ਨੇਪਾਲ ਨੇ ਭਾਰਤ ਲਈ ਗੋਰਖਾ ਫ਼ੌਜੀਆਂ ਦਾ ਮੁੱਦਾ ਵੀ ਚੁੱਕ ਲਿਆ|
Connect with us [email protected]

ਰਾਜਨੀਤੀ

ਨੇਪਾਲ ਨੇ ਭਾਰਤ ਲਈ ਗੋਰਖਾ ਫ਼ੌਜੀਆਂ ਦਾ ਮੁੱਦਾ ਵੀ ਚੁੱਕ ਲਿਆ

Published

on

  • ਭਰਤੀ ਕਰਨ ਦੇ ਸਮਝੌਤੇ ਬਾਰੇ ਮੁੜ ਵਿਚਾਰ ਦੀ ਮੰਗ
    ਕਾਠਮੰਡੂ, 1 ਅਗਸਤ, – ਨੇਪਾਲ ਦੀ ਸਰਕਾਰ ਭਾਰਤ ਨਾਲ ਤਾਜ਼ਾ ਕੁੜੱਤਣ ਦੌਰਾਨ ਸਾਲ 1947 ਵਿੱਚ ਨੇਪਾਲ, ਭਾਰਤ ਤੇ ਬਰਤਾਨੀਆ ਵਿਚਾਲੇ ਫੌਜੀ ਭਰਤੀ ਬਾਰੇ ਹੋਏ ਤਿੰਨ ਧਿਰੀ ਸਮਝੌਤੇ ਉੱਤੇ ਮੁੜ ਵਿਚਾਰ ਦੀ ਮੰਗ ਕਰ ਦਿੱਤੀ ਹੈ, ਜਿਸ ਮੁਤਾਬਕ ਗੋਰਖਾ ਲੋਕ ਤਿੰਨਾਂ ਦੇਸ਼ਾਂ ਦੀਆਂ ਫ਼ੌਜਾਂ ਵਿਚ ਨੌਕਰੀ ਕਰ ਸਕਦੇ ਹਨ।
  • ਇਸ ਸੰਬੰਧ ਵਿੱਚ ਨੇਪਾਲ ਨੇ ਕਿਹਾ ਹੈ ਕਿ ਇਹ ਸਮਝੌਤਾ ਇਸ ਵੇਲੇ ਬੇਅਸਰ ਹੋ ਚੁੱਕਾ ਹੋਣ ਕਰ ਕੇ ਤਿੰਨਾਂ ਦੇਸ਼ਾਂ ਨੂੰ ਇਸ ਉੱਤੇ ਨਵੇਂ ਸਿਰੇ ਤੋਂ ਗੱਲ ਕਰਨੀ ਚਾਹੀਦੀ ਹੈ।ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਮੌਜੂਦਾ ਭੂਗੋਲਿਕ-ਰਾਜਨੀਤਕ ਹਾਲਤਾਂ ਵਿਚ ਨੇਪਾਲ ਦੀ ਵਿਦੇਸ਼ ਨੀਤੀ ਬਾਰੇ ਚਰਚਾ ਦੌਰਾਨ ਸਮਝੌਤੇ ਵਿੱਚ ਸ਼ਾਮਲ ਭਾਰਤ ਅਤੇ ਬਰਤਾਨੀਆ ਦੇ ਗੋਰਖਾ ਫੌਜੀਆਂ ਬਾਰੇਮੁੜ ਵਿਚਾਰ ਦੀ ਮੰਗ ਚੁੱਕੀ ਹੈ।
  • ਉਨ੍ਹਾਂ ਕਿਹਾ, ਭਾਰਤ ਅਤੇ ਬਰਤਾਨੀਆ ਦੀ ਫ਼ੌਜ ਵਿਚ ਗੋਰਖਾ ਲੋਕਾਂ ਦੀ ਭਰਤੀ ਪੁਰਾਣੀ ਵਿਵਸਥਾ ਦੇ ਹਿਸਾਬ ਨਾਲ ਹੁੰਦੀ ਹੈ। ਓਦੋਂ ਇਹ ਨੇਪਾਲੀ ਲੋਕਾਂ ਦੇ ਲਈ ਵਿਦੇਸ਼ ਜਾਣ ਦਾ ਮੌਕਾ ਹੁੰਦੀ ਸੀ, ਇਸ ਨਾਲ ਕਾਫ਼ੀ ਲੋਕਾਂ ਨੂੰ ਨੌਕਰੀ ਮਿਲਦੀ ਸੀ, ਪਰ ਅਜੋਕੇ ਹਾਲਤ ਵਿਚਇਸ ਸਮਝੌਤੇ ਦੇ ਕਈ ਇਤਰਾਜ਼ ਯੋਗ ਪੱਖਾਂ ਬਾਰੇਅਸੀਂ ਗੱਲ ਕਰਨਾ ਚਾਹੁੰਦੇ ਹਾਂ।
  • ਗਿਆਵਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ2019 ਦੀਬਰਤਾਨੀਆ ਦੀ ਆਪਣੀ ਸਰਕਾਰੀ ਯਾਤਰਾ ਦੌਰਾਨ ਓਦੋਂ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਮੁਲਾਕਾਤ ਵੇਲੇ ਇਹ ਮੁੱਦਾ ਉਠਾਇਆ ਤੇ ਨਵੇਂ ਸਿਰੇ ਤੋਂ ਗੱਲਬਾਤ ਦੀ ਲੋੜ ਦੱਸੀ ਸੀ।
  • ਨੇਪਾਲ ਦੀ ਵਿਦੇਸ਼ ਨੀਤੀ ਉੱਤੇ ਚਰਚਾ ਨੇਪਾਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਸ ਨੇ ਕਵਾਈ ਸੀ। ਇਸ ਮੌਕੇ ਦੱਸਿਆ ਗਿਆ ਕਿ ਨੇਪਾਲ, ਭਾਰਤ ਤੇ ਬਰਤਾਨੀਆ ਵਿਚਾਲੇ 1947 ਵਿਚ ਹੋਏ ਇੱਕ ਸਮਝੌਤੇਹੇਠ ਭਾਰਤ ਅਤੇ ਬਰਤਾਨੀਆ ਦੀਆਂ ਫ਼ੌਜਾਂ ਵਿਚ ਵੀ ਨੇਪਾਲ ਗੋਰਖਿਆਂ ਨੂੰ ਭਰਤੀ ਕਰਨ ਦੀ ਜਿਹੜੀ ਸਹਿਮਤੀ ਬਣੀ ਸੀ, ਉਸ ਹੇਠ ਗੋਰਖਾ ਫ਼ੌਜੀਆਂ ਨੂੰ ਦੋਵੇਂ ਫ਼ੌਜਾਂ ਵਿਚ ਭਾਰਤੀ ਅਤੇ ਬਰਤਾਨਵੀ ਫ਼ੌਜੀਆਂ ਵਾਂਗ ਹੀ ਤਨਖ਼ਾਹ, ਭੱਤੇ, ਸਹੂਲਤਾਂ ਅਤੇ ਪੈਨਸ਼ਨ ਦੀ ਸਹੂਲਤ ਦਿੱਤੀ ਜਾਂਦੀ ਹੈ, ਪਰ ਕੁਝ ਸੇਵਾਮੁਕਤ ਗੋਰਖਾ ਫ਼ੌਜੀਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਵਿਤਕਰਾ ਹੁੰਦਾ ਹੈ ਤੇ ਉਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਤੇ ਭੱਤਿਆਂ ਵਿਚ ਕਟੌਤੀ ਹੋਣ ਕਾਰਨ 1947ਦਾ ਸਮਝੌਤਾ ਵਿਤਕਰੇ ਵਾਲਾ ਹੈ।

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਰਾਜਨੀਤੀ

ਸੁਖਬੀਰ ਬਾਦਲ ਨੇ ਚੰਨੀ, ਸਿੱਧੂ ਤੇ ਭਗਵੰਤ ਮਾਨ ਨੂੰ ਲਾਏ ਰਗੜੇ

Published

on

Sukhbir Singh Badal

ਵਿਧਾਨਸਭਾ ਚੋਣਾਂ 2022 ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ‘ਤੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ। ਜਗਰਾਓਂ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਰੈਲੀ ਹਲਕੇ ਦੇ ਉਮੀਦਵਾਰ ਐਸ ਆਰ ਕਲੇਰ ਵੱਲੋਂ ਰੱਖੀ ਗਈ। ਇਸ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚੰਨੀ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ। ਰੈਲੀ ਵਿੱਚ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਮੈਂਟਲ ਕਿਹਾ ਗਿਆ। ਸੂਬੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਦਰਬਾਰ ਸਾਹਿਬ ਉੱਪਰ ਹਮਲੇ ਨੂੰ ਲੈਕੇ ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ਉੱਤੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਵੱਲੋਂ ਸਿੱਧੂ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਲਾਉਣ ਦੇ ਬਿਆਨ ਨੂੰ ਲੈਕੇ ਸਵਾਲ ਚੁੱਕੇ ਗਏ ਸਨ।
ਇਸ ਮੌਕੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਜੋ ਵੀ ਬੇਅਦਬੀਆਂ ਹੋਈਆਂ ਹਨ ਉਨ੍ਹਾਂ ਦੀ ਜਾਂਚ ਆਖਿਰ ਕਿਉਂ ਨਹੀਂ ਕਰਵਾਈ ਜਾ ਰਹੀ। ਉੁਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦੀ ਪਹਿਚਾਣ ਤੱਕ ਵੀ ਨਹੀਂ ਕੀਤੀ ਗਈ ਕਿ ਇਹ ਆਖਿਰ ਕੌਣ ਸਨ। ਨਾਲ ਹੀ ਸੁਖਬੀਰ ਵੱਲੋਂ ਸੂਬੇ ਵਿਚ ਬਲਾਸਟ ਦੀਆਂ ਘਟਨਾਵਾਂ ਨੂੰ ਲੈਕੇ ਸਰਕਾਰ ਨੂੰ ਘੇਰਿਆ ਗਿਆ ਹੈ।

Read More Latest Politics News

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਲੁਧਿਆਣਾ ਅਦਾਲਤ ‘ਚ ਧਮਾਕੇ ਦੀ ਕੀਤੀ ਨਿੰਦਾ

Published

on

Captain-Amrinder

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਣੌਤੀਆਂ ਸਬੰਧੀ ਆਪਣੀ ਚਿੰਤਾ ਨੂੰ ਇੱਕ ਵਾਰ ਦੁਹਰਾਉਂਦਿਆਂ ਹੋਇਆ, ਲੁਧਿਆਣਾ ਕੋਰਟ ਕੰਪਲੈਕਸ ਚ ਬਲਾਸਟ ਦੀ ਨਿੰਦਾ ਕੀਤੀ ਹੈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।ਕੈਪਟਨ ਅਮਰਿੰਦਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਜਿਥੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਜ਼ਖ਼ਮੀ ਲੋਕਾਂ ਦੀ ਸਿਹਤ ਵਿੱਚ ਜਲਦ ਸੁਧਾਰ ਦੀ ਕਾਮਨਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਹੈ ਕਿ ਪੰਜਾਬ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਜ਼ਦੀਕੀ ਤਾਲਮੇਲ ਨਾਲ ਬਲਾਸਟ ਦੀ ਜਾਂਚ ਕਰਨਗੀਆਂ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਹੈ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਦਾ ਭਟਕਾਉਣ ਦੀ ਰਣਨੀਤੀ ਤੇ ਕੰਮ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਲਾਸਟ, ਬੇਅਦਬੀ ਦੀਆਂ ਘਟਨਾਵਾਂ ਅਤੇ ਇਕ ਅਕਾਲੀ ਆਗੂ ਵਿਰੁਧ ਕੇਸ ਦਰਜ ਕਰਨ ਵਿਚਾਲੇ ਲਿੰਕ ਸਥਾਪਤ ਕਰਦਿਆਂ ਹੋਇਆਂ ਨਤੀਜਿਆਂ ਤੇ ਪਹੁੰਚਣਾ ਨਾ ਸਿਰਫ਼ ਮੰਦਭਾਗਾ ਹੈ, ਬਲਕਿ ਬਹੁਤ ਹੀ ਗ਼ੈਰ ਜ਼ਿੰਮੇਵਾਰਾਨਾ ਰਵੱਈਆ ਹੈ। ਮੁੱਖ ਮੰਤਰੀ ਨੂੰ ਤੱਥਾਂ ਦੇ ਆਧਾਰ ਤੇ ਬੋਲਣਾ ਚਾਹੀਦਾ ਹੈ, ਨਾ ਕਿ ਸਿਆਸੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ, ਜੋ ਅਸਲੀ ਗੁਨਾਹਗਾਰਾਂ ਨੂੰ ਬਚਣ ਦਾ ਰਾਹ ਦਿੰਦੀ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca