Tahira Sra Poetry

ਲੇਖਕ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Share on facebook
Share on twitter
Share on whatsapp

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ ।
ਜੇਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ।

ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜ਼ਾਇਜ਼ ਏ ਸਭ,
ਮੈਂ ਕਹਿੰਨੀ ਆਂ ਊੰ ਹੂੰ ਹੇਰਾ ਫੇਰੀ ਨਹੀਂ।

ਕਿੱਸਰਾਂ ਡਰ ਦਾ ਘੁਣ ਖਾ ਜਾਂਦੈ ਨੀਂਦਰ ਨੂੰ,
ਤੂੰ ਕੀ ਜਾਣੇ ਤੇਰੇ ਘਰ ਜੇ ਬੇਰੀ ਨਹੀਂ।

ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ,
ਕੀ ਕਹਿੰਨਾਂ ਏਂ ਜਿੰਨੀ ਹੋਈ ਬਥੇਰੀ ਨਹੀਂ ?

ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖ ਤੇ ਸਈ
ਲਹੂ ਦਿਸੇਗਾ ਕੰਧਾਂ ਉੱਤੇ ਕੇਰੀ ਨਹੀਂ

ਚਰਖ਼ੇ ਉੱਤੇ ‘ਤਾਹਿਰਾ’ ਦੁੱਖ ਹੀ ਕੱਤੇ ਨੇ
ਛੱਲੀ ਤੇ ਮੈਂ ਇਕ ਵੀ ਅਜੇ ਉਟੇਰੀ ਨਹੀਂ

‘ਤਾਹਿਰਾ’ ਪਿਆਰ ਦੀ ਖ਼ੌਰੇ ਕਿਹੜੀ ਮੰਜ਼ਲ ਏ
ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ

-ਤਾਹਿਰਾ ਸਰਾ Tahira Sra

Leave a Reply

Your email address will not be published.

ਸੰਬੰਧਿਤ ਪੋਸਟ