ਨੌਕਰੀਆਂ ਦੇ ਲਈ ਭਾਰਤ ਵਿੱਚ ਕੌਮੀ ਏਜੰਸੀ ਐੱਨ ਆਰ ਏ ਸਾਂਝਾ ਟੈਸਟ ਲਿਆ ਕਰੇਗੀ - ਇਕ ਸੋਚ
Connect with us [email protected]

ਸਿੱਖਿਆ

ਨੌਕਰੀਆਂ ਦੇ ਲਈ ਭਾਰਤ ਵਿੱਚ ਕੌਮੀ ਏਜੰਸੀ ਐੱਨ ਆਰ ਏ ਸਾਂਝਾ ਟੈਸਟ ਲਿਆ ਕਰੇਗੀ

Published

on

ਨਵੀਂ ਦਿੱਲੀ, 20 ਅਗਸਤ – ਕੇਂਦਰੀ ਕੈਬਨਿਟ ਨੇ ਕੱਲ੍ਹ ਕੌਮੀ ਭਰਤੀ ਏਜੰਸੀ (ਐੱਨ ਆਰ ਏ) ਦੇ ਲਈ ਮਨਜ਼ੂਰੀ ਦੇ ਦਿੱਤੀ ਹੈ। ਐੱਨ ਆਰ ਏ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਸਾਂਝਾ ਯੋਗਤਾ ਟੈਸਟ ਲਏਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਬਾਰੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਇਤਿਹਾਸਕ ਸੁਧਾਰ ਹੈ। ਨੌਕਰੀ ਲੱਭਣ ਵਾਲਿਆਂ ਨੂੰ ਇੱਕ ਸਾਂਝਾ ਟੈਸਟ ਦੇਣਾ ਪਵੇਗਾ। ਇਸ ਨਾਲ ਸਮਾਂ ਅਤੇ ਪੈਸਾ ਦੋਵੇਂ ਬਚਣਗੇ, ਜੋ ਕਈ ਪ੍ਰੀਖਿਆਵਾਂ ਦੇਣ ਵੇਲੇ ਖਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਕਈ ਸਾਲਾਂ ਤੋਂ ਇਸ ਦੀ ਮੰਗ ਕਰ ਰਹੇ ਸਨ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਐੱਨ ਆਰ ਏ ਨਾਲ ਚੋਣ ਕਰਨੀ ਅਤੇ ਨੌਕਰੀ ਮਿਲਣੀ ਸੁਖਾਲੀ ਹੋਵੇਗੀ, ਖਾਸ ਕਰ ਕੇ ਸਮਾਜ ਦੇ ਉਨ੍ਹਾਂ ਵਰਗਾਂ ਲਈ ਇਹ ਸਹਾਈ ਹੋਵੇਗੀ, ਜੋ ਕਈ ਸਹੂਲਤਾਂ ਤੋਂ ਵਾਂਝੇ ਹਨ। ਗਰੀਬ ਵਰਗ ਤੇ ਔਰਤਾਂ ਨੂੰ ਵੱਖ-ਵੱਖ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੇਣ ਲਈ ਲੰਮੇ ਪੈਂਡੇ ਤੈਅ ਨਹੀਂ ਕਰਨੇ ਪੈਣਗੇ। ਐੱਨ ਆਰ ਏ ਸਾਂਝਾ ਯੋਗਤਾ ਟੈਸਟ (ਸੀ ਈ ਟੀ) ਲਏਗੀ, ਜਿਸ ਨਾਲ ਗਰੁੱਪ ਬੀ ਅਤੇ ਸੀ (ਗੈਰ ਤਕਨੀਕੀ) ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਏਜੰਸੀ ਵਿੱਚ ਰੇਲ ਅਤੇ ਵਿੱਤ ਮੰਤਰਾਲੇ, ਐੱਸ ਐੱਸ ਸੀ, ਰੇਲਵੇ ਭਰਤੀ ਬੋਰਡ ਅਤੇ ਆਈ ਬੀ ਪੀ ਐੱਸ (ਬੈਂਕਿੰਗ) ਦੇ ਨੁਮਾਇੰਦੇ ਹੋਣਗੇ। ਇਸ ਤੋਂ ਇਲਾਵਾ ਲੰਮੇ ਸਮੇਂ ਲਈ ਸੀ ਈ ਟੀ ਦੇ ਅੰਕ ਹੋਰ ਕੇਂਦਰੀ, ਸੂਬਾਈ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਪ੍ਰਾਈਵੇਟ ਸੈਕਟਰ ਦੀਆਂ ਭਰਤੀ ਏਜੰਸੀਆਂ ਨਾਲ ਵੀ ਸਾਂਝੇ ਕੀਤੇ ਜਾ ਸਕਣਗੇ।
ਐੱਨ ਆਰ ਏ ਲਈ ਸਰਕਾਰ ਨੇ 1517.57 ਕਰੋੜ ਰੁਪਏ ਬਜਟ ਰੱਖਿਆ ਹੈ ਤੇ ਇਸ ਦਾ ਚੇਅਰਮੈਨ ਸਕੱਤਰ ਪੱਧਰ ਦਾ ਅਧਿਕਾਰੀ ਹੋਵੇਗਾ। ਅਗਲੇ ਤਿੰਨ ਸਾਲਾਂ ਦੌਰਾਨ ਐੱਨ ਆਰ ਏ ਦੀ ਸਥਾਪਨਾ ਤੋਂ ਇਲਾਵਾ 117 ਜ਼ਿਲਿਆਂ ਵਿੱਚ ਪ੍ਰੀਖਿਆ ਢਾਂਚਾ ਵਿਕਸਿਤ ਕੀਤਾ ਜਾਵੇਗਾ। ਮੁੱਢਲੇ ਗੇੜ ਵਿੱਚ ਸਰਕਾਰ ਦੀ ਯੋਜਨਾ ਪੂਰੇ ਦੇਸ਼ ਵਿੱਚ 1000 ਪ੍ਰੀਖਿਆ ਕੇਂਦਰ ਬਣਾਉਣ ਦੀ ਹੈ, ਜੋ ਸਾਂਝਾ ਟੈਸਟ ਲੈਣਗੇ। ਹਰ ਜ਼ਿਲੇ ਵਿੱਚ ਪ੍ਰੀਖਿਆ ਕੇਂਦਰ ਹੋਵੇਗਾ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਉਚ ਸਿੱਖਿਆ ਲਈ ਅਮਰੀਕਾ ਨੂੰ ਪਸੰਦ ਕਰਦੇ ਨੇ 67 ਫੀਸਦੀ ਭਾਰਤੀ

Published

on

United States for higher education

ਨਵੀਂ ਦਿੱਲੀ, 19 ਮਈ – ਵਿਦੇਸ਼ ਵਿੱਚ ਸਿੱਖਿਆ ਲੈਣ ਲਈ ਕਰੀਬ 67 ਫੀਸਦੀ ਭਾਰਤੀ ਵਿਦਿਆਰਥੀ ਅਮਰੀਕਾ ਨੂੰ ਪਸੰਦ ਕਰਦੇ ਹਨ। ਇਹ ਦਾਅਵਾ ਫਿਨ-ਟੇਕ ਪਲੇਟਫਾਰਮ ਪ੍ਰੋਡੀਜੀ ਫਾਈਨੈਂਸ ਦੀ ਇੱਕ ਨਵੀਂ ਰਿਪੋਰਟ ਵਿੱਚ ਕੀਤਾ ਗਿਆ ਹੈ, ਜਿਸ ਨੇ ਸਭ ਦੀ ਦਿਲਚਸਪੀ ਜਗਾਈ ਹੈ।
ਸਟੇਟ ਆਫ ਹਾਇਰ ਐਜੂਕੇਸ਼ਨ ਇਨ ਸਟੱਡੀ ਅਬਰਾਡ ਮਾਰਕੀਟ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਦੇ ਇਲਾਵਾ ਭਾਰਤੀ ਵਿਦਿਆਰਥੀ ਵਿਦੇਸ਼ ਵਿੱਚ ਮਾਸਟਰ ਡਿਗਰੀ ਕਰਨ ਦੇ ਲਈ ਯੂ ਕੇ ਤੇ ਫਰਾਂਸ ਪਸੰਦ ਕਰਦੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦਾ ਹਿੱਸਾ ਅੱਠ ਫੀਸਦੀ ਹੈ। ਉਚ ਸਿੱਖਿਆ ਲਈ ਵਿਦੇਸ਼ ਜਾਂਦੇਬਹੁਤੇ ਵਿਦਿਆਰਥੀ ਮਹਾਰਾਸ਼ਟਰ (20 ਫੀਸਦੀ), ਕਰਨਾਟਕ (15 ਫੀਸਦੀ), ਦਿੱਲੀ (12 ਫੀਸਦੀ) ਅਤੇ ਤੇਲੰਗਾਨਾ (ਅੱਠ ਫੀਸਦੀ) ਹਨ। ਰਿਪੋਰਟ ਵਿੱਚ ਕਿਹਾ ਗਿਆ ਕਿ ਪਿਛਲੇ ਸਾਲ ਉਚ ਸਿੱਖਿਆ ਲਈ ਵਿਦੇਸ਼ ਯਾਤਰਾ ਕਰਨ ਵਾਲੇ ਲਗਭਗ ਸੱਤਰ ਫੀਸਦੀ ਮਰਦ ਸਨ ਤੇ 30 ਫੀਸਦੀ ਔਰਤਾਂ ਹਨ। ਖੋਜ ਵਿੱਚ ਪਤਾ ਲੱਗਾ ਕਿ ਇੰਜੀਨੀਅਰਿੰਗ ਸਿਲੇਬਸ ਲਈ ਨਾਰਥ ਈਸਟਰਨ ਯੂਨੀਵਰਸਿਟੀ ਅਰਲਿੰਗਟਨ ਵਿੱਚ ਟੈਕਸਾਸ ਯੂਨੀਵਰਸਿਟੀ ਤੇ ਸਟੀਵਨਸ ਇੰਸਟੀਚਿਊਟ ਆਫ ਟੈਕਨਾਲੋਜੀ ਸਭ ਤੋਂ ਵੱਧ ਪਸੰਦ ਵਾਲੇਹਨ। ਐਮ ਬੀ ਏ ਪ੍ਰੋਗਰਾਮ ਲਈ ਜਾਰਜ ਟਾਊਨ ਯੂਨੀਵਰਸਿਟੀ, ਟੋਰਾਂਟੋ ਯੂਨੀਵਰਸਿਟੀ ਅਤੇ ਰੋਚੈਸਟਰ ਯੂਨੀਵਰਸਿਟੀ ਸਭ ਤੋਂ ਪਸੰਦ ਦੇ ਅਦਾਰੇਹਨ। 2019 ਦੇ ਮੁਕਾਬਲੇ ਵਿੱਚ 2020 ਵਿੱਚ ਅਰਜ਼ੀਆਂ ਵਿੱਚ 4.1 ਫੀਸਦੀ ਵਾਧਾ ਹੋਇਆ। 2020 ਵਿੱਚ ਪ੍ਰੋਡੀਜੀ ਫਾਈਨੈਂਸ ਨੇ ਹਰੇਕ ਵਿਦਿਆਰਥੀ ਨੂੰ ਉਚ ਸਿੱਖਿਆ ਦੇ ਲਈ ਕਰਜ਼ੇ ਵਜੋਂ ਲਗਭਗ ਤੀਹ ਲੱਖ ਰੁਪਏ ਵੰਡੇ ਹਨ। ਸਾਲ 2020 ਵਿੱਚ ਦੁਨੀਆ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਵਿਦਿਅਕ ਸੰਸਥਾਵਾ ਲਈ ਕਈ ਚੁਣੌਤੀਆਂ ਸਨ। ਪ੍ਰੇਡੀਜੀ ਫਾਈਨੈਂਸ ਵੱਲੋਂ ਭਾਰਤ ਦੇ ਹੈਡ ਮਯੰਕ ਸ਼ਰਮਾ ਨੇ ਕਿਹਾ ਕਿ 2021 ਵਿੱਚ ਅੰਤਰਰਾਸ਼ਟਰੀ ਸਰਹੱਦਾਂ ਹੌਲੀ-ਹੌਲੀ ਫਿਰ ਖੁੱਲ੍ਹਣ ਲੱਗੀਆਂ ਹਨ ਅਤੇ ਟੀਕਾਕਰਨ ਮੁਹਿੰਮ ਦੇਖ ਕੇ ਕੈਂਪਸ ਲਰਨਿੰਗ ਅਗਲੀ ਤਿਮਾਹੀ ਵਿੱਚ ਆਸ਼ਾਜਨਕ ਹੈ, 2020 ਦੇ ਮੁਕਾਬਲੇ ਵਿੱਚ 2021 ਵਿੱਚ 30-35 ਫੀਸਦੀ ਦੇ ਵਾਧੇ ਦੀ ਉਮੀਦ ਹੈ।

Read More Today News in Punjabi

Continue Reading

ਸਿੱਖਿਆ

42 ਅਰਬ ਡਾਇਨਾਸੋਰਾਂ ਦਾ ਲੱਖਾਂ ਸਾਲ ਤੱਕ ਪ੍ਰਿਥਵੀ ਉਤੇ ਰਾਜ ਰਿਹਾ

Published

on

dinosaurs

ਮੁੰਬਈ, 18 ਅਪ੍ਰੈਲ – ਅੱਜ ਤੋਂ ਕਰੋੜਾਂ ਸਾਲ ਪਹਿਲਾਂ ਡਾਇਨਾਸੋਰਾਂ ਦਾ ਪ੍ਰਿਥਵੀ ਉਤੇ ਰਾਜ ਸੀ। ਇਸ ਦੌਰਾਨ ਡਾਇਨਾਸੋਰਾਂ ਦੀਆਂ ਵੱਖ-ਵੱਖ ਨਸਲਾਂ ਪ੍ਰਿਥਵੀ ਉੱਤੇ ਸਨ, ਜਿਨ੍ਹਾਂ ਵਿੱਚੋਂ ਕਈ ਸ਼ਾਕਾਹਾਰੀ ਤਾਂ ਕਈ ਮਾਸਾਹਾਰੀ ਸਨ। ਵਿਗਿਆਨੀਆਂ ਦੀ ਖੋਜ ਮੁਤਾਬਕ ਲਗਭਗ 6.6 ਕਰੋੜ ਸਾਲ ਪਹਿਲਾਂ ਇੱਕ ਸ਼ਹਿਰ ਜਿੰਨਾ ਵੱਡਾ ਐਸਟੇਰਾਈਡ ਪ੍ਰਿਥਵੀ ਨਾਲ ਟਕਰਾਇਆ ਤਾਂ ਇਸ ਦੇ ਕਾਰਨ ਡਾਇਨਾਸੋਰ ਦੇ ਨਾਲ-ਨਾਲ ਪ੍ਰਿਥਵੀ ਉੱਤੇ 75 ਫੀਸਦੀ ਜੀਵਨ ਖਤਮ ਹੋ ਗਿਆ। ਇਸ ਕ੍ਰਮ ਵਿੱਚ ਇੱਕ ਤਾਜ਼ਾ ਖੋਜ ਵਿੱਚ ਹੈਰਾਨਕੁੰਨ ਖੁਲਾਸਾ ਹੋਇਆ ਹੈ।
ਬਰਕਲੇ ਵਿੱਚ ਕੈਲਫੋਰਨੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੀ ਤਾਜ਼ਾ ਖੋਜ ਦੇ ਮੁਤਾਬਕ ਲੱਖਾਂ ਸਾਲ ਪ੍ਰਿਥਵੀ ਉੱਤੇ 42 ਅਰਬ ਡਾਇਨਾਸੋਰਾਂ ਦਾ ਰਾਜ ਸੀ। ਉਨ੍ਹਾਂ ਨੇ ਟਾਇਰੈਨੋਸੋਰਮ (ਟੀ ਰੇਕਸ) ਨਾਮਕ ਡਾਇਨਸੋਰ ਦੀ ਨਸਲ ਦਾ ਸਾਈਜ਼, ਊਰਜਾ ਲੋੜਾਂ ਅਤੇ ਸੈਕਸ ਮੈਚਿਓਰਟੀ ਦੇ ਆਧਾਰ ਉੱਤੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਕਰੀਬ ਇੱਕ ਲੱਖ 27 ਹਜ਼ਾਰ ਪੀੜ੍ਹੀਆਂ ਤੱਕ ਇਹ ਜਿੰਦਾ ਰਹੇ ਸਨ। ਇਸ ਆਧਾਰ ਉੱਤੇ ਉਨ੍ਹਾਂ ਨੇ ਦੱਸਿਆ ਕਿ ਪ੍ਰਿਥਵੀ ਉੱਤੇ ਇਨ੍ਹਾਂ ਦੀ ਕੁੱਲ ਗਿਣਤੀ 14 ਕਰੋੜ ਤੋਂ 42 ਅਰਬ ਤੱਕ ਰਹੀ ਹੋਵੇਗੀ। ਔਸਤਨ ਮੰਨਿਆ ਜਾਏ ਤਾਂ ਇਹ ਗਿਣਤੀ 2.5 ਅਰਬ ਦੀ ਸੀ। ਇਸ ਖੋਜ ਦੇ ਮੁਖੀ ਚਾਰਲਸ ਮਾਰਸ਼ਲ ਨੇ ਦੱਸਿਆ ਕਿ ਖੋਜ ਦਾ ਇਹ ਅਨੁਮਾਨ ਆਉਣ ਵਾਲੀਆਂ ਖੋਜਾਂ ਲਈ ਕਾਫੀ ਮਹੱਤਵ ਪੂਰਨ ਸਾਬਤ ਹੋਵੇਗਾ। ਉਨ੍ਹਾਂ ਮੁਤਾਬਕ ਡਾਇਨਾਸੋਰਾਂ ਦੇ ਮਜ਼ਬੂਤ ਜਬਾੜੇ ਅਤੇ ਉਨ੍ਹਾਂ ਦੇ ਬਹੁਤ ਸਾਰੇ ਦੰਦ ਵੀ ਸਨ। ਵਰਣਨਯ ੋਗ ਹੈ ਕਿ ਚਾਰਲਸ ਮਾਰਸ਼ਲ, ਯੂਨੀਵਰਸਿਟੀ ਆਫ ਕੈਲੀਫੋਰਨੀਆ ਮਿਊਜ਼ੀਅਮ ਆਫ ਪੇਲਿਓਂਟੋਲਾਜੀ ਦੇ ਡਾਇਰੈਕਟਰ ਹਨ। ਉਨ੍ਹਾਂ ਦੀ ਖੋਜ ਮੁਤਾਬਕ ਡਾਇਨਾਸੋਰਾਂ ਦੀ ਇਹ ਆਬਾਦੀ ਉਤਰੀ ਅਮਰੀਕਾ ਵਿੱਚ ਘੁੰਮਦੀ ਸੀ। ਉਨ੍ਹਾਂ ਦੀ ਟੀਮ ਨੇ ਡਾਇਨਸੋਰਾਂ ਦੀ ਗਿਣਤੀ ਦਾ ਲੱਭਣ ਲਈ ਜੀਵ ਵਿਗਿਆਨ ਨਿਯਮਾਂ ਦੀ ਵਰਤੋਂ ਕੀਤੀ। ਇਸ ਨਿਯਮ ਮੁਤਾਬਕ ਡਾਇਨਸੋਰ ਜਾਨਵਰ ਜਿੰਨਾ ਵੱਡਾ ਹੋਵੇਗਾ, ਆਬਾਦੀ ਓਨੀ ਘੱਟ ਹੋਵੇਗੀ। ਇਸ ਪਿੱਛੋਂ ਟੀਮ ਨੇ ਇਹ ਪਤਾ ਲਾਇਆ ਕਿ ਰੇਕਸ ਨੂੰ ਜਿੰਦਾ ਰਹਿਣ ਲਈ ਕਿੰਨੀ ਊਰਜਾ ਦੀ ਜ਼ਰੂਰਤ ਸੀ।

Read More Latest Punjabi News

Continue Reading

ਸਿੱਖਿਆ

ਪੰਜਾਬੀਆਂ ਨੇ ਪੜ੍ਹਾਈ ਲਈ 1800 ਕਰੋੜ ਦਾ ਕਰਜ਼ਾ ਚੁੱਕਿਆ

Published

on

Study

ਚੰਡੀਗੜ੍ਹ, 18 ਮਾਰਚ – ਪੰਜਾਬ ਵਿੱਚ ਇਕੱਲੇ ਕਿਸਾਨ ਨਹੀਂ, ਵਿਦਿਆਰਥੀ ਵੀ ਕਰਜ਼ਾਈ ਹਨ। ਬੈਂਕਾਂ ਤੋਂ ‘ਐਜੂਕੇਸ਼ਨ ਕਰਜ਼ਾ’ ਲੈਣ ਵਾਲੇ ਪੰਜਾਬ ਦੇ ਤੀਹ ਹਜ਼ਾਰ ਵਿਦਿਆਰਥੀਆਂ ਦੇ ਸਿਰ 1748.48 ਕਰੋੜ ਰੁਪਏ ਕਰਜ਼ਾ ਹੈ। ਗਰੀਬ ਘਰਾਂ ਦੇ ਵਿਦਿਆਰਥੀ ‘ਸਿੱਖਿਆ ਕਰਜ਼ਾ ਲੈ ਕੇ ਪੜ੍ਹਾਈ ਲਈ ਮਜਬੂਰ ਹੁੰਦੇ ਹਨ, ਜਿਨ੍ਹਾਂ ਨੂੰ ਮਗਰੋਂ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਬੈਂਕਾਂ ਨੇ ਵੀ ‘ਸਿੱਖਿਆ ਕਰਜ਼ਾ’ ਦੇਣ ਤੋਂ ਹੱਥ ਪਿਛਾਂਹ ਖਿੱਚਣਾ ਸ਼ੁਰੂ ਕਰ ਦਿੱਤਾ ਹੈ, ਪਰ ਪਹਿਲਾਂ ਦਿੱਤਾ ਕਰਜ਼ਾ ਹੀ ਬਹੁਤ ਜਿ਼ਆਦਾ ਹੈ।
ਕੇਂਦਰੀ ਵਿੱਤ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਦੀ ‘ਸਿੱਖਿਆ ਕਰਜ਼ਾ ਸਕੀਮ ਤਹਿਤ ਕੁਝ ਨਿਸ਼ਚਿਤ ਮਾਤਰਾ ਲਈ ਬਿਨਾਂ ਸਕਿਓਰਿਟੀ ਤੋਂ ਕਰਜ਼ਾ ਦਿੱਤਾ ਜਾਂਦਾ ਹੈ। ਜਿਨ੍ਹਾਂ ਦੀ ਪਹੁੰਚ ਨਹੀਂ ਹੁੰਦੀ, ਉਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਚੁੱਕਦੇ ਹਨ। ਪੰਜਾਬ ਵਿੱਚ 1849 ਵਿਦਿਆਰਥੀ ਕਰਜ਼ਾ ਮੋੜ ਨਹੀਂ ਸਕੇ, ਜਿਸ ਕਰ ਕੇ ਉਨ੍ਹਾਂ ਦਾ 52.63 ਕਰੋੜ ਦਾ ਕਰਜ਼ਾ ਬੈਂਕਾਂ ਨੂੰ ਵੱਟੇ ਖਾਤੇ ਪਾਉਣਾ ਪਿਆ, ਜੋ ਕੁੱਲ ਐਨ ਪੀ ਏ ਦਾ 3.01 ਫੀਸਦੀ ਬਣਦਾ ਹੈ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਅਨੁਸਾਰ ਕਿੰਨੇ ਹੀ ਕਿਸਾਨਾਂ ਸਿਰ ਖੇਤੀ ਕਰਜ਼ਾ ਹੈ ਅਤੇ ਪੁੱਤ ‘ਸਿੱਖਿਆ ਕਰਜ਼ਾ’ ਲੈਣ ਦੇ ਬਾਅਦ ਡਿਫਾਲਟਰ ਹੋ ਗਏ ਹਨ। ਮਿਲੇ ਵੇਰਵਿਆਂ ਅਨੁਸਾਰ ਪੰਜਾਬ ਦੇ 29.934 ਵਿਦਿਆਰਥੀਆਂ ਨੇ ਪੜ੍ਹਾਈ ਵਾਸਤੇ ਕਰਜ਼ਾ ਲਿਆ ਹੈ, ਜਿਨ੍ਹਾਂ ਨੇ ਹਾਲੇ ਰਕਮ ਮੋੜਨੀ ਹੈ। ਹਰਿਆਣਾ ਦੇ 33,517 ਵਿਦਿਆਰਥੀਆਂ ਸਿਰ 1644 ਕਰੋੜ ਦਾ ਕਰਜ਼ਾ ਹੈ। ਓਥੇ ਬੈਂਕਾਂ ਨੇ ਕਰੀਬ 100 ਕਰੋੜ ਦੇ ਸਿੱਖਿਆ ਕਰਜ਼ੇ ਦੀ ਰਾਸ਼ੀ ਵੱਟੇ ਖਾਤੇ ਪਾਈ ਹੈ।
ਭਾਰਤ ਵਿੱਚ ਇਸ ਵੇਲੇ 24.84 ਲੱਖ ਵਿਦਿਆਰਥੀਆਂ ਨੇ ਕਰੀਬ 89,883 ਕਰੋੜ ਦਾ ਸਿੱਖਿਆ ਕਰਜ਼ਾ ਲਿਆ ਹੋਇਆ ਹੈ। ਸਾਲ 2015 ਵਿੱਚ ਸਿੱਖਿਆ ਕਰਜ਼ਾ ਲੈਣ ਵਾਲਿਆਂ ਦਾ ਅੰਕੜਾ 34 ਲੱਖ ਸੀ, ਜੋ 2019 ਵਿੱਚ ਘਟ ਕੇ 27 ਲੱਖ ਰਹਿ ਗਿਆ ਸੀ। ਅੱਜਕੱਲ੍ਹ ਇਹ ਅੰਕੜਾ 24.84 ਲੱਖ ਰਹਿ ਗਿਆ ਹੈ। ਸਟੇਟ ਬੈਂਕ ਆਫ ਇੰਡੀਆ ਦੀ ਸੇਵਾਮੁਕਤ ਅਧਿਕਾਰੀ ਪੁਸ਼ਪਾ ਰਾਮਪੁਰਾ ਨੇ ਕਿਹਾ ਕਿ ਪੜ੍ਹਾਈ ਮਗਰੋਂ ਜਦੋਂ ਕੋਈ ਰੁਜ਼ਗਾਰ ਨਹੀਂ ਮਿਲਦਾ ਤਾਂ ਕਰਜ਼ਾ ਵਾਪਸ ਕਰਨ ਦੀ ਮੁਸ਼ਕਲ ਬਣਦੀ ਹੈ। ਸੂਤਰਾਂ ਅਨੁਸਾਰ ਕਈ ਵਿਦਿਆਰਥੀ ਵਿਦੇਸ਼ ਦੀ ਪੜ੍ਹਾਈ ਲਈ ਵੀ ਕਰਜ਼ਾ ਚੁੱਕਦੇ ਹਨ।

Read More Latest News Updates

Continue Reading

ਰੁਝਾਨ


Copyright by IK Soch News powered by InstantWebsites.ca