ਨਗਰ ਕੀਰਤਨ ਵਿੱਚ ਧਮਾਕੇ ਦੀ ਜਾਂਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਲੋਕਲ ਕਮੇਟੀ ਦੀ ਲਾਪਰਵਾਹੀ ਨਿਕਲੀ, ਕਾਰਵਾਈ ਦੇ ਹੁਕਮ - ਇਕ ਸੋਚ
Connect with us [email protected]

ਅਪਰਾਧ

ਨਗਰ ਕੀਰਤਨ ਵਿੱਚ ਧਮਾਕੇ ਦੀ ਜਾਂਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਲੋਕਲ ਕਮੇਟੀ ਦੀ ਲਾਪਰਵਾਹੀ ਨਿਕਲੀ, ਕਾਰਵਾਈ ਦੇ ਹੁਕਮ

Published

on

ਤਰਨਤਾਰਨ, 22 ਅਗਸਤ – ਗੁਰਦੁਆਰਾ ਪਹੂਵਿੰਡ ਤੋਂ ਗੁਰਦੁਆਰਾ ਟਾਹਲਾ ਸਾਹਿਬ ਤੱਕ ਜਾਣ ਲਈ ਸਜਾਏ ਗਏ ਨਗਰ ਕੀਰਤਨ ਵਿੱਚ ਆਤਿਸ਼ਬਾਜ਼ੀ ਦੌਰਾਨ ਹੋਏ ਧਮਾਕੇ ‘ਚ ਮੌਤਾਂ ਦੀ ਮੈਜਿਸਟ੍ਰੇਟੀ ਜਾਂਚ ਮੁਕੰਮਲ ਹੋ ਗਈ ਹੈ। ਇਸ ਜਾਂਚ ਰਿਪੋਰਟ ‘ਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਲੋਕਲ ਕਮੇਟੀ ਦੀ ਲਾਪਰਵਾਹੀ ਮੰਨੀ ਗਈ ਹੈ। ਨਗਰ ਕੀਰਤਨ ਵਿੱਚ ਚਲਾਏ ਗਏ ਪਟਾਕੇ ਵੀ ਪਿੰਡ ਵਿੱਚ ਬਣਾਏ ਗਏ ਸਨ।
ਵਰਨਣ ਯੋਗ ਹੈ ਕਿ ਇਸ ਧਮਾਕੇ ਪਿੱਛੋਂ ਮੈਜਿਸਟਰੇਟੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤੇ ਸਨ। ਧਮਾਕੇ ਵਿੱਚ ਚਾਰ ਮਾਸੂਮ ਬੱਚਿਆਂ ਦੀ ਮੌਤ ਹੋਈ ਅਤੇ ਕਈ ਬੱਚੇ ਜ਼ਖ਼ਮੀ ਵੀ ਹੋਏ ਸਨ। ਪਤਾ ਲੱਗਾ ਸੀ ਕਿ ਗੁਰਦੁਆਰਾ ਪਹੂਵਿੰਡ ਤੋਂ ਗੁਰਦੁਆਰਾ ਟਾਹਲਾ ਸਾਹਿਬ ਲਈ 8 ਫਰਵਰੀ ਨੂੰ ਨਗਰ ਕੀਰਤਨ ਚੱਲਿਆ ਸੀ। ਜਦੋਂ ਇਹ ਨਗਰ ਕੀਰਤਨ ਡਾਲੇਕੇ ਮੋੜ ਕੋਲ ਪਹੁੰਚਿਆ ਤਾਂ ਪਾਲਕੀ ਦੇ ਅੱਗੇ ਛੋਟੀ ਟਰਾਲੀ ਵਿੱਚ ਰੱਖੇ ਪਟਾਕਿਆਂ ‘ਚ ਧਮਾਕਾ ਹੋ ਗਿਆ। ਟਰਾਲੀ ਵਿੱਚ ਇੱਕ ਦਰਜਨ ਦੇ ਕਰੀਬ ਬੱਚੇ ਸਨ। ਧਮਾਕੇ ਵਿੱਚ ਦੋ ਬੱਚਿਆਂ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਸੀ ਅਤੇ ਇਲਾਜ ਦੌਰਾਨ ਗੁਰਕੀਰਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਵੀ ਦਮ ਤੋੜ ਦਿੱਤਾ ਸੀ। ਇਹ ਸਾਰੇ 12 ਤੋਂ 17 ਸਾਲ ਤੱਕ ਦੇ ਬੱਚੇ ਸਨ। ਜ਼ਖ਼ਮੀਆਂ ਦੀ ਗਿਣਤੀ ਦਰਜਨ ਦੇ ਕਰੀਬ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਮਾਕੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਵਾਰਾਂ ਨੂੰ ਪੰਜ-ਪੰਜ ਲੱਖ ਦੀ ਮਦਦ ਦੇਣ ਦੇ ਨਾਲ ਜ਼ਖ਼ਮੀਆਂ ਦਾ ਇਲਾਜ ਵੀ ਸਰਕਾਰੀ ਤੌਰ ਉੱਤੇ ਕਰਵਾਇਆ ਸੀ।
ਇਸ ਦੇ ਬਾਅਦ ਧਮਾਕੇ ਦੀ ਮੈਜਿਸਟ੍ਰੇਟੀ ਜਾਂਚ ਤਰਨਤਾਰਨ ਦੇ ਐਸ ਡੀ ਐਮ ਰਜਨੀਸ਼ ਅਰੋੜਾ ਨੇ ਕੀਤੀ ਅਤੇ ਮ੍ਰਿਤਕ ਬੱਚਿਆਂ ਦੇ ਪਰਵਾਰਾਂ, ਜ਼ਖ਼ਮੀ ਬੱਚਿਆਂ ਤੋਂ ਇਲਾਵਾ ਨਗਰ ਕੀਰਤਨ ਦੀ ਮਨਜ਼ੂਰੀ ਦੇਣ ਨਾਲ ਸਬੰਧਤ ਐਸ ਡੀ ਐਮ, ਉਨ੍ਹਾਂ ਦੇ ਦਫ਼ਤਰ ,ਦੇ ਸਟਾਫ, ਥਾਣਾ ਮੁਖੀ, ਡਿਪਟੀ ਕਮਿਸ਼ਨਰ ਦਫ਼ਤਰ ਦੇ ਸਟਾਫ ਸਮੇਤ 50 ਦੇ ਕਰੀਬ ਲੋਕਾਂ ਦੇ ਬਿਆਨ ਦਰਜ ਕੀਤੇ ਸਨ। ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਇਸ ਰਿਪੋਰਟ ਬਾਰੇ ਐਸ ਡੀ ਐਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਜਾਂਚ ਦੌਰਾਨ ਗੁਰਦੁਆਰੇ ਦੇ ਮੈਨੇਜਰ ਅਤੇ ਲੋਕਲ ਕਮੇਟੀ ਦੀ ਲਾਪਰਵਾਹੀ ਨਿਕਲੀ ਹੈ। ਨਗਰ ਕੀਰਤਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ ਸੀ ਤੇ ਨਗਰ ਕੀਰਤਨ ਵਿੱਚ ਚਲਾਏ ਜਾ ਰਹੇ ਪਟਾਕੇ ਵੀ ਪਿੰਡ ਵਿੱਚ ਬਣਾਏ ਗਏ ਸੀ, ਜਿਨ੍ਹਾਂ ਨੂੰ ਬਣਾਉਣ ਵਾਲਾ ਹਾਲੇ ਫ਼ਰਾਰ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਸ ਦੀ ਵੀ ਲਾਪਰਵਾਹੀ ਨਿਕਲੀ ਹੈ ਕਿ ਉਸ ਨੇ ਗ਼ਲਤ ਢੰਗ ਨਾਲ ਪਟਾਕੇ ਚਲਾਉਣ ਤੋਂ ਰੋਕਿਆ ਨਹੀਂ। ਉਨ੍ਹਾਂ ਦੱਸਿਆ ਕਿ ਰਿਪੋਰਟ ਵਿੱਚ ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਇਹ ਹਾਦਸਾ ਗੁਰਦੁਆਰੇ ਦੇ ਮੈਨੇਜਰ ਅਤੇ ਲੱਕਲ ਕਮੇਟੀ ਦੀ ਲਪਾਰਵਾਹੀ ਨਾਲ ਹੋਇਆ ਹੈ, ਇਸ ਲਈ ਸਰਕਾਰ ਨੇ ਜੋ ਮਾਲੀ ਸਹਾਇਤਾ ਪਰਵਾਰਾਂ ਨੂੰ ਸੌਂਪੀ ਅਤੇ ਇਲਾਜ ‘ਤੇ ਖ਼ਰਚ ਕੀਤਾ ਹੈ, ਉਹ ਲੋਕਲ ਕਮੇਟੀ ਕੋਲੋਂ ਵਸੂਲ ਕੀਤਾ ਜਾਵੇ। ਉਨ੍ਹਾਂ ਨੇ ਅੱਗੇ ਤੋਂ ਨਗਰ ਕੀਰਤਨ ਦੌਰਾਨ ਕਿਸੇ ਵੀ ਕਿਸਮ ਦੀ ਆਤਿਸ਼ਬਾਜ਼ੀ ਨਾ ਕਰਨ ਦੀ ਸਲਾਹ ਵੀ ਲਿਖੀ ਅਤੇ ਇਸ ਦੌਰਾਨ ਸਿਰਫ਼ ਫੁੱਲਾਂ ਦੀ ਵਰਖਾ ਕਰਨ ਨੂੰ ਮਨਜ਼ੂਰੀ ਹੋਣੀ ਚਾਹੀਦੀ ਹੈ।

ਅਪਰਾਧ

ਨੌਜਵਾਨ ਨੇ ਆਪਣੀ ਸੱਸ ਅਤੇ ਪਤਨੀ ਉਤੇ ਗੋਲੀਆਂ ਚਲਾਈਆਂ

Published

on

pistal

ਸੱਸ ਦੀ ਮੌਕੇ ਉੱਤੇ ਹੀ ਮੌਤ, ਪਤਨੀ ਗੰਭੀਰ ਜ਼ਖਮੀ
ਹੁਸ਼ਿਆਰਪੁਰ, 23 ਅਗਸਤ – ਪਿੰਡ ਝੁੰਗੀਆਂ ਵਿੱਚ ਵਿਦੇਸ਼ ਤੋਂ ਆਏ ਨੌਜਵਾਨ ਨੇ ਕੱਲ੍ਹ ਆਪਣੀ ਪਤਨੀ ਤੇ ਸੱਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੱਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦੇ ਇੱਕ ਹਸਪਤਾਲ ਦਾਖਲ ਕਰਾਇਆ ਹੈ। ਉਸ ਦੀ ਹਾਲਤ ਗੰਭੀਰ ਹੈ। ਚੱਬੇਵਾਲ ਪੁਲਸ ਨੇ ਚੱਲੀਆਂ ਗੋਲੀਆਂ ਦੇ ਖੋਲ, ਨਸ਼ੀਲਾ ਪਦਾਰਥ ਅਤੇ ਹੋਰ ਸ਼ੱਕੀ ਸਾਮਾਨ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਵਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਪਿੰਡ ਝੁੰਗੀਆਂ ਦਾ ਵਿਆਹ ਮਨਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਸਿੰਘਪੁਰਾ ਨਾਲ 2018 ਵਿੱਚ ਹੋਇਆ ਸੀ, ਜਿਹੜਾ ਵਿਆਹ ਤੋਂ ਬਾਅਦ ਅਮਰੀਕਾ ਚਲਾ ਗਿਆ ਤੇ ਉਸ ਦੇ ਜਾਣ ਮਗਰੋਂ ਸ਼ਵਦੀਪ ਕੌਰ ਆਪਣੀ ਮਾਂ ਬਲਵੀਰ ਕੌਰ ਨਾਲ ਪਿੰਡ ਝੁੰਗੀਆਂ ਵਿੱਚ ਰਹਿਣ ਲੱਗ ਗਈ। ਲੜਕੀ ਦੇ ਪਰਵਾਰ ਨੇ ਦੱਸਿਆ ਕਿ ਸ਼ਵਦੀਪ ਵੀ ਅਮਰੀਕਾ ਜਾਣ ਲਈ ਤਿਆਰ ਸੀ। ਕੁਝ ਦਿਨ ਪਹਿਲਾਂ ਮਨਦੀਪ ਭਾਰਤ ਆ ਗਿਆ ਅਤੇ ਸ਼ਨੀਵਾਰ ਰਾਤ ਆਪਣੀ ਪਤਨੀ ਤੇ ਸੱਸ ਨੂੰ ਮਿਲਣ ਸਹੁਰੇ ਘਰ ਗਿਆ। ਕੱਲ੍ਹ ਸਵੇਰੇ ਉਹ ਪਿਸਤੌਲ ਨਾਲ ਆਪਣੀ ਸੱਸ ਤੇ ਪਤਨੀ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਇਸ ਨਾਲ ਸੱਸ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦਾਖਲ ਕਰਵਾਇਆ ਹੈ। ਪੁਲਸ ਨੇੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਮਨਦੀਪ ਬਾਰੇ ਸੂਚਿਤ ਕਰ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਨਾ ਜਾ ਸਕੇ।

Read More Punjab Crime News

Continue Reading

ਅਪਰਾਧ

ਸੀ ਟੀ ਇੰਸਟੀਚਿਊਟ ਤੋਂ ਪੈਸੇ ਚੋਰੀ ਕਰਨ ਵਾਲੇ ਦੋ ਜਣੇ ਕਾਬੂ

Published

on

arrested

ਜਲੰਧਰ, 22 ਅਗਸਤ – ਮਕਸੂਦਾਂ ਨੇੜੇ ਸੀ ਟੀ ਕਾਲਜ ਵਿੱਚ ਦੋ ਦਿਨ ਪਹਿਲਾਂ 3.73 ਲੱਖ ਰੁਪਏ ਕੈਸ਼ ਚੋਰੀ ਕਰਨ ਦੇ ਕੇਸ ਨੂੰ ਪੁਲਸ ਨੇ ਸੁਲਝਾ ਲਿਆ ਹੈ। ਕਾਲਜ ਦੇ ਕਲਰਕ ਨੇ ਦੋਸਤ ਦੇ ਨਾਲ ਮਿਲ ਕੇ ਪੂਰੀ ਸਾਜ਼ਿਸ ਰਚੀ ਸੀ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੀ ਰਕਮ ਬਰਾਮਦ ਕਰ ਲਈ ਹੈ।
ਪਤਾ ਲੱਗਾ ਹੈ ਕਿ ਕਲਰਕ ਨੂੰ ਪੈਸਿਆਂ ਦੀ ਲੋੜ ਕਾਰਨ ਉਸ ਨੇ ਦੋਸਤਾਂ ਦੇ ਨਾਲ ਮਿਲ ਕੇ ਰੇਕੀ ਕਰਵ ਕੇ ਇਹ ਵਾਰਦਾਤ ਕਰਵਾ ਦਿਤੀ। ਥਾਣਾ ਨੰਬਰ ਇੱਕ ਦੇ ਐਸ ਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਮੁਹੱਲਾ ਗੁਰੂ ਨਾਨਕ ਨਗਰ ਵੇਰਕਾ ਦਾ ਵਾਸੀ ਅਮਰਬੀਰ ਸਿੰਘ ਕਲਰਕ ਦੀ ਨੌਕਰੀ ਕਰਦਾ ਹੈ। ਉਸ ਨੂੰ ਪਤਾ ਸੀ ਕਿ ਕਾਲਜ ਦਾ ਕੈਸ਼ੀਅਰ ਰਾਹੁਲ ਕੱਕੜ ਰੋਜ਼ ਦੋ ਵਜੇ ਦੇ ਬਾਅਦ ਰੋਟੀ ਖਾਣ ਲਈ ਬਾਹਰ ਜਾਂਦਾ ਹੈ। ਇਸ ਵਕਤ ਕੈਸ਼ੀਅਰ ਦੇ ਦਫਤਰ ਵਿੱਚ ਕੋਈ ਨਹੀਂ ਹੁੰਦਾ ਅਤੇ ਦਫਤਰ ਵਿੱਚ ਫੀਸ ਅਤੇ ਐਡਮਿਸ਼ਨ ਦੇ ਪੈਸੇ ਹੁੰਦੇ ਹਨ। ਅਮਰਬੀਰ ਨੇ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਦੋਸਤ ਤੇ ਗਵਾਂਢੀ ਰਾਕੇਸ਼ ਕੁਮਾਰ ਨਾਲ ਸਾਜ਼ਿਸ ਰਚੀ। ਰਾਕੇਸ਼ ਤੇ ਉਹ ਦੋਵੇਂ ਇਕੱਠੇ ਪੜ੍ਹੇ ਸਨ। ਵਾਰਦਾਤ ਲਈ ਉਸ ਨੇ ਰਾਕੇਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਬੁਲਾ ਕੇ ਪੂਰੀ ਰੇਕੀ ਕਰਵਾਈ। ਘਟਨਾ ਵਾਲੇ ਦਿਨ ਯਾਨੀ 19 ਅਗਸਤ ਨੂੰ ਜਦ ਰਾਹੁਲ ਲੰਚ ਕਰਨ ਗਿਆ ਤਾਂ ਅਮਰਬੀਰ ਨੇ ਰਾਕੇਸ਼ ਨੂੰ ਇਸ਼ਾਰਾ ਕਰ ਦਿੱਤਾ, ਜਿਸ ਪਿੱਛੋਂ ਰਕੇਸ਼ ਕੈਸ਼ੀਅਰ ਰੂਮ ਵਿੱਚ ਗਿਆ ਅਤੇ ਕੈਸ਼ ਦਾ ਬੈਗ ਲੈ ਕੇ ਫਰਾਰ ਹੋ ਗਿਆ। ਇਸ ਪਿੱਛੋਂ ਰਾਕੇਸ਼ ਸਿੱਧਾ ਅੰਮ੍ਰਿਤਸਰ ਚਲਾ ਗਿਆ। ਪੁਲਸ ਨੇ ਜਾਂਚ ਦੌਰਾਨ ਕਲਰਕ ਅਮਰਬੀਰ ਨੂੰ ਕਾਲਜ ਤੋਂ ਹੀ ਗ੍ਰਿਫਤਾਰ ਕੀਤਾ। ਤਲਾਸ਼ੀ ਲੈਣ ਉੱਤੇ ਉਸ ਕੋਲੋਂ ਸੱਠ ਹਜ਼ਾਰ ਰੁਪਏ ਮਿਲ ਗਏ। ਰਾਕੇਸ਼ ਨੂੰ ਉਸ ਦੇ ਘਰੋਂ 3.13 ਲੱਖ ਰੁਪਏ ਕੈਸ਼ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

Continue Reading

ਅਪਰਾਧ

ਜੰਤਰ-ਮੰਤਰ ਨਾਅਰੇਬਾਜ਼ੀ ਕੇਸ:‘ਹਿੰਦੂ ਆਰਮੀ’ ਦਾ ਭਗੌੜਾ ਹੋਇਆ ਮੁਖੀ ਸੁਸ਼ੀਲ ਤਿਵਾੜੀ ਗ੍ਰਿਫਤਾਰ

Published

on

arrested

ਨਵੀਂ ਦਿੱਲੀ, 21 ਅਗਸਤ, -ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਆਜ਼ਦੀ ਦਿਨ ਤੋਂ ਪਹਿਲਾਂ ਜੰਤਰ-ਮੰਤਰ ਉੱਤੇ ਇੱਕ ਵਿਸ਼ੇਸ਼ ਭਾਈਚਾਰੇ ਖਿਲਾਫ਼ ਭੜਕਾਊ ਨਾਅਰੇ ਲਾਉਣ ਦੇ ਕੇਸ ਵਿੱਚ ਦਿੱਲੀ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਿਨੀ ਉਪਾਧਿਆਏ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਸੀ। ਉਸ ਦੇ ਬਾਅਦ ਅੱਜ ਦਿੱਲੀ ਪੁਲਸ ਨੇ ਇਸ ਕੇਸ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ।ਪਤਾ ਲੱਗਾ ਹੈ ਕਿ ਜੰਤਰ-ਮੰਤਰ ਨਾਅਰੇਬਾਜ਼ੀ ਕੇਸ ਵਿੱਚ ਦੋਸ਼ੀ‘ਹਿੰਦੂਆਰਮੀ’ਦਾਮੁਖੀ ਸੁਸ਼ੀਲ ਤਿਵਾੜੀ (40) ਗ੍ਰਿਫਤਾਰ ਕਰ ਲਿਆ ਹੈ।
ਵਰਨਣ ਯੋਗ ਹੈ ਕਿਜੰਤਰ-ਮੰਤਰ ਵਿਖੇ ਇੱਕ ਖਾਸ ਭਾਈਚਾਰੇ ਦੇ ਵਿਰੁੱਧ ਭੜਕਾਊ ਨਾਅਰੇਬਾਜ਼ੀ ਅਤੇ ਇਸ ਦੇ ਨਾਲ ਕਈ ਤਰ੍ਹਾਂ ਦੀ ਹੁੱਲੜਬਾਜ਼ੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਸ ਨੂੰ ਜਦੋਂ ਇਸ ਦਾ ਨੋਟਿਸ ਲੈਣਾ ਪਿਆ ਤਾਂ ਉਸ ਵਕਤ ਤੋਂ ਆਪਣੇ ਆਪ ਨੂੰ ‘ਹਿੰਦੂ ਆਰਮੀ’ ਦਾ ਚੀਫ ਕਹਿਣ ਵਾਲਾ ਸੁਸ਼ੀਲ ਤਿਵਾੜੀ ਫਰਾਰ ਚੱਲ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ ਸ਼ੁੱਕਰਵਾਰਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਉਸ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜੰਤਰ-ਮੰਤਰਵਿਖੇ ਉਸ ਦਿਨ ‘ਹਿੰਦੂ ਆਰਮੀ’ ਦੀ ਭੀੜ ਵੱਲੋਂ ਮੁਸਲਮਾਨ ਵਿਰੋਧੀ ਭੜਕਾਊ ਨਾਅਰੇਬਾਜ਼ੀ ਦੇ ਮੁੱਦੇ ਉੱਤੇ ਦਿੱਲੀ ਪੁਲਸ ਕਾਰਵਾਈ ਕਰ ਰਹੀ ਹੈ ਤੇ ਇਸ ਕੇਸ ਵਿੱਚ ਕਈ ਰਾਜਨੀਤਕ ਹਸਤੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਵਿਨੋਦ ਸ਼ਰਮਾ,ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ, ਪ੍ਰੀਤ ਸਿੰਘ ਸ਼ਾਮਲ ਹਨ।
ਇਸ ਦੌਰਾਨ ਸੁਪਰੀਮ ਕੋਰਟਦੇ ਐਡਵੋਕੇਟ ਤੇ ਭਾਜਪਾ ਆਗੂ ਅਸ਼ਵਨੀ ਉਪਾਧਿਆਏ ਨੇ ਆਪਣੀ ਸਫਾਈ ਵਿੱਚਕਿਹਾ ਸੀ ਕਿ ਜਦੋਂ ਤੱਕ ਮੈਂ ਜੰਤਰ-ਮੰਤਰ ਉੱਤੇ ਸੀ, ਉੱਥੇ ਉੱਤੇ ਕਿਸੇ ਤਰ੍ਹਾਂ ਦੀ ਨਾਅਰੇਬਾਜ਼ੀ ਨਹੀਂ ਹੋਈ ਤੇ ਜਿਸ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦਾ ਮੈਨੂੰ ਕੋਈ ਪਤਾ ਨਹੀਂ। ਉਲਟਾ ਉਨ੍ਹਾਂ ਨੇ ਪੁਲਸ ਨੂੰ ਅਪੀਲ ਕੀਤੀ ਸੀ ਕਿ ਉਹ ਏਦਾਂ ਦੇ ਨਾਅਰੇ ਲਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚਦਿੱਸਦਾ ਸੀ ਕਿ ਐਤਵਾਰ 8 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਇਲਾਕੇ ਵਿੱਚ ਕੁਝ ਲੋਕਾਂ ਨੇ ਮੁਸਲਮਾਨ ਵਿਰੋਧੀ ਨਾਅਰੇ ਲਾਏ ਸਨ। ਕਿਹਾ ਜਾ ਰਿਹਾ ਹੈ ਕਿ ਇਹ ਨਾਅਰੇ ਸੇਵ ਇੰਡੀਆ ਫਾਉਂਡੇਸ਼ਨ ਵਲੋਂ ਕਰਾਏ ਇੱਕ ਪ੍ਰੋਗਰਾਮ ਵਿੱਚ ਲੱਗੇ ਸਨ, ਜਿੱਥੇ ਦਿੱਲੀ ਦੀ ਭਾਜਪਾ ਦਾ ਬੁਲਾਰਾ ਅਸ਼ਵਿਨੀ ਉਪਾਧਿਆਏ ਮੌਜੂਦ ਸੀ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca