ਗਰੀਬਾਂ ਤੋਂ ਛੱਤ ਖੋਹਣ ਵਾਲੇ ਸਾਬਕਾ ਪੰਚਾਇਤ ਅਫਸਰ ਵਿਰੁੱਧ ਕੇਸ ਦਰਜ - ਇਕ ਸੋਚ
Connect with us [email protected]

ਅਪਰਾਧ

ਗਰੀਬਾਂ ਤੋਂ ਛੱਤ ਖੋਹਣ ਵਾਲੇ ਸਾਬਕਾ ਪੰਚਾਇਤ ਅਫਸਰ ਵਿਰੁੱਧ ਕੇਸ ਦਰਜ

Published

on

sentencing of Prashant Bhushan

ਗੁਰੂਸਰ ਸੁਧਾਰ, 23 ਅਗਸਤ – ਗਰੀਬ ਪਰਿਵਾਰਾਂ ਦੀ ਛੱਤ ਖੋਹਣ ਵਾਲੇ ਇੱਕ ਸੇਵਾਮੁਕਤ ਪੰਚਾਇਤ ਅਫਸਰ ਬਲਬੀਰ ਸਿੰਘ ਦੇ ਵਿਰੁੱਧ ਥਾਣਾ ਸੁਧਾਰ ਦੀ ਪੁਲਸ ਨੇ 8.62 ਲੱਖ ਰੁਪਏ ਸਰਕਾਰੀ ਧਨ ਦੇ ਗ਼ਬਨ ਦਾ ਕੇਸ ਦਰਜ ਕੀਤਾ ਹੈ। ਛੇ ਮਹੀਨੇ ਪਹਿਲਾਂ 20 ਫਰਵਰੀ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪੱਖੋਵਾਲ ਵੱਲੋਂ ਜਿਲ੍ਹਾ ਪੁਲਸ ਮੁਖੀ ਨੂੰ ਲਿਖੇ ਗਏ ਪੱਤਰ ‘ਤੇ ਕਾਰਵਾਈ ਕੱਲ੍ਹ ਅਮਲ ਵਿੱਚ ਆਈ ਹੈ।
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪੱਖੋਵਾਲ ਵਿਪਨ ਕੁਮਾਰ ਵੱਲੋਂ ਜ਼ਿਲਾ ਪੁਲਸ ਮੁਖੀ ਨੂੰ ਲਿਖੇ ਪੱਤਰ ਅਨੁਸਾਰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ‘ਤੇ ਕੀਤੀ ਵਿਭਾਗੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਮਾਜਕ ਸਿੱਖਿਆ ਤੇ ਪੰਚਾਇਤ ਅਫਸਰ ਬਲਵੀਰ ਸਿੰਘ ਪਿੰਡ ਫਰਵਾਲੀ ਥਾਣਾ ਸੰਦੌੜ ਨੇ ਓਦੋਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪੱਖੋਵਾਲ ਵਜੋਂ ਚਾਰਜ ਸੰਭਾਲਿਆ ਹੋਇਆ ਸੀ। ਇਸੇ ਦੌਰਾਨ ਉਹ ਸੇਵਾਮੁਕਤ ਹੋ ਗਏ, ਪਰ ਸੇਵਾ ਮੁਕਤੀ ਪਿੱਛੋਂ ਵੀ ਉਨ੍ਹਾਂ ਇੰਦਰਾ ਆਵਾਸ ਯੋਜਨਾ ਦੇ ਖਾਤੇ ‘ਚੋਂ ਵਿਭਾਗੀ ਚੈਕ ਬੁੱਕ ਦੀ ਦੁਰਵਰਤੋਂ ਕਰਦਿਆਂ ਅੱਠ ਲੱਖ 62 ਹਜ਼ਾਰ 500 ਰੁਪਏ ਗਲਤ ਢੰਗ ਨਾਲ ਕਢਵਾ ਲਏ। ਇਸ ਬਾਰੇ ਲੰਬੀ ਜੱਦੋਜਹਿਦ ਪਿੱਛੋਂ ਥਾਣਾ ਸੁਧਾਰ ਦੀ ਪੁਲਸ ਨੇ ਧਾਰਾ 420 ਅਤੇ 406 ਅਧੀਨ ਮੁਕੱਦਮਾ ਦਰਜ ਕੀਤਾ ਹੈ। ਵਰਨਣ ਯੋਗ ਹੈ ਕਿ ਹਾਲੇ ਵੀ ਕੇਸ ਦਰਜ ਕਰਨ ਵੇਲੇ ਸੇਵਾਮੁਕਤ ਅਧਿਕਾਰੀ ਨਾਲ ਰਿਆਇਤ ਕਰ ਕੇ ਸਰਕਾਰੀ ਧਨ ਵਿੱਚ ਗ਼ਬਨ ਦੀ ਧਾਰਾ 409 ਦੀ ਥਾਂ 406 ਲਾਈ ਗਈ ਹੈ। ਥਾਣਾ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਕਾਨੂੰਨੀ ਮਾਹਰ ਤੋਂ ਰਾਏ ਲਈ ਗਈ ਸੀ।

ਅਪਰਾਧ

ਨੌਜਵਾਨ ਨੇ ਆਪਣੀ ਸੱਸ ਅਤੇ ਪਤਨੀ ਉਤੇ ਗੋਲੀਆਂ ਚਲਾਈਆਂ

Published

on

pistal

ਸੱਸ ਦੀ ਮੌਕੇ ਉੱਤੇ ਹੀ ਮੌਤ, ਪਤਨੀ ਗੰਭੀਰ ਜ਼ਖਮੀ
ਹੁਸ਼ਿਆਰਪੁਰ, 23 ਅਗਸਤ – ਪਿੰਡ ਝੁੰਗੀਆਂ ਵਿੱਚ ਵਿਦੇਸ਼ ਤੋਂ ਆਏ ਨੌਜਵਾਨ ਨੇ ਕੱਲ੍ਹ ਆਪਣੀ ਪਤਨੀ ਤੇ ਸੱਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੱਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦੇ ਇੱਕ ਹਸਪਤਾਲ ਦਾਖਲ ਕਰਾਇਆ ਹੈ। ਉਸ ਦੀ ਹਾਲਤ ਗੰਭੀਰ ਹੈ। ਚੱਬੇਵਾਲ ਪੁਲਸ ਨੇ ਚੱਲੀਆਂ ਗੋਲੀਆਂ ਦੇ ਖੋਲ, ਨਸ਼ੀਲਾ ਪਦਾਰਥ ਅਤੇ ਹੋਰ ਸ਼ੱਕੀ ਸਾਮਾਨ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਵਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਪਿੰਡ ਝੁੰਗੀਆਂ ਦਾ ਵਿਆਹ ਮਨਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਸਿੰਘਪੁਰਾ ਨਾਲ 2018 ਵਿੱਚ ਹੋਇਆ ਸੀ, ਜਿਹੜਾ ਵਿਆਹ ਤੋਂ ਬਾਅਦ ਅਮਰੀਕਾ ਚਲਾ ਗਿਆ ਤੇ ਉਸ ਦੇ ਜਾਣ ਮਗਰੋਂ ਸ਼ਵਦੀਪ ਕੌਰ ਆਪਣੀ ਮਾਂ ਬਲਵੀਰ ਕੌਰ ਨਾਲ ਪਿੰਡ ਝੁੰਗੀਆਂ ਵਿੱਚ ਰਹਿਣ ਲੱਗ ਗਈ। ਲੜਕੀ ਦੇ ਪਰਵਾਰ ਨੇ ਦੱਸਿਆ ਕਿ ਸ਼ਵਦੀਪ ਵੀ ਅਮਰੀਕਾ ਜਾਣ ਲਈ ਤਿਆਰ ਸੀ। ਕੁਝ ਦਿਨ ਪਹਿਲਾਂ ਮਨਦੀਪ ਭਾਰਤ ਆ ਗਿਆ ਅਤੇ ਸ਼ਨੀਵਾਰ ਰਾਤ ਆਪਣੀ ਪਤਨੀ ਤੇ ਸੱਸ ਨੂੰ ਮਿਲਣ ਸਹੁਰੇ ਘਰ ਗਿਆ। ਕੱਲ੍ਹ ਸਵੇਰੇ ਉਹ ਪਿਸਤੌਲ ਨਾਲ ਆਪਣੀ ਸੱਸ ਤੇ ਪਤਨੀ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਇਸ ਨਾਲ ਸੱਸ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦਾਖਲ ਕਰਵਾਇਆ ਹੈ। ਪੁਲਸ ਨੇੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਮਨਦੀਪ ਬਾਰੇ ਸੂਚਿਤ ਕਰ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਨਾ ਜਾ ਸਕੇ।

Read More Punjab Crime News

Continue Reading

ਅਪਰਾਧ

ਸੀ ਟੀ ਇੰਸਟੀਚਿਊਟ ਤੋਂ ਪੈਸੇ ਚੋਰੀ ਕਰਨ ਵਾਲੇ ਦੋ ਜਣੇ ਕਾਬੂ

Published

on

arrested

ਜਲੰਧਰ, 22 ਅਗਸਤ – ਮਕਸੂਦਾਂ ਨੇੜੇ ਸੀ ਟੀ ਕਾਲਜ ਵਿੱਚ ਦੋ ਦਿਨ ਪਹਿਲਾਂ 3.73 ਲੱਖ ਰੁਪਏ ਕੈਸ਼ ਚੋਰੀ ਕਰਨ ਦੇ ਕੇਸ ਨੂੰ ਪੁਲਸ ਨੇ ਸੁਲਝਾ ਲਿਆ ਹੈ। ਕਾਲਜ ਦੇ ਕਲਰਕ ਨੇ ਦੋਸਤ ਦੇ ਨਾਲ ਮਿਲ ਕੇ ਪੂਰੀ ਸਾਜ਼ਿਸ ਰਚੀ ਸੀ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੀ ਰਕਮ ਬਰਾਮਦ ਕਰ ਲਈ ਹੈ।
ਪਤਾ ਲੱਗਾ ਹੈ ਕਿ ਕਲਰਕ ਨੂੰ ਪੈਸਿਆਂ ਦੀ ਲੋੜ ਕਾਰਨ ਉਸ ਨੇ ਦੋਸਤਾਂ ਦੇ ਨਾਲ ਮਿਲ ਕੇ ਰੇਕੀ ਕਰਵ ਕੇ ਇਹ ਵਾਰਦਾਤ ਕਰਵਾ ਦਿਤੀ। ਥਾਣਾ ਨੰਬਰ ਇੱਕ ਦੇ ਐਸ ਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਮੁਹੱਲਾ ਗੁਰੂ ਨਾਨਕ ਨਗਰ ਵੇਰਕਾ ਦਾ ਵਾਸੀ ਅਮਰਬੀਰ ਸਿੰਘ ਕਲਰਕ ਦੀ ਨੌਕਰੀ ਕਰਦਾ ਹੈ। ਉਸ ਨੂੰ ਪਤਾ ਸੀ ਕਿ ਕਾਲਜ ਦਾ ਕੈਸ਼ੀਅਰ ਰਾਹੁਲ ਕੱਕੜ ਰੋਜ਼ ਦੋ ਵਜੇ ਦੇ ਬਾਅਦ ਰੋਟੀ ਖਾਣ ਲਈ ਬਾਹਰ ਜਾਂਦਾ ਹੈ। ਇਸ ਵਕਤ ਕੈਸ਼ੀਅਰ ਦੇ ਦਫਤਰ ਵਿੱਚ ਕੋਈ ਨਹੀਂ ਹੁੰਦਾ ਅਤੇ ਦਫਤਰ ਵਿੱਚ ਫੀਸ ਅਤੇ ਐਡਮਿਸ਼ਨ ਦੇ ਪੈਸੇ ਹੁੰਦੇ ਹਨ। ਅਮਰਬੀਰ ਨੇ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਦੋਸਤ ਤੇ ਗਵਾਂਢੀ ਰਾਕੇਸ਼ ਕੁਮਾਰ ਨਾਲ ਸਾਜ਼ਿਸ ਰਚੀ। ਰਾਕੇਸ਼ ਤੇ ਉਹ ਦੋਵੇਂ ਇਕੱਠੇ ਪੜ੍ਹੇ ਸਨ। ਵਾਰਦਾਤ ਲਈ ਉਸ ਨੇ ਰਾਕੇਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਬੁਲਾ ਕੇ ਪੂਰੀ ਰੇਕੀ ਕਰਵਾਈ। ਘਟਨਾ ਵਾਲੇ ਦਿਨ ਯਾਨੀ 19 ਅਗਸਤ ਨੂੰ ਜਦ ਰਾਹੁਲ ਲੰਚ ਕਰਨ ਗਿਆ ਤਾਂ ਅਮਰਬੀਰ ਨੇ ਰਾਕੇਸ਼ ਨੂੰ ਇਸ਼ਾਰਾ ਕਰ ਦਿੱਤਾ, ਜਿਸ ਪਿੱਛੋਂ ਰਕੇਸ਼ ਕੈਸ਼ੀਅਰ ਰੂਮ ਵਿੱਚ ਗਿਆ ਅਤੇ ਕੈਸ਼ ਦਾ ਬੈਗ ਲੈ ਕੇ ਫਰਾਰ ਹੋ ਗਿਆ। ਇਸ ਪਿੱਛੋਂ ਰਾਕੇਸ਼ ਸਿੱਧਾ ਅੰਮ੍ਰਿਤਸਰ ਚਲਾ ਗਿਆ। ਪੁਲਸ ਨੇ ਜਾਂਚ ਦੌਰਾਨ ਕਲਰਕ ਅਮਰਬੀਰ ਨੂੰ ਕਾਲਜ ਤੋਂ ਹੀ ਗ੍ਰਿਫਤਾਰ ਕੀਤਾ। ਤਲਾਸ਼ੀ ਲੈਣ ਉੱਤੇ ਉਸ ਕੋਲੋਂ ਸੱਠ ਹਜ਼ਾਰ ਰੁਪਏ ਮਿਲ ਗਏ। ਰਾਕੇਸ਼ ਨੂੰ ਉਸ ਦੇ ਘਰੋਂ 3.13 ਲੱਖ ਰੁਪਏ ਕੈਸ਼ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

Continue Reading

ਅਪਰਾਧ

ਜੰਤਰ-ਮੰਤਰ ਨਾਅਰੇਬਾਜ਼ੀ ਕੇਸ:‘ਹਿੰਦੂ ਆਰਮੀ’ ਦਾ ਭਗੌੜਾ ਹੋਇਆ ਮੁਖੀ ਸੁਸ਼ੀਲ ਤਿਵਾੜੀ ਗ੍ਰਿਫਤਾਰ

Published

on

arrested

ਨਵੀਂ ਦਿੱਲੀ, 21 ਅਗਸਤ, -ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਆਜ਼ਦੀ ਦਿਨ ਤੋਂ ਪਹਿਲਾਂ ਜੰਤਰ-ਮੰਤਰ ਉੱਤੇ ਇੱਕ ਵਿਸ਼ੇਸ਼ ਭਾਈਚਾਰੇ ਖਿਲਾਫ਼ ਭੜਕਾਊ ਨਾਅਰੇ ਲਾਉਣ ਦੇ ਕੇਸ ਵਿੱਚ ਦਿੱਲੀ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਿਨੀ ਉਪਾਧਿਆਏ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਸੀ। ਉਸ ਦੇ ਬਾਅਦ ਅੱਜ ਦਿੱਲੀ ਪੁਲਸ ਨੇ ਇਸ ਕੇਸ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ।ਪਤਾ ਲੱਗਾ ਹੈ ਕਿ ਜੰਤਰ-ਮੰਤਰ ਨਾਅਰੇਬਾਜ਼ੀ ਕੇਸ ਵਿੱਚ ਦੋਸ਼ੀ‘ਹਿੰਦੂਆਰਮੀ’ਦਾਮੁਖੀ ਸੁਸ਼ੀਲ ਤਿਵਾੜੀ (40) ਗ੍ਰਿਫਤਾਰ ਕਰ ਲਿਆ ਹੈ।
ਵਰਨਣ ਯੋਗ ਹੈ ਕਿਜੰਤਰ-ਮੰਤਰ ਵਿਖੇ ਇੱਕ ਖਾਸ ਭਾਈਚਾਰੇ ਦੇ ਵਿਰੁੱਧ ਭੜਕਾਊ ਨਾਅਰੇਬਾਜ਼ੀ ਅਤੇ ਇਸ ਦੇ ਨਾਲ ਕਈ ਤਰ੍ਹਾਂ ਦੀ ਹੁੱਲੜਬਾਜ਼ੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਸ ਨੂੰ ਜਦੋਂ ਇਸ ਦਾ ਨੋਟਿਸ ਲੈਣਾ ਪਿਆ ਤਾਂ ਉਸ ਵਕਤ ਤੋਂ ਆਪਣੇ ਆਪ ਨੂੰ ‘ਹਿੰਦੂ ਆਰਮੀ’ ਦਾ ਚੀਫ ਕਹਿਣ ਵਾਲਾ ਸੁਸ਼ੀਲ ਤਿਵਾੜੀ ਫਰਾਰ ਚੱਲ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ ਸ਼ੁੱਕਰਵਾਰਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਉਸ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜੰਤਰ-ਮੰਤਰਵਿਖੇ ਉਸ ਦਿਨ ‘ਹਿੰਦੂ ਆਰਮੀ’ ਦੀ ਭੀੜ ਵੱਲੋਂ ਮੁਸਲਮਾਨ ਵਿਰੋਧੀ ਭੜਕਾਊ ਨਾਅਰੇਬਾਜ਼ੀ ਦੇ ਮੁੱਦੇ ਉੱਤੇ ਦਿੱਲੀ ਪੁਲਸ ਕਾਰਵਾਈ ਕਰ ਰਹੀ ਹੈ ਤੇ ਇਸ ਕੇਸ ਵਿੱਚ ਕਈ ਰਾਜਨੀਤਕ ਹਸਤੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਵਿਨੋਦ ਸ਼ਰਮਾ,ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ, ਪ੍ਰੀਤ ਸਿੰਘ ਸ਼ਾਮਲ ਹਨ।
ਇਸ ਦੌਰਾਨ ਸੁਪਰੀਮ ਕੋਰਟਦੇ ਐਡਵੋਕੇਟ ਤੇ ਭਾਜਪਾ ਆਗੂ ਅਸ਼ਵਨੀ ਉਪਾਧਿਆਏ ਨੇ ਆਪਣੀ ਸਫਾਈ ਵਿੱਚਕਿਹਾ ਸੀ ਕਿ ਜਦੋਂ ਤੱਕ ਮੈਂ ਜੰਤਰ-ਮੰਤਰ ਉੱਤੇ ਸੀ, ਉੱਥੇ ਉੱਤੇ ਕਿਸੇ ਤਰ੍ਹਾਂ ਦੀ ਨਾਅਰੇਬਾਜ਼ੀ ਨਹੀਂ ਹੋਈ ਤੇ ਜਿਸ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦਾ ਮੈਨੂੰ ਕੋਈ ਪਤਾ ਨਹੀਂ। ਉਲਟਾ ਉਨ੍ਹਾਂ ਨੇ ਪੁਲਸ ਨੂੰ ਅਪੀਲ ਕੀਤੀ ਸੀ ਕਿ ਉਹ ਏਦਾਂ ਦੇ ਨਾਅਰੇ ਲਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚਦਿੱਸਦਾ ਸੀ ਕਿ ਐਤਵਾਰ 8 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਇਲਾਕੇ ਵਿੱਚ ਕੁਝ ਲੋਕਾਂ ਨੇ ਮੁਸਲਮਾਨ ਵਿਰੋਧੀ ਨਾਅਰੇ ਲਾਏ ਸਨ। ਕਿਹਾ ਜਾ ਰਿਹਾ ਹੈ ਕਿ ਇਹ ਨਾਅਰੇ ਸੇਵ ਇੰਡੀਆ ਫਾਉਂਡੇਸ਼ਨ ਵਲੋਂ ਕਰਾਏ ਇੱਕ ਪ੍ਰੋਗਰਾਮ ਵਿੱਚ ਲੱਗੇ ਸਨ, ਜਿੱਥੇ ਦਿੱਲੀ ਦੀ ਭਾਜਪਾ ਦਾ ਬੁਲਾਰਾ ਅਸ਼ਵਿਨੀ ਉਪਾਧਿਆਏ ਮੌਜੂਦ ਸੀ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca