ਨਵਜੋਤ ਸਿੱਧੂ ਨੇ ਫਿਰ ਸਰਗਰਮੀ ਛੋਹੀ, ਵਿਕਾਸ ਮੰਗਾਂ ਬਾਰੇ ਮੁੱਖ ਮੰਤਰੀ ਨੂੰ ਸ਼ਿਕਾਇਤੀ ਚਿੱਠੀ ਭੇਜੀ
Connect with us [email protected]

ਪੰਜਾਬੀ ਖ਼ਬਰਾਂ

ਨਵਜੋਤ ਸਿੱਧੂ ਨੇ ਫਿਰ ਸਰਗਰਮੀ ਛੋਹੀ, ਵਿਕਾਸ ਮੰਗਾਂ ਬਾਰੇ ਮੁੱਖ ਮੰਤਰੀ ਨੂੰ ਸ਼ਿਕਾਇਤੀ ਚਿੱਠੀ ਭੇਜੀ

Published

on

ਅੰਮ੍ਰਿਤਸਰ, 23 ਜੁਲਾਈ, – ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਵਿੱਚ ਵਿਕਾਸ ਦੇ ਕੰਮਾਂ ਨੂੰ ਵੱਡੇ ਪੱਧਰ ਉੱਤੇ ਜਾਣ-ਬੁੱਝ ਕੇ ਨਜ਼ਰ ਅੰਦਾਜ਼ ਕੀਤੇ ਜਾਣ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇੱਕ ਸ਼ਿਕਾਇਤ ਕੀਤੀ ਹੈ।

ਚਿੱਠੀ ਵਿੱਚ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਹਲਕਾ ਪੂਰਬੀ ਲਈ ਪਾਸ ਹੋਏ ਵਿਕਾਸ ਕਾਰਜਾਂ ਨੂੰ ਨਹੀਂ ਕਰਾਇਆ ਜਾ ਰਿਹਾ, ਇਹ ਕੰਮ ਕਾਗਜ਼ਾਂ ਤੱਕ ਸੀਮਤ ਹੋ ਗਏ ਹਨ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਇਸ ਪੱਤਰ ਵਿੱਚ ਵਿਸਥਾਰ ਨਾਲ ਦਰਜ ਕੀਤਾ ਹੈ ਕਿ ਅਕਤੂਬਰ 2018 ਵਿੱਚ ਅੰਮ੍ਰਿਤਸਰ ਵਿੱਚ 137 ਕਰੋੜ ਦੀ ਲਾਗਤ ਨਾਲ ਬਣਨ ਵਾਲੇ 5 ਪੁਲਾਂ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ, ਜਿਨ੍ਹਾਂ ਵਿੱਚੋਂ 2 ਪੁਲ ਹਲਕਾ ਅੰਮ੍ਰਿਤਸਰ ਪੂਰਬੀ ਵਿੱਚ ਬਣਨੇ ਸਨ, ਪਰ ਇਨ੍ਹਾਂ ਦਾ ਕਿਤੇ ਵੀ ਨਾਮੋ-ਨਿਸ਼ਾਨ ਤੱਕ ਨਹੀਂ ਹੈ।

ਉਨ੍ਹਾਂ ਲਿਖਿਆ ਕਿ ਇਹ ਪੁਲ ਬਣਾਉਣ ਲਈ ਰੇਲ ਮੰਤਰਾਲੇ ਤੋਂ ਉਨ੍ਹਾਂ ਨੇ ਖੁਦ ਮਨਜ਼ੂਰੀ ਲਈ ਸੀ ਅਤੇ ਇਸ ਦੇ ਫੰਡ ਵੀ ਜਮ੍ਹਾਂ ਹੋ ਗਏ ਹਨ। ਇਸ ਦੇ ਬਾਵਜੂਦ ਉਸਾਰੀ ਦਾ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦਸੰਬਰ 2019 ਵਿੱਚ ਪੰਜਾਬ ਇਨਵਾਇਰਨਮੈਂਟਲ ਇੰਮਪੂਰਵਮੈਂਟ ਪ੍ਰੋਜੈਕਟ ਫੇਜ਼-1 ਦੇ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਕਰੋੜ ਰੁਪਏ ਹਲਕਾ ਪੂਰਬੀ ਦੇ ਵਿਕਾਸ ਕਾਰਜ਼ਾਂ ਲਈ ਜਾਰੀ ਕੀਤੇ ਤੇ ਇਨ੍ਹਾਂ ਪ੍ਰੋਜੈਕਟਾਂ ਦੀ ਪੂਰੀ ਜਾਣਕਾਰੀ ਦਿੱਤੀ ਸੀ, ਉਸ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋਇਆ। ਇਸ ਪਿੱਛੋਂ ਮੁੱਖ ਮੰਤਰੀ ਨੇ ਇਸੇ ਪ੍ਰੋਜੈਕਟ ਦੇ ਫੇਜ਼-2 ਹੇਠ 24 ਕਰੋੜ ਰੁਪਏ ਦੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਸੀ ਤੇ ਉਨ੍ਹਾਂ ਨੇ 11 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਤੱਥਾਂ ਸਮੇਤ ਦਿੱਤੀ ਸੀ।

ਸਿੱਧੂ ਨੇ ਹੈਰਾਨੀ ਜਤਾਈ ਕਿ ਨਗਰ ਨਿਗਮ ਦੇ ਐਕਸੀਅਨ ਨੇ ਇਸੇ ਪ੍ਰੋਜੈਕਟ ਲਈ 7 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੂਚੀ ਭੇਜੀ ਹੈ, ਜਿਸ ਵਿੱਚ ਇਸ ਅਧਿਕਾਰੀ ਤੋਂ ਇਨ੍ਹਾਂ ਕੰਮਾਂ ਦੀ ਸਹੀ ਸਥਿਤੀ ਅਤੇ ਜਿਸ ਜਗ੍ਹਾ ਇਹ ਕੰਮ ਸ਼ੁਰੂ ਹੋਣੇ ਹਨ, ਉਸ ਦੀ ਜਾਣਕਾਰੀ ਮੰਗੀ ਗਈ ਹੈ।

ਚਿੱਠੀ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਨੇ 13 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ ਕੀਤੇ ਹਨ, ਉਹ ਰੁਕੇ ਹੋਏ ਹਨ ਜਾਂ ਚੱਲ ਰਹੇ ਹਨ, ਇਸ ਬਾਰੇ ਮੈਨੂੰ ਵਿਭਾਗ ਨੇ ਕੋਈ ਸੂਚਨਾ ਨਹੀਂ ਦਿੱਤੀ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਮੰਤਰੀ ਵਜੋਂ ਅਸਤੀਫ਼ੇ ਤੋਂ ਪਿੱਛੋਂ ਵੱਡੇ ਪੱਧਰ ਉੱਤੇ ਹਲਕਾ ਪੂਰਬੀ ਵਿੱਚ ਵਿਕਾਸ ਕੰਮਾਂ ਦੇ ਨਾ ਉੱਤੇ ਖਾਨਾ ਪੂਰਤੀ ਅਤੇ ਬੇਇਨਸਾਫੀ ਕੀਤੀ ਜਾ ਰਹੀ ਹੈ, ਜੋ ਸਹੀ ਨਹੀਂ ਹੈ।

ਪੰਜਾਬੀ ਖ਼ਬਰਾਂ

ਐਨ ਐਸ ਕਿਉ ਐਫ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਬੈਰੀਕੇਟ ਤੋੜ ਕੇ ਮੋਤੀ ਮਹਿਲ ਦਾ ਘਿਰਾਉ, ਸੁਰੱਖਿਆ ਬਲਾਂ ਨੇ ਕੀਤਾ ਲਾਠੀਚਾਰਜ

Published

on

police

ਪਟਿਆਲਾ : ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਨਐਸਕਿਉਐਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਵਾਈਪੀਐਸ ਚੌਕ ਚ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਰਸਤੇ ਚ ਲਾਏ ਬੇਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਸੁਰਖਿਆ ਬਲਾਂ ਨਾਲ ਅਧਿਆਪਕ ਯੂਨੀਅਨ ਦੇ ਆਗੂਆਂ ਨਾਲ ਟਕਰਾ ਹੋ ਗਿਆ ਤਾਂ ਸੁਰੱਖਿਆ ਬਲਾਂ ਹਲਕਾ ਲਾਠੀਚਾਰਜ ਕੀਤਾ । ਅਧਿਆਪਕ ਯੂਨੀਅਨ ਦੇ ਕਈ ਆਗੂਆਂ ਨੂੰ ਪੁਲੀਸ ਨੇ ਗਿਫ਼ਤਾਰ ਕਰ ਕੇ ਅਣਦੱਸੀ ਥਾਂ ਤੇ ਲੈ ਗਏ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ । ਪਰ ਸੁਰੱਖਿਆ ਬਲਾਂ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ।
ਪੰਜਾਬ ਸਰਕਾਰ ਨਾਲ ਸਾਡੀਆ ਅਣਗਿਣਤ ਮੀਟਿੰਗਾਂ ਹੋ ਚੁਕਿਆਂ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਿਰਕਦੀ । ਅਸੀਂ ਪਿਛਲੇ ਤਿੰਨ ਚਾਰ ਮਹੀਨਿਆਂ ਤੋ ਮੁੱਖ ਮੰਤਰੀ ਦੇ ਸ਼ਹਿਰ ਚ ਆਪਣੀਆਂ ਮੁਢਲੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਾਂ ਪਰੰਤੂ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਯੂਨੀਅਨ ਆਗੂ ਨੇ ਕਿਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਹਮੇਸ਼ਾਂ ਹੀ ਬੇਸਿੱਟਾ ਨਿਕਲੀ ਹੈ ਕਿਉਂਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਬੜਾਵਾ ਦੇ ਰਹੀਆਂ ਹਨ ਸਾਡੀਆਂ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ । ਅਧਿਆਪਕਾਂ ਨੇ ਆਪਣੇ ਗਿ੍ਰਫ਼ਤਾਰ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਮੁੜ ਫੁਹਾਰਾਂ ਚੋਂਕ ਵਿੱਚ ਧਰਨਾ ਲਾ ਦਿੱਤਾ ਹੈ। ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸੋਨੂੰ ਸੂਦ ਦੇ ਦਫ਼ਤਾਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

Published

on

Income tax department

ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਕੇ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ, ਇੱਥੋਂ ਤੱਕ ਕਿ ਜਦੋਂ ਦੇਸ਼ ਵਿੱਚ ਆਕਸੀਜਨ ਲਈ ਰੌਲਾ ਪਿਆ, ਉਹ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਵਰਗੀਆਂ ਚੀਜ਼ਾਂ ਵੀ ਲੈ ਕੇ ਆਇਆ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਦੇ ਦਫਤਰ ਉੱਤੇ ਆਮਦਨ ਕਰ ਦੀ ਛਾਪੇਮਾਰੀ ਹੋਈ ਹੈ ਅਤੇ ਆਮਦਨ ਕਰ ਵਿਭਾਗ ਸੋਨੂੰ ਸੂਦ ਦੀ ਸੰਪਤੀ ਦਾ ਸਰਵੇਖਣ ਕਰਨ ਲਈ ਪਹੁੰਚ ਗਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਕਿ ਅੰਦੋਲਨ ਕਾਂਗਰਸ ਨਹੀਂ ਚਲਾ ਰਹੀ : ਟਿਕੈਤ

Published

on

rakesh takent

ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਤੇ ਹਰਿਆਣਾ ਵਿਚ ਧਰਨੇ ਦੇਣ ਦੀ ਕੀਤੀ ਗਈ ਅਪੀਲ ਨੂੰ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਹਿੱਸਾ ਦੱਸਿਆ ਹੈ | ਉਨ੍ਹਾ ਕਿਹਾ ਕਿ ਦੇਸ਼ ਦੀ ਵਿਰੋਧੀ ਧਿਰ ਕਾਂਗਰਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ | ਟਿਕੈਤ ਨੇ ਕਿਹਾ ਕਿ ਜੇ ਕਿਸੇ ‘ਤੇ ਕੋਈ ਅੱਤਿਆਚਾਰ ਹੁੰਦਾ ਹੈ ਤਾਂ ਵਿਰੋਧੀ ਧਿਰ ਨੂੰ ਇਸ ਦੇ ਵਿਰੁੱਧ ਅੰਦੋਲਨ ਦਾ ਹਿੱਸਾ ਹੋਣਾ ਚਾਹੀਦਾ ਹੈ | ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਹ ਅੰਦੋਲਨਾਂ ਦੇ ਨਾਲ ਰਹਿੰਦੀ ਸੀ | ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਵਿਚ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਸਮੱਸਿਆ ਹੈ, ਤਾਂ ਉਹ ਪੰਜਾਬ ਦੀਆਂ ਜੱਥੇਬੰਦੀਆਂ ਨਾਲ ਗੱਲਬਾਤ ਕਰ ਸਕਦੇ ਹਨ | ਟਿਕੈਤ ਨੇ ਭਾਜਪਾ ‘ਤੇ ਵੀ ਚੁਟਕੀ ਲਈ | ਉਨ੍ਹਾ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸਾਨੂੰ ਸਮਰਥਨ ਨਹੀਂ ਦੇ ਰਹੀ | ਭਾਜਪਾ ਕਹਿ ਰਹੀ ਸੀ ਕਿ ਕਿਸਾਨਾਂ ਦਾ ਅੰਦੋਲਨ ਕਾਂਗਰਸ ਚਲਾ ਰਹੀ ਹੈ | ਹੁਣ ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਕਿਸਾਨ ਹੀ ਚਲਾ ਰਹੇ ਹਨ |

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca