ਡੀ ਜੀ ਪੀ ਅਹੁਦੇ ਲਈ ਰਿਟਾਇਰਮੈਂਟ ਤੋਂ ਛੇ ਮਹੀਨੇ ਪਹਿਲਾਂ ਤੱਕ ਨਾਂਅ ਵਿਚਾਰਿਆ ਜਾ ਸਕੇਗਾ
Connect with us [email protected]

Uncategorized

ਡੀ ਜੀ ਪੀ ਅਹੁਦੇ ਲਈ ਰਿਟਾਇਰਮੈਂਟ ਤੋਂ ਛੇ ਮਹੀਨੇ ਪਹਿਲਾਂ ਤੱਕ ਨਾਂਅ ਵਿਚਾਰਿਆ ਜਾ ਸਕੇਗਾ

Published

on

ਚੰਡੀਗੜ੍ਹ, 23 ਜੁਲਾਈ – ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦੀ ਨਿਯੁਕਤੀ ਲਈ ਕਿਸੇ ਆਈ ਪੀ ਐਸ ਅਫ਼ਸਰ ਦੀ ਸੇਵਾ ਮੁਕਤੀ ਤੋਂ ਛੇ ਮਹੀਨੇ ਪਹਿਲਾਂ ਤੱਕ ਵੀ ਨਾਂਅ ਵਿਚਾਰਿਆ ਜਾ ਸਕੇਗਾ।

ਇਹ ਤੱਥ ਯੂ ਪੀ ਐਸ ਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੇ ਅੰਡਰ ਸੈਕਟਰੀ ਅਸ਼ੋਕ ਪ੍ਰਸਾਦ ਨੇ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਦੀ ਨਿਯੁਕਤੀ ਕੈਟ (ਸੈਂਟਰਲ ਐਡਮਨਿਸਟਰੇਟਿਵ ਟ੍ਰਿਬਿਊਨਲ) ਵੱਲੋਂ ਰੱਦ ਕੀਤੇ ਜਾਣ ਦੇ ਵਿਰੁੱਧ ਦਾਖ਼ਲ ਅਪੀਲਾਂ ਉਤੇ ਹਾਈ ਕੋਰਟ ਵੱਲੋਂ ਮੰਗੇ ਜਾਣ ਉੱਤੇ ਪੇਸ਼ ਕੀਤਾ ਹੈ।


ਯੂ ਪੀ ਐਸ ਸੀ ਨੇ ਕਿਹਾ ਹੈ ਕਿ ਪਹਿਲਾਂ ਏ ਡੀ ਜੀ ਪੀ ਤੋਂ ਉਪਰਲੇ ਰੈਂਕ ਦੇ ਉਨ੍ਹਾਂ ਆਈ ਪੀ ਐਸ ਅਫ਼ਸਰਾਂ ਦਾ ਨਾਂਅ ਡੀ ਜੀ ਪੀ ਵਜੋਂ ਨਿਯੁਕਤੀ ਲਈ ਵਿਚਾਰਿਆ ਜਾਂਦਾ ਸੀ, ਜਿਨ੍ਹਾਂ ਦੀ 30 ਸਾਲ ਦੀ ਬੇਦਾਗ ਸੇਵਾ ਪੂਰੀ ਹੋ ਗਈ ਹੋਵੇ ਤੇ ਉਨ੍ਹਾਂ ਦੀ ਸੇਵਾ ਮੁਕਤੀ ਵਿੱਚ ਅਜੇ ਦੋ ਸਾਲ ਬਾਕੀ ਹੋਣ, ਪਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਪਿੱਛੋਂ ਅਜਿਹੇ ਬੇਦਾਗ ਅਫ਼ਸਰਾਂ ਦਾ ਨਾਂਅ ਵੀ ਪੁਲਸ ਮੁਖੀ ਦੀ ਨਿਯੁਕਤੀ ਲਈ ਵਿਚਾਰਿਆ ਜਾ ਸਕੇਗਾ,

ਜਿਨ੍ਹਾਂ ਦੀ ਸੇਵਾ ਮੁਕਤੀ ਨੂੰ ਛੇ ਮਹੀਨੇ ਹੀ ਬਾਕੀ ਰਹਿੰਦੇ ਹੋਣਗੇ। ਯੂ ਪੀ ਐਸ ਸੀ ਨੇ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਵੀ ਐਡਵੋਕੇਟ ਅਲਕਾ ਚਤਰਥ ਰਾਹੀਂ ਸੀਲਬੰਦ ਪੇਸ਼ ਕੀਤਾ ਤੇ ਨਾਲ ਕਿਹਾ ਹੈ ਕਿ ਪੈਨਲ ਲਈ ਭੇਜੇ ਜਾਣ ਵਾਲੇ ਅਫ਼ਸਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ ਅਤੇ ਯੂ ਪੀ ਐਸ ਸੀ ਵੱਲੋਂ ਪ੍ਰਕਾਸ਼ ਸਿੰਘ ਕੇਸ ਵਿੱਚ ਬਣਾਈ ਗਾਈਡਲਾਈਨ ਮੁਤਾਬਿਕ ਡੀ ਜੀ ਪੀ ਦੀ ਨਿਯੁਕਤੀ ਲਈ ਜਿੰਨੇ ਵੀ ਯੋਗ ਅਫ਼ਸਰ ਸੂਬੇ ਵਿੱਚ ਮੌਜੂਦ ਹਨ, ਸੂਬੇ ਵੱਲੋਂ ਉਨ੍ਹਾਂ ਦੇ ਨਵਾਂ ਦਾ ਪੈਨਲ ਤੇ ਸੇਵਾ ਰਿਕਾਰਡ ਮੰਗਵਾ ਲਿਆ ਜਾਂਦਾ ਹੈ।

ਇਸੇ ਤਰ੍ਹਾਂ ਪੰਜਾਬ ਤੋਂ ਨਾਮ ਮੰਗਵਾਏ ਗਏ ਸਨ ਅਤੇ ਯੂ ਪੀ ਐਸ ਸੀ ਦੀ ਗਾਈਡਲਾਈਨ ਅਤੇ ਪ੍ਰਕਾਸ਼ ਸਿੰਘ ਮਾਮਲੇ Ḕਚ ਸੁਪਰੀਮ ਕੋਰਟ ਦੀ ਹਦਾਇਤ ਮੁਤਾਬਿਕ ਨਾਵਾਂ Ḕਤੇ ਵਿਚਾਰ ਕੀਤਾ ਗਿਆ ਸੀ। ਹਾਈਕੋਰਟ ਨੇ ਯੂ ਪੀ ਐਸ ਸੀ ਦਾ ਜਵਾਬ ਰਿਕਾਰਡ Ḕਤੇ ਲੈ ਕੇ ਇਸ ਮਾਮਲੇ ਵਿੱਚ ਅੰਤਮ ਬਹਿਸ ਲਈ ਸੁਣਵਾਈ 13 ਅਗਸਤ Ḕਤੇ ਪਾ ਦਿੱਤੀ ਹੈ।

Continue Reading
Click to comment

Leave a Reply

Your email address will not be published. Required fields are marked *

Uncategorized

ਧਰਮ-ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਲੜਕੀ ਤੇ ਪਤੀ ਦੀ ਸੁਰੱਖਿਆ ਲਈ ਹਾਈ ਕੋਰਟ ਵੱਲੋਂ ਹੁਕਮ

Published

on

ਪ੍ਰਯਾਗਰਾਜ, 13 ਜੂਨ – ਇਲਾਹਾਬਾਦ ਹਾਈ ਕੋਰਟ ਨੇ ਧਰਮ ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਇੱਕ ਲੜਕੀ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਣ ਲਈ ਪੁਲਸ ਨੂੰ ਹੁਕਮ ਦਿੱਤਾ ਹੈ।
ਇਸ ਸੰਬੰਧ ਵਿੱਚ ਹਾਈ ਕੋਰਟ ਨੇ ਕਿਹਾ, ‘ਲੜਕੀ ਦੀ ਆਜ਼ਾਦੀ ਵਿੱਚ ਦਖਲ ਤਦ ਤਕ ਠੀਕ ਨਹੀਂ ਹੋਵੇਗਾ ਜਦ ਤਕ ਉਹ ਜ਼ਬਰਦਸਤੀ ਧਰਮ ਪਰਿਵਰਤਨ ਦਾ ਦੋਸ਼ ਨਹੀਂ ਲਾਉਂਦੀ।’ ਜਸਟਿਸ ਸਲਿਲ ਕੁਮਾਰ ਰਾਏ ਨੇ ਇਸ ਕੇਸ ਦੀ ਸੁਣਵਾਈ ਕੀਤੀ ਅਤੇ ‘ਲਤਾ ਸਿੰਘ ਬਨਾਮ ਯੂ ਪੀ ਸਰਕਾਰ’ ਦੇ ਕੇਸ ਵਿੱਚ ਕੋਰਟ ਦੇ ਫੈਸਲੇ ਦਾ ਜਿ਼ਕਰ ਕੀਤਾ। ਇਸ ਵਿੱਚ ਕਿਹਾ ਗਿਆ ਕਿ ਜੇ ‘ਜੋੜਾ ਅਡਲਟ ਹੈ ਤਾਂ ਬਿਨਾਂ ਕਿਸੇ ਦਖਲ ਦੇ ਸ਼ਾਂਤਮਈ ਤਰੀਕੇ ਨਾਲ ਜੀਵਨ ਜਿਊਣ ਦਾ ਉਨ੍ਹਾਂ ਦਾ ਹੱਕ ਹੈ।’ ਤਾਜ਼ਾ ਪਟੀਸ਼ਨ ਮੁਤਾਬਕ ਯਾਸ਼ੀ ਦੇਵੀ (20) ਨੇ ਇਸਲਾਮ ਅਪਣਾਉਣ ਦੇ ਬਾਅਦ ਗੁੱਛਨ ਖਾਨ (40) ਨਾਲ 11 ਜਨਵਰੀ 2021 ਨੂੰ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਦਾ ਦੋਸ਼ ਹੈ ਕਿ ਪਰਵਾਰ ਵਾਲੇ ਇਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਅਤੇ ਆਜ਼ਾਦੀ ਵਿੱਚ ਦਖਲ ਦੇ ਰਹੇ ਹਨ। ਹਾਈ ਕੋਰਟ ਨੇ ਮੁਰਾਦਾਬਾਦ ਪੁਲਸ ਨੂੰ ਜੋੜੇ ਦੀ ਸੁਰੱਖਿਆ ਦੇ ਹੁਕਮ ਦਿੱਤੇ।
ਅਦਾਲਤ ਨੇ ਕਿਹਾ, ‘ਜੇ ਪਟੀਸ਼ਨਕਰਤਾ ਬਾਲਗ ਹਨ ਤਾਂ ਉਹ ਬਗੈਰ ਵਿਆਹ ਦੇ ਵੀ ਇਕੱਠੇ ਰਹਿਣ ਦੇ ਹੱਕਦਾਰ ਹਨ। ਸਬੰਧਤ ਪੁਲਸ ਅਧਿਕਾਰੀ ਵਿਆਹ ਦੇ ਸਬੂਤ ਲਈ ਉਨ੍ਹਾਂ ਜ਼ੋਰ ਨਹੀਂ ਪਾ ਸਕਦੇ।’ ਕੋਰਟ ਨੇ ਕਿਹਾ, ‘ਜੇ ਪਟੀਸ਼ਨਰਾਂ ਨੂੰ ਕੋਈ ਖਤਰਾ ਹੋਵੇ ਜਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਏ ਤਾਂ ਉਹ ਮੁਰਾਦਾਬਾਦ ਦੇ ਪੁਲਸ ਕਮਿਸ਼ਨਰ ਨਾਲ ਸੰਪਰਕ ਕਰਨ। ਉਹ ਕਾਨੂੰਨ ਮੁਤਾਬਕ ਸਾਰੇ ਕਦਮ ਉਠਾਉਣਗੇ।’

Continue Reading

Uncategorized

ਇੱਕੋ ਸਵਾਰੀ ਲਈ 360 ਸੀਟਾਂ ਵਾਲਾ ਜਹਾਜ਼ ਮੁੰਬਈ ਤੋਂ ਦੁਬਈ ਪੁੱਜਾ

Published

on

Mumbai to Dubai

ਨਵੀਂ ਦਿੱਲੀ, 30 ਮਈ – ਭਾਰਤਵੰਸ਼ੀ ਕਾਰੋਬਾਰੀ ਭਾਵੇਸ਼ ਜਾਵੇਰੀ, ਜਿਹੜਾ 18 ਨੰਬਰ ਨੂੰ ਸ਼ੁੱਭ ਮੰਨਦਾ ਹੈ, ਬੀਤੀ 19 ਮਈ 2021 ਦਾ ਦਿਨ ਸਾਰੀ ਉਮਰ ਨਹੀਂ ਭੁੱਲ ਸਕੇਗਾ। ਕਾਰੋਬਾਰੀ ਯਾਤਰਾ ਪਿੱਛੋਂ ਮੁੰਬਈ ਤੋਂ ਦੁਬਈ ਵਾਪਸ ਜਾਂਦੇ ਭਾਵੇਸ਼ ਦੀਹੈਰਾਨੀ ਦਾ ਉਦੋਂ ਟਿਕਾਣਾ ਨਾ ਰਿਹਾ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ 360 ਸੀਟਾਂ ਵਾਲੇ ਬੋਇੰਗ 777 ਜਹਾਜ਼ ਵਿੱਚ ਉਹ ਇਕੱਲੇ ਯਾਤਰਾ ਕਰਨ ਵਾਲੇ ਹਨ।
ਐਮੀਰੇਟਸ ਏਅਰਲਾਈਨਜ਼ ਦੀ ਫਲਾਈਟ (ਈ ਕੇ-501) ਵਿੱਚ ਦਾਖਲ ਹੁੰਦੇ ਸਾਰਭਾਵੇਸ਼ ਜਾਵੇਰੀ ਦਾ ਤਾੜੀਆਂ ਨਾਲ ਸਵਾਗਤ ਹੋਇਆ ਤੇ ਪੂਰੀ ਯਾਤਰਾ ਯਾਦਗਾਰ ਬਣ ਗਈ।ਸਟਾਰਜੇਮਸ ਗਰੁੱਪ ਦੇ ਸੀ ਈ ਓ ਚਾਲੀ ਸਾਲਾ ਭਾਵੇਸ਼ ਦੇ ਦੱਸਣ ਅਨੁਸਾਰ, ‘ਮੈਂ ਮੁੰਬਈ ਤੋਂ ਦੁਬਈ ਵਿੱਚ 240 ਤੋਂ ਵੀ ਜ਼ਿਆਦਾ ਹਵਾਈ ਯਾਤਰਾਵਾਂ ਕਰ ਚੁੱਕਾ ਹਾਂ, ਪਰ ਇਹ ਯਾਤਰਾ ਯਾਦਗਾਰੀ ਸੀ। ਕਾਕਪਿਟ ਕਮਾਂਡਰ ਖੁਦ ਮੈਨੂੰ ਮਿਲੇ। ਮੈਨੂੰ ਜਹਾਜ਼ ਦਾ ਮੁਆਇਨਾ ਕਰਨ ਤੇ 18 ਨੰਬਰ ਦੀ ਮੇਰੀ ਲੱਕੀ ਸੀਟ ਉੱਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ। ਪਬਲਿਕ ਅਨਾਊਂਸਮੈਂਟ ਸਿਰਫ ਮੇਰੇ ਉੱਤੇ ਕੇਂਦਰਿਤ ਸੀ: ਜਿਵੇਂ-‘ਮਿਸਟਰ ਜਾਵੇਰੀ, ਕ੍ਰਿਪਾ ਕਰ ਕੇ ਸੀਟ ਬੈਲਟ ਬੰਨ੍ਹ ਲਓ। ਮਿਸਟਰ ਜਾਵੇਰੀ, ਅਸੀਂ ਲੈਂਡ ਕਰਨ ਜਾ ਰਹੇ ਹਾਂ।’
ਭਾਵੇਸ਼ 20 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਹਨ। ਉਹ ਦੱਸਦੇ ਹਨ ਕਿ ਮਈ ਦੇ ਪਹਿਲੇ ਹਫਤੇ ਉਹ ਭਾਰਤ ਆਏ ਅਤੇ 10 ਦਿਨ ਪਹਿਲਾਂ 19 ਮਈ ਨੂੰ ਫਲਾਈਟ ਦੀ ਟਿਕਟ ਬੁਕ ਕਰਾਈ ਸੀ। 18 ਹਜ਼ਾਰ ਰੁਪਏ ਵਿੱਚ ਇਕਾਨਮੀ ਕਲਾਸ ਦੀ ਟਿਕਟ ਲਈ, ਪਰ ਜਿਸ ਉਡਾਣ ਵਿੱਚ ਉਨ੍ਹਾਂ ਨੇ ਇਕੱਲੇ ਯਾਤਰਾ ਕੀਤੀ ਉਸ ਦੀ ਚਾਰਟਰਡ ਬੁਕਿੰਗ ਦੇ ਲਈ ਸੱਤਰ ਲੱਖ ਰੁਪਏ ਲੱਗਦੇ ਹਨ। ਉਸ ਦਿਨ ਉਹ ਜਹਾਜ਼ ਵਿੱਚ ਇਕੱਲੇ ਸਨ।

Continue Reading

Uncategorized

ਬਲੈਕ ਤੇ ਵ੍ਹਾਈਟ ਫੰਗਸ ਮਗਰੋਂ ਯੂ ਪੀ ਵਿੱਚ ਯੈਲੋ ਫੰਗਸ ਦਾ ਮਰੀਜ਼ ਮਿਲਿਆ

Published

on

After the black

ਡਾਕਟਰੀ ਚਿੰਤਾ ਦਾ ਨਵਾਂ ਮੁੱਦਾ ਉੱਭਰ ਪਿਆ
ਗਾਜ਼ਿਆਬਾਦ, 24 ਮਈ, – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਉੱਤਰ ਪ੍ਰਦੇਸ਼ ਰਾਜ ਦੇ ਗਾਜ਼ੀਆਬਾਦ ਵਿੱਚ ਯੈਲੋ ਫੰਗਸ ਦਾ ਮਰੀਜ਼ ਮਿਲਿਆ ਹੈ। ਇਹ ਮਰੀਜ਼ ਤਿੰਨਾਂ ਫੰਗਸ ਦੀ ਇਨਫੈਕਸ਼ਨ ਤੋਂ ਹੀ ਪੀੜਤ ਹੈ, ਜਿਸ ਨੂੰ ਦੋ ਦਿਨ ਪਹਿਲਾਂ ਆਰਡੀਸੀ ਦੇ ਹਰਸ਼ ਈਐੱਨਟੀ ਹਸਪਤਾਲ ਲਿਆਂਦਾ ਗਿਆ ਸੀ।ਗਾਜ਼ੀਆਬਾਦ ਦੇ ਸੰਜੈ ਨਗਰ ਦੇ ਵਾਸੀ ਕੁੰਵਰ ਸਿੰਘ ਨੂੰ ਪਹਿਲਾਂ ਕੋਰੋਨਾ ਹੋਇਆ ਸੀ।
ਇਸ ਬਾਰੇ ਹਸਪਤਾਲ ਦੇ ਡਾਇਰੈਕਟਰ ਡਾ. ਬੀਪੀ ਤਿਆਗੀ ਨੇ ਦੱਸਿਆਹੈ ਕਿ ਯੈਲੋ ਫੰਗਸ ਆਮ ਤੌਰ ਉੱਤੇ ਕਿਰਲੀਵਿੱਚਹੁੰਦਾ ਹੈ, ਅੱਜ ਤੋਂ ਪਹਿਲਾਂ ਇਨਸਾਨਾਂਵਿੱਚ ਇਹ ਫੰਗਸ ਮਿਲਣ ਦਾ ਕੋਈ ਰਿਕਾਰਡ ਨਹੀਂ।ਗਾਜ਼ੀਆਬਾਦ ਦੇ ਜਿਨ੍ਹਾਂ ਮਰੀਜ਼ਾਂਵਿੱਚ ਯੈਲੋ ਫੰਗਸ ਮਿਲੀ, ਉਨ੍ਹਾਂ ਦੀ ਉਮਰ 34 ਸਾਲ ਦੇ ਨੇੜੇ-ਤੇੜੇਤੇ ਉਹ ਸ਼ੂਗਰ ਤੋਂ ਪੀੜਤ ਹਨ। ਬਲੈਕ ਅਤੇ ਵ੍ਹਾਈਟ ਫੰਗਸ ਵਾਂਗ ਇਹ ਯੈਲੋ ਫੰਗਸ ਸਰੀਰ ਦੇ ਹਿੱਸੇ ਨੂੰ ਗਾਲਦਾ ਨਹੀਂ, ਸਗੋਂ ਜ਼ਖ਼ਮ ਕਰਦਾ ਹੈ, ਜਿਸਨੂੰ ਭਰਨਵਿੱਚ ਕਾਫੀ ਸਮਾਂ ਲੱਗਦਾ ਹੈ।ਭਾਰਤ ਵਿੱਚ ਕੋਰੋਨਾ ਦੀ ਇਨਫੈਕਸ਼ਨ ਦੌਰਾਨ ਬਲੈਕ ਫੰਗਸ ਤੇ ਵ੍ਹਾਈਟ ਫੰਗਸ ਤੋਂ ਬਾਅਦ ਯੈਲੋ ਫੰਗਸ ਮਿਲਣ ਨੇ ਡਾਕਟਰੀ ਚਿੰਤਾ ਦਾ ਨਵਾਂ ਮੁੱਦਾ ਉਭਾਰ ਦਿੱਤਾ ਹੈ। ਯੈਲੋ ਫੰਗਸ ਨੂੰ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਵੱਧ ਖ਼ਤਰਨਾਕ ਦੱਸਿਆ ਗਿਆ ਹੈ।ਇਸ ਦੇ ਮਰੀਜ਼ ਨੂੰ ਸੁਸਤੀ, ਘੱਟ ਭੁੱਖ ਲੱਗਣੀ ਜਾਂ ਬਿਲਕੁੱਲ ਭੁੱਖ ਖ਼ਤਮ ਹੋਣ ਦੀ ਹਾਲਤ ਬਣਦੀ ਹੈ ਤੇ ਇਸ ਦਾ ਅਸਰ ਜਿਵੇਂ-ਜਿਵੇਂ ਵੱਧਦਾ ਹੈ, ਮਰੀਜ਼ ਦਾ ਭਾਰ ਘਟਣ ਲੱਗਦਾ ਤੇਉਸ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।ਪਤਾ ਲੱਗਾ ਹੈ ਕਿ ਯੈਲੋ ਫੰਗਸ ਗੰਦਗੀ ਕਾਰਨ ਕਿਸੇ ਵੀ ਨੂੰ ਹੋ ਸਕਦਾ ਹੈ, ਇਸ ਲਈ ਸਫਾਈ ਦਾ ਖਾਸ ਧਿਆਨ ਰੱਖ ਕੇ ਇਸ ਬੈਕਟੀਰੀਆ ਜਾਂ ਫੰਗਸ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca