ਨਿਸ਼ਾਨੇਬਾਜ਼ ਜਸਪਾਲ ਰਾਣਾ ਆਖਰਕਾਰ ਦਰੋਣਾਚਾਰੀਆ ਬਣਨਗੇ - ਇਕ ਸੋਚ
Connect with us [email protected]

ਖੇਡਾਂ

ਨਿਸ਼ਾਨੇਬਾਜ਼ ਜਸਪਾਲ ਰਾਣਾ ਆਖਰਕਾਰ ਦਰੋਣਾਚਾਰੀਆ ਬਣਨਗੇ

Published

on

ਨਵੀਂ ਦਿੱਲੀ, 18 ਅਗਸਤ – ਮਨੂ ਭਾਕਰ, ਸੌਰਭ ਚੌਧਰੀ ਤੇ ਅਨੀਸ਼ ਭਾਨਵਾਲਾ ਵਰਗੇ ਵਿਸ਼ਵ ਪੱਧਰੀ ਨਿਸ਼ਾਨੇਬਾਜ਼ ਦੇਸ਼ ਨੂੰ ਦੇਣ ਵਾਲੇ ਅਨੁਭਵੀ ਕੋਚ ਜਸਪਾਲ ਰਾਣਾ ਨੂੰ ਆਖਰ ਦਰੋਣਾਚਾਰੀਆ ਪੁਰਸਕਾਰ ਨਾਲ ਨਵਾਜਿਆ ਜਾਏਗਾ। ਰਾਸ਼ਟਰੀ ਖੇਡ ਪੁਰਸਕਾਰ ਲਈ 12 ਮੈਂਬਰੀ ਕਮੇਟੀ ਨੇ ਦਰੋਣਾਚਾਰੀਆ ਅਤੇ ਧਿਆਨ ਚੰਦ ਪੁਰਸਕਾਰ ਦੇ ਲਈ ਨਾਵਾਂ ਦੀ ਚੋਣ ਕਰ ਲਈ ਹੈ। ਕਮੇਟੀ ਰਾਜੀਵ ਗਾਂਧੀ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਦੇ ਨਾਵਾਂ ਨੂੰ ਪੱਕਾ ਕਰੇਗੀ। ਜਸਪਾਲ ਦੇ ਇਲਾਵਾ ਹੌਕੀ ਕੋਚ ਰੋਮੇਸ ਪਠਾਨੀਆ ਸਮੇਤ 13 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਦਿੱਤਾ ਜਾਏਗਾ। ਉਥੇ ਹੀ 15 ਨੂੰ ਮੇਜਰ ਧਿਆਨ ਚੰਦ ਸਨਮਾਨ ਦੇ ਲਈ ਚੁਣਿਆ ਗਿਆ ਹੈ।
ਰਾਣਾ ਦੇ ਨਾਂਅ ਦੀ ਸਿਫਾਰਸ਼ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ ਆਰ ਏ ਆਈ) ਨੇ ਕੀਤੀ ਸੀ। ਉਨ੍ਹਾਂ ਦਾ ਨਾਂਅ ਪਿਛਲੀ ਵਾਰ ਵੀ ਭੇਜਿਆ ਗਿਆ ਸੀ, ਪਰ ਓਦੋਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਓਲੰਪਿਕ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਚੋਣ ਕਮੇਟੀ ‘ਤੇ ਸਵਾਲ ਉਠਾਏ ਸਨ। ਕੋਰੋਨਾ ਦੇ ਕਾਰਨ ਪਹਿਲੀ ਵਾਰ ਖੇਡ ਮੰਤਰਾਲੇ ਨੇ ਆਨਲਾਈਨ ਅਰਜ਼ੀਆਂ ਮੰਗੀਆਂ ਸਨ। ਇਸ ਸਾਲ ਰਾਜੀਵ ਗਾਂਧੀ ਖੇਡ ਰਤਨ ਲਈ 42 ਅਰਜ਼ੀਆਂ ਸਨ, ਜਦ ਕਿ ਅਰਜੁਨ ਪੁਰਸਕਾਰ ਲਈ 215 ਖਿਡਾਰੀਆਂ ਦੇ ਨਾਂਅ ਆਏ ਹਨ। ਭਾਰਤੀ ਖੇਡ ਅਥਾਰਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਖੇਡ ਪ੍ਰੋਤਸਾਹਨ ਪੁਰਸਕਾਰ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂਅ ਤੈਅ ਕੀਤਾ ਗਿਆ ਹੈ। ਇਸ ਵਿੱਚ ਚਾਰ ਅਲੱਗ-ਅਲੱਗ ਸ਼੍ਰੇਣੀਆਂ ਹਨ। ਧਿਆਨ ਚੰਦ ਲਾਈਫਟਾਈਮ ਨੰਦਨ ਪਾਲ (ਟੈਨਿਸ), ਅਜੀਤ ਸਿੰਘ (ਹਾਕੀ), ਸੁਖਵਿੰਦਰ ਸਿੰਘ (ਫੁੱਟਬਾਲ), ਮਨਜੀਤ ਸਿੰਘ (ਮੁੱਕੇਬਾਜ਼ੀ), ਮਰਹੂਮ ਸਚਿਨ (ਤੈਰਾਕੀ) ਆਦਿ ਹਨ।
ਦਰੋਣਾਚਾਰੀਆ ਲਾਈਫਟਾਈਮ ਵਿੱਚ 93 ਸਾਲਾ ਨਰੇਸ਼ ਕੁਮਾਰ (ਟੈਨਿਸ), ਓ ਪੀ ਦਹੀਆ (ਕੁਸ਼ਤੀ), ਕੇ ਕੇ ਦਹੀਆ (ਕਬੱਡੀ), ਧਰਮਿੰਦਰ ਤਿਵਾੜੀ (ਤੀਰਅੰਦਾਜ਼ੀ) ਹਨ। ਕ੍ਰਿਕਟ ਵਿੱਚ ਕਿਸੇ ਨੂੰ ਇਹ ਐਵਾਰਡ ਨਹੀਂ ਮਿਲਿਆ ਹੈ। ਯੁਜਵਿੰਦਰ ਸਿੰਘ ਚਹਿਲ ਦੇ ਕੋਚ ਦੇ ਨਾਂਅ ਨੂੰ ਸਹਿਵਾਗ ਨੇ ਕੱਟ ਦਿੱਤਾ ਸੀ। ਸਹਿਵਾਗ ਨੇ ਕਿਹਾ ਕਿ ਇੱਕ ਖਿਡਾਰੀ ਦਾ ਇੱਕ ਕੋਚ ਨੂੰ ਲੈ ਕੇ ਇਹ ਪ੍ਰੰਪਰਾ ਚੰਗੀ ਨਹੀਂ ਹੈ।

Continue Reading
Click to comment

Leave a Reply

Your email address will not be published. Required fields are marked *

ਖੇਡਾਂ

ਲੌਂਗ ਜੰਪਰ ਸ਼ੈਲੀ ਇੱਕ ਸੈਂਟੀਮੀਟਰ ਨਾਲ ਸੋਨੇ ਤੋਂ ਖੁੰਝੀ

Published

on

Shelley Singh

ਨੈਰੋਬੀ, 23 ਅਗਸਤ – ਲੌਂਗ ਜੰਪ ਦੀ ਪ੍ਰਤਿਭਾਸ਼ਾਲੀ ਖਿਡਾਰਨ ਸ਼ੈਲੀ ਸਿੰਘ ਇੱਥੇ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗੇ ਦੇ ਨਾਲ ਇਤਿਹਾਸ ਰਚਣ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਈ, ਪਰ ਉਸ ਨੇ ਚਾਂਦੀ ਦਾ ਤਮਗਾ ਹਾਸਲ ਕਰ ਲਿਆ।
ਇਸ 17 ਸਾਲਾ ਭਾਰਤੀ ਖਿਡਾਰਨ ਸ਼ੈਲੀ ਸਿੰਘ ਨੇ 6.59 ਮੀਟਰ ਦਾ ਜੰਪ ਲਾ ਕੇ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਸਵੀਡਨ ਦੀ ਮੌਜੂਦਾ ਯੂਰਪੀਅਨ ਜੂਨੀਅਰ ਚੈਂਪੀਅਨ ਮਾਜਾ ਅਸਕਾਗਾ ਨੇ 6.60 ਮੀਟਰ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਸੰਸਾਰ ਪ੍ਰਸਿੱਧ ਭਾਰਤੀ ਲੌਂਗ ਜੰਪਰ ਅੰਜੂ ਬੌਬੀ ਜਾਰਜ ਦੀ ਚੇਲੀ ਸ਼ੈਲੀ ਪ੍ਰਤੀਯੋਗਿਤਾ ਦੇ ਆਖਰੀ ਦਿਨ ਤੀਜੇ ਦੌਰ ਤੋਂ ਬਾਅਦ ਅੰਕ ਸੂਚੀ ਵਿੱਚ ਚੋਟੀ ਉੱਤੇ ਸੀ, ਪਰ ਸਵੀਡਨ ਦੀ 18 ਸਾਲ ਦੀ ਖ਼ਿਡਾਰਨ ਨੇ ਚੌਥੇ ਦੌਰ ਵਿੱਚ ਉਸ ਤੋਂ ਇੱਕ ਸੈਂਟੀਮੀਟਰ ਦਾ ਬਿਹਤਰ ਪ੍ਰਦਰਸ਼ਨ ਕੀਤਾ, ਜਿਹੜਾ ਫੈਸਲਾਕੁੰਨ ਸਾਬਤ ਹੋਇਆ। ਯੂਕ੍ਰੇਨ ਦੀ ਮਾਰੀਆ ਹੋਰਿਏਲੋਵਾ ਨੇ 6.50 ਮੀਟਰ ਦੀ ਛਲਾਂਗ ਨਾਲ ਕਾਂਸੀ ਤਮਗਾ ਜਿੱਤਿਆ।
ਤਮਗਿਆਂ ਦੀ ਗਿਣਤੀ ਵਿੱਚ ਇਨ੍ਹਾਂ ਖੇਡਾਂ ਵਿੱਚ ਇਹ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ, ਜਿੱਥੇ ਉਸ ਨੇ ਦੋ ਚਾਂਦੀ ਤੇ ਇੱਕ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਹਾਲਾਂਕਿ ਓਲੰਪਿਕ ਚੈਂਪੀਅਨ ਜੈਵਲਿਨ ਥੋ੍ਰਅ ਖਿਡਾਰੀ ਨੀਰਜ ਚੌਪੜਾ (2016) ਤੇ ਫਰਾਟਾ ਦੌੜਾਕ ਹਿਮਾ ਦਾਸ (2018) ਨੇ 400 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਸੀ। ਇਸ ਸੈਸ਼ਨ ਵਿੱਚ ਇਸ ਤੋਂ ਪਹਿਲਾਂ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਕੱਲ੍ਹ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਪੈਦਲ ਚਾਲ ਦੇ ਖ਼ਿਡਾਰੀ ਅਮਿਤ ਖੱਤਰੀ ਨੇ 10 ਕਿਲੋਮੀਟਰ ਪ੍ਰਤੀਯੋਗਿਤਾ ਵਿੱਚ ਚਾਂਦੀ ਤਮਗਾ ਜਿੱਤਿਆ ਸੀ।

Continue Reading

ਖੇਡਾਂ

10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ

Published

on

Amit Khatri

ਨੈਰੋਬੀ, 22 ਅਗਸਤ – ਭਾਰਤੀ ਪੈਦਲ ਚਾਲ ਅਥਲੀਟ ਅਮਿਤ ਖੱਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਰੋਬੀ ਦੇ ਕਸਾਰਾਨੀ ਸਟੇਡੀਅਮ ਵਿੱਚ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ 10 ਕਿਲੋਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਖਤਰੀ ਨੇ 42-17.94 ਮਿੰਟ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦੋ ਲੈਪ ਵਿੱਚ ਕੀਨੀਆ ਦੇ ਹੈਰਿਸਟੋਨ ਵਾਨਿਓਨੀ ਦੇ ਅੱਗੇ ਨਿਕਲਣ ਤੋਂ ਪਹਿਲਾਂ ਉਹ ਇਸ ਮੁਕਾਬਲੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ। ਆਖਰ ਵਾਨਿਓਨੀ ਨੇ 42-10.84 ਮਿੰਟ ਸਮੇਂ ਨਾਲ ਸੋਨ ਤਮਗਾ ਜਿੱਤਿਆ। ਸਪੇਨ ਦੇ ਪਾਲ ਮੈਕਗ੍ਰਾਥ ਨੇ 42-31.11 ਮਿੰਟ ਦੇ ਸਮੇਂ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ।
ਅਮਿਤ ਨੇ ਕਿਹਾ, ਕਿਉਂਕਿ ਇਹ ਉਚਾਈ ਵਾਲਾ ਸਥਾਨ ਹੈ, ਇਸ ਲਈ ਮੇਰੇ ਲਈ ਸਾਹ ਲੈਣ ਦੀ ਸਮੱਸਿਆ ਸੀ। ਮੈਂ ਚਾਂਦੀ ਦੇ ਤਮਗੇ ਤੋਂ ਖੁਸ਼ ਹਾਂ, ਘੱਟੋ-ਘੱਟ ਮੈਂ ਭਾਰਤ ਦੀਆਂ ਆਸਾਂ ਨੂੰ ਪੂਰਾ ਕਰ ਸਕਿਆ। ਇਹ ਇਸ ਮੁਕਾਬਲੇਬਾਜ਼ੀ ਵਿੱਚ ਭਾਰਤ ਦਾ ਦੂਸਰਾ ਤਮਗਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਭਾਰਤ ਸ੍ਰੀਧਰ, ਪ੍ਰਿਆ ਐਚ ਮੋਹਨ, ਸੁਮੀ ਅਤੇ ਕਪਿਲ ਦੀ ਭਾਰਤੀ ਚੌਕੜੀ ਨੇ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਫਾਈਨਲ ਵਿੱਚ ਸੀਜਨ ਬੈਸਟ 3-20.60 ਮਿੰਟ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ ਸੀ। ਇਸ ਸਾਲ ਜਨਵਰੀ ਵਿੱਚ, ਖਤਰੀ ਨੇ ਭੋਪਾਲ ਵਿੱਚ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮਰਦਾਂ ਦੀ 10 ਕਿਲੋਮੀਟਰ ਪੈਦਲ ਚਾਲ ਦਾ ਖਿਤਾਬ ਜਿੱਤਦੇ ਹੋਏ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ।ਹਰਿਆਣਾ ਦੇਅਮਿਤ ਖਤਰੀ ਨੇ 40-40.97 ਸੈਕਿੰਡ ਵਿੱਚ ਦੌੜ ਪੂਰੀ ਕੀਤੀ ਸੀ। ਇਸ ਦੌਰਾਨ ਖਤਰੀ ਨੇ ਅਕਸ਼ਦੀਪ ਸਿੰਘ ਦੇ ਮੌਜੂਦਾ ਰਾਸ਼ਟਰੀ ਰਿਕਾਰਡ 40-37.78 ਮਿੰਟ ਵਿੱਚ ਸੁਧਾਰ ਕੀਤਾ ਅਤੇ ਸੂਬੇ ਦੇ ਪਰਮਦੀਪ ਮੋਰ ਦੇ ਰਿਕਾਰਡ ਤੋਂ ਲਗਭਗ ਅੱਧਾ ਮਿੰਟ ਅੱਗੇ ਰਹਿੰਦੇ ਹੋਏ ਫਿਨਿਸ਼ ਲਾਈਨ ਤਕ ਪੁੱਜਾ।

Continue Reading

ਖੇਡਾਂ

ਰਵੀ ਦਹੀਆ ਜਿੱਤਣ ਲਈ ਵਿਰੋਧੀ ਦੀ ਦੰਦੀ ਦਾ ਦਰਦ ਵੀ ਭੁੱਲ ਗਿਆ

Published

on

Ravi Dahiya won

ਨਵੀਂ ਦਿੱਲੀ, 11 ਅਗਸਤ – ਭਾਰਤ ਦੇ ਭਲਵਾਨ ਰਵੀ ਦਹੀਆ ਨੇ ਓਲੰਪਿਕ ਦਾ ਸਿਲਵਰ ਮੈਡਲ ਜਿੱਤ ਕੇ ਦੁਨੀਆ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ 2015 ਵਿੱਚ ਸੱਟ ਲੱਗਣ ਪਿੱਛੋਂ ਤਿੰਨ ਸਾਲ ਮੈਂ ਅਖਾੜੇ ਤੋਂ ਦੂਰ ਰਿਹਾ। ਇੱਕ ਵਾਰ ਲੱਗਾ ਕਿ ਕੁਸ਼ਤੀ ਦੁਬਾਰਾ ਨਹੀਂ ਹੋ ਸਕੇਗੀ, ਪਰ ਮਨ ਮੰਨਣ ਲਈ ਤਿਆਰ ਨਹੀਂ ਸੀ। ਤਦ ਮਨ ਦੁਖੀ ਹੁੰਦਾ ਸੀ ਕਿ ਮੇਰੇ ਨਾਲ ਕੀ ਹੋਇਆ।
ਕਜ਼ਾਕਿਸਤਾਨ ਦੇ ਭਲਵਾਨ ਵੱਲੋਂ ਦੰਦੀ ਵੱਢਣ ਬਾਰ ਰਵੀ ਦਹੀਆ ਨੇ ਕਿਹਾ ਕਿ ਇਹੋ ਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਦਰਦ ਨਾ ਹੋਵੇ, ਪਰ ਮੇਰਾ ਟੀਚਾ ਉਸ ਨੂੰ ਹਰਾਉਣਾ ਸੀ। ਮੁਕਾਬਲੇ ਦਾ ਉਹੀ ਸਮਾਂ ਖਤਮ ਹੋਣ ਵਾਲਾ ਸੀ ਤੇ ਜੇ ਮੈਂ ਦਰਦ ਲਈ ਉਸ ਨੂੰ ਛੱਡ ਦਿੰਦਾ ਤਾਂ ਉਹ ਜਿੱਤ ਜਾਂਦਾ। ਜਿੱਤ ਦਾ ਮੌਕਾ ਮੈਂ ਕਿਸੇ ਹਾਲਤ ਵਿੱਚ ਛੱਡਣਾ ਨਹੀਂ ਚਾਹੁੰਦਾ ਸੀ। ਉਸੇ ਦਾਅ ਉੱਤੇ ਜਿੱਤ ਦਰਜ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ। ਇਸੇ ਜਨੂੰਨ ਵਿੱਚ ਦਰਦ ਭੁੱਲ ਗਿਆ। ਉਨ੍ਹਾਂ ਕਿਹਾ ਕਿ ਮੈਂ ਪੈਰਿਸ ਵਿੱਚ ਗੋਲਡ ਆਪਣੇ ਨਾਂਅ ਕਰਾਂਗਾ। ਫਾਈਨਲ ਵਿੱਚ ਹਮਲਾਵਰੀ ਵਤੀਰੇ ਦੀ ਘਾਟ ਬਾਰੇ ਦਹੀਆ ਨੇ ਕਿਹਾ ਕਿ ਰੂਸ ਦੇ ਭਲਵਾਨ ਚੰਗੇ ਹੁੰਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੇਰੇ ਮੁਕਾਬਲੇ ਉਨ੍ਹਾਂ ਨੂੰ ਵੱਧ ਤਜਰਬਾ ਹੈ। ਫਾਈਨਲ ਵਿੱਚ ਮੇਰਾ 100 ਫੀਸਦੀ ਕਾਰਗੁਜਾਰੀ ਦਾ ਟੀਚਾ ਸੀ, ਪਰ ਉਹ ਮੇਰੇ ਤੋਂ ਚੰਗਾ ਖੇਡਿਆ ਤੇ ਚੈਂਪੀਅਨ ਬਣਿਆ। ਇੱਥੇ ਇੰਨਾ ਹੀ ਕਹਿਣਾ ਚਾਹਾਂਗਾ ਕਿ ਭਵਿੱਖ ਵਿੱਚ ਮੁਕਾਬਲੇ ਹੁੰਦੇ ਰਹਿਣਗੇ ਤੇ ਰੂਸ ਦੇ ਭਲਵਾਨ ਨੂੰ ਹੁਣ ਮੇਰੇ ਨਾਲ ਮੁਕਾਬਲਾ ਕਰਨਾ ਮੁਸ਼ਕਲ ਲੱਗੇਗਾ।

Continue Reading

ਰੁਝਾਨ


Copyright by IK Soch News powered by InstantWebsites.ca