ਗੂਗਲ ਆਵਾਜ਼ ਰਿਕਾਰਡ ਕਰਦਾ ਰਿਹੈ, ਅੱਗੇ ਤੋਂ ਬਿਨਾਂ ਪੁੱਛੇ ਸੇਵ ਨਹੀਂ ਕਰੇਗਾ
Connect with us [email protected]

ਤਕਨੀਕ

ਗੂਗਲ ਆਵਾਜ਼ ਰਿਕਾਰਡ ਕਰਦਾ ਰਿਹੈ, ਅੱਗੇ ਤੋਂ ਬਿਨਾਂ ਪੁੱਛੇ ਸੇਵ ਨਹੀਂ ਕਰੇਗਾ

Published

on

ਨਵੀਂ ਦਿੱਲੀ, 10 ਅਗਸਤ – ਗੂਗਲ ਅਸਿਸਟੈਂਟ ਨੂੰ ਤੁਸੀਂ ਜੋ ਵੀ ਵਾਇਸ ਕਮਾਂਡ ਬੋਲ ਕੇ ਦਿੰਦੇ ਰਹੇ ਹੋ, ਸਾਰੀਆਂ ਰਿਕਾਰਡਿੰਗਸ ਕੰਪਨੀ ਇੱਕ ਜਗ੍ਹਾ ਸਟੋਰ ਕਰ ਲੈਂਦੀ ਸੀ। ਕਈ ਯੂਜ਼ਰਜ਼ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਵੱਲੋਂ ਬੋਲਿਆ ਗਿਆ ਆਡੀਓ ਗੂਗਲ ਸਿਸਟਮ ਵਿੱਚ ਰਿਕਾਰਡ ਹੁੰਦਾ ਹੈ।

ਗੂਗਲ ਨੇ ਆਪਣੀ ਡਿਫਾਲਟ ਸੈਟਿੰਗ ਵਿੱਚ ਬਦਲਾਅ ਕੀਤਾ ਹੈ ਅਤੇ ਹਰ ਯੂਜ਼ਰ ਤੋਂ ਪੁੱਛਿਆ ਜਾਏਗਾ ਕਿ ਉਹ ਆਪਣੀ ਆਵਾਜ਼ ਦੀ ਰਿਕਾਰਡਿੰਗ ਗੂਗਲ ਦੇ ਸਿਸਟਮ ਵਿੱਚ ਸਟੋਰ ਕਰਨਾ ਚਾਹੁੰਦਾ ਹੈ ਜਾਂ ਨਹੀਂ। ਲੇਟੈਸਟ ਰਿਪੋਰਟ ਐਕਸ ਡੀ ਏ ਡਿਵੈਲਪਰਸ ਵੱਲੋਂ ਆਈ ਅਤੇ ਕਿਹਾ ਗਿਆ ਹੈ ਕਿ ਗੂਗਲ ਇੱਕ ਪ੍ਰੋਗਰਾਮ ਉੱਤੇ ਕੰਮ ਕਰ ਰਿਹਾ ਹੈ, ਜੋ ਆਡੀਓ ਸਿਨਪੇਟਸ ਦੀ ਰੇਟਿੰਗ ਲਈ ਇਨਸਾਨਾਂ ਦੀ ਵਰਤੋਂ ਕਰੇਗਾ।

ਯਾਨੀ ਕਰਮਚਾਰੀ ਖੁਦ ਆਡੀਓ ਰਿਕਾਰਡਿੰਗਸ ਨੂੰ ਰੇਟਿੰਗ ਦੇਣਗੇ। ਰਿਪੋਰਟ ਦੇ ਮੁਤਾਬ ਜੋ ਯੂਜ਼ਰਜ਼ ਗੂਗਲ ਦੇ ਕੋਲ ਰਿਕਾਰਡਿੰਗਸ ਸਟੋਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਪਵੇਗਾ ਅਤੇ ਇਸ ਵਿੱਚ ਇਸਤੇਮਾਲ ਕਰਨਾ ਪਵੇਗਾ।

ਯੂਜ਼ਰਜ਼ ਨੂੰ ਵਾਇਸ ਐਂਡ ਆਡੀਓ ਐਕਟੀਵਿਟੀ (ਵੀ ਏ ਏ ਸੈਟਿੰਗਸ) ਇਨੇਬਲ ਕਰਨੀ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਆਡੀਓ ਗੂਗਲ ਦੇ ਕੋਲ ਸੇਵ ਹੋਣਗੇ। ਪਿਛਲੇ ਸਾਲ ਪਤਾ ਲੱਗਾ ਸੀ ਕਿ ਗੂਗਲ ਅਤੇ ਬਾਕੀ ਟੈੱਕ ਕੰਪਨੀਆਂ ਯੂਜ਼ਰਜ਼ ਦੇ ਆਡੀਓ ਰਿਕਾਰਡ, ਸਟੋਰ ਤੇ ਰਿਵਿਊ ਕਰਦੀਆਂ ਹਨ।

ਇਸ ‘ਤੇ ਵਿਵਾਦ ਦੇ ਬਾਅਦ ਤੋਂ ਕੰਪਨੀਆਂ ਯੂਜ਼ਰਜ਼ ਦੀ ਆਡੀਓ ਰਿਕਾਰਡਿੰਗਸ ਸਟੋਰ ਕਰਨ ਦੇ ਮਾਮਲੇ ਵਿੱਚ ਜ਼ਿਆਦਾ ਟ੍ਰਾਂਸਪੈਰੇਂਟ ਹੋਈਆਂ ਹਨ ਅਤੇ ਖੁਦ ਯੂਜ਼ਰ ਸੈਟਿੰਗਸ ਵਿੱਚ ਬਦਲਾਅ ਕਰ ਕੇ ਇਸ ਨੂੰ ਬਦਲ ਸਕਦਾ ਹੈ।

ਤਕਨੀਕ

1 ਨਵੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਵਰਨਾ Samsung, Apple ਸਮੇਤ ਇਨ੍ਹਾਂ 50 ਸਮਾਰਟਫੋਨਜ਼ ‘ਚ ਨਹੀਂ ਚੱਲੇਗਾ WhatsApp

Published

on

whatsapp

WhatsApp ਯੂਜ਼ਰਜ਼ ਲਈ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਪੁਰਾਣੇ ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਜਾਣ ਲਓ ਕਿ 1 ਨਵੰਬਰ ਤੋਂ ਕੁਝ ਚੋਣਵੇ ਸਮਾਰਟਫੋਨਜ਼ ‘ਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਨੇ ਐਲਾਨ ਕੀਤਾ ਹੈ ਕਿ ਪੁਰਾਣੇ ਐਂਡਰਾਇਡ ਤੇ iOS ਵਰਜ਼ਨ ਵਾਲੇ ਸਮਾਰਟਫੋਨ ‘ਚ 1 ਨਵੰਬਰ ਤੋਂ WhatsApp ਚੱਲਣਾ ਬੰਦ ਹੋ ਜਾਵੇਗਾ। ਅਜਿਹੇ ਵਿਚ WhatsApp ਸਿਰਫ਼ ਐਂਡਰਾਇਡ ਆਪਰੇਟਿੰਗ ਸਿਸਟਮ 4.1 ਤੇ ਉਸ ਤੋਂ ਉੱਪਰਲੇ ਵਰਜ਼ਨ ‘ਤੇ ਕੰਮ ਕਰੇਗਾ। ਇਸੇ ਤਰ੍ਹਾਂ iOS 10 ਤੇ ਉਸ ਤੋਂ ਉੱਪਰਲੇ ਵਰਜ਼ਨ ਵਾਲੇ ਸਮਾਰਟਪੋਨ ‘ਚ ਹੀ WhatsApp ਦਾ ਇਸੇਤਮਾਲ ਕੀਤਾ ਜਾ ਸਕੇਗਾ। ਸਾਧਾਰਨ ਸ਼ਬਦਾਂ ‘ਚ ਕਹੀਏ ਤਾਂ ਜੇਕਰ ਤੁਹਾਡਾ ਸਮਾਰਟਫੋਨ 2013 ਤੋਂ ਪਹਿਲਾਂ ਦਾ ਹੈ ਤਾਂ ਸਮਾਰਟਫੋਨ ‘ਚ WhatsApp ਕੰਮ ਨਹੀਂ ਕਰੇਗਾ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ WhatsApp ਬਿਨਾਂ ਰੁਕੇ ਚੱਲਦਾ ਰਹੇ, ਤਾਂ ਬਿਹਤਰ ਹੈ ਕਿ ਤੁਸੀਂ ਲੇਟੈਸਟ ਐਂਡਰਾਇਡ ਜਾਂ ਫਿਰ iOS ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਸਮਾਂ ਰਹਿੰਦੇ ਇਸਤੇਮਾਲ ਸ਼ੁਰੂ ਕਰ ਦਿਉ, ਵਰਨਾ ਹੋ ਸਕਦਾ ਹੈ ਦੀਵਾਲੀ ਫੈਸਟੀਵਲ ਸੀਜ਼ਨ ‘ਚ ਤੁਹਾਡੇ ਸਮਾਰਟਫੋਨ ‘ਤੇ WhatsApp ਕੰਮ ਕਰਨਾ ਬੰਦ ਕਰ ਦੇਵੇ। ਯੂਜ਼ਰਜ਼ ਫੋਨ ਦੇ Setting Menu ਦੇ About Session ‘ਤੇ ਜਾ ਕੇ ਆਪਣੇ ਸਾਫਟਵੇਅਰ ਅਪਡੇਟ ਬਾਰੇ ਡਿਟੇਲ ਚੈੱਕ ਕਰ ਸਕਦੇ ਹਨ।

Read More Latest Punjabi News

Continue Reading

ਤਕਨੀਕ

ਟਵਿੱਟਰ ਨੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲਾ ਨਕਸ਼ਾ ਹਟਾਇਆ

Published

on

twitter

ਨਵੀਂ ਦਿੱਲੀ, 29 ਜੂਨ – ਭਾਰੀ ਵਿਰੋਧ ਪਿੱਛੋਂ ਟਵਿੱਟਰ ਨੇ ਕੱਲ੍ਹ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲੇ ਨਕਸ਼ੇ ਨੂੰ ਆਪਣੀ ਵੈਬਸਾਈਟ ਤੋਂ ਹਟਾ ਲਿਆ ਹੈ।
ਸੂਚਨਾ ਟੈਕਨਾਲੋਜੀ (ਆਈ ਟੀ) ਦੇ ਨਵੇਂ ਨਿਯਮਾਂ ਦੀ ਪਾਲਣਾ ਬਾਰੇ ਭਾਰਤ ਸਰਕਾਰ ਨਾਲ ਅੜਿੱਕੇ ਦੌਰਾਨ ਟਵਿਟਰ ਦੀ ਵੈਬਸਾਈਟ ਭਾਰਤ ਦਾ ਗਲਤ ਨਕਸ਼ਾ ਦਿਖਾ ਰਹੀ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਵਿਖਾਇਆ ਗਿਆ ਸੀ। ਟਵਿੱਟਰ ਵੈਬਸਾਈਟ ਉਤੇ ਕਰੀਅਰ ਬਲਾਕ ਵਿੱਚ ‘ਟਵੀਪ ਲਾਈਫ ਸਿਰਲੇਖ’ ਤਹਿਤ ਇਹ ਸਪੱਸ਼ਟ ਗੜਬੜੀ ਨਜ਼ਰ ਆਈ ਸੀ। ਇਸ ਬਾਰੇ ਦੇਸ਼ ਵਾਸੀਆਂ ਨੇ ਸਖ਼ਤ ਵਿਰੋਧ ਪ੍ਰਗਟਾਇਆ ਅਤੇ ਮਾਇਕ੍ਰੋਬਲਾਗਿੰਗ ਪਲੇਟਫਾਰਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਟਵਿੱਟਰ ਨੇ ਭਾਰਤ ਦਾ ਨਕਸ਼ਾ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਲੇਹ ਨੂੰ ਚੀਨ ਦਾ ਹਿੱਸਾ ਵਿਖਾਇਆ ਸੀ। ਵਿਰੋਧ ਦੌਰਾਨ ਕੱਲ੍ਹ ਸ਼ਾਮ ਟਵਿੱਟਰ ਨੇ ਨਕਸ਼ਾ ਹਟਾ ਲਿਆ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਤੋਂ ਪਹਿਲਾਂ ਟਵਿੱਟਰ ਦੀ ਵੈਬਸਾਈਟ ਉੱਤੇ ਭਾਰਤ ਦੇ ਨਕਸ਼ੇ ਨਾਲ ਛੇੜਖਾਨੀ ਕਰ ਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਦਿਖਾਇਆ ਗਿਆ ਸੀ।

Continue Reading

ਤਕਨੀਕ

ਸਮਾਰਟਫੋਨ ਰਾਹੀਂ ਕੋਵਿਡ-19 ਦੀ ਸਸਤੀ ਤੇ ਜਲਦੀ ਜਾਂਚ ਦਾ ਅਨੋਖਾ ਤਰੀਕਾ

Published

on

Covid-19 via smartphone

ਲੰਡਨ, 25 ਜੂਨ – ਕੋਵਿਡ-19 ਦਾ ਪਤਾ ਲਾਉਣ ਲਈ ਖੋਜਕਾਰਾਂ ਨੇ ਇੱਕ ਅਜਿਹੀ ਸਸਤੀ ਤਕਨੀਕ ਤਿਆਰ ਕੀਤੀ ਹੈ, ਜਿਸ ਵਿੱਚ ਸਮਾਰਟਫੋਨ ਦੀ ਸਕਰੀਨ ਤੋਂ ਲਏ ਨਮੂਨਿਆਂ ਦੀ ਜਾਂਚ ਕਰ ਕੇ ਇਨਫੈਕਸ਼ਨ ਦਾ ਸਹੀ ਅਤੇ ਜਲਦੀ ਨਾਲ ਪਤਾ ਲਾਇਆ ਜਾ ਸਕਦਾ ਹੈ।
ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਨੇ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦਾ ਟੈੱਸਟ ਕੀਤਾ ਤਾ ਪਤਾ ਲੱਗਾ ਕਿ ਨੱਕ ਦੇ ਸਵਾਬ ਵਾਲੀ ਪੀ ਸੀ ਆਰ ਜਾਂਚ ਵਿੱਚ ਇਨਫੈਕਟਿਡ ਨਿਕਲੇ ਲੋਕ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦੀ ਜਾਂਚ ਵਿੱਚ ਵੀ ਇਨਫੈਕਟਿਡ ਨਿਕਲੇ। ਨਵੀਂ ਤਕਨੀਕ ਬਾਰੇ ਪਿਛਲੇ ਮੰਗਲਵਾਰ ਜਰਨਲ ਈ-ਲਾਈਫ ਵਿੱਚ ਦੱਸਿਆ ਗਿਆ ਹੈ। ਇਸ ਤਕਨੀਕ ਨੇ 81 ਤੋਂ 100 ਫੀਸਦੀ ਇਨਫੈਕਟਿਡ ਲੋਕਾਂ ਦੇ ਸਮਾਰਟਫੋਨ ਉੱਤੇ ਵਾਇਰਸ ਦੀ ਮੌਜੂਦਗੀ ਦਾ ਪਤਾ ਲਾਇਆ, ਜੋ ਸਹੀ ਜਾਂਚ ਸਾਬਤ ਹੋ ਸਕਦੀ ਹੈ।ਖੋਜਕਾਰਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਨਮੂਨੇ ਇਕੱਠੇ ਕਰਨ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਤੇ ਇਸ ਵਿੱਚ ਮੈਡੀਕਲ ਕਰਮਚਾਰੀ ਦੀ ਵੀ ਜ਼ਰੂਰਤ ਨਹੀਂ। ਯੂ ਸੀ ਐਲ ਇੰਸਟੀਚਿਊਟ ਆਫ ਆਪਥਲਮੋਲਾਜੀ ਦੇ ਰੋਦਿਰਗੋ ਯੰਗ ਨੇ ਕਿਹਾ ਕਿ ਕਈ ਲੋਕਾਂ ਵਾਂਗ ਮੈਂ ਵੀ ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਮਹਾਮਾਰੀ ਦੇ ਸਮਾਜਕ ਤੇ ਆਰਥਿਕ ਪ੍ਰਭਾਵਾਂ ਤੋਂ ਚਿੰਤਤ ਸੀ। ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਨਾ ਸਿਰਫ ਕੋਵਿਡ-19 ਦੀ ਵਿਆਪਕ ਪੱਧਰ ਉੱਤੇ ਜਾਂਚ ਨੂੰ ਆਸਾਨ ਬਣਾਏਗੀ, ਬਲਕਿ ਇਸ ਦੀ ਵਰਤੋਂ ਭਵਿੱਖ ਵਿੱਚ ਮਹਾਮਾਰੀ ਨੂੰ ਰੋਕਣ ਵਿੱਚ ਵੀ ਕੀਤੀ ਜਾ ਸਕੇਗੀ। ਇਸ ਤਕਨੀਕ ਦੇ ਤਹਿਤ ਜਾਂਚ ਦੇ ਲਈ ਡਾਇਗਨੋਸਿਸ ਬਾਇਓਟੈਕ ਵੱਲੋਂ ਇੱਕ ਮਸ਼ੀਨ ਬਣਾਈ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca