ਤਹਿਲਕਾ ਕਾਂਡ ਰੱਖਿਆ ਸੌਦੇ ਵਿੱਚ ਭ੍ਰਿਸ਼ਟਾਚਾਰ ਬਾਰੇ ਜਯਾ ਜੇਤਲੀ ਦੋਸ਼ੀ ਕਰਾਰ
Connect with us [email protected]

ਪੰਜਾਬੀ ਖ਼ਬਰਾਂ

ਤਹਿਲਕਾ ਕਾਂਡ ਰੱਖਿਆ ਸੌਦੇ ਵਿੱਚ ਭ੍ਰਿਸ਼ਟਾਚਾਰ ਬਾਰੇ ਜਯਾ ਜੇਤਲੀ ਦੋਸ਼ੀ ਕਰਾਰ

Published

on

ਨਵੀਂ ਦਿੱਲੀ, 26 ਜੁਲਾਈ – ਸਮਤਾ ਪਾਰਟੀ ਦੀ ਸਾਬਕਾ ਚੇਅਰਪਰਸਨ ਜਯਾ ਜੇਤਲੀ ਸਮੇਤ ਤਿੰਨ ਜਣਿਆਂ ਨੂੰ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਰੱਖਿਆ ਸੌਦੇ ਵਿੱਚ ਭ੍ਰਿਸ਼ਟਾਚਾਰ ਦੇ ਲਈ ਦੋਸ਼ੀ ਕਰਾਰ ਦਿੱਤਾ ਹੈ।

ਦੋ ਦਹਾਕੇ ਪਹਿਲਾਂ ਆਪਰੇਸ਼ਨ ਵੈਸਟ ਐਂਡ ਨਾਂਅ ਤੋਂ ਚਰਚਿਤ ਸਟਿੰਗ ਆਪਰੇਸ਼ਨ ਵਿੱਚ ਇਸ ਦਾ ਪਰਦਾ ਫਾਸ਼ ਹੋਇਆ ਸੀ। 29 ਜੁਲਾਈ ਨੂੰ ਸਜ਼ਾ Ḕਤੇ ਬਹਿਸ ਹੋਵੇਗੀ। ਇਹ ਅਪਰੇਸ਼ਨ ਤਹਿਲਕਾ ਕਾਂਡ ਵਜੋਂ ਮਸ਼ਹੂਰ ਹੋਇਆ ਸੀ।


ਵਰਨਣ ਯੋਗ ਹੈ ਕਿ ਭ੍ਰਿਸ਼ਟਾਚਾਰ ਦਿਖਾਉਣ ਲਈ 2000-2001 ਵਿੱਚ ਇੱਕ ਵੈਬਸਾਈਟ ਨੇ ਆਪਰੇਸ਼ਨ ਵੈਸਟ ਐਂਡ ਨਾਂਅ ਤੋਂ ਇਹ ਸਟਿੰਗ ਆਪਰੇਸ਼ਨ ਕੀਤਾ ਸੀ।

113ਰੱਖਿਆ ਮੰਤਰਾਲੇ ਨਾਲ ਜੁੜੇ ਕਈ ਅਧਿਕਾਰੀਆਂ ਅਤੇ ਨੇਤਾਵਾਂ Ḕਤੇ ਸਟਿੰਗ ਕਰਨ ਦੇ ਬਾਅਦ ਮਾਰਚ 2001 ਵਿੱਚ ਇਸ ਨੂੰ ਕਈ ਕਿਸ਼ਤਾਂ ਵਿੱਚ ਪੇਸ਼ ਕੀਤਾ ਗਿਆ ਸੀ।

ਇਸ ਕੇਸ ਵਿੱਚ ਜਯਾ, ਓਦੋਂ ਦੇ ਮੇਜਰ ਜਨਰਲ ਐੱਸ ਪੀ ਮੁਰਗਈ, ਗੋਪਾਲ ਕੇ ਪਚੇਰਵਾਲ ਅਤੇ ਸੁਰਿੰਦਰ ਕੁਮਾਰ ਸੁਰੇਖਾ ਦੇ ਖਿਲਾਫ ਸੀ ਬੀ ਆਈ ਨੇ ਸਾਲ ਕੇਸ ਦਰਜ ਕੀਤਾ ਅਤੇ 2006 ਵਿੱਚ ਦੋਸ਼ ਪੱਤਰ ਦਾਇਰ ਕੀਤਾ ਸੀ।

ਇਸ ਚਾਰਜਸ਼ੀਟ ਦੇ ਮੁਤਾਬਕ ਜਯਾ ਜੇਤਲੀ ਨੇ 2000-2001 ਵਿੱਚ ਮੁਰਗਈ, ਸੁਰਿੰਦਰ ਅਤੇ ਪਚੇਰਵਾਲ ਦੇ ਨਾਲ ਸਾਜ਼ਿਸ ਰਚੀ ਅਤੇ ਖੁਦ ਜਾਂ ਕਿਸੇ ਹੋਰ ਵਿਅਕਤੀ ਲਈ ਦੋ ਲੱਖ ਰੁਪਏ ਰਿਸ਼ਵਤ ਲਈ।

ਉਨ੍ਹਾਂ ਨੇ ਕੁਝ ਫੌਜੀ ਸਾਮਾਨ ਜਿਵੇਂ ਹੈਂਡ ਹੈਲਡ ਥਰਮਲ ਕੈਮਰਾ (ਐਚ ਐਚ ਟੀ ਸੀ) ਲਈ ਰੱਖਿਆ ਮੰਤਰਾਲੇ ਤੋਂ ਸਪਲਾਈ ਦੇ ਹੁਕਮ ਦਿਵਾਉਣ ਲਈ ਇਹ ਸਭ ਕੀਤਾ, ਤਾਂ ਕਿ ਰੱਖਿਆ ਮੰਤਰਾਲੇ ਵਿੱਚ ਤੈਨਾਤ ਲੋਕ ਸੇਵਕਾਂ Ḕਤੇ ਪ੍ਰਭਾਵ ਪੈ ਸਕੇ। ਸੁਰੇਖਾ ਬਾਅਦ ਵਿੱਚ ਸਰਕਾਰੀ ਗਵਾਹ ਬਣ ਗਏ। ਇਸ ਲਈ ਅਦਾਲਤ ਨੇ ਜਯਾ ਜੇਤਲੀ, ਐੱਸ ਪੀ ਮੁਰਗਈ ਅਤੇ ਗੋਪਾਲ ਪਚੇਰਵਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਪੈਗਾਸਸ ਵਿਵਾਦ:ਸੰਬੰਧਤ ਕੰਪਨੀ ਕਿਸੇ ਸਰਕਾਰੀ ਕਲਾਈਂਟ ਨੂੰ ਜਾਸੂਸੀ ਸਾਫਟਵੇਅਰ ਨਹੀਂ ਵੇਚੇਗੀ ਕੰਪਨੀ

Published

on

Pegasus controversy

ਤੇਲ ਅਵੀਵ, 30 ਜੁਲਾਈ, – ਪਿੱਛੇ ਜਿਹੇ ਕਈ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਹੱਤਵ ਪੂਰਾਨ ਲੋਕਾਂ ਦੀ ਜਾਸੂਸੀ ਕਰਵਾਏ ਜਾਣ ਦੀ ਰਿਪੋਰਟ ਪਤਾ ਲੱਗਣ ਪਿੱਛੋਂ ਇਜ਼ਰਾਈਲ ਦੀ ਸਾਈਬਰ ਸਕਿਓਰਟੀ ਫਰਮ ਐੱਨ ਐੱਸ ਓ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪੈਗਾਸਸ ਸਾਫਟਵੇਅਰ ਦੀ ਵਿਕਰੀਰੋਕ ਦਿੱਤੀ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਜਾਸੂਸੀ ਕਰਵਾਏ ਜਾਣ ਦੇ ਹੰਗਾਮੇ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਇਜ਼ਰਾਈਲ ਵਿੱਚ ਚੱਲਦੇ ਇੱਕ ਰੇਡੀਓ ਦੀ ਰਿਪੋਰਟ ਮੁਤਾਬਕਐੱਨ ਐੱਸ ਓ ਨੇ ਸਪੱਸ਼ਟਆਖਿਆ ਹੈ ਕਿ ਉਸ ਨੇ ਸਪਾਈਵੇਅਰ ਦੀ ਗਲਤ ਵਰਤੋਂ ਹੋਣ ਪਿੱਛੋਂਪੈਗਾਸਸ ਦੀ ਸੇਲਰੋਕਦਿੱਤੀ ਹੈ। ਕੰਪਨੀ ਨੇ ਇਕ ਵਰਕਰ ਨੇਨਾਮ ਨਾ ਦੱਸਣ ਦੀ ਸ਼ਰਤ ਉੱਤੇਦੱਸਿਆ ਕਿਐੱਨ ਐੱਸ ਓ ਨੇ ਸਰਕਾਰੀ ਕਲਾਈਂਟਸ ਨੂੰ ਬਲਾਕ ਕਰ ਦਿੱਤਾ ਹੈ।ਐੱਨ ਐੱਸ ਓ ਗਰੁੱਪ ਨੇ ਭਾਵੇਂ ਸਰਕਾਰੀ ਕਲਾਈਂਟਸ ਨੂੰ ਪੈਗਾਸਸ ਨਾ ਵੇਚਣ ਦਾ ਫੈਸਲਾ ਲਿਆ ਹੈ, ਪਰ ਇਹ ਅਜੇ ਇਹ ਭੇਤ ਗੁੱਝਾ ਹੈ ਕਿ ਦੁਨੀਆ ਦੀਆਂ ਕਿਹੜੀਆਂ ਸਰਕਾਰਾਂ ਨੂੰ ਪਹਿਲਾਂ ਪੈਗਾਸਸ ਵੇਚਿਆ ਗਿਆ ਹੈ।ਰੇਡੀਓ ਮੁਤਾਬਕਐੱਨ ਐੱਸ ਓ ਦਾ ਕਹਿਣਾ ਹੈ ਕਿ 40 ਦੇਸ਼ਾਂ ਵਿੱਚ ਇਸ ਦੇ 60 ਗਾਹਕ ਹਨ ਤੇ ਇਹ ਸਾਰੇ ਖੁਫੀਆ ਏਜੰਸੀਆਂ, ਕਾਨੂੰਨ ਲਾਗੂ ਕਰਨ ਵਾਲੇ ਵਿਭਾਗ ਅਤੇ ਫੌਜਾਂ ਹਨ।ਐੱਨ ਐੱਸ ਓ ਦੇ ਮੁਤਾਬਕ ਪਿੱਛੇ ਜਿਹੇਪੈਗਾਸਸ ਸਪਾਈਵੇਅਰਬਾਰੇ ਮੀਡੀਆ ਰਿਪੋਰਟਾਂ ਤੋਂ ਪਹਿਲਾਂ ਹੀ ਉਸ ਨੇ ਦੁਰਵਰਤੋਂ ਕਾਰਨ 5 ਸਰਕਾਰੀ ਏਜੰਸੀਆਂ ਦਾ ਸਾਫਟਵੇਅਰ ਬਲਾਕ ਕਰ ਦਿੱਤਾਸੀ।
ਸੰਬੰਧਤ ਕੰਪਨੀ ਐੱਨ ਐੱਸ ਓ ਦਾ ਕਹਿਣਾ ਹੈ ਕਿ ਉਹ ਸਿਰਫ਼ ਅੱਤਵਾਦ ਅਤੇ ਅਪਰਾਧ ਨਾਲ ਲੜਨ ਲਈ ਕੁਝ ਦੇਸ਼ਾਂ ਨੂੰ ਆਪਣੇ ਸਪਾਈਵੇਅਰ ਵੇਚਦੀ ਹੈ, ਪਰ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐੱਨ ਐੱਸ ਓ ਨੇ ਆਪਣੇ ਨਾਗਰਿਕਾਂ ਦੀ ਨਿਗਰਾਨੀ ਵਿੱਚ ਸ਼ਾਮਲ ਦੇਸ਼ਾਂ ਨਾਲ ਇਹ ਸੌਦਾ ਕੀਤਾ ਅਤੇ ਦਰਜਨਾਂ ਸਮਾਰਟਫੋਨ ਇਸ ਦੇ ਸਪਾਈਵੇਅਰ ਨਾਲ ਪ੍ਰਭਾਵਿਤ ਪਾਏ ਗਏ ਹਨ। ਵਰਨਣ ਯੋਗ ਹੈ ਕਿ ਪਿੱਛੇ ਜਿਹੇ ਫਾਰਬਿਡੇਨ ਸਟੋਰੀਜ਼ ਅਤੇ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਦੇ ਨਾਲ 17 ਮੀਡੀਆ ਸੰਸਥਾਵਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੈਗਾਸਸ ਦੇ ਰਾਹੀਂ 50 ਦੇਸ਼ਾਂ ਵਿੱਚਪੱਤਰਕਾਰਾਂ, ਨੇਤਾਵਾਂ, ਸਮਾਜੀ ਵਰਕਰਾਂ ਤੇ ਕਾਰੋਬਾਰੀਆਂ ਨਾਲ ਜੁੜੇ 50,000 ਫੋਨ ਨੰਬਰਾਂ ਦੀ ਜਾਸੂਸੀ ਕਰਵਾਈ ਗਈ ਹੈ, ਜਿਨ੍ਹਾਂ ਵਿੱਚ 189 ਮੀਡੀਆ ਕਾਮੇਂ, 600 ਤੋਂ ਵੱਧ ਨੇਤਾ ਅਤੇ ਸਰਕਾਰੀ ਅਧਿਕਾਰੀ, 65 ਕਾਰੋਬਾਰੀ ਲੋਕ ਅਤੇ 85 ਮਨੁੱਖੀ ਅਧਿਕਾਰ ਵਰਕਰ ਸ਼ਾਮਲ ਹਨ, ਜਿਨ੍ਹਾਂ ਦੇ ਫੋਨ ਉੱਤੇ ਨਜ਼ਰ ਰੱਖੀ ਗਈ ਸੀ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਪੰਜਾਬ ਸਰਕਾਰ ਲਾਲ ਕਿਲ੍ਹਾ ਹਿੰਸਾ ਕੇਸ ਦੇ ਦੋਸ਼ੀਆਂ ਨੂੰ ਕਾਨੂੰਨੀ ਮਦਦ ਤੇ ਮੁਆਵਜ਼ਾ ਦੇਣ ਲੱਗੀ

Published

on

Red Fort violence case

ਚੰਡੀਗੜ੍ਹ, 30 ਜੁਲਾਈ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇਦੀ ਹਿੰਸਾ ਬਾਰੇ ਦਿੱਲੀ ਪੁਲਿਸ ਨੇ ਜਿਨ੍ਹਾਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ, ਪੰਜਾਬ ਸਰਕਾਰ ਉਨ੍ਹਾਂ ਨੂੰ ਕਾਨੂੰਨੀ ਮਦਦ ਦੇ ਨਾਲ ਮੁਆਵਜ਼ਾ ਦੇਣ ਉੱਤੇ ਵੀ ਵਿਚਾਰ ਕਰ ਰਹੀ ਹੈ। ਪੰਜਾਬ ਵਿਧਾਨ ਸਭਾ ਵਲੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਬਣਾਈ ਕਮੇਟੀ ਅਜਿਹੇ ਲਗਪਗ 100 ਕਿਸਾਨਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਇਨ੍ਹਾਂ ਵਿੱਚੋਂ 60 ਇਹੋ ਜਿਹੇ ਕਿਸਾਨਾਂ ਦੇ ਬਿਆਨ ਦਰਜ ਹੋ ਚੁੱਕੇ ਹਨ। ਅੱਜ ਸ਼ੁੱਕਰਵਾਰ ਨੂੰ ਵੀ ਦਸ ਕਿਸਾਨਾਂ ਦੇ ਬਿਆਨ ਲਿਖੇ ਗਏ ਹਨ।
ਵਰਨਣ ਯੋਗ ਹੈ ਕਿ 26 ਜਨਵਰੀ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਦੀ ਟਰੈਕਟਰ ਪਰੇਡ ਦੇ ਦੌਰਾਨ ਫਿਲਮ ਕਲਾਕਾਰ ਦੀਪ ਸਿੱਧੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪੁਲਿਸ ਨਾਲ ਤੈਅ ਰੂਟ ਨੂੰ ਛੱਡ ਕੇ ਲਾਲ ਕਿਲ੍ਹੇ ਵੱਲ ਵੱਧ ਗਏ ਸਨ ਅਤੇ ਓਥੇ ਉਨ੍ਹਾਂ ਨੇ ਕੇਸਰੀ ਝੰਡੇ ਲਹਿਰਾ ਦਿੱਤੇ ਤੇ ਕਾਫ਼ੀ ਦੇਰ ਹੰਗਾਮਾ ਕਰਦੇ ਰਹੇ ਸਨ ਅਤੇ ਪੁਲਿਸ ਨਾਲ ਮਾਰਕੁੱਟ ਵੀ ਕੀਤੀ ਸੀ।ਦਿੱਲੀ ਪੁਲਿਸ ਨੇ ਕਈ ਕਿਸਾਨਾਂ ਤੇ ਪ੍ਰਦਰਸ਼ਨਕਾਰੀਆਂ ਉੱਤੇ ਕੇਸ ਦਰਜ ਕੀਤਾ ਸੀ, ਪਰ ਦੀਪ ਸਿੱਧੂ ਉੱਥੋਂ ਭੱਜ ਗਿਆ ਸੀ, ਜਿਸਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਤੀ ਕੀਤੀ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਕਈ ਲੋਕ ਲਾਲ ਕਿਲ੍ਹੇ ਵੱਲ ਗਏ ਵੀ ਨਹੀਂ, ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਤਸੀਹੇ ਦਿੱਤੇ ਸਨ। ਅਸੀਂ 60 ਕਿਸਾਨਾਂ ਦੇ ਬਿਆਨ ਰਿਕਾਰਡ ਕਰ ਚੁੱਕੇ ਹਾਂ ਅਤੇ 40 ਦੇ ਲਗਪਗ ਹੋਰਨਾਂ ਦੇ ਬਿਆਨ ਲੈਣੇ ਹਨ। ਇਨ੍ਹਾਂ ਵਿੱਚੋਂ ਕਈ ਕਿਸਾਨ ਗ਼ਰੀਬ ਪਰਿਵਾਰਾਂ ਤੋਂ ਹਨ ਅਤੇ ਉਨ੍ਹਾਂ ਨੂੰ ਕਾਨੂੰਨੀ ਮਦਦ ਦੀ ਲੋੜ ਹੈ। ਕਮੇਟੀ ਇਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਵੀ ਸਿਫਾਰਸ਼ ਕਰੇਗੀ। ਕਮੇਟੀ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ਼ਾਮਲ ਹਨ। ਇਸ ਤੋਂ ਪਹਿਲਾਂ ਰਾਜ ਸਰਕਾਰ ਨੇ ਐਲਾਨ ਕੀਤਾ ਸੀ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੌਰਾਨ ਜਿਹੜੇ ਕਿਸਾਨਾਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪਰਿਵਾਰ ਦੇ ਇਕ-ਇੱਕ ਮੈਂਬਰ ਨੂੰ ਨੌਕਰੀ ਤੇ ਪੰਜ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਬੇਅਦਬੀ ਕੇਸ:ਦੋਸ਼ੀਆਂ ਖਿਲਾਫ਼ ਮੁਕੱਦਮੇ ਚਲਾਉਣ ਦੀ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਮਨਜ਼ੂਰੀ

Published

on

guru granth sahib ji

ਫ਼ਰੀਦਕੋਟ, 30 ਜੁਲਾਈ, – ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫਕੇਸ ਚਲਾਉਣ ਲਈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ।ਹੋਮ ਅਤੇ ਨਿਆਂ ਵਿਭਾਗ ਬਾਰੇ ਐਡੀਸ਼ਨਲ ਸੈਕਟਰੀ ਅਨੁਰਾਗ ਅਗਰਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਅਧੀਨ ਅੱਜ ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਫਸਰਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਨਾਲ ਬੇਅਦਬੀ ਦੇ ਕੇਸ ਨੰਬਰ 117 ਅਤੇ 128 ਦੇ ਦੋਸ਼ੀਆਂ ਸੁਖਜਿੰਦਰ ਸਿੰਘ ਉਰਫ਼ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੂਰਾ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿੱਖਾਂਵਾਲਾ, ਰਣਜੀਤ ਸਿੰਘ ਉਰਫ਼ ਭੋਲਾ ਪੁੱਤਰ ਮੋਹਰ ਸਿੰਘ ਵਾਸੀ ਬਸਤੀ ਗਿਆਨੀ ਲਾਲ ਸਿੰਘ ਕੋਟਕਪੂਰਾ ਦੇਵਿਰੁੱਧ ਧਾਰਾ 295-ਏ ਅਤੇ 153 ਏ (ਆਈ ਪੀ ਸੀ) ਦਾ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਆਪਣੇ ਪੱਤਰ ਵਿੱਚ ਅਨੁਰਾਗ ਅਗਰਵਾਲ ਨੇ ਲਿਖਿਆ ਹੈ ਕਿਥਾਣਾ ਬਾਜਾਖਾਨਾ ਵਿਖੇ ਦਰਜ ਕੀਤੇਕੇਸ ਨੰਬਰ 117 ਮਿਤੀ 25 ਅਗਸਤ 2015 ਦੀ ਫਾਈਲ ਵੇਖਣ ਤੋਂ ਪਤਾ ਲੱਗਾ ਕਿ 24-25 ਅਕਤੂਬਰ 2015 ਦੀ ਰਾਤ ਨੂੰ ਹੱਥ ਲਿਖਤ ਪੋਸਟਰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਅੱਗੇ ਲਾਏ ਗਏ ਸਨ, ਜਿਨ੍ਹਾਂ ਉੱਤੇ ਕਾਲੇ ਮਾਰਕਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਖਿਲਾਫ਼ ਸ਼ਬਦ ਲਿਖੇ ਸਨ। ਇਸਨਾਲ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਦਾ ਅਪਮਾਨ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦਾਕੇਸ ਦਰਜ ਹੋਇਆ ਹੈ।ਪੱਤਰ ਦੇ ਅਨੁਸਾਰ ਕੇਸ ਦੇਖ ਕੇ ਪਤਾ ਲੱਗਾਕਿ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ)ਵੱਲੋਂ ਦਰਜ ਕੇਸਦੀ ਰਿਪੋਰਟ ਨੰਬਰ 35 ਮਿਤੀ 15 ਮਈ 2015 ਵਿੱਚ ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਸੁਖਜਿੰਦਰ ਸਿੰਘ ਉਰਫ਼ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੂਰਾ, ਰਣਜੀਤ ਸਿੰਘ ਉਰਫ਼ ਭੋਲਾ ਪੁੱਤਰ ਮੋਹਰ ਸਿੰਘ ਵਾਸੀ ਬਸਤੀ ਗਿਆਨੀ ਲਾਲ ਸਿੰਘ, ਪ੍ਰੇਮ ਨਗਰ ਕੋਟਕਪੂਰਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਪਿੰਡ ਸਿੱਖਾਂਵਾਲਾ ਦੋਸ਼ੀ ਨਾਮਜ਼ਦ ਹੋਏ ਹਨ। ਇਸ ਪੱਤਰ ਅਨੁਸਾਰ ਬੀਤੀ 24 ਮਈ 2015 ਨੂੰ ਅਦਾਲਤ ਦੇ ਹੁਕਮ ਲੈ ਕੇ ਦੋਸ਼ੀਆਂ ਰਣਜੀਤ ਸਿੰਘ ਉਰਫ਼ ਭੋਲਾ ਤੇ ਸ਼ਕਤੀ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕੀਤੀ ਜਾਂਚ ਅਤੇ ਕੇਸ ਫਾਈਲ ਤੋਂਪਤਾ ਲੱਗਾ ਹੈ ਕਿ ਥਾਣਾ ਬਾਜਾਖਾਨਾ ਵਿਖੇ ਕੇਸ ਨੰਬਰ 19 ਮਿਤੀ 26 ਮਈ 2015 ਨਾਲ ਸਬੰਧਤ ਹਰਸ਼ ਧੂਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ, ਸੰਦੀਪ ਬਰੇਟਾ ਪੁੱਤਰ ਓਮ ਪ੍ਰਕਾਸ਼ ਵਾਸੀ ਬਰੇਟਾ ਮੰਡੀ ਜ਼ਿਲ੍ਹਾ ਮਾਨਸਾ, ਪ੍ਰਦੀਪ ਕਲੇਰ ਪੁੱਤਰ ਚਾਂਦੀ ਰਾਮ ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਤਿੰਨੇ ਹਾਲ ਵਾਸੀ ਡੇਰਾ ਸੱਚਾ ਸੌਦਾ ਸਿਰਸਾ ਦੋਸ਼ੀ ਨਾਮਜ਼ਦ ਹੋਏ ਹਨ ਅਤੇ ਇਨ੍ਹਾਂ ਦੇ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।ਐਡੀਸ਼ਨਲਸੈਕਟਰੀ ਅਗਰਵਾਲ ਦੇ ਪੱਤਰ ਅਨੁਸਾਰ ਕੇਸ ਦੀ ਫਾਈਲ ਤੋਂ ਉੱਤੇ ਇਹ ਤੱਥ ਪਤਾ ਲੱਗੇ ਕਿ 24 ਸਤੰਬਰ 2015 ਰਾਤ ਦੇ 9-10 ਵਜੇ ਰਣਜੀਤ ਸਿੰਘ ਉਰਫ਼ ਭੋਲਾ ਅਤੇ ਸੁਖਜਿੰਦਰ ਸਿੰਘ ਉਰਫ਼ ਸੰਨੀ ਨੇ ਭੱਦੀ ਸ਼ਬਦਾਵਲੀ ਵਾਲੇ ਦੋ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ਼ਕਤੀ ਸਿੰਘ ਅਤੇ ਬਲਜੀਤ ਸਿੰਘ ਰਾਹੀਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਮੂਹਰੇ, ਜਿੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੈ, ਬੋਰਡ ਉੱਤੇ ਚਿਪਕਾਏ ਸਨ। ਇਸ ਪੱਤਰ ਅਨੁਸਾਰ ਬੀਤੀ 12 ਅਕਤੂਬਰ 2015 ਨੂੰ ਤੜਕੇ 4 ਵਜੇ ਗੁਰਦੁਆਰਾ ਬਰਗਾੜੀ ਵਿਖੇ ਅਣਪਛਾਤੇ ਬੰਦਿਆਂ ਨੇਗੁਰੂ ਗ੍ਰੰਥ ਸਾਹਿਬ ਦੇ ਅੰਗ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਤੇ ਆਸ-ਪਾਸ ਦੀਆਂ ਗਲੀਆਂ ਵਿੱਚ ਖਿਲਾਰ ਦਿੱਤੇ ਸਨ।
ਦੂਸਰੇ ਕੇਸ ਦੀ ਜਾਂਚ ਰਿਪੋਰਟ ਨੰਬਰ 34 ਮਿਤੀ 15 ਮਈ 2015 ਦੇ ਦੋਸ਼ੀਆਂ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪਰਦੀਪ ਸਿੰਘ ਨੂੰ ਇਸ ਕੇਸ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਤੇ ਗ੍ਰਿਫ਼ਤਾਰੀਪਿੱਛੋਂ 17 ਮਈ 2021 ਨੂੰ ਅਦਾਲਤ ਪੇਸ਼ ਕਰਕੇ ਇਨ੍ਹਾਂ 4 ਦਿਨ ਦਾ ਲੈ ਕੇ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਬਰਗਾੜੀ ਵਿਖੇ 12 ਅਕਤੂਬਰ 2015 ਨੂੰ ਸਵੇਰੇ 3 ਵਜੇ ਦੇ ਕਰੀਬ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਨੇੜੇ ਅਤੇ ਗਲੀਆਂ ਵਿੱਚ ਖਿਲਾਰੇ ਸਨ ਅਤੇ ਇਸ ਤੋਂ ਬਿਨਾ ਪਰਦੀਪ ਸਿੰਘ ਮਿਲੇ 100 ਦੇ ਕਰੀਬ ਅੰਗਾਂ ਨੂੰ ਬਾਹਮਣਵਾਲਾ ਪਿੰਡ ਨੇੜੇ ਸੂਏ ਵਿੱਚ ਤਾਰ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਕੀ ਬਚਦੇ ਸਰੂਪ ਨੂੰ ਦੇਵੀਵਾਲਾ ਡਰੇਨ ਵਿੱਚ ਸੁੱਟ ਕੇ ਖੁਰਦ-ਬੁਰਦ ਕੀਤਾ ਸੀ।ਜਾਂਚ ਦੌਰਾਨ ਗਵਾਹਾਂ ਦੇ ਬਿਆਨ ਧਾਰਾ 161 ਹੇਠ ਦਰਜ ਕੀਤੇ, ਜਿਸ ਵਿੱਚ ਦੋਸ਼ੀ ਮਹਿੰਦਰਪਾਲ ਉਰਫ਼ ਬਿੱਟੂ (ਜਿਸ ਦੀ ਮੌਤ ਹੋ ਚੁੱਕੀ ਹੈ), ਦੇ ਬਿਆਨ ਵੀ ਧਾਰਾ 164 ਰਿਕਾਰਡ ਹੇਠ ਕੀਤੇ ਸਨ। ਪੁਲਸ ਨੇ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਤੇ ਪਰਦੀਪ ਸਿੰਘ ਨੂੰ ਧਾਰਾ 295/295-ਏ, 153-ਏ, 201, 120 ਬੀ ਦਾ ਦੋਸ਼ੀ ਪਾਇਆ ਗਿਆ ਹੈ। ਅਨੁਰਾਗ ਅਗਰਵਾਲ ਨੇ ਪੱਤਰ ਵਿੱਚ ਸਪੱਸ਼ਟ ਕੀਤਾ ਕਿ ਕੇਸ ਦੀ ਪੂਰੀ ਫਾਈਲ ਸਮੇਤ ਰਿਪੋਰਟ, ਗਵਾਹਾਂ ਦੇ ਬਿਆਨ, ਫ਼ਰਦ ਬਰਾਮਦਗੀ ਵੇਖ ਕੇ ਦੋਵਾਂ ਕੇਸਾਂ ਦੇ ਤੱਥ ਪਰਖਣ ਪਿੱਛੋਂ ਉਹ ਸਹਿਮਤ ਹਨ ਕਿ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਤੇ ਪਰਦੀਪ ਸਿੰਘ ਵਿਰੁੱਧ ਪਹਿਲੀ ਨਜ਼ਰੇ ਧਾਰਾ 295, 295-ਏ, 153-ਏ, 201, 120-ਬੀ ਦਾ ਕੇਸ ਬਣਦਾ ਹੈ। ਅਨੁਰਾਗ ਅਗਰਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਸਪੱਸ਼ਟ ਕੀਤਾ ਹੈ ਕਿ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਉਰਫ਼ ਭੋਲਾ ਅਤੇ ਪਰਦੀਪ ਸਿੰਘ ਉਰਫ਼ ਰਾਜੂ ਦੋਧੀ ਵਿਰੁੱਧ ਕੇਸ ਚਲਾਇਆ ਜਾਵੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca