ਪਤੀ ਨੇ ਕਿਹਾ, ਖਾਤੇ ਵਿੱਚ ਸਿਰਫ 10 ਹਜ਼ਾਰ ਨੇ, ਪਤਨੀ ਨੂੰ ਭੱਤਾ ਕਿਵੇਂ ਦੇਵਾਂ
Connect with us [email protected]

ਪੰਜਾਬੀ ਖ਼ਬਰਾਂ

ਪਤੀ ਨੇ ਕਿਹਾ, ਖਾਤੇ ਵਿੱਚ ਸਿਰਫ 10 ਹਜ਼ਾਰ ਨੇ, ਪਤਨੀ ਨੂੰ ਭੱਤਾ ਕਿਵੇਂ ਦੇਵਾਂ

Published

on

 • ਜੱਜ ਬੋਲੀ, ਭੀਖ ਮੰਗੋ, ਉਧਾਰ ਲਓ, ਪੈਸੇ ਦੇਣੇ ਪੈਣਗੇ
  ਨਵੀਂ ਦਿੱਲੀ, 30 ਜੁਲਾਈ – ਵੱਖਰੀ ਰਹਿੰਦੀ ਪਤਨੀ ਨੂੰ ਗੁਜ਼ਾਰਾ ਭੱਤਾ ਨਾ ਦੇਣਾ ਪਵੇ, ਇਸ ਲਈ ਦਿੱਲੀ ਹਾਈ ਕੋਰਟ ਵਿੱਚ ਪਤੀ ਨੇ ਤੰਗੀ ਦਾ ਤਰਕ ਦਿੱਤਾ, ਪਰ ਚਾਲਾਕੀ ਕੰਮ ਨਹੀਂ ਆਈ। ਜੱਜ ਨੇ ਅਜਿਹਾ ਜਵਾਬ ਦਿੱਤਾ ਕਿ ਪਟੀਸ਼ਨਕਰਤਾ ਦੀ ਬੋਲਤੀ ਬੰਦ ਹੋ ਗਈ। ਜੱਜ ਨੇ ਉਸ ਨੂੰ ਸਖਤ ਫਿਟਕਾਰ ਵੀ ਲਾਈ ਹੈ।
 • ਅਸਲ ਵਿੱਚ ਪਤੀ-ਪਤਨੀ ਵਿਚਾਲੇ ਇੱਕ ਪਰਵਾਰਕ ਝਗੜੇ ਕਾਰਨ ਹੇਠਲੀ ਅਦਾਲਤ ਨੇ ਪਤੀ ਨੂੰ ਹੁਕਮ ਦਿੱਤਾ ਸੀ ਕਿ ਉਹ ਪਤਨੀ ਨੂੰ ਗੁਜ਼ਾਰਾ ਭੱਤਾ ਦੇਵੇ। ਕੋਰਟ ਦੇ ਹੁਕਮਾਂ ਦੇ ਬਾਵਜੂਦ ਪਤੀ ਨੇ ਗੁਜ਼ਾਰਾ ਭੱਤਾ ਨਹੀਂ ਦਿੱਤਾ ਤੇ ਉਸ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ।
 • ਦਿੱਲੀ ਹਾਈ ਕੋਰਟ ਦੀ ਜਸਟਿਸ ਹਿਮਾ ਕੋਹਲੀ ਦੀ ਕੋਰਟ ਵਿੱਚ ਇਸ ਦੀ ਕੱਲ੍ਹ ਸੁਣਵਾਈ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਪਟੀਸ਼ਨ ਕਰਤਾ ਪਤੀ ਤੋਂ ਪੁੱਛਿਆ ਕਿ ਉਸ ਨੇ ਕੀ ਕਹਿਣਾ ਹੈ? ਇਸ Ḕਤੇ ਪਟੀਸ਼ਨਕਰਤਾ ਨੇ ਕਿਹਾ ਕਿ ਕੋਰੋਨਾ ਕਾਰਨ ਆਰਥਿਕ ਸੰਕਟ ਹੈ। ਉਸ ਦੇ ਖਾਤੇ ਵਿੱਚ ਕੇਵਲ 10 ਹਜ਼ਾਰ ਰੁਪਏ ਹਨ, ਇਸ ਲਈ ਗੁਜ਼ਾਰਾ ਭੱਤਾ ਦੇਣਾ ਸੰਭਵ ਨਹੀਂ ਹੈ? ਉਸ ਦੇ ਖੁਦ ਦੇ ਕੋਲ ਗੁਜ਼ਾਰਾ ਕਰਨ ਦੇ ਲਈ ਲੋੜੀਂਦੀ ਰਕਮ ਨਹੀਂ ਹੈ।
 • ਇਸ ਉੱਤੇ ਜਸਟਿਸ ਹਿਮਾ ਕੋਹਲੀ ਨੇ ਪਟੀਸ਼ਨਰ ਨੂੰ ਫਿਟਕਾਰਦੇ ਹੋਏ ਕਿਹਾ ਕਿ ਸੱਚੀਂ ਤੁਹਾਡੇ ਕੋਲ ਪੈਸੇ ਨਹੀਂ ਹਨ। ਭੀਖ ਮੰਗੋ ਜਾਂ ਉਧਾਰ ਲਓ, ਪਰ ਗੁਜ਼ਾਰਾ ਭੱਤਾ ਦੇਣਾ ਹੀ ਪਵੇਗਾ। ਅਸੀਂ ਤੁਹਾਨੂੰ ਚੋਰੀ ਕਰਨ ਲਈ ਨਹੀਂ ਕਹਿ ਰਹੇ, ਕਿਉਂਕਿ ਅਸੀਂ ਕੋਰਟ ਆਫ ਲਾਅ ਹਾਂ।
 • ਤੁਸੀਂ ਇਸ ਜ਼ਿੰਮੇਵਾਰੀ ਤੋਂ ਮੁੱਕਰ ਨਹੀਂ ਸਕਦੇ।
  ਕੋਰਟ ਦਾ ਰੁਖ਼ ਦੇਖਦੇ ਹੋਏ ਪਟੀਸ਼ਨਰ ਨੇ ਕਿਹਾ ਕਿ ਉਸ ਦਾ ਵਕੀਲ ਅਜੇ ਇਥੇ ਨਹੀਂ, ਕਾਨੂੰਨੀ ਦਲੀਲਾਂ ਵਕੀਲ ਵੱਲੋਂ ਦਿੱਤੀਆਂ ਜਾਣਗੀਆਂ। ਇਸ ਲਈ ਉਨ੍ਹਾਂ ਨੂੰ ਮਾਮਲੇ ਵਿੱਚ ਪਾਸਓਵਰ ਦੇ ਦਿੱਤਾ ਜਾਏ। ਜਸਟਿਸ ਕੋਹਲੀ ਨੇ ਕਿਹਾ ਕਿ ਠੀਕ ਹੈ, ਸਾਨੂੰ ਤੁਹਾਡੀ ਬੇਨਤੀ ਮਨਜ਼ੂਰ ਹੈ। ਪਟੀਸ਼ਨਰ ਨੂੰ ਲੱਗਾ ਕਿ ਚਲੋ ਫਿਲਹਾਲ ਬਚ ਗਏ।
 • ਉਸ ਨੇ ਕੋਰਟ ਤੋਂ ਪੁੱਛਿਆ ਕਿ ਕੇਸ ਵਿੱਚ ਅਗਲੀ ਤਰੀਕ ਕੀ ਹੈ? ਇਸ Ḕਤੇ ਜਸਟਿਸ ਕੋਹਲੀ ਨੇ ਹੈਰਾਨ ਹੋ ਕੇ ਕਿਹਾ ਕਿ ਅਗਲੀ ਤਰੀਕ? 20 ਮਿੰਟ ਵਿੱਚ ਦੋਬਾਰਾ ਆਓ।
 • ਅਸੀਂ ਇਸ ਕੇਸ ਦੀ ਸੁਣਵਾਈ ਕਰਾਂਗੇ। ਪਟੀਸ਼ਨਰ ਨੇ ਪ੍ਰਕਿਰਿਆ ਤੋਂ ਅਣਜਾਣ ਬਣਦੇ ਹੋਏ ਕਿਹਾ ਕਿ ਵੀਹ ਮਿੰਟ? ਮੈਂ ਤਾਂ ਕੋਰਟ ਤੋਂ ਇਸ ਕੇਸ ਵਿੱਚ ਪਾਸਓਵਰ ਮੰਗਿਆ ਸੀ।
 • ਜਸਟਿਸ ਹਿਮਾ ਕੋਹਲੀ ਨੇ ਇਸ Ḕਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪਟੀਸ਼ਨਰ ਨੂੰ ਫਿਟਕਾਰ ਲਾਈ ਅਤੇ ਕਿਹਾ ਕਿ ਪਾਸਓਵਰ ਦਾ ਮਤਲਬ ਹੁੰਦਾ ਹੈ ਕਿ ਉਨ੍ਹਾਂ ਦੇ ਕੇਸ ਨੂੰ ਬਾਕੀ ਕੇਸਾਂ ਮਗਰੋਂ ਅੱਜ ਹੀ ਸੁਣਿਆ ਜਾਏ। ਤੁਸੀਂ ਸਾਡੇ ਤੋਂ ਪਾਸਓਵਰ ਮੰਗਿਆ ਸੀ, ਸੁਣਵਾਈ ਟਾਲਣ ਦੀ ਅਪੀਲ ਨਹੀਂ ਕੀਤੀ। ਵੀਹ ਮਿੰਟ ਵਿੱਚ ਦੋਬਾਰਾ ਕੋਰਟ ਵਿੱਚ ਆਵੋ ਅਤੇ ਇਸ ਦੌਰਾਨ ਆਪਣਾ ਗਣਿਤ ਠੀਕ ਕਰ ਲੈਣਾ। ਇਸ ਦੇ ਬਾਅਦ ਪਟੀਸ਼ਨਕਰਤਾ ਕੋਰਟ Ḕਚੋਂ ਚਲਾ ਗਿਆ।

ਪੰਜਾਬੀ ਖ਼ਬਰਾਂ

27 ਸਤੰਬਰ ਭਾਰਤ ਬੰਦ ਦੇ ਸੱਦੇ ਦਾ ਲੋਕ ਵੱਧ ਤੋਂ ਵੱਧ ਸਾਥ ਦੇਣ : ਗੁਰਨਾਮ ਸਿੰਘ ਚਡੂਨੀ

Published

on

Gurnam-Singh-Chadunni

ਪਟਿਆਲਾ : ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਅੰਦੋਲਨ ਦੇ ਚੱਲਦਿਆਂ 27 ਸਤੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇ ਬੀ. ਕੇ. ਯੂ. ਚਡ਼ੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚਡ਼ੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਭਾਰਤ ‘ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ।
ਇਕ ਸਾਜ਼ਿਸ਼ ਦੇ ਤਹਿਤ ਭਾਜਪਾ ਸਰਕਾਰ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ। ਅੱਜ ਸਾਰੇ ਦੇਸ਼ ਵਿਚ ਅੰਦੋਲਨ ਚੱਲ ਰਿਹਾ ਹੈ। ਸੈਂਕੜੇ ਕਿਸਾਨ ਸ਼ਹੀਦ ਹੋ ਗਏ ਹਨ ਪਰ ਭਾਜਪਾ ਕਾਨੂੰਨਾਂ ਵਿਚ ਖਾਮੀਆਂ ਮੰਨਦੇ ਹੋਏ ਵੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਅੱਗੇ ਝੁਕਣਾ ਹੀ ਪਵੇਗਾ। ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਕਿਸਾਨੀ ਅੰਦੋਲਨ ਦਾ ਸਹਿਯੋਗ ਕਰਨ ਅਤੇ 27 ਸਤੰਬਰ ਭਾਰਤ ਬੰਦ ਦੇ ਸੱਦੇ ਦਾ ਵੱਧ ਤੋਂ ਵੱਧ ਸਾਥ ਦੇਣ। ਇਸ ਮੌਕੇ ਰਾਜਵੰਤ ਸਿੰਘ ਸੰਧੂ, ਸੁਰਿੰਦਰ ਸਿੰਘ ਚਹਿਲ, ਬਾਬੂ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵਿਕਰਮ ਸਿੰਘ, ਵਿਲਨ ਸਿੰਘ, ਅਮਰਿੰਦਰ ਲਿਬੜ ਆਦਿ ਹਾਜ਼ਰ ਸਨ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਅੱਜ ਫਿਰ ਹੋਵੇਗੀ ਭਾਰੀ ਬਾਰਸ਼, ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ

Published

on

rain

ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਦਿੱਲੀ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਸੀ। ਫਿਲਹਾਲ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕਰਦਿਆਂ ਬੇਹੱਦ ਖ਼ਰਾਬ ਮੌਸਮ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਦਿੱਲੀ ‘ਚ ਭਾਰੀ ਬਾਰਸ਼ ਕਾਰਨ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦੇ ਨਾਲ ਹੀ ਟ੍ਰੈਫਿਕ ਜਾਮ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਦਿੱਲੀ ਦੇ ਕੁਝ ਇਲਾਕਿਆਂ ‘ਚ ਬੁੱਧਵਾਰ ਹਲਕੀ ਬਾਰਸ਼ ਤੇ ਗਰਜ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਦੇ ਨਾਲ ਅਸਮਾਨ ‘ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ‘ਚ ਜ਼ਿਆਦਾਤਰ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
ਰਾਜਧਾਨੀ ਦਿੱਲੀ ਚ ਬੁੱਧਵਾਰ ਭਾਰੀ ਬਾਰਸ਼ ਦੀ ਸੰਭਾਵਨਾ ਦੇ ਵਿਚ ਮੌਸਮ ਵਿਭਾਗ ਨੇ ਵੀਰਵਾਰ, ਸ਼ਨੀਵਾਰ ਤੇ ਐਤਵਾਰ ਲਈ ਯੈਸੋ ਅਲਰਟ ਜਾਰੀ ਕਰ ਦਿੱਤਾ ਹੈ। ਉੱਥੇ ਹੀ ਸ਼ੁੱਕਰਵਾਰ ਮੌਸਮ ਵਿਭਾਗ ਨੇ ਗ੍ਰੀਨ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਚਾਰ ਤਰ੍ਹਾਂ ਦੇ ਰੰਗ ਕੋਡ ਦਾ ਇਸਤੇਮਾਲ ਕਰਦਾ ਹੈ। ਜਿਸ ‘ਚ ਗ੍ਰੀਨ ਦਾ ਅਰਥ ਹੁੰਦਾ ਹੈ ਸਭ ਠੀਕ ਤੇ ਯੈਲੋ ਅਲਰਟ ਖ਼ਰਾਬ ਮੌਸਮ ਦੇ ਲਈ ਦਿੱਤਾ ਜਾਂਦਾ ਹੈ।
ਉੱਥੇ ਹੀ ਸੜਕਾਂ ਤੇ ਨਾਲੇ ਬੰਦ ਹੋਣ ਤੇ ਬਿਜਲੀ ਪੂਰਤੀ ‘ਚ ਰੁਕਾਵਟ ਦੇ ਨਾਲ ਆਵਾਜਾਈ ਵਿਵਸਥਾ ‘ਚ ਅਸਰ ਪੈਣ ਦੀ ਸੰਭਾਵਨਾ ਦੇ ਨਾਲ ਬੇਹੱਦ ਖ਼ਰਾਬ ਮੌਸਮ ਦੀ ਚੇਤਾਵਨੀ ਦੇ ਰੂਪ ‘ਚ ਆਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ। ਅੰਤ ‘ਚ ਨਿਸਚਿਤ ਰੂਪ ਨਾਲ ਆਵਾਜਾਈ ਤੇ ਬਿਜਲੀ ਦੇ ਪ੍ਰਭਾਵਿਤ ਹੋਣ ਤੇ ਬੇਹੱਦ ਖ਼ਰਾਬ ਮੌਸਮ ਦੀ ਸਥਿਤੀ ‘ਚ ਰੈੱਡ ਅਲਰਟ ਦਿੱਤਾ ਜਾਂਦਾ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕੇਂਦਰ ਸਰਕਾਰ ਖੋਲ੍ਹੇ ਕਰਤਾਰਪੁਰ ਕੋਰੀਡੋਰ : ਗਿਆਨੀ ਹਰਪ੍ਰੀਤ ਸਿੰਘ

Published

on

Giani Harpreet Singh

ਅੰਮ੍ਰਿਤਸਰ -ਕੇਂਦਰ ਸਰਕਾਰ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕਰਤਾਰਪੁਰ ਕੋਰੀਡੋਰ ਖੋਲ੍ਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਿੱਖ ਪਾਕਿਸਤਾਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰਿਆਂ ਲਈ ਲੋਚਦਾ ਹੈ, ਇਸ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਲਾਗੂ ਕਰਦੇ ਹੋਏ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਹ ਉਥੇ ਗੁਰਦੁਆਰਾ ਸ੍ਰੀ ਨਨਕਾਸਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਡੇਰਾ ਸਾਹਿਬ ਲਾਹੌਰ, ਸੱਚਾ ਸੌਦਾ ਸਾਹਿਬ ਆਦਿ ਦੇ ਦਰਸ਼ਨ ਦੀਦਾਰੇ ਕਰਨਗੇ ਤੇ ਗੁਰਮਤਿ ਸਮਾਗਮਾਂ ‘ਤੇ ਨਗਰ ਕੀਰਤਨ ‘ਚ ਸ਼ਾਮਿਲ ਹੋਣਗੇ। ਇਹ ਸਮਾਗਮ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਉਣ ਪੁਰਬ ਨੂੰ ਸਮਰਪਿਤ ਹੋਣਗੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca