ਚੀਨ ਦੇ ਹਵਾਲਾ ਰੈਕੇਟ ਦਾ ਖੁਲਾਸਾ : ਦਲਾਈ ਲਾਮਾ ਦੀ ਜਾਸੂਸੀ ਲਈ ਕੁਝ ਲਾਮਿਆਂ ਨੂੰ ਰਿਸ਼ਵਤ ਦਿੱਤੀ ਗਈ
Connect with us [email protected]

ਅਪਰਾਧ

ਚੀਨ ਦੇ ਹਵਾਲਾ ਰੈਕੇਟ ਦਾ ਖੁਲਾਸਾ : ਦਲਾਈ ਲਾਮਾ ਦੀ ਜਾਸੂਸੀ ਲਈ ਕੁਝ ਲਾਮਿਆਂ ਨੂੰ ਰਿਸ਼ਵਤ ਦਿੱਤੀ ਗਈ

Published

on

thaggi

ਨਵੀਂ ਦਿੱਲੀ, 17 ਅਗਸਤ – ਭਾਰਤ ਵਿੱਚ ਮਨੀ ਲਾਂਡਰਿੰਗ ਦਾ ਚੀਨੀ ਰੈਕੇਟ ਫੜੇ ਜਾਣ ਪਿੱਛੋਂ ਚੀਨ ਦੀ ਇੱਕ ਹੋਰ ਚਾਲ ਦਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਚੀਨ ਦਲਾਈ ਲਾਮਾ ਦੇ ਬਾਰੇ ਰਿਸ਼ਵਤਖੋਰੀ ਦਾ ਸਹਾਰਾ ਲੈ ਕੇ ਜਾਸੂਸੀ ਕਰਾ ਰਿਹਾ ਹੈ। ਭਾਰਤ ਵਿੱਚ ਰਹਿ ਕੇ ਹਵਾਲਾ ਰੈਕੇਟ ਚਲਾ ਰਿਹਾ ਚਾਰਲੀ ਪੇਂਗ ਇੱਕ ਜਾਸੂਸੀ ਨੈਟਵਰਕ ਦਾ ਵੀ ਹਿੱਸਾ ਸੀ।

ਉਸ ਨੇ ਕੁਝ ਚੀਨੀ ਨਾਗਰਿਕਾਂ ਨਾਲ ਮਿਲ ਕੇ ਚੀਨੀ ਸ਼ੈਲ ਕੰਪਨੀਆਂ ਦੇ ਨਾਂਅ ਤੋਂ ਬੈਂਕ ਖਾਤੇ ਖੋਲ੍ਹੇ ਅਤੇ ਤਕਰੀਬਨ 1000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੀਤੀ।
ਇਨਕਮ ਟੈਕਸ ਵਿਭਾਗ ਤੋਂ ਲੈ ਕੇ ਕਈ ਏਜੰਸੀਆਂ ਦੇ ਅਧਿਕਾਰੀ ਇਸ ਵੇਲੇ ਚਾਰਲੀ ਪੇਂਗ ਤੋਂ ਪੁੱਛਗਿੱਛ ਕਰ ਰਹੇ ਹਨ। ਪੁੱਛਗਿੱਛ ਵਿੱਚ ਪੇਂਗ ਨੇ ਮੰਨਿਆ ਹੈ ਕਿ ਚੀਨੀ ਖੁਫੀਆ ਏਜੰਸੀਆਂ ਨੇ ਉਸ ਦੇ ਰਾਹੀ ਦਿੱਲੀ ਵਿੱਚ ਜ਼ਲਾਵਤਨੀ ਵਿੱਚ ਰਹਿ ਤਿੱਬਤੀਆਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਚੀਨੀ ਏਜੰਸੀਆਂ ਦੇ ਨਿਸ਼ਾਨੇ ‘ਤੇ ਮਜਨੂੰ ਕਾ ਟੀਲਾ ਵਿੱਚ ਰਹਿਣ ਵਾਲੇ ਲਾਮਾ ਅਤੇ ਭਿਖਸ਼ੂ ਸਨ।

ਪੇਂਗ ਨੇ ਸਿੱਧੇ ਪੈਸਾ ਨਹੀਂ ਦਿੱਤਾ, ਪਰ ਆਪਣੇ ਦਫਤਰੀ ਸਟਾਫ ਦੇ ਜ਼ਰੀਏ ਰਕਮ ਭਿਜਵਾਉਂਦਾ ਰਿਹਾ। ਜਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਗਏ, ਉਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ। ਪੇਂਗ ਦਾ ਦਾਅਵਾ ਹੈ ਕਿ ਉਸ ਦੇ ਸਟਾਫ ਨੇ ਜਿਨ੍ਹਾਂ ਪੈਕੇਟਾਂ ਵਿੱਚ ਪੈਸੇ ਦਿੱਤੇ, ਉਨ੍ਹਾਂ ਵਿੱਚ ਦੋ ਤੋਂ ਤਿੰਨ ਲੱਖ ਰੁਪਏ ਸਨ। ਸਾਲ 2014 ਦੇ ਬਾਅਦ ਤੋਂ ਪੇਂਗ ਨੇ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਦਲਾਈ ਲਾਮਾ ਦੀ ਟੀਮ ਵਿੱਚ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ। ਇਨਕਮ ਟੈਕਸ ਵਿਭਾਗ ਨੇ ਪਿਛਲੇ ਹਫਤੇ ਦਿੱਲੀ-ਐੱਨ ਸੀ ਆਰ ਵਿੱਚ ਕਈ ਥਾਈਂ ਛਾਪੇਮਾਰੀ ਕੀਤੀ ਸੀ।

ਉਸ ਦੇ ਮੁਤਾਬਕ ਪੇਂਗ ਅਤੇ ਹੋਰ ਚੀਨੀ ਨਾਗਰਿਕਾਂ ਨੇ ਚੀਨੀ ਸ਼ੈਲ ਕੰਪਨੀਆਂ ਤੋਂ ਐਡਵਾਂਸ ਵਿੱਚ 100 ਕਰੋੜ ਰੁਪਏ ਲੈ ਕੇ ਭਾਰਤ ਦੇ ਰਿਟੇਲ ਮਾਰਕੀਟ ਵਿੱਚ ਘੁਸਪੈਠ ਕਰਨ ਦਾ ਦੋਸ਼ ਹੈ। ਪੇਂਗ ਨੇ ਪਹਿਲੀ ਵਾਰ ਦਿੱਲੀ ਪੁਲਸ ਨੇ 2018 ਵਿੱਚ ਗ੍ਰਿਫਤਾਰ ਕੀਤਾ ਸੀ। ਸਾਲ ਬਾਅਦ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ।

ਓਧਰ ਹੈਦਰਾਬਾਦ ਪੁਲਸ ਨੇ ਇੱਕ ਆਨਲਾਈਨ ਗੈਂਬਲਿੰਗ ਰੈਕੇਟ ਫੜਿਆ ਹੈ। ਇਸ ਵਿੱਚ ਇੱਕ ਚੀਨੀ ਨਾਗਰਿਕ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਨੀਰਜ ਤੁਲੀ ਨੇ ਮੰਨਿਆ ਕਿ ਉਹ ਇੱਕ ਆਮ ਦੁਕਾਨਦਾਰ ਸੀ ਜਿਸ ਦੀ ਦਿੱਲੀ ਦੇ ਕਰੋਲ ਬਾਗ ਵਿੱਚ ਛੋਟੀ ਜਿਹੀ ਦੁਕਾਨ ਹੈ।

ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਨਾਂਅ ਦਾ ਇਸਤੇਮਾਲ ਚੀਨੀ ਕੰਪਨੀ ਚਲਾਉਣ ਵਿੱਚ ਹੋ ਰਿਹਾ ਸੀ ਜਿਸ ਦੇ ਜ਼ਰੀਏ 1000 ਕਰੋੜ ਤੋਂ ਵੱਧ ਦਾ ਗਬਨ ਹੋਇਆ। ਤੁਲੀ ਨੇ ਆਪਣੇ ਚਾਰਟਰਡ ਅਕਾਊਂਟੈਂਟ ਗੁਆਂਢੀ ਪੀ ਹੇਮੰਤ ਦਾ ਨਾਂਅ ਲਿਆ ਅਤੇ ਕਿਹਾ ਕਿ ਉਸ ਨੇ ਕੁਝ ਦਸਤਾਵੇਜ਼ਾਂ ‘ਤੇ ਹਸਤਾਖਰ ਕਰਵਾਏ। ਹੁਣ ਹੇਮੰਤ ਦੀ ਤਲਾਸ਼ ਕੀਤੀ ਜਾ ਰਹੀ ਹੈ।

ਹੈਦਰਾਬਾਦ ਪੁਲਸ ਵੱਲੋਂ ਫੜੇ ਗਏ ਨੀਰਜ ਤੁਲੀ ਦੇ ਨਾਂਅ ‘ਤੇ ਕਈ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਵਿੱਚ ਉਸ ਨੂੰ ਬੀਜਿੰਗ ਟੀ ਪਾਵਰ ਦੇ ਤਹਿਤ ਚੱਲਦੀਆਂ ਕਈ ਫਰਮਾਂ ਵਿੱਚ ਡਾਇਰੈਕਟਰ ਦਿਖਾਇਆ ਗਿਆ ਹੈ। 2019 ਤੋਂ 2020 ਦਰਮਿਆਨ ਭਾਰਤ ਵਿੱਚ ਅਜਿਹੀਆਂ ਅੱਠ ਫਰਮਾਂ ਦਾ ਰਜਿਸਟਰੇਸ਼ਨ ਹੋਇਆ। ਇਹ ਕੰਪਨੀਆਂ ਸਿਰਫ ਰੈਫਰੈਂਸੇਜ ਦੇ ਜ਼ਰੀਏ ਆਨਲਾਈਨ ਗੈਂਬਲਿੰਗ ਚਲਾ ਰਹੀਆਂ ਸਨ।

ਪੇਮੈਂਟ ਅਲੱਗ-ਅਲੱਗ ਈ-ਪੇਮੈਂਟ ਗੇਟਵੇਜ ਦੇ ਜ਼ਰੀਏ ਲਈ ਜਾਂਦੀ ਸੀ। ਬਾਕੀ ਦੋ ਡਾਇਰੈਕਟਰ-ਧੀਰਜ ਸਰਕਾਰ ਅਤੇ ਅੰਕਿਤ ਕਪੂਰ ਨੂੰ ਪੂਰੇ ਫਰਾਡ ਦਾ ਆਈਡੀਆ ਸੀ।

ਅਪਰਾਧ

45 ਲੱਖ ਰੁੁਪਏ ਗਾਇਬ ਹੋਣ ‘ਤੇ ਦਿੱਲੀ ਗੁਰਦੁਆਰਾ ਕਮੇਟੀ ਵਿਰੁੱਧ ਮਾਮਲਾ ਦਰਜ

Published

on

Manjinder Singh Sirsa

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ‘ਚੋਂ ਕਥਿਤ ਤੌਰ ‘ਤੇ 45 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਆਰਥਿਕ ਗੜਬੜ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਾਰਥ ਐਵੇਨਿਊ ਵਿਖੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਨਾਲ ਸਬੰਧਤ ਮੈਂਬਰ ਕਰਤਾਰ ਸਿੰਘ ਚਾਵਲਾ ਦੀ ਸ਼ਿਕਾਇਤ ‘ਤੇ ਕੇਸ ਦਰਜ ਹੋਇਆ ਹੈ।
ਇਸ ਵਿਚ ਕਿਸੇ ਨੂੰ ਨਾਮਜ਼ਦ ਮੁਲਜ਼ਮ ਨਹੀਂ ਬਣਾਇਆ ਗਿਆ ਪਰ ਧੋਖੇ ਦੀ ਧਾਰਾ ਲਾਈ ਗਈ ਹੈ। ਦਿੱਲੀ ਕਮੇਟੀ ਦੇ ਐਕਟ ਮੁਤਾਬਕ ਦਿੱਲੀ ਕਮੇਟੀ ਦਾ ਸਟਾਫ, ਕਮੇਟੀ ਦੇ ਮੈਂਬਰ ਅਤੇ ਸਭ ਕਮੇਟੀਆਂ ਦੇ ਮੈਂਬਰ ਲੋਕ ਸੇਵਾ ਦੇ ਘੇਰੇ ‘ਚ ਆਉਂਦੇ ਹਨ। ਇਸ ਮਾਮਲੇ ‘ਚ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਿਰੁੱਧ ਜਾਂਚ ਹੋ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲਾ ਅਤੇ ਦਿੱਲੀ ਪੁਲਸ ਕਮਿਸ਼ਨਰ ਵੱਲੋਂ ਦਖਲ ਦੇਣ ਪਿੱਛੋਂ ਕੇਸ ਦਰਜ ਕਰ ਲਿਆ ਗਿਆ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ (ਆਰਥਿਕ) ਗੜਬੜ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ। ਦੋਸ਼ੀ ਪਾਏ ਜਾਣ ‘ਤੇ 10 ਸਾਲ ਦੀ ਸਜ਼ਾ ਸੰਭਵ ਹੈ। ਸਰਨਾ ਨੇ ਦਾਅਵਾ ਕੀਤਾ ਕਿ 13 ਨਵੰਬਰ ਨੂੰ ਜਦੋਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਮੇਟੀ ਦਾ ਰਿਕਾਰਡ ਚੈੱਕ ਕੀਤਾ ਸੀ ਤਾਂ ਰਜਿਸਟਰ ਵਿਚ ਇਕ ਕਰੋੜ 30 ਲੱਖ ਰੁਪਏ ਖਜ਼ਾਨਾ ਵਿਚ ਹੋਣ ਦੀ ਗੱਲ ਕਹੀ ਗਈ ਸੀ। ਜਦੋਂ ਖਜ਼ਾਨੇ ਵਿਚ ਰਜਿਸਟਰ ਦੇ ਹਿਸਾਬ ਨਾਲ ਮਿਲਾਨ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ। ਇਸ ਿਵਚੋਂ 45 ਲੱਖ ਰੁਪਏ ਗਾਇਬ ਸਨ। ਪੁੱਛਣ ‘ਤੇ ਦੱਸਿਆ ਗਿਆ ਕਿ ਪੈਸਾ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਭੇਜਿਆ ਗਿਆ ਹੈ ਜਦੋਂ ਕਿ ਉਸ ਦਿਨ ਸ਼ਨੀਵਾਰ ਸੀ ਅਤੇ ਕੌਮੀ ਛੁੱਟੀ ਕਾਰਨ ਬੈਂਕ ਬੰਦ ਸਨ। ਇਸ ਤੋਂ ਇਲਾਵਾ ਸਾਢੇ 38 ਲੱਖ ਰੁਪਏ ਦੀ ਪਾਬੰਦੀਸ਼ੁਦਾ ਕਰੰਸੀ ਬਰਾਮਦ ਹੋਈ। ਇਸ ਕਰੰਸੀ ਨੂੰ ਸਰਕਾਰ ਨੇ ਲਗਭਗ 5 ਸਾਲ ਪਹਿਲਾਂ ਬੰਦ ਕਰ ਦਿੱਤਾ ਸੀ। ਇਸ ਪੈਸੇ ਨੂੰ ਮੂਲ ਵਿਚ ਜੋੜਿਆ ਗਿਆ ਸੀ। ਕਾਨੂੰਨੀ ਤੌਰ ‘ਤੇ ਕੋਈ ਵੀ ਸੰਸਥਾ ਇਸ ਤਰ੍ਹਾਂ ਦਾ ਪੈਸਾ ਆਪਣੇ ਕੋਲ ਨਹੀਂ ਰੱਖ ਸਕਦੀ।

Read More Latest Punjabi News

Continue Reading

ਅਪਰਾਧ

ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ

Published

on

Aryan Khan

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ 18 ਦਿਨਾਂ ਤੋਂ ਮੁੰਬਈ ਦੀ ਆਰਥਰ ਜੇਲ੍ਹ ‘ਚ ਬੰਦ ਹਨ । ਉਨ੍ਹਾਂ ਉੱਤੇ ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਡਰੱਗਜ਼ ਰੱਖਣ ਤੇ ਵਰਤਣ ਦਾ ਦੋਸ਼ ਹੈ। ਆਰੀਅਨ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਸੁਣਵਾਈ ਹੋਈ। ਇਸ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਸਾਬਕਾ ਅਟਾਰਨੀ ਜਨਰਲ ਆਫ ਇੰਡੀਆ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ। ਕੋਰਟ ‘ਚ ਐੱਨ. ਸੀ. ਬੀ. ਤੇ ਆਰੀਅਨ ਖਾਨ ਦੇ ਵਕੀਲਾਂ ਨੇ ਜ਼ੋਰਦਾਰ ਦਲੀਲਾਂ ਦਿੱਤੀਆਂ।
ਐੱਨ. ਸੀ. ਬੀ. ਨੇ ਜਿਥੇ ਜ਼ਮਾਨਤ ਮਿਲਣ ਦਾ ਜ਼ੋਰਦਾਰ ਵਿਰੋਧ ਕੀਤਾ, ਉਥੇ ਹੀ ਮੁਕੁਲ ਰੋਹਤਗੀ ਨੇ ਆਰੀਅਨ ਦੀ ਗ੍ਰਿਫ਼ਤਾਰੀ ‘ਤੇ ਸਵਾਲ ਉਠਾਏ। ਕਰੂਜ਼ ਡਰੱਗਜ਼ ਮਾਮਲੇ ‘ਚ 11 ਨੰਬਰ ਦੇ ਦੋਸ਼ੀ ਮਨੀਸ਼ ਰਾਜਗਰੀਆ ਨੂੰ 2.4 ਗ੍ਰਾਮ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੇ ਵਕੀਲ ਅਜੇ ਦੁਬੇ ਨੇ ਕਿਹਾ ਕਿ ਮਨੀਸ਼ ਨੂੰ 50 ਹਜ਼ਾਰ ਦੇ ਬਾਂਡ ‘ਤੇ ਜ਼ਮਾਨਤ ਮਿਲ ਗਈ ਹੈ।

Read More Latest Punjabi News

Continue Reading

ਅਪਰਾਧ

ਨੌਜਵਾਨ ਨੇ ਆਪਣੀ ਸੱਸ ਅਤੇ ਪਤਨੀ ਉਤੇ ਗੋਲੀਆਂ ਚਲਾਈਆਂ

Published

on

pistal

ਸੱਸ ਦੀ ਮੌਕੇ ਉੱਤੇ ਹੀ ਮੌਤ, ਪਤਨੀ ਗੰਭੀਰ ਜ਼ਖਮੀ
ਹੁਸ਼ਿਆਰਪੁਰ, 23 ਅਗਸਤ – ਪਿੰਡ ਝੁੰਗੀਆਂ ਵਿੱਚ ਵਿਦੇਸ਼ ਤੋਂ ਆਏ ਨੌਜਵਾਨ ਨੇ ਕੱਲ੍ਹ ਆਪਣੀ ਪਤਨੀ ਤੇ ਸੱਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੱਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦੇ ਇੱਕ ਹਸਪਤਾਲ ਦਾਖਲ ਕਰਾਇਆ ਹੈ। ਉਸ ਦੀ ਹਾਲਤ ਗੰਭੀਰ ਹੈ। ਚੱਬੇਵਾਲ ਪੁਲਸ ਨੇ ਚੱਲੀਆਂ ਗੋਲੀਆਂ ਦੇ ਖੋਲ, ਨਸ਼ੀਲਾ ਪਦਾਰਥ ਅਤੇ ਹੋਰ ਸ਼ੱਕੀ ਸਾਮਾਨ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਵਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਪਿੰਡ ਝੁੰਗੀਆਂ ਦਾ ਵਿਆਹ ਮਨਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਸਿੰਘਪੁਰਾ ਨਾਲ 2018 ਵਿੱਚ ਹੋਇਆ ਸੀ, ਜਿਹੜਾ ਵਿਆਹ ਤੋਂ ਬਾਅਦ ਅਮਰੀਕਾ ਚਲਾ ਗਿਆ ਤੇ ਉਸ ਦੇ ਜਾਣ ਮਗਰੋਂ ਸ਼ਵਦੀਪ ਕੌਰ ਆਪਣੀ ਮਾਂ ਬਲਵੀਰ ਕੌਰ ਨਾਲ ਪਿੰਡ ਝੁੰਗੀਆਂ ਵਿੱਚ ਰਹਿਣ ਲੱਗ ਗਈ। ਲੜਕੀ ਦੇ ਪਰਵਾਰ ਨੇ ਦੱਸਿਆ ਕਿ ਸ਼ਵਦੀਪ ਵੀ ਅਮਰੀਕਾ ਜਾਣ ਲਈ ਤਿਆਰ ਸੀ। ਕੁਝ ਦਿਨ ਪਹਿਲਾਂ ਮਨਦੀਪ ਭਾਰਤ ਆ ਗਿਆ ਅਤੇ ਸ਼ਨੀਵਾਰ ਰਾਤ ਆਪਣੀ ਪਤਨੀ ਤੇ ਸੱਸ ਨੂੰ ਮਿਲਣ ਸਹੁਰੇ ਘਰ ਗਿਆ। ਕੱਲ੍ਹ ਸਵੇਰੇ ਉਹ ਪਿਸਤੌਲ ਨਾਲ ਆਪਣੀ ਸੱਸ ਤੇ ਪਤਨੀ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਇਸ ਨਾਲ ਸੱਸ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦਾਖਲ ਕਰਵਾਇਆ ਹੈ। ਪੁਲਸ ਨੇੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਮਨਦੀਪ ਬਾਰੇ ਸੂਚਿਤ ਕਰ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਨਾ ਜਾ ਸਕੇ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca