ਦਿਲਾਂ ਦੀ ਅਮੀਰੀ ਤੇ ਦੇਣੇ ਦੀ ਹਸਰਤ
ਇਹ ਮੰਗਿਆਂ ਨੀ ਮਿਲਦੇ ਫਕੀਰਾਂ ਦੇ ਗਹਿਣੇ
ਅਕਲਾਂ ਦੇ ਹਾਣੀ ਸਮੁੰਦਰ ਤੋਂ ਡੂੰਘੇ
ਇਹ ਬੋਲਾਂ ਦੇ ਵਿੱਚੋਂ ਇਉਂ ਡੁੱਲਦੇ ਹੀ ਰਹਿਣੇ
ਰੰਗਾਂ ਦੇ ਕਾਰਨ ਹੀ ਫੁੱਲਾਂ ਦੀ ਹਸਤੀ
ਇਹ ਜਜ਼ਬੇ ਹਵਾਵਾਂ ਚ ਘੁਲਦੇ ਹੀ ਰਹਿਣੇ
ਧੋਖੇ , ਵਫਾਵਾਂ , ਵਿਛੋੜੇ , ਗੁਲਾਮੀ
ਇਹ ਕਰਮਾਂ ਦੇ ਖਾਤੇ ਇਉਂ ਖੁੱਲਦੇ ਹੀ ਰਹਿਣੇ
ਸਮਿਆਂ ਦੀ ਤੱਕੜੀ ਤੇ ਸੱਚ ਦੀ ਅਦਾਲਤ
ਇਹ ਮਸਲੇ ਹਵਾਵਾਂ ਦੇ ਤੁਲਦੇ ਹੀ ਰਹਿਣੇ
-ਜੋਬਨ ਚੀਮਾ Joban Cheema