਿਆ ਹੈ।
ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਸਰਕਾਰ ਨੇ ਸੱਤ ਦਹਾਕਿਆਂ ਤੋਂ ਚੱਲੀ ਆਈ ਅਮਰੀਕੀ ਵਿਦੇਸ਼ ਨੀਤੀ ਨੂੰ ਪਲਟ ਕੇ ਦਸੰਬਰ 2017 ਵਿਚ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਸੀ। ਇਸ ਹੈਰਾਨੀ ਵਾਲੀ ਜਾਬ ਪੇਸ਼ਕਸ਼ ਦੀ ਖਬਰ ਦੀ ਚਰਚਾ ਦੌਰਾਨ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੇ ਆਗੂਆਂ ਜੋਅ ਬਾਇਡੇਨ ਤੇ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਚੋਣਾਂ ਵਿਚ ਧਮਾਕੇਦਾਰ ਜਿੱਤ ਹਾਸਲ ਕਰਨ ਉੱਤੇ ਵਧਾਈ ਦਿੱਤੀ ਅਤੇਨਾਲ ਇਹ ਲਿਖਿਆ ਹੈ ਕਿ ‘ਜੋਅ ਬਾਇਡਨ ਤੇ ਸਾਡਾ ਕਰੀਬ 40 ਸਾਲ ਪੁਰਾਣਾ ਰਿਸ਼ਤਾ ਹੈ ਤੇ ਮੈਂ ਉਨ੍ਹਾਂ ਨੂੰ ਇਜ਼ਰਾਈਲ ਦੇ ਚੰਗੇ ਦੋਸਤ ਵਜੋਂ ਜਾਣਦਾ ਹਾਂ। ਮੈਂ ਦੋਵਾਂ ਨਵੇਂ ਚੁਣੇ ਗਏ ਨੇਤਾਵਾਂ ਨਾਲ ਹੋਰ ਵੀ ਬਿਹਤਰ ਕੰਮ ਕਰਨ ਦੀ ਕਾਮਨਾ ਕਰਦਾ ਹਾਂ, ਤਾਂ ਜੋ ਅਮਰੀਕਾ ਅਤੇ ਇਜ਼ਰਾਈਲ ਦੇ ਸਬੰਧ ਪਹਿਲਾਂ ਤੋਂ ਵੀ ਮਜ਼ਬੂਤ ਹੋਣ।’
ਇਕ ਹੋਰ ਟਵੀਟ ਵਿਚ ਨੇਤਨਯਾਹੂ ਨੇ ਡੋਨਾਲਡ ਟਰੰਪ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਲਿਖਿਆ ਹੈ ਕਿ ‘ਧੰਨਵਾਦ ਡੋਨਾਲਡ ਟਰੰਪ, ਉਸ ਦੋਸਤੀ ਦੇ ਲਈ, ਜੋ ਤੁਸੀਂ ਇਜ਼ਰਾਈਲਤੇ ਨਿੱਜੀ ਤੌਰ ਉੱਤੇ ਮੇਰੇ ਨਾਲ ਬਣਾਈ ਰੱਖੀ ਹੈ। ਯੇਰੂਸ਼ਲਮ ਤੇ ਗੋਲਾਨ ਨੂੰ ਪਛਾਣ ਦੇਣ ਲਈ ਬਹੁਤ-ਬਹੁਤ ਧੰਨਵਾਦ। ਨਾਲ ਹੀ ਈਰਾਨ ਦੇ ਮੁੱਦੇ ਉੱਤੇ ਖੜ੍ਹੇ ਹੋਣ ਅਤੇ ਇਤਿਹਾਸਕ ਸ਼ਾਂਤੀ ਸਮਝੌਤੇ ਕਰ ਕੇ ਇਜ਼ਰਾਈਲ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਚੋਟੀ ਉੱਤੇ ਪੁਚਾਉਣ ਲਈ ਵੀ ਧੰਨਵਾਦ।’ ਯਾਦ ਰੱਖਣ ਯੋਗ ਹੈ ਕਿ ਟਰੰਪ ਸਰਕਾਰ ਨੇ 7 ਦਹਾਕਿਆਂ ਤੋਂ ਚੱਲੀ ਆ ਰਹੀ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਪਲਟ ਕੇ ਦਸੰਬਰ 2017 ਵਿਚ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਤੌਰ ਉੱਤੇ ਮਾਨਤਾ ਦੇ ਦਿੱਤੀ ਸੀ।

Click Here Latest Punjabi News Online

ਅੰਤਰਰਾਸ਼ਟਰੀ

ਚੀਨ ਸਰਕਾਰ ਦੇ ਸਲਾਹਕਾਰ ਨੇ ਬਾਈਡੇਨ ਨੂੰ ‘ ਸਭ ਤੋਂ ਕਮਜ਼ੋਰ ਰਾਸ਼ਟਰਪਤੀ ‘ ਦੱਸਿਆ

Published

on

biden

ਪੇਈਚਿੰਗ , 25 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਉਨ੍ਹਾਂ ‘ਤੇ ਕਰਾਰਾ ਹਮਲਾ ਬੋਲਿਆ ਹੈ।
ਚੀਨਸਰਕਾਰ ਦੇ ਸਲਾਹਕਾਰ ਝੇਂਗ ਯੋਂਗਸ਼ੀਯ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਦੌਰਾਨ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ‘ਚ ਕੋਈ ਸੁਧਾਰ ਹੋਣ ਵਾਲਾ ਨਹੀਂ, ਚੀਨ ਨੂੰ ਇੱਕ ਮੁਸ਼ਕਲ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਯਕੀਨੀ ਤੌਰ ਉਤੇ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ ਅਤੇਉਨ੍ਹਾਂ ਦੇ ਸਾਹਮਣੇ ਘਰੇਲੂ ਅਤੇ ਡਿਪਲੋਮੈਟ ਮੋਰਚੇ ਉੱਤੇ ਅਨੇਕ ਭਿਆਨਕ ਚੁਣੌਤੀਆਂ ਖੜੀਆਂ ਹਨ।ਝੇਂਗ ਨੇ ਅੰਡਰ ਸਟੈਂਡਿੰਗ ਚਾਈਨਾ ਕਾਨਫਰੰਸ ਵਿੱਚ ਇੱਕ ਇੰਟਰਵਿਊ ‘ਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਦਿਨ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕਈ ਸਾਲਾਂ ਤੱਕ ਕੋਲਡ ਵਾਰ ਦੀ ਮਾਨਸਿਕਤਾ ਨਾਲ ਜਿਊਣਾ ਚਾਹੁੰਦਾ ਹੈ। ਉਸ ਨੇ ਚੀਨ ਨਾਲ ਵੀ ਇੱਕ ਨਵੀਂ ਕੋਲਡ ਵਾਰ ਸ਼ੁਰੂ ਕੀਤੀ ਹੋਈ ਹੈ। ਝੇਂਗ ਨੇ ਕਿਹਾ ਕਿ ਕੋਵਿਡ-19 ਦੇ ਸੰਚਾਲਨ, ਅਮਰੀਕਾ ਅਤੇ ਚੀਨ ਵਪਾਰ ਅਤੇ ਮਨੁੱਖੀ ਅਧਿਕਾਰ ਸਮੇਤ ਅਜਿਹੇ ਸਾਰੇ ਮੁੱਦੇ ਹਨ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਰਹੇਗਾ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ

Published

on

Pakistani police kill suicide bomber

ਲਾਹੌਰ, 25 ਨਵੰਬਰ – ਪਾਕਿਸਤਾਨ ਦੀ ਪੁਲਸ ਨੇ ਵਾਹਗਾ ਬਾਰਡਰ ਨੇੜੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਥਾਣੇ ‘ਤੇ ਇੱਕ ਹਮਲਾ ਹੋਣ ਤੋਂ ਰੋਕ ਕੇ ਇੱਕ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ।
ਸੀ ਟੀ ਡੀ ਦੇ ਬੁਲਾਰੇ ਮੁਤਾਬਕ ਸ਼ੱਕੀ ਵਿਅਕਤੀ ਨੇ ਇੱਥੇ ਬਰਕੀ ਰੋਡ ‘ਤੇ ਥਾਣੇ ਵਿੱਚ ਸਵੇਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਸੁਰੱਖਿਆ ਚੋਂਕੀ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਜਾਂਚ ਅਧਿਕਾਰੀ ਨੇ ਉਸ ਦਾ ਨਾਂ ਪੁੱਛਿਆ। ਅੱਤਵਾਦੀ ਨੇ ਉਸੇ ਵੇਲੇ ਸੀ ਟੀ ਡੀ ਅਧਿਕਾਰੀ ‘ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾਈ, ਪਰ ਉਸ ਦਾ ਨਿਸ਼ਾਨਾ ਨਹੀਂ ਲੱਗਾ। ਸੀ ਟੀ ਡੀ ਅਧਿਕਾਰੀ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਹਮਲਾਵਰ ਮੌਕੇ ‘ਤੇ ਮਾਰਿਆ ਗਿਆ। ਮ੍ਰਿਤਕ ਦੀ ਜਾਂਚ ਕਰਨ ਉੱਤੇ ਉਸ ਕੋਲੋਂ ਆਤਮਘਾਤੀ ਜੈਕਟ ਮਿਲੀ। ਉਨ੍ਹਾਂ ਕਿਹਾ ਕਿ ਹਮਲਾਵਰ ਕੋਲੋਂ 2 ਹੱਥ ਗੋਲੇ ਅਤੇ 5 ਕਾਰਤੂਸਾਂ ਸਮੇਤ ਇੱਕ ਪਿਸਤੌਲ ਮਿਲੀ ਹੈ। ਉਨ੍ਹਾਂ ਕਿਹਾ ਕਿ ਐਂਟੀ ਬੰਬ ਦਸਤੇ ਨੂੰ ਬੁਲਾਇਆ ਗਿਆ ਤੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਸ਼ੱਕੀ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Click Here To Read Latest Punjabi news online

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਦੀ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਬਾਰੇ ਵਿਵਾਦਤ ਟਿੱਪਣੀ ਕਰਕੇ ਫਸੀ

Published

on

Shirin majari
  • ਕੀਤੀ ਗਈ ਟਿਪਣੀ ਦੇ ਲਈ ਮੁਆਫੀ ਮੰਗਣੀ ਪਈ
    ਇਸਲਾਮਾਬਾਦ, 24 ਨਵੰਬਰ, – ਆਪਣੇ ਮੰਤਰੀਆਂ ਦੇ ਵਿਵਾਦਤ ਬਿਆਨਾਂ ਕਾਰਨ ਦੁਨੀਆ ਦੇ ਸਾਹਮਣੇ ਬੇਇੱਜ਼ਤੀ ਕਰਵਾਉਂਦੇ ਰਹਿਣ ਵਾਲੇ ਪਾਕਿਸਤਾਨ ਨੂੰ ਇਕ ਵਾਰਫਿਰ ਸੰਸਾਰ ਵਿੱਚ ਸ਼ਰਮਿੰਦੇ ਹੋਣਾ ਪਿਆ ਹੈ।ਇਸ ਵਾਰ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੂੰ ਫਰਾਂਸੀਸ ਦੇ ਰਾਸ਼ਟਰਪਤੀ ਬਾਰੇ ਕੀਤੇ ਆਪਣੇ ਵਿਵਾਦਤ ਟਵੀਟ ਨੂੰ ਨਾ ਸਿਰਫ ਹਟਾਉਣਾ ਪਿਆ, ਸਗੋਂ ਉਨ੍ਹਾਂ ਨੂੰ ਆਪਣੇ ਕੀਤੇ ਦੀ ਮੁਆਫੀ ਮੰਗਣੀ ਪਈ ਹੈ।
    ਵਰਨਣ ਯੋਗ ਹੈ ਕਿ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨਮਜਾਰੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂਦੀ ਸਰਕਾਰ ਮੁਸਲਮਾਨਾਂ ਉੱਤੇ ਉਸੇ ਤਰ੍ਹਾਂ ਜ਼ੁਲਮ ਕਰ ਰਹੀ ਹੈ, ਜਿਵੇਂ ਹਿਟਲਰ ਦੇ ਨਾਜ਼ੀ ਰਾਜ ਵਿਚ ਯਹੂਦੀਆਂ ਉੱਤੇ ਕੀਤੇ ਗਏ ਸਨ। ਸ਼ਿਰੀਨ ਮਜਾਰੀ ਦੇ ਇਸ ਟਵੀਟ ਉੱਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਰਾਜ਼ ਹੋਏ ਅਤੇ ਫਰਾਂਸ ਸਰਕਾਰ ਨੇ ਸ਼ਿਰੀਨ ਮਜਾਰੀ ਨੂੰ ਆਪਣੀ ਟਿੱਪਣੀ ਵਾਪਸ ਲੈਣ ਲਈ ਆਖਿਆ ਸੀ। ਦੋ ਦਿਨ ਪਹਿਲਾਂ ਸ਼ਿਰੀਨ ਮਜਾਰੀ ਨੇ ਇਕ ਲੇਖ ਦਾ ਹਵਾਲਾ ਦੇ ਕੇ ਕੁਝ ਟਵੀਟ ਕੀਤੇ ਸਨ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਮੈਕਰੋਂ ਸਰਕਾਰ ਓਥੋਂ ਦੇ ਮੁਸਲਮਾਨਾਂ ਉੱਤੇਜਰਮਨੀ ਵਿੱਚ ਨਾਜ਼ੀਆਂ ਵਲੋਂ ਯਹੂਦੀਆਂ ਉੱਤੇ ਕੀਤੇ ਜ਼ੁਲਮ ਵਰਗਾ ਵਰਤਾਉ ਕਰ ਰਹੀ ਹੈ। ਇਸ ਉੱਤੇ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਪਾਕਿਸਤਾਨੀ ਦੂਤਘਰ ਨੂੰ ਪਾਕਿਸਤਾਨ ਦੀ ਸਰਕਾਰ ਨਾਲ ਸੰਪਰਕ ਕਰਕੇ ਇਤਰਾਜ਼ ਦਰਜ ਕਰਾਉਣ ਨੂੰ ਕਿਹਾ ਸੀ। ਫਰਾਂਸ ਸਰਕਾਰ ਨੇ ਕਿਹਾ ਕਿ ਜਾਂ ਤਾਂ ਪਾਕਿਸਤਾਨ ਦੀ ਮੰਤਰੀ ਏਦਾਂ ਦੇ ਆਪਣੇ ਦਾਅਵੇ ਦੇ ਪੱਖ ਵਿਚ ਸਬੂਤ ਪੇਸ਼ ਕਰੇ ਜਾਂ ਫਿਰ ਮੁਆਫੀ ਮੰਗੇ।
    ਪਤਾ ਲੱਗਾ ਹੈ ਕਿ ਫਰਾਂਸ ਸਰਕਾਰ ਦੇ ਸਖ਼ਤ ਰੁਖ ਅੱਗੇ ਪਾਕਿਸਤਾਨ ਸਰਕਾਰ ਨੂੰ ਝੁਕਣਾ ਪਿਆ ਅਤੇ ਇਸ ਦੀ ਮਨੁੱਖੀ ਅਧਿਕਾਰ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ। ਸ਼ਿਰੀਨ ਮਜਾਰੀ ਨੇ ਲਿਖਿਆ, ਮੈਂ ਆਪਣੀ ਗਲਤੀ ਸੁਧਾਰਦੇ ਹੋਏ ਟਵੀਟ ਡਿਲੀਟ ਕਰ ਰਹੀ ਹਾਂ ਤੇ ਇਸ ਗਲਤੀ ਲਈ ਮੁਆਫੀ ਚਾਹੁੰਦੀ ਹਾਂ। ਫਰਾਂਸ ਨੇ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਦੇ ਇਸ ਟਵੀਟ ਨੂੰ ਨਫ਼ਰਤ ਨਾਲ ਭਰਿਆ ਤੇ ਨਫ਼ਰਤ ਫੈਲਾਉਣ ਵਾਲਾ ਮੰਨਿਆ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਨੇ ਕਿਹਾ ਕਿ ਇਹ ਸ਼ਬਦ ਝੂਠ ਤੇ ਹਿੰਸਾ ਦੀ ਵਿਚਾਰਧਾਰਾ ਨਾਲ ਜੁੜੇ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਇਸ ਦੇ ਬਾਅਦ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ।
Click Here Latest Punjabi News Portal Online

Continue Reading

ਰੁਝਾਨ